ਪਾਠ 12 ਪ੍ਰਸ਼ਨ ਪਹਿਲ (ਕਵਿਤਾ) (ਕਵੀ: ਚਰਨ ਸਿੰਘ ਸ਼ਹੀਦ)
ਪ੍ਰਸ਼ਨ 1. ਡਾਕਟਰ ਨੇ ਬੁੱਧੂ ਨੂੰ ਕੀ ਨੁਸਖ਼ਾ ਦੱਸਿਆ ?
ਉੱਤਰ : ਡਾਕਟਰ ਨੇ ਖੋਤੇ ਦੀ ਬਿਮਾਰੀ ਦੇਖ ਕੇ ਬੁੱਧੂ ਨੂੰ ਦੱਸਿਆ ਕਿ ਨੁਸਖ਼ੇ ਵਿੱਚ ਲਿਖੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਕ ਨਲਕੀ ਵਿਚ ਪਾ ਲਵੇ ‘ਤੇ ਨਲਕੀ ਨੂੰ ਖੋਤੇ ਦੀ ਨਾਸ ਵਿੱਚ ਲਗਾ ਕੇ ਦੂਜੇ ਪਾਸਿਓਂ ਜ਼ੋਰ ਨਾਲ ਫੂਕ ਮਾਰੇ । ਇਸ ਤਰ੍ਹਾਂ ਖੋਤੇ ਨੂੰ ਨਸਵਾਰ ਆ ਜਾਵੇਗੀ ‘ਤੇ ਉਹ ਠੀਕ ਹੋ ਜਾਵੇਗਾ |
ਪ੍ਰਸ਼ਨ 2. ਬੁੱਧੂ ਖਊਂ-ਖਊਂ ਕਰਦਾ ਡਾਕਟਰ ਕੋਲ਼ ਕਿਉਂ ਵਾਪਸ ਆਇਆ ?
ਉੱਤਰ : ਬੁੱਧੂ ਖਊਂ-ਖਊਂ ਕਰਦਾ ਇਸ ਕਰਕੇ ਡਾਕਟਰ ਕੋਲ਼ ਵਾਪਸ ਆਇਆ ਕਿਉਂਕਿ ਨਲਕੀ ਵਿੱਚ ਉਸ ਦੀ ਫੂਕ ਤੋਂ ਪਹਿਲਾਂ ਖੋਤੇ ਨੇ ਫੂਕ ਮਾਰ ਦਿੱਤੀ ਸੀ, ਜਿਸ ਕਾਰਨ ਸਾਰੀ ਦਵਾਈ ਬੁੱਧੂ ਦੇ ਗਲ਼ੇ ਅੰਦਰ ਚਲੀ ਗਈ ਸੀ।
ਪ੍ਰਸ਼ਨ 3. ਡਾਕਟਰ ਹੱਸ-ਹੱਸ ਦੂਹਰਾ ਕਿਉਂ ਹੋਇਆ ?
ਉੱਤਰ : ਖੋਤੇ ਦੀ ਫੂਕ ਨਾਲ਼ ਬੁਧੂ ਦੇ ਗਲ਼ ਵਿਚ ਦਵਾਈ ਚਲੀ ਜਾਣ ਦੀ ਗੱਲ ਸੁਣ ਕੇ ਡਾਕਟਰ ਹੱਸ-ਹੱਸ ਕੇ ਦੂਹਰਾ ਹੋ ਗਿਆ।
ਪ੍ਰਸ਼ਨ 4. ਹੇਠ ਲਿਖੀਆਂ ਸਤਰਾਂ ਦੇ ਅਰਥ ਆਪਣੇ ਸ਼ਬਦਾਂ ਵਿਚ ਲਿਖੋ।
“ਜਿਦ੍ਹੀ ਫੂਕ ਵਜ ਜਾਵੇ ਪਹਿਲਾਂ, ਜਿੱਤ ਉਸੇ ਦੀ ਕਹਿੰਦੇ,
ਤੇਰੇ ਜਿਹੇ ਸੁਸਤ ਪਿੱਛ ਰਹਏ, ਰਊ-ਰਊਂ ਕਰਦੇ ਰਹਿੰਦੇ।”
ਉੱਤਰ : ਅਰਥ : ਇਸ ਸੰਸਾਰ ਵਿੱਚ ਉਸ ਦੀ ਵਡਿਆਈ ਹੁੰਦੀ ਹੈ ਜਿਹੜਾ ਪਹਿਲ ਕਰਦਾ ਹੈ । ਜਿਸ ਦੀ ਫੂਕ ਪਹਿਲਾਂ ਵੱਜਦੀ ਹੈ ਅਰਥਾਤ ਜਿਹੜਾ ਪਹਿਲਾਂ ਮੌਕਾ ਸੰਭਾਲ਼ ਲੈਂਦਾ ਹੈ, ਉਸ ਦੀ ਜਿੱਤ ਮੰਨੀ ਜਾਂਦੀ ਹੈ। ਬੁੱਧੂ ਵਰਗੇ ਸੁਸਤ ‘ਤੇ ਪਿੱਛੇ ਰਹਿਣ ਵਾਲ਼ੇ ਸਦਾ ਰੋਂਦੇ ਹੀ ਰਹਿੰਦੇ ਹਨ।
ਪ੍ਰਸ਼ਨ 5. ਇਸ ਕਵਿਤਾ ਵਿੱਚੋਂ ਵਸਤੂਵਾਚਕ ਨਾਂਵ ਲੱਭ ਕੇ ਲਿਖੋ।
ਉੱਤਰ : ਨਲਕੀ, ਨਸਵਾਰ, ਦਵਾਈ
ਮੁਹਾਵਰਿਆਂ ਦੇ ਅਰਥ :
ਹਟਕੋਰੇ ਲੈਣਾ ਰੋਂਦੇ ਹੋਏ ਲੰਮਾਂ ਸਾਹ ਲੈਣਾ, ਹਉਕਾ ਲੈਣਾ
ਦੁਲੱਤੀ ਮਾਰਨਾ ਕਿਸੇ ਜਾਨਵਰ ਵੱਲੋਂ ਦੋਵੇਂ ਲੱਤਾਂ ਇੱਕੋ ਵੇਲ਼ੇ ਜੋੜ ਕੇ ਮਾਰਨੀਆਂ, ਪਰ੍ਹਾਂ ਹਟਾਉਣਾ
ਹਨੇਰੀ ਵਾਂਗ ਆਉਣਾ ਬਹੁਤ ਤੇਜ਼ੀ ਨਾਲ ਆਉਣਾ
ਹੱਸ -ਹੱਸ ਦੂਹਰੇ ਹੋਣਾ ਬਹੁਤ ਹੱਸਣਾ, ਹਾਸੇ ਨਾਲ਼ ਲੋਟ-ਪੋਟ ਹੋਣਾ
ਦੂਣਾ-ਚੌਣਾ ਹੋਣਾ ਬਹੁਤ ਖੁਸ਼ ਹੋਣਾ
ਰਊਂ- ਰਊਂ ਕਰਨਾ ਰੋਣ ਨੂੰ ਤਿਆਰ ਹੋਣਾ, ਰੋਣਹਾਕਾ ਹੋਣਾ
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com