PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
10th Social Science

His ਪਾਠ 3. ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ 10th-sst-notes

dkdrmn
380 Views
21 Min Read
Share
21 Min Read
SHARE
Listen to this article

ਪਾਠ 3 . ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ

ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਭਗ 1-15 ਸ਼ਬਦਾਂ ਵਿੱਚ ਦਿਓ:-

ਪ੍ਰ.1.ਕਿਸ ਘਟਨਾ ਨੂੰ ਸੱਚਾ ਸੌਦਾ ਦਾ ਨਾਂ ਦਿੱਤਾ ਗਿਆ ਹੈ ?

ਉੱਤਰ-ਗੁਰੂ ਨਾਨਕ ਦੇਵ ਜੀ ਦੇ ਪਿਤਾ ਦੁਆਰਾ ਵਪਾਰ ਕਰਨ ਲਈ ਦਿੱਤੇ ਗਏ 20 ਰੁਪਈਆਂ ਨਾਲ, ਭੁੱਖੇ ਸਾਧੂਆਂ ਨੂੰ ਭੋਜਨ ਖੁਆਉਣ ਵਾਲੀ ਘਟਨਾ ਨੂੰ ‘ਸੱਚਾ ਸੌਦਾ ਦਾ ਨਾਂ ਦਿੱਤਾ ਗਿਆ ਹੈ।

ਪ੍ਰ.2.ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ ? ਉਨ੍ਹਾਂ ਦੇ ਪੁੱਤਰਾਂ ਦੇ ਨਾਂ ਲਿਖੋ ।

ਉੱਤਰ- ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ ਜੀ ਬਟਾਲਾ (ਗੁਰਦਾਸਪੁਰ) ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪੁੱਤਰਾਂ ਦੇ ਨਾਮ ਸ੍ਰੀ ਚੰਦ ਤੇ ਲਖਮੀ ਦਾਸ ਸਨ ।

ਪ੍ਰ.3.ਗੁਰੂ ਨਾਨਕ ਦੇਵ ਜੀ ਨੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ ਇਨ੍ਹਾਂ ਦਾ ਕੀ ਭਾਵ ਸੀ ?

ਉੱਤਰ- ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ‘ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ’ ਸ਼ਬਦ ਉਚਾਰੇ। ਇਨ੍ਹਾਂ ਦਾ ਭਾਵ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਇੱਕ ਸਮਾਨ ਹਨ।

ਪ੍ਰ.4.ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ, ਕੀ ਕੰਮ ਕੀਤਾ ?

ਉੱਤਰ- ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਨੇ ਦੌਲਤ ਖ਼ਾਂ ਲੋਧੀ ਦੇ ਸਰਕਾਰੀ ਮੋਦੀਖਾਨੇ ਵਿਚ ਭੰਡਾਰੀ ਦੀ ਨੌਕਰੀ ਕੀਤੀ ।

ਪ੍ਰ.5.ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਂ ਲਿਖੋ ।

ਉੱਤਰ- ਵਾਰ ਆਸਾ, ਵਾਰ ਮਲ੍ਹਾਰ,ਵਾਰ ਮਾਝ ਅਤੇ ਜਪੁਜੀ ਸਾਹਿਬ ।

ਪ੍ਰ.6.ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਵਿਖੇ ਕੀ ਵਿਚਾਰ ਦਿੱਤੇ ।

ਉੱਤਰ- ਕੁਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਲੱਗਾ ਹੋਣ ਕਾਰਨ ਬਹੁਤ ਲੋਕ ਉੱਥੇ ਇਕੱਠੇ ਹੋਏ ਸਨ। ਗੁਰੂ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਗਿਆ ਕਿ ਸੂਰਜ ਗ੍ਰਹਿਣ ਅਤੇ ਚੰਨ ਗ੍ਰਹਿਣ ਸੰਬੰਧੀ ਝੂਠੇ ਵਹਿਮਾਂ-ਭਰਮਾਂ ਵਿਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਪਰਮਾਤਮਾ ਦੀ ਭਗਤੀ ਤੇ ਸ਼ੁਭ ਕੰਮ ਕਰਨੇ ਚਾਹੀਦੇ ਹਨ।

ਪ੍ਰ.7.ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ?

ਉੱਤਰ- ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਤੇ ਜੋਗੀਆਂ ਨੂੰ ਉਪਦੇਸ਼ ਦਿੱਤਾ ਕਿ ਸਿਰ ਉੱਤੇ ਸਵਾਹ ਮਲਣ, ਹੱਥ ਵਿੱਚ ਡੰਡਾ ਫੜ੍ਹਨ, ਸਿਰ ਮੰਨਾਉਣ ਅਤੇ ਸੰਸਾਰ ਤਿਆਗਣ ਵਰਗੇ ਅਡੰਬਰਾਂ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ ।

ਪ੍ਰ.8.ਗੁਰੂ ਨਾਨਕ ਦੇਵ ਜੀ ਦਾ ਪਰਮਾਤਮਾ ਕਿਹੋ ਜਿਹਾ ਸੀ ?

ਉੱਤਰ -ਗੁਰੂ ਜੀ ਅਨੁਸਾਰ ਪਰਮਾਤਮਾ ਨਿਰਾਕਾਰ, ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵਉੱਚ ਹੈ।

ਪ੍ਰ.9.ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ?

ਉੱਤਰ-ਜੋ ਸਦਗੁਣਾਂ ਦੇ ਧਾਗੇ ਤੋਂ ਬਣਿਆ ਹੋਵੇ।

ਪ੍ਰ.10.ਸੱਚੇ-ਸੌਦੇ ਤੋਂ ਕੀ ਭਾਵ ਹੈ ?

ਉੱਤਰ – ਇਸ ਤੋਂ ਭਾਵ ਉਹ ਪਵਿੱਤਰ ਵਪਾਰ ਜੋ ਗੁਰੂ ਜੀ ਨੇ 20 ਰੁਪਈਆ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਕੀਤਾ ਸੀ ।

ਅ) ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਭਗ 30-50 ਸ਼ਬਦਾਂ ਵਿੱਚ ਦਿਓ:-

ਪ੍ਰ.1.ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ ।

ਉੱਤਰ-1.ਗੁਰੂ ਜੀ ਅਨੁਸਾਰ ਪਰਮਾਤਮਾ ਇੱਕ ਹੈ।

2.ਪ੍ਰਮਾਤਮਾ ਸਰਬ ਸ਼ਕਤੀਮਾਨ ਅਤੇ ਸਰਬ ਵਿਆਪਕ ਹੈ, ਉਹ ਸੰਸਾਰ ਦੇ ਹਰ ਜੀਵ ਵਿਚ ਰਹਿੰਦਾ ਹੈ।

3.ਪ੍ਰਮਾਤਮਾ ਮਹਾਨ ਅਤੇ ਸਰਵ ਉੱਚ ਹੈ, ਉਸ ਦੀ ਮਹਾਨਤਾ ਅਤੇ ਸਰਵ ਉੱਚਤਾ ਨੂੰ ਬਿਆਨ ਕਰਨਾ ਮਨੁੱਖ ਲਈ ਸੰਭਵ ਨਹੀਂ।

4.ਪ੍ਰਮਾਤਮਾ ਦਾ ਕੋਈ ਰੰਗ ਰੂਪ ਜਾਂ ਆਕਾਰ ਨਹੀਂ ਹੈ, ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

5.ਸਾਨੂੰ ਜੋ ਕੁਝ ਵੀ ਮਿਲਦਾ ਹੈ ਉਹ ਪ੍ਰਮਾਤਮਾ ਦੀ ਦੇਣ ਹੈ।

ਪ੍ਰ.2.ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕਿੱਥੇ ਕਿੱਥੇ ਗਏ ?

ਉੱਤਰ- ਦੂਜੀ ਉਦਾਸੀ ਵੇਲੇ ਗੁਰੂ ਜੀ ਦੱਖਣ ਵੱਲ ਗਏ। ਉਹ ਗੁੰਟੂਰ, ਕਾਂਚੀਪੁਰਮ, ਤ੍ਰਿਚਨਾਪੱਲੀ, ਨਾਗਾਪਟਮ, ਰਾਮੇਸ਼ਵਰਮ, ਤ੍ਰਿਵੇਂਦਰਮ ਹੁੰਦੇ ਹੋਏ ਸ੍ਰੀ ਲੰਕਾ ਪਹੁੰਚੇ। ਸ੍ਰੀਲੰਕਾ ਦੇ ਜਾਫ਼ਨਾ ਇਲਾਕੇ ਵਿਚ ਗੁਰੂ ਜੀ ਦੀ ਫੇਰੀ ਦੇ ਪਰਮਾਣ ਮਿਲਦੇ ਹਨ। ਇੱਥੋਂ ਦਾ ਰਾਜਾ ਸ਼ਿਵਨਾਭ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਤ ਹੋਇਆ ਤੇ ਉਨ੍ਹਾਂ ਦਾ ਚੇਲਾ ਬਣ ਗਿਆ। ਸ੍ਰੀਲੰਕਾ ਤੋਂ ਵਾਪਸ ਮੁੜਦੇ ਹੋਏ ਉਹ ਪਨਾਰ, ਬਿਦਰ, ਉਜੈਨ, ਅਜਮੇਰ, ਮਥੁਰਾ, ਰਿਵਾੜੀ, ਹਿਸਾਰ, ਤਖਤੂਪੁਰਾ ਹੁੰਦੇ ਹੋਏ ਪਾਕਪਟਨ ਪਹੁੰਚੇ । ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਉਹ ਸੁਲਤਾਨਪੁਰ ਲੋਧੀ ਆ ਗਏ।

ਪ੍ਰ.3.ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ ।

ਉੱਤਰ -ਜਦੋਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਜੇ ਚੱਲ ਹੀ ਰਹੀ ਸੀ ਤਾਂ ਉਨ੍ਹਾਂ ਦੇ ਮਾਪਿਆਂ ਨੇ ਪੁਰਾਣੇ ਸਨਾਤਨੀ ਰੀਤੀ ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਾਉਣਾ ਚਾਹਿਆ। ਇਸ ਰਸਮ ਲਈ ਐਤਵਾਰ ਦਾ ਦਿਨ ਨਿਸ਼ਚਿਤ ਹੋਇਆ। ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸੂਤ ਦੇ ਧਾਗਿਆਂ ਨਾਲ ਨਹੀਂ, ਸਗੋਂ ਸਦਗੁਣਾਂ ਦੇ ਧਾਗਿਆਂ ਨਾਲ ਬਣੇ ਜਨੇਊ ਦੀ ਮੰਗ ਕੀਤੀ।

ਪ੍ਰ.4.ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿੱਚ ਕੀ ਕੀ ਕਿੱਤੇ ਅਪਣਾਏ ?

ਉੱਤਰ-ਗੁਰੂ ਨਾਨਕ ਦੇਵ ਜੀ ਅਧਿਆਤਮਕ ਗੱਲਾਂ ਵੱਲ ਬੜੀ ਦਿਲਚਸਪੀ ਰੱਖਦੇ ਸਨ। ਗੁਰੂ ਜੀ ਦੀਆਂ ਰੁਚੀਆਂ ਵਿੱਚ ਤਬਦੀਲੀ ਲਿਆਉਣ ਲਈ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਨ੍ਹਾਂ ਨੂੰ ਘਰ ਦੀਆਂ ਮੱਝਾਂ ਚਰਾਉਣ ਦਾ ਕੰਮ ਦਿੱਤਾ। ਉੱਥੇ ਉਹ ਆਪਣਾ ਧਿਆਨ ਪ੍ਰਭੂ ਭਗਤੀ ਵੱਲ ਲਾ ਲੈਂਦੇ ਤੇ ਮੱਝਾਂ ਖੇਤਾਂ ਦਾ ਉਜਾੜਾ ਕਰ ਦਿੰਦੀਆਂ । ਮਹਿਤਾ ਕਾਲੂ ਜੀ ਨੂੰ ਉਲਾਂਭੇ ਆਉਂਦੇ ਰਹਿੰਦੇ । ਉਸ ਤੋਂ ਬਾਅਦ ਗੁਰੂ ਜੀ ਨੂੰ ਖੇਤੀ ਦਾ ਕੰਮ ਸੌਂਪ ਦਿੱਤਾ ਉਸ ਵਿਚ ਵੀ ਉਨ੍ਹਾਂ ਨੇ ਕੋਈ ਖਾਸ ਦਿਲਚਸਪੀ ਨਾਲ ਦਿਖਾਈ । ਫਿਰ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਵਪਾਰ ਕਰਨ ਲਈ ਵੀਹ ਰੁਪਏ ਦਿੱਤੇ ਕਿ ਕਿਸੇ ਮੰਡੀ ਵਿੱਚ ਜਾ ਕੇ ਖ਼ਰਾ ਅਤੇ ਮੁਨਾਫ਼ੇ ਵਾਲਾ ਸੌਦਾ ਕਰਕੇ ਲਿਆਵੇ, ਪਰ ਗੁਰੂ ਜੀ ਨੇ ਵੀਹ ਰੁਪਏ ਭੁੱਖੇ ਸਾਧੂਆਂ ਨੂੰ ਭੋਜਨ ਖੁਆਉਣ ‘ਤੇ ਖਰਚ ਦਿੱਤੇ।

ਪ੍ਰ.5.ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕਿਹੜੇ ਕਿਹੜੇ ਸਥਾਨਾਂ ਤੇ ਗਏ ?

ਉੱਤਰ-ਪਹਿਲੀ ਉਦਾਸੀ ਸਮੇਂ ਗੁਰੂ ਜੀ, ਭਾਰਤ ਦੇ ਪੂਰਬੀ ਅਤੇ ਦੱਖਣੀ ਇਲਾਕੇ ਵਿੱਚ ਗਏ। ਇਸ ਉਦਾਸੀ ਸਮੇਂ ਭਾਈ ਮਰਦਾਨਾ ਉਨ੍ਹਾਂ ਦਾ ਸਾਥੀ ਸੀ। ਸੁਲਤਾਨਪੁਰ ਲੋਧੀ ਤੋਂ ਚੱਲ ਕੇ ਗੁਰੂ ਜੀ ਸੱਯਦਪੁਰ ਗਏ। ਉਸ ਤੋਂ ਬਾਅਦ ਤੁਲੰਬਾ, ਕੁਰੂਕਸ਼ੇਤਰ, ਪਾਣੀਪਤ, ਦਿੱਲੀ ,ਹਰਿਦੁਆਰ, ਕੇਦਾਰਨਾਥ, ਬਦਰੀਨਾਥ, ਜੋਸ਼ੀਮਠ, ਬਨਾਰਸ, ਗਯਾ,ਪਟਨਾ, ਹਾਜੀਪੁਰ, ਬਿਹਾਰ, ਬੰਗਾਲ, ਅਸਾਮ, ਧੁਬਰੀ, ਕਾਮਰੂਪ, ਗੁਹਾਟੀ, ਸਿਲਹਟ, ਸ਼ਿਲਾਂਗ, ਢਾਕਾ, ਕਟਕ, ਉੜੀਸਾ ਵਿਚ ਜਗਨਨਾਥ ਪੁਰੀ ਗਏ । ਧਬੁਰੀ ਤੋਂ ਗੁਰੂ ਨਾਨਕ ਦੇਵ ਜੀ ਨੇ ਦੱਖਣ ਵੱਲ ਚਾਲੇ ਪਾਏ।

ਪ੍ਰ.6.ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ।

ਉੱਤਰ- ਤੀਜੀ ਉਦਾਸੀ ਵੇਲੇ ਗੁਰੂ ਜੀ ਉੱਤਰ ਵੱਲ ਗਏ । ਉਨ੍ਹਾਂ ਦੇ ਨਾਲ ਹੱਸੂ ਨਾਂ ਦਾ ਇੱਕ ਲੁਹਾਰ ਅਤੇ ਸੀਹਾਂ ਨਾਂ ਦਾ ਇੱਕ ਛੀਂਬਾ ਸੀ ।

ਇਸ ਉਦਾਸੀ ਦੌਰਾਨ ਉਹ ਹਿਮਾਚਲ ਪ੍ਰਦੇਸ਼, ਬਿਲਾਸਪੁਰ, ਮੰਡੀ, ਸਕੇਤ, ਰਵਾਲਸਰ, ਜਵਾਲਾ ਜੀ, ਕਾਂਗੜਾ, ਕੁੱਲੂ, ਸਪਿਤੀ, ਤਿੱਬਤ, ਕੈਲਾਸ਼ ਪਰਬਤ, ਲੱਦਾਖ, ਪਹਿਲਗਾਮ, ਮਟਨ, ਬਾਰਾਮੂਲਾ, ਅਨੰਤਨਾਗ, ਸ੍ਰੀਨਗਰ ਅਤੇ ਸਿਆਲਕੋਟ ਪੁੱਜੇ ਸਨ। ਉੱਥੋਂ ਉਹ ਆਪਣੇ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ।

ਪ੍ਰ.7.ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਉ।

ਉੱਤਰ ਆਪਣੀ ਅੰਤਲੀ ਉਦਾਸੀ ਸੰਪੂਰਨ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਜਾ ਵੱਸੇ। ਆਪਣੇ ਜੀਵਨ ਦੇ ਆਖਰੀ ਅਠਾਰਾਂ ਸਾਲ ਉਨ੍ਹਾਂ ਨੇ ਕਰਤਾਰਪੁਰ ਵਿਚ ਆਪਣੇ ਪਰਿਵਾਰ ਨਾਲ ਇਕ ਆਦਰਸ਼ਕ ਗ੍ਰਹਿਸਥੀ ਦੇ ਰੂਪ ਗੁਜ਼ਾਰੇ। ਇਸ ਸਮੇਂ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ। ਉਨ੍ਹਾਂ ਨੇ ਉੱਥੇ ਹੀ ‘ਵਾਰ ਮਲ੍ਹਾਰ’, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ’, ‘ਓਅੰਕਾਰ,’ ‘ਪੱਟੀ, ‘ਥਿਤ’’ਬਾਰਾ ਮਾਹਾ’, ਆਦਿ ਬਾਣੀਆਂ ਦੀ ਰਚਨਾ ਕੀਤੀ । ਕਰਤਾਰਪੁਰ ਵਿੱਖੇ ਹੀ ਉਨ੍ਹਾਂ ਨੇ ‘ਸੰਗਤ’ ਅਤੇ ‘ਪੰਗਤ’ ਦੀ ਨੀਂਹ ਰੱਖੀ ਜਿਸ ਨਾਲ ਮਨੁੱਖ ਜਾਤੀ ਵਿੱਚੋਂ ਊਚ-ਨੀਚ ਦਾ ਫ਼ਰਕ ਮਿਟ ਗਿਆ।ਆਪਣਾ ਅੰਤਲਾ ਸਮਾਂ ਨੇੜੇ ਆਉਂਦਿਆਂ ਦੇਖ, ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ।

ੲ) ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਭਗ 100 -120 ਸ਼ਬਦਾਂ ਵਿੱਚ ਦਿਓ:-

ਪ੍ਰ.1.ਗੁਰੂ ਨਾਨਕ ਦੇਵ ਜੀ ਦੀਆਂ ਕੋਈ ਛੇ ਸਿੱਖਿਆਵਾਂ ਬਾਰੇ ਲਿਖੋ ।

ਉੱਤਰ-1.ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ। ਪਰਮਾਤਮਾ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਤੋਂ ਉਚੇਰਾ ਹੈ।ਦੁਨੀਆਂ ਦਾ ਕੋਈ ਦੇਵਤਾ ਉਸ ਦੀ ਥਾਂ ਨਹੀਂ ਲੈ ਸਕਦਾ ।

2.ਪਰਮਾਤਮਾ ਸਰਬ ਸ਼ਕਤੀਮਾਨ ਅਤੇ ਸਰਬ- ਵਿਆਪਕ ਹੈ। ਉਹ ਸੰਸਾਰ ਦੇ ਹਰ ਜੀਵ ਵਿਚ ਰਹਿੰਦਾ ਹੈ।

3.ਗੁਰੂ ਜੀ ਅਨੁਸਾਰ ਪਰਮਾਤਮਾ ਮਹਾਨ ਅਤੇ ਸਰਵ-ਉੱਚ ਹੈ। ਉਸ ਦੀ ਮਹਾਨਤਾ ਅਤੇ ਸਰਵ-ਉੱਚਤਾ ਨੂੰ ਬਿਆਨ ਕਰਨਾ ਮਨੁੱਖ ਲਈ ਸੰਭਵ ਨਹੀਂ ।

4.ਪ੍ਰਮਾਤਮਾ ਨਿਰਾਕਾਰ ਹੈ। ਪਰਮਾਤਮਾ ਦਾ ਕੋਈ ਰੰਗ- ਰੂਪ ਜਾਂ ਆਕਾਰ ਨਹੀਂ ਹੈ। ਇਸ ਲਈ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

5.ਪ੍ਰਮਾਤਮਾ ਬਹੁਤ ਦਿਆਲੂ ਹੈ। ਸਾਨੂੰ ਜੋ ਕੁਝ ਵੀ ਮਿਲਦਾ ਹੈ ਉਹ ਸਭ ਪ੍ਰਮਾਤਮਾ ਦੀ ਦੇਣ ਹੈ।

6.ਸ੍ਰਿਸ਼ਟੀ ਦਾ ਹਰ ਕੰਮ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਹੈ। ਸਾਨੂੰ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ।

7.ਪ੍ਰਮਾਤਮਾ ਦੀ ਮਿਹਰ ਅਤੇ ਦਇਆ ਪ੍ਰਾਪਤ ਕਰਨ ਲਈ ਆਤਮ ਤਿਆਗ ਜਾਂ ਆਤਮ ਸਮਰਪਣ ਬਹੁਤ ਜ਼ਰੂਰੀ ਹੈ।

ਪ੍ਰ.2.ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਬਾਰੇ ਵਿਸਥਾਰ ਸਹਿਤ ਲਿਖੋ

ਉੱਤਰ-ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਲਗਪਗ 1500 ਈਸਵੀ ਵਿੱਚ ਆਰੰਭ ਕੀਤੀ। ਜਿਸ ਵਿਚ ਉਹ ਭਾਰਤ ਦੇ ਪੂਰਬੀ ਅਤੇ ਦੱਖਣੀ ਇਲਾਕੇ ਵਿੱਚ ਗਏ । ਇਸ ਉਦਾਸੀ ਸਮੇਂ ਭਾਈ ਮਰਦਾਨਾ ਉਨ੍ਹਾਂ ਦਾ ਸਾਥੀ ਸੀ। ਉਹ ਗੁਰੂ ਜੀ ਦਾ ਰਬਾਬੀ ਵੀ ਸੀ।

* ਪਹਿਲੀ ਉਦਾਸੀ ਸਮੇਂ ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸੈਦਪੁਰ (ਐਮਨਾਬਾਦ) ਗਏ। ਉੱਥੇ ਗੁਰੂ ਜੀ ਨੇ ਲਾਲੋ ਨਾਮਕ ਤਰਖਾਣ ਨੂੰ ਆਪਣਾ ਸ਼ਰਧਾਲੂ ਬਣਾਇਆ। ਉਨ੍ਹਾਂ ਨੇ ਮਲਕ ਭਾਗੋ ਦਾ ਰਿਸ਼ਵਤ ਅਤੇ ਧੱਕੇਸ਼ਾਹੀ ਨਾਲ ਜੋੜਿਆ ਹੋਇਆ ਅੰਨ ਅਸਵੀਕਾਰ ਕੀਤਾ ।

* ਸੈਦਪੁਰ ਤੋਂ ਗੁਰੂ ਜੀ ਤੁਲੰਬਾ ਗਏ ਜਿੱਥੇ ਉਨ੍ਹਾਂ ਦੀ ਮੁਲਾਕਾਤ ਸੱਜਣ ਠੱਗ ਨਾਲ ਹੋਈ। ਉਹ ਗੁਰੂ ਜੀ ਦੀ ਬਾਣੀ ਅਤੇ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਦਾ ਲਈ ਠੱਗੀ ਛੱਡ ਗਿਆ ਤੇ ਗੁਰੂ ਜੀ ਦਾ ਸੇਵਕ ਬਣ ਗਿਆ ।

* ਤੁਲੰਬਾ ਤੋਂ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਗਏ। ਉੱਥੇ ਉਨ੍ਹਾਂ ਨੇ ਸੂਰਜ ਗ੍ਰਹਿਣ ਦੇਖਣ ਲਈ ਇਕੱਠੇ ਹੋਏ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਸੂਰਜ ਅਤੇ ਚੰਨ ਗ੍ਰਹਿਣ ਸੰਬੰਧੀ ਝੂਠੇ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ। * ਕੁਰੂਕਸ਼ੇਤਰ ਤੋਂ ਗੁਰੂ ਜੀ ਪਾਣੀਪਤ, ਪਾਈਪਤ ਤੋਂ ਦਿੱਲੀ ਅਤੇ ਦਿੱਲੀ ਤੋਂ ਹਰਦੁਆਰ ਪਹੁੰਚੇ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਸੂਰਜ ਵੱਲ ਦਿੱਤਾ ਹੋਇਆ ਪਾਣੀ ਤੁਹਾਡੇ ਪਿਤਰਾਂ ਤੱਕ ਨਹੀਂ ਪਹੁੰਚਦਾ।

* ਹਰਿਦੁਆਰ ਤੋਂ ਪਿੱਛੋਂ ਗੁਰੂ ਜੀ ਕੇਦਾਰਨਾਥ, ਬਦਰੀਨਾਥ ਅਤੇ ਜੋਸ਼ੀਮੱਠ ਆਦਿ ਥਾਵਾਂ ਤੋਂ ਹੁੰਦੇ ਹੋਏ ਗੋਰਖਮਤਾ ਪਹੁੰਚੇ। ਇੱਥੇ ਉਨ੍ਹਾਂ ਨੇ ਗੋਰਖਨਾਥ ਦੇ ਚੇਲਿਆਂ ਨੂੰ ਉਪਦੇਸ਼ ਦਿੱਤਾ ਕਿ ਕੰਨਾਂ ਵਿੱਚ ਮੁੰਦਰਾ ਪਾਉਣ, ਪਿੰਡੇ ਤੇ ਸਵਾਹ ਮਲਣ, ਸਿਰ ਮੰਨਾਉਣ ਅਤੇ ਸੰਸਾਰ ਤਿਆਗਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ

* ਇਸ ਤੋਂ ਬਾਅਦ ਗੁਰੂ ਜੀ ਬਨਾਰਸ ਗਏ ਜਿੱਥੇ ਉਨ੍ਹਾਂ ਦੀ ਮੁਲਾਕਾਤ ਪੰਡਿਤ ਚਤੁਰਦਾਸ ਨਾਲ ਹੋਈ ਜੋ ਗੁਰੂ ਜੀ ਦਾ ਅਨੁਯਾਈ ਬਣ ਗਿਆ ।

* ਬਨਾਰਸ ਤੋਂ ਚੱਲ ਕੇ ਗੁਰੂ ਜੀ ਗਯਾ, ਪਟਨਾ, ਹਾਜੀਪੁਰ, ਬਿਹਾਰ, ਬੰਗਾਲ ਹੁੰਦੇ ਹੋਏ ਆਸਾਮ ਪਹੁੰਚੇ। ਧੁਬਰੀ ਦੇ ਸਥਾਨ ‘ਤੇ ਉਨ੍ਹਾਂ ਦੀ ਮੁਲਾਕਾਤ ਸੰਤ ਸ਼ੰਕਰਦੇਵ ਨਾਲ ਹੋਈ ।

* ਕਾਮਰੂਪ ਵਿੱਚ ਗੁਰੂ ਜੀ ਨੇ ਨੂਰ ਸ਼ਾਹ ਨਾਂ ਦੀ ਇੱਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਕਿ ਸੱਚੀ ਸੁੰਦਰਤਾ ਉੱਚੇ ਚਰਿੱਤਰ ਵਿੱਚ ਹੀ ਹੈ ।

* ਇਸ ਤੋਂ ਬਾਅਦ ਗੁਰੂ ਜੀ ਗੁਹਾਟੀ, ਸ਼ਿਲਾਂਗ, ਸਿਲਹਟ, ਢਾਕਾ, ਕਟਕ, ਉੜੀਸਾ ਵਿਚ ਜਗਨਨਾਥ ਪੁਰੀ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਦੱਖਣ ਵਾਲੇ ਪਾਸੇ ਚਾਲੇ ਪਾ ਲਏ ।

ਪ੍ਰ.2.ਗੁਰੂ ਨਾਨਕ ਦੇਵ ਜੀ ਦੇ ਬਚਪਨ ਤੇ ਚਾਨਣਾ ਪਾਓ ।

ਉੱਤਰ :-ਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਵਿੱਚ ਇੱਕ ਅਸਾਧਾਰਨ ਅਤੇ ਗੰਭੀਰ ਕਿਸਮ ਦੇ ਬਾਲਕ ਸਨ । * ਉਹ ਆਪਣੀ ਉਮਰ ਦੇ ਦੂਜੇ ਬੱਚਿਆਂ ਵਾਂਗ ਖੇਡਣ-ਕੁੱਦਣ ਵਿੱਚ ਬਹੁਤ ਘੱਟ ਰੁਚੀ ਰੱਖਦੇ ਸਨ।

* ਉਹ ਆਪਣੇ ਸਾਥੀਆਂ ਨਾਲ ਈਸ਼ਵਰ ਦੀ ਮਹਿਮਾ ਦੀ ਹੀ ਗੱਲ ਕਰਿਆ ਕਰਦੇ ਸਨ।

* ਉਹ ਆਪਣੇ ਘਰ ਤੋਂ ਰੋਟੀ, ਕੱਪੜਾ ਆਦਿ ਲਿਆ ਕੇ ਗ਼ਰੀਬ ਬੱਚਿਆਂ ਵਿੱਚ ਵੰਡ ਦਿੰਦੇ ਸਨ ।

* ਗੁਰੂ ਨਾਨਕ ਦੇਵ ਜੀ ਨੂੰ ਸੱਤ ਸਾਲਾਂ ਦੀ ਉਮਰ ਵਿੱਚ ਪੰਡਿਤ ਗੋਪਾਲ ਦੀ ਪਾਠਸ਼ਾਲਾ ਵਿੱਚ ਭੇਜਿਆ ਗਿਆ। ਪਾਠਸ਼ਾਲਾ ਵਿਚ ਉਹਨਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਵਿੱਦਿਆ ਪ੍ਰਾਪਤ ਕੀਤੀ।

* ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਦੱਸਦੀਆਂ ਹਨ ਕਿ ਉਨ੍ਹਾਂ ਨੇ ਪੰਡਿਤ ਨੂੰ ਈਸ਼ਵਰ ਸੰਬੰਧੀ ਸਵਾਲ ਪੁੱਛ ਕੇ ਸੋਚਾਂ ਵਿੱਚ ਪਾ ਦਿੱਤਾ ਸੀ। ਇਸ ਤੋਂ ਬਾਅਦ ਗੁਰੂ ਜੀ ਨੂੰ ਸੰਸਕ੍ਰਿਤ ਪੜ੍ਹਨ ਲਈ ਪੰਡਿਤ ਬ੍ਰਿਜ ਲਾਲ ਕੋਲ ਭੇਜਿਆ ਗਿਆ।

* ਸਿੱਖ ਰਵਾਇਤਾਂ ਅਨੁਸਾਰ ਬਾਲ ਗੁਰੂ ਨਾਨਕ ਦੇਵ ਜੀ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਭੇਜਿਆ ਗਿਆ।

* ਜਦੋਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਜੇ ਚਲੀ ਰਹੀ ਸੀ ਤਾਂ ਉਨ੍ਹਾਂ ਦੇ ਮਾਪਿਆਂ ਨੇ ਪੁਰਾਣੇ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਾਉਣਾ ਚਾਹਿਆ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਸੂਤ ਦੇ ਧਾਗਿਆਂ ਨਾਲ ਨਹੀਂ, ਸਗੋਂ ਸਦਗੁਣਾਂ ਦੇ ਧਾਗਿਆਂ ਨਾਲ ਬਣੇ ਜਨੇਊ ਦੀ ਮੰਗ ਕੀਤੀ।

* ਉਨ੍ਹਾਂ ਦੇ ਪਿਤਾ ਨੇ ਗੁਰੂ ਜੀ ਨੂੰ ਇੱਕ ਵਾਰ ਵੀਹ ਰੁਪਏ ਦੇ ਕੇ ਕਿਸੇ ਮੰਡੀ ਵਿੱਚ ਖ਼ਰਾ ਤੇ ਮੁਨਾਫ਼ੇ ਵਾਲਾ ਸੌਦਾ ਕਰਨ ਲਈ ਭੇਜਿਆ ਪਰ ਉਨ੍ਹਾਂ ਨੇ ਰਸਤੇ ਵਿੱਚ ਉਹ ਵੀਹ ਰੁਪਿਆਂ ਨਾਲ ਭੁੱਖੇ ਸਾਧੂਆਂ ਨੂੰ ਰੋਟੀ ਖਵਾ ਦਿੱਤੀ ਇਸ ਘਟਨਾ ਨੂੰ ‘ਸੱਚਾ ਸੌਦਾ’ ਕਿਹਾ ਜਾਂਦਾ ਹੈ।

ਪ੍ਰ.4.ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਦੇ ਸਮੇਂ ਦਾ ਵਰਨਣ ਕਰੋ ।

ਉੱਤਰ-ਗੁਰੂ ਜੀ ਦਾ ਘਰ ਦੇ ਕੰਮਾਂ ਵਿੱਚ ਮਨ ਨਾ ਲੱਗਦਾ ਦੇਖ ਕੇ, ਮਹਿਤਾ ਕਾਲੂ ਜੀ ਨੇ ਸਥਾਨ ਬਦਲਣ ਲਈ ਗੁਰੂ ਜੀ ਨੂੰ 1486-87 ਵਿੱਚ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ। ਉੱਥੇ ਉਹ ਆਪਣੀ ਭੈਣ ਨਾਨਕੀ ਦੇ ਪਤੀ ਜੈਰਾਮ ਕੋਲ ਰਹਿਣ ਲੱਗੇ। ਗੁਰੂ ਜੀ ਨੂੰ ਫਾਰਸੀ ਅਤੇ ਗਣਿਤ ਦਾ ਗਿਆਨ ਤਾਂ ਹੈ ਹੀ ਸੀ ਇਸ ਲਈ ਜੈਰਾਮ ਦੀ ਸਿਫ਼ਾਰਸ਼ ਤੇ ਸੁਲਤਾਨਪੁਰ ਲੋਧੀ ਦੇ ਫ਼ੌਜਦਾਰ ਦੌਲਤ ਖਾਂ ਨੇ ਗੁਰੂ ਜੀ ਨੂੰ ਸਰਕਾਰੀ ਮੋਦੀਖਾਨੇ ਵਿਚ ਭੰਡਾਰੀ ਦੀ ਨੌਕਰੀ ਦੇ ਦਿੱਤੀ। ਉਹ ਆਪਣਾ ਕੰਮ ਬੜੀ ਹੀ ਇਮਾਨਦਾਰੀ ਨਾਲ ਕਰਦੇ । ਫਿਰ ਵੀ ਕਿਸੇ ਨੇ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਕਰ ਦਿੱਤੀ । ਜਦੋਂ ਮੋਦੀਖਾਨੇ ਦੀ ਜਾਂਚ ਕੀਤੀ ਗਈ ਤਾਂ ਹਿਸਾਬ ਕਿਤਾਬ ਠੀਕ ਨਿਕਲਿਆ । ਗੁਰੂ ਜੀ ਨੇ ਆਪਣੀ ਪਤਨੀ ਨੂੰ ਵੀ ਉੱਥੇ ਹੀ ਬੁਲਾ ਲਿਆ ਅਤੇ ਉੱਥੇ ਸਾਦਾ ਅਤੇ ਗ੍ਰਹਿਸਥੀ ਜੀਵਨ ਗੁਜ਼ਾਰਨ ਲੱਗੇ । ਉਹ ਸਵੇਰੇ ਸ਼ਹਿਰ ਦੇ ਨਾਲ ਲੱਗਦੀ ਵੇਈਂ ਨਦੀ ਵਿੱਚ ਇਸ਼ਨਾਨ ਕਰਦੇ ਪਰਮਾਤਮਾ ਦਾ ਨਾਮ ਜਪਦੇ ਅਤੇ ਆਪਣੀ ਆਮਦਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਾਨ ਕਰ ਦਿੰਦੇ । ਜਨਮ ਸਾਖੀਆਂ ਅਨੁਸਾਰ ਗੁਰੂ ਨਾਨਕ ਸਾਹਿਬ ਹਰ ਰੋਜ਼ ਵਾਂਗ ਇੱਕ ਦਿਨ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ।ਉਹ ਤਿੰਨ ਦਿਨ ਘਰ ਵਾਪਸ ਨਾ ਮੁੜੇ । ਇਸ ਕਰਕੇ ਸੁਲਤਾਨਪੁਰ ਲੋਧੀ ਵਿਖੇ ਨਾਨਕ ਜੀ ਦੇ ਵੇਈਂ ਨਦੀ ਵਿੱਚ ਡੁੱਬ ਜਾਣ ਦੀ ਖ਼ਬਰ ਉੱਡ ਗਈ। ਗੁਰੂ ਨਾਨਕ ਦੇਵ ਜੀ ਨੂੰ ਤਿੰਨ ਦਿਨ ਵਿਸਮਾਦ ਅਵਸਥਾ ਵਿੱਚ ਰਹਿ ਕੇ ਗਿਆਨ ਦੀ ਪ੍ਰਾਪਤੀ ਹੋਈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ 1499 ਈਸਵੀ ਵਿੱਚ ਹੋਈ । ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਜੀ ਨੇ ‘ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ ਸ਼ਬਦ ਬੋਲੇ। ਇਨ੍ਹਾਂ ਮਹੱਤਵਪੂਰਨ ਸ਼ਬਦਾਂ ਨਾਲ ਉਨ੍ਹਾਂ ਨੇ ਆਪਣੇ ਉਪਦੇਸ਼ਾਂ ਦਾ ਆਰੰਭ ਕੀਤਾ ਅਤੇ ਆਪਣਾ ਅਗਲਾ ਜੀਵਨ

ਗਿਆਨ ਪ੍ਰਚਾਰ ਵਿੱਚ ਬਤੀਤ ਕੀਤਾ। ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਉਹਨਾਂ ਨੇ ਲੰਮੀਆਂ ਉਦਾਸੀਆਂ ਸ਼ੁਰੂ ਕਰ ਦਿੱਤੀਆਂ।

ਪ੍ਰ.5.ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਜੀਵਨ ਦਾ ਵਰਣਨ ਕਰੋ ।

ਉੱਤਰ- ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ 1469 ਈਸਵੀ ਨੂੰ ਹੋਇਆ। ਉਨ੍ਹਾਂ ਦਾ ਜਨਮ ਸਥਾਨ ਲਾਹੌਰ ਤੋਂ ਲਗਭਗ 64 ਕਿਲੋਮੀਟਰ ਦੱਖਣ-ਪੱਛਮ ਵੱਲ ਪਿੰਡ ਤਲਵੰਡੀ (ਨਨਕਾਣਾ ਸਾਹਿਬ) ਜ਼ਿਲ੍ਹਾ ਸੇਖੂਪੁਰਾ ਸੀ। ਗੁਰੂ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ। ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਸੀ ਜੋ ਜਗੀਰਦਾਰ ਰਾਏ ਬੁਲਾਰ ਕੋਲ ਪਟਵਾਰੀ ਸਨ। ਉਹ ਖੱਤਰੀ ਵੰਸ਼ ਦੇ ਬੇਦੀ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਨ । ਗੁਰੂ ਜੀ ਦੀ ਭੈਣ ਦਾ ਨਾਂ ਨਾਨਕੀ ਸੀ। ਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਵਿੱਚ ਇੱਕ ਅਸਾਧਾਰਨ ਅਤੇ ਗੰਭੀਰ ਕਿਸਮ ਦੇ ਬਾਲਕ ਸਨ ।

* ਉਹ ਆਪਣੀ ਉਮਰ ਦੇ ਦੂਜੇ ਬੱਚਿਆਂ ਵਾਂਗ ਖੇਡਣ- ਕੁੱਦਣ ਵਿੱਚ ਬਹੁਤ ਘੱਟ ਰੁਚੀ ਰੱਖਦੇ ਸਨ।

*ਉਹ ਆਪਣੇ ਸਾਥੀਆਂ ਨਾਲ ਈਸ਼ਵਰ ਦੀ ਮਹਿਮਾ ਦੀ ਹੀ ਗੱਲ ਕਰਿਆ ਕਰਦੇ ਸਨ।

* ਉਹ ਆਪਣੇ ਘਰ ਤੋਂ ਰੋਟੀ, ਕੱਪੜਾ ਆਦਿ ਲਿਆ ਕੇ ਗ਼ਰੀਬ ਬੱਚਿਆਂ ਵਿੱਚ ਵੰਡ ਦਿੰਦੇ ਸਨ ।

* ਗੁਰੂ ਨਾਨਕ ਦੇਵ ਜੀ ਨੂੰ ਸੱਤ ਸਾਲਾਂ ਦੀ ਉਮਰ ਵਿੱਚ ਪੰਡਿਤ ਗੋਪਾਲ ਦੀ ਪਾਠਸ਼ਾਲਾ ਵਿੱਚ ਭੇਜਿਆ ਗਿਆ। ਪਾਠਸ਼ਾਲਾ ਵਿਚ ਉਹਨਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਵਿੱਦਿਆ ਪ੍ਰਾਪਤ ਕੀਤੀ।

* ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਦੱਸਦੀਆਂ ਹਨ ਕਿ ਉਨ੍ਹਾਂ ਨੇ ਪੰਡਿਤ ਨੂੰ ਈਸ਼ਵਰ ਸੰਬੰਧੀ ਸਵਾਲ ਪੁੱਛ ਕੇ ਸੋਚਾਂ ਵਿੱਚ ਪਾ ਦਿੱਤਾ ਸੀ। ਇਸ ਤੋਂ ਬਾਅਦ ਗੁਰੂ ਜੀ ਨੂੰ ਸੰਸਕ੍ਰਿਤ ਪੜ੍ਹਨ ਲਈ ਪੰਡਿਤ ਬ੍ਰਿਜ ਲਾਲ ਕੋਲ ਭੇਜਿਆ ਗਿਆ।

* ਸਿੱਖ ਰਵਾਇਤਾਂ ਅਨੁਸਾਰ ਬਾਲ ਗੁਰੂ ਨਾਨਕ ਦੇਵ ਜੀ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਭੇਜਿਆ ਗਿਆ।

* ਜਦੋਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਜੇ ਚੱਲ ਹੀ ਰਹੀ ਸੀ ਤਾਂ ਉਨ੍ਹਾਂ ਦੇ ਮਾਪਿਆਂ ਨੇ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਾਉਣਾ ਚਾਹਿਆ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸੂਤ ਦੇ ਧਾਗਿਆਂ ਨਾਲ ਨਹੀਂ ਸਗੋਂ ਸਦਗੁਣ ਦੇ ਧਾਗਿਆਂ ਨਾਲ ਬਣੇ ਜਨੇਊ ਦੀ ਮੰਗ ਕੀਤੀ ।

* ਉਨ੍ਹਾਂ ਦੇ ਪਿਤਾ ਨੇ ਗੁਰੂ ਜੀ ਨੂੰ ਇੱਕ ਵਾਰ ਵੀਹ ਰੁਪਏ ਦੇ ਕੇ ਕਿਸੇ ਮੰਡੀ ਵਿੱਚ ਖ਼ਰਾ ਤੇ ਮੁਨਾਫ਼ੇ ਵਾਲਾ ਸੌਦਾ ਕਰਨ ਲਈ ਭੇਜਿਆ ਪਰ ਉਨ੍ਹਾਂ ਨੇ ਰਸਤੇ ਵਿੱਚ ਉਹ ਵੀਹ ਰੁਪਿਆਂ ਨਾਲ ਭੁੱਖੇ ਸਾਧੂਆਂ ਨੂੰ ਰੋਟੀ ਖਵਾ ਦਿੱਤੀ ਇਸ ਘਟਨਾ ਨੂੰ ‘ਸੱਚਾ ਸੌਦਾ’ ਕਿਹਾ ਜਾਂਦਾ ਹੈ।

ਪ੍ਰ.6.ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਹਨ ? ਵਿਸਥਾਰ ਸਹਿਤ ਲਿਖੋ ।

ਉੱਤਰ-1. ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਏਕਤਾ ਦਾ ਪ੍ਰਚਾਰ ਕੀਤਾ। ਉਨ੍ਹਾਂ ਦੇ ਵਿਚਾਰ ਅਨੁਸਾਰ ਦੁਨੀਆਂ ਦਾ ਕੋਈ ਦੇਵੀ ਦੇਵਤਾ ਪਰਮਾਤਮਾ ਦੀ ਥਾਂ ਨਹੀਂ ਲੈ ਸਕਦਾ।

2.ਪ੍ਰਮਾਤਮਾ ਸਰਬ ਸ਼ਕਤੀਮਾਨ ਅਤੇ ਸਰਬ ਵਿਆਪਕ ਹੈ ਪਰਮਾਤਮਾ ਨਿਰਗੁਣ ਅਤੇ ਸਰਗੁਣ ਦੋਨੋਂ ਹੀ ਹੈ। ਉਹ ਸੰਸਾਰ ਦੇ ਹਰ ਜੀਵ ਵਿਚ ਰਹਿੰਦਾ ਹੈ।

3.ਪਰਮਾਤਮਾ ਮਹਾਨ ਅਤੇ ਸਰਬਉੱਚ ਹੈ। ਉਸ ਦੀ ਮਹਾਨਤਾ ਅਤੇ ਸਰਬ –ਉੱਚਤਾ ਨੂੰ ਬਿਆਨ ਕਰਨਾ ਮਨੁੱਖ ਲਈ ਸੰਭਵ ਨਹੀਂ ।

4.ਪ੍ਰਮਾਤਮਾ ਦਾ ਕੋਈ ਰੰਗ-ਰੂਪ ਜਾਂ ਅਕਾਰ ਨਹੀਂ ਹੈ। ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

5.ਸ੍ਰਿਸ਼ਟੀ ਦਾ ਹਰ ਕੰਮ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਹੈ।

6.ਗੁਰੂ ਜੀ ਅਨੁਸਾਰ ਪਰਮਾਤਮਾ ਦਾ ਨਾਮ ਜਪਣ ਨਾਲ ਮਨ ਪਵਿੱਤਰ ਹੋ ਜਾਂਦਾ ਹੈ।

7.ਜਿਹੜੇ ਲੋਕ ਆਤਮ ਸਮਰਪਣ ਜਾਂ ਹਊਮੈ ਨਹੀਂ ਤਿਆਗਦੇ, ਉਹਨਾਂ ਨੂੰ ਪ੍ਰਮਾਤਮਾ ਦੀ ਦਇਆ ਦ੍ਰਿਸ਼ਟੀ ਪ੍ਰਾਪਤ ਨਹੀਂ ਹੁੰਦੀ।

8.ਪ੍ਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਸਹਾਇਤਾ ਤੋਂ ਬਿਨਾਂ ਅਸੰਭਵ ਹੈ ।

9.ਮਨੁੱਖ ਨੂੰ ਸੱਚੇ ਮਨ ਨਾਲ ਨਾਮ ਜਪਣਾ ‘ਤੇ ਚੰਗੇ ਕਰਮ ਕਰਨੇ ਚਾਹੀਦੇ ਹਨ ਤਾਂ ਕਿ ਮਰਨ ਉਪਰੰਤ ਉਸ ਦੀ ਆਤਮਾ ਨੂੰ ਮੁਕਤੀ ਪ੍ਰਾਪਤ ਹੋ ਸਕੇ ।

10.ਮਨੁੱਖਾਂ ਨੂੰ ਇੱਕ ਦੂਜੇ ਨਾਲ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ।

11.ਜੋ ਮਨੁੱਖ ਸਦਾਚਾਰੀ ਨਹੀਂ ਹੈ, ਉਹ ਪਰਮਾਤਮਾ ਦਾ ਸੱਚਾ ਭਗਤ ਨਹੀਂ ਬਣ ਸਕਦਾ।

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪਾਠ- 22 ਸੰਵਿਧਾਨ ਅਤੇ ਕਾਨੂੰਨ 8th SST Notes

July 26, 2024

Geo ਪਾਠ 7: ਆਵਾਜਾਈ ਅਤੇ ਸੰਚਾਰ: ਭਾਰਤ ਦੀ ਜਿੰਦ-ਜਾਨ 10th-sst-notes

June 30, 2024

His ਪਾਠ 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ10th-sst-notes

June 30, 2024

ਪਾਠ 19 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

April 12, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account