ਪਾਠ-5 ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ,ਖਾਲਸੇ ਦੀ ਸਿਰਜਣਾ ਅਤੇ ਸਖਸ਼ੀਅਤ
ੳ) ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਭਗ 1-15 ਸ਼ਬਦਾਂ ਵਿੱਚ ਦਿਓ:-
ਪ੍ਰ.1.ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉਹਨਾਂ ਦੇ ਮਾਤਾ ਪਿਤਾ ਜੀ ਦਾ ਨਾਂ ਵੀ ਦੱਸੋ ।
ਉੱਤਰ-ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ (ਬਿਹਾਰ ਦੀ ਰਾਜਧਾਨੀ) ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਦਾ ਨਾਂ ਗੁਜਰੀ ਸੀ।
ਪ੍ਰ.2.ਬਚਪਨ ਵਿੱਚ ਪਟਨਾ ਵਿਖੇ ਗੁਰੂ ਗੋਬਿੰਦ ਰਾਏ ਜੀ ਕੀ-ਕੀ ਖੇਡਾਂ ਖੇਡਦੇ ਹੁੰਦੇ ਸਨ ?
ਉੱਤਰ- ਬਚਪਨ ਵਿੱਚ ਗੁਰੂ ਜੀ ਆਪਣੇ ਸਾਥੀਆਂ ਦੀਆਂ ਦੌੜਾਂ ਤੇ ਕੁਸ਼ਤੀਆਂ ਕਰਵਾਇਆ ਕਰਦੇ ਸਨ ਅਤੇ ਬੱਚਿਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਨਕਲੀ ਯੁੱਧ ਵੀ ਕਰਵਾਇਆ ਕਰਦੇ ਸਨ।
ਪ੍ਰ.3.ਗੁਰੂ ਗੋਬਿੰਦ ਰਾਏ ਜੀ ਨੇ ਕਿਸ-ਕਿਸ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਕੀਤੀ ?
ਉੱਤਰ-ਗੁਰੂ ਜੀ ਨੇ ਕਾਜ਼ੀ ਪੀਰ ਮੁਹੰਮਦ ਤੋਂ ਫਾਰਸੀ, ਪੰਡਤ ਹਰਜਸ ਤੋਂ ਸੰਸਕ੍ਰਿਤ, ਰਾਜਪੂਤ ਬਜਰ ਸਿੰਘ ਤੋਂ ਘੋੜ ਸਵਾਰੀ ਅਤੇ ਸ਼ਸਤਰ ਚਲਾਉਣ ਦੀ ਸਿੱਖਿਆ ਤੇ ਗੁਰਮੁਖੀ ਦੀ ਸਿੱਖਿਆ ਉਹਨਾਂ ਨੇ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਤੋਂ ਪ੍ਰਾਪਤ ਕੀਤੀ ।
ਪ੍ਰ.4.ਕਸ਼ਮੀਰੀ ਪੰਡਤਾਂ ਦੀ ਕੀ ਸਮੱਸਿਆ ਸੀ ? ਗੁਰੂ ਤੇਗ ਬਹਾਦਰ ਜੀ ਨੇ ਉਸਨੂੰ ਕਿਵੇਂ ਹੱਲ ਕੀਤਾ
ਉੱਤਰ-ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਜਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ।ਗੁਰੂ ਜੀ ਨੇ ਉਹਨਾਂ ਦੀ ਇਸ
ਸਮੱਸਿਆ ਨੂੰ ਆਪਣਾ ਬਲੀਦਾਨ ਦੇ ਕੇ ਹੱਲ ਕੀਤਾ ।
ਪ੍ਰ.5.ਭੰਗਣੀ ਦੀ ਜਿੱਤ ਤੋਂ ਬਾਅਦ ਗੁਰੂ ਗੋਬਿੰਦ ਰਾਏ ਜੀ ਨੇ ਕਿਹੜੇ ਕਿਹੜੇ ਕਿਲ੍ਹੇ ਉਸਾਰੇ ?
ਉੱਤਰ-ਅਨੰਦਗੜ੍ਹ, ਕੇਸਗੜ੍ਹ ਲੋਹਗੜ੍ਹ ਅਤੇ ਫਤਿਹਗੜ੍ਹ ॥
ਪ੍ਰ.6.ਪੰਜ ਪਿਆਰਿਆਂ ਦੇ ਨਾਂ ਲਿਖੋ ।
ਉੱਤਰ- ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਹਿੰਮਤ ਸਿੰਘ ।
ਪ੍ਰ 7.ਗੁਰੂ ਜੀ ਜੋਤੀ-ਜੋਤ ਕਿਵੇਂ ਸਮਾਏ ?
ਉੱਤਰ- ਗੁਰੂ ਜੀ ਜਦੋਂ ਸੌ ਰਹੇ ਸਨ ਤਾਂ ਇੱਕ ਪਠਾਣ ਨੇ ਮੌਕਾ ਦੇਖ ਕੇ ਗੁਰੂ ਜੀ ਦੇ ਢਿੱਡ ਵਿੱਚ ਛੁਰਾ ਖੋਭ ਦਿੱਤਾ। ਜਖ਼ਮ ਦੇ ਵਿਗੜ ਜਾਣ ਕਾਰਨ 7 ਅਗਸਤ, 1708 ਈਸਵੀ ਨੂੰ ਗੁਰੂ ਜੋਤੀ- ਜੋਤ ਸਮਾ ਗਏ।
ਪ੍ਰ.8. ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਕਿੰਨਾਂ ਕਿੰਨਾਂ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ?
ਉੱਤਰ- ਜਪੁਜੀ ਸਾਹਿਬ, ਅਨੰਦ ਸਾਹਿਬ, ਜਾਪੁ ਸਾਹਿਬ, ਸਵੈਯੇ ਅਤੇ ਚੌਪਈ ਸਾਹਿਬ।
ਪ੍ਰ.9.ਖਾਲਸਾ ਦੀ ਸਾਜਨਾ ਕਦੋਂ ਅਤੇ ਕਿੱਥੇ ਕੀਤੀ ਗਈ ?
ਉੱਤਰ- 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ।
ਪ੍ਰ.10.ਬਿਲਾਸਪੁਰ ਦੇ ਰਾਜਾ ਭੀਮ ਚੰਦ ਉੱਤੇ ਖਾਲਸਾ ਸਿਰਜਣਾ ਦਾ ਕੀ ਅਸਰ ਹੋਇਆ ?
ਉੱਤਰ-ਉਹ ਗੁਰੂ ਜੀ ਦੀਆਂ ਸੈਨਿਕ ਕਾਰਵਾਈਆਂ ਦੇਖ ਕੇ ਘਬਰਾ ਗਿਆ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਦਬਾਉਣ ਲਈ ਹੋਰ ਪਹਾੜੀ ਰਾਜਿਆਂ ਨਾਲ ਗੱਠਜੋੜ ਕਰਨ ਲੱਗਾ।
ਪ੍ਰ.11.ਨਦੌਣ ਦੀ ਲੜਾਈ ਦਾ ਕੀ ਕਾਰਨ ਸੀ ?
ਉੱਤਰ-ਨਾਦੌਣ ਦੀ ਲੜਾਈ ਮੁਗਲਾਂ ਅਤੇ ਪਹਾੜੀ ਰਾਜਿਆਂ ਵਿਚਕਾਰ ਹੋਈ। ਗੁਰੂ ਜੀ ਨੇ ਇਸ ਲੜਾਈ ਵਿੱਚ ਪਹਾੜੀ ਰਾਜਿਆਂ ਦਾ ਸਾਥ
ਦਿੱਤਾ ਸੀ। ਗੁਰੂ ਜੀ ਦਾ ਸਾਥ ਮਿਲਣ ‘ਤੇ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਨੂੰ ਸਲਾਨਾ ਕਰ ਦੇਣਾ ਬੰਦ ਕਰ ਦਿੱਤਾ ਸੀ।
ਪ੍ਰ.12.ਪੂਰਵ ਖ਼ਾਲਸਾ ਕਾਲ ਅਤੇ ਉੱਤਰ ਖ਼ਾਲਸਾ ਕਾਲ ਤੋਂ ਤੁਸੀਂ ਕੀ ਭਾਵ ਲੈਂਦੇ ਹੋ?
ਉੱਤਰ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰਗੱਦੀ ਸੰਭਾਲਣ ਤੋਂ ਲੈ ਕੇ ਖਾਲਸਾ ਪੰਥ ਦੀ ਸਾਜਨਾ ਤਕ ਪੂਰਵ ਖ਼ਾਲਸਾ ਕਾਲ ਅਤੇ ਖ਼ਾਲਸਾ ਦੀ ਸਾਜਨਾ ਤੋਂ ਬਾਅਦ ਦੇ ਸਮੇਂ ਨੂੰ ਉਤਰ ਖਾਲਸਾ ਕਾਲ ਕਿਹਾ ਜਾਂਦਾ ਹੈ ।
ਪ੍ਰ.13.ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਂ ਕੀ ਸੀ ?ਇਸ ਦਾ ਇਹ ਨਾਂ ਕਿਉਂ ਪਿਆ ?
ਉੱਤਰ-ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਖਿਦਰਾਣਾ ਸੀ । ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਜੋ ਚਾਲੀ ਸਿੰਘ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਚਲੇ ਗਏ ਸਨ ਉਹ ਇੱਥੇ ਸ਼ਹੀਦ ਹੋ ਗਏ ਜਿਸ ਕਾਰਨ ਇਤਿਹਾਸ ਵਿਚ ਉਨ੍ਹਾਂ ਨੂੰ ‘ਚਾਲੀ ਮੁਕਤੇ ਕਹਿ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਯਾਦ ਵਿਚ ਹੀ ‘ਖਿਦਰਾਣੇ ਦੀ ਢਾਬ’ ਦਾ ਨਾਂ ਮੁਕਤਸਰ ਪੈ ਗਿਆ ।
ਪ੍ਰ.14 ਜ਼ਫ਼ਰਨਾਮਾ’ ਨਾਮਕ ਖ਼ਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ ?
ਉੱਤਰ-ਔਰੰਗਜ਼ੇਬ ਨੂੰ ।
ਪ੍ਰ.15.ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੋ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ ।
ਉੱਤਰ-ਜਾਪ ਸਾਹਿਬ, ਬਚਿੱਤਰ ਨਾਟਕ, ਜਫ਼ਰਨਾਮਾ,ਚੰਡੀ ਦੀ ਵਾਰ।
ਅ) 50-60 ਸ਼ਬਦਾਂ ਵਾਲੇ ਉੱਤਰ-
ਪ੍ਰ.1.ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਆਪਣਾ ਬਚਪਨ ਕਿਵੇਂ ਬਿਤਾਇਆ ?
ਉੱਤਰ-ਸ੍ਰੀ ਗੁਰੂ ਗੋਬਿੰਦ ਰਾਏ ਜੀ ਆਪਣੇ ਜੀਵਨ ਦੇ ਪਹਿਲੇ ਪੰਜ ਵਰ੍ਹੇ ਪਟਨਾ ਵਿੱਚ ਹੀ ਰਹੇ। ਬਚਪਨ ਵਿੱਚ ਉਹ ਅਜਿਹੀਆਂ ਖੇਡਾਂ ਖੇਡਦੇ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਸੀ ਕਿ ਇਕ ਦਿਨ ਉਹ ਇੱਕ ਮਹਾਨ ਧਾਰਮਿਕ ਨੇਤਾ ਬਣਨਗੇ ।ਉਹ ਆਪਣੇ ਸਾਥੀਆਂ ਦੀਆਂ ਦੌੜਾਂ ਅਤੇ ਕੁਸ਼ਤੀਆਂ ਕਰਵਾਇਆ ਕਰਦੇ ਸਨ। ਉਹ ਆਪ ਵੀ ਉਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ ਕਰਦੇ ਸਨ। ਉਹ ਆਪਣੇ ਸਾਥੀ ਬੱਚਿਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਉਨ੍ਹਾਂ ਤੋਂ ਨਕਲੀ ਯੁੱਧ ਵੀ ਕਰਵਾਇਆ ਕਰਦੇ ਸਨ। ਉਹ ਆਪਣੇ ਸਾਥੀਆਂ ਦੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਕਚਹਿਰੀ ਲਾਇਆ ਕਰਦੇ ਸਨ। ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਘੁੜਾਮ ਦੇ ਇੱਕ ਮੁਸਲਿਮ ਫ਼ਕੀਰ ਸੱਯਦ ਭੀਖਣ ਸ਼ਾਹ ਨੇ ਵਚਨ ਕੀਤੇ ਸਨ ਕਿ ਇਕ ਦਿਨ ਉਹ ਬਾਲਕ ਮਹਾਂ ਪੈਗੰਬਰ ਬਣੇਗਾ ।
ਪ੍ਰ.2.ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਜਸੀ ਚਿੰਨ੍ਹਾਂ ਦਾ ਵਰਣਨ ਕਰੋ ।
ਉੱਤਰ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਜੀ ਵਾਂਗ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ। ਉਹ ਦਸਤਾਰ ਤੇ ਕਲਗੀ ਸਜਾਉਣ ਲੱਗੇ। ਉਹ ਰਾਜ ਗੱਦੀ ਵਾਂਗ ਉੱਚੇ ਆਸਣ ਤੇ ਬਿਰਾਜਮਾਨ ਹੁੰਦੇ ਸਨ। ਉਹ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿਚ ਲਾਉਣ ਲੱਗੇ। ਉਨ੍ਹਾਂ ਨੇ ਇੱਕ ਨਗਾਰਾ ਬਣਾਇਆ ਜਿਸ ਦਾ ਨਾਂ ‘ਰਣਜੀਤ ਨਗਾਰਾ’ ਸੀ।
ਪ੍ਰੋ.3.ਖ਼ਾਲਸਾ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-1, ‘ਖ਼ਾਲਸਾ’ ਵਿੱਚ ਪ੍ਰਵੇਸ਼ ਕਰਨ ਲਈ ਹਰ ਇਕ ਵਿਅਕਤੀ ਨੂੰ ਖੰਡੇ ਦੀ ਪਾਹੁਲ ਸੇਵਨ ਕਰਨੀ ਪਵੇਗੀ ।
2.ਹਰ ਇੱਕ ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ ਸ਼ਬਦ ਅਤੇ ਖ਼ਾਲਸਾ ਇਸਤਰੀ ਆਪਣੇ ਨਾਂ ਦੇ ਨਾਲ “ਕੌਰ” ਲਾਏਗੀ।
ਤੇ ਖਾਲਸਾ ਪੰਜ ‘ਕਕਾਰ -ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ ਧਾਰਨ ਕਰੇਗਾ ।
4.ਖਾਲਸਾ ਕੇਵਲ ਇੱਕ ਈਸ਼ਵਰ ਵਿਚ ਵਿਸ਼ਵਾਸ ਕਰੇਗਾ। ਉਹ ਕਿਸੇ ਦੇਵੀ ਦੇਵਤੇ ਅਤੇ ਮੂਰਤੀ ਪੂਜਾ ਵਿਚ ਵਿਸ਼ਵਾਸ ਨਹੀਂ ਕਰੇਗਾ।
5.ਉਹ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰੇਗਾ ਅਤੇ ਦਸਾਂ ਨਹੁੰਆਂ ਦੀ ਕਿਰਤ ਕਰੇਗਾ।
6.ਖਾਲਸਾ ਲੋਕ ਆਪਸ ਵਿੱਚ ਮਿਲਣ ਸਮੇਂ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਗਜਾਉਣਗੇ ।
7.ਉਹ ਤੰਬਾਕੂ, ਹੋਰ ਨਸ਼ੀਲੀਆਂ ਚੀਜ਼ਾਂ ਅਤੇ ਹਲਾਲ ਮਾਸ ਵੀ ਨਹੀਂ ਖਾਏਗਾ।
8.ਉਹ ਆਪਣੇ ਚਰਿੱਤਰ ਨੂੰ ਸ਼ੁੱਧ ਰੱਖੇਗਾ ਅਤੇ ਨੈਤਿਕਤਾ ਦਾ ਪਾਲਣ ਕਰੇਗਾ |
ਪ੍ਰ.4.ਭੰਗਣੀ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-1.ਗੁਰੂ ਜੀ ਦੀਆਂ ਸੈਨਿਕ ਕਾਰਵਾਈਆਂ ਨੂੰ ਪਹਾੜੀ ਰਾਜੇ ਆਪਣੇ ਰਾਜਾਂ ਲਈ ਖ਼ਤਰਾ ਸਮਝਦੇ ਸਨ ।
2.ਗੁਰੂ ਜੀ ਮੂਰਤੀ ਪੂਜਾ ਦੇ ਵਿਰੋਧੀ ਸਨ, ਪਰ ਪਹਾੜੀ ਰਾਜੇ ਮੂਰਤੀ ਪੂਜਾ ਵਿਚ ਵਿਸ਼ਵਾਸ ਰੱਖਦੇ ਸਨ।
3.ਗੁਰੂ ਜੀ ਨੇ ਆਪਣੀ ਸੈਨਾ ਵਿੱਚ ਮੁਗਲ ਫ਼ੌਜ ਵਿੱਚੋਂ ਕੱਢੇ ਗਏ 500 ਪਠਾਣ ਭਰਤੀ ਕਰ ਲਏ ਸਨ।
4.ਆਲੇ ਦੁਆਲੇ ਦੇ ਮੁਗਲ ਫ਼ੌਜਦਾਰਾਂ ਨੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਖਿਲਾਫ਼ ਉਕਸਾ ਦਿੱਤਾ ਸੀ।
5.ਗੁਰੂ ਸਾਹਿਬ ਨਾਲ ਭੀਮ ਚੰਦ ਦੀ ਪੁਰਾਈ ਦੁਸ਼ਮਣੀ ਸੀ।
6.ਇਸ ਯੁੱਧ ਦਾ ਤਤਕਾਲੀ ਕਾਰਨ ਇਹ ਸੀ ਕਿ ਭੀਮ ਚੰਦ ਦੇ ਪੁੱਤਰ ਦੀ ਬਰਾਤ ਜੋ ਗੜਵਾਲ ਜਾ ਰਹੀ ਸੀ ਨੂੰ ਸਿੱਖਾਂ ਨੇ ਪਾਉਂਟਾ ਸਾਹਿਬ ਤੋਂ ਲੰਘਣ ਨਾ ਦਿੱਤਾ। ਸਿੱਟੇ ਵਜੋਂ ਹਾਜ਼ਰ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਨਾਲ ਯੁੱਧ ਕਰਨ ਦਾ ਮਨ ਬਣਾ ਲਿਆ।
ਪ੍ਰ.5 ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ?ਇਸ ਦਾ ਸੰਖੇਪ ਵਰਣਨ ਕਰੋ |
ਉੱਤਰ-ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈਸਵੀ ਵਿੱਚ ਹੋਈ ।ਗੁਰੂ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਦੇਖ ਕੇ ਪਹਾੜੀ ਰਾਜੇ
ਫਿਰ ਤੋਂ ਉਨ੍ਹਾਂ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਦੇ ਸੰਘ ਨੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣ ਲਈ ਕਿਹਾ। ਜਦ ਗੁਰੂ ਜੀ ਨੇ ਉਨ੍ਹਾਂ ਦੀ ਮੰਗ ਨੂੰ ਠੁਕਰਾ ਦਿੱਤਾ ਤਾਂ ਉਨ੍ਹਾਂ ਨੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ ਪਰ ਗੁਰੂ ਜੀ ਨੇ ਉਨ੍ਹਾਂ ਨੂੰ ਹਰਾ ਕੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਤੋਂ ਸਹਾਇਤਾ ਮੰਗੀ।ਸਰਹਿੰਦ ਦਾ ਫੌਜਦਾਰ ਵਜ਼ੀਰ ਪ੍ਰ.2.ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਜਸੀ ਚਿੰਨ੍ਹਾਂ ਦਾ ਵਰਣਨ ਕਰੋ ।
ਉੱਤਰ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਜੀ ਵਾਂਗ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ। ਉਹ ਦਸਤਾਰ ਤੇ ਕਲਗੀ ਸਜਾਉਣ ਲੱਗੇ। ਉਹ ਰਾਜ ਗੱਦੀ ਵਾਂਗ ਉੱਚੇ ਆਸਣ ਤੇ ਬਿਰਾਜਮਾਨ ਹੁੰਦੇ ਸਨ। ਉਹ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿਚ ਲਾਉਣ ਲੱਗੇ। ਉਨ੍ਹਾਂ ਨੇ ਇੱਕ ਨਗਾਰਾ ਬਣਾਇਆ ਜਿਸ ਦਾ ਨਾਂ ‘ਰਣਜੀਤ ਨਗਾਰਾ’ ਸੀ।
ਪ੍ਰੋ.3.ਖ਼ਾਲਸਾ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-1, ‘ਖ਼ਾਲਸਾ’ ਵਿੱਚ ਪ੍ਰਵੇਸ਼ ਕਰਨ ਲਈ ਹਰ ਇਕ ਵਿਅਕਤੀ ਨੂੰ ਖੰਡੇ ਦੀ ਪਾਹੁਲ ਸੇਵਨ ਕਰਨੀ ਪਵੇਗੀ ।
2.ਹਰ ਇੱਕ ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ ਸ਼ਬਦ ਅਤੇ ਖ਼ਾਲਸਾ ਇਸਤਰੀ ਆਪਣੇ ਨਾਂ ਦੇ ਨਾਲ “ਕੌਰ” ਲਾਏਗੀ।
ਤੇ ਖਾਲਸਾ ਪੰਜ ‘ਕਕਾਰ -ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ ਧਾਰਨ ਕਰੇਗਾ ।
4.ਖਾਲਸਾ ਕੇਵਲ ਇੱਕ ਈਸ਼ਵਰ ਵਿਚ ਵਿਸ਼ਵਾਸ ਕਰੇਗਾ। ਉਹ ਕਿਸੇ ਦੇਵੀ ਦੇਵਤੇ ਅਤੇ ਮੂਰਤੀ ਪੂਜਾ ਵਿਚ ਵਿਸ਼ਵਾਸ ਨਹੀਂ ਕਰੇਗਾ।
5.ਉਹ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰੇਗਾ ਅਤੇ ਦਸਾਂ ਨਹੁੰਆਂ ਦੀ ਕਿਰਤ ਕਰੇਗਾ।
6.ਖਾਲਸਾ ਲੋਕ ਆਪਸ ਵਿੱਚ ਮਿਲਣ ਸਮੇਂ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਗਜਾਉਣਗੇ ।
7.ਉਹ ਤੰਬਾਕੂ, ਹੋਰ ਨਸ਼ੀਲੀਆਂ ਚੀਜ਼ਾਂ ਅਤੇ ਹਲਾਲ ਮਾਸ ਵੀ ਨਹੀਂ ਖਾਏਗਾ।
8.ਉਹ ਆਪਣੇ ਚਰਿੱਤਰ ਨੂੰ ਸ਼ੁੱਧ ਰੱਖੇਗਾ ਅਤੇ ਨੈਤਿਕਤਾ ਦਾ ਪਾਲਣ ਕਰੇਗਾ |
ਪ੍ਰ.4.ਭੰਗਣੀ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-1.ਗੁਰੂ ਜੀ ਦੀਆਂ ਸੈਨਿਕ ਕਾਰਵਾਈਆਂ ਨੂੰ ਪਹਾੜੀ ਰਾਜੇ ਆਪਣੇ ਰਾਜਾਂ ਲਈ ਖ਼ਤਰਾ ਸਮਝਦੇ ਸਨ ।
2.ਗੁਰੂ ਜੀ ਮੂਰਤੀ ਪੂਜਾ ਦੇ ਵਿਰੋਧੀ ਸਨ, ਪਰ ਪਹਾੜੀ ਰਾਜੇ ਮੂਰਤੀ ਪੂਜਾ ਵਿਚ ਵਿਸ਼ਵਾਸ ਰੱਖਦੇ ਸਨ।
3.ਗੁਰੂ ਜੀ ਨੇ ਆਪਣੀ ਸੈਨਾ ਵਿੱਚ ਮੁਗਲ ਫ਼ੌਜ ਵਿੱਚੋਂ ਕੱਢੇ ਗਏ 500 ਪਠਾਣ ਭਰਤੀ ਕਰ ਲਏ ਸਨ।
4.ਆਲੇ ਦੁਆਲੇ ਦੇ ਮੁਗਲ ਫ਼ੌਜਦਾਰਾਂ ਨੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਖਿਲਾਫ਼ ਉਕਸਾ ਦਿੱਤਾ ਸੀ।
5.ਗੁਰੂ ਸਾਹਿਬ ਨਾਲ ਭੀਮ ਚੰਦ ਦੀ ਪੁਰਾਈ ਦੁਸ਼ਮਣੀ ਸੀ।
6.ਇਸ ਯੁੱਧ ਦਾ ਤਤਕਾਲੀ ਕਾਰਨ ਇਹ ਸੀ ਕਿ ਭੀਮ ਚੰਦ ਦੇ ਪੁੱਤਰ ਦੀ ਬਰਾਤ ਜੋ ਗੜਵਾਲ ਜਾ ਰਹੀ ਸੀ ਨੂੰ ਸਿੱਖਾਂ ਨੇ ਪਾਉਂਟਾ ਸਾਹਿਬ ਤੋਂ ਲੰਘਣ ਨਾ ਦਿੱਤਾ। ਸਿੱਟੇ ਵਜੋਂ ਹਾਜ਼ਰ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਨਾਲ ਯੁੱਧ ਕਰਨ ਦਾ ਮਨ ਬਣਾ ਲਿਆ।
ਪ੍ਰ.5 ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ?ਇਸ ਦਾ ਸੰਖੇਪ ਵਰਣਨ ਕਰੋ |
ਉੱਤਰ-ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈਸਵੀ ਵਿੱਚ ਹੋਈ ।ਗੁਰੂ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਦੇਖ ਕੇ ਪਹਾੜੀ ਰਾਜੇ
ਫਿਰ ਤੋਂ ਉਨ੍ਹਾਂ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਦੇ ਸੰਘ ਨੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣ ਲਈ ਕਿਹਾ। ਜਦ ਗੁਰੂ ਜੀ ਨੇ ਉਨ੍ਹਾਂ ਦੀ ਮੰਗ ਨੂੰ ਠੁਕਰਾ ਦਿੱਤਾ ਤਾਂ ਉਨ੍ਹਾਂ ਨੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ ਪਰ ਗੁਰੂ ਜੀ ਨੇ ਉਨ੍ਹਾਂ ਨੂੰ ਹਰਾ ਕੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਤੋਂ ਸਹਾਇਤਾ ਮੰਗੀ।ਸਰਹਿੰਦ ਦਾ ਫੌਜਦਾਰ ਵਜ਼ੀਰ ਖਾਂ ਵੀ ਆਪਣੀ ਫ਼ੌਜ ਲੈ ਕੇ ਉੱਥੇ ਆ ਗਿਆ। ਵਜ਼ੀਰ ਖਾਂ ਨੇ ਪਹਾੜੀ ਰਾਜਿਆਂ ਅਤੇ ਰੰਘੜਾਂ ਨਾਲ ਮਿਲ ਕੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ । ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਹੀ ਵੈਰੀ ਦੀ ਫ਼ੌਜ ਦੇ ਧਾਵੇ ਨੂੰ ਅਸਫ਼ਲ ਕਰ ਦਿੱਤਾ। ਫਿਰ ਵੈਰੀ ਨੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਸਿੱਟੇ ਵਜੋਂ ਸਿੱਖਾਂ ਨੂੰ ਹੋਰ ਸਮਾਂ ਯੁੱਧ ਜਾਰੀ ਰੱਖਣਾ ਸੰਭਵ ਹੋ ਗਿਆ। ਸਿੱਖਾਂ ਨੇ ਆਨੰਦਪੁਰ ਸਾਹਿਬ ਛੱਡ ਜਾਣਾ ਚਾਹਿਆ ਪਰ ਗੁਰੂ ਜੀ ਨਾ ਮੰਨੇ ।ਇਸ ਲਈ ਚਾਲੀ ਸਿੱਖ ਆਪਣਾ ਬੇਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਗਏ । ਅੰਤ 21ਦਸੰਬਰ 1704 ਈਸਵੀ ਨੂੰ ਮਾਤਾ ਗੁਜਰੀ ਜੀ ਦੇ ਕਹਿਣ ਤੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ।
ਪ੍ਰ.6.ਚਮਕੌਰ ਸਾਹਿਬ ਦੀ ਲੜਾਈ ‘ਤੇ ਨੋਟ ਲਿਖੋ |
ਉੱਤਰ-ਸਰਸਾ ਨਦੀ ਨੂੰ ਪਾਰ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਕੁਝ ਸਿੱਖ ਅਤੇ ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਘਨੌਲਾ ਅਤੇ ਕੋਟਲਾ ਨਿਹੰਗ ਖਾਂ ਹੁੰਦੇ ਹੋਏ ਚਮਕੌਰ ਸਾਹਿਬ ਪੁੱਜੇ । ਉਸ ਸਮੇਂ ਉਨ੍ਹਾਂ ਨਾਲ ਕੇਵਲ ਚਾਲੀ ਸਿੱਖ ਸਨ। ਉਨ੍ਹਾਂ ਨੇ ਉੱਥੇ ਇਕ ਕੱਚੀ ਗੜ੍ਹੀ ਵਿੱਚ ਜਾ ਸ਼ਰਨ ਲਈ। ਜਦੋਂ ਉਨ੍ਹਾਂ ਉੱਤੇ ਵੈਰੀ ਦੀ ਸੈਨਾ ਨੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਉਸ ਦਾ ਡੱਟ ਕੇ ਮੁਕਾਬਲਾ ਕੀਤਾ।ਗੁਰੂ ਸਾਹਿਬ ਦੇ ਦੋਹਾਂ ਸਾਹਿਬਜ਼ਾਦਿਆਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਅੰਤ ਨੂੰ ਵੈਰੀਆਂ ਦੇ ਆਹੂ ਲਾਹੁੰਦੇ ਹੋਏ ਉਹ ਸ਼ਹੀਦੀ ਪ੍ਰਾਪਤ ਕਰ ਗਏ ।ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਹਿੰਮਤ ਸਿੰਘ ਵੀ, ਇੱਥੇ ਹੀ ਸ਼ਹੀਦੀ ਪਾ ਗਏ ।ਅੰਤ ਨੂੰ ਗੁਰੂ ਜੀ ਦੇ ਚਾਲੀ ਸਿੰਘਾਂ ਵਿੱਚੋਂ ਕੇਵਲ ਪੰਜ ਸਿੰਘ ਰਹਿ ਗਏ ।ਉਨ੍ਹਾਂ ਨੇ ਹੁਕਮਨਾਮਾ ਦੇ ਰੂਪ ਵਿੱਚ ਗੁਰੂ ਜੀ ਨੂੰ ਚਮਕੌਰ ਸਾਹਿਬ ਛੱਡ ਜਾਣ ‘ਤੇ ਮਜਬੂਰ ਕਰ ਦਿੱਤਾ। ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਉਨ੍ਹਾਂ ਦੇ ਨਾਲ ਗੜ੍ਹੀ ਤੋਂ ਬਾਹਰ ਚਲੇ ਗਏ। ਬਾਕੀ ਦੇ ਸਿੰਘ ਲੜਦੇ ਲੜਦੇ ਉੱਥੇ ਹੀ ਸ਼ਹੀਦ ਹੋ ਗਏ । ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ, ਆਲਮਗੀਰ, ਦੀਨਾ ਕਾਂਗੜ ਥਾਂਵਾਂ ਤੇ ਹੁੰਦੇ ਹੋਏ ਖਿਦਰਾਣੇ ਦੀ ਢਾਬ ਵੱਲ ਚਲੇ ਗਏ।
ਪ੍ਰ.7.ਖਿਦਰਾਣਾ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-ਚਮਕੌਰ ਸਾਹਿਬ ਤੋਂ ਚੱਲ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੇ ਪਹੁੰਚੇ ਤਾਂ ਉਸ ਸਮੇਂ ਤਕ ਉਨ੍ਹਾਂ ਨਾਲ ਬੇਸ਼ੁਮਾਰ ਸਿੱਖ ਰਲ ਗਏ ਸਨ ।ਜਿਹੜੇ ਸਿੰਘ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ਉਹ ਵੀ ਉੱਥੇ ਪੁੱਜ ਗਏ ਸਨ ।ਉਨ੍ਹਾਂ ਨਾਲ ਮਾਈ ਭਾਗੋ ਖਾਸ ਤੌਰ ਤੇ ਗੁਰੂ ਜੀ ਦੇ ਪੱਖ ਵਿਚ ਲੜਨ ਲਈ ਉੱਥੇ ਪੁੱਜੀ ਸੀ ।ਉਸ ਸਮੇਂ ਗੁਰੂ ਜੀ ਕੋਲ ਲਗਪਗ ਦੋ ਹਜ਼ਾਰ ਸਿੱਖ ਸੈਨਿਕ ਸਨ ।ਦੂਜੇ ਪਾਸੇ 10000 ਸੈਨਿਕਾਂ ਦੀ ਵਿਸ਼ਾਲ ਸੈਨਾ ਲੈ ਕੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਉੱਥੇ ਪੁੱਜਾ ।29 ਦਸੰਬਰ 1705 ਈਸਵੀ ਵਿੱਚ ਖਿਦਰਾਣਾ ਦੀ ਢਾਬ ‘ਤੇ ਘਮਸਾਨ ਦਾ ਯੁੱਧ ਹੋਇਆ ਇਸ ਯੁੱਧ ਵਿੱਚ ਵੀ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਅਦੁੱਤੀ ਬਹਾਦਰੀ ਦਾ ਸਬੂਤ ਦਿੱਤਾ ।ਉਨ੍ਹਾਂ ਨੇ ਦੁਸ਼ਮਣ ਦੇ ਆਹੂ ਲਾਹੇ। ਉੱਥੇ ਪਾਈ ਦੀ ਘਾਟ ਹੋਣ ਕਰਕੇ ਮੁਗਲਾਂ ਲਈ ਲੜਨਾ ਬੜਾ ਔਖਾ ਸੀ। ਜਿਸ ਕਾਰਨ ਮੁਗਲਾਂ ਨੂੰ ਹਾਰ ਕੇ ਭੱਜ ਜਾਣਾ ਪਿਆ। ਭਾਵੇਂ ਮਾਈ ਭਾਗੋ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਅਤੇ ਉਨ੍ਹਾਂ ਦੇ ਬੇਦਾਵਾ ਵਾਲੇ ਚਾਲੀ ਸਿੰਘ ਸ਼ਹੀਦ ਹੋ ਗਏ ।ਪਰ ਜਿੱਤ ਗੁਰੂ ਜੀ ਦੀ ਹੀ ਹੋਈ। ਗੁਰੂ ਜੀ ਨੇ ਚਾਲੀ ਸਿੰਘਾਂ ਦੀ ਬਹਾਦਰੀ ਦੇਖ ਕੇ ਉਨ੍ਹਾਂ ਦੇ ਮੁਖੀ ਭਾਈ ਮਹਾਂ ਸਿੰਘ ਦੇ ਸਾਹਮਣੇ ਉਨ੍ਹਾਂ ਵੱਲੋਂ ਦਿੱਤਾ ਬੇਦਾਵਾ ਪਾੜ ਦਿੱਤਾ ।ਉਨ੍ਹਾਂ ਸਿੱਖਾਂ ਨੂੰ ਹੁਣ ਇਤਿਹਾਸ ਵਿੱਚ ਚਾਲੀ ਮੁਕਤੇ ਕਹਿ ਕੇ ਯਾਦ ਕੀਤਾ ਜਾਂਦਾ ਹੈ ।ਉਨ੍ਹਾਂ ਦੀ ਯਾਦ ਵਿੱਚ ਹੀ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਪੈ ਗਿਆ।
ਪ੍ਰ.8.ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਨਾਇਕ ਦੇ ਰੂਪ ਵਿੱਚ ਸ਼ਖ਼ਸੀਅਤ ਬਾਰੇ ਲਿਖੋ।
ਉੱਤਰ-ਗੁਰੂ ਜੀ ਇੱਕ ਬਹਾਦਰ ਯੋਧਾ ਅਤੇ ਜਮਾਂਦਰੂ ਸੈਨਾ ਨਾਇਕ ਸਨ ।ਬਚਪਨ ਤੋਂ ਹੀ ਉਨ੍ਹਾਂ ਨੇ ਘੋੜ ਸਵਾਰੀ,ਤਲਵਾਰਬਾਜ਼ੀ ਅਤੇ ਤੀਰ-ਅੰਦਾਜ਼ੀ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ ਸੀ ।ਉਨ੍ਹਾਂ ਨੇ ਪਾਉਂਟਾ ਸਾਹਿਬ ਵਿਖੇ ਰਹਿ ਕੇ ਬਹਾਦਰ ਸਿੱਖਾਂ ਦੀ ਸੈਨਾ ਤਿਆਰ ਕਰ ਲਈ ਸੀ ।ਉਨ੍ਹਾਂ ਨੇ ਜੀਵਨ ਭਰ ਆਪਣੇ ਸੀਮਤ ਸਾਧਨਾਂ ਨਾਲ ਹੀ ਸ਼ਕਤੀਸ਼ਾਲੀ ਮੁਗਲ ਸੈਨਾ ਦਾ ਸਫ਼ਲਤਾਪੂਰਵਕ ਟਾਕਰਾ ਕੀਤਾ ।ਉਨ੍ਹਾਂ ਨੇ ਹਰ ਯੁੱਧ ਵਿੱਚ ਸਿੱਖਾਂ ਦੀ ਨੁਮਾਇੰਦਗੀ ਕੀਤੀ ।ਉਹ ਇੱਕ ਸੁਯੋਗ ਸੈਨਾਪਤੀ ਵਾਂਗ ਜਾਣਦੇ ਸਨ ਕਿ ਵੈਰੀ ਨਾਲ ਕਦੋਂ, ਕਿੱਥੇ ਅਤੇ ਕਿਵੇਂ ਯੁੱਧ ਕਰਨਾ ਹੈ ।ਭੰਗਣੀ ਅਤੇ ਖਿਦਰਾਏ ਦੀ ਢਾਬ ਦੇ ਯੁੱਧਾਂ ਵਾਂਗ ਉਨ੍ਹਾਂ ਨੇ ਹਰ ਯੁੱਧ ਲਈ ਉਚਿੱਤ ਸਥਾਨ ਦੁਇਆ।ਉਹ ਅਕਸਰ ਰੱਖਿਆਤਮਕ ਯੁੱਧ ਕਰਦੇ ਸਨ
ੲ) 120-130 ਸ਼ਬਦਾਂ ਵਾਲੇ ਉੱਤਰ –
ਪ੍ਰ.1.ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- 1.ਜਨਮ ਤੇ ਬਚਪਨ –ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਹੋਇਆ ।ਉਨ੍ਹਾਂ ਦੇ ਮਾਤਾ ਦਾ ਨਾਂ ਗੁਜਰੀ ਸੀ। ਉਹ ਗੁਰੂ ਤੇਗ ਬਹਾਦਰ ਜੀ ਦੇ ਇਕਲੌਤੇ ਪੁੱਤਰ ਸਨ ।ਬਚਪਨ ਦੇ ਪੰਜ ਸਾਲ ਉਹ ਪਟਨਾ ਵਿੱਚ ਹੀ ਰਹੇ।ਉੱਥੇ ਉਹ ਅਜਿਹੀਆਂ ਖੇਡਾਂ ਖੇਡਦੇ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਸੀ ਕਿ ਇਕ ਦਿਨ ਨੂੰ ਇੱਕ ਮਹਾਨ ਧਾਰਮਿਕ ਨੇਤਾ ਬਣਨਗੇ ।
2. ਸਿੱਖਿਆ -ਚੱਕ ਨਾਨਕੀ ਵਿਖੇ ਗੁਰੂ ਜੀ ਨੇ ਕਾਜ਼ੀ ਪੀਰ ਮੁਹੰਮਦ ਤੋਂ ਫਾਰਸੀ, ਪੰਡਿਤ ਹਰਜਸ ਤੋਂ ਸੰਸਕ੍ਰਿਤ, ਰਾਜਪੂਤ ਬਜਰ ਸਿੰਘ ਤੋਂ ਘੋੜ ਸਵਾਰੀ ਅਤੇ ਸ਼ਸਤਰ ਚਲਾਉਣ ਦੀ ਸਿੱਖਿਆ ਅਤੇ ਭਾਈ ਸਤੀ ਦਾਸ ਤੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕੀਤਾ |
3.ਗੁਰਗੱਦੀ ਪ੍ਰਾਪਤੀ ਤੇ ਪਿਤਾ ਜੀ ਦੀ ਸ਼ਹੀਦੀ 1675 ਈਸਵੀ ਵਿੱਚ ਕਸ਼ਮੀਰੀ ਪੰਡਤਾਂ ਤੇ ਹੋ ਰਹੇ ਮੁਗਲ-ਅੱਤਿਆਚਾਰਾਂ ਕਾਰਨ ਬਾਲਕ ਗੋਬਿੰਦ ਰਾਏ ਦੇ ਕਹਿਣ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇਣ ਦਾ ਨਿਸ਼ਚਾ ਕਰ ਲਿਆ। ਉਹ ਗੁਰੂ ਗੋਬਿੰਦ ਰਾਏ ਨੂੰ ਗੁਰਗੱਦੀ ਸੌਂਪ ਕੇ ਆਪ ਦਿੱਲੀ ਵੱਲ ਚੱਲ ਪਏ । 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਤੇ ਉਹਨਾਂ ਦੇ ਸਾਥੀਆਂ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ।
4.ਗੁਰੂ ਜੀ ਦਾ ਵਿਆਹ-ਗੁਰੂ ਜੀ ਦਾ ਵਿਆਹ ਮਾਤਾ ਜੀਤੋ ਜੀ ਨਾਲ ਹੋਇਆ ਜਿਨ੍ਹਾਂ ਦਾ ਦੂਜਾ ਨਾਂ ਮਾਤਾ ਸੁੰਦਰੀ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਤੀਜਾ ਨਾਂ ਮਾਤਾ ਸਾਹਿਬ ਕੌਰ ਹੋਇਆ। ਗੁਰੂ ਜੀ ਦੇ ਚਾਰ ਪੁੱਤਰ ਸਨ ਇਨ੍ਹਾਂ ਨੂੰ ਸਾਹਿਬਜ਼ਾਦੇ ਕਿਹਾ ਜਾਂਦਾ ਹੈ ।ਉਨ੍ਹਾਂ ਦੇ ਨਾਮ ਹਨ -ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ
5.ਸੈਨਾ ਦਾ ਸੰਗਠਨ-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਧਰਮ ਦੀ ਰੱਖਿਆ ਕਰਨ ਲਈ ਕਿਰਪਾਲ ਚੰਦ ਨੇ ਗੁਰੂ ਸਾਹਿਬ ਦੀ ਸੈਨਾ ਦਾ ਸੰਗਠਨ ਕਰਨਾ ਬਹੁਤ ਜ਼ਰੂਰੀ ਸਮਝਿਆ ।ਗੁਰੂ ਜੀ ਨੇ ਐਲਾਨ ਕਰ ਦਿੱਤਾ ਕਿ ਜਿਸ ਸਿੱਖ ਦੇ ਚਾਰ ਪੁੱਤਰ ਹੋਣ ਉਹ ਉਨ੍ਹਾਂ ਵਿੱਚੋਂ ਦੋ ਪੁੱਤਰ ਗੁਰੂ ਸਾਹਿਬ ਦੀ ਸੈਨਾ ਵਿੱਚ ਭਰਤੀ ਕਰਵਾਵੇ ਅਤੇ ਹੋਰ ਵਸਤੂਆਂ ਦੀ ਥਾਂ ਉਨ੍ਹਾਂ ਨੂੰ ਘੋੜੇ ਅਤੇ ਸ਼ਸਤਰ ਭੇਂਟ ਕਰਨ। ਇਸ ਤਰ੍ਹਾਂ ਛੇਤੀ ਹੀ ਗੁਰੂ ਸਾਹਿਬ ਕੋਲ ਅਣਗਿਣਤ ਸੈਨਿਕ ਅਤੇ ਯੁੱਧ ਸਮੱਗਰੀ ਇਕੱਠੀ ਹੋ ਗਈ।
6. ਰਾਜਸੀ ਚਿੰਨ੍ਹ -ਗੁਰੂ ਜੀ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਜੀ ਵਾਂਗ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ ਉਹ ਆਪਣੀ ਦਸਤਾਰ ਤੋ ਕਲਗੀ ਸਜਾਉਣ ਲੱਗੇ ਅਤੇ ਰਾਜ ਗੱਦੀ ਵਾਂਗ ਉਸ ਤੇ ਬਿਰਾਜਮਾਨ ਵੀ ਹੋਣ ਲੱਗੇ ।ਉਨ੍ਹਾਂ ਨੇ ਇੱਕ ਨਗਾਰਾ ਬਣਾਇਆ ਜਿਸ ਦਾ ਨਾਂ ‘ਰਣਜੀਤ ਨਗਾਰਾ’ ਸੀ।
7.ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦੇ ਕਾਰਜ- ਗੁਰੂ ਜੀ ਨੇ ਜਮੁਨਾ ਨਦੀ ਦੇ ਕੰਢੇ ਇੱਕ ਸੁੰਦਰ ਇਕਾਂਤ ਥਾਂ ਚੂਈ ਜਿਸ ਦਾ ਨਾਂ ‘ਪਾਉਂਟਾ ਰੱਖਿਆ ਗਿਆ ਜਿਸ ਦਾ ਅਰਥ ਹੈ “ਪੈਰ ਰੱਖਣ ਦੀ ਥਾਂ’ ਇੱਥੇ ਉਨ੍ਹਾਂ ਨੇ 52 ਕਵੀ ਰੱਖੇ ।ਇੱਥੇ ਕਵੀਆਂ ਅਤੇ ਗੁਰੂ ਜੀ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਚ ਕੇ ਸਾਹਿਤ ਵਿਚ ਢੇਰ ਸਾਰਾ ਵਾਧਾ ਕੀਤਾ।
8.ਖਾਲਸਾ ਸਾਜਨਾ ਤੋਂ ਪਹਿਲਾਂ ਦੀਆਂ ਲੜਾਈਆਂ –1688 ਵਿੱਚ ਗੁਰੂ ਜੀ ਨੂੰ ਭੰਗਣੀ ਦੀ ਜੰਗ ਲੜਨੀ ਪਈ।ਇਹ ਜੰਗ ਜਿੱਤ ਕੇ ਗੁਰੂ ਜੀ ਨੇ ਆਨੰਦਪੁਰ ਆ ਕੇ ਉੱਥੇ ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਤੇ ਫ਼ਤਹਿਗੜ੍ਹ ਨਾਮੀ ਚਾਰ ਕਿਲ੍ਹਿਆਂ ਦੀ ਉਸਾਰੀ ਕਰਵਾਈ। ਉਸ ਤੋਂ ਬਾਅਦ ਗੁਰੂ ਜੀ ਨੇ ਖਾਨਜ਼ਾਦਾ ਰੁਸਤਮ ਖਾਂ ਅਤੇ ਸ਼ਹਿਜ਼ਾਦਾ ਮੁਅੱਜ਼ਮ ਦੇ ਮਨਸੂਬਿਆਂ ਨੂੰ ਅਸਫ਼ਲ ਕੀਤਾ। ਅਤੇ ਕਿਵੇਂ ਯੁੱਧ ਕਰਨਾ ਹੈ ।ਭੰਗਣੀ ਅਤੇ ਖਿਦਰਾਏ ਦੀ ਢਾਬ ਦੇ ਯੁੱਧਾਂ ਵਾਂਗ ਉਨ੍ਹਾਂ ਨੇ ਹਰ ਯੁੱਧ ਲਈ ਉਚਿੱਤ ਸਥਾਨ ਦੁਇਆ।ਉਹ ਅਕਸਰ ਰੱਖਿਆਤਮਕ ਯੁੱਧ ਕਰਦੇ ਸਨ
9.ਖਾਲਸਾ ਦੀ ਸਾਜਨਾ-1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਖ਼ਾਲਸਾ ਦੀ ਸਾਜਨਾ ਕੀਤੀ ਉਨ੍ਹਾਂ ਨੇ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਦੀ ਚੋਣ ਕੀਤੀ ।ਫਿਰ ਉਨ੍ਹਾਂ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਆਪਣੇ ਨਾਂ ਨਾਲ ‘ਸਿੰਘ ਸ਼ਬਦ ਲਾਇਆ। ਫ਼ਲਸਰੂਪ ਸਿੰਘ ਵੀ ਸਜ ਗਏ ਅਤੇ ਉਨ੍ਹਾਂ ਦਾ ਨਾਂ ਗੁਰੂ ਗੋਬਿੰਦ ਸਿੰਘ ਹੋ ਗਿਆ।
10.ਉੱਤਰ ਖਾਲਸਾ ਕਾਲ ਦੀਆਂ ਲੜਾਈਆਂ -ਖਾਲਸਾ ਦੀ ਸਾਜਨਾ ਤੋਂ ਬਾਅਦ ਦੇ ਕਾਲ ਨੂੰ ਉੱਤਰ- ਖ਼ਾਲਸਾ ਕਾਲ ਕਿਹਾ ਜਾਂਦਾ ਹੈ। ਇਸ ਕਾਲ ਵਿੱਚ ਗੁਰੂ ਜੀ ਨੇ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ, ਨਿਰਮੋਹ ਦਾ ਯੁੱਧ, ਬਸੌਲੀ ਦਾ ਯੁੱਧ, ਆਨੰਦਪੁਰ ਸਾਹਿਬ ਦਾ ਦੂਜਾ ਯੁੱਧ, ਸ਼ਾਹੀ ਟਿੱਬੀ ਦਾ ਯੁੱਧ ਸਰਸਾ ਦਾ ਯੁੱਧ, ਚਮਕੌਰ ਸਾਹਿਬ ਤੇ ਖਿਦਰਾਣਾ ਦਾ ਯੁੱਧ ਲੜਿਆ।ਇੱਥੋਂ ਉਹ ਦੱਖਣ ਵੱਲ ਚਲੇ ਗਏ ।
11.ਜੋਤੀ -ਜੋਤ ਸਮਾਉਣਾ- 1708 ਈਸਵੀ ਵਿੱਚ ਗੁਰੂ ਜੀ ਨੰਦੇੜ ਪਹੁੰਚੇ।ਇੱਥੇ ਉਨ੍ਹਾਂ ਨੇ ਮਾਧੋਦਾਸ ਨੂੰ ਬੰਦਾ ਬਹਾਦਰ ਦੇ ਰੂਪ ਵਿੱਚ ਪੰਜਾਬ ਭੇਜਿਆ ।ਸਰਹਿੰਦ ਦੇ ਫੌਜਦਾਰ ਨੇ ਦੋ ਪਠਾਣਾਂ ਨੂੰ ਗੁਰੂ ਸਾਹਿਬ ਦੀ ਹੱਤਿਆ ਕਰਨ ਲਈ ਨੰਦੇੜ ਭੇਜਿਆ ।ਉਨ੍ਹਾਂ ਵਿੱਚੋਂ ਇੱਕ ਨੇ ਉਚਿੱਤ ਮੌਕਾ ਵੇਖ ਕੇ ਗੁਰੂ ਜੀ ਦੇ ਢਿੱਡ ਵਿੱਚ ਛੁਰਾ ਖੋਭ ਦਿੱਤਾ। ਇੱਕ ਵਾਰ ਤਾਂ ਇਹ ਜ਼ਖ਼ਮ ਠੀਕ ਹੋ ਗਿਆ ਪਰ ਬਾਅਦ ਵਿੱਚ ਕਮਾਨ ਦਾ ਚਿੱਲਾ ਚੜ੍ਹਾਉਣ ਸਮੇਂ ਉਹ ਜ਼ਖਮ ਫਿਰ ਵਿਗੜ ਗਿਆ ਤੇ ਗੁਰੂ ਜੀ 7 ਅਗਸਤ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ ।
ਪ੍ਰ.2.ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਸਿਰਜਣਾ ਦੀ ਲੋੜ ਕਿਉਂ ਪਈ ?
ਉੱਤਰ-1.ਪਹਿਲੇ ਨੌਂ ਗੁਰੂਆਂ ਦੇ ਸਿੱਖ ਮਤ ਦੇ ਵਿਕਾਸ ਲਈ ਕਾਰਜ- ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਰੇ ਗੁਰੂਆਂ ਨੇ ਮੂਰਤੀ ਪੂਜਾ ‘ਤੇ ਵਿਅਰਥ ਦੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ ।ਉਹਨਾਂ ਨੇ ਸੰਗਤ ਅਤੇ ਪੰਗਤ ਪ੍ਰਥਾ ਚਲਾ ਕੇ ਜਾਤੀ ਪ੍ਰਥਾ ਤੇ ਵੀ ਚੋਟ ਮਾਰੀ।ਸਿੱਟੇ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚੋਂ ਸਾਰੀਆ ਬੁਰਾਈਆਂ ਖਤਮ ਕਰਨ, ਹਿੰਮਤ ਦਲੇਰੀ ਅਤੇ ਬਹਾਦਰੀ ਭਰਨ ਲਈ ਖਾਲਸਾ ਦੀ ਸਾਜਨਾ ਕੀਤੀ |
2. ਔਰੰਗਜ਼ੇਬ ਦੁਆਰਾ ਹਿੰਦੂਆਂ ਤੇ ਅੱਤਿਆਚਾਰ -ਔਰੰਗਜ਼ੇਬ ਭਾਰਤ ਨੂੰ ਇਸਲਾਮ ਦੀ ਭੂਮੀ ਬਣਾਉਣਾ ਚਾਹੁੰਦਾ ਸੀ ।ਇਸ ਉਦੇਸ਼ ਨਾਲ ਉਸ ਨੇ ਹਿੰਦੂਆਂ ਉੱਤੇ ਬਹੁਤ ਅੱਤਿਆਚਾਰ ਕੀਤੇ ਤੇ ਪਵਿੱਤਰ ਮੰਦਿਰਾਂ ਨੂੰ ਢਾਹਿਆ। ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵਿੱਚੋਂ ਕੱਢ ਦਿੱਤਾ ਗਿਆ ਅਤੇ ਵਿਸ਼ੇਸ਼ ਕਿਸਮ ਦੇ ਟੈਕਸ ਲਾ ਦਿੱਤੇ ਗਏ। ਇਸ ਤਰ੍ਹਾਂ ਹਿੰਦੂਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਪਰ ਜਿੱਥੇ ਹਿੰਦੂਆਂ ਦੀ ਰੱਖਿਆ ਲਈ ਗੁਰੂ ਜੀ ਦੇ ਪਿਤਾ ਨੇ ਬਲੀ ਦਿੱਤੀ ਉੱਥੇ ਉਨ੍ਹਾਂ ਨੇ ਖ਼ਾਲਸਾ ਦੇ ਰੂਪ ਵਿੱਚ ਇੱਕ ਬਲਵਾਨ ਸੈਨਾ ਦੀ ਵੀ ਸਥਾਪਨਾ ਕਰਨੀ ਚਾਹੀ।
3.ਪਹਾੜੀ ਰਾਜਿਆਂ ‘ਤੇ ਨਿਰਭਰ ਨਾ ਰਹਿਣਾ -ਗੁਰੂ ਜੀ ਨੇ ਪਹਾੜੀ ਰਾਜਿਆਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਤ ਕਰਨ ਦੇ ਯਤਨ ਕੀਤੇ ਪਰ ਨਾਦੌਣ ਦੇ ਯੁੱਧ ਵਿੱਚ ਉਹ ਜਾ ਕੇ ਮੁਗਲਾਂ ਦੇ ਨਾਲ ਰਲ ਗਏ ।ਜਿਸ ਕਾਰਨ ਗੁਰੂ ਜੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਕਿਸੇ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਇਸ ਲਈ ਉਨ੍ਹਾਂ ਨੇ ਆਪਣੀ ਸ਼ਕਤੀ ਨੂੰ ਵਧਾਉਣ ਲਈ ਖ਼ਾਲਸਾ ਦੀ ਸਾਜਨਾ ਕੀਤੀ ।
4.ਜਾਤੀ ਪ੍ਰਥਾ ਦਾ ਬੰਧਨ -ਭਾਵੇਂ ਪਹਿਲੇ ਨੌ ਸਿੱਖ ਗੁਰੂਆਂ ਨੇ ਜਾਤੀ ਪ੍ਰਥਾ ਦਾ ਖੰਡਨ ਕੀਤਾ ਸੀ ਪਰ ਫਿਰ ਵੀ ਹਾਲੇ ਤੱਕ ਸਿੱਖ ਸਮਾਜ ਵਿਚੋਂ ਜਾਤੀ ਪ੍ਰਥਾ ਖ਼ਤਮ ਨਹੀਂ ਸੀ ਹੋਈ ।ਇਸ ਲਈ ਗੁਰੂ ਸਾਹਿਬ ਨੇ ਜਾਤੀ ਪ੍ਰਥਾ ਦੇ ਬੰਧਨ ਨੂੰ ਖ਼ਤਮ ਕਰਕੇ ਵੱਖ ਵੱਖ ਜਾਤਾਂ ਤੇ ਧਰਮਾਂ ਦੇ ਵਿਅਕਤੀਆਂ ਵਿਚੋਂ ਖ਼ਾਲਸਾ ਦੀ ਸਾਜਨਾ ਕੀਤੀ।
5.ਗੁਰੂ ਸਾਹਿਬ ਦੇ ਜੀਵਨ ਦਾ ਉਦੇਸ਼-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਜੀਵਨ ਕਥਾ ‘ਬਚਿੱਤਰ ਨਾਟਕ’ ਵਿੱਚ ਲਿਖਦੇ ਹਨ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿਚ ਧਰਮ ਦਾ ਪ੍ਰਚਾਰ ਕਰਨਾ, ਸੰਤਾਂ ਦੀ ਰੱਖਿਆ ਕਰਨਾ ਤੇ ਅੱਤਿਆਚਾਰੀ ਲੋਕਾਂ ਦਾ ਨਾਸ਼ ਕਰਨਾ ਹੈ ।ਇਸ ਉਦੇਸ਼ ਲਈ ਖ਼ਾਲਸਾ ਦੀ ਸਾਜਣਾ ਜ਼ਰੂਰੀ ਸਮਝੀ ਗਈ।
ਪ੍ਰ.3.ਖਾਲਸਾ ਸਿਰਜਣਾ ਦਾ ਕੀ ਮਹੱਤਵ ਸੀ ?
ਉੱਤਰ-1. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਆਪਣੇ ਤੋਂ ਪਹਿਲਾਂ ਹੋਏ ਗੁਰੂਆਂ ਦੇ ਕਾਰਜਾਂ ਨੂੰ ਸੰਪੂਰਨ ਰੂਪ ਦਿੱਤਾ ।
2. ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੱਕ ਮਸੰਦ ਸੁਆਰਥੀ, ਲੋਭੀ ਅਤੇ ਭ੍ਰਿਸ਼ਟਾਚਾਰੀ ਹੋ ਗਏ ਸਨ ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਉਹ ਮਸੰਦਾਂ ਨਾਲ ਕਿਸੇ ਕਿਸਮ ਦਾ ਵੀ ਸੰਬੰਧ ਨਾ ਰੱਖਣ ਜਿਸ ਕਾਰਨ ਮਸੰਦ ਪ੍ਰਥਾ ਦਾ ਖ਼ਾਤਮਾ ਹੋ ਗਿਆ।
3. ਖ਼ਾਲਸਾ ਸੰਗਤਾਂ ਨੂੰ ‘ਖੰਡੇ ਦੀ ਪਾਹੁਲ’ ਛਕਾਉਣ ਦਾ ਅਧਿਕਾਰ ਦਿੱਤਾ ਗਿਆ।ਉਨ੍ਹਾਂ ਨੂੰ ਸਿੱਖਾਂ ਵਿੱਚ ਨਿਰਣੇ ਕਰਨ ਦਾ ਵੀ ਅਧਿਕਾਰ ਦਿੱਤਾ ਗਿਆ ਜਿਸ ਨਾਲ ਖ਼ਾਲਸਾ ਸੰਗਤਾਂ ਦਾ ਮਹੱਤਵ ਵਧ ਗਿਆ।
4. ਖਾਲਸਾ ਦੀ ਸਾਜਨਾ ਨਾਲ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ।
5. ਖਾਲਸਾ ਦੀ ਸਾਜਨਾ ਨਾਲ ਸਿੱਖਾਂ ਵਿੱਚ ਨਵੀਂ ਸ਼ਕਤੀ ਦਾ ਸੰਚਾਰ ਹੋਇਆ ।ਉਹ ਅੰਮ੍ਰਿਤ ਛਕਣ ਪਿੱਛੋਂ ਆਪਣੇ ਆਪ ਨੂੰ ਸਿੰਘ ਅਖਵਾਉਣ ਲੱਗੇ ਅਤੇ ਜਾਤ-ਪਾਤ ਦੇ ਭੇਦਭਾਵ ਨੂੰ ਭੁੱਲ ਗਏ। ਸਿੰਘ ਅਖਵਾਉਂਣ ਕਰਕੇ ਉਨ੍ਹਾਂ ਵਿੱਚ ਡਰ ਅਤੇ ਕਾਇਰਤਾ ਦਾ ਕੋਈ ਅੰਸ਼ ਨਾ ਰਿਹਾ ।
6. ਖਾਲਸਾ ਦੀ ਸਾਜਨਾ ਨਾਲ ਸਿੱਖਾਂ ਵਿੱਚ ਬਹਾਦਰੀ ਅਤੇ ਦਲੇਰੀ ਦੀਆਂ ਭਾਵਨਾਵਾਂ ਭਰ ਗਈਆਂ ਜਿਸ ਕਾਰਨ ਗੁਰੂ ਜੀ ਦੇ ਸਿੱਖਾਂ ਨੇ ਮੁਗਲਾਂ ਨਾਲ ਕਈ ਯੁੱਧ ਲੜੇ ਅਤੇ ਗੁਰੂ ਜੀ ਨੇ ਸੀਮਤ ਸਾਧਨਾਂ ਅਤੇ ਮੁੱਠੀ ਭਰ ਸੈਨਿਕਾਂ ਨਾਲ ਸ਼ਕਤੀਸ਼ਾਲੀ ਮੁਗ਼ਲ ਫ਼ੌਜ ਦਾ ਸਫ਼ਲਤਾਪੂਰਵਕ ਵਿਰੋਧ ਕੀਤਾ ।
7. ਖ਼ਾਲਸਾ ਦੀ ਸਾਜਨਾ ਤੋਂ ਪਹਾੜੀ ਰਾਜੇ ਘਬਰਾ ਗਏ ਤੇ ਉਨ੍ਹਾਂ ਨੇ ਗੱਠਜੋੜ ਕਰ ਕੇ ਗੁਰੂ ਜੀ ਦੀ ਸ਼ਕਤੀ ਨੂੰ ਦਬਾਉਣ ਦਾ ਮਨ ਬਣਾਇਆ । ਖ਼ਾਲਸਾ ਸਾਜਣਾ ਤੋਂ ਪਿੱਛੋਂ ਵੀ ਗੁਰੂ ਜੀ ਨੂੰ ਪਹਾੜੀ ਰਾਜਿਆਂ ਨਾਲ ਕਈ ਯੁੱਧ ਕਰਨੇ ਪਏ।
8. ਖ਼ਾਲਸਾ ਦੀ ਸਥਾਪਨਾ ਨਾਲ ਸਿੱਖਾਂ ਨੇ ਪੰਜ ‘ਕਕਾਰਾਂ’ ਦੀ ਪਾਲਣਾ ਕਰਕੇ ਆਪਣੇ ਬਾਹਰੀ ਸਰੂਪ ਨੂੰ ਵੀ ਆਮ ਲੋਕਾਂ ਨਾਲੋਂ ਵੱਖਰਾ ਕਰ ਲਿਆ। ਖਾਲਸਾ ਵਰਗ ਦੇ ਮਰਦ ‘ਸਿੰਘ ਅਤੇ ਔਰਤਾਂ “ਕੌਰ” ਬਣ ਗਈਆਂ ਸਨ।
9. ਔਰੰਗਜ਼ੇਬ ਹਿੰਦੂਆਂ ਤੇ ਬਹੁਤ ਜ਼ੁਲਮ ਕਰ ਰਿਹਾ ਸੀ ।ਪੰਜਾਬ ਵਿੱਚ ਉਸ ਦੇ ਜ਼ੁਲਮ ਦਾ ਟਾਕਰਾ ਕਰਨ ਵਾਲਾ ਖਾਲਸਾ ਹੀ ਸੀ ਖ਼ਾਲਸਾ ਤੋਂ ਪ੍ਰਭਾਵਿਤ ਹੋ ਕੇ ਦੂਜੇ ਸੂਬਿਆਂ ਵਿਚਲੇ ਲੋਕ ਵੀ ਔਰੰਗਜ਼ੇਬ ਦੇ ਜ਼ੁਲਮ ਦਾ ਵਿਰੋਧ ਕਰਨ ਲੱਗੇ ਜਿਸ ਕਾਰਨ ਹਿੰਦੂ ਧਰਮ ਖਤਮ ਹੋਣ ਤੋਂ ਬਚ ਗਿਆ। 10. ਖ਼ਾਲਸਾ ਨੇ ਯੱਗਾਂ, ਬੁਲੀਆਂ, ਵਰਤਾਂ, ਮੂਰਤੀ ਪੂਜਾ ਅਤੇ ਅੰਧਵਿਸ਼ਵਾਸਾਂ ਨਾਲੋਂ ਨਾਤਾ ਤੋੜ ਲਿਆ ।ਜਿਸ ਕਾਰਨ ਖ਼ਾਲਸਾ ਨੇ ਅੰਧ ਵਿਸ਼ਵਾਸਾਂ ਤੇ ਅਗਿਆਨਤਾ ਦਾ ਅੰਤ ਕਰ ਦਿੱਤਾ ।
11. ਗੁਰੂ ਜੀ ਨੇ ਗੁਰੂ-ਸ਼ਕਤੀ, ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਵਿੱਚ ਵੰਡ ਕੇ ਲੋਕਤੰਤਰ ਦੀ ਸਥਾਪਨਾ ਕਰ ਦਿੱਤੀ ।ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇਸ਼ ਦੇ ਪਹਿਲੇ ਲੋਕਤੰਤਰੀ ਹੋਏ।
12. ਖਾਲਸਾ ਦੀ ਸਾਜਨਾ ਨਾਲ ਸਿੱਖਾਂ ਵਿੱਚ ਦਲੇਰੀ, ਬਹਾਦਰੀ, ਨਿਡਰਤਾ, ਹਿੰਮਤ ਅਤੇ ਆਤਮ ਬਲੀਦਾਨ ਦੀਆਂ ਭਾਵਨਾਵਾਂ ਜਾਗ੍ਰਿਤ ਹੋਈਆਂ।
ਪ੍ਰ.4. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਬ -ਖਾਲਸਾ ਕਾਲ ਦੀਆਂ ਲੜਾਈਆਂ ਦਾ ਵਰਨਣ ਕਰੋ ।
ਉੱਤਰ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਮ ਸਿਮਰਨ ਵਾਲੇ ਇੱਕ ਸੰਤ ਅਤੇ ਇਕ ਮਹਾਨ ਸਿਪਾਹੀ ਵੀ ਸਨ । ਉਨ੍ਹਾਂ ਦੀਆਂ ਅਧਿਆਤਮਕ ਅਤੇ ਰਾਜਨੀਤਿਕ ਗਤੀਵਿਧੀਆਂ ਦੇਖ ਕੇ ਨਾ ਤਾਂ ਪਹਾੜੀ ਰਾਜਿਆਂ ਤੋਂ ਬਰਦਾਸ਼ਤ ਹੋਇਆ ਅਤੇ ਨਾ ਹੀ ਮੌਕੇ ਦੀ ਸਰਕਾਰ ਤੋਂ |ਇਹ ਲੋਕ ਮਜ਼ਲੂਮਾਂ ਤੇ ਜ਼ੁਲਮ ਕਰਕੇ ਉਹਨਾਂ ਨੂੰ ਲੜਨ ਲਈ ਮਜ਼ਬੂਰ ਕਰਦੇ ਸਨ । ਇਸ ਲਈ ਗੁਰੂ ਜੀ ਨੂੰ ਵਿਰੋਧੀਆਂ ਦੇ ਨਾਲ ਕਈ ਲੜਾਈਆਂ ਲੜਨੀਆਂ ਪਈਆਂ। ਕੁਝ ਲੜਾਈਆਂ ਉਹ ਹਨ ਜਿਹੜੀਆਂ ਖ਼ਾਲਸਾ ਦੀ ਸਾਜਨਾ ਤੋਂ ਪਹਿਲਾਂ ਲੜੀਆਂ ਗਈਆਂ ਉਨ੍ਹਾਂ ਅਸੀਂ ਪੂਰਬ- ਖਾਲਸਾ ਕਾਲਜ ਦੀਆਂ ਲੜਾਈਆਂ ਕਹਿੰਦੇ ਹਾਂ ਜੋ ਹੇਠ ਲਿਖੇ ਅਨੁਸਾਰ ਹਨ-
1.ਭੰਗਣੀ ਦਾ ਯੁੱਧ 1688 ਈਸਵੀ -ਬਿਲਾਸਪੁਰ ਦੇ ਰਾਜੇ ਭੀਮ ਚੰਦ ਨਾਲ ਝਗੜਾ ਹੋਣ ਕਰ ਕੇ ਗੁਰੂ ਜੀ ਪਾਉਂਟਾ ਸਾਹਿਬ ਰਹਿਣ ਲੱਗੇ ਅਤੇ ਆਪਣੀਆਂ ਸਾਹਿਤਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ।ਉੱਥੇ ਗਰੂ ਵੀ ਆਪਣੀਆਂ ਸੈਨਿਕ ਤਿਆਰੀਆਂ ਵੀ ਕਰਦੇ ਰਹੇ ਜਿਨ੍ਹਾਂ ਨੂੰ ਪਹਾੜੀ ਰਾਜੇ ਆਪਣੇ ਲਈ ਖਤਰਾ ਸਮਝਦੇ ਸਨ ।ਇਸ ਯੁੱਧ ਦਾ ਤਤਕਾਲੀ ਕਾਰਨ ਸੀ ਕਿ ਭੀਮ ਚੰਦ ਦੇ ਪੁੱਤਰ ਦੀ ਬਰਾਤ ਜੋ ਗੜਵਾਲ ਜਾ ਰਹੀ ਸੀ ਨੂੰ ਸਿੱਖਾਂ ਨੇ ਪਾਉਂਟਾ ਸਾਹਿਬ ਤੋਂ ਲੰਘਣ ਨਾ ਦਿੱਤਾ ਸਿੱਟੇ ਵਜੋਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਯੁੱਧ ਕਰਨ ਦਾ ਮਨ ਬਣਾ ਲਿਆ।ਗੁਰੂ ਜੀ ਨੇ ਪਹਾੜੀ ਰਾਜਿਆਂ ਨਾਲ ਯੁੱਧ ਕਰਨ ਲਈ ਭੰਗਣੀ ਦੇ ਸਥਾਨ ਨੂੰ ਚੁਣਿਆ। ਜਿਵੇਂ ਹੀ ਯੁੱਧ ਆਰੰਭ ਹੋਇਆ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੇ 500 ਪਠਾਣਾਂ ਦੀ ਸੈਨਾ ਗੁਰੂ ਜੀ ਨੂੰ ਛੱਡ ਗਈ ।ਪਰ ਗੁਰੂ ਜੀ ਨੇ ਥੋੜ੍ਹੇ ਜਿਹੇ ਸਾਥੀਆਂ ਨਾਲ ਵੀ ਯੁੱਧ ਜਾਰੀ ਰੱਖਿਆ । ਉਸ ਸਮੇਂ ਸਢੌਰੇ ਦਾ ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤਰਾਂ ਅਤੇ 700 ਚੇਲਿਆਂ ਸਮੇਤ ਗੁਰੂ ਜੀ ਨਾਲ ਆ ਮਿਲਿਆ। 22 ਸਤੰਬਰ 1688 ਨੂੰ ਘੰਟੇ ਤੱਕ ਯੁੱਧ ਚੱਲਿਆ। ਗੁਰੂ ਜੀ ਨੇ ਆਪ ਅੱਗੇ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਇਸ ਨਾਲ ਸਿੱਖਾਂ ਦਾ ਹੌਸਲਾ ਵਧਿਆ। ਸਿੱਟੇ ਵਜੋਂ ਪਹਾੜੀ ਰਾਜਾਂ ਨੂੰ ਬਹੁਤ ਸਾਰਾ ਨੁਕਸਾਨ ਉਠਾਉਣਾ ਪਿਆ। ਉਹ ਹਾਰ ਕੇ ਭੱਜ ਨਿਕਲੇ ਤੇ ਅੰਤ ਵਿੱਚ ਗੁਰੂ ਜੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।ਇਸ ਜਿੱਤ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਲਏ। ਗੁਰੂ ਜੀ ਪਾਉਂਟਾ ਸਾਹਿਬ ਛੱਡ ਕੇ ਮੁੜ ਆਨੰਦਪੁਰ ਸਾਹਿਬ ਆ ਵਸੇ
2. ਨਾਦੌਣ ਦਾ ਯੁੱਧ,1690 ਈਸਵੀਂ – ਨਾਦੌਣ ਦੀ ਲੜਾਈ ਪਹਾੜੀ ਰਾਜਿਆਂ ਅਤੇ ਮੁਗਲਾਂ ਦੇ ਵਿਚਕਾਰ ਲੜੀ ਗਈ ।ਇਸ ਲੜਾਈ ਵਿੱਚ ਗੁਰੂ ਜੀ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ। ਇਸ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਗੁਰੂ ਗੋਬਿੰਦ ਰਾਏ ਜੀ ਨਾਲ ਮਿੱਤਰਤਾ ਸਥਾਪਤ ਕਰਨ ਪਿੱਛੋਂ ਬਿਲਾਸਪੁਰ ਦੇ ਰਾਜੇ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਨੂੰ ਸਾਲਾਨਾ ਕਰ ਦੇਣਾ ਬੰਦ ਕਰ ਦਿੱਤਾ ।ਉਨ੍ਹਾਂ ਰਾਜਿਆਂ ਨੇ ਭੀਮ ਚੰਦ ਦੀ ਅਗਵਾਈ ਹੇਠ ਇਕ ਸੰਘ ਬਣਾ ਲਿਆ।ਪਹਾੜੀ ਰਾਜਿਆਂ ਵੱਲੋਂ ਕਰ ਨਾ ਦੇਣ ਤੇ ਜੰਮੂ ਦੇ ਮੁਗਲ ਸੂਬੇਦਾਰ ਮੀਆਂ ਖ਼ਾਂ ਨੇ ਪਹਾੜੀ ਰਾਜਿਆਂ ਵਿਰੁੱਧ 1690 ਈਸਵੀ ਵਿਚ ਅਲਿਫ਼ ਖਾਂ ਦੀ ਅਗਵਾਈ ਹੇਠ ਇਕ ਮੁਹਿੰਮ ਭੇਜੀ ।ਇਸ ਲੜਾਈ ਵਿੱਚ ਕਾਂਗੜਾ ਦੇ ਰਾਜਾ ਕਿਰਪਾਲ ਚੰਦ ਨੇ ਅਲਿਫ ਖਾਂ ਦਾ ਸਾਥ ਦਿੱਤਾ।ਗੁਰੂ ਸਾਹਿਬ ਨੇ ਰਾਜਾ ਰਾਮ ਸਿੰਘ ਅਤੇ ਉਸ ਦੇ ਪਹਾੜੀ ਰਾਜਿਆਂ ਦਾ ਪੱਖ ਲਿਆ ।ਕਾਂਗੜਾ ਤੋਂ 32 ਕਿਲੋਮੀਟਰ ਦੂਰ ਬਿਆਸ ਨਦੀ ਦੇ ਤੱਟ ‘ਤੇ ਨਾਦੌਣ ਨਾਮੀਂ ਸਥਾਨ ਤੇ ਯੁੱਧ ਹੋਇਆ।ਇਸ ਯੁੱਧ ਵਿਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਸਿੱਖਾਂ ਨੇ ਆਪਣੀ ਬਹਾਦਰੀ ਦਾ ਪ੍ਰਮਾਣ ਦਿੱਤਾ। ਅਲਿਫ਼ ਖਾਂ ਹਾਰ ਗਿਆ ਅਤੇ ਮੈਦਾਨ ਛੱਡ ਗਿਆ। ਨਦੌਣ ਦੀ ਜਿੱਤ ਤੋਂ ਬਾਅਦ ਭੀਮ ਚੰਦ ਨੇ ਗੁਰੂ ਸਾਹਿਬ ਤੋਂ ਪੁੱਛੇ ਬਿਨਾਂ ਹੀ ਅਲਿਫ਼ ਖਾਂ ਨਾਲ ਸਮਝੌਤਾ ਕਰ ਲਿਆ। ਗੁਰੂ ਸਾਹਿਬ ਨੂੰ ਉਸ ਦੇ ਵਿਸਵਾਸ਼ਘਾਤ ਕਰਨ ਤੇ ਬਹੁਤ ਦੁੱਖ ਹੋਇਆ ।
3. ਖਾਨਜਾਦਾ ਰੁਸਤਮ ਖਾਂ ਦੀ ਮੁਹਿੰਮ,1694ਈ: –ਦੱਖਣ ਵਿਚ ਮੁਗਲ ਸਮਰਾਟ ਔਰੰਗਜ਼ੇਬ ਨੂੰ ਗੁਰੂ ਜੀ ਦੀ ਵੱਧਦੀ ਹੋਈ ਸ਼ਕਤੀ ਦਾ ਪਤਾ ਲੱਗਾ। ਉਸ ਨੇ ਪੰਜਾਬ ਦੇ ਮੁਗਲ ਫ਼ੌਜਦਾਰਾਂ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ । ਇਸ ਹੁਕਮ ਨੂੰ ਅਮਲੀ ਰੂਪ ਦੇਣ ਲਈ ਕਾਂਗੜਾ ਪ੍ਰਦੇਸ਼ ਦੇ ਫੌਜਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਖ਼ਾਨਜ਼ਾਦਾ ਰੁਸਤਮ ਖਾਂ ਦੇ ਅਧੀਨ ਗੁਰੂ ਸਾਹਿਬ ਦੇ ਵਿਰੁੱਧ ਸੈਨਾ ਭੇਜੀ ।ਉਸ ਨੇ ਗੁਰੂ ਸਾਹਿਬ ਉੱਤੇ ਅਚਾਨਕ ਹੀ ਹਮਲਾ ਕਰਨ ਲਈ 1694 ਈਸਵੀ ਨੂੰ ਸਰਦੀ ਦੀ ਇੱਕ ਰਾਤ ਵਿੱਚ ਆਪਣੀ ਸੈਨਾ ਸਮੇਤ ਸਤਲੁਜ ਨੂੰ ਪਾਰ ਕੀਤਾ।ਸਿੱਖ ਪਹਿਲਾਂ ਹੀ ਉਸ ਨਾਲ ਟੱਕਰ ਲੈਣ ਲਈ ਤਿਆਰ ਸਨ ।ਉਨ੍ਹਾਂ ਨੇ ਵੈਰੀ ਤੇ ਅਜੇ ਕੁਝ ਗੋਲੇ ਵਰਸਾਏ ਸਨ ਕਿ ਖਾਨਜ਼ਾਦਾ ਅਤੇ ਉਸ ਦੇ ਸੈਨਿਕ ਭੈਅ-ਭੀਤ ਹੋ ਕੇ ਭੱਜ ਨਿਕਲੇ ।ਇਸ ਪ੍ਰਕਾਰ ਗੁਰੂ ਸਾਹਿਬ ਨੂੰ ਬਿਨਾਂ ਯੁੱਧ ਕੀਤੇ ਹੀ ਮੁਗਲਾਂ ਉੱਤੇ ਜਿੱਤ ਪ੍ਰਾਪਤ ਹੋ ਗਈ ।
4.ਹੁਸੈਨ ਖਾਂ ਦੀ ਮੁਹਿੰਮ,1696 ਈਸਵੀ- ਖ਼ਾਨਜ਼ਾਦਾ ਦੀ ਹਾਰ ਪਿੱਛੋਂ ਦਿਲਾਵਰ ਖਾਂ ਨੇ 1696 ਈਸਵੀ ਦੇ ਆਰੰਭ ‘ਚ ਆਪਣੇ ਸਭ ਤੋਂ ਬਹਾਦਰ ਸੈਨਿਕ ਹੁਸੈਨ ਖਾਂ ਨੂੰ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਭੇਜਿਆ। ਰਸਤੇ ਵਿੱਚ ਹੁਸੈਨ ਖਾਂ ਨੇ ਗੁਲੇਰ ਅਤੇ ਜਸਵਾਨ ਦੇ ਰਾਜਿਆਂ ਤੋਂ ਕਰ ਮੰਗਿਆ । ਉਨ੍ਹਾਂ ਨੇ ਕਰ ਦੇਣ ਤੋਂ ਟਾਲਮਟੋਲ ਕੀਤੀ । ਉਨ੍ਹਾਂ ਨੇ ਹੁਸੈਨ ਖ਼ਾਨ ਨਾਲ ਯੁੱਧ ਦਾ ਫ਼ੈਸਲਾ ਕਰ ਲਿਆ। ਭੀਮ ਚੰਦ(ਬਿਲਾਸਪੁਰ) ਅਤੇ ਕਿਰਪਾਲ ਚੰਦ (ਕਾਂਗੜਾ) ਹੁਸੈਨ ਖਾਂ ਨਾਲ ਜਾ ਮਿਲੇ ।ਗੁਰੂ ਜੀ ਨੇ ਆਪਣੇ ਕੁਝ ਸਿੱਖਾਂ ਨੂੰ ਹੁਸੈਨ ਖਾਂ ਦੇ ਵਿਰੁੱਧ ਭੇਜਿਆ। ਭਾਵੇਂ ਉਹ ਸਾਰੇ ਹੀ ਸ਼ਹੀਦ ਹੋ ਗਏ ਪਰ ਹੁਸੈਨ ਖਾਨ ਦੀ ਹਾਰ ਹੋਈ ਤੇ ਉਹ ਵੀ ਮਾਰਿਆ ਗਿਆ।
5. ਸ਼ਹਿਜ਼ਾਦਾ ਮੁਅੱਜ਼ਮ ਦੀ ਜੰਗੀ ਕਾਰਵਾਈ-ਮੁਗਲ ਸਮਰਾਟ ਔਰੰਗਜ਼ੇਬ ਨੂੰ ਦੱਖਣ ਵਿਖੇ ਮੁਗਲਾਂ ਦੀ ਹਾਰ ਦੀਆਂ ਖਬਰਾਂ ਮਿਲ ਰਹੀਆਂ ਸਨ । ਇਸ ਕਰਕੇ ਉਸ ਨੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਗੁਰੂ ਸਾਹਿਬ ਅਤੇ ਪਹਾੜੀ ਰਾਜਿਆਂ ਦੇ ਵਿਰੁੱਧ ਭੇਜਿਆ ।ਉਸ ਨੇ ਲਾਹੌਰ ਪਹੁੰਚ ਕੇ ਮਿਰਜ਼ਾ ਬੇਗ ਦੀ ਅਗਵਾਈ ਹੇਠ ਇਕ ਵਿਸ਼ਾਲ ਸੈਨਾ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ ।ਉਹ ਪਹਾੜੀ ਰਾਜਾਂ ਨੂੰ ਹਾਰ ਦੇਣ ਵਿਚ ਸਫਲ ਹੋ ਗਿਆ।
ਪ੍ਰ.5.ਗੁਰੂ ਗੋਬਿੰਦ ਸਿੰਘ ਜੀ ਦੀਆਂ ਉੱਤਰ-ਖਾਲਸਾ ਕਾਲ ਦੀਆਂ ਲੜਾਈਆਂ ਦਾ ਹਾਲ ਲਿਖੋ ।
ਉੱਤਰ- ਖ਼ਾਲਸਾ ਦੀ ਸਥਾਪਨਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੱਕ ਦੇ ਸਮੇਂ ਨੂੰ ਉੱਤਰ -ਖਾਲਸਾ ਕਾਲ ਕਿਹਾ ਜਾਂਦਾ ਹੈ ਇਸ ਕਾਲ ਵਿਚ ਗੁਰੂ ਸਾਹਿਬ ਜ਼ਿਆਦਾਤਰ ਯੁੱਧਾਂ ਵਿਚ ਹੀ ਲੱਗੇ ਰਹੇ।
1. ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ 1701 ਈਸਵੀ- ਖ਼ਾਲਸਾ ਪੰਥ ਦੀ ਸਥਾਪਨਾ ਨਾਲ ਪਹਾੜੀ ਰਾਜੇ ਘਬਰਾ ਗਏ ।ਖਾਲਸਾ ਦੇ ਸਿਧਾਂਤ ਵੀ ਪਹਾੜੀ ਰਾਜਿਆਂ ਦੇ ਧਰਮ ਦੇ ਖ਼ਿਲਾਫ਼ ਸਨ। ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਕਿਹਾ ਕਿ ਜਾਂ ਤਾਂ ਗੁਰੂ ਜੀ ਆਨੰਦਪੁਰ ਸਾਹਿਬ ਛੱਡ ਦੇਣ ਜਾਂ ਫਿਰ ਜਿੰਨ੍ਹਾਂ ਸਮਾਂ ਉਹ ਉੱਥੇ ਰਹੇ ਸਨ ਉਸ ਦਾ ਬਣਦਾ ਕਿਰਾਇਆ ਦੇਣ। ਗੁਰੂ ਜੀ ਨੇ ਇਸ ਮੰਗ ਨੂੰ ਠੁਕਰਾ ਦਿੱਤਾ। ਸਿੱਟੇ ਵਜੋਂ 1701 ਈਸਵੀ ਨੂੰ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ।ਗੁਰੂ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਹੋਰ ਸਿੱਖਾਂ ਨੇ ਵੈਰੀ ਦਾ ਬਹੁਤ ਸਾਰਾ ਨੁਕਸਾਨ ਕੀਤਾ। ਸਿੱਟੇ ਵਜੋਂ ਨਿਰਾਸ਼ ਹੋ ਕੇ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਸਮਝੌਤਾ ਕਰਨਾ ਚਾਹਿਆ ।ਗੁਰੂ ਜੀ ਪਹਾੜੀ ਰਾਜਿਆਂ ਨਾਲ ਪਹਿਲਾਂ ਹੀ ਲੜਨਾ ਨਹੀਂ ਚਾਹੁੰਦੇ ਸਨ, ਉਨ੍ਹਾਂ ਨਾਲ ਸਮਝੌਤਾ ਕਰ ਲਿਆ। ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਗੁਰੂ ਜੀ ਆਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਦੇ ਨੇੜੇ ਨਿਰਮੋਹ ਵਿਖੇ ਚਲੇ ਗਏ।
2.ਨਿਰਮੋਹ ਦਾ ਯੁੱਧ,1702 ਈਸਵੀ- ਰਾਜਾ ਭੀਮ ਚੰਦ ਨੇ ਮਹਿਸੂਸ ਕੀਤਾ ਕਿ ਸਿੱਖਾਂ ਦੀ ਸ਼ਕਤੀ ਨੂੰ ਖ਼ਤਮ ਕਰਨਾ ਅਸੰਭਵ ਹੈ। ਉਨ੍ਹਾਂ ਦੀ ਸ਼ਕਤੀ ਨੂੰ ਖਤਮ ਕਰਨ ਲਈ ਉਸ ਨੇ ਮੁਗਲ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ। ਸਿੱਟੇ ਵਜੋਂ 1702 ਈਸਵੀ ਦੇ ਸ਼ੁਰੂ ਵਿੱਚ ਇੱਕ ਪਾਸਿਓਂ ਰਾਜਾ ਭੀਮ ਚੰਦ ਦੀ ਸੈਨਾ ਨੇ ਅਤੇ ਦੂਸਰੇ ਪਾਸਿਉਂ ਸਰਹਿੰਦ ਦੇ ਸੂਬੇਦਾਰ ਦੀ ਕਮਾਨ ਹੇਠ ਮੁਗ਼ਲ ਸੈਨਾ ਨੇ ਨਿਰਮੋਹ ‘ਤੇ ਹਮਲਾ ਕਰ ਦਿੱਤਾ ।ਨੇੜੇ ਦੇ ਗੁੱਜਰਾਂ ਨੇ ਹਮਲਾਵਰਾਂ ਦਾ ਸਾਥ ਦਿੱਤਾ। ਅੱਗੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਿੱਖ ਵੀ ਯੁੱਧ ਲਈ ਤਿਆਰ ਸਨ ।ਸਿੱਖਾਂ ਨੇ ਬੜੀ ਬਹਾਦਰੀ ਨਾਲ ਵੈਰੀ ਦਾ ਟਾਕਰਾ ਕੀਤਾ ।ਇੱਕ ਰਾਤ ਅਤੇ ਇੱਕ ਦਿਨ ਲੜਾਈ ਹੁੰਦੀ ਰਹੀ। ਅੰਤ ਨੂੰ ਗੁਰੂ ਜੀ ਨੇ ਵੈਰੀ ਦੀ ਫ਼ੌਜ ਨੂੰ ਹਰਾ ਕੇ ਭੱਜਣ ਲਈ ਮਜਬੂਰ ਕਰ ਦਿੱਤਾ।
3.ਸਤਲੁਜ ਦੀ ਲੜਾਈ, 1702 ਈਸਵੀ- ਭਾਵੇਂ ਗੁਰੂ ਜੀ ਨੇ ਨਿਰਮੋਹ ਦੀ ਲੜਾਈ ਵਿੱਚ ਜਿੱਤ ਪ੍ਰਾਪਤ ਕਰ ਲਈ ਸੀ ਪਰ ਫਿਰ ਵੀ ਗੁਰੂ ਜੀ ਨੇ ਨਿਰਮੋਹ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਨੇ ਸਤਲੁਜ ਨਦੀ ਨੂੰ ਪਾਰ ਹੀ ਨਹੀਂ ਕੀਤਾ ਸੀ ਕਿ ਵੈਰੀ ਦੀ ਸੈਨਾ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ।ਗੁਰੂ ਜੀ ਦੀ ਫੌਜ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ। ਲਗਪਗ ਚਾਰ ਘੰਟੇ ਲੜਾਈ ਹੋਈ ।ਇਸ ਲੜਾਈ ਵਿੱਚ ਗੁਰੂ ਜੀ ਹੀ ਜੇਤੂ ਰਹੇ।
4.ਬਸੌਲੀ ਦਾ ਯੁੱਧ, 1702 ਈਸਵੀ- ਸਤਲੁਜ ਨਦੀ ਨੂੰ ਪਾਰ ਕਰਕੇ ਗੁਰੂ ਜੀ ਅਤੇ ਸਿੱਖ ਬਸੌਲੀ ਵਿਖੇ ਚਲੇ ਗਏ । ਰਾਜਾ ਭੀਮ ਚੰਦ ਦੀ ਸੈਨਾ ਨੇ ਗੁਰੂ ਜੀ ਦੀ ਸੈਨਾ ਦਾ ਪਿੱਛਾ ਕੀਤਾ। ਪਰ ਗੁਰੂ ਜੀ ਨੇ ਉਨ੍ਹਾਂ ਨੂੰ ਫਿਰ ਹਰਾ ਦਿੱਤਾ ਕਿਉਂਕਿ ਬਸੌਲੀ ਅਤੇ ਜਸਵਾਨ ਦੇ ਰਾਜੇ ਗੁਰੂ ਜੀ ਦੇ ਮਿੱਤਰ ਸਨ।ਇਸ ਲਈ ਭੀਮ ਚੰਦ ਨੇ ਗੁਰੂ ਜੀ ਨਾਲ ਸਮਝੌਤਾ ਕਰਨਾ ਹੀ ਠੀਕ ਸਮਝਿਆ। ਇਹ ਸੰਧੀ1702 ਈਸਵੀ ਦੇ ਮੱਧ ਵਿਚ ਹੋਈ। ਸਿੱਟੇ ਵਜੋਂ ਗੁਰੂ ਜੀ ਫਿਰ ਆਨੰਦਪੁਰ ਸਾਹਿਬ ਵਿੱਚ ਜਾ ਕੇ ਰਹਿਣ ਲੱਗੇ ।ਇਸ ਪਿੱਛੋਂ ਦੋ ਸਾਲ ਗੁਰੂ ਜੀ ਨੂੰ ਹੋਰ ਕੋਈ ਲੜਾਈ ਨਾ ਲੜਨੀ ਪਈ।
5. ਅਨੰਦਪੁਰ ਸਾਹਿਬ ਦਾ ਦੂਜਾ ਯੁੱਧ,1704 ਈਸਵੀ- ਗੁਰੂ ਜੀ ਦੀ ਵਧਦੀ ਹੋਈ ਸ਼ਕਤੀ ਨੂੰ ਦੇਖ ਕੇ ਪਹਾੜੀ ਰਾਜੇ ਫਿਰ ਉਨ੍ਹਾਂ ਨਾ ਈਰਖਾ ਕਰਨ ਲੱਗੇ ਉਨ੍ਹਾਂ ਦੇ ਬਣੇ ਸੰਘ ਨੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣ ਲਈ ਕਿਹਾ। ਜਦੋਂ ਗੁਰੂ ਜੀ ਨੇ ਉਨ੍ਹਾਂ ਦੀ ਮੰਗ ਠੁਕਰਾ ਦਿੱਤੀ ਤਾਂ ਉਨ੍ਹਾਂ ਨੇ ਗੁਰੂ ਜੀ ਤੇ ਹਮਲਾ ਕਰ ਦਿੱਤਾ ।ਪਰ ਗੁਰੂ ਜੀ ਨੇ ਉਨ੍ਹਾਂ ਨੂੰ ਹਰਾ ਕੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ।ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਤੋਂ ਸਹਾਇਤਾ ਮੰਗੀ। ਸਰਹਿੰਦ ਦਾ ਫੌਜਦਾਰ ਵਜ਼ੀਰ ਖਾਂ ਆਪਣੀ ਫ਼ੌਜ ਲੈ ਕੇ ਉੱਥੇ ਆ ਗਿਆ | ਵਜੀਰ ਖਾਂ, ਪਹਾੜੀ ਰਾਜਿਆਂ ਅਤੇ ਰੰਘੜਾਂ ਨੇ ਮਿਲ ਕੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ ।ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਹੀ ਵੈਰੀ ਦੀ ਫ਼ੌਜ ਦੇ ਧਾਵੇ ਨੂੰ ਅਸਫ਼ਲ ਕਰ ਦਿੱਤਾ ।ਫਿਰ ਵੈਰੀ ਨੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਸਿੱਟੇ ਵਜੋਂ ਸਿੱਖਾਂ ਨੂੰ ਹੋਰ ਸਮਾਂ ਯੁੱਧ ਜਾਰੀ ਰੱਖਣਾ ਅਸੰਭਵ ਹੋ ਗਿਆ। ਸਿੱਖਾਂ ਨੇ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਚਾਹਿਆ ਪਰ ਗੁਰੂ ਜੀ ਨਾ ਮੰਨੇ ਇਸ ਲਈ ਚਾਲੀ ਸਿੱਖ ਆਪਣਾ ‘ਬੇਦਾਵਾ’ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਗਏ। ਅੰਤ 21ਦਸੰਬਰ 1704 ਈਸਵੀ ਨੂੰ ਮਾਤਾ ਗੁਜਰੀ ਜੀ ਦੇ ਕਹਿਣ ਤੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ।
6.ਸ਼ਾਹੀ ਟਿੱਬੀ ਦਾ ਯੁੱਧ- ਜਿਵੇਂ ਹੀ ਮੁਗਲਾਂ ਨੂੰ ਪਤਾ ਲੱਗਿਆ ਕਿ ਸਿੱਖਾਂ ਨੇ ਆਨੰਦਪੁਰ ਸਾਹਿਬ ਨੂੰ ਖਾਲੀ ਕਰ ਦਿੱਤਾ ਹੈ ਤਾਂ ਮੁਗਲਾਂ ਨੇ ਆਨੰਦਪੁਰ ਸਾਹਿਬ ਉੱਤੇ ਕਬਜ਼ਾ ਕਰ ਲਿਆ ।ਉਨ੍ਹਾਂ ਨੇ ਸਿੱਖਾਂ ਦਾ ਪਿੱਛਾ ਵੀ ਕੀਤਾ ।ਗੁਰੂ ਜੀ ਨੇ ਆਪਣੇ ਸਿੱਖ ਉਦੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਵੈਰੀ ਨੂੰ ਰੋਕੋ । ਉਸ ਨੇ ਆਪਣੇ 50 ਸਾਥੀਆਂ ਨਾਲ ਵੈਰੀ ਦੀ ਵਿਸ਼ਾਲ ਸੈਨਾ ਦਾ ਸ਼ਾਹੀ ਟਿੱਬੀ ਦੇ ਸਥਾਨ ‘ਤੇ ਡਟ ਕੇ ਮੁਕਾਬਲਾ ਕੀਤਾ ।ਭਾਵੇਂ ਉਹ ਸਾਰੇ ਜਣੇ ਸ਼ਹੀਦ ਹੋ ਗਏ ਪਰ ਉਨ੍ਹਾਂ ਨੇ ਸੈਂਕੜੇ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।
7.ਸਰਸਾ ਦੀ ਲੜਾਈ- ਜਦੋਂ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਸਰਸਾ ਨਦੀ ‘ਤੇ ਪੁੱਜੇ ਤਾਂ ਵੈਰੀ ਦੀ ਸੈਨਾ ਉਨ੍ਹਾਂ ਦੇ ਨੇੜੇ ਪੁੱਜ ਚੁੱਕੀ ਸੀ ।ਗੁਰੂ ਜੀ ਨੇ ਆਪਣੇ ਇਕ ਸਿੱਖ ਜੀਵਨ ਸਿੰਘ ਰੰਘਰੇਟਾ ( ਭਾਈ ਜੈਤਾ ਜੀ) ਨੂੰ ਅਤੇ 100 ਕੁ ਸਿੱਖਾਂ ਨੂੰ ਵੈਰੀ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿੱਤਾ । ਉਨ੍ਹਾਂ ਸਿੰਘਾਂ ਨੇ ਵੈਰੀ ਨਾਲ ਡੱਟ ਕੇ ਮੁਕਾਬਲਾ ਕੀਤਾ। ਉਸ ਲੜਾਈ ਵਿੱਚ ਵੈਰੀ ਦਾ ਬਹੁਤ ਸਾਰਾ ਨੁਕਸਾਨ ਵੀ ਹੋਇਆ ।ਉਸ ਸਮੇਂ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ ।ਬਹੁਤ ਸਾਰੇ ਸਿੱਖ ਨਦੀ ਵਿੱਚ ਡੁੱਬ ਗਏ ਅਤੇ ਬਹੁਤ ਸਾਰਾ ਅਨਮੋਲ ਸਾਹਿਤ ਵੀ ਉਸ ਨਦੀ ਵਿਚ ਰੁੜ੍ਹ ਗਿਆ। ਇਸ ਭੱਜ-ਦੌੜ ਵਿੱਚ ਬਹੁਤ ਸਾਰੇ ਸਿੱਖ ਅਤੇ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਵਿੱਛੜ ਗਏ ।
8.ਚਮਕੌਰ ਸਾਹਿਬ ਦਾ ਯੁੱਧ,1705 ਈਸਵੀ – ਸਰਸਾ ਨਦੀ ਨੂੰ ਪਾਰ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਕੁਝ ਸਿੱਖ ਅਤੇ ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਘਨੌਲਾ ਅਤੇ ਕੋਟਲਾ ਨਿਹੰਗ ਖਾਂ ਹੁੰਦੇ ਹੋਏ ਚਮਕੌਰ ਸਾਹਿਬ ਪੁੱਜੇ ।ਉਸ ਸਮੇਂ ਉਨ੍ਹਾਂ ਨਾਲ ਕੇਵਲ ਚਾਲੀ ਸਿੱਖ ਸਨ ।ਉਨ੍ਹਾਂ ਨੇ ਉਥੇ ਇਕ ਕੱਚੀ ਗੜ੍ਹੀ ਵਿੱਚ ਜਾ ਸ਼ਰਨ ਲਈ ।ਜਦੋਂ ਉਨ੍ਹਾਂ ਉੱਤੋ ਵੈਰੀ ਦੀ ਸੈਨਾ ਨੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਉਸ ਦਾ ਡੱਟ ਕੇ ਮੁਕਾਬਲਾ ਕੀਤਾ ।ਗੁਰੂ ਸਾਹਿਬ ਦੇ ਦੋਹਾਂ ਸਾਹਿਬਜ਼ਾਦਿਆਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ।ਅੰਤ ਨੂੰ ਵੈਰੀਆਂ ਦੇ ਆਹੂ ਲਾਹੁੰਦੇ ਹੋਏ ਉਹ ਸ਼ਹੀਦੀ ਪ੍ਰਾਪਤ ਕਰ ਗਏ । ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਵੀ ਇੱਥੇ ਹੀ ਸ਼ਹੀਦੀ ਪਾ ਗਏ ।ਅੰਤ ਨੂੰ ਗੁਰੂ ਜੀ ਦੇ ਚਾਲੀ ਸਿੰਘਾਂ ਵਿੱਚੋਂ ਕੇਵਲ ਪੰਜ ਸਿੰਘ ਰਹਿ ਗਏ। ਉਨ੍ਹਾਂ ਨੇ ਹੁਕਮਨਾਮਾ ਦੇ ਰੂਪ ਵਿੱਚ ਗੁਰੂ ਜੀ ਨੂੰ ਚਮਕੌਰ ਸਾਹਿਬ ਛੱਡ ਜਾਣ ਤੇ ਮਜਬੂਰ ਕਰ ਦਿੱਤਾ ।ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਉਨ੍ਹਾਂ ਨਾਲ ਗੜ੍ਹੀ ਤੋਂ ਬਾਹਰ ਚਲੇ ਗਏ।ਬਾਕੀ ਦੇ ਸਿੰਘ ਲੜਦੇ-ਲੜਦੇ ਉੱਥੇ ਹੀ ਸ਼ਹੀਦ ਹੋ ਗਏ ।ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ, ਆਲਮਗੀਰ, ਦੀਨਾ ਅਤੇ ਕਾਂਗੜ ਥਾਂਵਾਂ ‘ਤੇ ਹੁੰਦੇ ਹੋਏ ਖਿਦਰਾਣੇ ਦੀ ਢਾਬ ਵੱਲ ਚਲੇ ਗਏ ।
9.ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ) ਦਾ ਯੁੱਧ,1705 ਈਸਵੀ– ਚਮਕੌਰ ਸਾਹਿਬ ਤੋਂ ਚੱਲ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ‘ਤੇ ਪੁੱਜੇ ਤਾਂ ਉਸ ਸਮੇਂ ਤੱਕ ਉਨ੍ਹਾਂ ਨਾਲ ਬੇਸ਼ੁਮਾਰ ਸਿੱਖ ਰਲ ਗਏ ਸਨ। ਜਿਹੜੇ ਸਿੰਘ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ਉਹ ਵੀ ਉੱਥੇ ਪੁੱਜ ਗਏ ਸਨ।ਉਨ੍ਹਾਂ ਨਾਲ ਮਾਈ ਭਾਗੋ ਖ਼ਾਸ ਤੌਰ ‘ਤੇ ਗੁਰੂ ਜੀ ਦੇ ਪੱਖ ਵਿਚ ਲੜਨ ਲਈ ਉਥੇ ਪੁੱਜੀ ਸੀ ।ਉਸ ਸਮੇਂ ਗੁਰੂ ਜੀ ਕੋਲ ਲਗਪਗ 2000 ਸਿੱਖ ਸੈਨਿਕ ਸਨ ।ਦੂਜੇ ਪਾਸੇ 10,000 ਸੈਨਿਕਾ ਦੀ ਵਿਸ਼ਾਲ ਸੈਨਾ ਲੈ ਕੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਉੱਥੇ ਪੁੱਜਾ | 29 ਦਸੰਬਰ,1705 ਈਸਵੀ ਵਿੱਚ ਖਿਦਰਾਣਾ ਦੀ ਢਾਬ ਉੱਤੇ ਘਮਸਾਨ ਦਾ ਯੁੱਧ ਹੋਇਆ ਇਸ ਯੁੱਧ ਵਿੱਚ ਵੀ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਅਦੁੱਤੀ ਬਹਾਦਰੀ ਦਾ ਸਬੂਤ ਦਿੱਤਾ ਤਾਂ ਉਨ੍ਹਾਂ ਨੇ ਦੁਸ਼ਮਣ ਦੇ ਆਹੂ ਲਾਹੇ। ਉੱਥੇ ਪਾਈ ਦੀ ਘਾਟ ਹੋਣ ਕਰਕੇ ਮੁਗਲਾਂ ਲਈ ਲੜਨਾ ਬੜਾ ਔਖਾ ਸੀ ।ਸਿੱਟੇ ਵਜੋਂ ਮੁਗਲਾਂ ਨੂੰ ਹਾਰ ਕੇ ਭੱਜ ਜਾਣਾ ਪਿਆ ਜਿਵੇਂ ਮਾਈ ਭਾਗੋ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਅਤੇ ਉਨ੍ਹਾਂ ਦੇ ਬੇਦਾਵਾ ਵਾਲੇ ਚਾਲੀ ਸਿੰਘ ਸ਼ਹੀਦ ਹੋ ਗਏ ।ਪਰ ਜਿੱਤ ਗੁਰੂ ਜੀ ਦੀ ਹੀ ਹੋਈ। ਗੁਰੂ ਜੀ ਨੇ ਚਾਲੀ ਸਿੰਘਾਂ ਦੀ ਬਹਾਦਰੀ ਵੇਖ ਕੇ ਉਨ੍ਹਾਂ ਦੇ ਮੁਖੀ ਭਾਈ ਮਹਾਂ ਸਿੰਘ ਦੇ ਸਾਹਮਣੇ ਉਨ੍ਹਾਂ ਵੱਲੋਂ ਦਿੱਤਾ ਬੇਦਾਵਾ ਪਾੜ ਦਿੱਤਾ ।ਉਨ੍ਹਾਂ ਸਿੱਖਾਂ ਨੂੰ ਹੁਣ ਇਤਿਹਾਸ ਵਿੱਚ ‘ਚਾਲੀ ਮੁਕਤੇ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਯਾਦ ਵਿਚ ਹੀ ਖਿਦਰਾ ਦੀ ਢਾਬ ਦਾ ਨਾਂ ਮੁਕਤਸਰ ਪੈ ਗਿਆ ।
ਪ੍ਰ.6.ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਬਾਰੇ ਨੋਟ ਲਿਖੋ ।
ਉੱਤਰ-1.ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਬਹਾਦਰ ਯੋਧਾ ਸ਼ਖ਼ਸੀਅਤ ਦੇ ਮਾਲਕ ਮੰਨੇ ਜਾਂਦੇ ਹਨ।
2. ਉਹ ਉੱਚ- ਕੋਟੀ ਦੇ ਮਨੁੱਖ, ਉੱਤਮ ਸੰਗਠਕ, ਬਹਾਦਰ ਯੋਧਾ, ਮਹਾਨ ਵਿਦਵਾਨ ਅਤੇ ਉੱਚ ਕੋਟੀ ਦੇ ਕਵੀ ਅਤੇ ਮਹਾਨ ਅਧਿਆਤਮਕ ਨੇਤਾ ਸਨ ।
3.ਉਹ ਸ਼ਸਤਰ ਪਹਿਨ ਕੇ ਰੱਖਦੇ ਅਤੇ ਉਨ੍ਹਾਂ ਦੀ ਦਸਤਾਰ ਉੱਪਰ ਕਲਗੀ ਹੁੰਦੀ ਸੀ। ਉਨ੍ਹਾਂ ਦੇ ਹੱਥ ਵਿਚ ਇਕ ਬਾਜ਼ ਹੁੰਦਾ ਸੀ। ਇਸ ਲਈ ਉਨ੍ਹਾਂ ਨੂੰ ‘ਕਲਗੀਧਰ ਦਸਮੇਸ਼’ ਜਾਂ ‘ਚਿੱਟਿਆਂ ਬਾਜਾਂ ਵਾਲਾ’ ਕਹਿ ਕੇ ਯਾਦ ਕੀਤਾ ਜਾਂਦਾ ਹੈ।
4.ਗੁਰੂ ਜੀ ਵਿੱਚ ਅਸਾਧਾਰਨ ਦਲੇਰੀ, ਨਿਡਰਤਾ ਅਤੇ ਆਤਮ ਵਿਸਵਾਸ਼ ਸੀ । ਉਨ੍ਹਾਂ ਨੇ ਪਹਾੜੀ ਰਾਜਿਆਂ ਤੇ ਮੁਗਲਾਂ ਨਾਲ ਲੜਦਿਆਂ ਅਦਭੁੱਤ ਦਲੇਰੀ, ਬਹਾਦਰੀ ਅਤੇ ਨਿਡਰਤਾ ਦਾ ਸਬੂਤ ਦਿੱਤਾ। ਉਨ੍ਹਾਂ ਨੇ ਬਿਨਾ ਕਿਸੇ ਡਰ ਦੇ ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਵਰਗਾ ਖ਼ਤ ਲਿਖਿਆ।
5.ਗੁਰੂ ਜੀ ਬਲੀਦਾਨ ਦੀ ਮੂਰਤ ਸਨ । ਉਨ੍ਹਾਂ ਨੇ ਆਪਣੇ ਪਿਤਾ, ਚਾਰੇ ਪੁੱਤਰ, ਮਾਤਾ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਧਰਮ ਤੋਂ ਕੁਰਬਾਨ ਕਰ ਦਿੱਤਾ।
6.ਗੁਰੂ ਸਾਹਿਬ ਲੋਕਾਂ ਨਾਲ ਨਿਮਰਤਾ ਅਤੇ ਪ੍ਰੇਮ ਦਾ ਵਰਤਾਓ ਕਰਦੇ ਸਨ। ਉਨ੍ਹਾਂ ਨੂੰ ਕਿਸੇ ਕਿਸਮ ਦਾ ਵੀ ਹੰਕਾਰ ਨਹੀਂ ਸੀ ।ਉਹ ਆਪਣੇ ਆਪ ਨੂੰ ਰੱਬ ਦਾ ਸੱਚਾ ਸੇਵਕ ਸਮਝਦੇ ਸਨ ।
7. ਗੁਰੂ ਸਾਹਿਬ ਦੇ ਉਦਾਰ ਅਤੇ ਸਹਿਨਸ਼ੀਲ ਹੋਣ ਕਾਰਨ ਹੀ ਪੀਰ ਮੁਹੰਮਦ ਬੁੱਧੂ ਸ਼ਾਹ, ਨਿਹੰਗ ਖਾਂ ਨਬੀ ਖਾਂ ਅਤੇ ਗਨੀ ਖਾਂ ਵਰਗੇ ਮੁਸਲਮਾਨ ਗੁਰੂ ਜੀ ਦੇ ਮਿੱਤਰ ਸਨ। ਗੁਰੂ ਜੀ ਦੀ ਸੈਨਾ ਵਿੱਚ ਵੀ ਮੁਸਲਮਾਨ ਜਵਾਨ ਸਨ।
8. ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਭਾਸ਼ਾ ਦਾ ਪੂਰਾ ਗਿਆਨ ਸੀ । ਉਹ ਉੱਚ-ਕੋਟੀ ਦੇ ਕਵੀ ਵੀ ਸਨ। ‘ਜਾਪੁ ਸਾਹਿਬ , ‘ ਬਚਿੱਤਰ ਨਾਟਕ ‘, ‘ ਜ਼ਫਰਨਾਮਾ ‘, ‘ ਅਕਾਲ ਉਸਤਤ, ‘ ਸ਼ਸਤਰ ਨਾਮ ਮਾਲਾ ‘, ‘ ਚੰਡੀ ਦੀ ਵਾਰ ‘ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ।
9. ਗੁਰੂ ਗੋਬਿੰਦ ਸਿੰਘ ਜੀ ਇੱਕ ਉੱਤਮ ਸੰਗਠਕ ਸਨ। ਇਸ ਗੱਲ ਦਾ ਸਭ ਤੋਂ ਵੱਡਾ ਪ੍ਰਮਾਣ ਗੁਰੂ ਸਾਹਿਬ ਰਾਹੀਂ ਖਾਲਸਾ ਦੀ ਸਾਜਨਾ ਹੈ। ਸਿੱਟੇ ਵਜੋਂ ਨੀਵੀਆਂ ਜਾਤੀਆਂ ਨੂੰ ਨਵਾਂ ਜੀਵਨ ਮਿਲਿਆ। ਗੁਰੂ ਜੀ ਦੇ ਅਨੁਯਾਈਆਂ ਵਿੱਚ ਅਸਾਧਾਰਣ ਉਤਸ਼ਾਹ ਭਰਿਆ ਗਿਆ। ਜਿਨ੍ਹਾਂ ਲੋਕਾਂ ਨੇ ਕਦੇ ਤਲਵਾਰ ਦੀ ਮੁੱਠ ਨੂੰ ਹੱਥ ਨਹੀਂ ਸੀ ਲਾਇਆ . ਉਹ ਉੱਚ ਕੋਟੀ ਦੇ ਯੋਧੇ ਬਣ ਗਏ ।
10. ਉਹਨਾਂ ਨੇ ਲੋਕਤੰਤਰ ਦੇ ਨਿਯਮਾਂ ਨੂੰ ਪ੍ਰਚੱਲਤ ਕੀਤਾ।
11.ਗੁਰੂ ਜੀ ਦੇ ਯੋਗ ਅਤੇ ਸਫ਼ਲ ਸੈਨਾ ਨਾਇਕ ਹੋਣ ਦਾ ਸਭ ਤੋਂ ਵੱਡਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਨ੍ਹਾਂ ਨੇ ਜੀਵਨ ਭਰ ਆਪਣੇ ਸੀਮਤ ਸਾਧਨਾਂ ਨਾਲ ਹੀ ਸ਼ਕਤੀਸ਼ਾਲੀ ਮੁਗ਼ਲ ਸੈਨਾ ਦਾ ਸਫ਼ਲਤਾਪੂਰਵਕ ਟਾਕਰਾ ਕੀਤਾ ।
12. ਉਹ ਆਪਣੇ ਸਿੱਖਾਂ ਨੂੰ ਕਹਿੰਦੇ ਸਨ-ਸਰਬ ਉੱਚ ਈਸ਼ਵਰ ਦਾ ਜਾਪ ਕਰੋ, ਸ਼ੁੱਧ ਚਰਿੱਤਰ ਰੱਖੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੇ।
13. ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁਰਖਾਂ ਵਾਂਗ ਸਿੱਖਾਂ ਦੇ ਮਹਾਨ ਧਾਰਮਿਕ ਨੇਤਾ ਜਾਂ ਗੁਰੂ ਸਨ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ।
ਪ੍ਰ.7. ਚਮਕੌਰ ਸਾਹਿਬ ਅਤੇ ਖਿਦਰਾਏ ਦੀ ਲੜਾਈ ਦਾ ਹਾਲ ਲਿਖੋ?
ਉੱਤਰ-ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀਆਂ ਗਈਆਂ ਚਮਕੌਰ ਸਾਹਿਬ ਅਤੇ ਖਿਦਰਾਣੇ ਦੀਆਂ ਲੜਾਈਆਂ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਹਨ।
ਚਮਕੌਰ ਸਾਹਿਬ ਦਾ ਯੁੱਧ, 1705 ਈ : ਸਰਸਾ ਨਦੀ ਨੂੰ ਪਾਰ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਕੁੱਝ ਸਿੱਖ ਅਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ –ਘਨੌਲਾ ਅਤੇ ਕੋਟਲਾ ਨਿਹੰਗ ਖਾਂ ਹੁੰਦੇ ਹੋਏ ਚਮਕੌਰ ਸਾਹਿਬ ਪੁੱਜੇ । ਉਸ ਸਮੇਂ ਉਹਨਾਂ ਨਾਲ ਕੇਵਲ 40 ਸਿੱਖ ਸਨ। ਉਹਨਾਂ ਨੇ ਉਥੇ ਇੱਕ ਕੱਚੀ ਗੜ੍ਹੀ ਵਿੱਚ ਜਾ ਸ਼ਰਨ ਲਈ। ਜਦੋਂ ਉਹਨਾਂ ਉੱਤੇ ਵੈਰੀ ਦੀ ਸੈਨਾ ਨੇ ਹਮਲਾ ਕੀਤਾ, ਤਾਂ ਉਹਨਾਂ ਨੇ ਉਸ ਦਾ ਡੱਟ ਕੇ ਮੁਕਾਬਲਾ ਕੀਤਾ ।ਗੁਰੂ ਸਾਹਿਬ ਦੇ ਦੋਹਾਂ ਸਾਹਿਬਜ਼ਾਦਿਆਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ । ਅੰਤ ਨੂੰ ਵੈਰੀ ਦੇ ਆਹੂ ਲਾਹੁੰਦੇ ਹੋਏ ਉਹ ਸ਼ਹੀਦੀ ਪ੍ਰਾਪਤ ਕਰ ਗਏ। ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ – ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਹਿੰਮਤ ਸਿੰਘ- ਵੀ ਇੱਥੇ ਹੀ ਸ਼ਹੀਦੀ ਪਾ ਗਏ। ਅੰਤ ਨੂੰ ਗੁਰੂ ਜੀ ਦੇ 40 ਸਿੰਘਾਂ ਵਿਚੋਂ ਕੇਵਲ ਪੰਜ ਸਿੰਘ ਰਹਿ ਗਏ। ਉਹਨਾਂ ਨੇ ਹੁਕਮਨਾਮਾ ਦੇ ਰੂਪ ਵਿੱਚ ਗੁਰੂ ਜੀ ਨੂੰ ਚਮਕੌਰ ਸਾਹਿਬ ਛੱਡ ਜਾਣ ਤੇ ਮਜਬੂਰ ਕਰ ਦਿੱਤਾ। ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਉਹਨਾਂ ਨਾਲ ਗੜ੍ਹੀ ਤੋਂ ਬਾਹਰ ਚਲੇ ਗਏ। ਬਾਕੀ ਦੇ ਸਿੰਘ ਲੜਦੇ – ਲੜਦੇ ਉੱਥੇ ਹੀ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਦੀ ਮਾਛੀਵਾੜਾ, ਆਲਮਗੀਰ, ਦੀਨਾ, ਕਾਂਗੜਾ ਥਾਵਾਂ ‘ਤੇ ਹੁੰਦੇ ਹੋਏ ਖਿਦਰਾਣੇ ਦੀ ਢਾਬ ਵੱਲ ਚਲੇ ਗਏ।
ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ) ਦਾ ਯੁੱਧ : ਚਮਕੌਰ ਸਾਹਿਬ ਤੋਂ ਚੱਲ ਕੇ ਜਦ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੇ ਪੁੱਜੇ ਤਾਂ ਉਸ ਸਮੇਂ ਤਕ ਉਹਨਾਂ ਨਾਲ ਬੇਸ਼ੁਮਾਰ ਸਿੱਖ ਰਲ ਗਏ ਸਨ। ਜਿਹੜੇ ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ਉਹ ਵੀ ਉੱਥੇ ਪੁੱਜ ਗਏ ਸਨ । ਉਹਨਾਂ ਨਾਲ ਮਾਈ ਭਾਗੋ ਖਾਸ ਤੌਰ ‘ਤੇ ਗੁਰੂ ਜੀ ਦੇ ਪੱਖ ਵਿੱਚ ਲੜਨ ਲਈ ਉੱਥੇ ਪੁੱਜੀ ਸੀ। ਉਸ ਸਮੇਂ ਗੁਰੂ ਜੀ ਕੋਲ ਲਗਭਗ 2,000 ਸਿੱਖ ਸੈਨਿਕ ਸਨ। ਦੂਸਰੇ ਪਾਸੇ 10,000 ਸੈਨਿਕਾਂ ਦੀ ਵਿਸ਼ਾਲ ਸੈਨਾ ਲੈ ਕੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਉਥੇ ਪੁੱਜਾ । 29 ਦਸੰਬਰ, 1705 ਈ : ਵਿੱਚ ਖਿਦਰਾਣਾ ਦੀ ਢਾਬ ਉੱਤੇ ਘਮਸਾਣ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਵੀ ਗੁਰੂ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੀ ਅਦੁੱਤੀ ਬਹਾਦਰੀ ਦਾ ਸਬੂਤ ਦਿੱਤਾ । ਉਹਨਾਂ ਦੇ ਦੁਸ਼ਮਣ ਦੇ ਆਹੂ ਵੀ ਲਾਹੇ। ਉੱਥੇ ਪਾਈ ਦੀ ਘਾਟ ਹੋਣ ਕਰਕੇ ਮੁਗਲਾਂ ਲਈ ਲੜਨਾ ਬੜਾ ਔਖਾ ਸੀ । ਸਿੱਟੇ ਵਜੋਂ ਮੁਗਲਾਂ ਨੂੰ ਹਾਰ ਕੇ ਭੱਜ ਜਾਣਾ ਪਿਆ। ਭਾਵੇਂ ਮਾਈ ਭਾਗੋਂ ਬੁਰੀ ਤਰ੍ਹਾਂ ਜ਼ਖਮੀ ਹੋਈ ਅਤੇ ਉਹਨਾਂ ਦੇ ਬੇਦਾਵਾ ਵਾਲੇ ਚਾਲੀ ਸਿੰਘ ਸ਼ਹੀਦ ਹੋ ਗਏ ਪਰ ਜਿੱਤ ਗੁਰੂ ਜੀ ਦੀ ਹੀ ਹੋਈ। ਗੁਰੂ ਜੀ ਨੇ ਚਾਲੀ ਸਿੰਘਾਂ ਦੀ ਬਹਾਦਰੀ ਦੇਖ ਕੇ ਉਹਨਾਂ ਦੇ ਮੁਖੀ ਭਾਈ ਮਹਾਂ ਸਿੰਘ ਦੇ ਸਾਹਮਣੇ ਉਹਨਾਂ ਵੱਲੋਂ ਦਿੱਤਾ ਬੇਦਾਵਾ ਪਾੜ ਦਿੱਤਾ । ਉਹਨਾਂ ਸਿੱਖਾਂ ਨੂੰ ਹੁਣ ਇਤਿਹਾਸ ਵਿੱਚ ‘ ਚਾਲੀ ਮੁਕਤੇ ‘ ਕਹਿ ਕੇ ਯਾਦ ਕੀਤਾ ਜਾਂਦਾ ਹੈ । ਉਹਨਾਂ ਦੀ ਯਾਦ ਵਿੱਚ ਹੀ ਖਿਦਰਾਣੇ ਦੀ ਢਾਬਾ ‘ ਦਾ ਨਾਂ ‘ ਮੁਕਤਸਰ ‘ ਪੈ ਗਿਆ।