ਪਾਠ 7: ਆਵਾਜਾਈ ਅਤੇ ਸੰਚਾਰ: ਭਾਰਤ ਦੀ ਜਿੰਦ-ਜਾਨ ਸ਼੍ਰੇਣੀ: ਦਸਵੀਂ ਵਿਸ਼ਾ: ਸਮਾਜਿਕ ਵਿਗਿਆਨ (ਭੂਗੋਲ)
ਬਹੁ ਚੋਣਵੇ ਪ੍ਰਸ਼ਨ:-
(i) ਪੂਰਬ-ਪੱਛਮ ਗਲਿਆਰੇ ਸੰਬੰਧੀ ਕਿਹੜਾ ਜੋੜਾ ਸਭ ਤੋਂ ਵੱਧ ਦੂਰ ਅਤੇ ਸਹੀ ਹੈ?
(ੳ) ਮੁੰਬਈ-ਨਾਗਪੁਰ
(ਅ)ਮੁੰਬਈ-ਕੋਲਕਾਤਾ
(ੲ) ਸਿਲਚਰ-ਪੋਰਬੰਦਰ
(ਸ) ਨਾਗਪੁਰ-ਸਿਲੀਗੁੜੀ
ਉੱਤਰ:- ਸਿਲਚਰ-ਪੋਰਬੰਦਰ
(ii) ਆਵਾਜਾਈ ਦੀ ਕਿਹੜੀ ਵੰਨਗੀ ਸ਼ਿੱਪਮੈਂਟ (ਵਪਾਰਕ ਆਵਾਜਾਈ) ਦੇ ਨੁਕਸਾਨਾਂ ਤੇ ਦੇਰੀ ਤੋਂ ਬਚਾਅ ਕਰਦੀ ਹੈ?
(ੳ) ਰੇਲਵੇਜ਼
(ਅ)ਪਾਈਪਲਾਈਨਜ਼
(ੲ)ਰੋਡਵੇਜ਼
(ਸ)ਵਾਟਰਵੇਜ਼
ਉੱਤਰ:- ਪਾਈਪਲਾਈਨਜ਼
(iii) ਇਹਨਾਂ ਵਿੱਚੋਂ ਕਿਹੜਾ ਰਾਜ H.V.J. ਪਾਈਪਲਾਈਨ ਨਾਲ ਜੁੜਿਆ ਹੋਇਆ ਨਹੀਂ ਹੈ?
(ੳ) ਮੱਧ ਪ੍ਰਦੇਸ਼
(ਅ) ਮਹਾਂਰਾਸ਼ਟਰ
(ੲ) ਗੁਜਰਾਤ
(ਸ) ਉੱਤਰ ਪ੍ਰਦੇਸ਼
ਉਤਰ:- ਮਹਾਂਰਾਸ਼ਟਰ
(iv) ਪੂਰਬੀ ਤੱਟੀ ਇਲਾਕੇ ਵਿਚ ਹੇਠ ਲਿਖਿਆਂ ਵਿੱਚੋਂ ਕਿਹੜੀ ਬੰਦਰਗਾਹ ਸਭ ਤੋਂ ਡੂੰਘੀ ਤੇ ਚੁਫੇਰਿਓਂ ਘਿਰੀ ਹੋਣ ਕਾਰਨ ਸੁਰੱਖਿਅਤ ਹੈ?
(ੳ) ਚੇਨੱਈ
(ਅ) ਪਾਰਾਦੀਪ
(ੲ) ਤੂਤੀਕੋਰਿਨ
(ਸ) ਵਿਸ਼ਾਖਾਪਟਨਮ
ਉੱਤਰ:- ਵਿਸ਼ਾਖਾਪਟਨਮ
(v) ਭਾਰਤ ਵਿੱਚ ਆਵਾਜਾਈ ਦਾ ਕਿਹੜਾ ਢੰਗ ਸਭ ਤੋਂ ਵੱਧ ਹਰਮਨ ਪਿਆਰਾ ਹੈ?
(ੳ) ਪਾਈਪਲਾਈਨ
(ਅ) ਰੇਲਵੇਜ਼
(ੲ)ਰੋਡਵੇਜ਼
(ਸ)ਏਅਰਵੇਅਜ਼
ਉੱਤਰ:- ਰੇਲਵੇਜ਼
(vi) ਦੋ ਜਾਂ ਵੱਧ ਦੇਸ਼ਾਂ ਵਿਚਾਲੇ ਵਪਾਰ ਨੂੰ ਹੇਠ ਲਿਖਿਆਂ ਵਿਚੋਂ ਕਿਹੜਾ ਨਾਮ ਸਭ ਤੋਂ ਵਧੀਆ ਦਰਸਾਉਂਦਾ ਹੈ?
(ੳ) ਅੰਦਰੂਨੀ ਵਪਾਰ
(ਅ) ਬਾਹਰੀ ਵਪਾਰ
(ੲ)ਕੌਮਾਂਤਰੀ ਵਪਾਰ
(ਸ)ਸਥਾਨਕ ਵਪਾਰ
ਉੱਤਰ:- ਕੌਮਾਂਤਰੀ ਵਪਾਰ
(vii) ਰਾਜ ਮਾਰਗਾਂ ਦੇ ਨਿਰਮਾਣ ਤੇ ਸੰਭਾਲ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ?
(ੳ) NHAI
(ਅ) ਲੋਕ ਨਿਰਮਾਣ ਵਿਭਾਗ (P.W.D.)
(ੲ) ਜ਼ਿਲ੍ਹਾ-ਪ੍ਰੀਸ਼ਦਾਂ
(ਸ) ਕੇਂਦਰ ਸਰਕਾਰ
ਉੱਤਰ:- ਲੋਕ ਨਿਰਮਾਣ ਵਿਭਾਗ (P.W.D.)
(viii) ਸਟੈਂਡਰਡ ਗੇਜ਼ (ਰੇਲ ਲੀਹਾਂ) ਦੀ ਚੌੜਾਈ ਕਿੰਨੀ ਹੁੰਦੀ ਹੈ?
(ੳ)1676 ਮਿ. ਮੀ
(ਅ) 1435 ਮਿ. ਮੀ
(ੲ) 1000 ਮਿ. ਮੀ
(ਸ) 1500 ਮਿ. ਮੀ
ਉੱਤਰ:- 1435 ਮਿ.ਮੀ
(ix) ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਕਿਹੜੀ ਹੈ?
(ੳ) ਚੇਨੱਈ
(ਅ) ਹਲਦੀਆ
(ੲ)ਮੁੰਬਈ
(ਸ)ਕਾਂਡਲਾ
ਉੱਤਰ:- ਮੁੰਬਈ
(x) ਬੀ.ਆਰ.ਆਈ. ਦਾ ਪੂਰਾ ਨਾਮ ਕੀ ਹੈ?
(ੳ) ਰਿਜ਼ਰਵ ਬੈਂਕ ਆਫ ਇੰਡੀਆ ਬੈਸਟ
(ਅ) ਬੈਲਟ ਐਂਡ ਰੋਡ ਇਨੀਸ਼ੀਏਟਿਵ
(ੲ) ਬੈਲਟ ਐਂਡ ਰਿਜ਼ਰਵ ਆਫ਼ ਇੰਡੀਆ
(ਸ) ਕੋਈ ਵੀ ਨਹੀਂ
ਉੱਤਰ:- ਬੈਲਟ ਐਂਡ ਰੋਡ ਇਨੀਸ਼ੀਏਟਿਵ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਕੁ ਸ਼ਬਦਾਂ ਤੱਕ ਦਿਓ:-
(i) ਸੜਕ ਮਾਰਗਾਂ (ਰੋਡਵੇਜ਼) ਦੇ ਕੋਈ ਤਿੰਨ ਗੁਣ ਲਿਖੋ?
ਉੱਤਰ:- 1. ਸੜਕਾਂ ਦਾ ਨਿਰਮਾਣ ਖ਼ਰਚਾ, ਰੇਲ ਮਾਰਗਾਂ ਦੇ ਨਿਰਮਾਣ ਖਰਚੇ ਤੋਂ ਕਾਫੀ ਘੱਟ ਹੈ।
2. ਸੜਕਾਂ, ਹਿਮਾਲਿਆ ਦੀਆਂ ਉੱਚਾਈਆਂ ਤੇ ਢਲਾਣਾਂ ਵਰਗੀਆਂ ਥਾਵਾਂ ਉੱਤੇ ਵੀ ਉਸਾਰੀਆਂ ਜਾ ਸਕਦੀਆਂ ਹਨ।
3. ਸੜਕੀ ਆਵਾਜਾਈ ਕੁਝ ਵਿਅਕਤੀਆਂ ਦੇ ਥੋੜ੍ਹੇ ਮਾਲ ਸਮੇਤ ਘੱਟ ਦੂਰੀਆਂ ਤੈਅ ਕਰਨ ਵਿੱਚ ਸਸਤੀ ਪੈਂਦੀ ਹੈ।
4. ਸੜਕਾਂ ਰੇਲਾਂ ਦੇ ਮੁਕਾਬਲੇ ਵਧੇਰੇ ਅੱਗੜ੍ਹ-ਦੁੱਘੜ੍ਹ ਧਰਾਤਲ ਉੱਤੇ ਉਸਾਰੀਆਂ ਜਾ ਸਕਦੀਆਂ ਹਨ।
(ii) ਰੇਲ ਆਵਾਜਾਈ ਕਿੱਥੇ ਤੇ ਕਿਉਂ ਸਭ ਤੋਂ ਸੌਖਾ ਆਵਾਜਾਈ ਦਾ ਸਾਧਨ ਹੈ?
ਉੱਤਰ:- ਰੇਲਾਂ, ਮਾਲ-ਅਸਬਾਬ ਤੇ ਯਾਤਰੀਆਂ ਨੂੰ ਢੋਣ ਵਾਸਤੇ ਦੇਸ਼ ਵਿਚ ਆਵਾਜਾਈ ਦਾ ਪ੍ਰਮੁੱਖ ਸਾਧਨ ਹੈ। ਰੇਲਾਂ ਕਈ ਕਿਸਮ ਦੇ ਹੋਰ ਕਾਰੋਬਾਰ ਦਾ ਆਧਾਰ ਵੀ ਬਣਦੀਆਂ ਹਨ ਜਿਵੇਂ ਕਿ ਸੈਰ-ਸਪਾਟਾ, ਧਾਰਮਿਕ ਯਾਤਰਾਵਾਂ ਅਤੇ ਸਾਜ਼ੋ-ਸਮਾਨ ਲੰਮੀਆ ਦੂਰੀਆਂ ਤੱਕ ਲੈ ਜਾਣਾ,
ਰੇਲ ਆਵਾਜਾਈ ਦੇ ਨਾਲ ਹੀ ਸੰਭਵ ਹੋਇਆ ਹੈ। ਇਸ ਤੋਂ ਇਲਾਵਾ ਰੇਲਾਂ ਦੇਸ਼ ਨੂੰ ਆਪਸ ਵਿੱਚ ਜੋੜ ਕੇ ਰੱਖਣ ਵਿਚ ਵੀ ਅਹਿਮ ਭੂਮਿਕਾ
ਨਿਭਾਉਂਦੀਆਂ ਹਨ। ਇਨ੍ਹਾਂ ਨੇ ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ।
(iii) ਸਰਹੱਦੀ ਸੜਕਾਂ ਦਾ ਕੀ ਮਹੱਤਵ ਹੈ?
ਉੱਤਰ:- ਭਾਰਤ ਸਰਕਾਰ ਦਾ ਅਦਾਰਾ ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਦੇਸ਼ ਦੇ ਸਰਹੱਦੀ ਇਲਾਕਿਆਂ ਵਿੱਚ ਸੜਕਾਂ ‘ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਦਾ ਹੈ। ਇਹ ਸੰਗਠਨ 1960 ਵਿੱਚ ਸਥਾਪਿਤ ਕੀਤਾ ਗਿਆ ਸੀ। ਇਨ੍ਹਾਂ ਸੜਕਾਂ ਨੇ ਔਖੇ ਮੰਨੇ ਜਾਂਦੇ ਰਾਹਾਂ ਤੱਕ ਪਹੁੰਚ ਬਣਾ ਦਿੱਤੀ ਹੈ ਅਤੇ ਇਲਾਕੇ ਦੇ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪੱਕੀਆਂ ਸੜਕਾਂ ਹਰ ਮੌਸਮ ਅਤੇ ਹਾਲਾਤਾਂ ਵਿਚ ਸਹਾਈ
ਹੁੰਦੀਆਂ ਹਨ।
(iv) ਵਪਾਰ ਤੋਂ ਕੀ ਭਾਵ ਹੈ? ਕੌਮਾਂਤਰੀ ਤੇ ਸਥਾਨਕ ਵਪਾਰ ਵਿੱਚ ਕੀ ਅੰਤਰ ਹੈ?
ਉੱਤਰ:- ਲੋਕਾਂ, ਰਾਜਾਂ ਅਤੇ ਦੇਸ਼ਾਂ ਵਿਚਾਲੇ ਸਮਾਨ-ਅਸਬਾਬ ਦੇ ਵਟਾਂਦਰੇ ਨੂੰ ਵਪਾਰ ਕਿਹਾ ਜਾਂਦਾ ਹੈ।
ਕੌਮਾਂਤਰੀ ਵਪਾਰ:- ਦੋ ਦੇਸ਼ਾਂ ਵਿਚਾਲੇ ਵਪਾਰ ਨੂੰ ਕੌਮਾਂਤਰੀ ਵਪਾਰ ਕਿਹਾ ਜਾਂਦਾ ਹੈ। ਜੋ ਧਰਾਤਲੀ, ਸਾਗਰੀ ਜਾਂ ਹਵਾਈ ਮਾਰਗਾਂ ਰਾਹੀਂ ਕੀਤਾ
ਜਾ ਸਕਦਾ ਹੈ।
ਸਥਾਨਕ ਵਪਾਰ:- ਜਦ ਕਿ ਸਥਾਨਕ ਵਪਾਰ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚਾਲੇ ਹੁੰਦਾ ਹੈ।
(v) ਆਵਾਜਾਈ ਅਤੇ ਸੰਚਾਰ ਨੈੱਟਵਰਕ ਦੀ ਕੀ ਲੋੜ ਹੈ?
ਉੱਤਰ:- ਤਕਨਾਲੌਜੀ ਦੇ ਵਿਕਾਸ ਨੇ ਆਵਾਜਾਈ ਅਤੇ ਸੰਚਾਰ ਨੈੱਟਵਰਕ ਦਾ ਪ੍ਰਭਾਵ ਦੂਰ-ਦੂਰ ਤੱਕ ਵਧਾ ਦਿੱਤਾ ਹੈ। ਅਜੋਕਾ ਸੰਸਾਰ ਤਾਂ ਇਕ ਗਲੋਬਲ ਪਿੰਡ ਬਣ ਗਿਆ ਹੈ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ: ਸੜਕਾਂ, ਰੇਲਵੇ, ਹਵਾਈ ਰਸਤੇ, ਅਖਬਾਰਾਂ, ਰੇਡੀਓ, ਟੈਲੀਵਿਜ਼ਨ ਸਿਨੇਮਾ, ਇੰਟਰਨੈਟ ਆਦਿ ਨੇ ਦੇਸ਼ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਯੋਗਦਾਨ ਪਾਇਆ ਹੈ ਅਤੇ ਹਮੇਸ਼ਾਂ ਪਾਉਂਦੇ ਰਹਿਣਗੇ। ਸਥਾਨਕ ਪੱਧਰ ਤੋਂ ਕੌਮਾਂਤਰੀ ਪੱਧਰ ਤੱਕ ਕੀਤੇ ਜਾਂਦੇ ਵਪਾਰ ਨੇ ਦੇਸ਼ ਦੀ ਆਰਥਿਕਤਾ ਦਾ ਮਹੱਤਵ ਵਧਾਇਆ ਹੈ। ਸਾਡੀਆਂ ਮਨੁੱਖੀ
ਜ਼ਿੰਦਗੀਆਂ ਨੂੰ ਆਵਾਜਾਈ ਅਤੇ ਸੰਚਾਰ ਨੈੱਟਵਰਕ ਦੀਆਂ ਸਹੂਲਤਾਂ ਕਾਰਨ ਅਮੀਰੀ ਪ੍ਰਾਪਤ ਹੋਈ ਹੈ।
(vi) ਸੁਨਿਹਰੀ ਚਤਰਭੁੱਜ ਉੱਪਰ ਇੱਕ ਨੋਟ ਲਿਖੋ?
ਉੱਤਰ:- ਸਰਕਾਰ ਨੇ ਦਿੱਲੀ-ਕਲੱਕਤਾ- ਚੇਨੱਈ ਮੁੰਬਈ-ਦਿੱਲੀ ਸੁਪਰ ਹਾਈਵੇਅ ਨੂੰ ਛੇ ਮਾਰਗੀ ਬਣਾਉਣ ਦਾ ਪ੍ਰੋਜੈਕਟ ਆਰੰਭਿਆ ਹੈ। ਉੱਤਰ-ਦੱਖਣ ਗਲਿਆਰਾ, ਸ੍ਰੀਨਗਰ(ਜੰਮੂ ਤੇ ਕਸ਼ਮੀਰ)ਤੋਂ ਕੰਨਿਆ ਕੁਮਾਰੀ(ਤਾਮਿਲਨਾਡੂ) ਤੱਕ, ਪੂਰਬ-ਪੱਛਮ ਗਲਿਆਰਾ ਸਿਲਚਰ (ਆਸਾਮ) ਤੋਂ ਪੋਰਬੰਦਰ (ਗੁਜਰਾਤ) ਤੱਕ, ਇਸ ਸੁਨਹਿਰੀ ਚਤਰਭੁੱਜ ਪ੍ਰੋਜੈਕਟ ਦਾ ਹਿੱਸਾ ਹਨ। ਇਸ ਉਪਰ ਹਾਈਵੇਅਜ਼ ਪ੍ਰੋਜੈਕਟ ਦਾ ਮਨੋਰਥ ਦੇਸ਼ ਦੇ ਮਹਾਂਨਗਰਾਂ ਵਿਚਲੇ ਸਮਾਂ ‘ਤੇ ਫਾਸਲਾ ਘਟਾਉਣਾ ਹੈ। ਇਹ ਹਾਈਵੇਅਜ਼ ਪ੍ਰੋਜੈਕਟ ਨੈਸ਼ਨਲ ਹਾਈਵੇਅ ਅਥਾਰਟੀ ਆਫ਼
ਇੰਡੀਆ ਵੱਲੋਂ ਲਾਗੂ ਕੀਤੇ ਜਾ ਰਹੇ ਹਨ।
(vii) ਜਲ ਆਵਾਜਾਈ ਦੇ ਕੋਈ ਚਾਰ ਲਾਭ ਦੱਸੋ?
ਉੱਤਰ:-1. ਜਲ ਮਾਰਗਾਂ ਦੇ ਨਿਰਮਾਣ ਤੇ ਸਾਂਭ-ਸੰਭਾਲ ਦਾ ਖਰਚਾ ਲਗਭਗ ਨਾਂਹ ਦੇ ਬਰਾਬਰ ਹੁੰਦਾ ਹੈ।
2. ਰੇਲ ਤੇ ਸੜਕੀ ਆਵਾਜਾਈ ਸਾਧਨਾਂ ਦੇ ਮੁਕਾਬਲੇ ਜਲ ਆਵਾਜਾਈ ਸਾਧਨ ਬਹੁਤ ਸਸਤੇ ਪੈਂਦੇ ਹਨ।
3. ਜਲ ਆਵਾਜਾਈ ਰਾਹੀਂ ਭਾਰੀਆਂ ਵਸਤੂਆਂ ਦੀ ਢੋਆ-ਢੁਆਈ ਕਾਫੀ ਸੌਖੀ ਤੇ ਹੋਰ ਸਾਧਨਾਂ ਦੇ ਮੁਕਾਬਲੇ ਵਧੇਰੇ ਲਾਹੇਵੰਦ ਰਹਿੰਦੀ ਹੈ।
4. ਵਿਦੇਸ਼ੀ ਵਪਾਰ ਵੀ ਜ਼ਿਆਦਾਤਰ ਸਮੁੰਦਰੀ ਜ਼ਹਾਜ਼ਰਾਨੀ ਤੇ ਨਿਰਭਰ ਕਰਦਾ ਹੈ।
(viii) ਭਾਰਤ ਦੀਆਂ ਪ੍ਰਮੁੱਖ ਹਵਾਈ ਆਵਾਜਾਈ ਕੰਪਨੀਆਂ ਦੇ ਨਾਮ ਲਿਖੋ?
ਉੱਤਰ:-ਭਾਰਤ ਵਿੱਚ ਇਸ ਸਮੇਂ ਹੇਠ ਲਿਖੀਆਂ ਹਵਾਈ ਕੰਪਨੀਆਂ ਹਵਾਈ ਸੇਵਾਵਾਂ ਨਿਭਾ ਰਹੀਆਂ ਹਨ:-
1.ਵਿਸਤਰਾ, 2. ਇੰਡੀਗੋ, 3. ਏਅਰ ਇੰਡੀਆ, 4. ਸਪਾਈਸ ਜੈੱਟ, 5.ਗੋਏਅਰ, 6. ਏਅਰ ਇੰਡੀਆ 7. ਏਅਰ ਐਕਸਪ੍ਰੈੱਸ 8.ਅਲਾਇੰਸ ਏਅਰ
9. ਇੰਡੀਅਨ ਏਅਰ ਐਕਸਪ੍ਰੈਸ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 120 ਕੁ ਸ਼ਬਦਾਂ ਤੱਕ ਦਿਓ:-
(i) ਆਵਾਜਾਈ ਤੇ ਸੰਚਾਰ ਦੇ ਸਾਧਨ ਕਿਸੇ ਦੇਸ਼ ਤੇ ਉੱਥੋਂ ਦੀ ਆਰਥਿਕਤਾ ਦੀ ਜਿੰਦ-ਜਾਨ ਕਿਉਂ ਮੰਨੇ ਜਾਂਦੇ ਹਨ?
ਉੱਤਰ:- ਆਵਾਜਾਈ ਅਤੇ ਸੰਚਾਰ ਦੇ ਸਾਧਨ ਕਿਸੇ ਵੀ ਦੇਸ਼ ਦੀ ਤਰੱਕੀ, ਵਿਕਾਸ ਅਤੇ ਉਸਦੀ ਆਰਥਿਕ ਖੁਸ਼ਹਾਲੀ ਦੀ ਜਿੰਦ-ਜਾਨ ਮੰਨੇ ਜਾਂਦੇ ਹਨ। ਰੋਜ਼ਾਨਾ ਜ਼ਿੰਦਗੀ ਵਿੱਚ ਵਸਤੂਆਂ, ਸੇਵਾਵਾਂ ਅਤੇ ਮਨੁੱਖਾਂ ਨੂੰ ਥਾਂ ਤੋਂ ਦੂਜੀ ਥਾਂ ਲੈ ਲਈ ਆਵਾਜਾਈ ਸਾਧਨ ਆਪਣਾ ਮਹੱਤਵਪੂਰਨ ਰੋਲ ਨਿਭਾਉਂਦੇ ਹਨ ਅਤੇ ਇਸੇ ਤਰਾਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਨ ਲਈ ਸੰਚਾਰ ਦੇ ਸਾਧਨ ਆਪਣਾ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਅਸਲ ਵਿੱਚ ਆਵਾਜਾਈ ਅਤੇ ਸੰਚਾਰ ਦੇ ਸਾਧਨ ਇੱਕ ਦੂਜੇ ਦੇ ਪੂਰਕ ਹੋ ਨਿੱਬੜੇ ਹਨ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੂੰ ਕਿਸੇ ਦੇਸ਼ ਤੇ ਉੱਥੋਂ ਦੀ ਆਰਥਿਕਤਾ ਦੀ ਜਿੰਦ ਜਾਨ ਮੰਨੇ ਜਾਣ ਦੇ ਕਾਰਨ ਇਸ ਪ੍ਰਕਾਰ ਹਨ:-
1.ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਕਰਕੇ ਸਾਡਾ ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ ਅੱਜ ਅਸੀਂ ਘਰ ਬੈਠੇ ਪੂਰੇ ਸੰਸਾਰ ਨਾਲ ਜੁੜ ਚੁੱਕੇ ਹਾਂ।
2. ਸੜਕਾਂ, ਹਵਾਈ ਮਾਰਗ, ਜਲ ਮਾਰਗ, ਅਖਬਾਰਾਂ, ਰੇਡੀਓ, ਟੈਲੀਵੀਜਨ ਅਤੇ ਇੰਟਰਨੈੱਟ ਆਦਿ ਨੇ ਵੀ ਦੇਸ਼ ਦੇ ਆਰਥਿਕ ਅਤੇ ਸਮਾਜਿਕ
ਤਰੱਕੀ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
3. ਸਥਾਨਕ ਅਤੇ ਕੌਮੀ ਵਪਾਰ ਵੀ, ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਕਾਰਨ ਹੀ ਸੰਭਵ ਹੋਇਆ ਹੈ।
4. ਆਵਾਜਾਈ ਅਤੇ ਸੰਚਾਰ ਦੇ ਨੈੱਟਵਰਕ ਕਾਰਨ ਕੌਮਾਂਤਰੀ ਵਪਾਰ ਸੰਭਵ ਹੋਇਆ ਅਤੇ ਇਸ ਕਾਰਨ ਦੇਸ਼ ਦੀ ਅਰਥ-ਵਿਵਸਥਾ ਨੂੰ ਚੰਗਾ
ਹੁਲਾਰਾ ਮਿਲਿਆ ਹੈ।
5. ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਰਾਹੀਂ ਹੀ ਅਸੀਂ ਆਪਣੇ ਜੀਵਨ ਦੀਆਂ ਸੁੱਖ-ਸਹੂਲਤਾਂ ਨੂੰ ਮਾਣ ਰਹੇ ਹਾਂ।
(ii) ਪਿਛਲੇ ਡੇਢ ਦਹਾਕੇ (15 ਸਾਲ) ਤੋਂ ਕੌਮਾਂਤਰੀ ਵਪਾਰ ਦੇ ਬਦਲ ਰਹੇ ਸਰੂਪ ਬਾਰੇ ਇਕ ਨੋਟ ਲਿਖੋ?
ਉੱਤਰ:- ਦੋ ਦੇਸ਼ਾਂ ਵਿਚਾਲੇ ਹੋਣ ਵਾਲੇ ਵਪਾਰ ਨੂੰ ਕੌਮਾਂਤਰੀ ਵਪਾਰ ਕਿਹਾ ਜਾਂਦਾ ਹੈ। ਕਿਸੇ ਦੇਸ਼ ਦਾ ਕੌਮਾਂਤਰੀ ਵਪਾਰ ਉਸ ਦੇਸ਼ ਦੀ ਆਰਥਿਕ ਖ਼ੁਸ਼ਹਾਲੀ ਦਾ ਸੂਚਕ ਹੁੰਦਾ ਹੈ। ਕੌਮਾਂਤਰੀ ਵਪਾਰ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਆਰਥਿਕ ਗਤੀ ਨੂੰ ਤੇਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਪਿਛਲੇ ਡੇਢ ਦਹਾਕੇ ਦੀ ਗੱਲ ਕਰੀਏ ਤਾਂ ਕੌਮਾਂਤਰੀ ਵਪਾਰ ਵਿੱਚ ਕਾਫੀ ਵੱਡੇ ਪੱਧਰ ‘ਤੇ ਪਰਿਵਰਤਨ ਆਇਆ ਹੈ। ਪਹਿਲਾ ਕੌਮਾਂਤਰੀ ਵਪਾਰ ਵਿੱਚ ਵਸਤੂਆਂ ਦਾ ਆਯਾਤ-ਨਿਰਯਾਤ ਕੀਤਾ ਜਾਂਦਾ ਸੀ ਪ੍ਰੰਤੂ ਅੱਜ ਸੂਚਨਾਵਾਂ ਅਤੇ ਸੇਵਾਵਾਂ ਦਾ ਅਦਾਨ-ਪ੍ਰਦਾਨ ਵਧਿਆ ਹੈ। ਭਾਰਤ ਨੇ ਸੂਚਨਾ ਅਤੇ ਤਕਨੀਕ ਦੇ ਖੇਤਰ ਵਿੱਚ ਕਾਫ਼ੀ ਤਰੱਕੀ ਕੀਤੀ ਹੈ ਅਤੇ ਭਾਰਤ ਅੱਜ ਵਿਸ਼ਵ ਪੱਧਰ ‘ਤੇ ਸਾਫਟਵੇਅਰ ਨਿਰਮਾਤਾ ਦੇ ਤੌਰ ‘ਤੇ ਉੱਭਰਿਆ ਹੈ। ਸੈਰ-ਸਪਾਟਾ ਵੀ ਵਪਾਰਕ ਸੈਰ-ਸਪਾਟੇ ਵੱਜੋਂ ਵਿਕਸਤ ਹੋ ਗਿਆ ਹੈ। ਇਹ ਸਨਅਤ ਕੌਮੀ ਏਕਤਾ ਵਿੱਚ ਵਾਧਾ ਕਰਨ ਤੋਂ ਇਲਾਵਾ ਸੱਭਿਆਚਾਰਕ ਮਾਮਲਿਆਂ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਸ ਨੇ ਸਾਡੇ ਸੱਭਿਆਚਾਰ ਤੇ ਵਿਰਾਸਤ ਨੂੰ ਕੌਮਾਂਤਰੀ ਪੱਧਰ ‘ਤੇ ਗਿਆਨ ਅਤੇ ਜਾਣਕਾਰੀ ਦੇ ਰੂਪ ਵਿਚ ਪੇਸ਼ ਕੀਤਾ ਹੈ। ਵਿਦੇਸ਼ੀ ਸੈਲਾਨੀ, ਅੱਜ ਵਿਰਾਸਤੀ ਸੈਰ-ਸਪਾਟੇ, ਸੱਭਿਆਚਾਰਕ ਸੈਰ-ਸਪਾਟੇ, ਕਾਰੋਬਾਰੀ ਸੈਰ-ਸੈਪਾਟੇ, ਚਕਿਤਸਕ ਸੈਰ-ਸਪਾਟੇ, ਜਾਂਬਾਜ਼ੀ ਸੈਰ-ਸਪਾਟੇ ਲਈ ਭਾਰਤ ਦੀ ਯਾਤਰਾ ਕਰਦੇ ਹਨ।
(iii) ਸੜਕ ਮਾਰਗਾਂ ਦੇ ਸੁਧਾਰ ਲਈ ਕੀ-ਕੀ ਕਦਮ ਚੁੱਕੇ ਜਾ ਰਹੇ ਹਨ?
ਉੱਤਰ:- ਸੜਕ ਮਾਰਗਾਂ ਦੇ ਸੁਧਾਰ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ :
1.ਲਗਭਗ 350 ਰੇਲਵੇ ਪੁੱਲਾਂ ਤੇ ਕਰਾਸਿੰਗਾਂ
2. ਸੇਤੂ ਭਾਰਤਮ ਪ੍ਰਾਜੈਕਟ ਅਧੀਨ 150 ਰੇਲਵੇ ਓਵਰਬ੍ਰਿਜ ਅਤੇ 204 ਲੈਵਲ ਕਰਾਸਿੰਗਾਂ
3.ਰਾਸ਼ਟਰੀ ਰਾਜ ਮਾਰਗ ਅਧੀਨ 5600 ਕਿਲੋਮੀਟਰ ਸੜਕਾਂ 123 ਜ਼ਿਲ੍ਹਾ ਹੈਡਕੁਆਟਰਾਂ ਨੂੰ ਕੌਮੀ ਮਾਰਗ ਨਾਲ ਜੋੜਨਾ।
4. ‘ਭਾਰਤ ਮਾਲਾ’ਯੋਜਨਾ ਅਧੀਨ 5500 ਨਵੀਆਂ ਸੜਕਾਂ ਦਾ ਨਿਰਮਾਣ ਅਤੇ ਸਰਹੱਦੀ ਰਾਜਾਂ ਨੂੰ ਆਪਸ ਵਿੱਚ ਜੋੜਨਾ।
5.ਸੜਕੀ ਆਵਾਜਾਈ ਅਤੇ ਸੈਰ-ਸਪਾਟਾ ਮੰਤਰਾਲੇ ਦੁਆਰਾ ਨੰਦੇੜ ਅਤੇ ਕੱਟੜਾ ਜਿਹੇ ਸਥਾਨਾਂ ਨੂੰ ਜੋੜਨਾ।
(iv) ਬੈਲਟ ਤੇ ਰੋਡ ਇਨੀਸ਼ੀਏਟਿਵ ਕੀ ਹੈ ਤੇ ਇਸ ਸਬੰਧੀ ਭਾਰਤ ਦੇ ਖਦਸ਼ੇ ਕੀ ਹਨ?
ਉੱਤਰ:- ਚੀਨ ਵੱਲੋਂ ਕਿਸੇ ਵੇਲੇ ਅਰੰਭਿਆ ਗਿਆ ਵਨ ਬੈਲਟ, ਵਨ ਰੋਡ ਇਨੀਸ਼ੀਏਟਿਵ ਹੁਣ ਬੈਲਟ ਐਂਡ ਰੋਡ ਇਨੀਸ਼ੀਏਟਿਵ ਕਹਾਉਂਦਾ ਹੈ। ਜਿਸ ਦਾ ਮਨੋਰਥ ਏਸ਼ੀਆ, ਯੂਰਪ, ਅਫ਼ਰੀਕਾ ਅਤੇ ਉੱਤਰੀ ਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਮੁੱਢਲੇ ਢਾਂਚੇ ਦੇ ਵਿਕਾਸ ਲਈ ਪੂੰਜੀਕਾਰੀ ਕਰਨਾ ਹੈ। ਇਹ ਯੋਜਨਾ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਗਪਿੰਗ ਵੱਲੋਂ 2013 ਵਿਚ ਐਲਾਨੀ ਗਈ ਸੀ। ਇਸ ਦਾ ਮੁੱਖ ਟੀਚਾ ਇੱਕ ਵੱਡੀ ਏਕੀਕ੍ਰਿਤ ਮੰਡੀ ਦਾ ਗਠਨ ਕਰਨਾ ਜੋ ਕੌਮਾਂਤਰੀ ਅਤੇ ਘਰੇਲੂ ਦੋਵੇਂ ਪ੍ਰਕਾਰ ਦੀਆਂ ਮੰਡੀਆਂ ਦਾ ਫਾਇਦਾ ਲੈ ਸਕਣ। ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਭਾਰਤ ਨੇ ਹਮੇਸ਼ਾਂ ਵਿਰੋਧ ਕੀਤਾ ਹੈ ਕਿਉਂਕਿ ਭਾਰਤ ਨੂੰ ਇਸ ਸਬੰਧੀ ਕੁਝ ਖਦਸ਼ੇ ਹਨ:-
1. ਭਾਰਤੀ ਕੂਟਨੀਤਿਕ ਵਿਚਾਰਵਾਨਾਂ ਨੇ ਚੀਨ ਵੱਲੋਂ ਕਿਸੇ ਵੀ ਸਰਹੱਦੀ ਇਲਾਕਿਆਂ ਵਿਚ ਸੜਕਾਂ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ ਕਿਉਂਕਿ ਭਾਰਤ ਨੂੰ ਖਦਸ਼ਾ ਹੈ ਕਿ ਇਹ ਚੀਨ ਵੱਲੋਂ ਏਸ਼ੀਆ ਨੂੰ ਘੇਰੇ ਜਾਣ ਦੀ ਕਾਰਵਾਈ ਹੈ।
2. ਚੀਨ- ਪਾਕਿਸਤਾਨ ਆਰਥਿਕ ਗਲਿਆਰੇ ਦਾ ਵੀ ਭਾਰਤ ਨੇ ਵਿਰੋਧ ਕੀਤਾ ਹੈ ਕਿਉਂਕਿ ਭਾਰਤ ਨੂੰ ਖਦਸ਼ਾ ਹੈ ਕਿ ਇਹ ਚੀਨ ਵੱਲੋਂ ਏਸ਼ਿਆਈ ਖਿੱਤੇ ਨੂੰ ਘੇਰੇ ਜਾਣ ਦੀ ਯੋਜਨਾ ਦਾ ਹੀ ਹਿੱਸਾ ਹੈ।
3. ਭਾਰਤ ਨੂੰ ਇਹ ਵੀ ਖਦਸ਼ਾ ਹੈ ਕਿ ਇਸ ਨਾਲ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਹੋਵੇਗਾ ਕਿਉਂਕਿ ਚੀਨ ਵੱਡੇ ਪੱਧਰ ‘ਤੇ ਇਸ
ਪ੍ਰਾਜੈਕਟ ਵਿਚ ਨਿਵੇਸ਼ ਕਰ ਰਿਹਾ ਹੈ।
(v) ਭਾਰਤ ਵਿਚ ਰੇਲਵੇ ਦੀ ਆਵਾਜਾਈ ਦੇ ਸਾਧਨ ਵਜੋਂ ਵਧੇਰੇ ਧਾਂਕ ਕਿਉਂ ਹੈ?
ਉੱਤਰ:- ਰੇਲਾਂ ਭਾਰਤ ਵਿੱਚ ਆਵਾਜਾਈ ਦਾ ਮਹੱਤਵਪੂਰਨ ਸਾਧਨ ਹਨ। ਵਿੱਤੀ ਸਾਲ 2018-19 ਦੌਰਾਨ 2 ਕਰੋੜ 31 ਲੱਖ ਤੋਂ ਵੱਧ ਯਾਤਰੀ ਰੋਜ਼ ਭਾਰਤੀ ਰੇਲਵੇ ਦੀ ਵਰਤੋਂ ਆਵਾਜਾਈ ਲਈ ਕਰਦੇ ਸਨ। ਇਹ ਰੇਲਾਂ ਦੇਸ਼ ਵਿਚ ਮੁੱਖ ਰੇਲ ਲਾਈਨਾਂ ਤੇ ਪੇਂਡੂ ਇਲਾਕੇ ਦੀਆਂ ਲਾਈਨਾਂ ਉਤੇ
ਦੌੜਦੀਆਂ ਹਨ। ਇਸ ਸਮੇਂ ਦੌਰਾਨ 33 ਲੱਖ 60 ਹਜ਼ਾਰ ਮੀਟ੍ਰਿਕ ਟਨ ਮਾਲ-ਭਾੜਾ ਰੋਜ਼ ਰੇਲਾਂ ਰਾਹੀਂ ਢੋਇਆ ਜਾ ਰਿਹਾ ਹੈ। ਰੇਲਾਂ, ਮਾਲ- ਅਸਬਾਬ ਤੇ ਯਾਤਰੀਆਂ ਨੂੰ ਢੋਣ ਵਾਸਤੇ ਦੇਸ਼ ਵਿਚ ਆਵਾਜਾਈ ਦਾ ਪ੍ਰਮੁੱਖ ਸਾਧਨ ਹੈ। ਰੇਲਾਂ ਕਈ ਕਿਸਮ ਦੇ ਹੋਰ ਕਾਰੋਬਾਰ ਦਾ ਆਧਾਰ ਵੀ ਬਣਦੀਆਂ ਹਨ ਜਿਵੇਂ ਕਿ ਸੈਰ-ਸਪਾਟਾ, ਧਾਰਮਿਕ ਯਾਤਰਾਵਾਂ ਅਤੇ ਸਾਜ਼ੋ-ਸਮਾਨ ਲੰਮੀਆ ਦੂਰੀਆਂ ਤੱਕ ਲੈ ਜਾਣਾ ਰੇਲ ਆਵਾਜਾਈ ਦੇ ਨਾਲ ਹੀ ਸੰਭਵ ਹੋਇਆ ਹੈ। ਇਸ ਤੋਂ ਇਲਾਵਾ ਰੇਲਾਂ ਦੇਸ਼ ਨੂੰ ਆਪਸ ਵਿੱਚ ਜੋੜਨ ਰੱਖਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਨੇ ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਭਾਰਤੀ ਰੇਲਾਂ ਦਾ ਮੌਜੂਦਾ ਸੰਗਠਨ 16 ਜੋਨਾਂ ਵਿੱਚ ਵੰਡਿਆ ਹੋਇਆ ਹੈ।
(vi) ਸੜਕ ਮਾਰਗਾਂ ਦਾ ਵਿਸਥਾਰ ਵਿੱਚ ਵਰਗੀਕਰਨ ਕਰੋ?
ਉੱਤਰ:- ਭਾਰਤ ਸੰਸਾਰ ਭਰ ਦੇ ਸਭ ਤੋਂ ਵੱਡੇ ਸੜਕ ਮਾਰਗਾਂ ਦੇ ਜਾਲ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਲਗਭਗ 56 ਲੱਖ ਕਿਲੋਮੀਟਰ ਲੰਬਾਈ ਦੀਆਂ ਸੜਕਾਂ ਹਨ।
1. ਕੌਮੀ ਮਾਰਗ:- ਕੌਮੀ ਮਾਰਗ, ਉਹ ਸੜਕਾਂ ਹਨ ਜੋ ਕੂਟਨੀਤਿਕ ਆਵਾਜਾਈ ਨਾਲ ਲੋੜੀਂਦੀਆਂ ਹੁੰਦੀਆਂ ਹਨ, ਜਿਨ੍ਹਾਂ ਉੱਤੇ ਸਫ਼ਰ ਕਰਨ ਨਾਲ ਸਮਾਂ ਬੱਚਦਾ ਹੈ, ਪੱਛੜੇ ਇਲਾਕੇ ਤੱਕ ਪੁੱਜਿਆ ਜਾ ਸਕਦਾ ਹੈ, ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ, ਕੌਮੀ ਮਾਰਗ ਕਹਾਉਂਦੀਆਂ ਹਨ।
2. ਰਾਜਮਾਰਗ:- ਇਹ ਰਾਜਾਂ ਦੀਆਂ ਪ੍ਰਮੁੱਖ ਸੜਕਾਂ ਹੁੰਦੀਆਂ ਹਨ ਜੋ ਕੌਮੀ ਮਾਰਗਾਂ, ਜ਼ਿਲ੍ਹਾ ਮੁੱਖ ਕੇਂਦਰਾਂ ਤੇ ਮਹੱਤਵਪੂਰਨ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ ਅਤੇ ਜ਼ਿਲ੍ਹਾ ਸੜਕਾਂ ਨੂੰ ਵੀ ਜੋੜਦੀਆਂ ਹਨ।
3. ਪ੍ਰਮੁੱਖ ਜ਼ਿਲ੍ਹਾ ਸੜਕਾਂ:- ਇਹ ਸੜਕਾਂ ਵੱਡੇ ਨਿਰਮਾਣ ਤੇ ਉਤਪਾਦਨ ਖੇਤਰਾਂ, ਮੁੱਖ ਮੰਡੀਆਂ ਤੇ ਜ਼ਿਲ੍ਹੇ ਵਿੱਚੋਂ ਲੰਘਦੇ ਕੌਮੀ ਰਾਜਮਾਰਗਾਂ ਨੂੰ ਆਪਸ ਵਿੱਚ ਜੋੜਦੀਆਂ ਹਨ।
4. ਪੇਂਡੂ ਸੜਕਾਂ:- ਇਹ ਸੜਕਾਂ ਪਿੰਡਾਂ ਨੂੰ ਆਪੋ ਵਿਚ ਅਤੇ ਪ੍ਰਮੁੱਖ ਜ਼ਿਲ੍ਹਾ ਪੱਧਰੀ ਸੜਕਾਂ ਨਾਲ ਜੋੜ੍ਹਦੀਆਂ ਹਨ।
5. ਐਕਸਪ੍ਰੈਸ ਮਾਰਗ:- ਕੇਂਦਰ ਸਰਕਾਰ ਵੱਲੋਂ ਐਕਸਪ੍ਰੈਸ ਮਾਰਗਾਂ ਦੀ ਸ਼ੁਰੂਆਤ ਕੀਤੀ ਗਈ ਹੈ। ‘ਭਾਰਤਮਾਲਾ’ ਪ੍ਰੋਜੈਕਟ ਅਧੀਨ ਸਰਹੱਦੀ ਰਾਜਾਂ ਨੂੰ ਆਪਸ ਵਿੱਚ ਜੋੜਿਆ ਜਾਣਾ ਹੈ।
(vii) ਭਾਰਤੀ ਰੇਲ ਆਵਾਜਾਈ ‘ਤੇ ਵਿਸਤ੍ਰਿਤ ਨੋਟ ਲਿਖੋ?
ਉੱਤਰ:-ਭਾਰਤ ਵਿੱਚ ਰੇਲਾਂ ਦਾ ਇਤਿਹਾਸ ਲਗਭਗ 175 ਸਾਲ ਪੁਰਾਣਾ ਹੈ। ਲਾਰਡ ਡਲਹੌਜ਼ੀ ਨੂੰ ਭਾਰਤੀ ਰੇਲਵੇ ਦਾ ਪਿਤਾਮਾ ਮੰਨਿਆ ਜਾਂਦਾ ਹੈ। ਸੰਨ 1853 ਵਿੱਚ ਦੇਸ਼ ਦੀ ਪਹਿਲੀ ਯਾਤਰੀ ਰੇਲ ਗੱਡੀ ਨੇ ਮੁੰਬਈ ਤੋਂ ਥਾਨੇ ਤੱਕ ਦਾ 34 ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕੀਤਾ ਸੀ। ਵਿੱਤੀ ਸਾਲ 2018-19 ਦੌਰਾਨ 2 ਕਰੋੜ 31 ਲੱਖ ਤੋਂ ਵੱਧ ਯਾਤਰੀ ਰੋਜ਼ ਭਾਰਤੀ ਰੇਲਵੇ ਦੀ ਵਰਤੋਂ, ਆਵਾਜਾਈ ਲਈ ਕਰਦੇ ਸਨ। ਇਹ ਰੇਲਾਂ ਦੇਸ਼ ਵਿਚ ਮੁੱਖ ਰੇਲ ਲਾਈਨਾਂ ਤੇ ਪੇਂਡੂ ਇਲਾਕੇ ਦੀਆਂ ਲਾਈਨਾਂ ਉਤੇ ਦੌੜਦੀਆਂ ਹਨ। ਇਸ ਸਮੇਂ ਦੌਰਾਨ 33 ਲੱਖ 60 ਹਜ਼ਾਰ ਮੀਟ੍ਰਿਕ ਟਨ ਮਾਲ-ਭਾੜਾ ਰੋਜ਼ ਰੇਲਾਂ ਰਾਹੀਂ ਢੋਇਆ ਜਾ ਰਿਹਾ ਹੈ। ਰੇਲਾਂ, ਮਾਲ-ਅਸਬਾਬ ਤੇ ਯਾਤਰੀਆਂ ਨੂੰ ਢੋਣ ਵਾਸਤੇ ਦੇਸ਼ ਵਿਚ ਆਵਾਜਾਈ ਦਾ ਪ੍ਰਮੁੱਖ ਸਾਧਨ ਹੈ। ਰੇਲਾਂ ਕਈ ਕਿਸਮ ਦੇ ਹੋਰ ਕਾਰੋਬਾਰ ਦਾ ਆਧਾਰ ਵੀ ਬਣਦੀਆਂ ਹਨ ਜਿਵੇਂ ਕਿ ਸੈਰ-ਸਪਾਟਾ, ਧਾਰਮਿਕ ਯਾਤਰਾਵਾਂ ਅਤੇ ਸਾਜ਼ੋ-ਸਮਾਨ ਲੰਮੀਆ ਦੂਰੀਆਂ ਤੱਕ ਲੈ ਜਾਣਾ ਰੇਲ ਆਵਾਜਾਈ ਦੇ ਨਾਲ ਹੀ ਸੰਭਵ ਹੋਇਆ ਹੈ। ਇਸ ਤੋਂ ਇਲਾਵਾ ਰੇਲਾਂ ਦੇਸ਼ ਨੂੰ ਆਪਸ ਵਿੱਚ ਜੋੜਨ ਰੱਖਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਇਨ੍ਹਾਂ ਨੇ ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਭਾਰਤੀ ਰੇਲਾਂ ਦਾ ਮੌਜੂਦਾ ਸੰਗਠਨ 16 ਜੋਨਾਂ ਵਿੱਚ ਵੰਡਿਆ ਹੋਇਆ ਹੈ। ਕੌਮੀ ਰੇਲਵੇ ਨੈੱਟਵਰਕ ਸਬੰਧੀ ਮਾਰਚ, 2019 ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਵਿਚ ਇੱਕ ਲੱਖ 23 ਹਜ਼ਾਰ 542 ਕਿਲੋਮੀਟਰ ਰੇਲ ਲੀਹਾਂ ਵਿਛਾਈਆਂ ਗਈਆਂ ਸਨ ਜੋ ਕਿ ਕੁੱਲ 67 ਹਜ਼ਾਰ,1368 ਕਿਲੋਮੀਟਰ ਰੇਲ ਮਾਰਗ ਅਤੇ 7349 ਸਟੇਸ਼ਨਾਂ ਤੱਕ ਪੁੱਜਦੀਆਂ ਹਨ। ਭਾਰਤ ਦਾ ਰੇਲਵੇ ਨੈੱਟਵਰਕ ਸੰਯੁਕਤ ਰਾਜ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਸੰਸਾਰ ਵਿੱਚ ਚੌਥਾ ਵੱਡਾ ਰੇਲਵੇ ਨੈਟਵਰਕ ਹੈ। ਇਸ ਵਿਚ ਕੁਝ ਮਹੱਤਵਪੂਰਨ ਰੇਲ ਗੱਡੀਆਂ ਸੱਚਖੰਡ ਐਕਸਪ੍ਰੈਸ, ਹਿਮਸਾਗਰ ਐਕਸਪ੍ਰੈਸ ਅਤੇ ਸ੍ਰੀ ਰਾਮਾਇਣ ਐਕਸਪ੍ਰੈਸ ਹਨ।
(viii) ‘ਪਾਈਪ ਲਾਈਨਾਂ” ਆਵਾਜਾਈ ਦਾ ਅਜੋਕਾ ਤੇ ਚੰਗੇਰਾ ਢੰਗ ਹਨ, ਕਿਵੇਂ?
ਨੂੰ ਸਿਰਫ਼ ਪਾਈ ਮੁੱਹਈਆ ਕਰਵਾਉਣ ਲਈ ਪਾਈਪਲਾਈਨ ਪ੍ਰਬੰਧ ਵਰਤਿਆਂ ਜਾਂਦਾ ਸੀ ਪ੍ਰੰਤੂ ਹੁਣ ਇਸ ਢੰਗ ਰਾਹੀ ਕੱਚਾ ਤੇਲ, ਪੈਟਰੋਲੀਅਮ ਪਦਾਰਥ ਤੇ ਕੁਦਰਤੀ ਗੈਸ ਆਦਿ ਅਤੇ ਗੈਸ ਦੇ ਖੂਹਾਂ ਤੋਂ ਰਿਫਾਇਨਰੀਆਂ, ਖਾਦ ਦੇ ਕਾਰਖਾਨਿਆਂ ਤੇ ਵੱਡੇ ਤਾਪ -ਬਿਜਲੀ ਘਰਾਂ ਆਦਿ ਨੂੰ
ਉੱਤਰ:- ਭਾਰਤ ਦੇ ਆਵਾਜਾਈ ਨਕਸ਼ੇ ਉੱਤੇ ਪਾਈਪਲਾਈਨ ਆਵਾਜਾਈ ਨੈੱਟਵਰਕ ਨਵੀਂ ਚੀਜ਼ ਹੈ। ਪੁਰਾਣੇ ਸਮੇਂ ਦੌਰਾਨ ਸ਼ਹਿਰਾਂ ਤੇ ਸਨਅਤਾਂ ਵਸਤਾਂ ਭੇਜੀਆਂ ਜਾਂਦੀਆਂ ਹਨ। ਪਾਈਪਲਾਈਨਾਂ ਰਾਹੀਂ ਠੋਸ ਪਦਾਰਥ ਵੀ ਭੇਜੇ ਜਾ ਸਕਦੇ ਹਨ ਪਰ ਉਹਨਾਂ ਨੂੰ ਪਹਿਲਾ ਅਰਧ-ਤਰਲ ਰੂਪ ਵਿੱਚ ਤਬਦੀਲ ਕਰਨਾ ਪੈਂਦਾ ਹੈ। ਪਾਈਪ ਲਾਈਨਾਂ ਵਿਛਾਉਣ ਦੀ ਸ਼ੁਰੂਆਤੀ ਕੀਮਤ ਭਾਵੇਂ ਵੱਧ ਹੁੰਦੀ ਹੈ ਪਰ ਇੱਕ ਵਾਰ ਪਾਈਪਲਾਈਨਾਂ ਵਿਛਾਉਣ ਤੋਂ ਅਤੇ ਸ਼ੁਰੂ ਹੋਣ ਜਾਣ ਤੋਂ ਬਾਅਦ, ਇਸ ਦੀ ਸਾਂਭ-ਸੰਭਾਲ ਤੇ ਕਾਰਜ ਦੀ ਕੀਮਤ ਬਹੁਤੀ ਨਹੀਂ ਹੁੰਦੀ ਅਤੇ ਆਵਾਜਾਈ ਦੌਰਾਨ
ਵਸਤਾਂ ਦੇ ਨੁਕਸਾਨ ਜਾਂ ਦੇਰੀ ਹੋਣ ਦੇ ਖਦਸ਼ੇ ਬਹੁਤ ਘੱਟ ਜਾਂਦੇ ਹਨ।
(ix) ਜਲ ਆਵਾਜਾਈ ਦੇ ਲਾਭ ਤੇ ਕਮੀਆਂ ਦਾ ਆਪਸੀ ਮੁਕਾਬਲਾ ਕਰੋ?
ਉੱਤਰ:- ਜਲ ਆਵਾਜਾਈ ਦੇ ਲਾਭ:-
1. ਜਲ ਮਾਰਗਾਂ ਦੇ ਨਿਰਮਾਣ ਤੇ ਸਾਂਭ-ਸੰਭਾਲ ਦਾ ਖਰਚਾ ਲਗਭਗ ਨਾਂਹ ਦੇ ਬਰਾਬਰ ਹੁੰਦਾ ਹੈ।
2. ਰੇਲ ਤੇ ਸੜਕੀ ਆਵਾਜਾਈ ਸਾਧਨਾਂ ਦੇ ਮੁਕਾਬਲੇ ਜਲ ਆਵਾਜਾਈ ਸਾਧਨ ਬਹੁਤ ਸਸਤੇ ਪੈਂਦੇ ਹਨ।
3. ਜਲ ਆਵਾਜਾਈ ਰਾਹੀਂ ਭਾਰੀਆਂ ਵਸਤੂਆਂ ਦੀ ਢੋਆ-ਢੁਆਈ ਕਾਫੀ ਸੌਖੀ ਤੇ ਹੋਰ ਸਾਧਨਾਂ ਦੇ ਮੁਕਾਬਲੇ ਵਧੇਰੇ ਲਾਹੇਵੰਦ ਰਹਿੰਦੀ ਹੈ।
4. ਵਿਦੇਸ਼ੀ ਵਪਾਰ ਵੀ ਜ਼ਿਆਦਾਤਰ ਸਮੁੰਦਰੀ ਜ਼ਹਾਜ਼ਰਾਨੀ ਤੇ ਨਿਰਭਰ ਕਰਦਾ ਹੈ।
ਜਲ ਆਵਾਜਾਈ ਦੀਆਂ ਕਮੀਆਂ:-
1.ਜਲ ਆਵਾਜਾਈ ਘੱਟ ਰਫ਼ਤਾਰ ਵਾਲਾ ਆਵਾਜਾਈ ਸਾਧਨ ਹੈ।
2. ਜਲ ਅਵਾਜਾਈ ਮੁੱਖ ਤੌਰ ਤੇ ਮੌਨਸੂਨ ਜਾਂ ਵਰਖਾ ‘ਤੇ ਨਿਰਭਰ ਹੋਣ ਵਾਲਾ ਸਾਧਨ ਹੈ। ਘੱਟ ਮੀਂਹ ਪੈਣ ਦੀ ਸੂਰਤ ਵਿੱਚ ਜਲਗਾਹਾਂ ਵਿੱਚ ਪਾਈ ਦੀ ਮਾਤਰਾ ਘੱਟ ਜਾਂਦੀ ਹੈ ਇਸ ਨਾਲ ਜਹਾਜ਼ਰਾਨੀ ਦਾ ਕਾਰਜ ਬਹੁਤ ਔਖਾ ਹੋ ਜਾਂਦਾ ਹੈ।
3. ਜਲ ਸਾਧਨ ਹੋਰ ਸਾਧਨਾਂ ਦੇ ਮੁਕਾਬਲੇ ਵੱਧ ਜੋਖ਼ਮ ਭਰਿਆ ਕੰਮ ਹੁੰਦਾ ਹੈ। ਪਾਣੀ ਵਿਚ ਡੁੱਬ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
(x) ਹੇਠ ਲਿਖਿਆਂ ‘ਤੇ ਨੋਟ ਲਿਖੋ:-
(ੳ) ਕੇਬਲ ਆਵਾਜਾਈ:- ਕੇਬਲ ਆਵਾਜਾਈ ਦਾ ਘੇਰਾ ਬਹੁਤ ਵਿਸਤ੍ਰਿਤ ਹੈ ਕਿਉਂਕਿ ਇਸ ਵਿਚ ਹਰ ਉਸ ਪ੍ਰਕਾਰ ਦੀ ਆਵਾਜਾਈ ਹੈ, ਜੋ ਕੇਵਲ ਭਾਵ ਤਾਰਾਂ ਦੇ ਸਹਾਰੇ ਚੱਲਦੀ ਹੈ। ਕੇਬਲ ਆਵਾਜਾਈ ਇੱਕ ਤਰ੍ਹਾਂ ਦਾ ਹਵਾਈ ਆਵਾਜਾਈ ਸਿਸਟਮ ਹੀ ਹੁੰਦਾ ਹੈ ਜਿਸ ਵਿਚ ਬੈਠੇ ਯਾਤਰੀ ਕੇਬਲ ਉੱਤੇ ਖਿੱਚੇ ਜਾ ਰਹੇ ਜਾਂ ਕੇਬਲ ਦੇ ਕੰਟਰੋਲ ਹੇਠ ਛੱਤੇ ਜਾ ਰਹੇ ਕੈਬਿਨ ਦੇ ਜ਼ਰੀਏ ਸਫ਼ਰ ਕਰਦੇ ਹਨ। ਕੇਬਲ ਆਵਾਜਾਈ, ਹੋਰ ਅਵਾਜਾਈ ਪ੍ਰਬੰਧਾਂ ਦੇ ਮੁਕਾਬਲੇ, ਇਹ ਬਿਜਲੀ ਨਾਲ ਚੱਲਣ ਵਾਲਾ ਵਾਤਾਵਰਣ ਪੱਖੀ ਪ੍ਰਬੰਧ ਹੈ ਜਿਸ ਰਾਹੀਂ ਯਾਤਰੀਆਂ ਅਤੇ ਮਾਲ- ਅਸਬਾਬ ਦੀ ਆਵਾਜਾਈ ਧਰਤੀ ਦੇ ਪੱਧਰ ਤੋਂ ਉੱਪਰ-ਉੱਪਰ ਹੀ ਕੀਤੀ ਜਾ ਸਕਦੀ ਹੈ।
(ਅ) ਭਾਰਤ ਵਿੱਚ ਹਵਾਈ ਆਵਾਜਾਈ:- ਹਵਾਈ ਸਫ਼ਰ ਜਾਂ ਆਵਾਜਾਈ ਹੁਣ ਤੱਕ ਦੀ ਸਭ ਤੋਂ ਤੇਜ਼, ਆਰਾਮਦਾਇਕ ਅਤੇ ਸ਼ਾਨਦਾਰ ਆਵਾਜਾਈ ਦਾ ਸਾਧਨ ਹੈ। ਇਹ ਸਾਧਨ ਉੱਚੀਆਂ ਪਹਾੜੀਆਂ, ਮਾਰੂਥਲ, ਸੰਘਣੇ ਜੰਗਲ, ਲੰਬੇ-ਲੰਬੇ ਮਹਾਂਸਾਗਰਾਂ,ਹਰ ਕਿਸਮ ਦੀਆਂ ਔਕੜਾਂ ਦੇ ਇਲਾਕੇ ਬੜੇ ਸੌਖ ਨਾਲ ਤੈਅ ਕਰ ਲੈਂਦਾ ਹੈ। ਭਾਰਤ ਵਿੱਚ ਹਵਾਈ ਆਵਾਜਾਈ ਦਾ ਆਰੰਭ 1911 ਵਿੱਚ ਹੋਇਆ ਸੀ, ਜਦੋਂ ਇਲਾਹਾਬਾਦ ਤੋਂ ਨੈਨੀ ਵਿਚਾਲੇ 10 ਕਿਲੋਮੀਟਰ ਦੇ ਫਾਸਲੇ ਵਿੱਚ ਹਵਾਈ ਡਾਕ ਸੇਵਾ ਚਲਾਈ ਗਈ ਸੀ। ਸੰਨ 1953 ਹਵਾਈ ਸੇਵਾ ਦੇ ਸਰਕਾਰੀਕਰਨ ਪਿੱਛੋਂ ਏਅਰ ਇੰਡੀਆ ਅਤੇ ਇੰਡੀਅਨ ਏਅਰਲਾਈਨਜ਼ ਆਰੰਭ ਹੋਈਆਂ। ਭਾਰਤ ਵਿੱਚ ਹਰ ਸਾਲ ਕੁੱਲ 16 ਕਰੋੜ ਯਾਤਰੀ ਹਵਾਈ ਸੇਵਾਵਾਂ ਦਾ ਲਾਭ ਲੈਂਦੇ ਹਨ। ਭਾਰਤ ਵਿੱਚ ਇਸ ਸਮੇਂ 34 ਕੌਮਾਤਰੀ ਹਵਾਈ ਅੱਡੇ ਹਨ। ਹੇਠ ਲਿਖੀਆਂ ਕੰਪਨੀਆਂ ਹਵਾਈ ਸੇਵਾਵਾਂ ਨਿਭਾ ਰਹੀਆਂ ਹਨ:-
1.ਵਿਸਤਰਾ
2.ਇੰਡੀਗੋ
3.ਏਅਰ ਇੰਡੀਆ
4.ਸਪਾਈਸ ਜੈੱਟ
5.ਗੋ ਏਅਰ
6. ਏਅਰ ਇੰਡੀਆ
7. ਏਅਰ ਐਕਸਪ੍ਰੈੱਸ
8.ਅਲਾਇੰਸ ਏਅਰ
9.ਇੰਡੀਅਨ ਏਅਰ ਐਕਸਪ੍ਰੈਸ
(ੲ) ਐਕਸੇਲੈਂਸ ਐਕਸਪ੍ਰੈਸ ਹਾਈਵੇਜ਼:-
ਉੱਤਰ:- ਕੇਂਦਰੀ ਸਰਕਾਰ ਵੱਲੋਂ ਸੜਕੀ ਆਵਾਜਾਈ ਦੇ ਸੁਧਾਰ ਲਈ ਐਕਸੇਲੈਂਸ ਐਕਸਪ੍ਰੈਸ ਹਾਈਵੇਜ਼ ਬਣਾਏ ਹਨ। ਇਹਨਾਂ ਐਕਸੇਲੈਂਸ
ਐਕਸਪ੍ਰੈਸ ਹਾਈਵੇਜ਼ ਦੇ ਸੰਬੰਧ ਵਿਚ ਭਾਰਤ ਸਰਕਾਰ ਦੀਆਂ ਕਾਫੀ ਯੋਜਨਾਵਾਂ ਹਨ। ਲਗਭਗ 350 ਰੇਲਵੇ ਪੁੱਲਾਂ ਤੇ ਕਰਾਸਿੰਗਾਂ ਬਣਾਉਣ ਦੀ ਯੋਜਨਾ ਹੈ। ਭਾਰਤ ਸਰਕਾਰ ਵੱਲੋਂ ਸੇਤੂ ਭਾਰਤਮ ਪ੍ਰਾਜੈਕਟ ਅਧੀਨ 150 ਰੇਲਵੇ ਓਵਰਬ੍ਰਿਜ ਅਤੇ 204 ਲੈਵਲ ਕਰਾਸਿੰਗਾਂ ਦੀ ਯੋਜਨਾ ਹੈ। ਰਾਸ਼ਟਰੀ ਰਾਜ ਮਾਰਗ ਅਧੀਨ 560 ਕਿਲੋਮੀਟਰ ਸੜਕਾਂ 123 ਜ਼ਿਲ੍ਹਾ ਹੈਡਕੁਆਟਰਾਂ ਨੂੰ ਕੌਮੀ ਮਾਰਗ ਨਾਲ ਜੋੜਨਾ ਸ਼ਾਮਲ ਹੈ।‘ਭਾਰਤ ਮਾਲਾ’ਯੋਜਨਾ ਅਧੀਨ 5500 ਨਵੀਆਂ ਸੜਕਾਂ ਦਾ ਨਿਰਮਾਣ ਅਤੇ ਸਰਹੱਦੀ ਰਾਜਾਂ ਨੂੰ ਆਪਸ ਵਿੱਚ ਜੋੜਨਾ ਦੀ ਯੋਜਨਾ ਵੀ ਸ਼ਾਮਲ ਹੈ।
(ਸ) ਹਿਮ ਸਾਗਰ ਐਕਸਪ੍ਰੈੱਸ:- ਇਹ ਭਾਰਤੀ ਰੇਲ ਸੇਵਾ ਦੀ ਹਫ਼ਤਾਵਾਰੀ ਰੇਲ ਗੱਡੀ ਹੈ, ਜੋ ਦੇਸ਼ ਦੇ ਧੁਰ ਦੱਖਣੀ ਸਿਰੇ ਕੰਨਿਆਕੁਮਾਰੀ ਤੋਂ ਮਾਤਾ ਵੈਸ਼ਨੋ ਦੇਵੀ, ਕੱਟੜਾ ਤੱਕ ਜਾਂਦੀ ਹੈ। ਇਹ ਰੇਲ ਗੱਡੀ 52 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਰਫ਼ਤਾਰ ਨਾਲ, 3787 ਕਿਲੋਮੀਟਰ ਦਾ ਸਫ਼ਰ 72 ਘੰਟੇ ਵਿਚ ਤਹਿ ਕਰਦੀ ਹੈ। ਰਸਤੇ ਵਿੱਚ ਪੈਂਦੇ 73 ਸ਼ਟੇਸ਼ਨ, ਦੇਸ਼ ਦੇ 12 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੋੜਦੇ ਹਨ। ਵਾਟ ਤਹਿ ਕਰਨ ਦੇ ਹਿਸਾਬ ਨਾਲ ਇਹ ਦੇਸ਼ ਦੀ ਤੀਸਰੇ ਨੰਬਰ ਦੀ ਸਭ ਤੋਂ ਲੰਬੀ ਵਾਟ ਤੈਅ ਕਰਨ ਵਾਲੀ ਰੇਲਗੱਡੀ ਹੈ