ਪਾਠ-5 ਸੁਰੱਖਿਆ ਸਿੱਖਿਆ
ਪ੍ਰਸ਼ਨ 1. ਸੁਰੱਖਿਆ ਸਿੱਖਿਆ ਕਿਸ ਨੂੰ ਆਖਦੇ ਹਨ ?
ਉੱਤਰ- ਅੱਜ ਦੇ ਮਸ਼ੀਨੀ ਯੁੱਗ ਵਿੱਚ ਦੁਰਘਟਨਾਵਾਂ ਬਹੁਤ ਵੱਧ ਗਈਆਂ ਹਨ। ਦੁਰਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਸਿੱਖਿਆ ਬਹੁਤ ਜ਼ਰੂਰੀ ਹੈ।ਜਿਹੜੀ ਸਿੱਖਿਆ ਤੋਂ ਸਾਨੂੰ ਦੁਰਘਟਨਾਵਾਂ ਤੋਂ ਬਚਣ ਦੇ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ, ਉਸ ਨੂੰ ਸੁਰੱਖਿਆ ਸਿੱਖਿਆ ਆਖਦੇ ਹਨ।
ਪ੍ਰਸ਼ਨ 2. ਸੁਰੱਖਿਆ ਸਿੱਖਿਆ ਦੀ ਕੀ ਲੋੜ ਹੈ ?
ਉੱਤਰ– ਅੱਜ ਦੇ ਮਸ਼ੀਨੀ ਯੁੱਗ ਵਿੱਚ, ਜਦੋਂ ਕਿ ਆਵਾਜਾਈ ਦੇ ਸਾਧਨਾਂ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਸੁਰੱਖਿਆ ਸਿੱਖਿਆ ਦੀ ਬੜੀ ਲੋੜ ਹੈ। ਇਸ ਸਿੱਖਿਆ ਰਾਹੀਂ ਅਸੀਂ ਦੁਰਘਟਨਾਵਾਂ ਨੂੰ ਬਹੁਤ ਹੱਦ ਤੱਕ ਘਟਾ ਸਕਦੇ ਹਾਂ।
ਪ੍ਰਸ਼ਨ 3 . ਘਰਾਂ ਵਿੱਚ ਸੱਟਾਂ ਲੱਗਣ ਦੇ ਕੀ ਕਾਰਨ ਹਨ ?
ਉੱਤਰ-ਘਰ ਵਿੱਚ ਸੱਟ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ
1. ਰੋਸਈਘਰ, ਗੁਸਲਖ਼ਾਨਿਆਂ ਜਾਂ ਕੋਈ ਹੋਰ ਥਾਵਾਂ ਤੇ ਸਾਬਣ, ਸ਼ੈਪੂ, ਤੇਲ, ਪਾਣੀ , ਅਤੇ ਕੇਲੇ ਦੇ ਛਿਲਕੇ ਆਦਿ ਤੋਂ ਡਿੱਗ ਜਾਣ ਕਾਰਨ ਕੋਈ ਨਾ ਕੋਈ ਵੱਡੀ ਸੱਟ ਲਗ ਸਕਦੀ ਹੈ।
2. ਕਈ ਵਾਰੀ ਬੇਧਿਆਨੇ ਜਾਂ ਘੱਟ ਰੋਸ਼ਨੀ ਕਾਰਨ ਅਸੀਂ ਘਰ ਵਿੱਚ ਠੀਕ ਤਰ੍ਹਾਂ ਨਾ ਰੱਖੀਆਂ ਚੀਜ਼ਾਂ ਨਾਲ ਠੋਕਰ ਖਾ ਲੈਂਦੇ ਹਾਂ। ਇਸ ਨਾਲ ਕਈ ਵਾਰ ਗੰਭੀਰ ਸੱਟ ਲਗ ਸਕਦੀ ਹੈ।
3. ਕਈ ਵਾਰ ਪੌੜੀਆਂ ਉੱਤੇ ਚੜ੍ਹਨ ਜਾਂ ਉਤਰਨ ਲੱਗਿਆਂ ਪੈਰ ਫਿਸਲ ਕੇ ਸੱਟ ਲੱਗ ਸਕਦੀ ਹੈ। ਕਈ ਵਾਰੀ ਕੋਈ ਹੱਡੀ ਵੀ ਟੁੱਟ ਸਕਦੀ ਹੈ।
ਪ੍ਰਸ਼ਨ 4. ਘਰ ਵਿੱਚ ਬਚਾਉ ਦੇ ਕੀ-ਕੀ ਤਰੀਕੇ ਹਨ ?
ਉੱਤਰ-ਘਰ ਵਿੱਚ ਹਰੇਕ ਚੀਜ਼ ਨੂੰ ਟਿਕਾਣੇ ਤੇ ਰੱਖੋ ਅਤੇ ਇਹਨਾਂ ਨੂੰ ਵਰਤਦੇ ਸਮੇਂ ਪੂਰੇ ਧਿਆਨ ਨਾਲ ਕੰਮ ਕਰਨਾ ਚਾਹੀਦਾ ਹੈ। ਰਸਾਇਣ/ ਕੀਟਨਾਸ਼ਕ/ ਦਵਾਈਆਂ ਅਤੇ ਤੇਜ਼ਾਬ ਦੀ ਗਲਤ ਵਰਤੋਂ ਨਾਲ ਕਈ ਵਾਰ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਚੀਜ਼ਾਂ ਘਰ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰੱਖਣੀਆਂ ਚਾਹੀਦੀਆਂ ਹਨ। ਇਹਨਾਂ ਤੇ ਲੇਬਲ ਲਗਾ ਕੇ ਰੱਖਣਾ ਚਾਹੀਦਾ ਹੈ। ਇਨ੍ਹਾਂ ਪਦਾਰਥਾਂ ਨੂੰ ਬੱਚਿਆਂ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
ਪ੍ਰਸ਼ਨ 5 . ਸੁਰੱਖਿਆ ਦੀ ਜ਼ਿੰਮੇਦਾਰੀ ਕਿਸ-ਕਿਸ ਦੀ ਹੈ ?
ਉੱਤਰ-ਸੁਰੱਖਿਆ ਦੀ ਜ਼ਿੰਮੇਦਾਰੀ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਆਉਂਦੇ ਹੈ। ਇਹ ਸਾਰੇ ਮਿਲ-ਜੁਲ ਕੇ ਹਾਦਸਿਆਂ ਨੂੰ ਘਟਾ ਸਕਦੇ ਹਨ। ਇਹਨਾਂ ਸਭਨਾ ਨੂੰ ਮਿਲਕੇ ਹਾਦਸਿਆਂ ਦੇ ਕਾਰਨ ਦੂਰ ਕਰਨੇ ਚਾਹੀਦੇ ਹਨ ।
ਪ੍ਰਸ਼ਨ 6 . ਸੁਰੱਖਿਆ ਲਈ ਕਿਹੜੇ-ਕਿਹੜੇ ਅਦਾਰੇ ਸਹਾਇਕ ਹੋ ਸਕਦੇ ਹਨ ਤੇ ਕਿਵੇਂ ?
ਉੱਤਰ— ਟ੍ਰੈਫ਼ਿਕ ਪੁਲਿਸ ਅਤੇ ਫਾਇਰ ਬ੍ਰਿਗੇਡ ਅਜਿਹੇ ਅਦਾਰੇ ਹਨ ਜਿਹੜੇ ਸੁਰੱਖਿਆ ਲਈ ਸਹਾਇਕ ਸਿੱਧ ਹੋ ਸਕਦੇ ਹਨ।
ਟ੍ਰੈਫ਼ਿਕ ਪੁਲਿਸ : ਵਾਹਨ ਚਲਾਉਂਦੇ ਸਮੇਂ ਵਾਹਨ ਚਾਲਕ ਕਈ ਵਾਰ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹਨਾਂ ਦੁਰਘਟਨਾਵਾਂ ਨੂੰ ਰੋਕਣ ਜਾਂ ਘੱਟ ਕਰਨ ਵਿੱਚ ਟ੍ਰੈਫ਼ਿਕ ਪੁਲਿਸ ਸਹਾਇਕ ਸਿੱਧ ਹੋ ਸਕਦੀ ਹੈ। ਜੇਕਰ ਟ੍ਰੈਫ਼ਿਕ ਪੁਲਿਸ ਦੇ ਸਿਪਾਹੀ ਗ਼ਲਤ ਵਾਹਨ ਚਲਾਉਣ ਵਾਲਿਆਂ ਤੇ ਸਖ਼ਤੀ ਕਰਨ ਤਾਂ ਦੁਰਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਵਾਇਰ ਬ੍ਰਿਗੇਡ : ਬਹੁਤ ਸਾਰੀਆਂ ਦੁਰਘਟਨਾਵਾਂ ਅੱਗ ਲੱਗਣ ਕਾਰਨ ਵਾਪਰਦੀਆਂ ਹਨ। ਜੇਕਰ ਅੱਗ ਉੱਤੇ ਸਮੇਂ ਸਿਰ ਕਾਬੂ ਪਾ ਲਿਆ ਜਾਵੇ ਤਾਂ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਫਾਇਰ ਬ੍ਰਿਗੇਡ ਇੱਕ ਅਜਿਹਾ ਅਦਾਰਾ ਹੈ ਜੋ ਅੱਗ ਬੁਝਾਉਣ ਦਾ ਕੰਮ ਕਰਦਾ ਹੈ। ਜੇਕਰ ਅੱਗ ਲੱਗਣ ਦੀ ਸੂਚਨਾ ਪਹੁੰਚਦਿਆਂ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਹਰਕਤ ਵਿੱਚ ਆ ਜਾਣ ਤਾਂ ਅੱਗ ਉੱਤੇ ਕਾਬੂ ਪਾਇਆ ਜਾ ਸਕਦਾ ਹੈ