ਪਾਠ: 1 ਅਰਥ ਸ਼ਾਸਤਰ- ਇੱਕ ਜਾਣ ਪਛਾਣ ਸ਼੍ਰੇਣੀ: ਦਸਵੀਂ ਸਮਾਜਿਕ ਸਿੱਖਿਆ (ਅਰਥ ਸ਼ਾਸਤਰ)
(ੳ) ਵਸਤੂਨਿਸ਼ਠ ਪ੍ਰਸ਼ਨ:
ਖਾਲੀ ਥਾਵਾਂ ਭਰੋ :-
(i) ਅਰਥਸ਼ਾਸਤਰ ਸ਼ਬਦ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ।
(ii) ਵਿਅਸ਼ਟੀ ਅਰਥਸ਼ਾਸਤਰ ਯੂਨਾਨੀ ਭਾਸ਼ਾ ਦੇ MICROS ਸ਼ਬਦ ਤੋਂ ਲਿਆ ਗਿਆ ਹੈ।
(ii) ਉਪਭੋਗ ਦਾ ਸੰਬੰਧ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਨਾਲ ਹੈ।
(iv) ਮੁਦਰਾ ਸਫੀਤੀ ਸ਼ਬਦ ਫੈਲਣਾ (INFLATE) ਸ਼ਬਦ ਤੋਂ ਲਿਆ ਗਿਆ ਹੈ।
(v)ਸਰਕਾਰ ਦੁਆਰਾ ਆਪਣਾ ਬਜਟ ਹਰ ਸਾਲ ਫ਼ਰਵਰੀ ਨੂੰ ਸੰਸਦ ਵਿਚ ਪੇਸ਼ ਕੀਤਾ ਜਾਂਦਾ ਹੈ।
(vi) ਰਾਜਕੋਸ਼ੀ ਨੀਤੀ ਦਾ ਸੰਬੰਧ ਸਰਕਾਰ ਦੀ ਆਮਦਨ ਅਤੇ ਖਰਚ ਨਾਲ ਹੈ।
ਬਹੁ-ਵਿਕਲਪੀ ਚੋਣ ਪ੍ਰਸ਼ਨ:-
(i) ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸਨੇ ਦਿੱਤੀ?
(ੳ) ਐਲਫ੍ਰੈਂਡ ਮਾਰਸ਼ਲ
(ਅ) ਐਡਮ ਸਮਿਥ
(ੲ) ਏ.ਸੀ. ਪੀਗੂ
(ਸ)ਸੈਮੂਅਲਸਨ
ਉੱਤਰ:- ਐਡਮ ਸਮਿਥ
(ii) ਅਰਥਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਕਿਸਨੇ ਦਿੱਤੀ?
(ੳ) ਐਲਫ੍ਰੈਂਡ ਮਾਰਸ਼ਲ
(ਅ) ਐਡਮ ਸਮਿਥ
(ੲ) ਏ.ਸੀ. ਪੀਗੂ
(ਸ)ਸੈਮੂਅਲਸਨ
ਉੱਤਰ:- ਐਲਫ੍ਰੈਂਡ ਮਾਰਸ਼ਲ
(iii) ਸਰਵਜਨਕ ਕਰਜ਼ ਦੇ ਮੁੱਖ ਸਾਧਨ ਕਿਹੜੇ ਹਨ?
(ੳ) ਅੰਦਰੂਨੀ ਸਾਧਨ
(ਅ) ਬਾਹਰੀ ਸਾਧਨ
(ੲ) ੳ ਅਤੇ ਅ ਦੋਵੇਂ
(ਸ)ਉਪਰੋਕਤ ਵਿੱਚੋਂ ਕੋਈ ਨਹੀਂ
ਉੱਤਰ:- ੳ ਅਤੇ ਅ ਦੋਵੇਂ
(iv) ਭੁਗਤਾਨ ਬਾਕੀ ਦਾ ਸੰਬੰਧ ਕਿਹੜੀ ਅਰਥਵਿਵਸਥਾ ਨਾਲ ਹੈ?
(ੳ) ਖੁੱਲ੍ਹੀ ਅਰਥ-ਵਿਵਸਥਾ
(ਅ) ਬੰਦ ਅਰਥ-ਵਿਵਸਥਾ
(ੲ) ਨਿੱਜੀ ਅਰਥਵਿਵਸਥਾ
(ਸ) ਮੁਕਤ ਅਰਥ-ਵਿਵਸਥਾ
ਉੱਤਰ:- ਖੁੱਲ੍ਹੀ ਅਰਥ-ਵਿਵਸਥਾ
(v) ਸਰਕਾਰ ਦੀ ਮੋਦਰਿਕ ਨੀਤੀ ਦਾ ਸੰਬੰਧ ਕਿਸ ਨਾਲ ਹੈ?
(ੳ) ਸਰਕਾਰ ਦੀ ਆਮਦਨ
(ਅ) ਸਰਕਾਰ ਦੇ ਖਰਚ
(ੲ) ਮੁਦਰਾ ਦੀ ਮੰਗ ਅਤੇ ਪੂਰਤੀ
(ਸ)ਭੁਗਤਾਨ ਬਾਕੀ
ਉੱਤਰ:- ਮੁਦਰਾ ਦੀ ਮੰਗ ਅਤੇ ਪੂਰਤੀ
ਸਹੀ/ ਗ਼ਲਤ :-
(i) ਵਿਅਸ਼ਟੀ ਅਰਥਵਿਵਸਥਾ ਦਾ ਸੰਬੰਧ ਸੰਪੂਰਨ ਅਰਥਵਿਵਸਥਾ ਨਾਲ ਹੈ। (ਗ਼ਲਤ)
(ii) MICRO ECONOMICS ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ MACROS ਤੋਂ ਲਿਆ ਗਿਆ ਹੈ। (ਗ਼ਲਤ)
(iii) ਮੁਦਰਾ ਦੀ ਪੂਰਤੀ ਇੱਕ ਸਟਾਕ ਚਰ ਹੈ। (ਸਹੀ)
(iv) ਘਾਟੇ ਦੀ ਵਿੱਤ ਵਿਵਸਥਾ ਤੋਂ ਭਾਵ ਸਰਕਾਰ ਦੁਆਰਾ ਨਵੇਂ ਨੋਟ ਛਾਪਣ ਦੀ ਪ੍ਰਕਿਰਿਆ ਤੋਂ ਹੈ। (ਸਹੀ)
(v) ਬੱਚਤ ਤੋ ਭਾਵ ਆਮਦਨ ਦੇ ਉਸ ਭਾਗ ਤੋਂ ਹੈ, ਜਿਸ ਨੂੰ ਖ਼ਰਚ ਨਹੀਂ ਕੀਤਾ ਜਾਂਦਾ। (ਸਹੀ)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ । ਇਹਨਾਂ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇਕ ਵਾਕ ਵਿੱਚ ਦਿੱਤਾ ਜਾਵੇ:-
(i) ਅਰਥਸ਼ਾਸਤਰ ਤੋਂ ਕੀ ਭਾਵ ਹੈ?
ਉੱਤਰ:- ਅਰਥ ਸ਼ਾਸਤਰ ਤੋਂ ਭਾਵ ਘਰੇਲੂ ਪ੍ਰਬੰਧ ਤੋਂ ਹੈ ਕਿ ਇੱਕ ਵਿਅਕਤੀ ਅਤੇ ਸਰਕਾਰ ਆਪਣੇ ਸੀਮਤ ਸਾਧਨਾਂ, ਜਿਹਨਾਂ ਦੇ ਵਿਕਲਪਿਕ ਪ੍ਰਯੋਗ ਹੁੰਦੇ ਹਨ, ਦੀ ਕਿਸ ਤਰ੍ਹਾਂ ਕੁਸ਼ਲ ਵਰਤੋਂ ਕਰਦੇ ਹਨ ਜਿਸ ਨਾਲ ਵਿਅਕਤੀਗਤ ਅਤੇ ਸਮਾਜਿਕ ਕਲਿਆਣ ਨੂੰ ਅਧਿਕਤਮ ਕੀਤਾ ਜਾ ਸਕੇ।
(ii) ਦੁਰਲੱਭਤਾ ਤੋਂ ਕੀ ਭਾਵ ਹੈ?
ਉੱਤਰ:- ਦੁਰਲੱਭਤਾ ਤੋਂ ਭਾਵ ਹੈ ਕਿ ਕਿਸੇ ਵਸਤੂ ਜਾਂ ਸੇਵਾ ਦੀ ਮੰਗ, ਉਸਦੀ ਉਪਲੱਬਧਤਾ ਨਾਲੋਂ ਵੱਧ ਹੋਣਾ। (iii) ਵਿਅਸ਼ਟੀ ਅਰਥਸ਼ਾਸਤਰ ਤੋਂ ਕੀ ਭਾਵ ਹੈ?
ਉੱਤਰ:- ਵਿਅਸ਼ਟੀ ਅਰਥਸ਼ਾਸਤਰ, ਆਰਥਿਕ ਕਿਰਿਆਵਾਂ ਦਾ ਅਧਿਐਨ ਛੋਟੇ ਪੱਧਰ ਭਾਵ ਇੱਕ ਵਿਅਕਤੀ, ਇੱਕ ਪਰਿਵਾਰ, ਇੱਕ ਫ਼ਰਮ, ਆਦਿ ‘ਤੇ ਕਰਦਾ ਹੈ।
(iv) ਸਮੱਸ਼ਟੀ ਅਰਥਸ਼ਾਸਤਰ ਤੋਂ ਕੀ ਭਾਵ ਹੈ?
ਉੱਤਰ:- ਸਮੱਸ਼ਟੀ ਅਰਥਸ਼ਾਸਤਰ, ਆਰਥਿਕ ਕਿਰਿਆਵਾਂ ਦਾ ਅਧਿਐਨ ਵੱਡੇ ਪੱਧਰ ਭਾਵ ਪੂਰੀ ਦੀ ਪੂਰੀ ਅਰਥਵਿਵਸਥਾ ਦੇ ਪੱਧਰ ਤੇ ਕਰਦਾ ਹੈ।
(v) ਉਪਭੋਗ ਤੋ ਕੀ ਭਾਵ ਹੈ ?
ਉੱਤਰ:-ਉਪਭੋਗ ਤੋਂ ਭਾਵ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਨਾਲ ਹੈ, ਜਿਸ ਤੋਂ ਪ੍ਰਤੱਖ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕੇ।
(vi) ਉਪਭੋਗਤਾ ਤੋਂ ਕੀ ਭਾਵ ਹੈ?
ਉੱਤਰ:- ਉਪਭੋਗਤਾ ਤੋਂ ਭਾਵ ਉਹ ਖਪਤਕਾਰ ਜਾਂ ਉਹ ਲੋਕ, ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਚੀਜ਼ਾਂ ਅਤੇ ਸੇਵਾਵਾਂ ਖਰੀਦਦੇ
ਜਾਂ ਵਰਤਦੇ ਹਨ।
(vii) ਨਿਵੇਸ਼ ਤੋਂ ਕੀ ਭਾਵ ਹੈ?
ਉੱਤਰ:-ਨਿਵੇਸ਼ ਤੋਂ ਭਾਵ ਇਕ ਨਿਸ਼ਚਿਤ ਸਮੇਂ ਭਾਵ ਇੱਕ ਸਾਲ ਦੀ ਸਮਾਂ ਅਵਧੀ ਦੇ ਦੌਰਾਨ ਪੂੰਜੀ ਭੰਡਾਰ ਵਿੱਚ ਹੋਣ ਵਾਲੇ ਵਾਧੇ ਤੋਂ ਹੈ।
(viii) ਬੱਚਤ ਤੋ ਕੀ ਭਾਵ ਹੈ?
ਉੱਤਰ:- ਬਚਤ ਤੋ ਭਾਵ ਆਮਦਨ ਦੇ ਉਸ ਭਾਗ ਤੋਂ ਹੈ, ਜਿਸ ਨੂੰ ਖਰਚ ਨਹੀਂ ਕੀਤਾ ਜਾਂਦਾ।
(ix) ਮੁਦਰਾ ਸਫੀਤੀ ਤੋਂ ਕੀ ਭਾਵ ਹੈ?
ਉੱਤਰ:- ਮੁਦਰਾ ਸਫੀਤੀ ਤੋਂ ਭਾਵ ਕਿਸੇ ਅਰਥਵਿਵਸਥਾ ਵਿਚ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਅਤੇ ਲੰਬੇ ਸਮੇਂ
ਵਿਚ ਹੋਣ ਵਾਲਾ ਵਾਧਾ ਹੈ।
(x) ਮੁਦਰਾ ਦੀ ਪੂਰਤੀ ਤੋਂ ਕੀ ਭਾਵ ਹੈ ?
ਉੱਤਰ:-ਮੁਦਰਾ ਪੂਰਤੀ ਤੋਂ ਭਾਵ ਕਿਸੇ ਅਰਥਵਿਵਸਥਾ ਵਿਚ ਲੋਕਾਂ ਕੋਲ ਸਮੇਂ ਦੇ ਇਕ ਨਿਸ਼ਚਿਤ ਬਿੰਦੂ ਤੇ ਮੁਦਰਾ ਦੇ ਕੁੱਲ ਸਟਾਕ (ਕਰੰਸੀ ਨੋਟਾਂ ਅਤੇ ਸਿੱਕਿਆਂ ਦੇ ਰੂਪ ਵਿੱਚ) ਤੋਂ ਹੈ।
(xi) ਸਰਕਾਰੀ ਬਜਟ ਤੋ ਕੀ ਭਾਵ ਹੈ?
ਉੱਤਰ:- ਸਰਕਾਰੀ ਬਜਟ ਤੋ ਭਾਵ ਇੱਕ ਵਿੱਤੀ ਸਾਲ ਦੇ ਦੌਰਾਨ ਸਰਕਾਰ ਦੀ ਅਨੁਮਾਨਿਤ ਆਮਦਨ ਅਤੇ ਅਨੁਮਾਨਿਤ ਖਰਚ ਦੇ ਵਿੱਤੀ
ਬਿਊਰੇ ਤੋਂ ਹੈ।
(xii) ਸਰਕਾਰੀ ਆਮਦਨ ਦੀਆਂ ਕੁਝ ਮਦਾਂ ਦਾ ਵਰਣਨ ਕਰੋ
ਉੱਤਰ:-ਸਰਕਾਰੀ ਆਮਦਨ ਦੀਆਂ ਮੁੱਖ ਮਦਾਂ ਵਿਚ ਵਸਤੂ ਅਤੇ ਸੇਵਾ ਕਰ, ਆਮਦਨ ਕਰ, ਅਬਕਾਰੀ ਕਰ ਆਦਿ ਹਨ। ਸਰਕਾਰ ਦੇ ਗੈਰ ਕਰ ਸਾਧਨਾਂ ਵਿਚ ਮੁੱਖ ਤੌਰ ਤੇ ਸਰਕਾਰ ਨੂੰ ਪ੍ਰਾਪਤ ਹੋਣ ਵਾਲੀਆਂ ਵੱਖ ਵੱਖ ਤਰ੍ਹਾਂ ਦੀਆਂ ਫੀਸਾਂ, ਜੁਰਮਾਨੇ, ਦਾਨ ਆਦਿ ਨੂੰ ਸ਼ਾਮਲ
ਕੀਤਾ ਜਾਂਦਾ ਹੈ।
(xiii) ਸਰਕਾਰੀ ਖ਼ਰਚ ਦੀਆਂ ਕੁਝ ਮੱਦਾਂ ਦਾ ਵਰਣਨ ਕਰੋ?
ਉੱਤਰ:- ਸਰਕਾਰੀ ਖ਼ਰਚ ਦੀਆਂ ਮੱਦਾਂ ਵਿੱਚ ਦੇਸ਼ ਦੀ ਸੁਰੱਖਿਆ, ਪੁਲਿਸ, ਸਕੂਲ, ਹਸਪਤਾਲ, ਸੜਕ, ਬਿਜਲੀ ਪ੍ਰਸ਼ਾਸ਼ਨ, ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀਬਾੜੀ, ਉਦਯੋਗ, ਸੇਵਾ ਖੇਤਰ ਦੇ ਵਿਕਾਸ ਅਤੇ ਸਮਾਜਿਕ ਕਲਿਆਣ ਨੂੰ ਸ਼ਾਮਲ ਕੀਤਾ ਜਾਂਦਾ ਹੈ।
(xiv) ਘਾਟੇ ਦੀ ਵਿੱਤ ਵਿਵਸਥਾ ਤੋਂ ਤੁਹਾਡਾ ਕੀ ਭਾਵ ਹੈ? ਤੋਂ
ਉੱਤਰ:- ਘਾਟੇ ਦੀ ਵਿੱਤ ਵਿਵਸਥਾ ਤੋਂ ਭਾਵ ਕੇਂਦਰੀ ਬੈਂਕ ਦੁਆਰਾ ਸਰਕਾਰ ਨੂੰ ਨਵੇਂ ਨੋਟ ਛਾਪ ਕੇ ਮੁਦਰਾ ਪ੍ਰਦਾਨ ਕਰਵਾਉਣ ਦੀ ਪ੍ਰਕਿਰਿਆ ਤੋਂ ਹੈ, ਤਾਂ ਕਿ ਸਰਕਾਰ, ਬਜਟ ਵਿੱਚ ਪੈਣ ਵਾਲੇ ਘਾਟੇ ਦੀ ਸਮੱਸਿਆ ਦਾ ਹੱਲ ਕਰ ਸਕੇ।
(xv) ਸਰਵਜਨਕ ਵਿੱਤ ਤੋਂ ਕੀ ਭਾਵ ਹੈ?
ਉੱਤਰ:- ਸਰਵਜਨਕ ਵਿੱਤ ਤੋਂ ਭਾਵ ਸਰਕਾਰ ਦੇ ਵਿੱਤੀ ਸਾਧਨਾਂ ਭਾਵ ਸਰਕਾਰ ਦੀ ਆਮਦਨ ਅਤੇ ਖਰਚ ਨਾਲ ਸੰਬੰਧਿਤ ਸਾਰੇ ਸਾਧਨਾਂ ਤੋਂ ਹੈ।
(xvi) ਸਰਵਜਨਕ ਕਰਜ਼ ਤੋਂ ਕੀ ਭਾਵ ਹੈ?
ਉੱਤਰ:-ਸਰਵਜਨਕ ਕਰਜ਼ ਤੋਂ ਭਾਵ ਸਰਕਾਰ ਦੁਆਰਾ ਆਪਣੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰੇਕ ਤਰ੍ਹਾਂ ਦੇ ਅੰਦਰੂਨੀ ਅਤੇ
ਬਾਹਰੀ ਸਾਧਨਾਂ ਤੋਂ ਲਏ ਗਏ ਕਰਜ਼ੇ ਤੋਂ ਹੈ।
(xvii) ਵਿਕਾਸ ਦਰ ਤੋਂ ਕੀ ਭਾਵ ਹੈ?
ਉੱਤਰ:- ਵਿਕਾਸ ਦਰ ਤੋਂ ਭਾਵ ਕਿਸੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸਾਲ ਵਿਚ ਹੋਣ ਵਾਲੇ
ਪ੍ਰਤੀਸ਼ਤ ਬਦਲਾਵ ਤੋਂ ਹੈ।
(xviii) ਭੁਗਤਾਨ ਬਾਕੀ ਤੋਂ ਕੀ ਭਾਵ ਹੈ?
ਉੱਤਰ:- ਭੁਗਤਾਨ ਬਾਕੀ ਤੋਂ ਭਾਵ ਇੱਕ ਨਿਸ਼ਚਿਤ ਸਮੇਂ ਦੌਰਾਨ ਇੱਕ ਦੇਸ਼ ਦੁਆਰਾ ਬਾਕੀ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਭੁਗਤਾਨ ਅਤੇ ਪ੍ਰਾਪਤੀਆਂ ਦੇ ਵਿਵਸਥਿਤ ਰਿਕਾਰਡ ਤੋਂ ਹੈ।
(xix) ਮੰਦਰਿਕ ਨੀਤੀ ਤੋਂ ਕੀ ਭਾਵ ਹੈ?
ਉੱਤਰ:- ਮੰਦਰਿਕ ਨੀਤੀ ਤੋਂ ਭਾਵ ਕਿਸੇ ਦੇਸ਼ ਦੇ ਕੇਂਦਰੀ ਬੈਂਕ ਅਤੇ ਸਰਕਾਰ ਦੁਆਰਾ ਅਪਣਾਈ ਜਾਣ ਵਾਲੀ ਉਸ ਨੀਤੀ ਤੋਂ ਹੈ, ਜਿਸ ਵਿੱਚ ਮੁਦਰਾ ਦੀ ਮੰਗ, ਮੁਦਰਾ ਦੀ ਪੂਰਤੀ, ਅਤੇ ਇਸ ਨਾਲ ਸੰਬੰਧਿਤ ਸਾਰੇ ਪੱਖਾਂ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ।
(xx) ਸਰਕਾਰ ਦੀ ਰਾਜਕੋਸ਼ੀ ਨੀਤੀ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ:- ਰਾਜਕੋਸ਼ੀ ਨੀਤੀ ਸਰਕਾਰ ਦੀ ਆਮਦਨ ਅਤੇ ਖਰਚੇ ਨਾਲ ਸੰਬੰਧਿਤ ਨੀਤੀ ਹੁੰਦੀ ਹੈ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 50-60 ਸ਼ਬਦਾਂ ਤੱਕ ਦਿਓ:-
(i) ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਦੀ ਵਿਆਖਿਆ ਕਰੋ?
ਉੱਤਰ:- ਅਰਥਸ਼ਾਸਤਰ ਦੀ ਸਭ ਤੋਂ ਪਹਿਲੀ ਅਤੇ ਵਿਵਸਥਿਤ ਪਰਿਭਾਸ਼ਾ 1776 ਈ. ਵਿੱਚ ਪ੍ਰਸਿੱਧ ਅਰਥ-ਸ਼ਾਸਤਰੀ ਅਤੇ ਅਰਥਸ਼ਾਸਤਰ ਦੇ ਪਿਤਾਮਾ ‘ਐਡਮ ਸਮਿਥ’ ਨੇ ਆਪਣੀ ਪ੍ਰਸਿੱਧ ਕਿਤਾਬ ” An Enquiry into the Nature and Causes of wealth of Nations” ਵਿੱਚ ਪ੍ਰਦਾਨ ਕਰਵਾਈ ਸੀ। ਉਹਨਾਂ ਦੇ ਅਨੁਸਾਰ, ” ਅਰਥਸ਼ਾਸਤਰ ਰਾਸ਼ਟਰਾਂ ਦੇ ਧਨ ਦੇ ਸੁਭਾਅ ਅਤੇ ਕਾਰਨਾਂ ਦੀ ਜਾਂਚ ਪੜਤਾਲ ਹੈ। ਉਹਨਾਂ ਨੇ ਇਸ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਅਰਥ ਸ਼ਾਸਤਰ ਦਾ ਮੁੱਖ ਵਿਸ਼ਾ ਧਨ ਅਤੇ ਧਨ ਨਾਲ ਸੰਬੰਧਿਤ ਸਾਰੀਆਂ ਤਰ੍ਹਾਂ ਦੀਆਂ ਆਰਥਿਕ ਕਿਰਿਆਵਾਂ ਹਨ। ਅਰਥਸ਼ਾਸਤਰ ਸਾਨੂੰ ਇਹ ਗਿਆਨ ਪ੍ਰਦਾਨ ਕਰਵਾਉਂਦਾ ਹੈ ਕਿ “ਰਾਸ਼ਟਰਾਂ ਦੇ ਧਨ ਤੋਂ ਕੀ ਭਾਵ ਹੈ?, “ਇਸ ਧਨ ਦੀ ਮਾਤਰਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ”? “ਜੇਕਰ ਕੋਈ ਦੇਸ਼ ਵਿਕਾਸ ਕਰਨਾ ਚਾਹੁੰਦਾ ਹੈ, ਤਾਂ ਇਸ ਧਨ ਦੀ ਬੱਚਤ ਅਤੇ ਨਿਵੇਸ਼ ਕਿਵੇਂ ਕਰਨਾ ਚਾਹੀਦਾ ਹੈ?” ਆਦਿ।
(ii) ਅਰਥਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਦੀ ਵਿਆਖਿਆ ਕਰੋ?
ਉੱਤਰ:- ਅਰਥਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਪ੍ਰਸਿੱਧ ਅਰਥਸ਼ਾਸਤਰੀ ਐਡਫ਼ਰਡ ਮਾਰਸ਼ਲ ਨੇ 1890 ਈ. ਵਿੱਚ ਆਪਣੀ ਕਿਤਾਬ “Principles of Economics” ਵਿੱਚ ਦਿੱਤੀ। ਮਾਰਸ਼ਲ ਦੇ ਅਨੁਸਾਰ, “ ਅਰਥ ਸ਼ਾਸਤਰ ਜੀਵਨ ਦੇ ਸਾਧਾਰਨ ਕਿੱਤੇ ਦੇ ਸੰਬੰਧ ਵਿਚ ਮਾਨਵ ਜਾਤੀ ਦਾ ਅਧਿਐਨ ਹੈ। ਇਹ ਵਿਅਕਤੀਗਤ ਅਤੇ ਸਮਾਜਿਕ ਕੰਮਾਂ ਦੇ ਉਸ ਭਾਗ ਦਾ ਅਧਿਐਨ ਕਰਦਾ ਹੈ, ਜਿਸਦਾ ਗਹਿਰਾ ਸੰਬੰਧ ਕਲਿਆਣ ਪ੍ਰਦਾਨ ਕਰਵਾਉਣ ਵਾਲੇ ਭੌਤਿਕ ਪਦਾਰਥਾਂ ਦੀ ਪ੍ਰਾਪਤੀ ਅਤੇ ਉਹਨਾਂ ਦੀ ਵਰਤੋਂ ਕਰਨ ਨਾਲ ਹੈ। ਇਸ ਪਰਿਭਾਸ਼ਾ ਵਿੱਚ, ਮਾਰਸ਼ਲ ਨੇ ਅਰਥ-ਸ਼ਾਸਤਰ ਨੂੰ ਉਹਨਾਂ ਸਾਰੀਆਂ ਕ੍ਰਿਆਵਾਂ ਦਾ ਅਧਿਐਨ ਮੰਨਿਆ ਜੋ ਕਿ ਇੱਕ ਸਮਾਜਿਕ ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਹਨ, ਜਿਹਨਾਂ ਦੁਆਰਾ ਉਹ ਉਹਨਾਂ ਸਾਰੀਆਂ ਭੌਤਿਕ ਵਸਤੂਆਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਦੁਆਰਾ ਉਸ ਨੂੰ ਸੰਤੁਸ਼ਟੀ ਜਾਂ ਕਲਿਆਣ ਦੀ ਪ੍ਰਾਪਤੀ ਹੋ ਸਕੇ।
(iii) ਵਿਅਸ਼ਟੀ ਅਤੇ ਸਮੱਸਟੀ ਅਰਥਸ਼ਾਸਤਰ ਵਿੱਚ ਅੰਤਰ ਸਪਸ਼ਟ ਕਰੋ?
ਉੱਤਰ:- ਵਿਅਸ਼ਟੀ ਅਰਥਸ਼ਾਸਤਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ MICRO ECONOMICS ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦਾ ਸ਼ਬਦ MICRO, ਯੂਨਾਨੀ ਭਾਸ਼ਾ ਦੇ ਸ਼ਬਦ MIKROS ਤੋਂ ਲਿਆ ਗਿਆ ਹੈ, ਜਿਸ ਤੋਂ ਭਾਵ ਹੈ ਛੋਟਾ। ਵਿਅਸ਼ਟੀ ਅਰਥਸ਼ਾਸਤਰ, ਆਰਥਿਕ ਕਿਰਿਆਵਾਂ ਦਾ ਅਧਿਐਨ ਛੋਟੇ ਪੱਧਰ ਭਾਵ ਇੱਕ ਵਿਅਕਤੀ, ਇੱਕ ਪਰਿਵਾਰ, ਇੱਕ ਫ਼ਰਮ, ਆਦਿ ਤੇ ਕਰਦਾ ਹੈ।
ਮੱਸਟੀ ਅਰਥਸ਼ਾਸਤਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ MACRO ECONOMICS ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦਾ ਸ਼ਬਦ MACRO, ਯੂਨਾਨੀ ਭਾਸ਼ਾ ਦੇ ਸ਼ਬਦ MAKROS ਤੋਂ ਲਿਆ ਗਿਆ ਹੈ, ਜਿਸ ਤੋਂ ਭਾਵ ਹੈ ਵੱਡਾ। ਸਮੱਸ਼ਟੀ ਅਰਥਸ਼ਾਸਤਰ, ਆਰਥਿਕ ਕਿਰਿਆਵਾਂ ਦਾ ਅਧਿਐਨ ਵੱਡੇ ਪੱਧਰ ਭਾਵ ਪੂਰੀ ਦੀ ਪੂਰੀ ਅਰਥਵਿਵਸਥਾ ਦੇ ਪੱਧਰ ਤੇ ਕਰਦਾ ਹੈ।
(iv) ਸਰਕਾਰੀ ਬਜਟ ਤੋਂ ਕੀ ਭਾਵ ਹੈ? ਸਰਕਾਰ ਦੀ ਆਮਦਨ ਅਤੇ ਖਰਚ ਦੀਆਂ ਮੱਦਾਂ ਦਾ ਵਰਣਨ ਕਰੋ?
ਉੱਤਰ:- ਸਰਕਾਰੀ ਬਜਟ ਇੱਕ ਵਿੱਤੀ ਖਾਤਾ ਹੈ, ਜਿਸ ਵਿੱਚ ਸਰਕਾਰ ਦੀਆਂ ਮਦਾਂ ਮੁਤਾਬਕ ਅਗਲੇ ਵਿੱਤੀ ਸਾਲ ਲਈ ਅਨੁਮਾਨਿਤ ਆਮਦਨ ਅਤੇ ਅਨੁਮਾਨਿਤ ਖਰਚ ਦਾ ਵਰਨਣ ਹੁੰਦਾ ਹੈ।
ਸਰਕਾਰੀ ਆਮਦਨ ਦੀਆਂ ਵੱਖ-ਵੱਖ ਮਦਾਂ:- ਸਰਕਾਰ ਦੀਆਂ ਮੁੱਖ ਸਦਾ ਵਿਚ ਵਸਤੂ ਅਤੇ ਸੇਵਾ ਕਰ, ਆਮਦਨ ਕਰ, ਅਬਕਾਰੀ ਕਰ
ਆਦਿ ਹਨ। ਸਰਕਾਰ ਦੇ ਗੈਰ ਕਰ ਸਾਧਨਾਂ ਵਿਚ ਮੁੱਖ ਤੌਰ ਤੇ ਸਰਕਾਰ ਨੂੰ ਪ੍ਰਾਪਤ ਹੋਣ ਵਾਲੀਆਂ ਵੱਖ ਵੱਖ ਤਰ੍ਹਾਂ ਦੀਆਂ ਫੀਸਾਂ, ਜੁਰਮਾਨੇ,
ਦਾਨ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਸਰਕਾਰੀ ਖ਼ਰਚ ਦੀਆਂ ਵੱਖ-ਵੱਖ ਮਦਾਂ ਦਾ ਸਰਕਾਰੀ ਖ਼ਰਚ ਦੀਆਂ ਮੱਦਾਂ ਵਿੱਚ ਦੇਸ਼ ਦੀ ਸੁਰੱਖਿਆ, ਪੁਲਿਸ, ਸਕੂਲ, ਹਸਪਤਾਲ, ਸੜਕ, ਬਿਜਲੀ ਪ੍ਰਸ਼ਾਸ਼ਨ, ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀਬਾੜੀ, ਉਦਯੋਗ, ਸੇਵਾ ਖੇਤਰ ਦੇ ਵਿਕਾਸ ਅਤੇ ਸਮਾਜਿਕ ਕਲਿਆਣ ਸ਼ਾਮਲ ਕੀਤਾ ਜਾਂਦਾ ਹੈ।
(v) ਸਰਵਜਨਕ ਵਿੱਤ ਤੋਂ ਕੀ ਭਾਵ ਹੈ? ਸਰਵਜਨਕ ਵਿੱਤ ਵਿੱਚ ਸ਼ਾਮਲ ਵੱਖ-ਵੱਖ ਮਦਾਂ ਦਾ ਵਰਣਨ ਕਰੋ?
ਉੱਤਰ:- ਸਰਵਜਨਕ ਵਿੱਤ ਦੇ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ‘ਸਰਵਜਨਕ’ ਅਤੇ ‘ਵਿੱਤ’। ਇੱਥੇ ਸਰਵਜਨਕ ਤੋਂ ਭਾਵ “ਲੋਕਾਂ ਦਾ ਸਮੂਹ ਜਿਸ ਦੀ ਪ੍ਰਤੀਨਿਧਤਾ ਸਰਕਾਰ ਦੁਆਰਾ ਕੀਤੀ ਜਾਂਦੀ ਹੈ। ਇਸ ਲਈ ਸੰਖੇਪ ਵਿੱਚ ਸਰਵਜਨਕ ਤੋਂ ਭਾਵ ਸਰਕਾਰ ਤੋਂ ਹੈ। ਵਿੱਤ ਸ਼ਬਦ ਤੋਂ ਭਾਵ ਵਿੱਤੀ ਸਾਧਨਾਂ ਤੋਂ ਹੈ ਭਾਵ ਉਹਨਾਂ ਸਾਧਨਾਂ ਤੋਂ ਹੈ, ਜਿਨ੍ਹਾਂ ਦਾ ਸੰਬੰਧ ਆਮਦਨ ਅਤੇ ਖਰਚ ਹੈ। ਸਰਵਜਨਕ ਵਿੱਤ ਦੀਆਂ ਵੱਖ – ਵੱਖ ਮੱਦਾਂ ਸਰਕਾਰ ਦੀ ਆਮਦਨ ਅਤੇ ਖਰਚ ਦੇ ਨਾਲ ਸੰਬੰਧਿਤ ਸਾਰੇ ਸਾਧਨਾਂ ਦਾ ਅਧਿਐਨ ਕਰਦੇ ਹਾਂ। ਆਮਦਨ ਪੱਖ ਵਿੱਚ ਅਸੀਂ ਸਰਕਾਰ ਦੀ ਆਮਦਨ ਦੇ ਵੱਖ -ਵੱਖ ਸਾਧਨਾਂ ਜਿਵੇਂ ਕਿ ਕਰ ਅਤੇ ਗੈਰ ਕਰ ਸਾਧਨਾਂ ਅਤੇ ਖਰਚ ਪੱਖ ਵਿਚ ਸਰਕਾਰ ਦੇ ਵੱਖ-ਵੱਖ ਖਰਚੇ ਜਿਵੇਂ ਕਿ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਅਤੇ ਗੈਰ ਵਿਕਾਸ ਖਰਚੇ, ਯੋਜਨਾਬੱਧ ਅਤੇ ਗੈਰ ਯੋਜਨਾਬੱਧ ਖਰਚਿਆਂ ਆਦਿ ਦਾ ਵੀ ਅਧਿਅਨ ਕਰਦੇ ਹਾਂ।
(vi) ਵਿਕਾਸ ਦਰ ਤੋਂ ਕੀ ਭਾਵ ਹੈ ? ਇਸ ਦਾ ਮਾਪ ਕਿਵੇਂ ਕੀਤਾ ਜਾ ਸਕਦਾ ਹੈ?
ਉੱਤਰ:- ਵਿਕਾਸ ਦਰ ਤੋਂ ਭਾਵ ਕਿਸੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸਾਲ ਵਿਚ ਹੋਣ ਵਾਲੇ
ਪ੍ਰਤਿਸ਼ਤ ਬਦਲਾਵ ਤੋਂ ਹੈ।
ਉਦਾਰਹਣ ਦੇ ਤੌਰ ‘ਤੇ ਜੇਕਰ ਕਿਸੇ ਦੇਸ਼ ਦਾ ਕੁੱਲ ਘਰੇਲੂ ਉਤਪਾਦਨ ਪਿਛਲੇ ਸਾਲ 100 ਕਰੋੜ ਰੁਪਏ ਸੀ ਅਤੇ ਇਸ ਸਾਲ 110 ਕਰੋੜ ਰੁਪਏ ਹੈ, ਤਾਂ ਉਸ ਦੇਸ਼ ਦੀ ਵਿਕਾਸ ਦਰ ਦੀ ਗਣਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ:-
ਵਿਕਾਸ ਦਰ:- = X100
ਵਿਕਾਸ ਦਰ:- = X 100
=100 ਕਰੋੜ
ਵਿਕਾਸ ਦਰ = 10%
(vii) ਸਰਵਜਨਕ ਕਰਜ਼ੇ ਤੋਂ ਕੀ ਭਾਵ ਹੈ? ਇਸ ਦੇ ਵੱਖ ਵੱਖ ਸਾਧਨਾਂ ਦੀ ਵਿਆਖਿਆ ਕਰੋ?
ਉੱਤਰ:- ਸਰਕਾਰ ਦੀ ਆਮਦਨ ਦੇ ਸਾਧਨ, ਸਰਕਾਰ ਦੇ ਖ਼ਰਚਿਆਂ ਦੇ ਮੁਕਾਬਲੇ ਕਾਫੀ ਸੀਮਤ ਹੁੰਦੇ ਹਨ। ਜਦੋਂ ਸਰਕਾਰ ਦੀ ਆਮਦਨ, ਉਸਦੇ ਖ਼ਰਚਿਆਂ ਦੇ ਮੁਕਾਬਲੇ ਘੱਟ ਰਹਿ ਜਾਂਦੀ ਹੈ ਜੋ ਕਿ ਸਰਕਾਰ ਨੇ ਕੁਝ ਜ਼ਰੂਰੀ ਵਸਤੂਆਂ ਤੇ ਕਰਨੇ ਹੀ ਹੁੰਦੇ ਹਨ, ਤਾਂ ਸਰਕਾਰ ਨੂੰ ਇਸ ਘਾਟੇ ਨੂੰ ਪੂਰਾ ਕਰਨ ਲਈ ਕਈ ਸਾਧਨਾਂ ਤੋਂ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਸ ਲਈ ਵੱਖ-ਵੱਖ ਸਾਧਨਾਂ ਤੋਂ ਸਰਕਾਰ ਦੁਆਰਾ ਲਏ ਜਾਣ ਵਾਲੇ ਸਾਰੇ ਤਰ੍ਹਾਂ ਦੇ ਕਰਜਿਆਂ, ਚਾਹੇ ਉਹ ਅੰਦਰੂਨੀ ਸਾਧਨ ਹੋਣ (ਜੋ ਕਿ ਦੇਸ਼ ਦੇ ਅੰਦਰ ਹੁੰਦੇ ਹਨ), ਚਾਹੇ ਬਾਹਰੀ ਸਾਧਨ (ਜੋ ਕਿ ਦੇਸ਼ ਦੇ ਬਾਹਰ ਹੁੰਦੇ ਹਨ), ਨੂੰ ਸਰਵਜਨਕ ਕਰਜ਼ ਕਿਹਾ ਜਾਂਦਾ ਹੈ।