ਪਾਠ 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਤੋਂ ਪ੍ਰਭਾਵ 10TH ਸਮਾਜਿਕ ਸਿੱਖਿਆ (ਇਤਿਹਾਸ)
ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿੱਚ ਦਿਓ:-
ਪ੍ਰਸ਼ਨ 1. ਪੰਜਾਬ ਕਿਸ ਭਾਸ਼ਾ ਦੇ ਸ਼ਬਦ ਜੋੜਾਂ ਨਾਲ ਬਣਿਆ ਹੈ ?
ਉੱਤਰ- ਪੰਜਾਬ ਫਾਰਸੀ ਭਾਸ਼ਾ ਦੇ ਦੋ ਸ਼ਬਦਾ – ਪੰਜ ਅਤੇ ਆਬ ਦੇ ਸੁਮੇਲ ਤੋਂ ਬਣਿਆ ਹੈ। ਇਸ ਦਾ ਅਰਥ ਹੈ ਪੰਜ ਪਾਈ ਅਰਥਾਤ ਪੰਜ ਦਰਿਆਵਾਂ ਦੀ ਧਰਤੀ।
ਪ੍ਰਸ਼ਨ 2. ਭਾਰਤ ਦੀ ਵੰਡ ਦਾ ਪੰਜਾਬ ‘ਤੇ ਕੀ ਅਸਰ ਹੋਇਆ ?
ਉੱਤਰ ਭਾਰਤ ਦੀ ਵੰਡ ਹੋਣ ਕਾਰਨ ਪੰਜਾਬ ਦੇ ਭਾਗਾਂ- ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਵਿੱਚ ਵੰਡਿਆ ਗਿਆ। ਪੂਰਬੀ ਪੰਜਾਬ
ਭਾਰਤ ਦੇ ਹਿੱਸੇ ਆਇਆ ਤੇ ਪੱਛਮੀ ਪੰਜਾਬ ਪਾਕਿਸਤਾਨ ਦੇ ਹਿੱਸੇ ਆ ਗਿਆ।
ਪ੍ਰਸ਼ਨ 3. ਪੰਜਾਬ ਨੂੰ ਸਪਤ-ਸਿੰਧੂ ਕਿਸ ਕਾਲ ਵਿੱਚ ਕਿਹਾ ਜਾਂਦਾ ਸੀ ਅਤੇ ਕਿਉਂ ?
ਉੱਤਰ- ਪੰਜਾਬ ਨੂੰ ਵੈਦਿਕ ਕਾਲ ਵਿੱਚ ਸਪਤ-ਸਿੰਧੂ ਕਿਹਾ ਜਾਂਦਾ ਸੀ ਕਿਉਂਕਿ ਉਸ ਸਮੇਂ ਇਹ ਸੱਤ ਨਦੀਆਂ ਦਾ ਪ੍ਰਦੇਸ਼ ਸੀ।
ਪ੍ਰਸ਼ਨ 4. ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਵਿੱਚ ਸਥਿੱਤ ਚਾਰ ਦੱਰੇ ਕਿਹੜੇ-ਕਿਹੜੇ ਹਨ ਦੇ ਨਾਂ ਲਿਖੋ?
ਉੱਤਰ- ਖੈਬਰ, ਟੋਚੀ, ਕੁੱਰਮ ਅਤੇ ਬੋਲਾਨ।
ਪ੍ਰਸ਼ਨ 5. ਜੇਕਰ ਪੰਜਾਬ ਦੇ ਉੱਤਰ ਵਿੱਚ ਹਿਮਾਲਾ ਨਾ ਹੁੰਦਾ, ਤਾਂ ਇਹ ਕਿਸ ਤਰ੍ਹਾਂ ਦਾ ਇਲਾਕਾ ਹੁੰਦਾ?
ਉੱਤਰ- ਜੇਕਰ ਪੰਜਾਬ ਦੇ ਉੱਤਰ ਵਿੱਚ ਹਿਮਾਲਾ ਨਾ ਹੁੰਦਾ ਤਾਂ ਇਹ ਇਲਾਕਾ ਖੁਸ਼ਕ ਤੇ ਠੰਢਾ ਹੁੰਦਾ ਅਤੇ ਇੱਥੇ ਸਿਰਫ ਨਾ-ਮਾਤਰ ਦੀ ਹੀ ਖੇਤੀ ਹੁੰਦੀ।
ਪ੍ਰਸ਼ਨ 6. ਦੁਆਬਾ ਸ਼ਬਦ ਤੋਂ ਕੀ ਭਾਵ ਹੈ ?
ਉੱਤਰ- ਦੋ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਦੁਆਬਾ ਕਿਹਾ ਜਾਂਦਾ ਹੈ।
ਪ੍ਰਸ਼ਨ 7 ਦਰਿਆ ਸਤਲੁਜ ਅਤੇ ਦਰਿਆ ਘੱਗਰ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਅਤੇ ਇਸ ਦੇ ਵਸਨੀਕਾਂ ਨੂੰ ਕੀ ਕਹਿੰਦੇ ਹਨ?
ਉੱਤਰ- ਦਰਿਆ ਸਤਲੁਜ ਅਤੇ ਦਰਿਆ ਘੱਗਰ ਵਿਚਕਾਰਲੇ ਇਲਾਕੇ ਨੂੰ ‘ਮਾਲਵਾ’ ਅਤੇ ਇਸ ਦੇ ਵਸਨੀਕਾਂ ਨੂੰ ‘ਮਲਵਈ’ ਕਿਹਾ ਜਾਂਦਾ ਹੈ।
ਪ੍ਰਸ਼ਨ 8 ਦੁਆਬਾ ਬਿਸਤ ਦਾ ਇਹ ਨਾਂ ਕਿਉਂ ਪਿਆ? ਇਸ ਦੇ ਦੋ ਪ੍ਰਸਿੱਧ ਸ਼ਹਿਰਾਂ ਦੇ ਨਾਂ ਲਿਖੋ?
ਉੱਤਰ- ਦੁਆਬਾ ਬਿਸਤ ਬਿਆਸ ਅਤੇ ਸਤਲੁਜ ਨਦੀਆਂ ਦੇ ਵਿਚਕਾਰਲਾ ਪ੍ਰਦੇਸ਼ ਹੈ। ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬੇ ਦੇ ਪ੍ਰਸਿੱਧ ਸ਼ਹਿਰ ਹਨ।
ਪ੍ਰਸ਼ਨ 9 ਦੁਆਬ ਬਾਰੀ ਨੂੰ ਮਾਝਾ ਕਿਉਂ ਕਿਹਾ ਜਾਂਦਾ ਹੈ ਤੇ ਇਸ ਦੇ ਵਸਨੀਕਾਂ ਨੂੰ ਕੀ ਕਹਿੰਦੇ ਹਨ?
ਉੱਤਰ- ਦੁਆਬ ਬਾਰੀ ਨੂੰ ਮਾਝਾ, ਪੰਜਾਬ ਦੇ ਮੱਧ ਵਿੱਚ ਹੋਣ ਕਾਰਨ ਕਹਿੰਦੇ ਹਨ ਤੇ ਇਸ ਦੇ ਵਸਨੀਕਾਂ ਨੂੰ ‘ਮਝੈਲ’ ਕਹਿੰਦੇ ਹਨ।
ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30-50 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ1 ਹਿਮਾਲਾ ਦੀਆਂ ਪਹਾੜੀਆਂ ਦੇ ਕੋਈ ਪੰਜ ਲਾਭ ਲਿਖੋ।
ਉੱਤਰ-1 ਹਿਮਾਲਿਆ ਪਰਬਤ ਕਰਕੇ ਪੰਜਾਬ ਦੇ ਦਰਿਆਵਾਂ ਵਿੱਚ ਸਾਰਾ ਸਾਲ ਪਾਈ ਵੱਗਦਾ ਰਹਿੰਦਾ ਹੈ, ਜਿਸ ਕਾਰਨ ਪੰਜਾਬ ਦੀ ਧਰਤੀ ਉਪਜਾਊ ਹੈ।
2. ਹਿਮਾਲਿਆ ਪਰਬਤ ਵਿੱਚ ਮਿਲਦੇ ਸੰਘਣੇ ਜੰਗਲਾਂ ਤੋਂ ਲੋੜੀਦੀਆਂ ਜੜ੍ਹੀਆਂ- ਬੂਟੀਆਂ ਅਤੇ ਲੱਕੜੀ ਪ੍ਰਾਪਤ ਹੁੰਦੀ ਹੈ।
3.ਮਾਨਸੂਨ ਪੌਣਾਂ ਹਿਮਾਲਾ ਪਰਬਤ ਨਾਲ ਟਕਰਾ ਕੇ ਵਰਖਾ ਕਰਦੀਆਂ ਹਨ।
4. ਜੇਕਰ ਪੰਜਾਬ ਦੇ ਉੱਤਰ ਵਿੱਚ ਇਹ ਪਰਬਤ ਨਾ ਹੁੰਦਾ ਤਾਂ ਪੰਜਾਬ ਖੁਸ਼ਕ ਅਤੇ ਠੰਢਾ ਇਲਾਕਾ ਬਣ ਜਾਂਦਾ ਅਤੇ ਇੱਥੇ ਨਾਂ ਦੇ ਬਰਾਬਰ ਖੇਤੀ ਹੋਈ ਸੀ
5.ਹਿਮਾਲਿਆ ਪਰਬਤ ਦੇ ਸਦਕਾ ਪੰਜਾਬ ਕੋਲ ਸੁੰਦਰ ਸੈਲਾਨੀ ਸਥਾਨ ਸ਼ਿਮਲਾ, ਮਨਾਲੀ ਅਤੇ ਸੋਲਨ ਆਦਿ ਹਨ ।
ਪ੍ਰਸ਼ਨ 2.ਕੋਈ ਤਿੰਨ ਦੁਆਬਿਆਂ ਦਾ ਸੰਖੇਪ ਵਰਨਣ ਕਰੋ।
ਉੱਤਰ-1.ਦੁਆਬਾ ਸਿੰਧ ਸਾਗਰ – ਇਸ ਦੁਆਬੇ ਵਿੱਚ ਦਰਿਆ ਸਿੰਧ ਅਤੇ ਦਰਿਆ ਜਿਹਲਮ ਦੇ ਵਿਚਕਾਰਲਾ ਇਲਾਕਾ ਆਉਂਦਾ ਹੈ। ਇਹ ਇਲਾਕਾ ਬਹੁਤਾ ਉਪਜਾਊ ਨਹੀਂ ਹੈ।
2.ਦੁਆਬਾ ਚੱਜ- ਦਰਿਆ ਚਨਾਬ ਅਤੇ ਦਰਿਆ ਜਿਹਲਮ ਦੇ ਵਿਚਕਾਰਲੇ ਇਲਾਕੇ ਦਾ ਨਾਂ ਦੋਆਬਾ ਚੱਜ ਹੈ। ਇਹ ਦੋਆਬਾ ਸਿੰਘ ਸਾਗਰ ਤੋਂ ਵਧੇਰੇ ਉਪਜਾਊ ਹੈ। ਗੁਜਰਾਤ, ਭੇਰਾ, ਸ਼ਾਹਪੁਰ ਇਸਦੇ ਪ੍ਰਸਿੱਧ ਨਗਰ ਹਨ।
3.ਦੁਆਬ ਰਚਨਾ-ਇਹ ਦੁਆਬਾ ਦਰਿਆ ਰਾਵੀ ਅਤੇ ਦਰਿਆ ਚਨਾਬ ਦੇ ਵਿਚਕਾਰ ਹੈ। ਇਹ ਕਾਫੀ ਉਪਜਾਊ ਹੈ।ਸਿਆਲਕੋਟ, ਗੁੱਜਰਾਂਵਾਲਾ ਅਤੇ ਸ਼ੇਖੂਪੁਰਾ ਆਦਿ ਇਸ ਦੁਆਬੇ ਦੇ ਪ੍ਰਸਿੱਧ ਸ਼ਹਿਰ ਹਨ।
ਪ੍ਰਸ਼ਨ.3.ਪੰਜਾਬ ਦੇ ਦਰਿਆਵਾਂ ਨੇ ਇਸਦੇ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ?
ਉੱਤਰ-1.ਇਹ ਦਰਿਆ ਸਾਰਾ ਸਾਲ ਵੱਗਦੇ ਰਹਿਣ ਕਰਕੇ ਸੂਬਿਆਂ ਵਿਚਕਾਰ ਸੀਮਾ ਦਾ ਕੰਮ ਕਰਦੇ ਰਹੇ ਹਨ।
2.ਸਤਲੁਜ ਦਰਿਆ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਾਂ ਵਿਚਕਾਰ ਸੀਮਾ ਦਾ ਕੰਮ ਦਿੰਦਾ ਰਿਹਾ ਹੈ।
3.ਅੱਜ ਵੀ ਰਾਵੀ ਦਰਿਆ ਦਾ ਕੁੱਝ ਭਾਗ ਹਿੰਦ-ਪਾਕਿ ਸੀਮਾ ਦਾ ਕੰਮ ਕਰਦਾ ਹੈ।
4.ਕਈ ਵਾਰ ਦਰਿਆਵਾਂ ਨੇ ਵਿਦੇਸ਼ੀ ਹਮਲਾਵਰਾਂ ਨੂੰ ਰੋਕਣ ਦਾ ਕੰਮ ਵੀ ਕੀਤਾ ਹੈ।
5.ਦਰਿਆਵਾਂ ਨੇ ਵਪਾਰ ਦੁਆਰਾ ਪੰਜਾਬ ਦੀ ਆਰਥਿਕ ਦਸ਼ਾ ਸੁਧਾਰੀ ਹੈ।
ਪ੍ਰਸ਼ਨ 4. ਭਿੰਨ ਭਿੰਨ ਕਾਲਾਂ ਵਿੱਚ ਪੰਜਾਬ ਦੀਆਂ ਹੱਦਾਂ ਬਾਰੇ ਜਾਣਕਾਰੀ ਦਿਉ।
ਉੱਤਰ-1 ਰਿਗਵੇਦ ਦੇ ਪੰਜਾਬ ਵਿੱਚ ਉਹ ਸਾਰਾ ਇਲਾਕਾ ਸ਼ਾਮਲ ਸੀ, ਜਿਸ ਨੂੰ ਸਿੰਧ ਜਿਹਲਮ ਚਨਾਬ, ਰਾਵੀ, ਬਿਆਸ ਸਤਲੁਜ ਅਤੇ ਸਰਸਵਤੀ ਨਦੀਆਂ ਸਿੰਜਦੀਆਂ ਸੀ ।
2.ਮੌਰੀਆ ਤੇ ਕੁਸ਼ਾਨ ਕਾਲ ਵਿੱਚ ਪੰਜਾਬ ਦੀ ਪੱਛਮੀ ਹੱਦ ਹਿੰਦੂਕੁਸ਼ ਦੇ ਪਹਾੜਾਂ ਤੱਕ ਸੀ।
3. ਹਿੰਦੀ -ਬਾਖਤਰੀ ਤੇ ਹਿੰਦੀ –ਪਾਰਥੀ ਰਾਜਿਆਂ ਅਧੀਨ ਪੰਜਾਬ ਦੀ ਸੀਮਾ ਵਰਤਮਾਨ ਅਫਗਾਨਿਸਤਾਨ ਨਾਲ ਲੱਗਦੀ ਸੀ।
4 ਦਿੱਲੀ ਸਲਤਨਤ ਦੇ ਰਾਜ ਵਿੱਚ ਪੰਜਾਬ ਦੇ ਲਾਹੌਰ ਪ੍ਰਾਂਤ ਦੀ ਸੀਮਾ ਪਿਸ਼ਾਵਰ ਤੱਕ ਸੀ।
5. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਪੂਰਬੀ ਹੱਦ ਦਰਿਆ ਸਤਲੁਜ ਅਤੇ ਪੱਛਮੀ ਹੱਦ ਦੱਰਾ ਖੈਬਰ ਸੀ।
ਪ੍ਰਸ਼ਨ 5. ਪੰਜਾਬ ਦੇ ਇਤਿਹਾਸ ਨੂੰ ਹਿਮਾਲਿਆ ਪਰਬਤ ਨੇ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ?
ਉੱਤਰ-1.ਪੰਜਾਬ ਦੇ ਉੱਤਰ-ਪੱਛਮ ਵਿੱਚ ਹਿਮਾਲਿਆ ਪਰਬਤ ਇੱਕ ਮਜ਼ਬੂਤ ਕੰਧ ਦਾ ਕੰਮ ਕਰਦਾ ਹੈ।ਪੱਛਮ ਵੱਲੋਂ ਕਈ ਹਮਲਾਵਰ ਆਪਣੀ ਕਿਸਮਤ ਅਜਮਾਉਣ ਭਾਰਤ ਆਏ। ਹਿਮਾਲਿਆ ਪਰਬਤ ਵਿੱਚ ਕਈ ਸੈਲਾਨੀ ਸਥਾਨ ਹੋਣ ਕਾਰਨ ਇੱਥੇ ਦੇਸ਼ ਵਿਦੇਸ਼ ਤੋਂ ਯਾਤਰੀ ਆਉਂਦੇ ਰਹੇ ਜਿਸ ਨਾਲ ਪੰਜਾਬ ਦੀ ਹਾਲਤ ਸੁਧਰਦੀ ਰਹੀ ਹੈ।ਹਿਮਾਲਿਆ ਦੀਆਂ ਪੱਛਮੀ ਪਹਾੜੀਆਂ ਦੇ ਦੌਰਿਆਂ ਰਾਹੀਂ ਸਾਡੀ ਮੱਧ ਏਸ਼ੀਆ ਨਾਲ ਆਵਾਜਾਈ ਹੁੰਦੀ ਰਹੀ। ਇਹਨਾ ਦੱਚਿਆਂ ਰਾਹੀਂ ਹੀ ਪੰਜਾਬ ਦਾ ਵਪਾਰ, ਕਲਾ ਅਤੇ ਸੱਭਿਆਚਾਰ ਪ੍ਰਫੁੱਲਿਤ ਹੋਏ।
ੲ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 100-120 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ1 ਹਿਮਾਲਿਆ ਅਤੇ ਉੱਤਰ ਪੱਛਮੀ ਪਹਾੜੀਆਂ ਦਾ ਵਰਨਣ ਕਰੋ।
ਉੱਤਰ -ਹਿਮਾਲਿਆ ਦੀਆਂ ਪਹਾੜੀਆਂ ਪੰਜਾਬ ਵਿੱਚ ਲੜੀਵਾਰ ਹਨ। ਇਹਨਾਂ ਵਿੱਚ ਕਈ ਘਾਟੀਆਂ ਵੀ ਹਨ।ਇਹਨਾਂ ਦੀ ਚੌੜ੍ਹਾਈ ਲਗਭਗ 250 ਕਿਲੋਮੀਟਰ ਹੈ ।ਇਹ ਪਹਾੜੀਆਂ ਇਕਸਾਰ ਨਹੀਂ ਹਨ ਇਸ ਲਈ ਇਨ੍ਹਾਂ ਨੂੰ ਉੱਚਾਈ ਦੇ ਲਿਹਾਜ਼ ਨਾਲ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ –ਮਹਾਨ ਹਿਮਾਲਿਆ, ਮੱਧ ਹਿਮਾਲਿਆ ਅਤੇ ਬਾਹਰੀ ਹਿਮਾਲਿਆ।ਮਹਾਨ ਹਿਮਾਲਿਆ ਦੀਆਂ ਪਹਾੜੀਆਂ ਦੀ ਲੜੀ ਪੂਰਬ ਵੱਲ ਨੇਪਾਲ ਅਤੇ ਤਿੱਬਤ ਵਿੱਚ ਚਲੀ ਜਾਂਦੀ ਹੈ ।ਇਹਨਾਂ ਦੀ ਉੱਚਾਈ ਲਗਭਗ 5851 ਮੀਟਰ ਤੋਂ 6718 ਮੀਟਰ ਦੇ ਵਿਚਕਾਰ ਹੈ।ਇਹ ਪਹਾੜੀਆਂ ਸਦਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਮੱਧ ਹਿਮਾਲਿਆ ਨੂੰ ਆਮ ਕਰਕੇ ਪਾਂਗੀ ਪਹਾੜੀਆਂ ਦੀ ਲੜੀ ਕਿਹਾ ਜਾਂਦਾ ਹੈ ਇਹ ਪਹਾੜੀਆਂ ਰੋਹਤਾਂਗ ਦੱਰੇ ਤੋਂ ਚੱਲ ਕੇ ਚੱਬੇ ਵਿੱਚੋਂ ਹੋ ਕੇ ਚਨਾਬ ਅਤੇ ਰਾਵੀ ਦਰਿਆਵਾਂ ਦੀਆਂ ਘਾਟੀਆਂ ਨੂੰ ਨਿਖੇੜਦੀਆਂ ਹਨ। ਇਹਨਾਂ ਪਹਾੜੀਆਂ ਦੀ ਉੱਚਾਈ ਲਗਭਗ 2155 ਮੀਟਰ ਹੈ।ਬਾਹਰਲੇ ਹਿਮਾਲਿਆ ਦੀਆਂ ਪਹਾੜੀਆਂ ਮੱਧ ਹਿਮਾਲਿਆ ਦੀਆਂ ਪਹਾੜੀਆਂ ਦੇ ਬਰਾਬਰ ਹੀ ਚੱਲਦੀਆਂ ਹਨ ਇਹ ਪਹਾੜੀਆਂ ਚੰਬਾ ਅਤੇ ਧਰਮਸ਼ਾਲਾ ਤੋਂ ਹੋ ਕੇ ਕਸ਼ਮੀਰ ਵਿੱਚ ਦੀ ਰਾਵਲਪਿੰਡੀ, ਜਿਹਲਮ ਅਤੇ ਗੁਜਰਾਤ ਜ਼ਿਲ੍ਹਿਆਂ ਦੇ ਇਲਾਕਿਆਂ ਵਿਚ ਜਾ ਕੇ ਨਿਕਲਦੀਆਂ ਹਨ।ਇਹਨਾਂ ਦੀ ਉੱਚਾਈ ਲਗਪਗ 923 ਮੀਟਰ ਹੈ।ਇਨ੍ਹਾਂ ਨੂੰ ਧੌਲਾਧਾਰ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਹੈ ।ਉੱਤਰ ਪੱਛਮੀ ਪਹਾੜੀਆਂ-ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਦਾ ਨਾਂ ਸੁਲੇਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ ਹੈ । ਇਨ੍ਹਾਂ ਪਹਾੜੀਆਂ ਵਿੱਚ ਕਈ ਦੱਰੇ ਬਣੇ ਹੋਏ ਹਨ ਜਿਨ੍ਹਾਂ ਵਿੱਚੋਂ ਖੈਬਰ, ਕੁੱਟਮ, ਟੋਚੀ, ਬੋਲਾਨ ਅਤੇ ਗੋਮਲ ਪ੍ਰਸਿੱਧ ਹਨ।ਇਹਨਾਂ ਦਰਿਆ ਰਾਹੀਂ ਪੰਜਾਬ ਦੇ ਸੰਬੰਧ ਮੱਧ ਏਸ਼ੀਆ ਨਾਲ ਬਣੇ। ਦੱਰੇ ਖੈਬਰ ਰਾਹੀਂ ਸਾਰੇ ਪੱਛਮੀ ਹਮਲਾਵਰ ਪੰਜਾਬ ਵਿੱਚ ਆਏ।
ਪ੍ਰਸ਼ਨ 2. ਪੰਜਾਬ ਦੇ ਮੈਦਾਨੀ ਖੇਤਰ ਦਾ ਵਰਨਣ ਕਰੋ।
ਉੱਤਰ-ਪੰਜਾਬ ਦੀ ਧਰਤੀ ਨੂੰ ਦੋ ਭਾਗਾਂ ਪੂਰਬੀ ਮੈਦਾਨ ਅਤੇ ਪੱਛਮੀ ਮੈਦਾਨ ਵਿੱਚ ਵੰਡਿਆ ਗਿਆ ਹੈ ।ਜਮਨਾ ਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ ‘ਪੂਰਬੀ ਮੈਦਾਨ’ ਅਤੇ ਰਾਵੀ ਅਤੇ ਸਿੰਧ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ‘ਪੱਛਮੀ ਮੈਦਾਨ’ ਕਹਿੰਦੇ ਹਨ ।ਅਕਬਰ ਦੇ ਸਮੇਂ ਹਰ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ ਕਿਹਾ ਜਾਣ ਲੱਗਾ ਅਤੇ ਪੰਜਾਬ ਪੰਜ ਦੁਆਬਿਆਂ ਵਿੱਚ ਵੰਡਿਆ ਗਿਆ ।ਹਰ ਦੁਆਬੇ ਦਾ ਨਾਂ ਉਸ ਦੇ ਦੋਹਾਂ ਦਰਿਆਵਾਂ ਦੇ ਨਾਵਾਂ ਦੇ ਪਹਿਲੇ ਅੱਖਰ ਦੇ ਮੇਲ ਨਾਲ ਬਣਦਾ ਹੈ।ਪੰਜਾਬ ਦੇ ਵਿੱਚ ਪੰਜ ਦੁਆਬੇ ਹੁਣ ਵੀ ਪ੍ਰਚੱਲਿਤ ਹਨ-
1. ਦੁਆਬਾ ਸਿੰਧ ਸਾਗਰ- ਇਸ ਦੁਆਬੇ ਵਿੱਚ ਦਰਿਆ ਸਿੰਧ ਅਤੇ ਦਰਿਆ ਜਿਹਲਮ ਦੇ ਵਿਚਕਾਰਲਾ ਇਲਾਕਾ ਆਉਂਦਾ ਹੈ।ਇਹ ਇਲਾਕਾ ਬਹੁਤਾ ਉਪਜਾਊ ਨਹੀਂ ਹੈ ।
2.ਦੁਆਬਾ ਚੱਜ ਦਰਿਆ ਚਨਾਬ ਅਤੇ ਦਰਿਆ ਜੇਹਲਮ ਦੇ ਵਿਚਕਾਰਲੇ ਇਲਾਕੇ ਦਾ ਨਾਂ ਦੁਆਬ ਚੱਜ ਹੈ ।ਇਹ ਦੁਆਬਾ, ਦੁਆਬਾ ਸਿੰਧ ਸਾਗਰ ਤੋਂ ਵਧੇਰੇ ਉਪਜਾਊ ਹੈ। ਗੁਜਰਾਤ, ਭੇਰਾ, ਸ਼ਾਹਪੁਰ ਇਸ ਦੁਆਬੇ ਦੇ ਪ੍ਰਸਿੱਧ ਨਗਰ ਹਨ।
3.ਦੁਆਬ ਰਚਨਾ ਇਹ ਦੁਆਬ ਦਰਿਆ ਰਾਵੀ ਅਤੇ ਦਰਿਆ ਚਨਾਬ ਦੇ ਵਿਚਕਾਰ ਹੈ ।ਇਹ ਦੁਆਬਾ ਕਾਫੀ ਉਪਜਾਊ ਹੈ।
ਸਿਆਲਕੋਟ ਗੁੱਜਰਾਂਵਾਲਾ ਅਤੇ ਸ਼ੇਖੂਪੁਰਾ ਆਦਿ ਇਸ ਦੁਆਬੇ ਦੇ ਪ੍ਰਸਿੱਧ ਸ਼ਹਿਰ ਹਨ।
4.ਦੁਆਬ ਬਾਰੀ ਇਹ ਦੁਆਬਾ ਦਰਿਆ ਬਿਆਸ ਅਤੇ ਦਰਿਆ ਰਾਵੀ ਵਿਚਕਾਰ ਸਥਿੱਤ ਹੈ।ਇਸ ਦੁਆਬੇ ਦੀ ਜ਼ਮੀਨ ਪੰਜਾਬ ਦੀ ਬਾਕੀ ਜ਼ਮੀਨ ਨਾਲੋਂ ਵੱਧ ਉਪਜਾਊ ਹੈ । ਪੰਜਾਬ ਦੇ ਮੱਧ ਵਿੱਚ ਹੋਣ ਕਰਕੇ ਇਸ ਨੂੰ ਮਾਝਾ ਵੀ ਆਖਦੇ ਹਨ।ਪੰਜਾਬ ਦੇ ਵੱਡੇ ਅਤੇ ਪ੍ਰਸਿੱਧ ਸ਼ਹਿਰ ਲਾਹੌਰ ਅਤੇ ਅੰਮ੍ਰਿਤਸਰ ਇਸੇ ਦੁਆਬੇ ਵਿਚ ਪੈਂਦੇ ਹਨ।
5.ਦੁਆਬ ਬਿਸਤ ਜਲੰਧਰ -ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ ਬਿਸਤ ਜਲੰਧਰ ਕਹਿੰਦੇ ਹਨ। ਇਹ ਇਲਾਕਾ ਵੀ ਦੁਆਬਾ ਦੇ ਨਾ ਨਾਲ ਪ੍ਰਸਿੱਧ ਹੈ। ਇਸ ਦੀ ਜ਼ਮੀਨ ਬਹੁਤ ਉਪਜਾਊ ਹੈ। ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਇਸ ਦੁਆਬੇ ਦੇ ਪ੍ਰਸਿੱਧ ਸ਼ਹਿਰ ਹਨ।
ਉਪਰੋਕਤ ਪੰਜਾਂ ਦੁਆਬਿਆਂ ਤੋਂ ਇਲਾਵਾ ਦਰਿਆ ਸਤਲੁਜ ਅਤੇ ਘੱਗਰ ਦੇ ਵਿਚਕਾਰ ਦੇ ਇਲਾਕੇ ਨੂੰ ਮਾਲਵਾ ਆਖਦੇ ਹਨ। ਪਟਿਆਲਾ, ਰੋਪੜ, ਸਰਹਿੰਦ, ਲੁਧਿਆਣਾ ਅਤੇ ਬਠਿੰਡਾ ਇਸ ਦੇ ਪ੍ਰਸਿੱਧ ਨਗਰ ਹਨ। ਇਸ ਇਲਾਕੇ ਦੇ ਵਸਨੀਕਾਂ ਨੂੰ ਮਲਵਈ ਆਖਦੇ ਹਨ। ਦਰਿਆ ਘੱਗਰ ਅਤੇ ਦਰਿਆ ਜਮੁਨਾ ਦੇ ਵਿਚਕਾਰਲੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਖੇਤਰ ਦੇ ਕੁਰੂਕਸ਼ੇਤਰ, ਪਾਈਪਤ, ਕਰਨਾਲ ਅਤੇ ਥਾਨੇਸਰ ਆਦਿ ਪ੍ਰਸਿੱਧ ਨਗਰ ਹਨ।