ਪਾਠ 9 ਪੰਜਾਬ ਦੇ ਮੁੱਖ ਫੁੱਲ ਅਤੇ ਸਜਾਵਟੀ ਬੂਟੇ
ਅਭਿਆਸ ਦੇ ਪ੍ਰਸ਼ਨ ਉੱਤਰ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਵਿੱਚ ਦਿਉ
ਪ੍ਰਸ਼ਨ 1. ਬਰਸਾਤ ਰੁੱਤ ਦੇ ਫੁੱਲ ਕਿਸ ਮਹੀਨੇ ਵਿੱਚ ਲਗਾਏ ਜਾਂਦੇ ਹਨ ?
ਉੱਤਰ-ਜੁਲਾਈ-ਅਗਸਤ।
ਪ੍ਰਸ਼ਨ 2. ਪੱਤਝੜ ਵਿਚ ਲਗਾਏ ਜਾਣ ਵਾਲੇ ਪੌਦਿਆਂ ਦੇ ਨਾਮ ਲਿਖੋ।
ਉੱਤਰ-ਕੁਈਨਫ਼ਲਾਵਰ, ਸਾਵਣੀ, ਸ਼ਹਿਤੂਤ।
ਪ੍ਰਸ਼ਨ 3 . ਕਿਸੇ ਦੋ ਲਾਲ ਰੰਗ ਵਾਲੇ ਫੁੱਲਾਂ ਦੇ ਨਾਮ ਲਿਖੋ।
ਉੱਤਰ-ਬੋਤਲ ਬਰਸ਼, ਗੁਲਮੋਹਰ।
ਪ੍ਰਸ਼ਨ 4. ਗੁਲਾਬ ਦੇ ਪੌਦੇ ਕਿਸ ਮੌਸਮ ਵਿਚ ਲਗਾਏ ਜਾਂਦੇ ਹਨ ?
ਉੱਤਰ—ਪਤਝੜ ਵਿੱਚ।
ਪ੍ਰਸ਼ਨ 5 . ਕਿਸ ਫੁੱਲ ਨੂੰ ਪਤਝੜ ਦੀ ਰਾਣੀ ਵੀ ਕਿਹਾ ਜਾਂਦਾ ਹੈ ?
ਉੱਤਰ—ਗੁਲਦਾਉਦੀ
ਪ੍ਰਸ਼ਨ 6 . ਗੁਲਦਾਉਦੀ ਦੇ ਫੁੱਲ ਕਿਸ ਮਹੀਨੇ ਵਿੱਚ ਆਉਂਦੇ ਹਨ ?
ਉੱਤਰ-ਨਵੰਬਰ-ਦਸੰਬਰ।
ਪ੍ਰਸ਼ਨ 7 . ਦੇਸੀ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਕੀ ਤਿਆਰ ਕੀਤਾ ਜਾਂਦਾ ਹੈ ?
ਉੱਤਰ-ਗੁਲਕੰਦ।
ਪ੍ਰਸ਼ਨ 8 . ਦਰਖਤ ਕਿਸ ਤਕਨੀਕ ਦੁਆਰਾ ਹਵਾ ਵਿੱਚ ਨਮੀਂ ਦੀ ਮਾਤਰਾ ਵਧਾ ਕੇ ਵਾਤਾਵਰਣ ਨੂੰ ਠੰਢਾ ਕਰਦੇ ਹਨ ?
ਉੱਤਰ-ਵਾਸ਼ਪੀਕਰਨ ਨਾਲ।
ਪ੍ਰਸ਼ਨ 9. ਬਰਸਾਤ ਰੁੱਤ ਦੇ ਫੁੱਲਾਂ ਦੇ ਨਾਮ ਲਿਖੋ।
ਉੱਤਰ-ਕੁਕੜ ਕਲਮਾ ਤੇ ਬਾਲ ਸਮ
ਪ੍ਰਸ਼ਨ 10 . ਪੌਦੇ ਹਵਾ ਵਿੱਚ ਕਿਹੜੀ ਗੈਸ ਛੱਡਦੇ ਹਨ ?
ਉੱਤਰ-ਆਕਸੀਜਨ।
(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿੱਚ ਦਿਉ
ਪ੍ਰਸ਼ਨ 1 . ਵੇਲਾਂ ਦੇ ਕਿਹੜੇ ਭਾਗ ਉਹਨਾਂ ਨੂੰ ਕੰਧਾਂ ਤੇ ਚੜਨ ਵਿਚ ਸਹਾਇਤਾ ਕਰਦੇ ਹਨ ? ਉਦਾਹਰਣ ਸਹਿਤ ਲਿਖੋ।
ਉੱਤਰ—ਵੇਲਾਂ ਤੇ ਲੱਗੇ ਕੰਢੇ (ਬੋਗਨਵੀਲੀਆ), ਰਿਸਦੇ ਪਦਾਰਥ (ਛਿਪਕਲੀ ਵੇਲ), ਟੈਨਡਰਿਲ (ਗੋਲਡਨ ਸ਼ਾਵਰ) ਆਦਿ ਇਨ੍ਹਾਂ ਨੂੰ ਕੰਧਾਂ ਅਤੇ ਥਮਲਿਆਂ ਤੇ ਚੱੜ੍ਹਨ ਵਿੱਚ ਸਹਾਈ ਹੁੰਦੇ ਹਨ।
ਪ੍ਰਸ਼ਨ 2. ਸਰਦ ਰੁੱਤ ਵਿੱਚ ਲਗਾਏ ਜਾਣ ਵਾਲੇ ਫੁੱਲਾਂ ਦੇ ਨਾਮ ਲਿਖੋ ਅਤੇ ਇਹ ਕਿਸ ਮਹੀਨੇ ਵਿਚ ਲਗਾਏ ਜਾਂਦੇ ਹਨ ?
ਉੱਤਰ-ਸਰਦ ਰੁੱਤ ਦੇ ਮੌਸਮੀ ਫੁੱਲ ਜਿਵੇਂ ਕਿ ਕੁੱਤਾ ਫੁੱਲ (Dog Flower), ਸਵੀਟ ਪੀਜ਼, ਫਲਾਕਸ, ਵਰਬੀਨਾ, ਗੇਂਦਾ, ਗੇਂਦੀ, ਸਵੀਟ ਵਿਲੀਅਮ ਆਦਿ ਅਕਤੂਬਰ-ਨਵੰਬਰ ਵਿੱਚ ਪਨੀਰੀ ਤਿਆਰ ਕਰਕੇ ਲਗਾਏ ਜਾਂਦੇ ਹਨ।
ਪ੍ਰਸ਼ਨ 3 . ਪੱਤਝੜ ਵਾਲੇ ਬੂਟੇ ਕਿਸ ਮੌਸਮ (ਮਹੀਨੇ) ਵਿੱਚ ਲਗਾਏ ਜਾਂਦੇ ਹਨ ? ਕੋਈ ਦੋ ਪੱਤਝੜ ਵਿੱਚ ਲਗਾਏ ਜਾਣ ਵਾਲੇ ਬੂਟਿਆਂ ਦੇ ਨਾਮ ਲਿਖੋ।
ਉੱਤਰ-ਪਤਝੜੀ ਬੂਟੇ ਜਿਵੇਂ ਕਿ ਕੁਈਨ ਫ਼ਲਾਵਰ, ਸਾਵਣੀ, ਸ਼ਹਿਤੂਤ ਆਦਿ ਨੂੰ ਫੁਟਾਰਾ ਆਉਣ ਤੋਂ ਪਹਿਲਾਂ ਸਰਦੀਆਂ ਅਰਥਾਤ ਅੱਧ ਦਸੰਬਰ-ਜਨਵਰੀ ਵਿੱਚ ਲਗਾਇਆ ਜਾਂਦਾ ਹੈ।
ਪ੍ਰਸ਼ਨ 4. ਖੂਬਸੂਰਤ ਪੱਤਿਆਂ ਵਾਲੀਆਂ ਝਾੜੀਆਂ ਦੇ ਨਾਮ ਲਿਖੋ ਅਤੇ ਇਹਨਾਂ ਦੀ ਚੋਣ ਕਿਸ ਅਧਾਰ ਤੇ ਕੀਤੀ ਜਾਂਦੀ ਹੈ।
ਉੱਤਰ—ਕੁੱਝ ਝਾੜੀਆਂ ਦੇ ਪੱਤੇ ਵੀ ਬਹੁਤ ਖੂਬਸੂਰਤ ਹੁੰਦੇ ਹਨ। ਇਨ੍ਹਾਂ ਝਾੜੀਆਂ ਨੂੰ ਅਸੀਂ ਉਹਨਾਂ ਦੇ ਕੱਦ ਮੁਤਾਬਿਕ ਲਗਾ ਸਕਦੇ ਹਾਂ। ਕੁੱਝ ਵੇਲਾਂ ਜਿਵੇਂ ਸੰਤਰੀ (ਗੋਲਡਨ ਸ਼ਾਵਰ), ਲਾਲ, ਜਾਂਮਣੀ (ਲੱਸਣ ਵੇਲ), ਪੱਤਿਆਂ ਵਾਲੀ (ਪਰਦਾ ਵੇਲ) ਆਦਿ ਵੀ ਥਮਲਿਆਂ ਤੇ ਚੜ੍ਹਾਈਆਂ ਜਾਂ ਸਕਦੀਆਂ ਹਨ ਅਤੇ ਘਰਾਂ ਵਿੱਚ ਬਹੁਤ ਹੀ ਥੋੜ੍ਹੀ ਥਾਂ ਤੇ ਲਗਾਈਆਂ ਜਾ ਸਕਦੀਆਂ ਹਨ।
ਪ੍ਰਸ਼ਨ 5. ਫੈਲਾਅ ਦੇ ਅਧਾਰ ਤੇ ਦਰਖਤਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ—ਦਰਖਤਾਂ ਨੂੰ ਅਸੀਂ ਕੱਦ ਅਤੇ ਛਤਰੀ ਦੇ ਆਧਾਰ ਤੇ ਵੱਡੇ, ਦਰਮਿਆਨੇ ਅਤੇ ਛੋਟੇ ਦਰਖਤਾਂ ਵਿੱਚ ਵੰਡ ਸਕਦੇ ਹਾਂ।
ਪ੍ਰਸ਼ਨ 6 . ਕਿਹੜੇ ਫੁੱਲਾਂ ਦਾ ਤੇਲ ਕੱਢਕੇ ਉਸਨੂੰ ਖੁਸ਼ਬੂ ਦੀਆਂ ਵਸਤੂਆਂ ਵਿੱਚ ਵੀ ਵਰਤਿਆ ਜਾਂਦਾ ਹੈ ?
ਉੱਤਰ-ਗੁਲਾਬ, ਜੈਸਮੀਨ, ਰਜਨੀਗੰਧਾ, ਮੋਤੀਆ ਆਦਿ ਦਾ ਤੇਲ ਕੱਢਕੇ ਉਸਨੂੰ ਖੁਸ਼ਬੂ ਦੀਆਂ ਵਸਤੂਆਂ ਵਿੱਚ ਵੀ ਵਰਤਿਆ ਜਾਂਦਾ ਹੈ।
ਪ੍ਰਸ਼ਨ 7 . ਵਪਾਰਕ ਪੱਖ ਤੋਂ ਸਜਾਵਟੀ ਫੁੱਲ ਕਿਵੇਂ ਲਾਭਦਾਇਕ ਹੋ ਸਕਦੇ ਹਨ ?
ਉੱਤਰ-ਵਪਾਰਕ ਪੱਖ ਤੋਂ ਸਜਾਵਟੀ ਫੁੱਲ ਅਤੇ ਉਨ੍ਹਾਂ ਦੇ ਪੌਦੇ ਅਤੇ ਪਨੀਰੀ ਨਰਸਰੀਆਂ ਬਣਾ ਕੇ ਵੇਚੇ ਜਾ ਸਕਦੇ ਹਨ ਜੋ ਕਿ ਇੱਕ ਚੰਗੀ ਆਮਦਨ ਦਾ ਸਾਧਨ ਹੋ ਸਕਦੇ ਹਨ। ਪੰਜਾਬ ਵਿੱਚ ਗੇਂਦਾ, ਗੇਂਦੀ ਅਤੇ ਗਲੈਡੀਓਲੈਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਕੀਤੀ ਜਾਂਦੀ ਹੈ। ਜ਼ਰਬਰਾ ਅਤੇ ਗੁਲਾਬ ਦੀ ਉੱਚ ਦਰਜੇ ਦੀ ਪੈਦਾਵਾਰ ਫ਼ਲਾਸਟਿਕ ਦੇ ਗਰੀਨ ਹਾਊਸ ਵਿੱਚ ਕੀਤੀ ਜਾਂਦੀ ਹੈ।
ਪ੍ਰਸ਼ਨ 8 . ਦਰਖਤ, ਝਾੜੀਆਂ, ਵੇਲਾਂ ਆਦਿ ਲਗਾਉਣ ਦਾ ਸਹੀ ਸਮਾਂ ਕਿਹੜਾ ਹੁੰਦਾ ਹੈ ?
ਉੱਤਰ—ਦਰਖਤ, ਝਾੜੀਆਂ, ਵੇਲਾਂ ਆਦਿ ਦੇ ਲਗਾਉਣ ਦਾ ਸਹੀ ਸਮਾਂ ਬਰਸਾਤ ਰੁੱਤ (ਜੁਲਾਈ-ਅਗਸਤ) ਅਤੇ ਬਸੰਤ ਰੁੱਤ (ਫਰਵਰੀ-ਮਾਰਚ) ਹੁੰਦਾ ਹੈ।
ਪ੍ਰਸ਼ਨ 9. ਦਰਖਤਾਂ ਨੂੰ ਕੱਦ ਅਤੇ ਛਤਰੀ ਦੇ ਅਧਾਰ ਤੇ ਕਿਹੜੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ—ਘੱਟ ਫੈਲਾਅ ਵਾਲੇ ਦਰਖਤ ਜਿਵੇਂ ਕਿ ਅਸ਼ੋਕਾ (Pendula) ਨੂੰ ਘਰਾਂ ਵਿੱਚ ਥੋੜ੍ਹੀ ਜਿਹੀ ਥਾਂ ਵਿੱਚ ਵੀ ਲਗਾ ਸਕਦੇ ਹਾਂ।
ਪ੍ਰਸ਼ਨ 10 . ਗਮਲਿਆਂ ਵਿੱਚ ਕਿਹੜੇ ਪੌਦੇ ਲਗਾਏ ਜਾ ਸਕਦੇ ਹਨ ?
ਉੱਤਰ—ਗਮਲਿਆਂ ਵਿੱਚ ਪਾਲਮ, ਮਨੀ ਪਲਾਂਟ, ਰਬੜ ਪਲਾਂਟ ਆਦਿ ਘਰਾਂ ਦੇ ਅੰਦਰ, ਵਰਾਂਡੇ, ਦਫਤਰਾਂ, ਆਦਿ ਵਿੱਚ ਸਜਾਵਟ ਲਈ ਰੱਖੇ ਜਾਂਦੇ ਹਨ।
(ੲ) ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ ਜਾਂ ਛੇ ਵਾਕਾਂ ਵਿੱਚ ਦਿਉ –
ਪ੍ਰਸ਼ਨ 1. ਫੁੱਲ ਸਾਡੀ ਜ਼ਿੰਦਗੀ ਵਿੱਚ ਅਹਿਮ ਹਿੱਸਾ ਨਿਭਾਉਂਦੇ ਹਨ’ ਤੱਥ ਦੀ ਪੁਸ਼ਟੀ ਕਰੋ।
ਉੱਤਰ—ਫੁੱਲ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹਨ ਕਿਉਂਕਿ ਹਰ ਖੁਸ਼ੀ ਦੇ ਸਮੇਂ ਜਿਵੇਂ ਵਿਆਹ, ਜਨਮ ਦਿਨ, ਆਦਿ ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਫੁੱਲ ਸਾਨੂੰ ਪਿਆਰ ਅਤੇ ਸਬਰ ਦਾ ਸੁਨੇਹਾ ਵੀ ਦਿੰਦੇ ਹਨ। ਵੱਖ-ਵੱਖ ਰੰਗਾਂ ਦੇ ਫੁੱਲ ਜਿਵੇਂ ਚਿੱਟੇ, ਪੀਲੇ, ਜਾਮਣੀ, ਲਾਲ, ਗੁਲਾਬੀ ਆਦਿ ਸਾਡੇ ਮਨ ਨੂੰ ਬਹੁਤ ਸਕੂਨ ਦਿੰਦੇ ਹਨ ਅਤੇ ਇਨ੍ਹਾਂ ਦੀ ਖਸ਼ਬੂ ਸਾਡੇ ਆਲੇ-ਦੁਆਲੇ ਨੂੰ ਮਹਿਕਾ ਦਿੰਦੀ ਹੈ। ਮੌਸਮੀ ਫੁੱਲ, ਗੁਲਾਬ, ਗਲੈਡੀਊਲੈਸ, ਗੁਲਦਾਉਦੀ, ਗੇਂਦਾ, ਗੇਂਦੀ, ਆਦਿ ਕਿਆਰੀਆਂ ਵਿੱਚ ਲਗਾਏ ਜਾ ਸਕਦੇ ਹਨ ਅਤੇ ਇਹ ਗੁਲਦਸਤੇ ਬਣਾਉਣ ਅਤੇ ਘਰ ਦੀ ਅੰਦਰੂਨੀ ਸਜਾਵਟ ਕਰਨ ਦੇ ਕੰਮ ਆਉਂਦੇ ਹਨ।
ਪ੍ਰਸ਼ਨ 2. ਵਾਤਾਵਰਣ ਨੂੰ ਸਾਫ਼ ਰੱਖਣ ਲਈ ਪੌਦਿਆਂ ਦਾ ਕੀ ਯੋਗਦਾਨ ਹੈ ?
ਉੱਤਰ-ਪੌਦੇ, ਝਾੜੀਆਂ ਅਤੇ ਵੇਲਾਂ ਆਦਿ ਆਲੇ-ਦੁਆਲੇ ਨੂੰ ਹਰਾ ਭਰਾ ਅਤੇ ਵੱਖ-ਵੱਖ ਰੰਗਾਂ ਦੇ ਫੁੱਲਾਂ ਨਾਲ ਖੂਬਸੂਰਤ ਬਣਾਉਂਦੇ ਹਨ। ਇਹ ਹਵਾ ਵਿੱਚ ਆਕਸੀਜਨ ਗੈਸ ਛੱਡ ਕੇ ਅਤੇ ਕਾਰਬਨ-ਡਾਈਆਕਸਾਈਡ ਗੈਸ ਖਿੱਚ ਕੇ ਵਾਤਾਵਰਣ ਨੂੰ ਵੀ ਸੋਧਦੇ ਹਨ। ਇਸ ਤੋਂ ਇਲਾਵਾ ਇਹ ਹਵਾ ਵਿਚਲੇ ਮਿੱਟੀ ਦੇ ਕਣਾਂ, ਹਾਨੀਕਾਰਕ ਗੈਸਾਂ ਅਤੇ ਪਦਾਰਥਾਂ ਨੂੰ ਆਪਣੇ ਵਿੱਚ ਸਮਾ ਕੇ ਹਵਾ ਨੂੰ ਸ਼ੁੱਧ ਕਰਦੇ ਹਨ। ਦਰਖਤ ਵਾਸ਼ਪੀਕਰਣ ਦੁਆਰਾ ਹਵਾ ਵਿੱਚ ਨਮੀ ਦੀ ਮਾਤਰਾ ਵਧਾ ਕੇ ਵਾਤਾਵਰਣ ਨੂੰ ਠੰਢਾ ਕਰਦੇ ਹਨ।
ਪ੍ਰਸ਼ਨ 3. ਅਕਾਰ ਦੇ ਅਧਾਰ ਤੇ ਦਰਖਤਾਂ ਦੀ ਵੰਡ ਕਿੰਨੀਆਂ ਸ਼੍ਰੇਣੀਆਂ ਵਿੱਚ ਕੀਤੀ ਜਾ ਸਕਦੀ ਹੈ ਉਦਾਹਰਣ ਸਹਿਤ ਲਿਖੋ।
ਉੱਤਰ—ਦਰਖਤਾਂ ਨੂੰ ਅਕਾਰ ਦੇ ਅਧਾਰ ਤੇ ਵੀ ਵੰਡਿਆ ਜਾ ਸਕਦਾ ਹੈ, ਜਿਵੇਂ ਕਿ ਗੋਲ ਛਤਰੀ ਮੌਲਸਰੀ, ਫੈਲਾਅ ਅਕਾਰ ਗੁਲਮੋਹਰ, ਸਿੱਧੇ ਜਾਣ ਵਾਲਾ ਸਿਲਵਰ ਓਕ, ਝੁਕਵੀਆਂ ਸ਼ਾਖਾਵਾਂ ਬੋਤਲ ਬਰੁੱਸ਼ ਆਦਿ।
ਪ੍ਰਸ਼ਨ 4. ਦਰਖਤਾਂ ਅਤੇ ਝਾੜੀਆਂ ਨੂੰ ਲਗਾਉਣ ਦਾ ਤਰੀਕਾ ਵਿਸਥਾਰ ਸਹਿਤ ਲਿਖੋ
ਉੱਤਰ—ਦਰਖਤ, ਝਾੜੀਆਂ ਅਤੇ ਵੇਲਾਂ ਲਗਾਉਣ ਲਈ ਇੱਕ ਤੋਂ ਤਿੰਨ ਫੁੱਟ ਡੂੰਘਾ ਟੋਇਆ ਪੁੱਟ ਕੇ ਦੋ ਹਿੱਸੇ ਮਿੱਟੀ ਅਤੇ ਇਕ ਹਿੱਸਾ ਗਲੀ ਸੜੀ ਖਾਦ ਮਿਲਾ ਕੇ ਲਗਾਇਆ ਜਾਂਦਾ ਹੈ।
ਪ੍ਰਸ਼ਨ 5 . ਖੇਤੀ ਵਿਭਿੰਨਤਾ ਵਿੱਚ ਸਜਾਵਟੀ ਫੁੱਲਾਂ ਦਾ ਕੀ ਯੋਗਦਾਨ ਹੈ ?
ਉੱਤਰ-ਪ੍ਰਾਚੀਨ ਕਾਲ ‘ਚ ਫੁੱਲਾਂ ਦੇ ਪੱਤਿਆਂ, ਜੜ੍ਹਾਂ ਅਤੇ ਸੱਕ ਦਾ ਇਸਤੇਮਾਲ-ਜੜ੍ਹੀਆਂ-ਬੂਟੀਆਂ ਦੇ ਤੌਰ ਤੇ ਕੀਤਾ ਜਾਂਦਾ ਸੀ ਅਤੇ ਅੱਜ ਕੱਲ੍ਹ ਇਨ੍ਹਾਂ ਦਾ ਪ੍ਰਯੋਗ ਹਰਬਲ ਦਵਾਈਆਂ (Herbal Medicine) ਵਿੱਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੌਸਮੀ ਫੁੱਲਾਂ ਦੇ ਬੀਜਾਂ ਦੀ ਪੈਦਾਵਾਰ ਕਰਕੇ ਪੰਜਾਬ ਤੋਂ ਬਾਹਰਲੇ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਜਰਮਨੀ ਆਦਿ ਵਿੱਚ ਭੇਜੇ ਜਾਂਦੇ ਹਨ। ਇਸ ਤਰ੍ਹਾਂ ਖੇਤੀ ਵਿਭਿੰਨਤਾ ਵਿੱਚ ਵੀ ਸਜਾਵਟੀ ਫੁੱਲ ਚੋਖਾ ਯੋਗਦਾਨ ਪਾਉਂਦੇ ਹਨ।