ਪਾਠ 5 ਖਾਦਾਂ
ਅਭਿਆਸ ਦੇ ਪ੍ਰਸ਼ਨ ਉੱਤਰ –
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਵਿਚ ਦਿਉ :
ਪ੍ਰਸ਼ਨ 1 . ਪੌਦੇ ਨੂੰ ਵਧਣ ਫੁੱਲਣ ਅਤੇ ਆਪਣਾ ਭੋਜਨ ਤਿਆਰ ਕਰਨ ਲਈ ਕਿੰਨੇ ਪ੍ਰਕਾਰ ਦੇ ਖ਼ੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ—17 ਪ੍ਰਕਾਰ ਦੇ।
ਪ੍ਰਸ਼ਨ 2. ਖਾਦਾਂ ਨੂੰ ਮੁੱਖ ਤੌਰ ਤੇ ਕਿਹੜੇ-ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ—(1) ਕੁਦਰਤੀ ਖਾਦਾਂ (2) ਰਸਾਇਣਿਕ ਖਾਦਾਂ।
ਪ੍ਰਸ਼ਨ 3 . ਕਿਹੜੀਆਂ ਫ਼ਸਲਾਂ ਵਾਯੂਮੰਡਲ ਤੋਂ ਨਾਈਟ੍ਰੋਜਨ ਲੈ ਕੇ ਆਪਣੀਆਂ ਜੜ੍ਹਾਂ ਵਿਚ ਜਮ੍ਹਾਂ ਕਰਦੀਆਂ ਹਨ ?
ਉੱਤਰ—ਫ਼ਲੀਦਾਰ ਫ਼ਸਲਾਂ।
ਪ੍ਰਸ਼ਨ 4. ਨਾਈਟ੍ਰੋਜਨ ਖਾਦ ਦੇ ਵਧੇਰੇ ਪ੍ਰਯੋਗ ਨਾਲ ਜ਼ਮੀਨਾਂ ਵਿਚ ਕਿਹੜਾ ਮਾਦਾ ਵਧ ਜਾਂਦਾ ਹੈ ?
ਉੱਤਰ-ਖਾਰਾ ਮਾਦਾ।
ਪ੍ਰਸ਼ਨ 5 . ਕਿੰਨ੍ਹੇ ਪ੍ਰਤਿਸ਼ਤ ਨਾਈਟਰੋਜਨ ਗੈਸ ਦੇ ਰੂਪ ਵਿਚ ਹਵਾ ਵਿਚ ਪਾਈ ਜਾਂਦੀ ਹੈ ?
ਉੱਤਰ-78%
ਪ੍ਰਸ਼ਨ 6 . 100 ਕਿਲੋਗਰਾਮ ਡਾਈਅਮੋਨੀਅਮ ਫਾਸਫੇਟ ਖਾਦ ਵਿਚ ਕਿੰਨੇ ਕਿਲੋਗਰਾਮ ਫਾਸਫੋਰਸ ਹੁੰਦਾ ਹੈ ?
ਉੱਤਰ-46 ਕਿਲੋਗ੍ਰਾਮ।
ਪ੍ਰਸ਼ਨ 7 . ਫਾਸਫੋਰਸ ਤੱਤ ਕਿਹੜੀ ਖਾਦ ਵਿੱਚ ਮਿਲਦਾ ਹੈ ?
ਉੱਤਰ—ਰਾਕ ਫਾਸਫੇਟ ਵਿੱਚ
ਪ੍ਰਸ਼ਨ 8 . ਰੂੜੀ ਦੀ 100 ਕਿਲੋ ਖਾਦ ਵਿਚ ਕਿਹੜੇ ਤੱਤ ਹੁੰਦੇ ਹਨ ?
ਉੱਤਰ—ਯੂਰੀਆ, ਨਾਈਟਰੋਜਨ, ਫਾਸਫੋਰਸ।
ਪ੍ਰਸ਼ਨ 9. ਪੋਟਾਸ਼ ਤੱਤ ਖਾਸ ਕਰਕੇ ਕਿਹੜੀ ਫ਼ਸਲ ਲਈ ਵਰਤਿਆ ਜਾਂਦਾ ਹੈ।
ਉੱਤਰ-ਆਲੂ ਲਈ।
ਪ੍ਰਸ਼ਨ 10. 100 ਕਿਲੋਗਰਾਮ ਯੂਰੀਆ ਵਿਚ ਕਿੰਨੇ ਕਿਲੋਗਰਾਮ ਨਾਈਟਰੋਜਨ ਤੱਤ ਹੁੰਦਾ ਹੈ ?
ਉੱਤਰ—1 ਕਿਲੋ।
(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ-ਦੋ ਵਾਕਾਂ
ਪ੍ਰਸ਼ਨ 1. ਕੁਦਰਤੀ ਖਾਦਾਂ ਕੀ ਹੁੰਦੀਆਂ ਹਨ ?
ਉੱਤਰ-ਕੁਦਰਤੀ ਖਾਦਾਂ ਨੂੰ ਜੈਵਿਕ ਖਾਦਾਂ ਵੀ ਕਿਹਾ ਜਾਂਦਾ ਹੈ। ਇਹ ਖਾਦਾਂ ਫ਼ਸਲਾਂ ਦੇ ਰਹਿੰਦ-ਖੂੰਹਦ ਤੇ ਜੀਵ-ਜੰਤੂਆਂ ਦੇ ਵਿਅਰਥ ਪਦਾਰਥਾਂ ਤੋਂ ਬਣਦੀਆਂ ਹਨ। ਇਹ ਜ਼ਮੀਨ ਵਿਚ ਮਿੱਟੀ ਦੇ ਕਣਾਂ ਦੀ ਜੁੜਨ ਸ਼ਕਤੀ ਅਤੇ ਜ਼ਮੀਨ ਦੇ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ। ਇਹਨਾਂ ਖਾਦਾਂ ਦੇ ਪ੍ਰਯੋਗ ਨਾਲ ਅਸੀਂ ਜ਼ਮੀਨ ਵਿਚ ਜੈਵਿਕ ਮਾਦੇ ਨੂੰ ਵਧਾ ਸਕਦੇ ਹਾਂ ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਵਿਚ ਸਹਾਇਤਾ ਕਰਦਾ ਹੈ।
ਪ੍ਰਸ਼ਨ 2. ਹਰੀ ਖ਼ਾਦ ਕੀ ਹੁੰਦੀ ਹੈ ?
ਉੱਤਰ—ਫ਼ਲੀਦਾਰ ਫ਼ਸਲਾਂ ਜਿਵੇਂ ਕਿ ਜੰਤਰ/ਢਾਂਚਾ ਤੇ ਸਣ ਆਦਿ ਨੂੰ ਖੇਤ ਵਿਚ ਉਗਾ ਕੇ ਉਸੇ ਖੇਤ ਵਿਚ ਹੀ ਵਾਹੁਣ ਨੂੰ ਹਰੀ ਖਾਦ ਕਿਹਾ ਜਾਂਦਾ ਹੈ।
ਪ੍ਰਸ਼ਨ 3 . ਕੁਦਰਤੀ ਖਾਦਾਂ ਕਿਸ ਤਰ੍ਹਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀਆਂ ਹਨ ?
ਉੱਤਰ-ਕੁਦਰਤੀ ਖਾਦਾਂ ਵਿਚ ਉਹ ਸਾਰੇ ਤੱਤ ਮੌਜੂਦ ਹੁੰਦੇ ਹਨ, ਜੋ ਬੂਟੇ ਦੇ ਵਾਧੇ ਲਈ ਲੋੜੀਂਦੇ ਹੁੰਦੇ ਹਨ। ਇਹਨਾਂ ਦੀ ਖੁਰਾਕੀ ਤੱਤਾਂ ਤੋਂ ਇਲਾਵਾ ਜ਼ਮੀਨ ਦੇ ਭੌਤਿਕ ਗੁਣਾਂ ਤੇ ਵੀ ਚੰਗਾ ਅਸਰ ਪੈਂਦਾ ਹੈ। ਇਸ ਤਰ੍ਹਾਂ ਕੁਦਰਤੀ ਖਾਦਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀਆਂ ਹਨ।
ਪ੍ਰਸ਼ਨ 4. ਕਿਹੜੀਆਂ ਮੁੱਖ ਰਸਾਇਣਿਕ ਖਾਦਾਂ ਦਾ ਪ੍ਰਯੋਗ ਵਧੇਰੇ ਕੀਤਾ ਜਾਂਦਾ ਹੈ ?
ਉੱਤਰ—ਮੁੱਖ ਤੌਰ ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਤੱਤ ਵਾਲੀਆਂ ਖਾਦਾਂ ਦਾ ਪ੍ਰਯੋਗ ਕੀਤਾ ਹੈ ਜਿਵੇਂ ਕਿ ਯੂਰੀਆ, ਡੀ. ਈ. ਪੀ, ਐਨ. ਪੀ. ਕੇ. ਅਤੇ ਮਿਊਰੇਟ ਆਫ਼ ਪੋਟਾਸ਼ ਆਦਿ।
ਪ੍ਰਸ਼ਨ 5 . ਯੂਰੀਆ ਖ਼ਾਦ ਕਿਵੇਂ ਬਣਾਈ ਜਾਂਦੀ ਹੈ ?
ਉੱਤਰ—ਹਵਾ ਵਿਚਲੀ ਨਾਈਟੋਰਜਨ ਤੇ ਰਸਾਇਣਿਕ ਖ਼ਾਦਾਂ ਬਣਾਈਆਂ ਜਾਂਦੀਆਂ ਹਨ। ਜਿਵੇਂ ਕਿ ਯੂਰੀਆ
ਪ੍ਰਸ਼ਨ 6 . ਫਾਸਫੋਰਸ ਤੱਤ ਕਿੱਥੋਂ ਲਿਆ ਜਾਂਦਾ ਹੈ ?
ਉੱਤਰ-ਫਾਸਫੋਰਸ ਤੱਤ ਦੀ ਪੂਰਤੀ ਲਈ ਸਿੰਗਲ ਸੁਪਰ ਫਾਸਫੇਟ ਅਤੇ ਡੀ. ਏ. ਸੀ. ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 7. ਰੂੜੀ ਦੀ ਖ਼ਾਦ ਕਿਹੜੀਆਂ ਜ਼ਮੀਨਾਂ ਲਈ ਲਾਹੇਵੰਦ ਹੈ ?
ਉੱਤਰ—ਰੂੜੀ ਦੀ ਖ਼ਾਦ ਦੀ ਵਰਤੋਂ ਨਾਲ ਜ਼ਮੀਨ ਵਿਚ ਹਵਾ ਅਤੇ ਪਾਣੀ ਦਾ ਸੰਤੁਲਨ ਪੌਦੇ ਦੇ ਵਾਧੇ ਲਈ ਜ਼ਿਆਦਾ ਗੁਣਕਾਰੀ ਹੁੰਦੀ ਹੈ।
ਪ੍ਰਸ਼ਨ 8 . ਨਾਈਟਰੋਜਨ ਦੀ ਘਾਟ ਕਾਰਨ ਪੌਦਿਆਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-ਨਾਈਟਰੋਜਨ ਦੀ ਘਾਟ ਕਰਨ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਫਿਰ ਇਹ ਪੀਲਾਪਣ ਹੌਲੀ-ਹੌਲੀ ਉੱਪਰ ਵੱਲ ਵੱਧਣਾ ਸ਼ੁਰੂ ਹੋ ਜਾਂਦਾ ਹੈ।ਜੇ ਫ਼ਸਲ ਵਿੱਚ ਇਸ ਤੱਤ ਦੀ ਘਾਟ ਹੋ ਜਾਵੇ ਤਾਂ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ।
ਪ੍ਰਸ਼ਨ 9. ਰਸਾਇਣਿਕ ਖ਼ਾਦਾਂ ਫ਼ਸਲਾਂ ਲਈ ਕਿਵੇਂ ਲਾਹੇਵੰਦ ਹੁੰਦੀਆਂ ਹਨ ?
ਉੱਤਰ—ਰਸਾਇਣਿਕ ਖਾਦਾਂ ਦੇ ਖ਼ੁਰਾਕੀ ਤੱਤ ਪਾਣੀ ਵਿਚ ਘੁਲਣਸ਼ੀਲ ਹੁੰਦੇ ਹਨ ਅਤੇ ਪੌਦੇ ਨੂੰ ਇਹਨਾਂ ਦੀ ਪ੍ਰਾਪਤੀ ਵੀ ਜਲਦੀ ਹੋਣ ਕਾਰਨ ਫਸਲਾਂ ਲਈ ਲਾਹੇਵੰਦ ਹੁੰਦੀਆਂ ਹਨ।
ਪ੍ਰਸ਼ਨ 10. ਗੰਡੋਇਆ ਖਾਦ ਕਿਵੇਂ ਬਣਦੀ ਹੈ ?
ਉੱਤਰ-ਪੌਦਿਆਂ ਦੀ ਰਹਿੰਦ ਖੂੰਹਦ ਅਤੇ ਗੋਹੇ ਤੋਂ ਗੰਡੋਇਆਂ ਨਾਲ ਤਿਆਰ ਕੀਤੀ ਖਾਦ ਨੂੰ ਗੰਡੋਇਆ ਖਾਦ ਕਿਹਾ ਜਾਂਦਾ ਹੈ।
(ੲ) ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ ਜਾਂ ਛੇ ਵਾਕਾਂ ਵਿਚ ਦਿਉ :
ਪ੍ਰਸ਼ਨ 1. ਖ਼ਾਦਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-ਪੌਦਿਆਂ ਨੂੰ ਵਧਣ-ਫੁੱਲਣ ਅਤੇ ਭੋਜਨ ਤਿਆਰ ਕਰਨ ਲਈ 17 -ਵੱਖ ਤਰ੍ਹਾਂ ਦੇ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਜ਼ਿਆਦਾ ਝਾੜ ਵਾਲੀਆਂ ਫ਼ਸਲਾਂ ਜਿਵੇਂ ਕਿ ਕਣਕ, ਝੋਨਾ ਅਤੇ ਮੱਕੀ ਉਗਾਉਣ ਕਰਕੇ ਅਤੇ ਜ਼ਮੀਨ ਵਿਚੋਂ ਇਕ ਤੋਂ ਜ਼ਿਆਦਾ ਫ਼ਸਲਾਂ ਲੈਣ ਕਰਕੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਘੱਟ ਗਈ ਹੈ ਜਿਸ ਕਰਕੇ ਜ਼ਮੀਨ ਸਾਰੇ ਲੋੜੀਂਦੇ ਖੁਰਾਕੀ ਤੱਤਾਂ ਦੀ ਪੂਰਤੀ ਕਰਨ ਤੋਂ ਅਸਮਰੱਥ ਹੋ ਗਈ ਹੈ। ਹੁਣ ਕਿਸਨਾਂ ਨੂੰ ਇਹ ਖ਼ੁਰਾਕੀ ਤੱਤ ਜ਼ਮੀਨ ਵਿੱਚ ਬਾਹਰ ਤੋਂ ਪਾਉਣੇ ਪੈ ਰਹੇ ਹਨ। ਖੁਰਾਕੀ ਤੱਤਾਂ ਦੀ ਪੂਰਤੀ ਲਈ ਬਾਹਰੋਂ ਪਾਈਆਂ ਜਾਣ ਵਾਲੀਆਂ ਵਸਤੂਆਂ ਨੂੰ ਖਾਦਾਂ ਕਿਹਾ ਜਾਂਦਾ ਹੈ। ਖਾਦਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ :- ਕੁਦਰਤੀ ਖਾਦਾਂ ਅਤੇ ਰਸਾਇਣਕ ਖਾਦਾਂ
ਪ੍ਰਸ਼ਨ 2. ਰਸਾਇਣਿਕ ਖਾਦਾਂ ਕੀ ਹੁੰਦੀਆਂ ਹਨ ?
ਉੱਤਰ—ਰਸਾਇਣਿਕ ਖਾਦਾਂ ਮਨੁੱਖ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ। ਮੁੱਖ ਤੌਰ ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਤੱਤ ਵਾਲੀਆਂ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਕਿ ਯੂਰੀਆ, ਡੀ. ਏ. ਪੀ., ਐਨ. ਪੀ. ਕੇ ਅਤੇ ਮਿਊਰੇਟ ਆਫ ਪੋਟਾਸ਼ ਆਦਿ। ਪੰਜਾਬ ਵਿਚ ਹਰੀ ਕ੍ਰਾਂਤੀ ਤੋਂ ਬਾਅਦ ਇਹਨਾਂ ਖਾਦਾਂ ਦੀ ਮੰਗ ਬਹੁਤ ਵਧ ਗਈ ਹੈ। ਇਹ ਰਸਾਇਣਿਕ ਖਾਦਾਂ ਵੱਖ-ਵੱਖ ਤੱਤਾਂ ਦੀ ਪੂਰਤੀ ਕਰਨ ਵਿਚ ਸਮਰੱਥ ਹੁੰਦੀਆਂ ਹਨ। ਜੇਕਰ ਜ਼ਮੀਨ ਵਿਚ ਕਿਸੇ ਵਿਸ਼ੇਸ਼ ਤੱਤ ਦੀ ਕਮੀ ਹੋਵੇ ਤਾਂ ਉਸੇ ਤੱਤ ਵਾਲੀ ਖਾਦ ਦੀ ਵਰਤੋਂ ਕਰਕੇ ਫ਼ਸਲ ਦੀ ਪੈਦਾਵਾਰ ਨੂੰ ਵਧਾਇਆ ਜਾ ਸਕਦਾ ਹੈ।
ਮੁੱਖ ਰਸਾਇਣਕ ਖਾਦਾਂ : ਮੁੱਖ ਰਸਾਇਣਕ ਖਾਦਾਂ ਹੇਠ ਲਿਖੀਆਂ ਹਨ :
1 . ਨਾਈਟਰੋਜਨ ਵਾਲੀਆਂ ਖਾਦਾਂ : ਹਵਾ ਵਿਚਲੀ ਇਸੇ ਨਾਈਟਰੋਜਨ ਗੈਸ ਤੋਂ ਹੀ ਇਹ ਰਸਾਇਣਿਕ ਖਾਦਾਂ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਯੂਰੀਆ। ਯੂਰੀਆ ਵਿਚ 46% ਨਾਈਟਰੋਜਨ ਹੁੰਦੀ ਹੈ, ਭਾਵ 100 ਕਿਲੋਗਰਾਮ ਯੂਰੀਆਂ ਵਿਚ 46 ਕਿਲੋਗਰਾਮ ਨਾਈਟਰੋਜਨ ਤੱਤ ਹੈ। ਇਸ ਦੀ ਘਾਟ ਕਾਰਨ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਫਿਰ ਇਹ ਪੀਲਾਪਨ ਹੌਲੀ-ਹੌਲੀ ਉੱਪਰ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ ਹੌਲੀ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ।
2 ਫਾਸਫੋਰਸ ਵਾਲੀਆਂ ਖਾਦਾਂ : ਪੌਦਿਆਂ ਲਈ ਦੂਜਾ ਮਹੱਤਵਪੂਰਨ ਖ਼ੁਰਾਕੀ ਤੱਤ ਫਾਸਫੋਰਸ ਹੈ। ਇਸ ਤੱਤ ਦੀ ਪੂਰਤੀ ਲਈ ਸਿੰਗਲ ਸੁਪਰਫਾਸਫੇਟ ਅਤੇ ਡੀ. ਏ. ਪੀ. ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਕਰਮਵਾਰ 16 ਅਤੇ 46 ਪ੍ਰਤੀਸ਼ਤ ਫਾਸਫੋਰਸ ਤੱਤ ਹੁੰਦਾ ਹੈ।ਇਹ ਖਾਦਾਂ ਰਾਕ ਫਾਸਫੇਟ (Rock Phosphate) ਨਾਂ ਦੇ ਖਣਿਜ ਪਦਾਰਥ ਤੋਂ ਬਣਾਈਆਂ ਜਾਂਦੀਆਂ ਹਨ।
3 . ਪੋਟਾਸ਼ ਵਾਲੀਆ ਖਾਦਾਂ : ਬੂਟੇ ਦੇ ਵਧਣ-ਫੁੱਲਣ ਲਈ ਪੋਟਾਸ਼ ਤੱਤ ਵੀ ਬਹੁਤ ਜ਼ਰੂਰੀ ਹੈ। ਬੂਟੇ ਉਨ੍ਹੀ ਹੀ ਮਾਤਰਾ ਵਿੱਚ ਤੱਤ ਨੂੰ ਲੈਂਦੇ ਹਨ, ਜਿੰਨੀ ਕਿ ਨਾਈਟਰੋਜਨ ਪਰ ਪੰਜਾਬ ਦੀਆਂ ਜ਼ਮੀਨਾਂ ਵਿਚ ਇਹ ਤੱਤ ਕਾਫੀ ਮਾਤਰਾ ਵਿੱਚ ਹੈ, ਇਸ ਲਈ ਸਾਨੂੰ ਇਹ ਖਾਦ ਵਰਤਣ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਹੈ।
ਪ੍ਰਸ਼ਨ 3 . ਰਸਾਇਣਿਕ ਖਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ—ਰਸਾਇਣਿਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਨਾਲ ਜ਼ਮੀਨ ਤੇ ਕਈ 1 ਕਿਸਮ ਦੇ ਹਾਨੀਕਾਰਕ ਪ੍ਰਭਾਵ ਵੀ ਪੈ ਸਕਦੇ ਹਨ। ਜਿਵੇਂ ਕਿ ਜੇਕਰ ਨਾਈਟਰੋਜਨ (ਵਾਲੀਆਂ ਖਾਦਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਜ਼ਮੀਨ ਵਿਚ ਖਾਰਾ ਮਾਦਾ (ਵੱਧ ਜਾਂਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਜੈਵਿਕ ਖਾਦਾਂ ਅਤੇ ਰਸਾਇਣਿਕ (ਖਾਦਾਂ ਦਾ ਸੰਤੁਲਿਤ ਅਤੇ ਸੰਯੁਕਤ ਰੂਪ ਵਿਚ ਪ੍ਰਯੋਗ ਕਰਨ ਅਤੇ ਮਿੱਟੀ ਦੀ ਜਾਂਚ ਕਰਾਏ ਬਿਨਾਂ ਰਸਾਇਣਿਕ ਖਾਦਾਂ ਦੀ ਵਰਤੋਂ ਨਾ ਕਰਨ।
ਪ੍ਰਸ਼ਨ 4. ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ—ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਲਈ ਜ਼ਮੀਨ ਵਿਚੋਂ ਇਕ ਤੋਂ ਜ਼ਿਆਦਾ ਫ਼ਸਲਾਂ ਲੈਣ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਗਈ ਹੈ ਜਿਸ ਕਰਕੇ ਜ਼ਮੀਨ ਸਾਰੇ ਲੋੜੀਦੇ ਖ਼ੁਰਾਕੀ ਤੱਤਾਂ ਦੀ ਪੂਰਤੀ ਕਰਨ ਤੋਂ ਅਸਮਰੱਥ ਹੋ ਗਈ ਹੈ। ਇਸ ਕਾਰਨ ਖਾਦਾਂ ਪਾਈਆਂ ਜਾਂਦੀਆਂ ਹਨ। ਕੁੱਝ ਖਾਦਾਂ ਫ਼ਸਲ ਬੀਜਾਈ ਤੋਂ ਪਹਿਲਾਂ ਜ਼ਮੀਨ ਵਿਚ ਪਾਈਆਂ ਜਾਂਦੀਆਂ ਹਨ ਅਤੇ ਕੁਝ ਬੀਜਾਈ ਤੋਂ ਬਾਅਦ ਵੀ ਪਾਈਆਂ ਜਾਂਦੀਆਂ ਹਨ।
ਪ੍ਰਸ਼ਨ 5 . ਰੂੜੀ ਦੀ ਖਾਦ ਦੀ ਮਹਤੱਤਾ ਬਾਰੇ ਦੱਸੋ।
ਉੱਤਰ-ਪਸ਼ੂਆਂ ਦੇ ਗੋਹੇ, ਪੇਸ਼ਾਬੂ ਅਤੇ ਪਰਾਲੀ ਆਦਿ ਨੂੰ ਤਕਨੀਕੀ ਢੰਗ ਨਾਲ ਸੰਭਾਲ ਕੇ ਗਲਣ ਸੜਣ ਲਈ ਛੱਡ ਦਿੱਤਾ ਜਾਂਦਾ ਹੈ। ਜਦੋਂ ਇਹ ਚੰਗੀ ਤਰ੍ਹਾਂ ਨਾਲ ਗਲ-ਸੜ ਜਾਂਦਾ ਹੈ ਤਾਂ ਇਸ ਨੂੰ ਰੂੜੀ ਦੀ ਖਾਦ ਕਿਹਾ ਜਾਂਦਾ ਹੈ।
ਪੌਦਿਆਂ ਨੂੰ ਲਾਭ—ਰੂੜੀ ਦੀ ਖਾਦ ਵਿੱਚ ਉਹ ਸਾਰੇ ਤੱਤ ਮੌਜੂਦ ਹੁੰਦੇ ਹਨ ਜੋ ਪੌਦਿਆਂ ਦੇ ਵਾਧੇ ਲਈ ਲੋੜੀਂਦੇ ਹਨ। ਇਸ ਤੋਂ ਇਲਾਵਾ ਇਹ ਖਾਦ ਜ਼ਮੀਨ ਵਿੱਚ ਹਵਾ ਅਤੇ ਪਾਣੀ ਦੇ ਸੰਤੁਲਨ ਨੂੰ ਵੀ ਬਣਾਈ ਰੱਖਦੀ ਹੈ ਅਤੇ ਇਹ ਸੰਤੁਲਨ ਪੌਦਿਆਂ ਦੇ ਵਾਧੇ ਲਈ ਗੁਣਕਾਰੀ ਹੁੰਦੀ ਹੈ।