ਪਾਠ: 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿੱਚ ਲਿਖੋ:-
ਪ੍ਰਸ਼ਨ 1. ਭਾਰਤੀ ਵਿਦੇਸ਼ ਨੀਤੀ ਦੇ ਚਾਰ ਬੁਨਿਆਦੀ ਸਿਧਾਂਤ ਲਿਖੋ।
ਉੱਤਰ: 1.ਗੁੱਟ ਨਿਰਲੇਪਤਾ
2.ਪੰਚਸ਼ੀਲ ਵਿੱਚ ਵਿਸ਼ਵਾਸ
3.ਸੰਯੁਕਤ ਰਾਸ਼ਟਰ ਵਿੱਚ ਪੂਰਨ ਵਿਸਵਾਸ਼
4.ਸਾਮਰਾਜਵਾਦ ਅਤੇ ਉਪਨਿਵੇਸ਼ਵਾਦ ਦੀ ਵਿਰੋਧਤਾ
ਪ੍ਰਸ਼ਨ 2. ਪੰਚਸ਼ੀਲ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ:-ਭਾਰਤ ਦੇ ਪ੍ਰਧਾਨ ਮੰਤਰੀ, ਪੰਡਿਤ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਉ-ਏਨ-ਲਾਈ ਨੇ ਤਿੱਬਤ ਦੇ ਖੇਤਰ ਸੰਬੰਧੀ ਸਮਝੌਤੇ ਦੇ ਆਧਾਰ’ ਤੇ 29 ਅਪ੍ਰੈਲ 1954 ਨੂੰ ਪੰਜ ਸਿਧਾਂਤਾਂ ਨੂੰ ਅਪਣਾਇਆ। ਇਨ੍ਹਾਂ ਸਿਧਾਂਤਾਂ ਨੂੰ ਪੰਚਸ਼ੀਲ ਦਾ ਨਾਂ ਦਿੱਤਾ ਗਿਆ।
ਪ੍ਰਸ਼ਨ 3. ਗੁੱਟ ਨਿਰਲੇਪ ਨੀਤੀ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ:-ਗੁੱਟ ਨਿਰਲੇਪਤਾ ਦੀ ਨੀਤੀ ਤੋਂ ਭਾਵ ਸੈਨਿਕ ਗੁੱਟਾਂ ਨਾਲੋਂ ਅਲੱਗ ਰਹਿਣ ਦੀ ਨੀਤੀ ਹੈ।
ਪ੍ਰਸ਼ਨ 4. ਭਾਰਤ ਦੀ ਪਰਮਾਣੂ ਨੀਤੀ ਕੀ ਹੈ?
ਉੱਤਰ-:ਭਾਰਤ ਦੀ ਪਰਮਾਣੂ ਨੀਤੀ ਦਾ ਅਧਾਰ ਸ਼ੁਰੂ ਤੋਂ ਹੀ ਪਰਮਾਣੂ ਸ਼ਕਤੀ ਦੀ ਵਰਤੋਂ ਰਚਨਾਤਮਕ ਕੰਮਾਂ ਅਤੇ ਸ਼ਾਂਤੀਪੂਰਨ ਉਦੇਸ਼ਾਂ ਦੀ ਪ੍ਰਾਪਤੀ ਲਈ ਕਰਨਾ,ਰਿਹਾ ਹੈ। ਭਾਰਤ ਨੇ ਪ੍ਰਮਾਣੂ ਸ਼ਕਤੀ ਦੀ ਵਰਤੋਂ ਦਾ ਵਿਨਾਸ਼ਕਾਰੀ ਮੰਤਵਾਂ ਲਈ ਹਮੇਸ਼ਾਂ ਵਿਰੋਧ ਕੀਤਾ ਹੈ।
ਪ੍ਰਸ਼ਨ 5. ਸੁਰੱਖਿਆ ਪ੍ਰੀਸ਼ਦ ਵਿੱਚ ਕਿੰਨੇ ਸਥਾਈ ਅਤੇ ਕਿੰਨੇ ਸਥਾਈ ਮੈਂਬਰ ਹਨ?
ਉੱਤਰ:-ਸੁਰੱਖਿਆ ਪ੍ਰੀਸ਼ਦ ਦੇ 5 ਸਥਾਈ ਅਤੇ 10 ਅਸਥਾਈ ਮੈਂਬਰ ਹਨ।
ਪ੍ਰਸ਼ਨ 6 ਸੰਯੁਕਤ ਰਾਸ਼ਟਰ ਦਾ ਜਨਮ ਕਦੋਂ ਹੋਇਆ ਅਤੇ ਕਿਨ੍ਹੇ ਦੇਸ਼ ਇਸ ਦੇ ਮੂਲ ਮੈਂਬਰ ਸਨ?
ਉੱਤਰ:-ਸੰਯੁਕਤ ਰਾਸ਼ਟਰ ਦਾ ਜਨਮ 24 ਅਕਤੂਬਰ 1945 ਨੂੰ ਹੋਇਆ। ਇਸਦੇ ਮੂਲ ਮੈਂਬਰ 51 ਸਨ।
(ਅ) ਹੇਠ ਲਿਖਿਆਂ ਦੀ ਵਿਆਖਿਆ ਕਰੋ:-
1.ਵਿਸ਼ਵ ਸ਼ਾਂਤੀ ਲਈ ਭਾਰਤ ਦੀ ਭੂਮਿਕਾ: -ਵਿਸ਼ਵ ਸ਼ਾਂਤੀ ਸਥਾਪਤ ਕਰਨ ਲਈ ਭਾਰਤ ਸੰਯੁਕਤ ਰਾਸ਼ਟਰ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੇਣ ਲਈ ਵਚਨਬੱਧ ਹੈ। ਜਦੋਂ ਕਦੇ ਵੀ ਵਿਸ਼ਵ ਦੇ ਕਿਸੇ ਭਾਗ ਵਿੱਚ ਵੀ ਸ਼ਾਂਤੀ ਭੰਗ ਹੋਣ ਦਾ ਖਤਰਾ ਪੈਦਾ ਹੋਇਆ ਤਾਂ ਭਾਰਤ ਨੇ ਉਸ ਖਤਰੇ ਤੋਂ ਬਚਾਉਣ ਲਈ ਪੂਰਨ ਸਹਿਯੋਗ ਅਤੇ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ।
2. ਅੰਤਰਰਾਸ਼ਟਰੀ ਨਿਆਂ ਅਦਾਲਤ: -ਅੰਤਰਰਾਸ਼ਟਰੀ ਅਦਾਲਤਾਂ ਵਿਚ ਕੁੱਲ 15 ਜੱਜ ਹੁੰਦੇ ਹਨ। ਜੱਜਾਂ ਦੀ ਚੋਣ ਮਹਾਂਸਭਾ ਸੁਰੱਖਿਆ ਪ੍ਰੀਸ਼ਦ ਦੁਆਰਾ 9 ਸਾਲਾਂ ਲਈ ਕੀਤੀ ਜਾਂਦੀ ਹੈ। ਇਸ ਅਦਾਲਤ ਦਾ ਮੁੱਖ ਕੰਮ ਵੱਖ-ਵੱਖ ਰਾਜਾਂ ਦੇ ਆਪਸੀ ਝਗੜਿਆਂ ਦਾ ਨਿਰਣਾ ਕਰਨਾ ਹੈ।
3. ਨਿਸ਼ਸਤਰੀਕਰਨ:-ਨਿਸ਼ਸਤਰੀਕਰਨ ਤੋਂ ਭਾਵ ਹੈ ਹਥਿਆਰਾਂ ਦੀ ਦੌੜ ਨੂੰ ਘੱਟ ਕਰਨਾ। ਭਾਰਤ ਹਮੇਸ਼ਾਂ ਸ਼ਾਂਤੀ ਪਸੰਦ ਦੇਸ਼ ਰਿਹਾ ਹੈ। ਭਾਰਤ ਹਥਿਆਰਬੰਦੀ ਅਤੇ ਸੈਨਿਕ ਸ਼ਕਤੀ ਨੂੰ ਵਿਸ਼ਵ ਸ਼ਾਂਤੀ ਲਈ ਭਾਰੀ ਖਤਰਾ ਸਮਝਦਾ ਹੈ। ਇਹੀ ਕਾਰਨ ਹੈ ਕਿ ਨਿਸ਼ਸਤਰੀਕਰਨ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮੂਲ ਸਿਧਾਂਤ ਰਿਹਾ ਹੈ।
4.ਮਹਾਂਸਭਾ:-ਮਹਾਂ ਸਭਾ ਵਿੱਚ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ ਸ਼ਾਮਿਲ ਹੁੰਦੇ ਹਨ।ਹਰ ਦੇਸ਼ ਇਸ ਲਈ ਪੰਜ ਮੈਂਬਰ ਭੇਜ ਸਕਦਾ ਹੈ। ਮਹਾਂਸਭਾ ਸੰਯੁਕਤ ਰਾਸ਼ਟਰ ਸੰਘ ਦੀ ਸੰਸਦ ਹੈ।
5.ਭਾਰਤ ਅਤੇ ਚੀਨ ਦੇ ਸੰਬੰਧਾਂ ਵਿੱਚ ਤਣਾਅ ਦਾ ਮੂਲ ਕਾਰਨ:-ਪੰਚਸ਼ੀਲ ਦੇ ਸਮਝੌਤੇ ਦੇ ਬਾਵਜੂਦ ਭਾਰਤ ਤੇ ਚੀਨ ਦੇ ਸੰਬੰਧ ਵਿਗੜਦੇ ਗਏ। ਇਨ੍ਹਾਂ ਦੇ ਆਪਸ ਵਿੱਚ ਸੰਬੰਧ ਵਿਗੜਨ ਦਾ ਮੂਲ ਕਾਰਨ ਸਰਹੱਦਾਂ ਦਾ ਵਿਵਾਦ ਹੈ।
(ੲ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 50-60 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 1.ਪੰਚਸ਼ੀਲ ਦੇ ਸਿਧਾਂਤਾਂ ਦਾ ਵਰਣਨ ਕਰੋ।
ਉੱਤਰ: 1.ਪਰਸਪਰ ਦੇਸ਼ਾਂ ਦੀ ਪ੍ਰਭੂਸੱਤਾ ਤੇ ਏਕਤਾ ਦਾ ਸਨਮਾਨ।
2. ਪਰਸਪਰ ਹਮਲਾ ਨਾ ਕਰਨਾ।
3. ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣਾ।
4. ਸਮਾਨਤਾ ਅਤੇ ਸਹਿਯੋਗ।
5. ਸ਼ਾਂਤਮਈ ਸਹਿਹੋਂਦ।
ਪ੍ਰਸ਼ਨ 2.ਗੁੱਟ ਨਿਰਲੇਪਤਾ ਦੀ ਨੀਤੀ ਦਾ ਅਰਥ ਅਤੇ ਭਾਰਤ ਦੁਆਰਾ ਇਸ ਨੂੰ ਅਪਣਾਏ ਜਾਣ ਦੇ ਕਾਰਨ ਦੱਸੋ।
ਉੱਤਰ-:ਗੁੱਟ ਨਿਰਲੇਪਤਾ ਦਾ ਅਰਥ:-ਗੁੱਟ ਨਿਰਲੇਪਤਾ ਤੋਂ ਭਾਵ ਹੈ ਸੈਨਿਕ ਗੁੱਟਾਂ ਨਾਲੋਂ ਅਲੱਗ ਰਹਿਣਾ। ਇਹ ਅੰਤਰਰਾਸ਼ਟਰੀ
ਸਮੱਸਿਆਵਾਂ ਸਬੰਧੀ ਸੁਤੰਤਰਤਾ ਪੂਰਵਕ ਗੁਣਾਂ ਦੇ ਆਧਾਰ ਤੇ ਨਿਰਣੇ ਲੈਣ ਦੀ ਨੀਤੀ ਹੈ।
ਗੁੱਟ ਨਿਰਲੇਪ ਨੀਤੀ ਅਪਣਾਉਣ ਦੇ ਕਾਰਨ:-ਭਾਰਤ ਦੀ ਆਜ਼ਾਦੀ ਸਮੇਂ ਸੰਸਾਰ ਲਗਪਗ ਦੋ ਮੁੱਖ ਸ਼ਕਤੀ ਗੁੱਟਾਂ ਐਂਗਲੋ –ਅਮਰੀਕਨ ਸ਼ਕਤੀ ਗੁੱਟ ਅਤੇ ਰੂਸੀ- ਸ਼ਕਤੀ ਗੁੱਟ ਵਿੱਚ ਵੰਡਿਆ ਹੋਇਆ ਸੀ। ਇਨ੍ਹਾਂ ਸ਼ਕਤੀ ਗੁੱਟਾਂ ਵਿੱਚ ਸੀਤ- ਯੁੱਧ ਚੱਲ ਰਿਹਾ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਮਹਿਸੂਸ ਕੀਤਾ ਕਿ ਰਾਸ਼ਟਰ ਦਾ ਨਿਰਮਾਣ ਤਦ ਹੀ ਹੋ ਸਕਦਾ ਹੈ ਜੇਕਰ ਭਾਰਤ ਇਨ੍ਹਾਂ ਸ਼ਕਤੀ ਗੁੱਟਾਂ ਦੇ ਆਪਸੀ ਸੰਘਰਸ਼ ਤੋਂ ਦੂਰ ਰਹੇ। ਇਸ ਲਈ ਪੰਡਿਤ ਨਹਿਰੂ ਨੇ ਗੁੱਟ-ਨਿਰਲੇਪਤਾ ਦੀ ਨੀਤੀ ਨੂੰ ਭਾਰਤ ਦੀ ਵਿਦੇਸ਼ ਨੀਤੀ ਦਾ
ਬੁਨਿਆਦੀ ਸਿਧਾਂਤ ਬਣਾਇਆ।
ਪ੍ਰਸ਼ਨ 3.ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਸੰਖੇਪ ਨੋਟ ਲਿਖੋ।
ਉੱਤਰ:1.ਸੁਰੱਖਿਆ ਪ੍ਰੀਸ਼ਦ ਸੰਯੁਕਤ ਰਾਸ਼ਟਰ ਦੀ ਕਾਰਜਪਾਲਿਕਾ ਹੈ।
2. ਇਸ ਵਿੱਚ ਕੁੱਲ 15 ਮੈਂਬਰ ਹਨ। ਇਸ ਦੇ 5 ਮੈਂਬਰ ਸਥਾਈ ਅਤੇ 10 ਮੈਂਬਰ ਅਸਥਾਈ ਹਨ।
3. ਸੰਯੁਕਤ ਰਾਜ ਅਮਰੀਕਾ,ਇੰਗਲੈਂਡ, ਰੂਸ, ਚੀਨ ਅਤੇ ਫਰਾਂਸ ਇਸ ਪ੍ਰੀਸ਼ਦ ਦੇ ਸਥਾਈ ਮੈਂਬਰ ਹਨ।
4. ਵਿਸ਼ਵ ਸਾਂਤੀ ਨੂੰ ਕਾਇਮ ਰੱਖਣ ਲਈ ਸੁਰੱਖਿਆ ਪ੍ਰੀਸ਼ਦ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।
ਪ੍ਰਸ਼ਨ 4.ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਭੂਮਿਕਾ ਦਾ ਸੰਖੇਪ ਵਰਣਨ ਕਰੋ।
ਉੱਤਰ:1.ਭਾਰਤ ਸੰਯੁਕਤ ਰਾਸ਼ਟਰ ਦੇ ਮੁੱਢਲੇ 51 ਮੈਂਬਰਾਂ ਵਿੱਚੋਂ ਇੱਕ ਹੈ।
2. ਭਾਰਤ ਨੇ ਹੋਰ ਦੇਸ਼ਾਂ ਨਾਲ ਮਿਲ ਕੇ ਲੋਕਾਂ ਨੂੰ ਉਪਨਿਵੇਸ਼ਵਾਦ ਤੇ ਸਾਮਰਾਜਵਾਦ ਤੋਂ ਮੁਕਤ ਕਰਾਉਣ ਲਈ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਿੱਚ ਮਤਾ ਪਾਸ ਕਰਵਾਇਆ।3.1952 ਵਿੱਚ ਭਾਰਤ ਨੇ ਦੂਜੇ 12 ਦੇਸ਼ਾਂ ਨਾਲ ਮਿਲ ਕੇ ਦੱਖਣੀ ਅਫਰੀਕਾ ਦੇ ਨਸਲੀ ਵਿਤਕਰੇ ਵਿਰੁੱਧ ਮਹਾਂਸਭਾ ਵਿੱਚ ਆਵਾਜ਼ ਉਠਾਈ ਸੀ।
4.ਭਾਰਤ ਨੇ ਵਿਸ਼ਵ ਸਾਂਤੀ ਸਥਾਪਤ ਕਰਨ ਵਿੱਚ ਸੰਯੁਕਤ ਰਾਸ਼ਟਰ ਨਾਲ ਪੂਰਨ ਸਹਿਯੋਗ ਦਿੱਤਾ ਹੈ।
ਪ੍ਰਸ਼ਨ 5.ਭਾਰਤ ਤੇ ਸੰਯੁਕਤ ਰਾਜ ਅਮਰੀਕਾ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ।
ਉੱਤਰ:-ਸੰਯੁਕਤ ਰਾਜ ਅਮਰੀਕਾ ਸੰਸਾਰ ਦੀਆਂ ਮਹਾਨ ਸ਼ਕਤੀਆਂ ਵਿੱਚੋਂ ਸਰਵ ਸ੍ਰੇਸ਼ਟ ਹੈ। ਭਾਰਤ ਨਾਲ ਇਸ ਦੇ ਸੰਬੰਧ ਕਿਸੇ ਸਮੇਂ ਵੀ ਸਾਮਾਨ ਅਤੇ ਸਾਧਾਰਨ ਨਹੀਂ ਰਹੇ। ਭਾਰਤ ਦੀ ਆਜ਼ਾਦੀ ਮਗਰੋਂ ਕਸ਼ਮੀਰ ਅਤੇ ਹੋਰ ਕਈ ਕਾਰਨਾਂ ਕਰਕੇ ਨਾਲ ਦੋਹਾਂ ਦੇਸ਼ਾਂ ਮਾੜੇ ਸੰਬੰਧਾਂ ਦਾ ਆਰੰਭ ਹੋਇਆ। ਪਰ ਇਨ੍ਹਾਂ ਦੋਨਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਵਿੱਚ ਖਿੱਚੋਤਾਣ ਦੇ ਬਾਵਜੂਦ ਦੋਹਾਂ ਦੇਸ਼ਾਂ ਦੇ ਸੰਬੰਧ ਲੋੜ ਤੋਂ ਵੱਧ ਖ਼ਰਾਬ ਨਹੀਂ ਹੋਏ। ਆਰਥਿਕ, ਤਕਨੀਕੀ, ਵਿਗਿਆਨਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਇਨ੍ਹਾਂ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਨੂੰ ਭਾਰੀ ਸਹਿਯੋਗ ਦਿੱਤਾ ਹੈ। ਭਾਰਤ ਨੂੰ ਸਭ ਤੋਂ ਵਧੇਰੇ ਆਰਥਿਕ ਸਹਾਇਤਾ ਸੰਯੁਕਤ ਰਾਜ ਕਰਦਾ ਆ ਰਿਹਾ ਹੈ। ਸੰਯੁਕਤ ਰਾਜ ਸਰਕਾਰ ਅਤੇ ਇਸ ਦੇ ਆਰਥਿਕ ਅਦਾਰੇ ਭਾਰਤ ਦੀ ਆਰਥਿਕ ਅਤੇ ਵਿੱਤੀ ਪ੍ਰਣਾਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।ਸਾਨੂੰ ਨਿਕਟ ਭਵਿੱਖ ਵਿੱਚ ਦੋਹਾਂ ਦੇਸ਼ਾਂ ਦੇ ਹੋਰ ਵੀ ਚੰਗੇ ਸੰਬੰਧਾਂ ਦੀ ਆਸ ਹੈ।
ਪ੍ਰਸ਼ਨ 6.ਭਾਰਤ-ਪਾਕ ਸੰਬੰਧ ਤੇ ਇਨ੍ਹਾਂ ਵਿੱਚ ਤਣਾਅ ਦਾ ਮੁੱਖ ਕਾਰਨ,ਬਾਰੇ ਸੰਖੇਪ ਨੋਟ ਲਿਖੋ।
ਉੱਤਰ:-ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਆਰੰਭ ਤੋਂ ਹੀ ਖਿੱਚੋਤਾਣ ਅਤੇ ਵੈਰ- ਵਿਰੋਧ ਵਾਲੇ ਰਹੇ ਹਨ। ਕਸ਼ਮੀਰ ਦੇ ਝਗੜੇ ਕਾਰਨ ਭਾਰਤ ਪਾਕਿਸਤਾਨ ਸੰਬੰਧ ਹਮੇਸ਼ਾਂ ਉਲਝ ਰਹੇ ਹਨ।1999 ਵਿੱਚ ਵੀ ਪਾਕਿਸਤਾਨ ਨੇ ਕਸ਼ਮੀਰੀ ਅੱਤਵਾਦੀ ਭੇਜ ਕੇ ਕਾਰਗਿਲ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਪਰ ਭਾਰਤ ਦੀ ਬਹਾਦਰ ਸੈਨਾ ਨੇ ਦੁਸ਼ਮਣਾਂ ਨੂੰ ਭਜਾ ਕੇ ਫਿਰ ਆਪਣੇ ਇਲਾਕੇ ਤੇ ਕਬਜ਼ਾ ਕੀਤਾ ।ਭਾਰਤ ਕਸ਼ਮੀਰ ਨੂੰ ਆਪਣਾ ਅਨਿੱਖੜਵਾਂ ਅੰਗ ਸਮਝਦਾ ਹੈ ਅਤੇ ਇਸ ਦੀ ਸੁਰੱਖਿਆ ਕਰਨਾ ਆਪਣਾ ਧਰਮ ਸਮਝਦਾ ਹੈ। ਭਾਰਤ ਪਾਕਿਸਤਾਨ ਸੰਬੰਧਾਂ ਨੂੰ ਸੁਧਾਰਨ ਅਤੇ ਆਪਸੀ ਸਮੱਸਿਆਵਾਂ ਦਾ ਹੱਲ ਕਰਨ ਲਈ ਸਮੇਂ-ਸਮੇਂ ਤੇ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਭਾਰਤ ਅਤੇ ਪਾਕਿਸਤਾਨ ਦੇ ਝਗੜਿਆਂ ਦਾ ਹੱਲ ਯੁੱਧ ਨਹੀਂ ਹੈ। ਦੋਹਾਂ ਦੇਸ਼ਾਂ ਦੇ ਵਧੇਰੇ ਲੋਕ ਆਪਸੀ ਦੋਸਤੀ, ਸਹਿਯੋਗ ਅਤੇ ਮਿਲਵਰਤਨ ਦੇ ਚਾਹਵਾਨ ਹਨ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿੱਚ ਲਿਖੋ:
ਪ੍ਰਸ਼ਨ 1.ਪੰਚਸ਼ੀਲ ਦੇ ਸਿਧਾਂਤਾਂ ਦਾ ਵਰਣਨ ਕਰੋ।
ਉੱਤਰ: 1.ਪਰਸਪਰ ਦੇਸ਼ਾਂ ਦੀ ਪ੍ਰਭੂਸੱਤਾ ਤੇ ਏਕਤਾ ਦਾ ਸਨਮਾਨ।
2. ਪਰਸਪਰ ਹਮਲਾ ਨਾ ਕਰਨਾ।
3.ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣਾ।
4.ਸਮਾਨਤਾ ਅਤੇ ਸਹਿਯੋਗ।
5.ਸ਼ਾਂਤਮਈ ਸਹਿਹੋਂਦ।
ਪ੍ਰਸ਼ਨ 2. ਗੁੱਟ ਨਿਰਲੇਪਤਾ ਦੀ ਨੀਤੀ ਦਾ ਅਰਥ ਅਤੇ ਭਾਰਤ ਦੁਆਰਾ ਇਸ ਨੂੰ ਅਪਣਾਏ ਜਾਣ ਦੇ ਕਾਰਨ ਦੱਸੋ।
ਉੱਤਰ: ਗੁੱਟ-ਨਿਰਲੇਪਤਾ ਦਾ ਅਰਥ:- ਗੁੱਟ-ਨਿਰਲੇਪਤਾ ਤੋਂ ਭਾਵ ਹੈ ਸੈਨਿਕ ਗੁੱਟਾਂ ਨਾਲੋਂ ਅਲੱਗ ਰਹਿਣਾ। ਇਹ ਅੰਤਰਰਾਸ਼ਟਰੀ ਸਮੱਸਿਆਵਾਂ ਸੰਬੰਧੀ ਸੁਤੰਤਰਤਾ ਪੂਰਵਕ ਗੁਣਾਂ ਦੇ ਆਧਾਰ ‘ਤੇ ਨਿਰਣੇ ਲੈਣ ਦੀ ਨੀਤੀ ਹੈ।
ਗੁੱਟ ਨਿਰਲੇਪ ਨੀਤੀ ਅਪਣਾਉਣ ਦੇ ਕਾਰਨ: ਭਾਰਤ ਦੀ ਆਜ਼ਾਦੀ ਸਮੇਂ ਸੰਸਾਰ ਲਗਪਗ ਦੋ ਮੁੱਖ ਸ਼ਕਤੀ ਗੁੱਟਾਂ –ਐਂਗਲੋ ਅਮਰੀਕਨ ਸ਼ਕਤੀ ਗੁੱਟ ਅਤੇ ਰੂਸੀ ਸ਼ਕਤੀ ਗੁੱਟ ਵਿੱਚ ਵੰਡਿਆ ਹੋਇਆ ਸੀ। ਇਨ੍ਹਾਂ ਸ਼ਕਤੀ ਗੁੱਟਾਂ ਵਿੱਚ ਸ਼ੀਤ ਯੁੱਧ ਚੱਲ ਰਿਹਾ ਸੀ। ਪੰਡਿਤ ਜਵਾਹਰਲਾਲ ਨਹਿਰੂ ਨੇ ਇਹ ਮਹਿਸੂਸ ਕੀਤਾ ਕਿ ਰਾਸ਼ਟਰ ਦਾ ਨਿਰਮਾਣ ਤਦ ਹੀ ਹੋ ਸਕਦਾ ਹੈ ਜੇਕਰ ਭਾਰਤ ਇਨ੍ਹਾਂ ਸ਼ਕਤੀ ਗੁੱਟਾਂ ਦੇ ਆਪਸੀ ਸੰਘਰਸ਼ ਤੋਂ ਦੂਰ ਰਹੇ। ਇਸ ਲਈ ਪੰਡਿਤ ਨਹਿਰੂ ਨੇ ਗੁੱਟ ਨਿਰਲੇਪਤਾ ਦੀ ਨੀਤੀ ਨੂੰ ਭਾਰਤ ਦੀ ਵਿਦੇਸ਼ ਨੀਤੀ ਦਾ ਬੁਨਿਆਦੀ ਸਿਧਾਂਤ ਬਣਾਇਆ।
ਪ੍ਰਸ਼ਨ 3. ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਸੰਖੇਪ ਨੋਟ ਲਿਖੋ।
ਉੱਤਰ:1.ਸੁਰੱਖਿਆ ਪ੍ਰੀਸ਼ਦ ਸੰਯੁਕਤ ਰਾਸ਼ਟਰ ਦੀ ਕਾਰਜਪਾਲਿਕਾ ਹੈ।
2.ਇਸ ਵਿੱਚ ਕੁੱਲ 15 ਮੈਂਬਰ ਹਨ। ਇਸ ਦੇ 5 ਮੈਂਬਰ ਸਥਾਈ ਅਤੇ 10 ਮੈਂਬਰ ਅਸਥਾਈ ਹਨ।
3. ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਚੀਨ ਅਤੇ ਫ਼ਰਾਂਸ ਇਸ ਪ੍ਰੀਸ਼ਦ ਦੇ ਸਥਾਈ ਮੈਂਬਰ ਹਨ।
4. ਵਿਸ਼ਵ ਸਾਂਤੀ ਨੂੰ ਕਾਇਮ ਰੱਖਣ ਲਈ ਸੁਰੱਖਿਆ ਪ੍ਰੀਸ਼ਦ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ।
ਪ੍ਰਸ਼ਨ 4.ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਭੂਮਿਕਾ ਦਾ ਸੰਖੇਪ ਵਰਣਨ ਕਰੋ।
ਉੱਤਰ:1. ਭਾਰਤ ਸੰਯੁਕਤ ਰਾਸ਼ਟਰ ਦੇ ਮੁੱਢਲੇ 51 ਮੈਂਬਰਾਂ ਵਿੱਚੋਂ ਇੱਕ ਹੈ।
2. ਭਾਰਤ ਨੇ ਹੋਰ ਦੇਸ਼ਾਂ ਨਾਲ ਮਿਲ ਕੇ ਲੋਕਾਂ ਨੂੰ ਉਪਨਿਵੇਸ਼ਵਾਦ ਤੇ ਸਾਮਰਾਜਵਾਦ ਤੋਂ ਮੁਕਤ ਕਰਾਉਣ ਲਈ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਵਿੱਚ ਮਤਾ ਪਾਸ ਕਰਵਾਇਆ। ਉਠਾਈ ਸੀ।
3. 1952 ਵਿੱਚ ਭਾਰਤ ਨੇ ਦੂਜੇ 12 ਦੇਸ਼ਾਂ ਨਾਲ ਮਿਲ ਕੇ ਦੱਖਣੀ ਅਫਰੀਕਾ ਦੇ ਨਸਲੀ ਵਿਤਕਰੇ ਵਿਰੁੱਧ ਮਹਾਂ ਸਭਾ ਵਿੱਚ ਆਵਾਜ਼
4. ਭਾਰਤ ਨੇ ਵਿਸ਼ਵ -ਸਾਂਤੀ ਸਥਾਪਿਤ ਕਰਨ ਵਿੱਚ ਸੰਯੁਕਤ ਰਾਸ਼ਟਰ ਨਾਲ ਪੂਰਨ ਸਹਿਯੋਗ ਦਿੱਤਾ ਹੈ।
ਪ੍ਰਸ਼ਨ 5.ਭਾਰਤ ਤੇ ਸੰਯੁਕਤ ਰਾਜ ਅਮਰੀਕਾ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ।
ਉੱਤਰ: ਸੰਯੁਕਤ ਰਾਜ ਅਮਰੀਕਾ ਸੰਸਾਰ ਦੀਆਂ ਮਹਾਨ ਸ਼ਕਤੀਆਂ ਵਿੱਚੋਂ ਸਰਵ ਸ੍ਰੇਸ਼ਟ ਹੈ।ਭਾਰਤ ਨਾਲ ਇਸ ਦੇ ਸੰਬੰਧ ਕਿਸੇ ਸਮੇਂ ਵੀ ਸਾਮਾਨ ਅਤੇ ਸਧਾਰਨ ਨਹੀਂ ਰਹੇ। ਭਾਰਤ ਦੀ ਆਜ਼ਾਦੀ ਮਗਰੋਂ ਕਸ਼ਮੀਰ ਅਤੇ ਹੋਰ ਕਈ ਕਾਰਨਾਂ ਕਰਕੇ ਨਾਲ ਦੋਹਾਂ ਦੇਸ਼ਾਂ ਦੇ ਮਾੜੇ ਸੰਬੰਧਾਂ ਦਾ ਆਰੰਭ ਹੋਇਆ। ਪਰ ਇਨ੍ਹਾਂ ਦੋਨਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਵਿੱਚ ਖਿੱਚੋਤਾਣ ਦੇ ਬਾਵਜੂਦ ਦੋਹਾਂ ਦੇਸ਼ਾਂ ਦੇ ਸੰਬੰਧ ਲੋੜ ਤੋਂ ਵੱਧ ਖ਼ਰਾਬ ਨਹੀਂ ਹੋਏ। ਆਰਥਿਕ, ਤਕਨੀਕੀ, ਵਿਗਿਆਨਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਇਨ੍ਹਾਂ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਨੂੰ ਭਾਰੀ ਸਹਿਯੋਗ ਦਿੱਤਾ ਹੈ। ਭਾਰਤ ਨੂੰ ਸਭ ਤੋਂ ਵਧੇਰੇ ਆਰਥਿਕ ਸਹਾਇਤਾ ਸੰਯੁਕਤ ਰਾਜ ਕਰਦਾ ਆ ਰਿਹਾ ਹੈ। ਸੰਯੁਕਤ ਰਾਜ ਸਰਕਾਰ ਅਤੇ ਇਸ ਦੇ ਆਰਥਿਕ ਅਦਾਰੇ, ਭਾਰਤ ਦੀ ਆਰਥਿਕ ਅਤੇ ਵਿੱਤੀ ਪ੍ਰਣਾਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਸਾਨੂੰ ਨਿਕਟ ਭਵਿੱਖ ਵਿੱਚ ਦੋਹਾਂ ਦੇਸ਼ਾਂ ਦੇ ਹੋਰ ਵੀ ਚੰਗੇ ਸੰਬੰਧਾਂ ਦੀ ਆਸ ਹੈ।
ਪ੍ਰਸ਼ਨ 6.ਭਾਰਤ-ਪਾਕ ਸੰਬੰਧ ਅਤੇ ਇਨ੍ਹਾਂ ਵਿੱਚ ਤਣਾਅ ਦਾ ਮੁੱਖ ਕਾਰਨ, ਬਾਰੇ ਸੰਖੇਪ ਨੋਟ ਲਿਖੋ।
ਉੱਤਰ:-ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਆਰੰਭ ਤੋਂ ਹੀ ਖਿੱਚੋਤਾਣ ਅਤੇ ਵੈਰ- ਵਿਰੋਧ ਵਾਲੇ ਰਹੇ ਹਨ। ਕਸ਼ਮੀਰ ਦੇ ਝਗੜੇ ਕਾਰਨ ਭਾਰਤ -ਪਾਕਿਸਤਾਨ ਸੰਬੰਧ ਹਮੇਸ਼ਾਂ ਉਲਝੇ ਰਹੇ ਹਨ।1999 ਵਿੱਚ ਵੀ ਪਾਕਿਸਤਾਨ ਨੇ ਕਸ਼ਮੀਰੀ ਅੱਤਵਾਦੀ ਭੇਜ ਕੇ ਕਾਰਗਿਲ ਦੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਪਰ ਭਾਰਤ ਦੀ ਬਹਾਦਰ ਸੈਨਾ ਨੇ ਦੁਸ਼ਮਣਾਂ ਨੂੰ ਭਜਾ ਕੇ ਫਿਰ ਆਪਣੇ ਇਲਾਕੇ ਤੇ ਕਬਜ਼ਾ ਕੀਤਾ ।ਭਾਰਤ ਕਸ਼ਮੀਰ ਨੂੰ ਆਪਣਾ ਅਨਿੱਖੜਵਾਂ ਅੰਗ ਸਮਝਦਾ ਹੈ ਅਤੇ ਇਸ ਦੀ ਸੁਰੱਖਿਆ ਕਰਨਾ ਆਪਣਾ ਧਰਮ ਸਮਝਦਾ ਹੈ।ਭਾਰਤ ਪਾਕਿਸਤਾਨ ਸੰਬੰਧਾਂ ਨੂੰ ਸੁਧਾਰਨ ਅਤੇ ਆਪਸੀ ਸਮੱਸਿਆਵਾਂ ਦਾ ਹੱਲ ਕਰਨ ਲਈ ਸਮੇਂ-ਸਮੇਂ ਤੇ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਭਾਰਤ ਅਤੇ ਪਾਕਿਸਤਾਨ ਦੇ ਝਗੜਿਆਂ ਦਾ ਹੱਲ ਯੁੱਧ ਨਹੀਂ ਹੈ। ਦੋਹਾਂ ਦੇਸ਼ਾਂ ਦੇ ਵਧੇਰੇ ਲੋਕ ਆਪਸੀ ਦੋਸਤੀ, ਸਹਿਯੋਗ ਅਤੇ ਮਿਲਵਰਤਨ ਦੇ ਚਾਹਵਾਨ ਹਨ।