ਮਿੱਤਰ/ਸਹੇਲੀ ਦੇ ਭਰਾ/ਭੈਣ ਦੇ ਵਿਆਹ ਵਿੱਚ ਸ਼ਾਮਲ ਨਾ ਹੋ ਸਕਣ ਦਾ ਕਾਰਨ ਦੱਸਦੇ ਹੋਏ ਮੁਆਫ਼ੀ ਪੱਤਰ
……………………………… ਪਿੰਡ,
ਜ਼ਿਲ੍ਹਾ…………………… ।
ਮਿਤੀ 16 ਦਿਸੰਬਰ 2024.
ਪਿਆਰੇ ਦੇਵ,
ਪਿਆਰ ਭਰੀ ਸਤਿ ਸ੍ਰੀ ਅਕਾਲ।
ਭੈਣ ਜੀ ਦੇ ਵਿਆਹ ਤੇ ਨਾ ਪਹੁੰਚ ਸਕਣ ਲਈ ਮਾਫ਼ੀ ਮੰਗਣ ਤੇਂ ਪਹਿਲਾਂ ਮੈਂ ਤੁਹਾਨੂੰ ਅਤੇ ਸਾਰੇ ਪਰਿਵਾਰ ਨੂੰ ਭੈਣ ਜੀ ਦੇ ਸ਼ੁੱਭ ਵਿਆਹਦੀ ਦਿਲੋਂ ਵਧਾਈ ਦਿੰਦਾ ਹਾਂ।
ਇਸ ਸਮੇਂ ਜਦੋਂ ਮੈਂ ਇਹ ਪੱਤਰ ਲਿਖ ਰਿਹਾ ਹਾਂ, ਅਜੇ ਸਾਰੇ ਘਰ ਵਿੱਚ ਵਿਆਹ ਦੀ ਚਹਿਲ- ਪਹਿਲ ਹੋਵੇਗੀ। ਕਾਸ਼! ਮੈਂ ਕਿਵੇਂ ਨਾ ਕਿਵੇਂ ਇਸ ਖ਼ੁਸ਼ੀ ਦੇ ਮੌਕੇ ‘ਤੇ ਪਹੁੰਚ ਸਕਦਾ। ਸੱਚੀ, ਮੈਂ ਤਾਂ ਚਾਈ-ਚਾਈਂ ਵਿਆਹ ਦੇ ਨਿੱਕੇ-ਵੱਡੇ ਕੰਮਾਂ ਵਿਚ ਤੁਹਾਡੇ ਨਾਲ ਹੱਥ ਵਟਾਉਣਟਾ ਸੀ। ਮਾਤਾ ਜੀ ਅਤੇ ਪਿਤਾ ਜੀ, ਵਿਸ਼ੇਸ਼ ਕਰਕੇ ਭੈਣ ਜੀ, ਮੇਰੇ ਨਾਲ ਇਸ ਗੱਲੋਂ ਨਾਰਾਜ਼ ਹੋਣਗੇ।
ਪਿਆਰੇ ਦੇਵ, ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਵਿਆਹ ਦੇ ਮੌਕੇ ਤੇ ਕਿਉਂ ਨਹੀਂ ਪਹੁੰਚ ਸਕਿਆ। ਕਿਓਂਕਿ ਜਦ ਮੈਂ ਵਿਆਹ ਤੇ ਆਉਣ ਲਈ ਤਿਆਰ ਹੋ ਰਿਹਾ ਸੀ ਉਸੇ ਸਮੇ ਆਪਣੇ ਸਕੂਲ ਦੇ ਪੰਜਾਬੀ ਦੇ ਅਧਿਆਪਕ ਜੀ ਦਾ ਸੁਨੇਹਾ ਮਿਲਿਆ ਕਿ ਉਨ੍ਹਾਂ ਦੇ ਮਾਤਾ ਜੀ ਨੂੰ ਟ੍ਰਕ ਫੇਟ ਮਾਰ ਗਿਆ ਹੈ ਤੇ ਉਨ੍ਹਾਂ ਨੂੰ ਮੇਰੀ ਸਹਾਇਤਾ ਦੀ ਸਖ਼ਤ ਲੋੜ ਸੀ। ਤੈਨੂੰ ਪਤਾ ਹੀ ਹੈ ਕਿ ਮੈਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ। ਇੱਕ ਪਾਸੇ ਪਿਆਰੇ ਭੈਣ ਜੀ ਦੇ ਵਿਆਹ ਤੇ ਪੁੱਜਣ ਦੀ ਦਿਲੀ ਇੱਛਾ ਸੀ, ਦੂਜੇ ਪਾਸੇ ਔਖੇ ਵੇਲੇ ਆਪਏ ਅਧਿਆਪਕਾਂ ਦੇ ਕੰਮ ਆਉਣ ਦਾ ਫ਼ਰਜ਼ ਸੀ।
ਸੋ ਮੈਂ ਤੁਹਾਥੇਂ ਸਾਰਿਆਂ ਤੇਂ ਵਿਆਹ ਵਿੱਚ ਨਾ ਪਹੁੰਚਣ ਦੀ ਮੁਆਫ਼ੀ ਮੰਗਦਾ ਹਾਂ, ਸਰ ਦੇ ਮਾਤਾ ਜੀ ਬਹੁਤ ਬੁਰੀ ਤਰ੍ਹਾਂ ਫੱਟੜ ਹਨ ਜੇਕਰ ਉਨ੍ਹਾਂ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਨਾ ਲਿਜਾਇਆ ਜਾਂਦਾ ਤਾਂ ਉਨ੍ਹਾਂ ਦਾ ਬੱਚਣਾ ਮੁਸ਼ਕਲ ਸੀ। ਮੈਂ ਆਪਣੇ ਅਧਿਆਪਕ ਜੀ ਦੇ ਨਾਲ਼ ਹਸਪਤਾਲ ਹੀ ਹਾਂ। ਮੈਂ ਅਗਲੇ ਹਫ਼ਤੇ ਤੁਹਾਡੇ ਕੇਲ ਆਵਾਂਗਾ।
ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
ਤੇਰਾ ਪਿਆਰਾ ਮਿੱਤਰ,
ਸੰਦੀਪ ਸਿੰਘ
ਪਤਾ :
ਸ. ਗੁਰਦੇਵ ਸਿੰਘ,
ਪਿੰਡ ਤੇ ਡਾਕਖ਼ਾਨਾ ਆਕਲੀਆ ਖੁਰਦ,
ਜ਼ਿਲ੍ਹਾ ਬਠਿੰਡਾ।