ਚਾਚਾ ਜੀ/ਮਾਮਾ ਜੀ ਵੱਲੋਂ ਭੇਜੇ ਤੋਹਫ਼ੇ ਲਈ ਧੰਨਵਾਦ ਪੱਤਰ Thanks to uncle for birthday present punjabi

ਚਾਚਾ ਜੀ / ਮਾਮਾ ਜੀ ਵੱਲੋਂ ਭੇਜੇ ਤੋਹਫ਼ੇ ਲਈ ਧੰਨਵਾਦ ਪੱਤਰ

ਪਰੀਖਿਆ ਭਵਨ,

…………ਸਕੂਲ

……….. ਪਿੰਡ / ਸ਼ਹਿਰ |

ਮਿਤੀ ………………….

ਸਤਿਕਾਰਯੋਗ ਚਾਚਾ ਜੀ/ ਮਾਮਾ ਜੀ,

ਪਿਆਰ ਭਰੀ ਸਤਿ ਸ੍ਰੀ ਅਕਾਲ਼ ।

ਮੈਨੂੰ ਆਪ ਦੁਆਰਾ ਮੇਰੇ ਜਨਮਦਿਨ ਉੱਤੇ ਤੋਹਫ਼ੇ ਦੇ ਰੂਪ ਵਿੱਚ ਭੇਜੀ ਹੋਈ ਗੁੱਟ- ਘੜੀ ਮਿਲ ਗਈ ਹੈ । ਇਹ ਬਹੁਤ ਸੋਹਣੀ ਹੈ । ਮੇਰੇ ਯਾਰਾਂ – ਬੇਲੀਆਂ ਨੂੰ ਵੀ ਇਹ ਬੜੀ ਪਸੰਦ ਆਈ ਹੈ। ਇਸ ਨਾਲ਼ ਮੇਰਾ ਜੀਵਨ ਸਮਾਂ- ਬੱਧ ਹੋ ਗਿਆ ਹੈ। ਹੁਣ ਮੈਂ ਆਪਣੇ ਸਾਰੇ ਕੰਮ ਵੇਲ਼ੇ ਸਿਰ ਖਤਮ ਕਰ ਲੈਂਦਾ ਹਾਂ । ਇਸ ਘੜੀ ਨੇ ਮੇਰੇ ਜੀਵਨ ਨੂੰ ਨਵੀਂ ਸੇਧ ਦਿੱਤੀ ਹੈ। ਮੈਂ ਆਪ ਜੀ ਵੱਲੋਂ ਭੇਜੇ ਇਸ ਤੋਹਫ਼ੇ ਦਾ ਦਿਲੋਂ ਧੰਨਵਾਦ ਕਰਦਾ ਹਾਂ। ਚਾਚੀ ਜੀ/ ਮਾਮੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ਼ ਅਤੇ ਸਰਗੁਣ ਨੂੰ ਢੇਰ ਸਾਰਾ ਪਿਆਰ ।

ਆਪ ਜੀ ਦਾ ਪਿਆਰਾ ਭਤੀਜਾ / ਭਣੇਵਾ,

……………………

Share This Article
Leave a Comment

Leave a Reply

Your email address will not be published. Required fields are marked *