ਪਾਠ 7 ਪੰਜਾਬ ਦੇ ਮੁੱਖ ਫ਼ਲ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ।
ਪ੍ਰਸ਼ਨ 1 . ਪੰਜਾਬ ਵਿੱਚ ਫ਼ਲਾਂ ਦੀ ਕਾਸ਼ਤ ਦਾ ਰਕਬਾ ਲਿਖੋ।
ਉੱਤਰ-75 ਹਜ਼ਾਰ ਹੈਕਟੇਅਰ
ਪ੍ਰਸ਼ਨ 2. ਪੰਜਾਬ ਵਿੱਚ ਕਿੰਨੂ ਦੀ ਕਾਸ਼ਤ ਕਿਹੜੇ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ ?
ਉੱਤਰ-ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਵਿੱਚ
ਪ੍ਰਸ਼ਨ 3 . ਕਿੰਨੂ ਦੇ ਬੂਟੇ ਲਾਉਣ ਦਾ ਸਮਾਂ ਲਿਖੋ।
ਉੱਤਰ-ਫ਼ਰਵਰੀ-ਮਾਰਚ, ਸਤੰਬਰ-ਅਕਤੂਬਰ
ਪ੍ਰਸ਼ਨ 4. ਅਮਰੂਦ ਵਿੱਚ ਕਿਹੜੇ ਵਿਟਾਮਿਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ?
ਉੱਤਰ—ਵਿਟਾਮਿਨ ਸੀ।
ਪ੍ਰਸ਼ਨ 5. ਕਿਹੜੇ ਫ਼ਲ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ?
ਉੱਤਰ-ਅੰਬ ਨੂੰ।
ਪ੍ਰਸ਼ਨ 6 . ਅੰਬ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਕਿਹੜੇ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ ?
ਉੱਤਰ—ਰੋਪੜ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਹ।
ਪ੍ਰਸ਼ਨ 7. ਨਾਸ਼ਪਾਤੀ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਕਿਹੜੇ ਇਲਾਕੇ ਵਿੱਚ ਕੀਤੀ ਜਾਂਦੀ ਹੈ ?
ਉੱਤਰ-ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ।
ਪ੍ਰਸ਼ਨ 8 . ਲੀਚੀ ਦੀਆਂ ਕਿਸਮਾਂ ਦੱਸੋ।
ਉੱਤਰ—ਦੇਹਰਾਦੂਨ, ਕਲਕੱਤੀਆ ਅਤੇ ਸੀਡਲੈਸ
ਪ੍ਰਸ਼ਨ 9. ਆੜੂ ਦੇ ਬੂਟੇ ਕਦੋਂ ਲਾਉਣੇ ਚਾਹੀਦੇ ਹਨ ?
ਉੱਤਰ—ਇੱਕ ਸਾਲ ਦੇ ਬੂਟੇ ਅੱਧ ਜਨਵਰੀ ਤੱਕ।
(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1 . ਹੇਠ ਲਿਖੇ ਮੁੱਖ ਤੱਤ ਜ਼ਿਆਦਾ ਮਾਤਰਾ ਵਿੱਚ ਕਿਹੜੇ ਫ਼ਲਾਂ ਵਿੱਚ ਪਾਏ ਜਾਂਦੇ ਹਨ—
1 . ਵਿਟਾਮਿਨ ਸੀ, 2 . ਵਿਟਾਮਿਨ ਏ, 3 . ਲੋਹਾ, 4. ਪ੍ਰੋਟੀਨ, 5 . ਵਿਟਾਮਿਨ ਬੀ, 6 . ਪੋਟਾਸ਼ੀਅਮ, 7. ਕੈਲਸ਼ੀਅਮ
ਉੱਤਰ—1. ਵਿਟਾਮਿਨ ਸੀ—ਆਮਲਾ, ਨਿੰਬੂ ਜਾਤੀ ਦੇ ਫਲ, ਅਮਰੂਦ ਅਤੇ ਬੇਰ
2. ਵਿਟਾਮਿਨ ਏ-ਅੰਬ ਅਤੇ ਪਪੀਤਾ।
3 ਲੋਹਾ—ਕਰੌਂਦਾ, ਅੰਜੀਰ ਅਤੇ ਖਜੂਰ
4. ਪ੍ਰੋਟੀਨ—ਕਾਜੂ, ਬਦਾਮ, ਅਖਰੋਟ।
5 . ਵਿਟਾਮਿਨ ਬੀ-ਆੜੂ, ਨਾਸ਼ਪਤੀ।
6 . ਪੋਟਾਸ਼ੀਅਮ-ਕੇਲਾ।
7. ਕੈਲਸ਼ੀਅਮ-ਲੀਚੀ ਅਤੇ ਕਰੌਂਦਾ।
ਪ੍ਰਸ਼ਨ 2. ਫਲ ਮਨੁੱਖ ਦੀ ਸਿਹਤ ਲਈ ਕਿਉਂ ਮਹੱਤਵਪੂਰਨ ਹਨ ?
ਉੱਤਰ—ਫਲ ਮਨੁੱਖ ਦੀ ਸਿਹਤ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਕਿਉਂਕਿ ਫਲਾਂ ਵਿੱਚ ਵਿਟਾਮਿਨ, ਖਣਿਜ ਪਦਾਰਥ, ਪਿਗਮੈਂਟ ਅਤੇ ਐਂਟੀ ਔਕਸੀਡੈਂਟਸ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ।
ਪ੍ਰਸ਼ਨ 3 . ਪੰਜਾਬ ਦੇ ਕਿਹੜੇ ਫਲ ਮੁੱਖ ਹਨ ?
ਉੱਤਰ—ਕਿੰਨੂ, ਅਮਰੂਦ, ਅੰਬ, ਮਾਲਟਾ, ਨਾਸ਼ਪਤੀ, ਬੇਰ, ਲੀਚੀ ਅਤੇ ਆੜੂ ਪੰਜਾਬ ਵਿੱਚ ਪਾਏ ਜਾਣ ਵਾਲੇ ਮੁੱਖ ਫਲ ਹਨ।
ਪ੍ਰਸ਼ਨ 4. ਨਿੰਬੂ ਜਾਤੀ ਦੇ ਫਲਾਂ ਵਿੱਚ ਕਿਹੜੇ ਫ਼ਲ ਆਉਂਦੇ ਹਨ ?
ਉੱਤਰ—ਨਿੰਬੂ ਜਾਤੀ ਦੇ ਫਲਾਂ ਵਿੱਚ ਕਿੰਨੂ, ਮਾਲਟਾ, ਨਿੰਬੂ, ਗਰੇਫ-ਫਰੂਟ ਅਤੇ ਗਲਗਲ ਆਦਿ ਆਉਂਦੇ ਹਨ।
ਪ੍ਰਸ਼ਨ 5 . ਨਾਸ਼ਪਾਤੀ ਦੀਆਂ ਉੱਨਤ ਕਿਸਮਾਂ ਬਾਰੇ ਲਿਖੋ।
ਉੱਤਰ-ਨਾਸ਼ਪਾਤੀ ਦੀਆਂ ਉੱਨਤ ਕਿਸਮਾਂ ਹਨ ਪੱਥਰ ਨਾਖ, ਪੰਜਾਬ ਬਿਊਟੀ, ਬੱਗੂਗੋਸ਼ਾ ਅਤੇ ਪੰਜਾਬ ਸੌਫਟ
ਪ੍ਰਸ਼ਨ 6 ਆੜੂ ਦੀਆਂ ਕਿਸਮਾਂ ਬਾਰੇ ਲਿਖੋ।
ਉੱਤਰ-ਆੜੂ ਦੀਆਂ ਉੱਨਤ ਕਿਸਮਾਂ ਪਰਤਾਪ, ਸ਼ਾਨੇ ਪੰਜਾਬ, ਪ੍ਰਭਾਤ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ਹਨ।
ਪ੍ਰਸ਼ਨ 7, ਬੇਰ ਖਾਣ ਦੇ ਕੀ ਫਾਇਦੇ ਹਨ ?
ਉੱਤਰ-ਬੇਰ ਇੱਕ ਬਹੁਤ ਗੁਣਕਾਰੀ ਫਲ ਹੈ। ਬੇਰ ਖ਼ੂਨ ਨੂੰ ਸਾਫ਼ ਕਰਦਾ ਹੈ ਅਤੇ ਭੋਜਨ ਦੀ ਪਾਚਣ ਸ਼ਕਤੀ ਵਧਾਉਂਦਾ ਹੈ।
ਪ੍ਰਸ਼ਨ 8. ਕਿੰਨੂ ਖਾਣ ਦੇ ਕੀ ਫਾਇਦੇ ਹਨ ?
ਉੱਤਰ-ਕਿੰਨੂ ਖਾਣ ਨਾਲ ਸਾਨੂੰ ਵਿਟਾਮਿਨ ਸੀ ਪ੍ਰਾਪਤ ਹੁੰਦਾ ਹੈ।
ਪ੍ਰਸ਼ਨ 9, ਪੰਜਾਬ ਵਿੱਚ ਨਾਸ਼ਪਤੀ, ਬੇਰ, ਲੀਚੀ ਅਤੇ ਆੜੂ ਦੀ ਕਾਸ਼ਤ ਕਿਹੜੇ ਥਾਵਾਂ ਤੇ ਹੁੰਦੀ ਹੈ ?
ਉੱਤਰ-ਨਾਸ਼ਪਤੀ-ਇਹ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਵਿੱਚ ਕਾਸ਼ਤ ਕੀਤੀ ਜਾਂਦੀ ਹੈ।
ਬੇਰ-ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲੇ ਵਿੱਚ ਕਾਸ਼ਤ ਕੀਤੀ ਜਾਂਦੀ ਹੈ।
ਲੀਚੀ—ਲੀਚੀ ਦੀ ਕਾਸ਼ਤ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੀਤੀ ਹੈ।
ਆੜੂ-ਆੜੂ ਦੀ ਕਾਸ਼ਤ ਤਰਨਤਾਰਨ, ਜਲੰਧਰ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਗੁਰਦਾਸਪੁਰ ਆਦਿ ਜ਼ਿਲ੍ਹਿਆਂ ਵਿੱਚ ਹੁੰਦੀ ਹੈ।
ਪ੍ਰਸ਼ਨ 10. ਅੰਬ ਤੋਂ ਕਿਹੜੇ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ।
ਉੱਤਰ-ਅੰਬ ਦੇ ਕੱਚੇ ਫਲ ਨੂੰ ਖਟਮਿੱਠੀ ਚਟਨੀ, ਅਚਾਰ, ਅੰਮਚੂਰ ਅਤੇ ਅੰਬ ਪਾਪੜ ਆਦਿ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ ਜਦਕਿ ਪੱਕੇ ਫਲ ਨੂੰ ਤਾਜ਼ਾ ਜੂਸ, ਮੁਰੱਬੇ ਅਤੇ ਸ਼ਰਬਤ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।
(ੲ) ਹੇਠ ਲਿਖੇ ਪ੍ਰਸ਼ਨਾਂ ਦਾ 4-5 ਲਾਈਨਾਂ ਵਿੱਚ ਉੱਤਰ ਦਿਉ
ਪ੍ਰਸਨ 1 . ਪੰਜਾਬ ਵਿੱਚ ਉਗਾਏ ਜਾਣ ਵਾਲੇ ਫ਼ਲ, ਉਹਨਾਂ ਦੀਆਂ ਕਿਸਮਾਂ, ਜ਼ਿਲ੍ਹੇ ਜਿੱਥੇ ਕਾਸ਼ਤ ਹੁੰਦੀ ਹੈ, ਬੂਟੇ ਲਗਾਉਣ ਦਾ ਸਮਾਂ ਅਤੇ ਪੌਸ਼ਟਿਕ ਮਹੱਤਤਾ ਦੀ ਸਾਰਨੀ ਤਿਆਰ ਕਰੋ।
ਉੱਤਰ:-ਅਧਿਆਪਕ ਦੀ ਸਹਾਇਤਾ ਨਾਲ ਸਾਰਨੀ ਤਿਆਰ ਕਰੋ।
ਪ੍ਰਸ਼ਨ 2. ਕਿੰਨੂ ਦੀ ਕਾਸ਼ਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—ਕਿੰਨੂ ਨਿੰਬੂ ਜਾਤੀ ਦਾ ਪ੍ਰਮੁੱਖ ਫਲ ਹੈ। ਪੰਜਾਬ ਵਿੱਚ ਕਿੰਨੂ ਦੀ ਕਾਸ਼ਤ ਪਹਿਲੇ ਨੰਬਰ ਉੱਤੇ ਹੈ। ਇਸ ਦੀ ਕਾਸ਼ਤ ਮੁੱਖ ਤੌਰ ਤੇ ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ ਵਿੱਚ ਕੀਤੀ ਜਾਂਦੀ ਹੈ। ਕਿੰਨੂ ਦੇ ਬੂਟੇ ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿੱਚ ਲਗਾਏ ਜਾਂਦੇ ਹਨ।
ਪ੍ਰਸ਼ਨ 3 . ਹੇਠ ਲਿਖੇ ਫ਼ਲਾਂ ਦੇ ਗੁਣਕਾਰੀ ਗੁਣਾਂ ਬਾਰੇ ਵੇਰਵਾ ਦਿਉ।
ਅਮਰੂਦ, ਕਿੰਨੂ, ਅੰਬ, ਨਾਸ਼ਪਾਤੀ।
ਉੱਤਰ-1.ਅਮਰੂਦ—ਅਮਰੂਦ ਦੇ ਗੁੱਦੇ ਵਿੱਚ ਐਂਟੀਆਕਸੀਡੈਂਟਸ ਦੇ ਅੰਸ਼ ਹੁੰਦੇ ਹਨ ਜੋ ਉਪਰਲੇ ਖ਼ੂਨ ਦੇ ਦਬਾਅ ਨੂੰ ਠੀਕ ਕਰਦੇ ਹਨ। ਸਰਦੀ ਰੁੱਤ ਦੀ ਫਸਲ ਬਰਸਾਤੀ ਰੁੱਤ ਦੀ ਫਸਲ ਤੋਂ ਗੁਣਵੱਤਾ ਵਿੱਚ ਵਧੀਆਂ ਹੁੰਦੀ ਹੈ। ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
2.ਕਿੰਨੂ—ਇਸ ਵਿੱਚ ਵਿਟਾਮਿਨ ਸੀ ਮਿਲਦਾ ਹੈ ਜੋ ਕਿ ਮਨੁੱਖ ਵਿੱਚ ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਵਧਾਉਂਦਾ ਹੈ।
3.ਅੰਬ—ਇਹ ਤਾਕਤ ਵਰਧਕ ਹੈ, ਚਮੜੀ ਨੂੰ ਸੁੰਦਰ ਬਣਾਉਂਦਾ ਹੈ। ਇਹ ਦਿਲ ਨੂੰ ਤਾਕਤ ਦਿੰਦਾ ਹੈ।ਪਿੱਤ ਨੂੰ ਵਧਾਉਂਦਾ ਹੈ। ਇਸ ਵਿੱਚ ਹੋਰ ਵਿਟਾਮਿਨਜ਼ ਤੋਂ ਇਲਾਵਾ ਵਿਟਾਮਿਨ ਏ ਸਭ ਤੋਂ ਜ਼ਿਆਦਾ ਹੁੰਦਾ ਹੈ।
4. ਨਾਸ਼ਪਤੀ—ਇਹ ਫਲ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਬੀ ਅਤੇ ਧਾਤਾਂ ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਆਦਿ ਨਾਲ ਭਰਪੂਰ ਹਨ।
ਪ੍ਰਸ਼ਨ 4 . ਹੇਠ ਲਿਖੇ ਫ਼ਲਾਂ ਦੀ ਕਾਸ਼ਤ ਤੇ ਨੋਟ ਲਿਖੋ—
ਕਿੰਨੂ, ਬੇਰ, ਲੀਚੀ, ਆੜੂ, ਅਮਰੂਦ, ਅੰਬ, ਨਾਸ਼ਪਾਤੀ।
ਉੱਤਰ—1. ਕਿੰਨੂ— ਕਿੰਨੂ ਨਿੰਬੂ ਜਾਤੀ ਦਾ ਪ੍ਰਮੁੱਖ ਫਲ ਹੈ। ਪੰਜਾਬ ਵਿੱਚ ਕਿੰਨੂ ਦੀ ਕਾਸ਼ਤ ਪਹਿਲੇ ਨੰਬਰ ਉੱਤੇ ਹੈ। ਇਸ ਦੀ ਕਾਸ਼ਤ ਮੁੱਖ ਤੌਰ ਤੇ ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ ਵਿੱਚ ਕੀਤੀ ਜਾਂਦੀ ਹੈ। ਕਿੰਨੂ ਦੇ ਬੂਟੇ ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿੱਚ ਲਗਾਏ ਜਾਂਦੇ ਹਨ।
2. ਬੇਰ— ਬੇਰ ਇੱਕ ਬਹੁਤ ਗਣਕਾਰੀ ਫ਼ਲ ਹੈ। ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਫ਼ਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹੇ ‘ ਬੇਰਾਂ ਦੀ ਕਾਸ਼ਤ ਲਈ ਬਹੁਤ ਮਸ਼ਹੂਰ ਹਨ। ਉਮਰਾਨ, ਵਲੈਤੀ ਅਤੇ ਸਨੌਰ-2 1 ਬੇਰ ਦੀਆਂ ਉੱਨਤ ਕਿਸਮਾਂ ਹਨ। ਬੇਰ ਦੇ ਪਿਉਂਦੀ ਬੂਟਿਆਂ ਨੂੰ ਫਰਵਰੀ-ਮਾਰਚ’ ਜਾਂ ਅਗਸਤ-ਸਤੰਬਰ ਵਿੱਚ ਲਗਾਇਆ ਜਾਂਦਾ ਹੈ।
3. ਲੀਚੀ–ਲੀਚੀ ਦੀ ਕਾਸ਼ਤ ਪੰਜਾਬ ਵਿੱਚ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪਟਿਆਲਾ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿੱਚ ਹੁੰਦੀ ਹੈ। ਦੋਹਰਾਦੂਨ, ਕਲਕੱਤੀਆ ਅਤੇ ਸੀਡਲੈਸ ਲੇਟ ਲੀਚੀ ਦੀਆਂ ਕਿਸਮਾਂ ਹਨ। ਲੀਚੀ ਦੇ ਬੂਟੇ ਸਤੰਬਰ ਵਿੱਚ ਲਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
4. ਆੜੂ- ਆੜੂ ਦੀ ਕਾਸ਼ਤ ਤਰਨਤਾਰਨ, ਜਲੰਧਰ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਗੁਰਦਾਸਪੁਰ ਆਦਿ ਜ਼ਿਲ੍ਹਿਆਂ ਵਿੱਚ ਹੁੰਦੀ ਹੈ। ਆੜੂ ਦੇ ਇੱਕ ਸਾਲ ਦੇ ਬੂਟੇ ਅੱਧ ਜਨਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ ਵਿੱਚ ਲਾਉਣੇ ਚਾਹੀਦੇ ਹਨ।
5. ਆੜੂ ਦੀਆਂ ਉੱਨਤ ਕਿਸਮਾਂ ਪਰਤਾਪ, ਸ਼ਾਨੇ ਪੰਜਾਬ, ਤ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ਹਨ।
6. ਅਮਰੂਦ—ਪੰਜਾਬ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਤੋਂ ਬਾਅਦ ਅਮਰੂਦ ਦਾ ਦੂਸਰਾ ਸਥਾਨ ਹੈ। ਦੂਸਰੇ ਫ਼ਲਾਂ ਦੇ ਮੁਕਾਬਲੇ ਇਸ ਦੀ ਪੈਦਾਵਾਰ ਤੇ ਘੱਟ ਖ਼ਰਚ ਆਉਂਦਾ ਹੈ। ਅਮਰੂਦ ਦੀ ਕਾਸ਼ਤ ਲਗਪਗ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਕੀਤੀ ਜਾ ਸਕਦੀ ਹੈ। ਪੰਜਾਬ ਪਿੰਕ, ਸਰਦਾਰ ਅਤੇ ਅਲਾਹਾਬਾਦ ਸਫੈਦਾ, ਅਮਰੂਦ ਦੀਆਂ ਉੱਨਤ ਕਿਸਮਾਂ ਹਨ। ਅਮਰੂਦ ਸਾਲ ਵਿੱਚ ਦੋ ਵਾਰੀ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿੱਚ ਲਾਇਆ ਜਾਂਦਾ ਹੈ। ਸਰਦੀ ਰੁੱਤ ਦੀ ਫ਼ਸਲ ਬਰਸਾਤੀ ਰੁੱਤ ਦੀ ਫ਼ਸਲ ਤੋਂ ਗੁਣਵੱਤਾ ਵਿੱਚ ਵਧੀਆ ਹੁੰਦਾ ਹੈ।
7. ਅੰਬ—ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਪੰਜਾਬ ਵਿੱਚ ਵਪਾਰਕ ਤੌਰ ਤੇ ਅੰਬਾਂ ਦੀ ਕਾਸ਼ਤ ਨੀਮ ਪਹਾੜੀ ਜ਼ਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਵਿੱਚ ਕੀਤੀ ਜਾਂਦੀ ਹੈ। ਅੰਬ ਦੀਆਂ ਉੱਨਤ ਕਿਸਮਾਂ ਵਿੱਚ ਅਲਫੌਂਸੋ (Alphonso), ਦੁਸਹਿਰੀ ਅਤੇ ਲੰਗੜਾ ਹਨ। ਅੰਬ ਦੇ ਬੂਟੇ ਲਾਉਣ ਦਾ ਢੁਕਵਾਂ ਸਮਾਂ ਫਰਵਰੀ ਮਾਰਚ ਅਤੇ ਅਗਸਤ ਸਤੰਬਰ ਦਾ ਹੈ।
8. ਨਾਸ਼ਪਾਤੀ—ਨਾਸ਼ਪਾਤੀ ਦੀ ਕਾਸ਼ਤ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਵਿੱਚ ਕੀਤੀ ਜਾਂਦੀ ਹੈ। ਨਾਸ਼ਪਾਤੀ ਦੇ ਬੂਟੇ ਸਰਦੀਆਂ ਵਿੱਚ ਅੱਧ ਫਰਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਲਗਾਏ ਜਾਂਦੇ ਹਨ। ਨਾਸ਼ਪਾਤੀ ਦੀਆਂ ਉੱਨਤ ਕਿਸਮਾਂ ਪੱਥਰਨਾਖ, ਪੰਜਾਬ ਬਿਊਟੀ, ਬੱਗੂਗੋਸ਼ਾ ਅਤੇ ਪੰਜਾਬ ਸੌਫਟ ਹਨ।
ਪ੍ਰਸ਼ਨ 5 . ਪੰਜਾਬ ਵਿੱਚ ਫ਼ਲਦਾਰ ਬੂਟੇ ਲਗਾਉਣ ਦੇ ਸਮੇਂ ਦਾ ਵੇਰਵਾ ਦਿਉ ਅਤੇ ਦੇ ਤਲੇ ਨਾਲ ਹੀ ਕਿਸਮਾਂ ਦੇ ਨਾਂ ਲਿਖੋ।
ਉੱਤਰ—1. ਕਿੰਨੂ—ਕਿੰਨੂ ਫ਼ਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿੱਚ ਰੁੱਤ ਲਗਾਏ ਜਾਂਦੇ ਹਨ।
2 . ਬੇਰ-ਬੇਰ ਦੇ ਪਿਉਂਦੀ ਬੂਟਿਆਂ ਨੂੰ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਵਿੱਚ ਲਗਾਇਆ ਜਾਂਦਾ ਹੈ। ਇਸ ਦੀਆਂ ਉੱਨਤ ਕਿਸਮਾਂ ਹਨ—ਉਮਰਾਨ, ਵਲੈਤੀ ਜੋ ਅਤੇ ਸਨੌਰ-2 ਹਨ।
3. ਲੀਚੀ-ਲੀਚੀ ਦੇ ਬੂਟੇ ਸਤੰਬਰ ਵਿੱਚ ਲਾਉਣ ਦੀ ਸਿਫ਼ਾਰਸ ਕੀਤੀ ਗਈ ਹੈ। ਦੇਹਰਾਦੂਨ, ਕਲਕੱਤੀਆ ਅਤੇ ਸੀਡਲੈਸ ਲੇਟ ਇਸ ਦੀਆਂ ਕਿਸਮਾਂ ਹਨ।
4. ਆੜੂ—ਆੜੂ ਦੇ ਇੱਕ ਸਾਲ ਦੇ ਬੂਟੇ ਅੱਧ ਜਨਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ਼ ਵਿੱਚ ਲਾਉਣੇ ਚਾਹੀਦੇ ਹਨ। ਇਸ ਦੀਆਂ ਉੱਨਤ ਕਿਸਮਾਂ ਪਰਤਾਪ, ਸ਼ਾਨੇ ਤਾਪ, ਤ, ਸਰਬਤੀ ਅਤੇ ਪੰਜਾਬ ਨੈਕਟਰੀਨ ਹਨ।
5. ਅਮਰੂਦ—ਇਹ ਸਾਲ ਵਿੱਚ ਦੋ ਵਾਰੀ ਫਰਵਰੀ-ਮਾਰਚ ਅਤੇ ਅਗਸਤਸਤੰਬਰ ਵਿੱਚ ਲਾਇਆ ਜਾਂਦਾ ਹੈ। ਪੰਜਾਬ ਪਿੰਕ, ਸਰਦਾਰ ਅਤੇ ਅਲਾਹਾਬਾਦ ਸਫ਼ੈਦਾ ਅਮਰੂਦ ਦੀਆਂ ਉੱਨਤ ਕਿਸਮਾਂ ਹਨ।
6. ਅੰਬ—ਇਸ ਦੇ ਬੂਟੇ ਲਾਉਣ ਦਾ ਢੁਕਵਾਂ ਸਮਾਂ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਦਾ ਹੈ। ਇਸ ਦੀਆਂ ਉੱਨਤ ਕਿਸਮਾਂ ਵਿੱਚ ਅਲਫੌਂਸੋ, ਦੁਸਹਿਰੀ ਅਤੇ ਲੰਗੜਾ ਹਨ।
7. ਨਾਸ਼ਪਤੀ—ਇਸ ਦੇ ਬੂਟੇ ਸਰਦੀਆਂ ਵਿੱਚ ਅੰਬ ਫਰਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਲਗਾਏ ਜਾਂਦੇ ਹਨ। ਨਾਸਪਤੀ ਦੀਆਂ ਉੱਨਤ ਕਿਸਮਾਂ ਪੰਜਾਬ ਬਿਊਟੀ, ਬੱਗੂਗੋਸ਼ਾ ਅਤੇ ਪੰਜਾਬ ਸੌਫਟ ਹਨ।