ਪਾਠ 3 ਫ਼ਸਲਾਂ ਦੀ ਵੰਡ
ਅਭਿਆਸ ਦੇ ਪ੍ਰਸ਼ਨ ਉੱਤਰ
(ੳ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ: –
ਪ੍ਰਸ਼ਨ 1. ਮੂਲੀ ਦੇ ਪਰਿਵਾਰਿਕ ਸਮੂਹ ਦੀ ਫ਼ੈਮਿਲੀ ਦਾ ਨਾਂ ਦੱਸੋ।
ਉੱਤਰ-ਸਰ੍ਹੋਂ (ਕਰੂਸੀਫਰੀ) ਪਰਿਵਾਰਿਕ ਸਮੂਹ
ਪ੍ਰਸ਼ਨ 2. ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ।
ਉੱਤਰ—ਲੂਸਣ, ਜਵੀ।
ਪ੍ਰਸ਼ਨ 3 . ਦੋ ਖੰਡ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ।
ਉੱਤਰ-ਕਮਾਦ ਤੇ ਚੁਕੰਦਰ
ਪ੍ਰਸ਼ਨ 4. ਸਾਉਣੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ।
ਉੱਤਰ—ਮੂੰਗਫਲੀ ਤੇ ਸੋਇਆਬੀਨ।
ਪ੍ਰਸ਼ਨ 5 . ਹਾੜੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ।
ਉਤੱਰ—ਤਾਰਾਮੀਰਾ ਤੇ ਅਲਸੀ।
ਪ੍ਰਸ਼ਨ 6 . ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ ?
ਉੱਤਰ—ਦਾਲ (ਲੈਗੂਮਨੋਸੀ ) ਪਰਿਵਾਰਿਕ ਸਮੂਹ।
ਪ੍ਰਸ਼ਨ 7. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ—ਦਾਲ (ਲੈਗੂਮਨੋਸੀ) ਪਰਿਵਾਰਿਕ ਫੈਮਿਲੀ ਵਿੱਚ।
ਪ੍ਰਸ਼ਨ 8 . ਕਿਹੜੀਆਂ ਫ਼ਸਲਾਂ ਨੂੰ ਹਰੀ ਖਾਦ ਵਾਸਤੇ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ ?
ਉੱਤਰ—ਫਲੀਦਾਰ ਫ਼ਸਲਾਂ।
ਪ੍ਰਸ਼ਨ 9. ਗਰਮ ਜਲਵਾਯੂ (Tropical) ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ। ਉੱਤਰ—ਕਮਾਦ, ਕਪਾਹ ਤੇ ਝੋਨਾ ਆਦਿ।
ਪ੍ਰਸ਼ਨ 10. ਮੁੱਖ ਫ਼ਸਲਾਂ ਦੇ ਵਿਚਕਾਰ ਬਚਦੇ ਸਮੇਂ ਵਿੱਚ ਬੀਜੀ ਜਾਣ ਵਾਲੀਆਂ ਫਸਲਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ—ਅੰਤਰ ਫ਼ਸਲਾਂ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਫ਼ਸਲ ਕਿਸ ਨੂੰ ਕਹਿੰਦੇ ਹਨ ?
ਉੱਤਰ-ਆਰਥਕ ਜਾਂ ਵਪਾਰਕ ਮਹੱਤਵ ਵਾਲੇ ਪੌਦਿਆਂ ਦੇ ਸਮੂਹ ਨੂੰ ਜਦੋਂ ਕਿਸੇ ਖਾਸ ਮੰਤਵ ਲਈ ਉਗਾਇਆ ਜਾਂਦਾ ਹੈ ਤਾਂ ਉਹ ਫ਼ਸਲ ਦਾ ਨਾਂ ਦਿੱਤਾ ਜਾਂਦਾ ਹੈ। ਜਿਵੇਂ ਕਿ ਕਣਕ ਦੇ ਪੌਦਿਆਂ ਨੂੰ ਜਦੋਂ ਖੇਤ ਵਿੱਚ ਉਸ ਦੇ ਦਾਣਿਆਂ ਲਈ ਉਗਾਇਆ ਜਾਂਦਾ ਹੈ ਤਾਂ ਉਹ ਕਣਕ ਦੀ ਫ਼ਸਲ ਅਖਵਾਉਂਦੇ ਹਨ।
ਪ੍ਰਸ਼ਨ 2. ਫ਼ਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ ?
ਉੱਤਰ—ਫ਼ਸਲਾਂ ਦੀ ਵੰਡ ਦੇ ਕਾਰਨ :—ਫ਼ਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਤਾਂਕਿ ਉਹਨਾਂ ਨਾਲ ਸੰਬੰਧਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਆਸਾਨ ਕੀਤਾ ਜਾ ਸਕੇ।
ਪ੍ਰਸ਼ਨ 3 . ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਬਾਰੇ ਦੱਸੋ। ਉੱਤਰ— ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਮਾਂਹ, ਅਰਹਰ, ਛੋਲੇ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ। ਇਸ ਫ਼ੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਇਹਨਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ। ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫ਼ੈਕਟਰੀਆਂ ਵੀ ਕਿਹਾ ਜਾਂਦਾ ਹੈ।
ਪ੍ਰਸ਼ਨ 4. ਅੰਤਰ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-ਅੰਤਰ ਫ਼ਸਲਾਂ (Inter crops) :–ਇਹਨਾਂ ਫ਼ਸਲਾਂ ਨੂੰ ਕਿਸੇ ਮੁੱਖ ਫ਼ਸਲ ਦੀਆਂ ਕਤਾਰਾਂ ਵਿੱਚ ਖਾਲੀ ਬਚਦੀ ਜਗ੍ਹਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ ਜਿਵੇਂ ਕਿ ਕਪਾਹ ਵਿੱਚ ਮੂੰਗੀ।
ਪ੍ਰਸ਼ਨ 5 . ਟ੍ਰੈਪ (Trap) ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ—ਟ੍ਰੈਪ (Trap) ਫ਼ਸਲਾਂ ਨੂੰ ਮੁੱਖ ਫ਼ਸਲ ਵਿੱਚ ਹਾਨੀਕਾਰਕ ਕੀੜਿਆਂ ਆਕਰਸ਼ਤ ਕਰਨ ਲਈ ਬੀਜਿਆ ਜਾਂਦਾ ਹੈ ਕਿਉਂਕਿ ਕੀੜੇ ਇਹਨਾਂ ਫ਼ਸਲਾਂ ਨੂੰ ਮੁੱਖ ਫ਼ਸਲ ਨਾਲੋਂ ਵਧੇਰੇ ਪਸੰਦ ਕਰਦੇ ਹਨ। ਇਨ੍ਹਾਂ ਫ਼ਸਲਾਂ ਨੂੰ ਮੰਤਵ ਪੂਰਾ ਹੋਣ ਉਤੇ ਪੁੱਟ ਦਿੱਤਾ ਜਾਂਦਾ ਹੈ। ਜਿਵੇਂ ਕਿ ਕਮਾਦ ਵਿੱਚ ਮੱਕੀ।
ਪ੍ਰਸ਼ਨ 6 . ਇੱਕ-ਸਾਲੀ ਅਤੇ ਬਹੁ-ਸਾਲੀ ਫ਼ਸਲਾਂ ਵਿਚ ਕੀ ਅੰਤਰ ਹੈ ?
ਉੱਤਰ ਇੱਕ ਸਾਲ਼ੀ (Annual) ਫ਼ਸਲਾਂ:- ਇਹ ਫ਼ਸਲਾਂ ਇੱਕ ਸਾਲ ਜਾਂ ਰੁੱਤ ਦੇ ਦੌਰਾਨ ਹੀ ਆਪਣਾ ਜੀਵਨ-ਕਾਲ (ਬੀਜ ਤੋਂ ਬੀਜ) ਤੱਕ ਪੂਰਾ ਕਰ ਲੈਂਦੀਆਂ ਹਨ।ਜਿਵੇਂ ਕਿ ਕਣਕ, ਮੱਕੀ ਆਦਿ।
ਦੋ ਸਾਲੀ (Biennial) ਫ਼ਸਲਾਂ ਇਹ ਫ਼ਸਲਾਂ ਪਹਿਲੇ ਸਾਲ ਜਾਂ ਰੁੱਤ ਦੇ ਦੌਰਾਨ ਸਿਰਫ ਵਧਦੀਆਂਫੁਲਦੀਆਂ ਹੀ ਹਨ ਅਤੇ ਦੂਸਰੇ ਸਾਲ ਜਾਂ ਰੁੱਤ ਵਿੱਚ ਇਹਨਾਂ ਦੇ ਫੁੱਲ ਆਉਂਦੇ ਅਤੇ ਬੀਜ ਬਣਦੇ ਹਨ। ਜਿਵੇਂ ਕਿ ਪਿਆਜ਼, ਚੁਕੰਦਰ ਆਦਿ।
ਪ੍ਰਸ਼ਨ 7, ਸੰਕਟਕਾਲ ਫਸਲਾਂ ਦੀ ਹੁੰਦੀਆਂ ਹਨ ?
ਉੱਤਰ——ਸੰਕਣ-ਕਾਲ (Cateh or Emergency) ਫ਼ਸਲਾਂ—ਇਹ ਫ਼ਸਲਾਂ ਬਹੁਤ ਛੇਤੀ ਵਧਦੀਆਂ ਹਨ ਅਤੇ ਇਹਨਾਂ ਨੂੰ ਦੋ ਮੁੱਖ ਫ਼ਸਲਾਂ ਦੇ ਵਿਚਕਾਰ ਬਚਦੇ ਸਮੇਂ ਵਿੱਚ ਜਾਂ ਕਿਸੇ ਮੁੱਖ ਫ਼ਸਲ ਦੇ ਖਰਾਬ ਹੋਣ ਦੀ ਸੂਰਤ ਵਿੱਚ ਬੀਜਿਆ ਜਾਂਦਾ ਹੈ। ਜਿਵੇਂ ਕਿ ਤੋਰੀਆ, ਸੋਣੀ ਮੱਕੀ, ਸੱਠੀ ਮੂੰਗੀ ਆਦਿ।
ਪ੍ਰਸ਼ਨ 8 . ਧਾਗੇ ਵਾਲੀਆਂ ਫ਼ਸਲਾਂ ਨੂੰ ਕਿਸ ਉਦਯੋਗ ਵਿੱਚ ਵਰਤਿਆ ਜਾਂਦਾ ਹੈ। ਉਦਾਹਰਣ ਸਹਿਤ ਲਿਖੋ ।
ਉੱਤਰ—ਬਾਣੀ (Fibe) ਵਾਲੀਆਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ ਜਿਸ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਕਪਾਹ, ਸਣ ਅਤੇ ਪਟਸਨ ਮੁੱਖ ਫ਼ਸਲਾਂ ਹਨ।
ਪ੍ਰਸ਼ਨ 9. ਪੰਨੇ ਤੇ ਬੀਜਣ ਲਈ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ?
ਉੱਤਰ-ਬੰਨ੍ਹੇ ਉਤੇ ਬੀਜਣ ਵਾਲੀਆਂ ਫ਼ਸਲਾਂ (Border crops) ਨੂੰ ਖੇਤ ਦੇ ਚਾਰੇ ਪਾਸੇ ਬੰਨ੍ਹਿਆਂ ਉੱਤੇ ਲਾਇਆ ਜਾਂਦਾ ਹੈ ਤਾਂਕਿ ਇਹ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾ ਹੋ ਸਕੇ ਅਤੇ ਇਸ ਤੋਂ ਕੁਝ ਵਾਧੂ ਆਮਦਨ ਵੀ ਹੋਵੇ। ਜਿਵੇਂ ਕਿ ਅਰਹਰ, ਜੇਤਰ ਆਦਿ
ਪ੍ਰਸ਼ਨ 10 . ਗਰਮ ਅਤੇ ਠੰਡੇ ਜਲਵਾਯੂ ਦੀਆਂ ਫ਼ਸਲਾਂ ਦੇ ਉਦਾਹਰਣ ਦਿਉ।
ਉੱਤਰ—ਗਰਮ ਜਲਵਾਯੂ (Tropical) ਦੀਆਂ ਫ਼ਸਲਾਂ—ਇਹ ਫ਼ਸਲਾਂ ਗਰਮ ਇਲਾਕਿਆਂ ਵਿੱਚ ਹੁੰਦੀਆਂ ਹਨ ਜਿੱਥੇ ਠੰਡ ਨਹੀਂ ਪੈਂਦੀ। ਜਿਵੇਂ ਕਿ ਕਮਾਦ, ਕਪਾਹ, ਝੋਨਾ, ਆਦਿ
ਠੰਡੇ ਜਲਵਾਯੂ (Temperate) ਦੀਆਂ ਫ਼ਸਲਾਂ—ਇਹ ਫ਼ਸਲਾਂ ਠੰਡੇ ਇਲਾਕਿਆਂ ਵਿੱਚ ਹੁੰਦੀਆਂ ਹਨ ਜਿੱਥੇ ਠੰਡ ਦਾ ਪੈਣਾ ਨਿਸ਼ਚਿਤ ਹੁੰਦਾ ਹੈ। ਜਿਵੇਂ ਕਿ ਕਣਕ, ਜੋ ਆਦਿ। ( ੲ ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਬਾਰੇ ਵਿਸਤਾਰ ਨਾਲ ਦੱਸ
ਉੱਤਰ— ਦਾਲ ਜਾਂ ਲੈਗੂਮਨੋਸੀ ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਮਾਂਹ, ਅਰਹਰ, ਛੋਲੇ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ। ਇਸ ਫ਼ੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਇਹਨਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ। ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫ਼ੈਕਟਰੀਆਂ ਵੀ ਕਿਹਾ ਜਾਂਦਾ ਹੈ।
ਪ੍ਰਸ਼ਨ 2. ਹਰੀ ਖਾਦ ਵਾਲੀਆਂ ਫਸਲਾਂ ਤੇ ਨੋਟ ਲਿਖੋ।
ਉੱਤਰ—ਹਰੀ ਖਾਦ ਵਾਲੀਆਂ ਫਸਲਾਂ ਦੇ ਪੌਦੇ ਫਲੀਦਾਰ ਹੁੰਦੇ ਹਨ ਜੋ ਕਿ ਹਵਾ ਵਿਚ ਮੌਜੂਦ ਨਾਈਟ੍ਰੋਜਨ ਨੂੰ ਜਮੀਨ ਵਿਚ ਜਮ੍ਹਾਂ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਫਸਲਾਂ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਬੀਜੀਆਂ ਜਾਂਦੀਆਂ ਹਨ ਅਤੇ ਹਰੀਆਂ ਹੀ ਖੇਤ ਵਿਚ ਵਾਹ ਦਿੱਤੀਆਂ ਜਾਂਦੀਆਂ ਹਨ ਜਿਵੇਂ ਸੁਣ, ਜੰਤਰ (ਢਾਂਚਾ) ਆਦਿ।
ਪ੍ਰਸ਼ਨ 3 . ਪਸ਼ੂਆਂ ਲਈ ਅਚਾਰ (Silage) ਵਾਸਤੇ ਕਿਹੜੀਆਂ ਫ਼ਸਲਾਂ ਢੁੱਕਵੀਂਆਂ ਹੁੰਦੀਆਂ ਹਨ ਅਤੇ ਕਿਉਂ ?
ਉੱਤਰ—ਪਸ਼ੂਆਂ ਲਈ ਅਚਾਰ (Silage) ਵਾਲੀਆਂ ਫ਼ਸਲਾਂ—ਪਸ਼ੂਆਂ ਲਈ ਚਾਰੇ ਤੋਂ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ।ਇਸ ਅਚਾਰ ਨੂੰ ਹਰੇ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿੱਚ ਵਰਤਿਆ ਜਾਂਦਾ ਹੈ। ਇਹਨਾਂ ਫ਼ਸਲਾਂ ਵਿੱਚ ਨਮੀ ਘੱਟ ਅਤੇ ਸੁੱਕਾ ਮਾਦਾ ਜਿਆਦਾ ਹੋਣਾ ਚਾਹੀਦਾ ਹੈ ਜਿਵੇਂ ਕਿ ਮੱਕੀ, ਜਵੀ, ਜੁਆਰ ਆਦਿ
ਪ੍ਰਸ਼ਨ 4. ਬਰਾਨੀ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ—ਬਰਾਨੀ ਫ਼ਸਲਾਂ—ਉਹ ਫ਼ਸਲਾਂ ਜਿਹੜੀਆਂ ਮੀਂਹ ਦੇ ਪਾਣੀ ਦੀ ਸਹਾਇਤਾ ਨਾਲ ਉਗਾਈਆਂ ਜਾਂਦੀਆਂ ਹਨ ਅਤੇ ਮੀਂਹ ਦਾ ਪੈਣਾ ਨਿਸ਼ਚਿਤ ਨਹੀਂ ਹੁੰਦਾ। ਜਿਵੇਂ ਕਿ ਰਾਜਸਥਾਨ ਵਿੱਚ ਹੋਣ ਵਾਲੀਆਂ ਫ਼ਸਲਾਂ ਬਰਾਨੀ ਹੁੰਦੀਆਂ ਹਨ।
ਪ੍ਰਸ਼ਨ 5. ਰੁੱਤਾਂ ਅਨੁਸਾਰ ਫ਼ਸਲਾਂ ਦੀ ਵੰਡ ਬਾਰੇ ਦੱਸੋ।
ਉੱਤਰ—ਰੁੱਤ ਅਨੁਸਾਰ ਵੰਡ—ਰੁੱਤਾਂ ਅਨੁਸਾਰ ਫ਼ਸਲਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ—
- ਸਾਉਣੀ ਦੀਆਂ ਫ਼ਸਲਾਂ—ਇਹ ਫ਼ਸਲਾਂ ਜੂਨ-ਜੁਲਾਈ ਜਾਂ ਮੌਨਸੂਨ ਦੇ ਆਉਣ ਉਤੇ ਬੀਜੀਆਂ ਜਾਂਦੀਆਂ ਹਨ ਅਤੇ ਅਕਤੂਬਰ-ਨਵੰਬਰ ਵਿੱਚ ਕੱਟ ਲਈਆਂ ਜਾਂਦੀਆਂ ਹਨ। ਜਿਵੇਂ ਕਿ ਝੋਨਾ, ਬਾਸਮਤੀ, ਮੱਕੀ, ਜਵਾਰ, ਬਾਜਰਾ, ਕਪਾਹ, ਗੰਨਾ, ਮੂੰਗੀ, ਮਾਂਹ, ਅਰਹਰ, ਮੂੰਗਫ਼ਲੀ, ਤਿਲ ਅਤੇ ਸੋਇਆਬੀਨ ਆਦਿ।
- ਹਾੜ੍ਹੀ ਦੀਆਂ ਫ਼ਸਲਾਂ—ਇਹ ਫ਼ਸਲਾਂ ਅਕਤੂਬਰ-ਨਵੰਬਰ ਵਿੱਚ ਬੀਜੀਆਂ ਜਾਂਦੀਆਂ ਹਨ ਅਤੇ ਮਾਰਚ-ਅਪ੍ਰੈਲ ਵਿੱਚ ਕੱਟ ਲਈਆਂ ਜਾਂਦੀਆਂ ਹਨ। ਜਿਵੇਂ ਕਿ ਕਣਕ, ਜੌਂ, ਬਰਸੀਮ, ਲੂਸਣ, ਜਵੀ, ਛੋਲੇ, ਮਸਰ, ਸਰ੍ਹੋਂ, ਤੋਰੀਆ, ਤਾਰਾਮੀਰਾ, ਅਲਸੀ ਅਤੇ ਸੂਰਜਮੁਖੀ ਆਦਿ।