PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
10th PunjabiLekh

ਲਾਇਬ੍ਰੇਰੀ ਲੇਖ library lekh in Punjabi

dkdrmn
700 Views
6 Min Read
Share
6 Min Read
SHARE
Listen to this article

ਲਾਇਬ੍ਰੇਰੀ

  • ਜਾਣ-ਪਛਾਣ – ਜਿਵੇਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਗਿਆਨ ਦੀ ਜ਼ਰੂਰਤ ਹੁੰਦੀ ਹੈ। ਇਹ ਗਿਆਨ ਸਾਨੂੰ ਮਾਪਿਆਂ, ਅਧਿਆਪਕਾਂ ਜਾਂ ਫਿਰ ਪੁਸਤਕਾਂ ਤੋਂ ਪ੍ਰਾਪਤ ਹੁੰਦਾ ਹੈ। ਲਾਇਬ੍ਰੇਰੀ ਵਿੱਚ ਅਲੱਗ-ਅਲੱਗ ਵਿਸ਼ਿਆਂ ਨਾਲ਼ ਸੰਬੰਧਿਤ ਪੁਸਤਕਾਂ ਵਿਸ਼ੇਸ਼ ਤਰਤੀਬ ਨਾਲ਼ ਰੱਖੀਆਂ ਹੁੰਦੀਆਂ ਹਨ। ਸਾਡੇ ਦੇਸ ਵਿੱਚ ਲਾਇਬ੍ਰੇਰੀਆਂ ਦੀ ਪਰੰਪਰਾ ਬਹੁਤ ਪੁਰਾਣੀ ਹੈ। ਭਾਰਤ ਦੀਆਂ ਨਾਲੰਦਾ ਅਤੇ ਤਕਸ਼ਿਲਾ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਸਨ।
  • ਲਾਇਬ੍ਰੇਰੀ ਦੇ ਵੱਖ-ਵੱਖ ਭਾਗ – ਲਾਇਬ੍ਰੇਰੀ ਵਿੱਚ ਆਮ ਤੌਰ ‘ਤੇ ਦੋ ਭਾਗ ਹੁੰਦੇ ਹਨ-ਇੱਕ ਭਾਗ ਵਿੱਚ ਰੋਜ਼ਾਨਾ ਅਖ਼ਬਾਰ, ਸਪਤਾਹਿਕ ਅਖ਼ਬਾਰ ਅਤੇ ਮਹੀਨਾਵਾਰ, ਤ੍ਰੈ-ਮਾਸਿਕ ਜਾਂ ਛਿਮਾਹੀ ਛਪਣ ਵਾਲ਼ੇ ਰਿਸਾਲੇ ਹੁੰਦੇ ਹਨ। ਅਖ਼ਬਾਰਾਂ ਤੋਂ ਸਾਨੂੰ ਰੋਜ਼ਾਨਾ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਤਾਜ਼ੀ ਜਾਣਕਾਰੀ ਮਿਲ਼ਦੀ ਹੈ। ਸਾਡੀਆਂ ਲਾਇਬ੍ਰੇਰੀਆਂ ਵਿੱਚ ਆਮ ਤੌਰ ‘ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਛਪਣ ਵਾਲੀਆਂ ਅਖ਼ਬਾਰਾਂ ਮੰਗਵਾਈਆਂ ਜਾਂਦੀਆਂ ਹਨ। ਕਿਸੇ-ਕਿਸੇ ਲਾਇਬ੍ਰੇਰੀ ਵਿੱਚ ਉਰਦੂ ਦੀਆਂ ਅਖ਼ਬਾਰਾਂ ਵੀ ਮਿਲ਼ਦੀਆਂ ਹਨ। ਰਿਸਾਲੇ ਵੀ ਕਈ ਕਿਸਮ ਦੇ ਹੁੰਦੇ ਹਨ, ਕੁਝ ਸਿਰਫ਼ ਬੱਚਿਆਂ ਲਈ, ਕੁਝ ਨੌਜਵਾਨਾਂ ਲਈ, ਕੁਝ ਔਰਤਾਂ ਲਈ, ਕੁਝ ਖੇਡਾਂ ਸੰਬੰਧੀ, ਕੁਝ ਧਾਰਮਿਕ, ਕੁਝ ਸਮਾਜਿਕ ਅਤੇ ਸੱਭਿਆਚਾਰਿਕ ਜਾਣਕਾਰੀ ਨਾਲ਼ ਭਰਪੂਰ, ਕੁਝ ਵਿਗਿਆਨ ਨਾਲ਼ ਸੰਬੰਧਿਤ ਅਤੇ ਕੁਝ ਮੁਕਾਬਲੇ ਦੀਆਂ ਵਿਸ਼ੇਸ਼ ਪਰੀਖਿਆਵਾਂ ਸੰਬੰਧੀ ਗਿਆਨ ਨਾਲ਼ ਭਰਪੂਰ ਹੁੰਦੇ ਹਨ। ਕੁਝ ਅਖ਼ਬਾਰ ਅਤੇ ਰਿਸਾਲੇ ਵਿਭਿੰਨ ਕਿੱਤਿਆਂ ਅਤੇ ਰੁਜ਼ਗਾਰ ਲਈ ਖ਼ਾਲੀ ਥਾਂਵਾਂ ਦੀ ਜਾਣਕਾਰੀ ਦੇਣ ਸੰਬੰਧੀ ਵੀ ਹੁੰਦੇ ਹਨ। ਲਾਇਬ੍ਰੇਰੀ ਦੇ ਦੂਜੇ ਭਾਗ ਵਿੱਚ ਵੱਖ-ਵੱਖ ਵਿਸ਼ਿਆਂ ਨਾਲ਼ ਸੰਬੰਧਿਤ ਪੁਸਤਕਾਂ ਦਾ ਸੰਗ੍ਰਹਿ ਹੁੰਦਾ ਹੈ। ਇਹਨਾਂ ਪੁਸਤਕਾਂ ਵਿੱਚ ਦੁਰਲੱਭ ਗਿਆਨ ਸਮਾਇਆ ਹੁੰਦਾ ਹੈ। ਇਹ ਪੁਸਤਕਾਂ ਵਿਭਿੰਨ ਵਿਸ਼ਿਆਂ ਜਿਵੇਂ ਨਾਵਲ, ਕਹਾਣੀਆਂ, ਇਕਾਂਗੀ, ਨਾਟਕ, ਜੀਵਨੀਆਂ, ਸ੍ਵੈਜੀਵਨੀਆਂ, ਸਫ਼ਰਨਾਮੇ, ਕਵਿਤਾਵਾਂ ਆਦਿ ਨਾਲ਼ ਸੰਬੰਧਿਤ ਹੁੰਦੀਆਂ ਹਨ। ਇਤਿਹਾਸ, ਦਰਸ਼ਨ, ਕਲਾ ਅਤੇ ਵਿਗਿਆਨ ਸੰਬੰਧੀ ਪੁਸਤਕਾਂ ਵੀ ਲਾਇਬ੍ਰੇਰੀ ਦਾ ਸ਼ਿੰਗਾਰ ਹੁੰਦੀਆਂ ਹਨ। ਚੰਗੀ ਲਾਇਬ੍ਰੇਰੀ ਦਾ ਇੱਕ ਹਿੱਸਾ ਡਿਕਸ਼ਨਰੀਆਂ, ਸ਼ਬਦ-ਜੋੜ ਕੋਸ਼ਾਂ ਅਤੇ ਹਵਾਲਾ ਪੁਸਤਕਾਂ ਲਈ ਵੀ ਰਾਖਵਾਂ ਹੁੰਦਾ ਹੈ। ਵਿੱਦਿਅਕ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਦੇ ਪਾਠ-ਕ੍ਰਮ ਨਾਲ਼ ਸੰਬੰਧਿਤ ਪੁਸਤਕਾਂ ਦਾ ਵੀ ਭੰਡਾਰ ਹੁੰਦਾ ਹੈ। ਲੋੜਵੰਦ ਵਿਦਿਆਰਥੀ ਇਹਨਾਂ ਪੁਸਤਕਾਂ ਨੂੰ ਪੂਰੇ ਸਾਲ ਲਈ ਜਾਰੀ ਕਰਵਾ ਸਕਦੇ ਹਨ ਅਤੇ ਪਰੀਖਿਆ ਉਪਰੰਤ ਇਹ ਪੁਸਤਕਾਂ ਵਾਪਸ ਕਰ ਦਿੰਦੇ ਹਨ।
  • ਗਿਆਨ ਦਾ ਸੋਮਾ – ਕਿਸੇ ਦੇਸ ਦੀ ਬੌਧਿਕ ਤਰੱਕੀ ਦਾ ਅੰਦਾਜ਼ਾ ਉਸ ਦੇਸ ਵਿਚਲੀਆਂ ਲਾਇਬ੍ਰੇਰੀਆਂ ਦੀ ਗਿਣਤੀ ਅਤੇ ਉਹਨਾਂ ਦੇ ਮਿਆਰ ਤੋਂ ਲਾਇਆ ਜਾ ਸਕਦਾ ਹੈ। ਪਿਛਲੇ ਹਜ਼ਾਰਾਂ ਵਰ੍ਹਿਆਂ ਦੇ ਸਿਆਣੇ ਅਤੇ ਸੁਘੜ ਵਿਦਵਾਨਾਂ ਨੇ ਆਪਣੀ ਵਿੱਦਿਆ ਤੇ ਸਿਆਣਪ ਦੇ ਤਜਰਬੇ ‘ਤੇ ਆਧਾਰਿਤ ਸਿੱਟੇ ਆਪਣੀਆਂ ਪੁਸਤਕਾਂ ਵਿੱਚ ਕਲਮਬੰਦ ਕੀਤੇ ਹੁੰਦੇ ਹਨ। ਲਾਇਬ੍ਰੇਰੀ ਵਿੱਚ ਇਹ ਮਹਾਨ ਵਿਦਵਾਨ ਇੱਕੋ ਥਾਂ ਇਕੱਠੇ ਮਿਲ਼ ਜਾਂਦੇ ਹਨ। ਲਾਇਬ੍ਰੇਰੀ ਦੀਆਂ ਅਲਮਾਰੀਆਂ ਵਿੱਚ ਪਈਆਂ ਪੁਸਤਕਾਂ ਨੂੰ ਵੇਖ ਕੇ ਇਉਂ ਜਾਪਦਾ ਹੈ, ਜਿਵੇਂ ਬਹੁਤ ਸਾਰੇ ਗਿਆਨਵਾਨ ਲੇਖਕ ਸਿਰ-ਜੋੜ ਕੇ ਬੈਠੇ ਹੋਣ। ਜਦੋਂ ਅਸੀਂ ਕਿਸੇ ਪੁਸਤਕ ਨੂੰ ਚੁੱਕ ਕੇ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਉਹ ਆਪਣਾ ਸਾਰਾ ਗਿਆਨ ਸਾਡੇ ਉੱਤੇ ਨਿਛਾਵਰ ਕਰਨ ਲਈ ਤਿਆਰ ਹੁੰਦੀ ਹੈ ਪਰ ਅਸੀਂ ਆਪਣੀ ਸਮਰੱਥਾ ਅਨੁਸਾਰ ਗਿਆਨ ਦੇ ਇਸ ਅਥਾਹ ਸਾਗਰ ਵਿੱਚੋਂ ਚੂਲ਼ੀ ਭਰਦੇ ਹਾਂ ਵਿਹਲੇ ਸਮੇਂ ਲਾਇਬ੍ਰੇਰੀ ਵਿੱਚ ਜਾ ਕੇ ਅਖ਼ਬਾਰ, ਰਿਸਾਲੇ ਅਤੇ ਪੁਸਤਕਾਂ ਪੜ੍ਹਨ ਨਾਲ਼ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਮਨ ਵਾਧੂ ਸ਼ਰਾਰਤਾਂ ਤੋਂ ਵੀ ਬਚਿਆ ਰਹਿੰਦਾ ਹੈ।
  • ਪੁਸਤਕਾਂ ਸਾਡੇ ਸੱਚੇ ਮਿੱਤਰ – ਸੰਕਟ ਦੇ ਸਮੇਂ ਵਿੱਚ ਜਦੋਂ ਦੋਸਤ-ਮਿੱਤਰ ਅਤੇ ਸਕੇ-ਸੰਬੰਧੀ ਵੀ ਸਾਥ ਛੱਡ ਜਾਂਦੇ ਹਨ ਉਦੋਂ ਵੀ ਪੁਸਤਕਾਂ ਸਾਡੇ ਸੱਚੇ ਮਿੱਤਰ ਬਣਦੀਆਂ ਹਨ ਅਤੇ ਨਿਰਾਸ਼ਾ ਵਿੱਚੋਂ ਨਿਕਲ਼ਨ ਲਈ ਸਾਨੂੰ ਰਾਹ ਦਿਖਾਉਂਦੀਆਂ ਹਨ। ਸੰਘਰਸ਼ ਭਰਿਆ ਜੀਵਨ ਜਿਊਂਣ ਵਾਲ਼ੇ ਲੋਕਾਂ ਦੀਆਂ ਜੀਵਨੀਆਂ ਅਤੇ ਸ੍ਵੈਜੀਵਨੀਆਂ ਪਾਠਕਾਂ ਲਈ ਪ੍ਰੇਰਨਾ ਦਾ ਸੋਮਾ ਬਣਦੀਆਂ ਹਨ। ਅਜਿਹੀਆਂ ਪੁਸਤਕਾਂ ਪੜ੍ਹਨ ਵਾਲ਼ੇ ਵਿਦਿਆਰਥੀ ਰੁਕਾਵਟਾਂ ਤੋਂ ਘਬਰਾਉਂਦੇ ਨਹੀਂ ਸਗੋਂ ਦ੍ਰਿੜਤਾ ਨਾਲ਼ ਆਪਣੇ ਉਦੇਸ਼ ਵੱਲ ਅੱਗੇ ਵਧਦੇ ਹਨ ਅਤੇ ਮਿਥੀ ਹੋਈ ਮੰਜ਼ਲ ਪ੍ਰਾਪਤ ਕਰਦੇ ਹਨ।
  • ਵਿਦਿਆਰਥੀਆਂ ਅੰਦਰ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨਾ – ਵਿਦਿਆਰਥੀਆਂ ਨੂੰ ਸਕੂਲ-ਪੱਧਰ ਉੱਤੇ ਹੀ ਲਾਇਬ੍ਰੇਰੀ ਜਾਣ ਅਤੇ ਪਾਠ-ਕ੍ਰਮ ਤੋਂ ਇਲਾਵਾ ਹੋਰ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ ਜਾਣੀ ਜ਼ਰੂਰੀ ਹੈ। ਚੰਗੀਆਂ ਪੁਸਤਕਾਂ ਦੀ ਚੋਣ ਕਰਨ ਵਿੱਚ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ। ਅਧਿਆਪਕ ਚੰਗੀਆਂ ਕਿਤਾਬਾਂ ਬਾਰੇ ਸਵੇਰ ਦੀ ਸਭਾ ਵਿੱਚ ਜਾਂ ਜਮਾਤ ਵਿੱਚ ਜਾਣਕਾਰੀ ਦੇ ਸਕਦੇ ਹਨ। ਇਹਨਾਂ ਕਿਤਾਬਾਂ ਵਿਚਲੀਆਂ ਕੁਝ ਗੱਲਾਂ ਵਿਦਿਆਰਥੀਆਂ ਨਾਲ਼ ਸਾਂਝੀਆਂ ਕਰ ਕੇ ਉਹਨਾਂ ਵਿੱਚ ਪੁਸਤਕਾਂ ਪੜ੍ਹਨ ਲਈ ਉਤਸੁਕਤਾ ਪੈਦਾ ਕੀਤੀ ਜਾ ਸਕਦੀ ਹੈ। ਸਕੂਲਾਂ ਵਿੱਚ ਪਾਠਕ-ਕਲੱਬ ਬਣਾਉਣੇ ਚਾਹੀਦੇ ਹਨ। ਵਿਦਿਆਰਥੀਆਂ ਵੱਲੋਂ ਜਾਰੀ ਕਰਵਾਈਆਂ ਕਿਤਾਬਾਂ ਵਿੱਚੋਂ ਲਾਇਬ੍ਰੇਰੀਅਨ ਜਾਂ ਅਧਿਆਪਕ ਵਿਦਿਆਰਥੀਆਂ ਤੋਂ ਕੁਝ ਪ੍ਰਸ਼ਨ ਪੁੱਛ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ਼ ਵਿਦਿਆਰਥੀ ਕਿਤਾਬ ਨੂੰ ਵਧੇਰੇ ਰੁਚੀ ਨਾਲ਼ ਪੜ੍ਹਦੇ ਹਨ। ਚੰਗੀਆਂ ਕਿਤਾਬਾਂ ਵਿੱਚੋਂ ਵਧੀਆ ਵਿਚਾਰ ਵਿਦਿਆਰਥੀ ਆਪਣੀ ਡਾਇਰੀ ਵਿੱਚ ਵੀ ਲਿਖ ਸਕਦੇ ਹਨ। ਹਰੇਕ ਵਿੱਦਿਅਕ ਵਰ੍ਹੇ ਦੇ ਅੰਤ ਉੱਤੇ ਵਧੀਆ ‘ਵਿਦਿਆਰਥੀ-ਪਾਠਕ’ ਚੁਣ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਯਤਨਾਂ ਨਾਲ਼ ਵਿਦਿਆਰਥੀਆਂ ਵਿੱਚ ਚੰਗੀਆਂ ਪੁਸਤਕਾਂ ਪੜ੍ਹਨ ਦੀ ਰੁਚੀ ਵਧਦੀ ਹੈ ਅਤੇ ਲਾਇਬ੍ਰੇਰੀ ਵਿੱਚ ਭਰੇ ਗਿਆਨ ਦੇ ਖ਼ਜ਼ਾਨੇ ਦੀ ਵੀ ਸੁਚੱਜੀ ਵਰਤੋਂ ਹੁੰਦੀ ਹੈ।

ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਸ੍ਰੀ ਗੁਰੂ ਨਾਨਕ ਦੇਵ ਜੀ (8th Punjabi)

September 29, 2024

ਨਸ਼ਾ ਨਾਸ ਕਰਦਾ ਹੈ Nasha Nash Karda Hai lekh in punjabi

April 13, 2025

10th ਇਕਾਂਗੀ-ਭਾਗ 2.ਨਾਇਕ ਇਕਾਂਗੀਕਾਰ (ਗੁਰਸ਼ਰਨ ਸਿੰਘ)

April 17, 2024

10th ਸੂਫ਼ੀ ਕਾਵਿ 1. ਸ਼ੇਖ਼ ਫ਼ਰੀਦ ਜੀ

April 16, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account