7. ਗੁਰੂ ਤੇਗ਼ ਬਹਾਦਰ ਜੀ

7. ਗੁਰੂ ਤੇਗ਼ ਬਹਾਦਰ ਜੀ

ਅਭਿਆਸ

ਪ੍ਰਸ਼ਨ 1. ਹੇਠ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

(ੳ) ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥

ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਗੁਰਮਤਿ ਕਾਵਿ ਅਧੀਨ ਦਰਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਰਚਨਾ ‘ਸਾਧੋ ਮਨ ਕਾ ਮਾਨੁ ਤਿਆਗਉ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਫੁਰਮਾਉਦੇ ਹਨ ਕਿ ਜਿਸ ਮਨੁੱਖ ਨੇ ਸੁੱਖ-ਦੁੱਖ ਨੂੰ ਬਰਾਬਰ ਕਰਕੇ ਜਾਣਿਆ ਹੈ ਉਸ ਨੇ ਹੀ ਇਸ ਸੰਸਾਰ ਦਾ ਭੇਦ ਪਾਇਆ ਹੈ।

ਵਿਆਖਿਆ: ਗੁਰੂ ਜੀ ਫੁਰਮਾਉਦੇ ਹਨ ਕਿ ਜਿਸ ਵਿਅਕਤੀ ਨੇ ਸੁੱਖ-ਦੁੱਖ ਦੋਵਾਂ ਨੂੰ ਸਮ ਕਰਕੇ ਜਾਣਿਆ ਹੈ, ਆਦਰ ਅਤੇ ਨਿਰਾਦਰ ਦਾ ਭੇਦ ਮਿਟਾ ਦਿੱਤਾ ਹੈ। ਜਿਹੜਾ ਵਿਅਕਤੀ ਖੁਸ਼ੀ ਅਤੇ ਗ਼ਮੀ ਦੋਵਾਂ ਤੋਂ ਨਿਰਲੇਪ ਹੈ, ਉਸਨੇ ਹੀ ਇਸ ਜੀਵਨ ਦੇ ਭੇਦ ਨੂੰ ਸਮਝਿਆ ਹੈ।

(ਅ) ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ॥

ਜਬਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ॥

ਕਹਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ॥

ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ॥

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਗੁਰਮਤਿ ਕਾਵਿ ਅਧੀਨ ਦਰਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਰਚਨਾ ‘ਇਹ ਜਗਿ ਮੀਤੁ ਨ ਦੇਖਿਓ ਕੋਈ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਫੁਰਮਾਉਦੇ ਹਨ ਕਿ ਇਸਤਰੀ, ਮਿੱਤਰ, ਪੁੱਤਰ ਅਤੇ ਰਿਸ਼ਤੇਦਾਰ ਇਹ ਸਭ ਝੂਠੇ ਰਸ਼ਤੇ ਹਨ।

ਵਿਆਖਿਆ: ਗੁਰੂ ਜੀ ਫੁਰਮਾਉਦੇ ਹਨ ਕਿ ਇਸਤਰੀ, ਮਿੱਤਰ, ਪੁੱਤਰ ਅਤੇ ਰਿਸ਼ਤੇਦਾਰ ਇਹ ਸਭ ਮਾਇਆ ਦੇ ਕਰਕੇ ਨੇੜੇ ਹਨ। ਕਦੋਂ ਮਨੁੱਖ ਕੋਲ਼ ਮਾਇਆ ਨਹੀਂ ਰਹਿੰਦੀ ਉਹ ਗ਼ਰੀਬ ਹੋ ਜਾਂਦਾ ਹੈ ਤਾਂ ਸਭ ਸਾਥ ਛੱਡ ਜਾਂਦੇ ਹਨ। ਜਿਹੜਾ ਪਰਮਾਤਮਾ ਗ਼ਰੀਬਾਂ ਦਾ ਸਹਾਰਾ ਹੈ ਅਤੇ ਸਾਰੇ ਪ੍ਰਕਾਰ ਦੇ ਡਰਾਂ ਦਾ ਨਾਸ਼ ਕਰਨ ਵਾਲ਼ਾ ਹੈ। ਉਸਨੂਮ ਮਨੁੱਖ ਨੇ ਭੁਲਾ ਦਿੱਤਾ ਹੈ।

ਪ੍ਰਸ਼ਨ 2. (ੳ) ‘ਸਾਧੋ ਮਨ ਕਾ ਮਾਨੁ ਤਿਆਗਉ’ ਦਾ ਕੇਂਦਰੀ ਭਾਵ ਲਿਖੋ।

ਉੱਤਰ: ਮਨੁੱਖ ਨੂੰ ਹੰਕਾਰ, ਕਾਮ,ਕ੍ਰੋਧ ਦਾ ਤਿਆਗ ਕਰਨਾ ਚਾਹੀਦਾ ਹੈ। ਉਸਨੂੰ ਸੁੱਖ-ਦੁੱਖ, ਆਦਰ-ਨਿਰਾਦਰ, ਅਤੇ ਖੁਸ਼ਾਮਦ-ਨਿੰਦਿਆ ਤੋਂ ਨਿਰਲੇਪ ਰਹਿੰਦਿਆਂ ਹੋਇਆ ਅਜਿਹੀ ਅਵਸਥਾ ਦੀ ਭਾਲ ਕਰਨੀ ਚਾਹੀਦੀ ਹੈ ਜਿੱਥੇ ਕੋਈ ਬੁਰਾਈ ਨਾ ਹੋਵੇ। ਪ੍ਰੰਤੂ ਸੱਚੇ ਗੁਰੂ ਦੇ ਅਸ਼ੀਰਵਾਦ ਤੋਂ ਬਿਨਾਂ ਇਹ ਸੰਭਵ ਨਹੀਂ ਹੈ।

ਪ੍ਰਸ਼ਨ 2. (ਅ) ‘ਇਹ ਜਗਿ ਮੀਤ ਨ ਦੇਖਿਓ ਕੋਈ’ ਦਾ ਕੇਂਦਰੀ ਭਾਵ ਲਿਖੋ।

ਉੱਤਰ: ਮਨੁੱਖ ਇਸ ਸੰਸਾਰ ਵਿੱਚ ਕੱਚੇ ਰਸ਼ਤਿਆ ਨਾਲ਼ ਸਾਂਝ ਪਾਈ ਰੱਖਦਾ ਹੈ ਅਤੇ ਪਰਮਾਤਮਾ ਨਾਲ਼ ਮਨ਼ਖ ਦੇ ਰਿਸ਼ਤੇ ਨੂੰ ਕਦੇ ਯਾਦ ਨਹੀਂ ਕਰਦਾ। ਰੱਬੀ ਪ੍ਰੀਤ ਵਿਸਾਰ ਕੇ ਝੂਠੇ ਰਿਸ਼ਤਿਆਂ ਮਗਰ ਦੌੜਾ ਫਿਰਦਾ ਹੈ।

ਪ੍ਰਸ਼ਨ 3. ਵਸਤੁਨਿਸ਼ਠ ਪ੍ਰਸ਼ਨ:

(ੳ) ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਗੁਰੂ ਤੇਗ਼ ਬਹਾਦਰ ਜੀ ਦੀ ਕਿਸੇ ਇੱਕ ਰਚਨਾ ਦਾ ਸਿਰਲੇਖ ਦੱਸੋ।

ਉੱਤਰ: ਸਾਧੋ ਮਨ ਕਾ ਮਾਨੁ ਤਿਆਗਉ।

(ਅ) ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਕਰਕੇ ਸਤਿਕਾਰ ਵਜੋਂ ਕਿਹੜੇ ਸ਼ਬਦ ਉਹਨਾਂ ਦੇ ਨਾਂ ਨਾਲ਼ ਜੋੜੇ ਜਾਂਦੇ ਹਨ?

ਉੱਤਰ: ਹਿੰਦ ਦੀ ਚਾਦਰ।

(ੲ) ‘ਸਾਧੋ ਮਨ ਕਾ ਮਾਨੁ ਤਿਆਗਉ’ ਰਚਨਾ ਅਨੁਸਾਰ ਗੁਰੂ ਤੇਗ਼ ਬਹਾਦਰ ਜੀ ਕਿਹੜੀਆਂ ਬੁਰਾਈਆਂ ਤਿਆਗਣ ਦੀ ਪ੍ਰੇਰਨਾ ਦਿੰਦੇ ਹਨ?

ਉੱਤਰ: ਕਾਮ, ਕ੍ਰੋਧ, ਹਊਮੈ ਤੋਂ ਇਲਾਵਾ ਆਦਰ-ਨਿਰਾਦਰ।

(ਸ) ‘ਸਾਧੋ ਮਨ ਕਾ ਮਾਨ ਤਿਆਗਉ’ ਰਚਨਾ ਅਨੁਸਾਰ ਕਿਹੜੀ ਬੁਰਾਈ ਨੂੰ ਤਿਆਗ ਕੇ ਨਿਰਬਾਣ-ਪਦ (ਉੱਚੀ ਪਦਵੀ) ਪ੍ਰਾਪਤ ਕੀਤਾ ਜਾ ਸਕਦਾ ਹੈ।

ਉੱਤਰ: ਉਸਤਿਤ ਅਤੇ ਨਿੰਦਿਆ।

(ਹ) ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ‘ਇਹ ਜਗਿ ਮੀਤੁ ਨ ਦੇਖਿਓ ਕੋਈ’ ਹੇਠਾਂ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ?

(i) ਗੁਰੂ ਅਰਜਨ ਦੇਵ ਜੀ (ii) ਗੁਰੂ ਤੇਗ਼ ਬਹਾਦਰ ਜੀ

ਉੱਤਰ: (ii) ਗੁਰੂ ਤੇਗ਼ ਬਹਾਦਰ ਜੀ।

(ਕ) ਗੁਰੂ ਤੇਗ਼ ਬਹਾਦਰ ਜੀ ਕਿਹੜੇ-ਕਿਹੜੇ ਰਿਸ਼ਤਿਆਂ ਨੂੰ ਵਿਅਰਥ ਦੱਸਦੇ ਹਨ?

ਉੱਤਰ: ਇਸਤਰੀ, ਪੁੱਤਰ, ਮਿੱਤਰ ਅਤੇ ਰਿਸ਼ਤੇਦਾਰ।

(ਖ) ‘ਦੀਨਾ ਨਾਥ‘ ਤੋਂ ਕੀ ਭਾਵ ਹੈ?

ਉੱਤਰ: ਗ਼ਰੀਬਾਂ ਦਾ ਸਹਾਰਾ।

 

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਸਟੇਟ ਅਵਾਰਡੀ) ਪੰਜਾਬੀ ਮਾਸਟਰ ਸਸਸਸ ਕਾਹਮਾ (ਸ਼.ਭ.ਸ.ਨਗਰ) 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *