11. ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਮੈਂ ਤੇਰੀ ਉਸਤਤੀ ਦਾ ਗੀਤ

ਚਾਹੁੰਦਾ ਹਾਂ ਕਿ ਉਹ ਹੋਵੇ

ਜਿਦ੍ਹੇ ਹੱਥ ਸੱਚ ਦੀ ਤਲਵਾਰ

ਤੇ ਨੈਣਾਂ ‘ਚ ਰੋਹ ਹੋਵੇ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਸ਼ਿਵ ਕੁਮਾਰ ਬਟਾਲਵੀ’ ਦੀ ਕਵਿਤਾ ‘ਆਰਤੀ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਚਾਹੁੰਦਾ ਹੈ ਕਿ ਉਹ ਅਜਿਹਾ ਗੀਤ ਲਿਖੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੇਚ ਦਾ ਹੋਵੇ।

ਵਿਆਖਿਆ: ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰਦਾ ਹੋਇਆ ਚਾਹੁੰਦਾ ਹੈ ਕਿ ਉਹ ਗੁਰੂ ਸਾਹਿਬ ਦੀ ਉਸਤਤ ਵਿੱਚ ਅਜਿਹਾ ਗੀਤ ਲਿਖੇ ਜਿਸ ਵਿੱਚ ਸੱਚ ਲਈ ਲੜਨ ਅਤੇ ਖੜ੍ਹਨ ਵਾਲ਼ੀ ਤਲਵਾਰ ਅਤੇ ਅੱਖਾਂ ਵਿੱਚ ਰੋਹ ਭਰਿਆ ਹੋਇਆ ਹੋਵੇ।

2. ‘ਆਰਤੀ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਮਨੁੱਖ ਨੂੰ ਚਾਹੀਦਾ ਹੈ ਕਿ ਉਹ ਜੀਵਨ ਆਦਰਸ਼ ਨੂੰ ਗੁਰੂ ਗੋਬਿੰਦ ਸਿੰਘ ਜੀ ਵਾਂਗ ਨਹੀਂ ਢਾਲ ਲਵੇ। ਕਿਉਂਕਿ ਜਿੰਨਾ ਚਿਰ ਉਹ ਅਜਿਹਾ ਨਹੀਂ ਕਰਦਾ। ਓਨਾ ਚਿਰ ਉਹਨਾਂ ਦੀ ਆਰਤੀ ਦਾ ਲਈ ਗੀਤ ਲਿਖਣ ਦੇ ਸਮਰੱਥ ਨਹੀਂ ਹੋ ਸਕੇਗਾ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਇਸ ਕਵਿਤਾ ਵਿੱਚ ਕਵੀ ਆਪਣੇ ਗੀਤ ਦੇ ਗਲ ਵਿੱਚ ਕਿਸ ਦੀ ਗਾਨੀ ਪਾਉਣ ਦੀ ਗੱਲ ਕਰਦਾ ਹੈ?

ਉੱਤਰ: ਤਲਵਾਰ ਦੀ।

(ਅ) ਕਵੀ ਨੂੰ ਕਿਸ ਦੇ ਮੇਚ ਦਾ ਗੀਤ ਨਹੀਂ ਲੱਭਦਾ?

ਉੱਤਰ: ਗੁਰੂ ਗੋਬਿੰਦ ਸਿੰਘ ਜੀ ਦੇ।

(ੲ) ਕਵੀ ਆਪਣੇ ਮੈਲੇ ਸ਼ਬਦ ਧੋ ਕੇ ਕਿੱਥੇ ਸੁੱਕਣੇ ਪਾਉਣਾ ਚਾਹੁੰਦਾ ਹੈ?

ਉੱਤਰ: ਜੀਭ ਦੀ ਕਿੱਲੀ ਉੱਤੇ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *