ਪਾਠ: 3 ਮੁਦਰਾ ਅਤੇ ਵਿੱਤੀ ਪ੍ਰਣਾਲੀ ਵਿਸ਼ਾ: ਸਮਾਜਿਕ ਵਿਗਿਆਨ ਸ਼੍ਰੇਣੀ: ਦਸਵੀਂ (ਅਰਥ ਸ਼ਾਸਤਰ)
(ੳ) ਵਸਤੂਨਿਸ਼ਠ ਪ੍ਰਸ਼ਨ: –
ਖਾਲੀ ਥਾਵਾਂ ਭਰੋ :-
(i) ਵਸਤੂ ਵਟਾਂਦਰਾ ਪ੍ਰਣਾਲੀ ਵਿਚ, ਵਸਤੂ ਦਾ ਵਸਤੂਆਂ ਲਈ ਲੈਣ-ਦੇਣ ਕੀਤਾ ਜਾਂਦਾ ਸੀ।
(ii)ਵਸਤੂ ਵਟਾਂਦਰਾ ਪ੍ਰਣਾਲੀ ਨੂੰ ਮੁਦਰਾ ਪ੍ਰਣਾਲੀ ਨਾਲ ਬਦਲਿਆ ਗਿਆ ਸੀ।
(iii) ਮੁਦਰਾ ਵਟਾਂਦਰੇ ਦੇ ਮਾਧਿਅਮ ਵਜੋਂ ਕੰਮ ਕਰਦੀ ਹੈ।
(iv) ਮੁਦਰਾ ਸ਼ਬਦ ਮੇਨੋਟਾ ਸ਼ਬਦ ਤੋਂ ਲਿਆ ਗਿਆ ਹੈ।
(v) ਭਾਰਤ ਵਿੱਚ ਭਾਰਤੀ ਰਿਜ਼ਰਵ ਬੈਂਕ ਮੁਦਰਾ ਨੋਟ ਜਾਰੀ ਕਰਦਾ ਹੈ।
(vi) ਭਾਰਤ ਵਿੱਚ, ਹਰ ਕਿਸਮ ਦੇ ਸਿੱਕੇ ਅਤੇ ਇੱਕ ਰੁਪਏ ਦਾ ਨੋਟ ਵਿੱਤ ਮੰਤਰਾਲੇ ਦੁਆਰਾ ਜਾਰੀ ਕੀਤਾ ਜਾਂਦਾ ਹੈ।
(vii) ਸ਼ਾਹੂਕਾਰ ਉਧਾਰ ਦੇ ਗੈਰ-ਰਸਮੀ ਜਾਂ ਗੈਰਸੰਸਥਾਗਤ ਸਰੋਤ ਹਨ।
(viii) ਬੈਂਕ ਅਤੇ ਸਹਿਕਾਰੀ ਸੰਸਥਾਵਾਂ ਉਧਾਰ ਦੇ ਰਸਮੀ ਜਾਂ ਸੰਸਥਾਗਤ ਸਰੋਤ ਹਨ।
(ix) ਈ- ਬੈਂਕਿੰਗ ਵਿੱਚ ‘ਈ’ ਸ਼ਬਦ ਇਲੈਕਟ੍ਰੋਨਿਕ ਨੂੰ ਦਰਸਾਉਂਦਾ ਹੈ।
(x) ਇੰਟਰਨੈੱਟ ਬੈਂਕਿੰਗ ਆਧੁਨਿਕ ਵਿੱਤੀ ਪ੍ਰਣਾਲੀ ਦਾ ਇੱਕ ਰੂਪ ਹੈ।
ਬਹੁ-ਵਿਕਲਪੀ ਚੋਣ ਪ੍ਰਸ਼ਨ:-
(i) ਕਿਸੇ ਸਮੇਂ, ਗਾਹਕਾਂ ਨੂੰ ਉਨ੍ਹਾਂ ਦੀ ਮੰਗ ਜਮ੍ਹਾਂ ਖਾਤੇ ਵਿਚੋਂ ਪੈਸੇ ਵਾਪਸ ਲੈਣ ਦੀ ਆਗਿਆ ਹੁੰਦੀ ਹੈ।
(ੳ) ਕਦੇ ਵੀ
(ਅ) ਸਮੇਂ ਦੀ ਸਮਾਪਤੀ ਤੋਂ ਪਹਿਲਾਂ
(ੲ) ਸਮੇਂ ਦੀ ਸਮਾਪਤੀ ਤੋਂ ਬਾਅਦ
(ਸ) ਕਦੇ ਨਹੀਂ
ਉੱਤਰ:- ਕਦੇ ਵੀ
(ii) ਹੇਠ ਲਿਖਿਆਂ ਵਿਚੋਂ ਕਿਹੜਾ ਮੁਦਰਾ ਦਾ ਕਾਰਜ ਨਹੀਂ ਹੈ?
(ੳ) ਵਟਾਂਦਰੇ ਦਾ ਸਾਧਨ
(ਅ) ਮੁੱਲ ਦਾ ਮਾਪ
(ੲ) ਮੁੱਲ ਦਾ ਭੰਡਾਰ
(ਸ) ਬੱਚਤ ਖਾਤਾ
ਉੱਤਰ:- ਬੱਚਤ ਖਾਤਾ
(iii) ਹੇਠ ਲਿਖਿਆਂ ਵਿਚੋਂ ਕਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ ?
(ੳ) ਰਾਸ਼ਟਰੀਕ੍ਰਿਤ ਬੈਂਕ
(ਅ) ਸਹਿਕਾਰੀ
(ੲ) ਨਿੱਜੀ ਬੈਂਕ
(ਸ) ਮਹਾਜਨ
ਉੱਤਰ:- ਮਹਾਜਨ
ਸਹੀ/ ਗ਼ਲਤ :-
(i) ਵਸਤੂ ਵਟਾਂਦਰਾ ਪ੍ਰਣਾਲੀ ਅਜਿਹੀ ਪ੍ਰਣਾਲੀ ਹੈ, ਜਿਸ ਵਿੱਚ ਵਸਤੂਆਂ ਲਈ ਵਸਤੂਆਂ ਦਾ ਲੈਣ ਦੇਣ ਕੀਤਾ ਜਾਂਦਾ ਹੈ। (ਸਹੀ)
(ii) ਲੋੜਾਂ ਦਾ ਦੋਹਰਾ ਸੰਜੋਗ ਵਸਤੂ ਵਟਾਂਦਰਾ ਪ੍ਰਣਾਲੀ ਦੀ ਇਹ ਆਮ ਵਿਸ਼ੇਸ਼ਤਾ ਹੈ। (ਸਹੀ)
(iii) ਮੁਦਰਾ ਵਟਾਂਦਰੇ ਦੇ ਮਾਧਿਅਮ ਵਜੋਂ ਕੰਮ ਨਹੀਂ ਕਰਦੀ ਹੈ। (ਗ਼ਲਤ)
(iv) ਕਾਗਜ਼ੀ ਮੁਦਰਾ 13ਵੀਂ ਸਦੀ ਵਿਚ ਯੂਰਪ ਵਿੱਚ ਵਰਤੋਂ ਵਿੱਚ ਆਈ। (ਗ਼ਲਤ)
(v) ਮੁਦਰਾ ਦੇ ਆਧੁਨਿਕ ਰੂਪ ਵਿੱਚ ਸਿਰਫ਼ ਕਾਗਜ਼ੀ ਨੋਟ ਸ਼ਾਮਲ ਕੀਤੇ ਜਾਂਦੇ ਹਨ। (ਗ਼ਲਤ)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ (i) ਵਸਤੂ ਵਟਾਂਦਰਾ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ:- ਵਸਤੂ ਵਟਾਂਦਰਾ ਪ੍ਰਣਾਲੀ ਉਹ ਪ੍ਰਣਾਲੀ ਹੈ, ਜਿਸ ਵਿੱਚ ਵਸਤੂਆਂ ਦਾ ਵਟਾਂਦਰਾ ਵਸਤੂਆਂ ਨਾਲ ਹੁੰਦਾ ਹੈ। ਇਸ ਨੂੰ ਸੀ-ਸੀ ਸਿਸਟਮ ਅਰਥਾਤ ਵਸਤੂ-ਵਸਤੂ ਪ੍ਰਣਾਲੀ ਵੀ ਕਿਹਾ ਜਾਂਦਾ ਹੈ।
ਪ੍ਰਸ਼ਨ (ii) ਲੋੜਾਂ ਦੇ ਦੋਹਰੇ ਸੰਜੋਗ ਦਾ ਕੀ ਅਰਥ ਹੈ?
ਉੱਤਰ:- ਲੋੜਾਂ ਦੇ ਦੋਹਰੇ ਸੰਜੋਗ ਦਾ ਅਰਥ ਹੈ ਕਿ ਇੱਕ ਵਿਅਕਤੀ ਜੋ ਵਸਤੂ ਵੇਚਣਾ ਚਾਹੁੰਦਾ ਹੈ, ਬਿਲਕੁਲ ਉਹੀ ਵਸਤੂ ਜੋ ਦੂਜਾ ਖਰੀਦਣਾ ਚਾਹੁੰਦਾ ਹੈ ਅਤੇ ਇਸ ਦੇ ਉਲਟ ਦੂਜਾ ਵਿਅਕਤੀ ਵੀ ਜੋ ਵੇਚਣਾ ਚਾਹੁੰਦਾ ਹੈ ਪਹਿਲਾ ਵਿਅਕਤੀ ਉਹ ਖਰੀਦਣਾ ਚਾਹੁੰਦਾ ਹੈ।
ਪ੍ਰਸ਼ਨ (iii) ਸਿੱਕਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਕਿਹੜੀਆਂ ਕਿਸਮਾਂ ਦੀਆਂ ਵਸਤੂਆਂ ਮੁਦਰਾ ਵਜੋਂ ਵਰਤੀਆਂ ਜਾਂਦੀਆਂ ਸਨ?
ਉੱਤਰ:- ਸਿੱਕਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਅਨਾਜ, ਪਸ਼ੂ ਅਤੇ ਸੰਦ ਆਦਿ ਵਸਤੂਆਂ ਨੂੰ ਮੁਦਰਾ ਵਜੋਂ ਵਰਤਿਆਂ ਜਾਂਦਾ ਸੀ।
ਪ੍ਰਸ਼ਨ (iv) ਉਧਾਰ ਦੇ ਰਸਮੀ ਸਰੋਤ ਕਿਹੜੇ ਹਨ?
ਉੱਤਰ:- ਉਧਾਰ ਦੇ ਰਸਮੀ ਸਰੋਤਾਂ ਵਿੱਚ ਬੈਂਕ ਅਤੇ ਸਹਿਕਾਰੀ ਸਭਾਵਾਂ ਸ਼ਾਮਲ ਹੁੰਦੀਆਂ ਹਨ।
ਪ੍ਰਸ਼ਨ (v) ਉਧਾਰ ਦੇ ਗੈਰ- ਰਸਮੀ ਸਰੋਤ ਕਿਹੜੇ ਹਨ?
ਉੱਤਰ:- ਉਧਾਰ ਦੇ ਗ਼ੈਰ-ਰਸਮੀ ਸਰੋਤਾਂ ਵਿਚ ਸ਼ਾਹੂਕਾਰ, ਵਪਾਰੀ, ਮਾਲਕ, ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੁੰਦੇ ਹਨ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਤੱਕ ਦਿਓ:-
ਪ੍ਰਸ਼ਨ 1. ਵਸਤੂ ਵਟਾਂਦਰਾ ਪ੍ਰਣਾਲੀ ਦੀਆ ਕਮੀਆਂ ਦਾ ਵਰਣਨ ਕਰੋ?
ਉੱਤਰ:- ਜਦੋਂ ਲੋਕਾਂ ਦੀਆਂ ਜ਼ਰੂਰਤਾਂ ਵੱਧ ਗਈਆਂ, ਤਾਂ ਉਹਨਾਂ ਲਈ ਆਪਣੀਆਂ ਵਸਤੂਆਂ ਦਾ ਦੂਜੇ ਲੋਕਾਂ ਦੀਆਂ ਵਸਤੂਆਂ ਨਾਲ ਅਦਾਨ-ਪ੍ਰਦਾਨ ਕਰਨਾ ਮੁਸ਼ਕਲ ਹੋ ਗਿਆ ਇਸ ਤਰ੍ਹਾਂ ਵਸਤੂ ਵਟਾਂਦਰਾ ਪ੍ਰਣਾਲੀ ਲੰਬੇ ਸਮੇਂ ਤੱਕ ਨਾ ਚੱਲ ਸਕੀ। ਵਸਤੂ ਵਟਾਂਦਰਾ ਪ੍ਰਣਾਲੀ ਦੀਆਂ ਮੁੱਖ ਕਮੀਆਂ ਹੇਠ ਲਿਖੇ ਅਨੁਸਾਰ ਹਨ:-
1. ਵਸਤੂ ਵਟਾਂਦਰਾ ਪ੍ਰਣਾਲੀ ਲੋੜਾਂ ਦੇ ਦੋਹਰੇ ਸੰਜੋਗ ਦੀ ਮੰਗ ਕਰਦੀ ਹੈ ਤੇ ਜਦੋਂ ਇਹ ਇਕ ਦੂਜੇ ਦੀ ਇੱਛਾ ਨੂੰ ਪੂਰੀ ਨਹੀਂ ਕਰਦੀ ਤਾਂ ਅਜਿਹੀ ਸਥਿਤੀ ਵਿਚ ਵਸਤੂ ਵਟਾਂਦਰਾ ਪ੍ਰਣਾਲੀ ਅਸਫ਼ਲ ਹੋ ਜਾਂਦੀ ਹੈ।
2. ਇਸ ਤੋ ਇਲਾਵਾ ਪਹਿਲੇ ਵਿਅਕਤੀ ਨੂੰ ਕਿਸੇ ਦੂਜੇ ਵਿਅਕਤੀ ਨੂੰ ਲੱਭਣ ਲਈ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਜੋ ਆਪਣੀ ਜ਼ਰੂਰਤ ਦੇ ਅਨੁਸਾਰ ਉਸ ਦੀ ਵਸਤੂ ਖਰੀਦਣ ਲਈ ਤਿਆਰ ਹੋਵੇ।
3. ਲੰਬੇ ਸਮੇਂ ਲਈ ਵਸਤੂਆਂ ਨੂੰ ਭੰਡਾਰ ਕਰਕੇ ਰੱਖਣਾ ਵੀ ਸੰਭਵ ਨਹੀਂ ਹੁੰਦਾ ਸੀ ਕਿਉਂਕਿ ਸਮੇਂ ਦੇ ਬੀਤਣ ਨਾਲ ਉਹ ਵਸਤੂਆਂ ਖਰਾਬ
ਹੋ ਸਕਦੀਆਂ ਸਨ।
4. ਵਸਤੂਆਂ ਦੀ ਢੋਆ-ਢੁਆਈ ਵਿੱਚ, ਖ਼ਰਚੇ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਸ਼ਾਮਲ ਹੁੰਦੀਆਂ ਸਨ। ਇਕ ਵਸਤੂ ਨੂੰ ਦੂਜੀ ਥਾਂ “ਤੇ ਲੈ ਕੇ ਜਾਣ ਨਾਲ ਬਹੁਤ ਵੱਡੀ ਲਾਗਤ ਵੀ ਆਉਂਦੀ ਸੀ।
ਪ੍ਰਸ਼ਨ 2. ਮੁਦਰਾ ਤੋਂ ਤੁਹਾਡਾ ਕੀ ਭਾਵ ਹੈ? ਤੋਂ
ਉੱਤਰ:- ਮੁਦਰਾ ਉਹ ਹੈ ਜੋ ਲੈਣ-ਦੇਣ ਦੇ ਮਾਧਿਅਮ, ਮਾਪ ਦੀ ਇਕਾਈ ਅਤੇ ਮੁੱਲ ਦੇ ਭੰਡਾਰ ਦੀ ਸਾਂਝੀ ਇਕਾਈ ਵਜੋਂ ਕੰਮ ਕਰਦੀ ਹੈ। ਮੁਦਰਾ ਸ਼ਬਦ ‘ਮੋਨੇਟਾ” ਸ਼ਬਦ ਤੋਂ ਲਿਆ ਗਿਆ ਹੈ ਜੋ ਕੇ ਰੋਮ ਦੀ ਦੇਵੀ ‘ਜੂਨੇ ਦਾ ਦੂਜਾ ਨਾਂ ਹੈ। ਪਹਿਲਾਂ ਵਸਤੂਆਂ ਨੂੰ ਮੁਦਰਾ ਦੇ ਰੂਪ ਵਿੱਚ ਲੈਣ-ਦੇਣ ਲਈ ਵਰਤਿਆ ਜਾਂਦਾ ਸੀ ਜਿਵੇਂ ਕਿ ਅਨਾਜ ਅਤੇ ਪਸ਼ੂ ਆਦਿ । ਉਸ ਤੋਂ ਬਾਅਦ ਸੋਨਾ, ਚਾਂਦੀ, ਤਾਬਾਂ ਅਤੇ ਪਿੱਤਲ ਆਦਿ ਨੂੰ ਵੀ ਮੁਦਰਾ ਦੇ ਰੂਪ ਵਿੱਚ ਵਰਤਿਆ ਜਾਂਦਾ ਰਿਹਾ ਸੀ। ਉਸ ਤੋਂ ਬਾਅਦ ਕਾਗਜ਼ੀ ਮੁਦਰਾ ਦੀ ਕਾਢ ਹੋਈ। ਕਰੰਸੀ ਮੁਦਰਾ ਦਾ ਆਧੁਨਿਕ ਰੂਪ ਹੈ, ਜਿਸ ਵਿੱਚ ਕਾਗਜ਼ੀ ਨੋਟ, ਡੈਬਿਟ ਅਤੇ ਕ੍ਰੈਡਿਟ (ਪਲਾਸਟਿਕ ਮੁਦਰਾ) ਸ਼ਾਮਲ ਹੁੰਦੇ ਹਨ। ਮੁਦਰਾ ਦਾ ਦੂਜਾ ਰੂਪ ਬੈਂਕਾਂ ਕੋਲ ਜਮ੍ਹਾਂ ਹੁੰਦਾ ਹੈ। ਅੱਜ ਇਲੈਟ੍ਰੋਨਿਕ ਮੁਦਰਾ ਦੇ ਰੂਪ ਵਿੱਚ ਵੀ ਡਿਜ਼ੀਟਲ ਲੈਣ-ਦੇਣ ਕੀਤਾ ਜਾਂਦਾ ਹੈ।
ਪ੍ਰਸ਼ਨ 3.ਮੁਦਰਾ ਦੇ ਮੁੱਖ ਕਾਰਜ ਕੀ ਹਨ?
ਉੱਤਰ:- ਮੁਦਰਾ ਦਾ ਵਿਸ਼ਲੇਸ਼ਣ ਚਾਰ ਕਾਰਜਾਂ ਦੇ ਆਧਾਰ ‘ਤੇ ਕੀਤਾ ਜਾ ਸਕਦਾ ਹੈ:-
1. ਵਟਾਂਦਰੇ ਦਾ ਮਾਧਿਅਮ: – ਵਟਾਂਦਰੇ ਦਾ ਅਰਥ ਖਰੀਦਣ ਅਤੇ ਵੇਚਣ ਨਾਲ ਸੰਬੰਧਿਤ ਗਤੀਵਿਧੀਆਂ ਤੋਂ ਹੈ। ਜਦੋਂ ਮੁਦਰਾ ਨੂੰ ਵਸਤੂਆਂ ਅਤੇ ਸੇਵਾਵਾਂ ਖਰੀਦਣ ਅਤੇ ਵੇਚਣ ਲਈ ਵਰਤਿਆ ਜਾਵੇ ਤਾਂ ਇਹ ਵਟਾਂਦਰੇ ਦੇ ਮਾਧਿਅਮ ਦੇ ਤੌਰ ‘ਤੇ ਕੰਮ ਕਰਦੀ ਹੈ।
2. ਮੁੱਲ ਦਾ ਮਾਪ: – ਮੁੱਲ ਦਾ ਅਰਥ ਕੀਮਤ ਤੋਂ ਹੈ। ਮੁਦਰਾ ਦੀ ਵਰਤੋਂ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਦਾ ਮਾਪ ਕਰਨ
ਲਈ ਕੀਤੀ ਜਾਂਦੀ ਹੈ। 3. ਮੁਲਤਵੀ ਭੁਗਤਾਨ ਦਾ ਮਾਨਕ:-ਮੁਲਤਵੀ ਭੁਗਤਾਨ ਦਾ ਅਰਥ ਹੈ ਭੁਗਤਾਨ ਭਵਿੱਖ ਵਿੱਚ ਕਰਨਾ। ਮੁਦਰਾ ਦੀ ਵਰਤੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਲਈ ਵੀ ਕੀਤੀ ਜਾਂਦੀ ਹੈ।
4. ਮੁੱਲ ਦਾ ਭੰਡਾਰ: – ਮੁਦਰਾ ਨੂੰ ਮੁੱਲ ਦੇ ਭੰਡਾਰ ਵਜੋਂ ਵੀ ਵਰਤਿਆ ਜਾ ਸਕਦਾ ਹੈ। ਵਸਤੂ ਵਟਾਂਦਰਾ ਪ੍ਰਣਾਲੀ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਮੁਕਾਬਲੇ ਮੁਦਰਾ ਦਾ ਭੰਡਾਰ ਕਰਨਾ ਸੌਖਾ ਹੈ।
ਪ੍ਰਸ਼ਨ 4. ਮੁਦਰਾ ਦੇ ਆਧੁਨਿਕ ਰੂਪ ਕਿਹੜੇ ਹਨ?
ਉੱਤਰ:-ਮੁਦਰਾ ਨੂੰ ਆਮ ਤੌਰ ‘ਤੇ ਲੈਣ -ਦੇਣ ਦੇ ਮਾਧਿਅਮ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਮੁਦਰਾ ਦੇ ਵੱਖ-ਵੱਖ ਰੂਪਾਂ ਦਾ ਵਰਨਣ ਇਸ ਪ੍ਰਕਾਰ ਹੈ:-
ਕਰੰਸੀ:- ਕਰੰਸੀ ਮੁਦਰਾ ਦਾ ਆਧੁਨਿਕ ਰੂਪ ਹੈ। ਜਿਸ ਵਿੱਚ ਕਾਗਜ਼ੀ ਨੋਟ ਅਤੇ ਸਿੱਕੇ ਸ਼ਾਮਲ ਹੁੰਦੇ ਹਨ। ਆਧੁਨਿਕ ਮੁਦਰਾ ਕਿਸੇ ਦੇਸ਼ ਦੀ ਸਰਕਾਰ ਦੁਆਰਾ ਅਧਿਕਾਰਤ ਕੀਤੀ ਜਾਂਦੀ ਹੈ ਅਤੇ ਇਸ ਲਈ, ਇਸ ਨੂੰ ਲੈਣ- ਦੇਣ ਦੇ ਮਾਧਿਅਮ ਵਜੋਂ ਸਵੀਕਾਰ ਕੀਤਾ ਜਾਂਦਾ ਹੈ।
1. ਬੈਂਕਾਂ ਕੋਲ ਜਮ੍ਹਾਂ ਰਕਮ:- ਮੁਦਰਾ ਦਾ ਦੂਸਰਾ ਰੂਪ ਬੈਂਕਾਂ ਕੋਲ ਜਮ੍ਹਾਂ ਰਕਮ ਹੈ। ਉਦਾਹਰਨ ਵਜੋਂ, ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਲੋਕਾਂ ਕੋਲ ਕੁਝ ਪੈਸੇ ਬਚ ਜਾਂਦੇ ਹਨ। ਲੋਕ ਆਪਣੇ ਨਾਮ ਤੇ ਬੈਂਕ ਖਾਤਾ ਖੋਲ੍ਹ ਕੇ ਇਸ ਪੈਸੇ ਨੂੰ ਬੈਂਕ ਵਿਚ ਜਮ੍ਹਾਂ ਕਰਦੇ ਹਨ। ਜਦ ਉਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ, ਉਹ ਆਪਣਾ ਪੈਸਾ ਵਾਪਸ ਲੈ ਸਕਦੇ ਹਨ। ਇਸ ਲਈ, ਲੋਕਾਂ ਦਾ ਬੈਂਕਾਂ ਕੋਲ ਜੋ ਕੁਝ ਵੀ ਜਮ੍ਹਾਂ ਹੁੰਦਾ ਹੈ, ਨੂੰ ਵੀ ਮੁਦਰਾ ਦਾ ਰੂਪ ਮੰਨਿਆ ਜਾਂਦਾ ਹੈ। ਇਸ ਤਰੀਕੇ ਨਾਲ ਲੋਕਾਂ ਦਾ ਪੈਸਾ ਬੈਂਕਾਂ ਕੋਲ ਸੁਰੱਖਿਅਤ ਰਹਿੰਦਾ ਹੈ ਅਤੇ ਉਹ ਕੁਝ ਵਿਆਜ ਦਰ ਵੀ ਕਮਾਉਂਦੇ ਹਨ।
ਮੰਗ ਜਮ੍ਹਾਂ ਇਹ ਬੈਕਾਂ ਵਿੱਚ ਜਮ੍ਹਾਂ ਉਹ ਰਾਸ਼ੀ ਹੁੰਦੀ ਹੈ,ਜਿਸ ਨੂੰ ਗ੍ਰਾਹਕ ਕਿਸੇ ਵੀ ਸਮੇਂ ਆਪਣੇ ਖਾਤੇ ਵਿੱਚੋਂ ਕੱਢਵਾ ਸਕਦਾ ਹੈ। ਸਮਾਂ ਜਮ੍ਹਾਂ:- ਇਹ ਬੈਕਾਂ ਵਿੱਚ ਜਮ੍ਹਾਂ ਉਹ ਰਾਸ਼ੀ ਹੁੰਦੀ ਹੈ,ਜਿਸ ਵਿੱਚ ਇੱਕ ਨਿਸ਼ਚਿਤ ਸਮੇਂ ਲਈ ਬੈਂਕ ਵਿੱਚ ਰੱਖਿਆ ਜਾਂਦਾ ਹੈ।
ਪ੍ਰਸ਼ਨ 5. ਉਧਾਰ ਦੇ ਵੱਖੋ-ਵੱਖਰੇ ਸਰੋਤਾਂ ਦੀ ਵਿਆਖਿਆ ਕਰੋ।
ਉੱਤਰ:- ਉਧਾਰ ਕਈ ਵਾਰ ਲੋਕ ਨੂੰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੈਣਾ ਹੀ ਪੈਂਦਾ ਹੈ। ਇਸਦੇ ਲਈ ਉਨ੍ਹਾਂ ਨੂੰ ਅਜਿਹੇ ਸ੍ਰੋਤਾਂ ਦੀ ਜ਼ਰੂਰਤ ਹੁੰਦੀ ਹੈ ਜੋ ਉਹਨਾਂ ਨੂੰ ਉਧਾਰ ਦੇ ਸਕਣ। ਉਧਾਰ ਦੇ ਸਰੋਤ ਦੋ ਕਿਸਮ ਦੇ ਹੁੰਦੇ ਹਨ:-
1. ਗੈਰ-ਰਸਮੀ ਸਰੋਤ: -ਗੈਰ-ਰਸਮੀ ਸਰੋਤ ਦਾ ਅਰਥ ਉਹ ਸਰੋਤ ਹਨ ਜੋ ਲੋਕਾਂ ਨੂੰ ਕਰਜ਼ਾ ਪ੍ਰਦਾਨ ਕਰਦੇ ਸਮੇਂ ਕਿਸੇ ਵੀ ਨਿਯਮ ਜਾਂ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ ਜਿਵੇਂ ਕਿ ਕਰਜ਼ੇ ਦੀ ਰਕਮ, ਕਰਜ਼ੇ ਦੀ ਮਿਆਦ, ਵਿਆਜ਼ ਦੀ ਦਰ ਆਦਿ। ਇਹਨਾਂ ਵਿੱਚ ਇਹ ਸਾਰੇ ਫੈਸਲੇ ਉਹਨਾਂ ਦੁਆਰਾ ਆਪਣੀ ਮਰਜ਼ੀ ਨਾਲ ਲਏ ਜਾਂਦੇ ਹਨ। ਇਸ ਵਿਚ ਸ਼ਾਹੂਕਾਰ, ਵਪਾਰੀ, ਮਾਲਕ, ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੁੰਦੇ ਹਨ।
2. ਰਸਮੀ ਸਰੋਤ: – ਰਸਮੀ ਸਰੋਤ, ਉਹ ਸਰੋਤ ਹਨ ਜਿਨ੍ਹਾਂ ਵਿੱਚ ਦਿੱਤੇ ਗਏ ਕਰਜ਼ਿਆਂ ਦੀ ਮਾਤਰਾ, ਕਰਜ਼ੇ ਦੀ ਮਿਆਦ, ਵਿਆਜ ਦੀ ਦਰ ਆਦਿ ਬਾਰੇ ਕੁਝ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਉਹ ਇਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਨੂੰ ਨਜ਼ਰ- ਅੰਦਾਜ਼ ਨਹੀਂ ਕਰ ਸਕਦੇ। ਇਸ ਵਿੱਚ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
3. ਸਹਿਕਾਰਤਾਵਾਂ ਤੋਂ ਕਰਜ਼ੇ: – ਸਹਿਕਾਰਤਾ ¸ ਬੈਂਕਾਂ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਸਸਤਾ ਉਧਾਰ ਪ੍ਰਦਾਨ ਕਰਵਾਉਣ ਦਾ ਇੱਕ ਪ੍ਰਮੁੱਖ ਸਰੋਤ ਹੈ।
4. ਗਰੀਬਾਂ ਲਈ ਸਵੈ-ਸਹਾਇਤਾ ਸਮੂਹ: -।ਇਹਨਾਂ ਸਮੂਹਾਂ ਦੇ ਮੈਂਬਰ ਇੱਕ ਦੂਜੇ ਨੂੰ ਉਨ੍ਹਾਂ ਦੀਆਂ ਉਧਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਦੇ ਹਨ। ਇੱਕ ਸਵੈ- ਸਹਾਇਤਾ ਸਮੂਹ ਦੇ 15-20 ਮੈਂਬਰ ਹੁੰਦੇ ਹਨ, ਜੋ ਕਿ ਆਮ ਤੌਰ ਤੇ ਇੱਕ ਗੁਆਂਢ ਨਾਲ ਸੰਬੰਧਿਤ ਹੁੰਦੇ ਹਨ, ਜੋ ਨਿਯਮਿਤ ਤੌਰ ‘ਤੇ ਮਿਲਦੇ ਹਨ ਅਤੇ ਬੱਚਤ ਕਰਦੇ ਹਨ। ਮੈਂਬਰ ਆਪਣੀਆਂ ਨਿਯਮਿਤ ਲੋੜਾਂ ਪੂਰੀਆਂ ਕਰਨ ਲਈ ਛੋਟੇ ਕਰਜ਼ੇ ਲੈ ਸਕਦੇ ਹਨ।
ਪ੍ਰਸ਼ਨ 6.ਸਵੈ-ਸਹਾਇਤਾ ਸਮੂਹਾਂ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ:- ਅਜੋਕੇ ਸਾਲਾਂ ਵਿਚ, ਲੋਕ ਕਰਜ਼ੇ ਦੀ ਸਹੂਲਤ ਪ੍ਰਾਪਤ ਕਰਨ ਦੇ ਕੁਝ ਨਵੇਂ ਤਰੀਕਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਕ ਅਜਿਹਾ ਤਰੀਕਾ ਹੈ, ਸਵੈ ਸਹਾਇਤਾ ਸਮੂਹ ।ਇਹਨਾਂ ਸਮੂਹਾਂ ਦੇ ਮੈਂਬਰ ਇੱਕ ਦੂਜੇ ਨੂੰ ਉਨ੍ਹਾਂ ਦੀਆਂ ਉਧਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਦੇ ਹਨ। ਇੱਕ ਸਵੈ- ਸਹਾਇਤਾ ਸਮੂਹ ਦੇ 15-20 ਮੈਂਬਰ ਹੁੰਦੇ ਹਨ, ਜੋ ਕਿ ਆਮ ਤੌਰ ਤੇ ਇੱਕ ਗੁਆਂਢ ਨਾਲ ਸੰਬੰਧਿਤ ਹੁੰਦੇ ਹਨ, ਜੋ ਨਿਯਮਿਤ ਤੌਰ ‘ਤੇ ਮਿਲਦੇ ਹਨ ਅਤੇ ਬੱਚਤ ਕਰਦੇ ਹਨ। ਮੈਂਬਰ ਆਪਣੀਆਂ ਨਿਯਮਿਤ ਲੋੜਾਂ ਪੂਰੀਆਂ ਕਰਨ ਲਈ ਛੋਟੇ ਕਰਜ਼ੇ ਲੈ ਸਕਦੇ ਹਨ।ਸਮੂਹ ਇਹਨਾਂ ਕਰਜ਼ਿਆਂ ‘ਤੇ ਵਿਆਜ ਵੀ ਲੈਂਦਾ ਹੈ, ਪਰ ਇਹ ਵਿਆਜ ਦਰ ਉਸ
ਵਿਆਜ ਤੋਂ ਘੱਟ ਹੁੰਦੀ ਹੈ, ਜੋ ਸਾਹੂਕਾਰ ਉਨ੍ਹਾਂ ਤੋਂ ਲੈਂਦੇ ਹਨ।
ਪ੍ਰਸ਼ਨ 7. ਉਧਾਰ ਗਾਹਕ ਲਈ ਕਿਵੇਂ ਲਾਭਦਾਇਕ ਸਿੱਧ ਹੋ ਸਕਦਾ ਹੈ?
ਉੱਤਰ:- ਉਧਾਰ ਪ੍ਰਣਾਲੀ, ਗਾਹਕ ਲਈ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ। ਉਨ੍ਹਾਂ ਵਿੱਚੋਂ ਕੁਝ ਕਾਰਨ ਹੇਠ ਲਿਖੇ ਅਨੁਸਾਰ ਹਨ:-
1. ਉਧਾਰ ਉੱਦਮੀਆਂ ਨੂੰ ਆਪਣੀ ਕਮਾਈ ਵਧਾਉਣ ਵਿਚ ਮਦਦ ਕਰਦਾ ਹੈ। ਉਨ੍ਹਾਂ ਨੂੰ ਪਹਿਲਾਂ ਨਾਲੋ ਬਿਹਤਰ ਬਣਾਉਂਦਾ ਹੈ, ਕਿਉਂਕਿ ਉਧਾਰ ਦੀ ਮਦਦ ਨਾਲ ਉਹ ਨਵੀਆਂ ਕਾਰੋਬਾਰੀ ਇਕਾਈਆਂ ਦੀ ਸ਼ੁਰੂਆਤ ਕਰ ਸਕਦੇ ਹਨ ਅਤੇ ਚੰਗੀ ਆਮਦਨ ਪ੍ਰਾਪਤ ਕਰ ਸਕਦੇ ਹਨ।
2. ਉਧਾਰ ਲੈਣਾ ਵਪਾਰੀਆਂ, ਕਾਰੋਬਾਰੀਆਂ, ਉੱਦਮੀਆਂ, ਵਿਦਿਆਰਥੀਆਂ ਅਤੇ ਸਮਾਜ ਦੇ ਲਈ ਕਈ ਤਰ੍ਹਾਂ ਦੇ ਲੋਕਾਂ ਲਈ ਲਾਭਦਾਇਕ ਹੋ ਸਕਦਾ ਹੈ, ਜੇਕਰ ਉਧਾਰ ਨੂੰ ਉਤਪਾਦਕੀ ਕੰਮਾਂ ਲਈ ਵਰਤਿਆ ਜਾਵੇ।
3. ਉਧਾਰ ਮਕਾਨ ਬਣਾਉਣ, ਕਾਰਾਂ ਖਰੀਦਣ, ਪੇਸ਼ੇਵਰ ਸਿੱਖਿਆ ਆਦਿ ਲਈ ਬੈਂਕਾਂ ਤੋਂ ਉੱਚਿਤ ਵਿਆਜ ਦਰਾਂ ਅਤੇ ਸ਼ਰਤਾਂ ‘ਤੇ ਉਪਲੱਬਧ ਹੈ।
4. ਉਧਾਰ ਸਮਾਜ ਵਿੱਚ ਮੰਗ ਵਧਾਉਣ ਲਈ ਵੀ ਫਾਇਦੇਮੰਦ ਹੈ ਕਿਉਂਕਿ ਲੋਕ ਉਧਾਰ ਦੀ ਮਦਦ ਨਾਲ ਬਾਜ਼ਾਰ ਤੋਂ ਵੱਖ-ਵੱਖ ਵਸਤੂਆਂ ਖਰੀਦ ਸਕਦੇ ਹਨ।
5. ਵਿਦਿਆਰਥੀ ਬੈਂਕ ਤੋਂ ਸਿੱਖਿਆ ਕਰਜ਼ਾ ਵੀ ਲੈ ਸਕਦੇ ਹਨ ਅਤੇ ਆਪਣਾ ਕੈਰੀਅਰ ਬਣਾ ਸਕਦੇ ਹਨ।
ਪ੍ਰਸ਼ਨ 8. ਈ. ਬੈਂਕਿੰਗ ਕੀ ਹੈ?
ਉੱਤਰ:-ਈ- ਬੈਂਕਿੰਗ ਇੱਕ ਇਲੈਕਟ੍ਰੋਨਿਕ ਭੁਗਤਾਨ ਪ੍ਰਣਾਲੀ ਹੈ ਜੋ ਇਕ ਬੈਂਕ ਜਾਂ ਹੋਰ ਵਿੱਤੀ ਸੰਸਥਾਵਾਂ ਦੇ ਗਾਹਕ ਨੂੰ ਵਿੱਤੀ ਸੰਸਥਾ ਦੀ ਵੈੱਬਸਾਈਟ ਦੁਆਰਾ ਵਿੱਤੀ ਲੈਣ-ਦੇਣ ਕਰਨ ਦੇ ਯੋਗ ਬਣਾਉਂਦੀ ਹੈ। ਈ- ਬੈਂਕਿੰਗ ਵਿੱਚ ਏ.ਟੀ.ਐਮ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਆਦਿ ਸ਼ਾਮਲ ਕੀਤੇ ਜਾਂਦੇ ਹਨ।