ਮੇਰਾ ਪਿੰਡ
ਭਾਰਤ ਪਿੰਡਾਂ ਦਾ ਦੇਸ਼ ਹੈ। ਇਸਦੀ ਬਹੁਤੀ ਅਬਾਦੀ ਪਿੰਡਾਂ ਵਿੱਚ ਵਸਦੀ ਹੈ। ਪਹਿਲਾਂ ਸਾਡੇ ਪਿੰਡ ਬਹੁਤ ਪਛੜੇ ਹੋਏ ਸਨ। ਪ੍ਰਤੂੰ ਵਰਤਮਾਨ ਪਿੰਡ ਸ਼ਹਿਰਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ। ਟਾਈਲਾਂ ਲੱਗੀਆਂ ਹਨ।
ਮੇਰੇ ਪਿੰਡ ਦਾ ਨਾਂ ਪੱਖੀ ਖੁਰਦ ਹੈ। ਮੇਰੇ ਪਿੰਡ ਵਿੱਚ ਆਂਗਨਵਾੜੀ ਸੈਂਟਰ, ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਮੌਜੂਦ ਹਨ। ਜਿਸ ਕਰਕੇ ਮੇਰੇ ਪਿੰਡ ਦਾ ਕੋਈ ਵੀ ਬੱਚਾ ਸਕੂਲੋਂ ਵਿਰਵਾ ਨਹੀਂ ਹੈ। ਮੇਰੇ ਪਿੰਡ ਵਿੱਚ ਇੱਕ ਸਿਹਤ ਸਹੂਲਤਾਂ ਦੇਣ ਵਾਲ਼ੀ ਡਿਸਪੈਂਸਰੀ ਹੈ। ਮੇਰੇ ਪਿੰਡ ਵਿੱਚ ਬਹੁਤ ਸਫ਼ਾਈ ਹੈ। ਹਰੇਕ ਘਰ ਵਿੱਚ ਫਲੱਸ਼ ਬਣੀ ਹੈ ਤੇ ਘਰਾਂ ਦਾ ਪਾਣੀ ਅੰਡਰ-ਗਰਾਊਂਡ ਨਾਲ਼ੀਆਂ ਵਿੱਚ ਜਾਂਦਾ ਹੈ। ਮੇਰੇ ਪਿੰਡ ਵਿੱਚ ਵਾਟਰਵਰਕਸ ਅਤੇ ਆਰ.ਓ ਸਿਸਟਮ ਵੀ ਹੈ। ਉੱਥੇ ਪੀਣ ਲਈ ਸਾਫ਼-ਸੁਥਰੇ ਪਾਣੀ ਦਾ ਪੂਰਾ ਪ੍ਰਬੰਧ ਹੈ। ਮੇਰੇ ਪਿੰਡ ਦੀਆਂ ਸੜਕਾਂ ਪੱਕੀਆਂ ਹਨ। ਗਲੀਆਂ ਵਿੱਚ ਇੰਟਰਲਾਕ
ਮੇਰੇ ਪਿੰਡ ਵਿੱਚ ਪੰਚਾਇਤ ਬਹੁਤ ਜ਼ਿੰਮੇਵਾਰੀ ਨਾਲ਼ ਕੰਮ ਕਰਦੀ ਹੈ। ਉਹ ਪਿੰਡ ਵਿੱਚ ਹੋਣ ਵਾਲ਼ੇ ਛੋਟੇ-ਮੋਟੇ ਝਗੜਿਆਂ ਨੂੰ ਵੀ ਨਿਬੇੜਦੀ ਹੈ। ਪੰਚਾਇਤ ਗਲੀਆਂ ਦੀ ਸਫ਼ਾਈ, ਰੌਸ਼ਨੀ ਦੇ ਪ੍ਰਬੰਧ ਨੂੰ ਠੀਕ ਰੱਖਣ ਦਾ ਕੰਮ ਵੀ ਕਰਦੀ ਹੈ। ਮੇਰੇ ਪਿੰਡ ਵਿੱਚ ਲਘੂ ਉਦਯੋਗਿਕ ਇਕਾਈਆਂ ਵੀ ਕਾਇਮ ਹੋਈਆਂ ਹਨ। ਮੇਰੇ ਪਿੰਡ ਦੀਆਂ ਔਰਤਾਂ ਅਨਪੜ੍ਹ ਨਹੀਂ ਹਨ। ਉਹ ਕਈ ਪ੍ਰਕਾਰ ਦੀਆਂ ਟ੍ਰੇਨਿੰਗਾਂ ਪ੍ਰਾਪਤ ਕਰ ਕੇ ਤੇ ਨੌਕਰੀਆਂ ਉੱਤੇ ਲੱਗ ਕੇ ਆਪਣੇ ਪੈਰਾਂ ਉੱਤੇ ਖੜੀਆਂ ਹੋ ਰਹੀਆਂ ਹਨ।ਮੈਂ ਪਰਮਾਤਮਾਂ ਅੱਗੇ ਇਹੀ ਅਰਦਾਸ ਕਰਦਾ/ਕਰਦੀ ਹਾਂ ਕਿ ਮੇਰਾ ਪਿੰਡ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683
ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com