ਪੁਸਤਕ ਪ੍ਰਕਾਸ਼ਕ ਤੋਂ ਪੁਸਤਕਾਂ ਮੰਗਵਾਉਣ ਲਈ ਬਿਨੈ-ਪੱਤਰ
ਸੇਵਾ ਵਿਖੇ,
ਮੈਸਰਜ ਪੰਜਾਬ ਸਕੂਲ ਸਿੱਖਿਆ ਬੋਰਡ,
ਵਿੱਦਿਆ-ਭਵਨ, ਫੇਜ਼ – 8,
ਸਾਹਿਬਜ਼ਾਦਾ ਅਜੀਤ ਸਿੰਘ ਨਗਰ ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਨੂੰ ਹੇਠ ਲਿਖੀਆਂ ਪੁਸਤਕਾਂ ਵੀ. ਪੀ. ਪੀ. ਪਾਰਸਲ ਦੁਆਰਾ ਜਲਦੀ ਤੋਂ ਜਲਦੀ ਭੇਜਣ ਦੀ ਕਿਰਪਾਲਤਾ ਕਰੋ, ਤਾਂ ਜੋ ਮੇਰੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
1. ਪੰਜਾਬੀ ਵਿਆਕਰਨ ਜਮਾਤ ਮਿਡਲ ਸ਼੍ਰੇਣਿਆਂ ਲਈ ਇੱਕ ਕਾਪੀ
2. ਗਣਿਤ – ਛੇਵੀਂ ਤੋਂ ਅੱਠਵੀਂ ਸ੍ਰੇਣੀਆਂ ਲਈ ਇੱਕ ਕਾਪੀ
3. ਵਿਗਿਆਨ ਛੇਵੀਂ ਤੋਂ ਅੱਠਵੀਂ ਸ੍ਰੇਣੀਆਂ ਲਈ ਇੱਕ ਕਾਪੀ
ਕਿਰਪਾ ਕਰਕੇ ਇਹਨਾਂ ਪੁਸਤਕਾ ਦਾ ਬਿੱਲ ਯੋਗ ਕਮਿਸ਼ਨ ਕੱਟ ਕੇ ਬਣਾ ਦੇਣਾ । ਪੁਸਤਕਾਂ ਦੇ ਨਵੇਂ ਸੰਸਕਰਨ ਹੀ ਭੇਜੇ ਜਾਣ। ਜੇ ਜਿਲਦਾਂ ਬੰਨ੍ਹੀਆ ਹੋਣ ਤਾਂ ਹੋਰ ਵੀ ਚੰਗਾ ਹੈ ।
ਪੁਸਤਕਾਂ ਦੇ ਨਾਲ ਆਪਣੀਆਂ ਪ੍ਰਕਾਸ਼ਨਾਵਾਂ ਦੀਆਂ ਸੂਚੀ ਵੀ ਭੇਜਣ ਦੀ ਕਿਰਪਾਲਤਾ ਕਰਨੀ। ਪੇਸ਼ਗੀ ਵੀਹ ਰੁਪਏ ਦਾ ਪੋਸਟਲ ਆਰਡਰ ਨਾਲ ਲੱਗਾ ਹੋਇਆ ਹੈ। ਆਪ ਦਾ ਧੰਨਵਾਦੀ ਹੋਵਾਂਗਾ।
ਆਪ ਦਾ ਸ਼ੁਭ ਚਿੰਤਕ,
ਰਾਮ ਸਿੰਘ
………………..ਪਿੰਡ/ਸ਼ਹਿਰ।
………………..ਜਿਲ੍ਹਾ ।
ਮਿਤੀ : 7 ਜੂਨ 2022