ਪਾਠ : 1 ਸੋਮੇ ਅਤੇ ਵਿਕਾਸ ਵਿਸ਼ਾ: ਸਮਾਜਿਕ ਵਿਗਿਆਨ ਸ਼੍ਰੇਣੀ: ਦਸਵੀਂ (ਭੂਗੋਲ)
ਬਹੁ ਚੋਣਵੇ ਪ੍ਰਸ਼ਨ:
(ੳ) ਕੱਚਾ ਲੋਹਾ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ ?
(i) ਨਵਿਆਉਣ ਯੋਗ
(ii) ਲਗਾਤਾਰ ਰਹਿਣ ਵਾਲਾ
(iii) ਜੈਵਿਕ ਸੋਮਾ
(iv) ਨਾ-ਨਵਿਆਉਣਯੋਗ
ਉੱਤਰ:- ਨਾ-ਨਵਿਆਉਣਯੋਗ
(ਅ) ਜਵਾਰੀ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ?
(i) ਮੁੜ-ਨਵਿਆਉਣਯੋਗ
(ii) ਅਜੈਵਿਕ
(iii) ਮਾਨਵ ਨਿਰਮਿਤ
(iv) ਨਾ-ਨਵਿਆਉਣਯੋਗ
ਉੱਤਰ:- ਮੁੜ-ਨਵਿਆਉਣਯੋਗ
(ੲ) ਪੰਜਾਬ ਵਿਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ ?
(i) ਸੰਘਣੀ ਖੇਤੀ
(ii) ਜ਼ਰੂਰਤ ਤੋਂ ਜ਼ਿਆਦਾ ਸਿੰਚਾਈ
(ii) ਜੰਗਲਾਂ ਦੀ ਕਟਾਈ
(iv) ਪਸ਼ੂਆਂ ਦੇ ਚਰਨ ਕਾਰਨ
ਉੱਤਰ:- ਜ਼ਰੂਰਤ ਤੋਂ ਜ਼ਿਆਦਾ ਸਿੰਚਾਈ
(ਸ) ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫ਼ਤ ਆਉਂਦੀ ਹੈ?
(i) ਸੋਕਾ
(ii) ਚੱਕਰਵਾਤ
(ii) ਭੂਚਾਲ
(iv) ਹੜ੍ਹ
ਉੱਤਰ:- ਹੜ੍ਹ
(ਹ) ਹੇਠ ਲਿਖਿਆਂ ਵਿਚੋਂ ਕਿਹੜੇ ਰਾਜ ਵਿੱਚ ਪੌੜੀਨੁਮਾ ਖੇਤੀ ਕੀਤੀ ਜਾਂਦੀ ਹੈ?
(i) ਪੰਜਾਬ
(ii) ਹਰਿਆਣਾ
(ii) ਉੱਤਰ ਪ੍ਰਦੇਸ਼ ਦੇ ਮੈਦਾਨੀ ਇਲਾਕੇ
(iv) ਉੱਤਰਾਖੰਡ
ਉੱਤਰ:- ਉੱਤਰਾਖੰਡ
(ਕ) ਹੇਠ ਲਿਖਿਆਂ ਵਿਚੋਂ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ?
(i) ਜੰਮੂ ਅਤੇ ਕਸ਼ਮੀਰ
(ii) ਰਾਜਸਥਾਨ
(iii) ਗੁਜਰਾਤ
(iv) ਝਾਰਖੰਡ
ਉੱਤਰ:- ਗੁਜਰਾਤ
(ਖ) ਬੇਤਰਤੀਬੇ ਉਪਭੋਗ ਤੇ ਸਾਧਨਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ………………………………….
(i) ਸਮਾਜੀ-ਆਰਥਿਕ ਤੇ ਵਾਤਾਵਰਨੀ ਔਕੜਾਂ ਉਤਪੰਨ ਹੁੰਦੀਆਂ ਹਨ।
(ii) ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ।
(iii) ਸਾਧਨਾਂ ਦੀ ਬਹਾਲੀ ਹੁੰਦੀ ਹੈ।
(iv) ਵਸੋਂ ਵਿਚ ਕਮੀ ਆਉਂਦੀ ਹੈ।
ਉੱਤਰ:- ਸਮਾਜੀ-ਆਰਥਿਕ ਤੇ ਵਾਤਾਵਰਨੀ ਔਕੜਾਂ ਉਤਪੰਨ ਹੁੰਦੀਆਂ ਹਨ।
(ਗ) ਕਾਸ਼ਤਕਾਰੀ ਲਈ ਅਯੋਗ ਹੋਈ ਜ਼ਮੀਨ ਨੂੰ ਕੀ ਆਖਿਆ ਜਾਂਦਾ ਹੈ?
(i) ਪਰਤੀ ਭੂਮੀ
(ii) ਬੰਜਰ ਭੂਮੀ
(iii) ਕਟੀ-ਫ਼ਟੀ ਭੂਮੀ
(iv) ਬਿਜਾਈ ਹੇਠ ਰਕਬਾ
ਉੱਤਰ:- ਬੰਜਰ ਭੂਮੀ
(ਘ) ਚਰਨੋਬੇਲ ਪ੍ਰਮਾਣੂ ਕਾਂਡ ਕਿੱਥੇ ਵਾਪਰਿਆ ਸੀ?
(i) ਅਮਰੀਕਾ
(ii) ਭਾਰਤ
(iii) ਜਾਪਾਨ
(iv) ਯੂਕਰੇਨ
ਉੱਤਰ:- ਯੂਕਰੇਨ
(ਙ) ਕਿਸਨੇ ਕਿਹਾ ਸੀ, “ਧਰਤੀ ਉੱਤੇ ਸਾਰਿਆਂ ਦੀਆਂ ਲੋੜਾਂ ਪੂਰਨ ਲਈ ਬਹੁਤ ਕੁਝ ਹੈ ਪਰ ਲਾਲਚੀਆਂ ਦਾ ਲਾਲਚ ਪੂਰਨ ਲਈ ਕੁਝ
ਵੀ ਨਹੀਂ।“
(i) ਜਵਾਹਰ ਲਾਲ ਨਹਿਰੂ
(ii) ਬੁਤੱਰਸ-ਬੁਤੱਰਸ ਘਾਲੀ
(iii) ਬਰਾਕ ਓਬਾਮਾ
(iv) ਮਹਾਤਮਾ ਗਾਂਧੀ
ਉੱਤਰ:- ਮਹਾਤਮਾ ਗਾਂਧੀ
2. ਹੇਠ ਲਿਖੇ ਵਾਕਾਂ ਬਾਰੇ ਇੱਕ ਸ਼ਬਦ ਲਿਖੋ:-
(i) ਮਿੱਟੀ, ਪਾਈ, ਬਨਸਪਤੀ ਅਤੇ ਖਣਿਜ ਪਦਾਰਥ ਬਾਰੇ ਕੁਦਰਤ ਦੀਆਂ ਰਹਿਮਤਾਂ- ਕੁਦਰਤੀ ਸੋਮੇ । ਸਾਧਨ
(i) ਨਾ-ਨਵਿਆਉਣ ਯੋਗ ਸੋਮੇ ਦੀ ਇੱਕ ਕਿਸਮ- ਖਣਿਜ ਅਤੇ ਖਣਿਜ ਤੇਲ
(iii) ਵੱਧ ਪਾਣੀ ਸੋਖਣ ਦੀ ਸਮਰੱਥਾ ਵਾਲੀ ਮਿੱਟੀ ਦੀ ਕਿਸਮ – ਰੇਤਲੀ ਮਿੱਟੀ
(iv) ਮੌਨਸੂਨੀ ਜਲਵਾਯੂ ਦੀ ਖੁਰੀ ਹੋਈ ਮਿੱਟੀ ਦੀ ਕਿਸਮ- ਜਲੰਢੀ ਮਿੱਟੀ
(v) ਭੰ-ਖੋਰ ਰੋਕਣ ਲਈ ਲਗਾਏ ਜਾਣ ਵਾਲੇ ਜੰਗਲਾਂ ਦੀ ਕਤਾਰ – ਸ਼ੈਲਟਰ ਪੇਟੀਆਂ
(vi) ਭਾਰਤ ਦੇ ਉੱਤਰ ਦੇ ਮੈਦਾਨ ਕਿਸ ਕਿਸਮ ਦੀ ਮਿੱਟੀ ਦੇ ਬਣੇ ਹਨ – ਜਲੰਢੀ ਮਿੱਟੀ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਸ਼ਬਦਾਂ ਵਿੱਚ ਦਿਉ:-
(i) ਉਹਨਾਂ ਤਿੰਨ ਰਾਜਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਕਾਲੀ ਮਿੱਟੀ ਮਿਲਦੀ ਹੈ। ਇੱਥੇ ਉਪਜਣ ਵਾਲੀ ਮੁੱਖ ਫ਼ਸਲ ਦਾ ਨਾਮ ਵੀ ਦੱਸੋ?
ਉੱਤਰ: ਕਾਲੀ ਮਿੱਟੀ ਗੁਜਰਾਤ, ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਮਿਲਦੀ ਹੈ। ਕਪਾਹ ਅਤੇ ਗੰਨਾ ਇਸ ਮਿੱਟੀ ਵਿੱਚ ਉਪਜਣ ਵਾਲੀਆਂ
ਪ੍ਰਮੁੱਖ ਫ਼ਸਲਾਂ ਹਨ।
(ii) ਭਾਰਤ ਦੇ ਪੂਰਬੀ ਤੱਟ ਤੇ ਨਦੀਆਂ ਦੇ ਡੈਲਟਾਈ ਭਾਗਾਂ ਵਿੱਚ ਕਿਹੜੀ ਕਿਸਮ ਦੀਆਂ ਮਿੱਟੀਆਂ ਮਿਲਦੀਆਂ ਹਨ?
ਉੱਤਰ:- ਭਾਰਤ ਦੇ ਪੂਰਬੀ ਤੱਟ ਉੱਤੇ ਲਾਲ ਮਿੱਟੀ ਅਤੇ ਨਦੀਆਂ ਦੇ ਡੈਲਟਾਈ ਭਾਗਾਂ ਵਿੱਚ ਜਲੰਢੀ ਮਿੱਟੀ ਮਿਲਦੀ ਹੈ।
(iii) ਪਹਾੜੀ ਖੇਤਰਾਂ ਵਿੱਚ – ਖੋਰ ਨੂੰ ਰੋਕਣ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਸਕਦੇ ਹਨ?
ਉੱਤਰ:- ਪਹਾੜੀ ਖੇਤਰਾਂ ਵਿੱਚ ਭੋਂ ਖੋਰ ਨੂੰ ਰੋਕਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ:-
1. ਪੌੜੀ-ਨੁਮਾ ਖੇਤ ਬਣਾਏ ਜਾਣੇ ਚਾਹੀਦੇ ਹਨ।
2. ਖੇਤਾਂ ਨੂੰ ਛੋਟੇ-ਛੋਟੇ ਟੁੱਕੜਿਆਂ ਜਾਂ ਕਿਆਰੀਆਂ ਬਣਾ ਕੇ ਮਿੱਟੀ ਦੀ ਉੱਪਰਲੀ ਪਰਤ ਨੂੰ ਖੁਰਨੋਂ ਬਚਾਇਆ ਜਾ ਸਕਦਾ ਹੈ।
3. ਕਤਾਰਾਂ ਵਿੱਚ ਦਰੱਖ਼ਤ ਲਗਾਏ ਜਾਣੇ ਚਾਹੀਦੇ ਹਨ।
(iv) ਜੈਵਿਕ ਅਤੇ ਅਜੈਵਿਕ ਸੋਮੇ ਕੀ ਹੁੰਦੇ ਹਨ? ਉਦਾਹਰਨਾਂ ਦਿਉ?
ਉੱਤਰ:- ਜੈਵਿਕ ਸੋਮੇਂ:- ਜੈਵਿਕ ਸੋਮੇ ਉਹ ਸੋਮੇ ਹਨ, ਜਿਨ੍ਹਾਂ ਦੀ ਪ੍ਰਾਪਤੀ ਸਾਨੂੰ ਜੈਵ-ਮੰਡਲ ਤੋਂ ਹੁੰਦੀ ਹੈ। ਜੈਵ-ਸੋਮਿਆਂ ਵਿੱਚ ਜਾਨ ਹੁੰਦੀ ਹੈ, ਜਿਵੇਂ ਮਨੁੱਖ, ਜੀਵ-ਜੰਤੂ, ਪੰਛੀ, ਮੱਛੀਆਂ ਅਤੇ ਜੰਗਲ ਆਦਿ।
ਅਜੈਵਿਕ ਸੋਮੇ: ਅਜੈਵਿਕ ਸੋਮੇ ਉਹ ਸੋਮੇ ਹੁੰਦੇ ਹਨ, ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ ਜਿਵੇਂ ਕਿ ਚਟਾਨਾਂ ਅਤੇ ਧਾਤਾਂ ।
(v) ਆਫ਼ਤਾਂ ਦੇ ਪ੍ਰਬੰਧਨ ਤੋਂ ਕੀ ਭਾਵ ਹੈ?
ਉੱਤਰ:- ਆਫ਼ਤਾਂ ਦੇ ਪ੍ਰਬੰਧਨ ਤੋਂ ਭਾਵ ਹੈ ਕਿ, ਮੁਲਕ ਅੰਦਰ ਕਿਸੇ ਵੀ ਆਫ਼ਤ ਸਮੇਂ ਉਸਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ। ਇਸ ਯੋਜਨਾ ਤਹਿਤ ਇਨਸਾਨੀ ਜ਼ਿੰਦਗੀਆਂ ਦੇ ਨੁਕਸਾਨ ਅਤੇ ਜਾਨ ਮਾਲ ਦੇ ਨੁਕਸਾਨ ਵਿਚ ਭਾਰੀ ਕਮੀ ਲਿਆਂਦੀ ਜਾ ਸਕਦੀ ਹੈ।
(vi) ਭੌਂ-ਖੋਰ ਕੀ ਹੁੰਦਾ ਹੈ? ਉਦਾਹਰਨਾਂ ਵੀ ਦਿਓ।
ਉੱਤਰ:- ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਦੇ ਖੁਰਨ ਨੂੰ ਭੌਂ- ਖੋਰ ਕਿਹਾ ਜਾਂਦਾ ਹੈ। ਭੌਂ-ਖੋਰ ਕਈ ਤਰੀਕਿਆਂ ਨਾਲ ਹੁੰਦਾ ਹੈ। ਉਦਾਹਰਣ ਦੇ ਤੌਰ ਤੇ ਪੌਣਾਂ, ਗਲੇਸ਼ੀਅਰ ਅਤੇ ਪਾਈ ਭੋਂ-ਖੋਰ ਲਈ ਜ਼ਿੰਮੇਵਾਰ ਹਨ। ਵਗਦਾ ਪਾਈ ਮਿੱਟੀ ਵਿੱਚ ਖੱਡਾਂ ਪਾ ਦਿੰਦਾ ਹੈ ਜਿਨ੍ਹਾਂ ਕਾਰਨ ਡੂੰਘੀਆਂ ਘਾਟੀਆਂ ਬਣ ਜਾਂਦੀਆਂ ਹਨ ਜਿਵੇਂ ਕਿ ਭਾਰਤ ਵਿੱਚ ਚੰਬਲ ਦਾ ਖੇਤਰ
(vi) ਚਲੰਤ ਪਰਤੀ ਭੂਮੀ ਤੇ ਕਿਸੇ ਹੋਰ ਕਿਸਮ ਦੀ ਪਰਤੀ ਭੂਮੀ ਵਿੱਚ ਕੀ ਅੰਤਰ ਹੈ?
ਉੱਤਰ:- ਚਲੰਤ ਪਰਤੀ ਭੂਮੀ:- ਚਲੰਤ ਪਰਤੀ ਭੂਮੀ, ਉਹ ਭੂਮੀ ਹੁੰਦੀ ਹੈ ਜਿਸ ਵਿੱਚ ਇੱਕ ਜਾਂ ਦੋ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਹੈ।
ਹੋਰ ਕਿਸਮ ਦੀ ਧਰਤੀ ਭੂਮੀ ਜਾਂ ਬੰਜਰ ਭੂਮੀ:- ਬੰਜਰ ਭੂਮੀ, ਉਹ ਭੂਮੀ ਹੁੰਦੀ ਹੈ ਜਿਸ ਵਿੱਚ ਪੰਜ ਜਾਂ ਛੇ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਹੈ।
(vii) ਹੇਠ ਦਿੱਤਿਆਂ ਤੇ ਨੋਟ ਲਿਖੋ:-
(ੳ) ਜ਼ੋਨਲ ਅਤੇ ਅਜ਼ੋਨਲ ਮਿੱਟੀਆਂ:-
ਉੱਤਰ:- ਉੱਤਪਤੀ ਦੇ ਪੱਖ ਤੋਂ ਮਿੱਟੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ: ਜ਼ੋਨਲ ਮਿੱਟੀ ਅਤੇ ਅਜ਼ੋਨਲ ਮਿੱਟੀਆਂ। ਜ਼ੋਨਲ ਮਿੱਟੀਆਂ ਨੂੰ ‘ਸਥਾਨਕ ਮਿੱਟੀਆਂ ਵੀ ਕਿਹਾ ਜਾਂਦਾ ਹੈ ਜੋ ਡੂੰਘਾਈ ਤੇ ਦੱਬੀਆਂ ਹੋਈਆਂ ਚਟਾਨਾਂ ਦੇ ਉੱਪਰ ਬਣ ਜਾਂਦੀਆਂ ਹਨ। ਅਜ਼ੋਨਲ ਮਿੱਟੀ ‘ਪ੍ਰਵਾਹਕ ਮਿੱਟੀਆਂ” ਕਹਾਉਂਦੀਆਂ ਹਨ ਜੋ ਮੁੱਢਲੀਆਂ ਚਟਾਨਾਂ ਤੋਂ ਪੌਣ, ਦਰਿਆ, ਗਲੇਸ਼ੀਅਰ ਜਾਂ ਸਮੁੰਦਰੀ ਲਹਿਰਾਂ ਦੁਆਰਾ ਟੁੱਟ ਟੁੱਟ ਕੇ ਦੂਸਰੇ ਸਥਾਨ ‘ਤੇ ਪਹੁੰਚ ਜਾਂਦੀਆਂ ਹਨ।
(ਅ) ਮਿੱਟੀ ਦੀ ਬਣਤਰ:-
ਮਿੱਟੀ ਦੀ ਬਣਤਰ ਦਾ ਅਰਥ ਹੈ ਤੇ ਮਿੱਟੀ ਦੇ ਕਣ ਕਿਸ ਤਰੀਕੇ ਨਾਲ ਇਕ ਦੂਜੇ ਨਾਲ ਜੁੜੇ ਹੋਏ ਹਨ। ਮਿੱਟੀ ਦੇ ਕਣਾਂ ਵਿੱਚ ਹਵਾ, ਨਮੀ, ਤਾਪਮਾਨ, ਪਾਈ ਸੋਖਣ ਤੇ ਲੰਘਾਉਣ ਦੀਆਂ ਪ੍ਰਕਿਰਿਆਵਾਂ ਹੁੰਦੀਆਂ ਹਨ ਜੋ ਮਿੱਟੀ ਦੇ ਗੁਣ ਤੈਅ ਕਰਦੀਆਂ ਹਨ। ਖੁਸ਼ਕ ਤੇ ਅਰਧ-ਖੁਸ਼ਕ ਖੇਤਰਾਂ ਵਿਚ ਕੈਲਸ਼ੀਅਮ ਕਾਰਬੋਨੇਟ ਮਿੱਟੀ ਦੀ ਹੇਠਲੀ ਪਰਤ ਵਿਚ ਜਜ਼ਬ ਹੋ ਜਾਂਦੇ ਹਨ। ਇਸ ਨੂੰ ‘ਕਲਾਸੀਫਿਕੇਸ਼ਨ’Classification ਕਿਹਾ ਜਾਂਦਾ ਹੈ। ਮਿੱਟੀ ਵਿੱਚ ਲੂਣ ਦੀ ਮਾਤਰਾ ਵੱਧ ਜਾਣ ਨੂੰ ਮਿੱਟੀ ਦਾ ਖਾਰਾਪਣ ਜਾਂ ‘ਸੈਲੇਨਾਈਜ਼ੇਸ਼ਨ ਅਤੇ ਮਿੱਟੀ ਦੇ ਤੇਜ਼ੀ ਨਾਲ ਖੁਰਨ ਨੂੰ ‘ਲੀਚਿੰਗ’, ‘ਲੈਸੀਵੀਏਸ਼ਨ’ ਤੇ ਲੈਟਰਾਈਟ ਹੋ ਜਾਣ ਨੂੰ ‘ਚੈਲੀਊਵਿਏਸ਼ਨ’ ਕਿਹਾ ਜਾਂਦਾ ਹੈ।
(ੲ) ਸਾਧਨ (ਸਰੋਤ):
ਭੂਗੋਲਿਕ ਤੌਰ ‘ਤੇ ਹਰ ਉਹ ਵਸਤੂ ਅਤੇ ਊਰਜਾ ਜੋ ਸਾਨੂੰ ਕੁਦਰਤ ਤੋਂ ਮਿਲਦੀ ਹੈ ਅਤੇ ਮਨੁੱਖ ਸਮੇਤ ਸਾਰੇ ਜੀਵ-ਜੰਤੂ, ਜਿਸ ਨੂੰ ਆਪਣੇ ਫਾਇਦੇ ਲਈ ਵਰਤਦੇ ਹਨ ਸੋਮਾ(ਸਰੋਤ)ਅਖਵਾਉਂਦੀ ਹੈ। ਦੂਸਰੇ ਸ਼ਬਦਾਂ ਵਿਚ ਹਰ ਉਹ ਚੀਜ਼ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੋਵੇ, ਤਕਨੀਕੀ ਤੌਰ ‘ਤੇ ਆਸਾਨੀ ਨਾਲ ਮਿਲਣ ਯੋਗ ਹੋਵੇ, ਜੋ ਆਰਥਿਕ ਤੌਰ ‘ਤੇ ਵਿਹਾਰਕ ਹੋਵੇ, ਭੂਗੋਲਿਕ ਤੌਰ ‘ਤੇ ਮਿਲਈ ਸੰਭਵ ਹੋਵੇ ਅਤੇ ਸੱਭਿਆਚਾਰਕ ਤੌਰ ‘ਤੇ ਸਾਰਿਆਂ ਨੂੰ ਮਨਜ਼ੂਰ ਹੋਵੇ, ਸੋਮਾ ਅਖਵਾਉਂਦੀ ਹੈ।
(ਸ) ਮਿੱਟੀ ਦਾ ਆਰਥਿਕ ਮਹੱਤਵ:
ਆਦਿ-ਕਾਲ ਤੋਂ ਹੀ ਉਪਜਾਊ ਮਿੱਟੀ ਮਨੁੱਖ ਦੀ ਖਿੱਚ ਦਾ ਕੇਂਦਰ ਰਹੀ ਹੈ ਅਤੇ ਸਾਰੀਆਂ ਸਭਿਅਤਾਵਾਂ ਦਾ ਜਨਮ ‘ਤੇ ਵਿਕਾਸ ਵੀ ਉਪਜਾਊ ਮਿੱਟੀ ਵਿਚ ਹੀ ਹੋਇਆ ਹੈ। ਸਾਡਾ ਦੇਸ਼ ਖੇਤੀ ਪ੍ਰਧਾਨ ਹੋਣ ਕਰ ਕੇ ਅਜੇ ਵੀ ਮਿੱਟੀ ‘ਤੇ ਅਧਾਰਿਤ ਹੈ। ਇਹ ਮਿੱਟੀ ਸਾਡੇ ਦੇਸ਼ ਦੀ ਵੱਡੇ ਜਨਸੰਖਿਅਕ ਆਧਾਰ ਲਈ, ਖਾਣ-ਪੀਣ, ਪਹਿਨਣ ਤੇ ਰਹਿਣ ਲਈ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨ ਕਰਕੇ, ਇਕ ਬਹੁਤ ਹੀ ਮਹੱਤਵਪੂਰਨ ਸਾਧਨ ਬਣ ਗਈ ਹੈ।
(ਹ) ਭੌਂ-ਖੋਰ ਤੇ ਮਿੱਟੀ ਦੀ ਸੁਰੱਖਿਆ:-
ਜਦੋਂ ਮੀਂਹ ਜਾਂ ਸਿੰਚਾਈ ਦਾ ਪਾਈ ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਖੋਰ ਦਿੰਦਾ ਹੈ ਤਾਂ ਉਸ ਨੂੰ ਭੌਂ- ਖੋਰ ਕਿਹਾ ਜਾਂਦਾ ਹੈ। ਮਿੱਟੀ ਦੀ ਸਾਂਭ ਸੰਭਾਲ ਜਾਂ ਸੁਰੱਖਿਆ ਲਈ ਕੁਝ ਤਰੀਕੇ ਹੇਠ ਲਿਖੇ ਅਨੁਸਾਰ ਹਨ:
1. ਵੱਧ ਤੋਂ ਵੱਧ ਰੁੱਖ ਲਗਾਉਣਾ
2. ਪਸ਼ੂਆਂ ਦੇ ਚਾਰੇ ਦਾ ਠੀਕ ਪ੍ਰਬੰਧ ਕਰਨਾ।
3. ਰੇਤਲੇ ਇਲਾਕੇ ਨੂੰ ਵਧਣ ਤੋਂ ਰੋਕਣ ਲਈ ਦਰੱਖਤਾਂ ਦੀਆਂ ਕਤਾਰਾਂ ਲਗਾਉਣੀਆਂ।
4. ਖਾਲੀ ਪਈਆਂ ਜ਼ਮੀਨਾਂ ਦਾ ਸਹੀ ਪ੍ਰਬੰਧ ਕਰਨਾ।
5. ਉਦਯੋਗਾਂ ਚੋਂ ਨਿਕਲਣ ਵਾਲੇ ਗੰਦੇ ਪਾਣੀ ਦੇ ਰੋਕ ਲਗਾਉਣਾ।
6. ਪਹਾੜੀ ਖੇਤਰਾਂ ਵਿੱਚ ਪੌੜੀਨੁਮਾ ਖੇਤ ਬਣਾਉਣੇ।
7. ਪਿਛਲੀ ਫ਼ਸਲ ਦੀ ਰਹਿੰਦ-ਖੂੰਹਦ ਹਰੀ ਖਾਦ ਨੂੰ ਖੇਤ ਵਿੱਚ ਹੀ ਛੱਡਣਾ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 120 ਸ਼ਬਦਾਂ ਵਿੱਚ ਦਿਉ:-
(i) ਭਾਰਤ ਵਿੱਚ ਭੂਮੀ ਦੀ ਵਰਤੋਂ ਬਾਰੇ ਦੱਸੋ। ਇਹ ਵੀ ਦੱਸੋ ਕਿ ਭਾਰਤ ਵਿੱਚ 1960-61 ਤੋਂ ਬਾਅਦ ਜੰਗਲਾਂ ਹੇਠ ਰਕਬੇ ਵਿੱਚ ਕੋਈ ਜ਼ਿਆਦਾ ਵਾਧਾ ਕਿਉਂ ਨਹੀਂ ਹੋਇਆ?
ਉੱਤਰ:- ਭੂਮੀ ਦੀ ਵਰਤੋਂ ਤੋਂ ਭਾਵ ਹੈ ਕਿ ਕੋਈ ਭੂਮੀ ਕਿਸ ਕਾਰਜ ਲਈ ‘ਤੇ ਕਿਵੇਂ ਵਰਤੀ ਜਾ ਸਕਦੀ ਹੈ, ਇਸ ਤੱਥ ਨੂੰ ਰਿਕਾਰਡ ਕਰਨ। ਸੰਯੁਕਤ ਰਾਜ ਅਮਰੀਕਾ ਦੇ 2017 ਦੇ ਭੂ-ਭਾਰਤੀ ਸਰਵੇਖਣ ਅਨੁਸਾਰ ਭਾਰਤ ਵਿਚ ਸਭ ਤੋਂ ਜ਼ਿਆਦਾ ਵਾਹੀਯੋਗ ਭੂਮੀ ਹੈ। ਭਾਰਤ ਵਿੱਚ ਖੇਤੀਬਾੜੀ ਵਿੱਚ ਵੰਨ-ਸੁਵੰਨਤਾ ਕਈ ਤਰ੍ਹਾਂ ਦੇ ਵੱਖਰੇ-ਵੱਖਰੇ ਕਾਰਕਾਂ ਜਿਵੇਂ ਜਲਵਾਯੂ, ਖੇਤੀਬਾੜੀ, ਜੋਤਾਂ ਦੇ ਅਕਾਰ, ਕੀਮਤਾਂ, ਸਰਕਾਰੀ ਨੀਤੀਆਂ ਅਤੇ ਕਿਸਾਨ ਦੀ ਆਮਦਨ ‘ਤੇ ਨਿਰਭਰ ਕਰਦੀ ਹੈ।ਭਾਰਤ ਦੀ ਪੂਰੀ ਆਰਥਿਕਤਾ ਖੇਤੀਬਾੜੀ ਦੇ ਆਲੇ- ਦੁਆਲੇ ਘੁੰਮਦੀ ਹੈ। ਦੇਸ਼ ਦੀ 58% ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਖੇਤੀਬਾੜੀ ਵਿੱਚ ਫ਼ਸਲਾਂ ਉਗਾਉਣ ਤੋਂ ਇਲਾਵਾ ਪਸ਼ੂ ਪਾਲਣਾ, ਬਾਗ਼ਬਾਨੀ, ਮੱਛੀ ਪਾਲਣਾ, ਰੇਸ਼ਮ ਦੇ ਕੀੜੇ ਪਾਲਣਾ, ਜੰਗਲ ਵਿਗਿਆਨ ਅਤੇ ਫੁੱਲ ਉਗਾਉਣਾ ਵੀ ਸਹਾਇਕ ਕਾਰਜਾਂ ਵਜੋਂ ਸ਼ਾਮਲ ਹਨ। ਭਾਰਤ ਦੀ ਭੂਗੋਲਿਕ ਸਥਿਤੀ ਦਾ ਊਸ਼ਣ ਅਤੇ ਉਪ-ਊਸ਼ਣ ਹੋਣਾ ਭਾਰਤ ਲਈ ਲਾਹੇਵੰਦ ਸਥਿਤੀ ਪ੍ਰਦਾਨ ਕਰਦਾ ਹੈ। ਭਾਰਤ ਦੇ ਖੇਤੀਬਾੜੀ ਖੇਤਰ ਵਿਚ ਇਕ ਸਾਲ ਦੌਰਾਨ ਦੋ ਜਾਂ ਦੋ ਤੋਂ ਜ਼ਿਆਦਾ ਫ਼ਸਲਾਂ ਵੀ ਲਈਆਂ ਜਾ ਸਕਦੀਆਂ ਹਨ।
1960-61 ਤੋਂ ਜੰਗਲਾਂ ਹੇਠਲੇ ਰਕਬੇ ਹੇਠ ਜ਼ਮੀਨ ਵਿੱਚ ਵਾਧਾ ਨਹੀਂ ਹੋਇਆ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਦੇ ਯੁੱਗ ਵਿੱਚ ਮੁੱਖ ਤੌਰ ‘ਤੇ ਹਰੀ ਕ੍ਰਾਂਤੀ, ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚਾਗਤ ਸਹੂਲਤਾਂ ਤੋਂ ਬਾਅਦ, ਖੇਤੀਬਾੜੀ ਦੇ ਵਿਸਤਾਰ ਲਈ ਵਧੇਰੇ ਜ਼ਮੀਨ ਦੀ ਮੰਗ ਕਾਰਨ ਜੰਗਲਾਂ ਦੇ ਖੇਤਰਾਂ ਨੂੰ ਸਾਫ਼ ਕੀਤਾ ਗਿਆ ਅਤੇ ਸਨਅਤੀਕਰਨ ਅਤੇ ਸ਼ਹਿਰੀਕਰਨ ਨੇ ਵੀ ਜੰਗਲਾਂ ਦਾ ਰਕਬਾ ਘਟਾਇਆ ਹੈ।
(ii) ਤਕਨੀਕ ਅਤੇ ਆਰਥਿਕ ਵਿਕਾਸ ਨਾਲ ਸੋਮਿਆਂ ਦਾ ਉਪਭੋਗ ਕਿਵੇਂ ਵੱਧ ਜਾਂਦਾ ਹੈ?
ਉੱਤਰ:- ਸਾਧਨਾਂ ਜਾਂ ਸੋਮਿਆਂ ਦੀ ਵਰਤੋਂ ਤਕਨੀਕ ਅਤੇ ਆਰਥਿਕ ਵਿਕਾਸ ਨਾਲ ਵੀ ਜੁੜੀ ਹੋਈ ਹੈ। ਕਈ ਸੋਮੇ ਵਿਕਸਿਤ ਤਾਂ ਹੋ ਚੁੱਕੇ ਹਨ, ਪਰ ਉਹਨਾਂ ਸੋਮਿਆਂ ਦੀ ਵਰਤੋਂ ਲਈ ਜਾਂ ਉਹਨਾਂ ਸੋਮਿਆਂ ਨੂੰ ਕਿੰਨੀ ਮਾਤਰਾ ਵਿੱਚ ਵਰਤਣਾ ਹੈ ਇਸ ਲਈ ਤਕਨੀਕ ਦੀ ਲੋੜ ਹੁੰਦੀ ਹੈ। ਬਿਨ੍ਹਾਂ ਤਕਨੀਕ ਤੋਂ ਇਹਨਾਂ ਸੋਮਿਆਂ ਦੀ ਵਰਤੋਂ ਨਹੀਂ ਹੋ ਸਕਦੀ। ਇਸੇ ਲਈ ਕਿਸੇ ਦੇਸ਼ ਦਾ ਆਰਥਿਕ ਤੌਰ ‘ਤੇ ਵਿਕਸਿਤ ਹੋਣਾ ਵੀ ਸੋਮਿਆਂ ਦੀ ਸਹੀ ਵਰਤੋਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ।ਸੰਸਾਰ ਵਿਚ ਕਈ ਅਜਿਹੇ ਦੇਸ਼ ਹਨ ਜਿਨ੍ਹਾਂ ਕੋਲ ਕੁਦਰਤੀ ਸੋਮਿਆਂ ਦੀ ਭਰਮਾਰ ਤਾਂ ਹੈ ਪਰ ਆਰਥਿਕ ਤੌਰ ‘ਤੇ ਕਮਜ਼ੋਰ ਹੋਣ ਕਰਕੇ ਉਹ, ਉਹਨਾਂ ਸੋਮਿਆਂ ਦੀ ਸਹੀ ਵਰਤੋਂ ਨਹੀਂ ਕਰ ਸਕਦੇ। ਜੋ ਦੇਸ਼ ਆਰਥਿਕ ਤੌਰ ‘ਤੇ ਮਜ਼ਬੂਤ ਹਨ, ਉਹ ਸੋਮਿਆਂ ਦੀ ਪੂਰਤੀ ਲਈ ਦੂਜੇ ਦੇਸ਼ਾਂ ਵਿਚ ਆਪਣੀਆਂ ਕਾਲੋਨੀਆਂ ਸਥਾਪਤ ਕਰ ਲੈਂਦੇ ਹਨ। ਉਦਾਹਰਣ ਦੇ ਤੌਰ ‘ਤੇ ਅੰਗਰੇਜ਼ਾਂ ਨੂੰ ਜਦੋਂ ਸਾਧਨਾਂ ਦੀ ਘਾਟ ਮਹਿਸੂਸ ਹੋਈ ਤਾਂ ਉਹਨਾਂ ਨੇ ਭਾਰਤ ਅਤੇ ਭਾਰਤ ਵਰਗੇ ਕਈ ਹੋਰ ਦੇਸ਼ਾਂ ਵਿੱਚ ਆਪਣੀਆਂ ਕਾਲੋਨੀਆਂ ਸਥਾਪਤ ਕਰ ਲਈਆਂ ਪਰ ਇਸ ਲਈ ਕਿਸੇ ਦੇਸ਼ ਦਾ ਆਰਥਿਕ ਤੌਰ ‘ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੋ ਦੇਸ਼ ਤਕਨੀਕ ਅਤੇ ਆਰਥਿਕ ਤੌਰ ‘ਤੇ ਵਿਕਸਿਤ ਹੈ, ਉਹ ਸੋਮਿਆਂ ਦਾ ਉਪਭੋਗ ਵੱਧ ਕਰਦਾ ਹੈ।
(iii) ਆਲਮੀ ਤਪਸ਼ (Global Warming) ਕਿਸ ਨੂੰ ਕਹਿੰਦੇ ਹਨ ? ਵਿਆਖਿਆ ਕਰੋ?
ਉੱਤਰ:- ਆਲਮੀ ਤਪਸ਼ ਜਾਂ (Global Warming) ਧਰਤੀ ਦੀ ਸਤ੍ਹਾ ਉੱਪਰ ਤਾਪਮਾਨ ਵਿੱਚ ਹੌਲੀ-ਹੌਲੀ ਵਾਧੇ ਦੀ ਘਟਨਾ ਹੈ। ਇਹ ਵਰਤਾਰਾ ਪਿਛਲੀਆਂ ਇੱਕ-ਦੋ ਸਦੀਆਂ ਤੋਂ ਦੇਖਿਆ ਗਿਆ ਹੈ। ਇਸ ਤਬਦੀਲੀ ਨੇ ਧਰਤੀ ਦੇ ਜਲਵਾਯੂ ਨੂੰ ਵਿਗਾੜ ਦਿੱਤਾ ਹੈ ਜਿਸ
ਦਾ ਮਨੁੱਖਾਂ, ਪੌਦਿਆਂ ਅਤੇ ਜੀਵ-ਜੰਤੂਆ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਆਲਮੀ ਤਪਸ਼ ਜਾਂ ਗਲੋਬਲ ਵਾਰਮਿੰਗ ਦੇ ਕਈ ਕਾਰਨ ਹਨ । ਇਹ ਕਾਰਨ ਕੁਦਰਤੀ ਵੀ ਹੋ ਸਕਦੇ ਹਨ ਜਾਂ ਮਨੁੱਖੀ ਗਤੀਵਿਧੀਆਂ ਦਾ ਨਤੀਜਾ ਵੀ ਹੋ ਸਕਦੇ ਹਨ। ਜਿਵੇਂ ਕਿ :-
1. ਜੰਗਲਾਂ ਦੀ ਅੰਨੇਵਾਹ ਕਟਾਈ
2. ਵਾਹਨਾਂ ਦੀ ਵਰਤੋਂ
3. ਕਲੋਰੋ-ਫਲੋਰੋ ਕਾਰਬਨ
4. ਉਦਯੋਗਿਕ ਵਿਕਾਸ
5. ਖੇਤੀਬਾੜੀ ਦੇ ਗਲਤ ਢੰਗ
6. ਵੱਧਦੀ ਆਬਾਦੀ
7. ਜੁਆਲਾਮੁਖੀਆਂ ਦਾ ਫੱਟਣਾ ਆਦਿ
ਇਹਨਾਂ ਕਾਰਨਾਂ ਦੇ ਪ੍ਰਭਾਵ ਵਜੋਂ ਤਾਪਮਾਨ ਵਿੱਚ ਲਗਾਤਾਰ ਵਾਧਾ, ਮੌਸਮੀ ਤਬਦੀਲੀ, ਬਿਮਾਰੀਆਂ ਦਾ ਫੈਲਾਅ, ਉੱਚ ਮੌਤ ਦਰ ਅਤੇ ਕੁਦਰਤੀ ਨਿਵਾਸ ਸਥਾਨ ਦਾ ਨੁਕਸਾਨ ਹੋ ਰਿਹਾ ਹੈ।
(iv) ਜਲਵਾਯੂ ਪਰਿਵਰਤਨ ਨਾਲ ਸ਼ਰਨਾਰਥੀਆਂ ‘ਤੇ ਕੀ ਪ੍ਰਭਾਵ ਪੈਂਦਾ ਹੈ?
ਉੱਤਰ:-ਜਲਵਾਯੂ ਸਰਨਾਰਥੀ ਉਹ ਲੋਕ ਹਨ, ਜੋ ਜਲਵਾਯੂ ਬਦਲਾਵ ਦੀ ਵਜ੍ਹਾ ਨਾਲ ਆਪਣਾ ਘਰ-ਬਾਰ ਛੱਡਣ ਲਈ ਮਜ਼ਬੂਰ ਹੋ ਜਾਂਦੇ ਹਨ। ਕੁਦਰਤੀ ਆਫਤਾਂ ਜਿਵੇਂ ਜਵਾਲਾਮੁਖੀ ਵਿਸਫੋਟ, ਸੁਨਾਮੀ ਤੇ ਮਨੁੱਖੀ ਕਾਰਵਾਈਆਂ ਜਲਵਾਯੂ ਵਿਚ ਬਦਲਾਵ ਦੇ ਮੁੱਖ ਕਾਰਨ ਬਣਦੇ ਹਨ। ਧਰਤੀ ਦੇ ਨਿਰਮਾਣ ਤੋਂ ਲੈ ਕੇ ਅਰਬਾਂ ਵਰ੍ਹਿਆਂ ਵਿੱਚ ਧਰਤੀ ਦੇ ਕਈ ਵਾਰ ਜਲਵਾਯੂ ਪਰਿਵਰਤਨ ਹੋਏ ਹਨ। ਆਲਮੀ ਤਪਸ਼ ਅਤੇ ਤਾਪਮਾਨ ਵਧਣ ਨਾਲ਼ ਰੇਗਿਸਤਾਨ ਵਰਗੇ ਹਾਲਾਤ ਬਣ ਸਕਦੇ ਹਨ। ਇਸ ਨਾਲ ਵਾਹੀਯੋਗ ਜ਼ਮੀਨ ਰੇਗਿਸਤਾਨ ਵਿਚ ਤਬਦੀਲ ਹੋ ਰਹੀ ਹੈ । ਸਮੁੰਦਰ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਨਾਲ ਨੀਵੇਂ ਤੱਟੀ ਖੇਤਰ ਪਾਣੀ ਵਿੱਚ ਡੁੱਬ ਜਾਂਦੇ ਹਨ ਜਿਸ ਕਾਰਨ ਉਹ ਵਸੋਂ ਦੇ ਕਾਬਲ ਨਹੀਂ ਰਹਿੰਦੇ। ਜਲਵਾਯੂ ਸ਼ਰਨਾਰਥੀਆਂ ਨੂੰ ‘ਵਾਤਾਵਰਨ ਰਫਿਊਜ਼ੀ’ ਵੀ ਕਿਹਾ ਜਾਂਦਾ ਹੈ।
(v) ਆਫ਼ਤਾਂ ਪ੍ਰਬੰਧਨ ਬਾਰੇ ਸੇਂਡਾਈ ਫਰੇਮਵਰਕ ਬਾਰੇ ਸੰਖੇਪ ਵਿੱਚ ਲਿਖੋ?
ਉੱਤਰ:- ਸੇਂਡਾਈ ਫਰੇਮਵਰਕ ਇਕ ਅੰਤਰਰਾਸ਼ਟਰੀ (ਕੌਮਾਂਤਰੀ) ਦਸ਼ਤਾਵੇਜ਼ ਹੈ ਜਿਸ ਵਿਚ 2015 ਤੋਂ 2030 ਤੱਕ ਆਫ਼ਤਾਂ ਦੇ ਅਸਰ ਨੂੰ ਘਟਾਉਣ ਬਾਰੇ ਯੋਜਨਾ ਉਲੀਕੀ ਗਈ ਹੈ। ਇਹ ਦਸਤਾਵੇਜ਼, 14 ਤੋਂ 18 ਮਾਰਚ 2015 ਦੌਰਾਨ ਜਾਪਾਨ ਦੇ ਸ਼ਹਿਰ ਸੇਂਡਾਈ ਵਿਖੇ ਵਿਸ਼ਵ ਕਾਨਫਰੰਸ ਵਿੱਚ ਤਿਆਰ ਕੀਤਾ ਗਿਆ ਸੀ। ਇਸ ਨੂੰ ਜੂਨ 2015 ਵਿਚ ਸੰਯੁਕਤ ਰਾਸ਼ਟਰ ਨੇ ਲਾਗੂ ਕਰ ਦਿੱਤਾ ਸੀ। ਇਹ ਦਸਤਾਵੇਜ਼ 2005-15 ਦੇ ਹਿਊਗੋ ਸਮਝੌਤੇ ‘ਤੇ ਅਧਾਰਤ ਹੈ। ਇਸ ਵਿੱਚ ਚਾਰ ਕੰਮ ਪਹਿਲ ਦੇ ਆਧਾਰ ‘ਤੇ ਕਰਨਾ, ਤੇ 13 ਸਿਧਾਂਤ ਕੁਦਰਤੀ ਅਤੇ ਮਨੁੱਖੀ ਆਫਤਾਂ ਨੂੰ ਘਟਾਉਣ ਲਈ ਬਣਾਏ ਗਏ ਹਨ।
ਪਹਿਲ ਦੇ ਅਧਾਰ ‘ਤੇ ਕਰਨ ਵਾਲੇ ਚਾਰ ਕੰਮ ਇਸ ਪ੍ਰਕਾਰ ਹਨ:-
1. ਆਫ਼ਤਾਂ ਦੇ ਜ਼ੋਖਿਮ ਨੂੰ ਸਮਝਣਾ।
2. ਸਰਕਾਰਾਂ ਨੂੰ ਆਫ਼ਤਾਂ ਦੇ ਪ੍ਰਬੰਧ ਬਾਰੇ ਤਿਆਰ ਕਰਨਾ।
3. ਆਫ਼ਤਾਂ ਦੇ ਜ਼ੋਖਿਮ ਨੂੰ ਘਟਾਉਣ ਲਈ ਪੈਸਾ ਖਰਚ ਕਰਨਾ।
4. ਆਫਤਾਂ ਦੀ ਤਿਆਰੀ ਅਤੇ ਜੁਆਬ ਨੂੰ ਬਿਹਤਰ ਬਣਾਉਣਾ, ਉੱਥੇ ਲੋਕਾਂ ਨੂੰ ਸੁਰੱਖਿਅਤ ਬਚਾ ਕੇ ਮੁੜ ਵਸਾਉਣਾ ਸ਼ਾਮਲ ਹੈ।
(vii) ‘ਸਾਧਨਾਂ’ ਦੀ ਪਰਿਭਾਸ਼ਾ ਦਿਓ ਤੇ ਇਨ੍ਹਾਂ ਦਾ ਵਰਗੀਕਰਨ ਕਰੋ। ਕਿਸੇ ਦੋ ਕਿਸਮਾਂ ਦੇ ਸਾਧਨਾਂ ਦੀ ਵਿਆਖਿਆ ਵੀ ਕਰੋ।
ਉੱਤਰ:- ਭੂਗੋਲਿਕ ਤੌਰ ‘ਤੇ ਹਰ ਉਹ ਵਸਤੂ ਤੇ ਊਰਜਾ ਜੋ ਸਾਨੂੰ ਕੁਦਰਤ ਤੋਂ ਮਿਲਦੀ ਹੈ ਅਤੇ ਮਨੁੱਖ ਸਮੇਤ ਸਾਰੇ ਜੀਵ-ਜੰਤੂ, ਜਿਸ ਨੂੰ ਆਪਣੇ ਫਾਇਦੇ ਲਈ ਵਰਤਦੇ ਹਨ, ਸੋਮਾ(ਸਰੋਤ/ਸਾਧਨ) ਅਖਵਾਉਂਦੇ ਹਨ। ਦੂਸਰੇ ਸ਼ਬਦਾਂ ਵਿਚ ਹਰ ਉਹ ਚੀਜ਼ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੋਵੇ, ਤਕਨੀਕੀ ਤੌਰ ‘ਤੇ ਆਸਾਨੀ ਨਾਲ ਮਿਲਣ ਯੋਗ ਹੋਵੇ, ਜੋ ਆਰਥਿਕ ਤੌਰ ‘ਤੇ ਵਿਹਾਰਕ ਹੋਵੇ, ਭੂਗੋਲਿਕ ਤੌਰ ‘ਤੇ ਮਿਲਈ ਸੰਭਵ ਹੋਵੇ ਅਤੇ ਸੱਭਿਆਚਾਰਕ ਤੌਰ ‘ਤੇ ਸਾਰਿਆਂ ਨੂੰ ਮਨਜ਼ੂਰ ਹੋਵੇ ਹੋਵੇ ਸੋਮਾ ਅਖਵਾਉਂਦੀ ਹੈ।
ਸੋਮਿਆਂ ਨੂੰ ਮੁੱਖ ਤੌਰ ‘ਤੇ ਹੇਠ ਲਿਖੇ ਅਨੁਸਾਰ ਵੰਡਿਆ ਜਾ ਸਕਦਾ ਹੈ:-
(1) ਉਪਲੱਭਧਤਾ ਦੇ ਅਧਾਰ ‘ਤੇ ਨਵਿਆਉਣ ਯੋਗ ਅਤੇ ਨਾ-ਨਵਿਆਉਣ ਯੋਗ ਸੋਮੇ।
(2) ਵਿਕਾਸ ਤੇ ਵਰਤੋਂ ਦੇ ਆਧਾਰ ‘ਤੇ, ਅਸਲ ਸੋਮੇ ਤੇ ਲੁਕੇ ਹੋਏ ਸੋਮੇ।
(3) ਉਤਪਤੀ ਦੇ ਅਧਾਰ ‘ਤੇ, ਜੈਵਿਕ ਸੋਮੇ ਅਤੇ ਅਜੈਵਿਕ ਸੋਮੇ।
(4) ਵੰਡ ਦੇ ਅਧਾਰ ‘ਤੇ, ਹਰ ਜਗ੍ਹਾ ਮਿਲਣ ਵਾਲੇ ਸੋਮੇ ਤੇ ਸਥਾਨਕ ਤੌਰ ‘ਤੇ ਮਿਲਣ ਵਾਲੇ ਸੋਮੇ।
(5) ਬ੍ਰਹਿਮੰਡ ਤੋਂ ਧਰਤੀ ਤੱਕ ਪਹੁੰਚਣ ਵਾਲੇ ਸੋਮੇ।
ਉਤਪਤੀ ਦੇ ਅਧਾਰ ‘ਤੇ, ਜੈਵਿਕ ਸੋਮੇ ਅਤੇ ਅਜੈਵਿਕ ਸੋਮੇ:-
ਜੈਵਿਕ ਸੋਮੇ:- ਜੈਵਿਕ ਸੋਮੇ ਉਹ ਸੋਮੇ ਹਨ ਜਿਨ੍ਹਾਂ ਦੀ ਪ੍ਰਾਪਤੀ ਸਾਨੂੰ ਜੈਵ-ਮੰਡਲ ਤੋਂ ਹੁੰਦੀ ਹੈ। ਜੈਵ-ਸੋਮਿਆਂ ਵਿੱਚ ਜਾਨ ਹੁੰਦੀ ਹੈ, ਜਿਵੇਂ ਮਨੁੱਖ, ਜੀਵ-ਜੰਤੂ, ਪੰਛੀ, ਮੱਛੀਆਂ ਅਤੇ ਜੰਗਲ ਆਦਿ।
ਅਜੈਵਿਕ ਸੋਮੇ:- ਅਜੈਵਿਕ ਸੋਮੇ ਉਹ ਸੋਮੇ ਹੁੰਦੇ ਹਨ, ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ ਜਿਵੇਂ ਕਿ ਚਟਾਨਾਂ ਅਤੇ ਧਾਤਾਂ ਉਪਲੱਭਧਤਾ ਦੇ ਅਧਾਰ ‘ਤੇ, ਨਵਿਆਉਣ ਯੋਗ ਅਤੇ ਨਾ- ਨਵਿਆਉਣ ਯੋਗ ਸੋਮੇਂ:-
ਨਵਿਆਉਣ ਯੋਗ ਸੋਮੇ:- ਨਵਿਆਉਣ ਯੋਗ ਸੋਮੇ ਉਹ ਸੋਮੇ ਹੁੰਦੇ ਹਨ, ਜੋ ਤਹਿ ਸਮੇਂ ਵਿੱਚ ਖੁਦ ਨੂੰ ਨਵਿਆਂ ਸਕਦੇ ਹਨ। ਇਹ ਸੋਮੇ ਕੁਦਰਤੀ ਤੌਰ ‘ਤੇ ਮਨੁੱਖ ਨੂੰ ਲਗਾਤਾਰ ਮਿਲਦੇ ਹਨ ਤੇ ਮਨੁੱਖੀ ਗਤੀਵਿਧੀਆਂ ਦਾ ਇਨ੍ਹਾਂ ਤੇ ਕੋਈ ਖ਼ਾਸ ਅਸਰ ਨਹੀ ਪੈਂਦਾ। ਉਦਾਹਰਨ ਲਈ ਸੌਰ ਊਰਜਾ, ਜਵਾਰੀ ਊਰਜਾ, ਪੌਣ ਊਰਜਾ ਆਦਿ।
ਨਾ- ਨਵਿਆਉਣ ਯੋਗ ਸੋਮੇ:- ਨਾ-ਨਵਿਆਉਣ ਯੋਗ ਸੋਮੇ ਉਹ ਸੋਮੇ ਹੁੰਦੇ ਹਨ, ਜਿਨ੍ਹਾਂ ਸੋਮਿਆਂ ਨੂੰ ਬਣਨ ਤੇ ਬਹੁਤ ਜ਼ਿਆਦਾ ਲੰਬਾ ਭੂ-ਗਰਭੀ ਸਮਾਂ ਲੱਗਦਾ ਹੈ। ਉਦਾਹਰਨ ਲਈ ਖਣਿਜ ਅਤੇ ਖਣਿਜ ਤੇਲ। ਇਸ ਨੂੰ ਬਣਨ ‘ਤੇ ਕਰੋੜਾਂ ਸਾਲ ਲੱਗ ਜਾਂਦੇ ਹਨ।
(vii) ਸਾਧਨਾਂ ਦੀ ਯੋਜਨਾਬੰਦੀ ਤੋਂ ਕੀ ਭਾਵ ਹੈ? ਯੋਜਨਾਬੰਦੀ ਦੀਆਂ ਕਿਸਮਾਂ ਉੱਤੇ ਵਿਸਤ੍ਰਿਤ ਨੋਟ ਲਿਖੋ?
ਉੱਤਰ:-ਯੋਜਨਾਬੰਦੀ ਜਾਂ ਪਲੈਨਿੰਗ ਦਾ ਅਰਥ ਹੈ ਕਿ, ਕਿਸੇ ਵੀ ਸਮੱਸਿਆ ਬਾਰੇ ਅਗਾਊਂ ਸੋਚਣਾ। ਕੀ ਕੀਤਾ ਜਾਵੇ, ਕਦੋਂ ਕੀਤਾ ਜਾਵੇ, ਕਿਵੇਂ ਕੀਤਾ ਜਾਵੇ ਤੇ ਕੌਣ ਕਰੇ? ਸਧਾਰਨ ਸ਼ਬਦਾਂ ਵਿੱਚ ਯੋਜਨਾਬੰਦੀ ਸਾਨੂੰ ਇਹ ਦੱਸਦੀ ਹੈ, ਕਿ ਅਸੀਂ ਕਿੱਥੇ ਖੜ੍ਹੇ ਹਾਂ ਤੇ ਅਸੀਂ ਕਿੱਥੇ ਪਹੁੰਚਣਾ ਹੈ? ਯੋਜਨਾਬੰਦੀ ਦੇ ਤਿੰਨ ਪ੍ਰਕਾਰ ਦੀ ਹੁੰਦੀ ਹੈ। ਚਾਲੂ ਯੋਜਨਾ, ਜੁਗਤ ਲਗਾਉਣੀ ਤੇ ਰਣਨੀਤਕ ਯੋਜਨਾ। ਸੋ ਸੋਮਿਆਂ ਦੀ ਸਹੀ ਵਰਤੋਂ ਸਿਰਫ ਯੋਜਨਾਬੰਦੀ ਨਾਲ ਕੀ ਸੰਭਵ ਹੋ ਸਕਦੀ ਹੈ। ਯੋਜਨਾਬੰਦੀ ਦੀਆਂ ਕਿਸਮਾਂ :-
1. ਪ੍ਰਕਿਰਿਆ ਨਾਲ ਸੰਬੰਧਤ ਯੋਜਨਾ
2. ਨੀਤੀਗਤ ਯੋਜਨਾਬੰਦੀ
3. ਰਣਨੀਤਕ ਯੋਜਨਾਬੰਦੀ
ਸੋਮਿਆਂ ਦੀ ਯੋਜਨਾਬੰਦੀ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇਸ ਵਿੱਚ ਸ਼ਾਮਲ ਹੈ :
1. ਦੇਸ਼ ਦੇ ਅਲੱਗ-ਅਲੱਗ ਪ੍ਰਦੇਸ਼ਾਂ ਵਿੱਚ ਸੋਮਿਆਂ ਦੀ ਪਹਿਚਾਣ ਕਰਕੇ ਇਸ ਦੀ ਸੂਚੀ ਬਣਾਉਣਾ। ਇਸ ਕੰਮ ਵਿੱਚ ਖੇਤਰੀ ਸਰਵੇਖਣ, ਨਕਸ਼ੇ ਬਣਾਉਣਾ, ਸੋਮਿਆਂ ਦੀ ਗੁਣਵੱਤਾ ਤੇ ਮਾਤਰਾ ਦੀ ਗਿਣਤੀ-ਮਿਣਤੀ ਕਰਨਾ ਸ਼ਾਮਲ ਹੁੰਦਾ ਹੈ।
2. ਸੋਮਿਆਂ ਦੇ ਵਿਕਾਸ ਦੀ ਯੋਜਨਾਬੰਦੀ ਦੇ ਅਨੁਸਾਰ ਸੰਸਥਾਵਾਂ, ਤਕਨੀਕ ਤੇ ਨਿਪੁੰਨਤਾ ਲਾਗੂ ਕਰਕੇ ਯੋਜਨਾ ਸਰੂਪ ਨੂੰ ਅਸਲੀ ਰੂਪ ਦੇਣਾ ਹੁੰਦਾ ਹੈ।
3. ਸੋਮਿਆਂ ਦੇ ਵਿਕਾਸ ਦੀ ਯੋਜਨਾ ਨੂੰ ਦੇਸ਼ ਦੇ ਵਿਕਾਸ ਦੀ ਯੋਜਨਾ ਦੇ ਅਨੁਰੂਪ ਕਰਨਾ ਹੁੰਦਾ ਹੈ।
(viii) ਧਰਤੀ ਦੀ ਵਰਤੋਂ ਤੋਂ ਕੀ ਭਾਵ ਹੈ? ਧਰਤੀ ਦੀ ਵੱਖੋ-ਵੱਖ ਮੰਤਵਾਂ ਲਈ ਵਰਤੋਂ ਦਾ ਚਿਤਰਨ ਕਰੋ ਤੇ ਵਿਆਖਿਆ ਵੀ ਕਰੋ।
ਉੱਤਰ:- ਧਰਤੀ ਇਕ ਅਜਿਹਾ ਸੋਮਾ ਹੈ ਜਿਸ ਦੀ ਵਰਤੋਂ ਸਦੀਆਂ ਤੋਂ ਸਾਡੇ ਵੱਡ-ਵਡੇਰੇ, ਪੀੜ੍ਹੀ ਦਰ ਪੀੜ੍ਹੀ ਕਰਦੇ ਆਏ ਹਨ। ਅਸੀਂ ਕਈ ਆਰਥਿਕ ਗਤੀਵਿਧੀਆਂ ਲਈ ਇਸ ਦੀ ਵਰਤੋਂ ਕਰਦੇ ਹਾਂ। ਸਾਡੇ ਸਭ ਲਈ ਧਰਤੀ ਮਹੱਤਵਪੂਰਨ ਸੋਮਾ ਹੈ। ਕੁਦਰਤੀ ਬਨਸਪਤੀ, ਜੰਗਲੀ ਜੀਵ, ਮਨੁੱਖੀ ਜੀਵਨ, ਆਰਥਿਕ ਗਤੀਵਿਧੀਆਂ,ਆਵਾਜਾਈ ਅਤੇ ਸੰਚਾਰ ਸਹੂਲਤਾਂ ਧਰਤੀ ‘ਤੇ ਹੀ ਅਧਾਰਤ ਹਨ । ਪਰੰਤੂ ਜ਼ਮੀਨ ਇੱਕ ਸੀਮਤ ਸੋਮਾ ਹੈ ਇਸ ਲਈ ਇਸ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਭਾਰਤ ਵਿੱਚ ਧਰਾਤਲ ਉੱਤੇ ਕਈ ਪ੍ਰਕਾਰ ਦੀਆਂ ਭੂ-ਅਕ੍ਰਿਤੀਆਂ ਮਿਲਦੀਆਂ ਹਨ। ਜਿਵੇਂ, ਪਹਾੜ, ਪਠਾਰ, ਮੈਦਾਨ ਅਤੇ ਟਾਪੂ ਆਦਿ। ਲਗਭਗ 43% ਖੇਤਰ ਮੈਦਾਨ ਹਨ ਜੋ ਖੇਤੀ ਅਤੇ ਉਦਯੋਗਿਕ ਵਿਕਾਸ ਲਈ ਸਹੂਲਤਾਂ ਮੁਹੱਈਆ ਕਰਵਾਉਂਦੇ ਹਨ। ਦੇਸ਼ ਦੇ 30% ਖੇਤਰਫ਼ਲ ਵਿੱਚ ਪਹਾੜ ਹਨ ਜੋ ਸਾਰਾ ਸਾਲ ਨਦੀਆਂ ਨੂੰ ਪਾਈ ਮੁਹੱਈਆ ਕਰਵਾਉਂਦੇ ਹਨ ਅਤੇ ਸੈਲਾਨੀਆਂ ਦਾ ਪਸੰਦੀਦਾ ਸਥਾਨ ਹਨ। ਦੇਸ਼ ਦਾ ਲੱਗਭਗ 27% ਹਿੱਸਾ ਪਠਾਰੀ ਹੈ ਜੋ ਖਣਿਜ ਪਦਾਰਥਾਂ ਅਤੇ ਜੰਗਲਾਂ ਨਾਲ ਭਰਪੂਰ ਹੈ।
ਭੂਮੀ ਦੀ ਵਰਤੋਂ ਹੇਠਾਂ ਲਿਖੇ ਮੰਤਵਾਂ ਲਈ ਕੀਤੀ ਜਾਂਦੀ ਹੈ:-
1. ਜੰਗਲਾਂ ਹੇਠ ਭੂਮੀ
2. ਖੇਤੀਬਾੜੀ ਲਈ ਉਪਲੱਬਧ ਭੂਮੀ: ਬੰਜਰ ਭੂਮੀ, ਗੈਰ-ਖੇਤੀ ਕਾਰਜਾਂ ਲਈ ਭੂਮੀ ਜਿਵੇਂ ਕਿ ਇਮਾਰਤਸਾਜ਼ੀ, ਸੜਕਾਂ, ਸਨਅਤਾਂ ਆਦਿ।
3. ਪਰਤੀ ਭੂਮੀ ਤੋਂ ਇਲਾਵਾ ਗੈਰ ਵਾਹੀਯੋਗ ਕਾਰਜਾਂ ਲਈ ਭੂਮੀ; ਸਥਾਈ ਚਰਾਗਾਹਾਂ, ਬਿਜਾਈ ਹੇਠ ਨਾ ਆਉਂਦੇ ਰਕਬੇ ਵਿੱਚ ਉੱਗੇ ਰੁੱਖਾਂ ਦੀ ਭੂਮੀ, ਬੰਜਰ ਛੱਡੀ ਭੂਮੀ ਜਿੱਥੇ 5 ਸਾਲਾਂ ਤੋਂ ਵੱਧ ਮਿਆਦ ਤੱਕ ਖੇਤੀ ਨਹੀਂ ਕੀਤੀ ਜਾਂਦੀ।
4. ਪਰਤੀ ਭੂਮੀ; ਹਾਲੀਆ ਪਰਤੀ ਭੂਮੀ ਅਤੇ ਹੋਰ ਪਰਤੀ ਭੂਮੀ
5. ਬਿਜਾਈ ਹੇਠ ਕੁੱਲ ਰਕਬਾ