ਪਾਠ 6 ਖੇੜੀ ਜੰਗਲਾਤ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਪੰਜਾਬ ਵਿੱਚ ਰਾਸ਼ਟਰੀ ਵਣ ਨੀਤੀ 1988 ਮੁਤਾਬਿਕ ਕਿੰਨੇ ਪ੍ਰਤੀਸ਼ਤ ਰਕਬਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ ?
ਉੱਤਰ—20 ਪ੍ਰਤੀਸ਼ਤ
ਪ੍ਰਸ਼ਨ 2. ਪੰਜਾਬ ਵਿੱਚ ਵਣ ਅਤੇ ਰੁੱਖਾਂ ਹੇਠ ਕਿੰਨੇ ਪ੍ਰਤੀਸ਼ਤ ਰਕਬਾ ਹੈ ?
ਉੱਤਰ—ਸਿਰਫ਼ 6.87 ਪ੍ਰਤੀਸ਼ਤ
ਪ੍ਰਸ਼ਨ 3 . , ਪੰਜਾਬ ਨੂੰ ਜਲਵਾਯੂ ਦੇ ਅਧਾਰ ਤੇ ਕਿੰਨੇ ਜ਼ੋਨ ਵਿੱਚ ਵੰਡਿਆ ਜਾ ਸਕਦਾ ਹੈ?
ਉੱਤਰ—ਤਿੰਨ ਜ਼ੋਨਾਂ ਵਿੱਚ।
ਪ੍ਰਸ਼ਨ 4. ਕੰਢੀ ਖੇਤਰ ਵਿੱਚ ਕਿਹੜੇ ਮੌਸਮ ਵਿੱਚ ਚਾਰੇ ਦੀ ਘਾਟ ਪਾਈ ਜਾਂਦੀ ਹੈ ?
ਉੱਤਰ—ਸਰਦੀਆਂ ਵਿੱਚ।
ਪ੍ਰਸ਼ਨ 5 . ਪਾਪੂਲਰ ਦੇ ਦਰਖ਼ਤ ਬੰਨ੍ਹਿਆਂ ਉਤੇ ਕਿੰਨੇ ਫ਼ਾਸਲੇ ਤੇ ਲਾਏ ਜਾਂਦੇ ਹਨ ?
ਉੱਤਰ—3 ਮੀਟਰ।
ਪ੍ਰਸ਼ਨ 6 . ਕੰਢੀ ਖੇਤਰ ਵਿੱਚ ਜ਼ਮੀਨਾਂ ਕਿਹੋ ਜਿਹੀਆਂ ਹਨ ?
ਉੱਤਰ-ਉੱਚੀਆਂ ਨੀਵੀਆਂ
ਪ੍ਰਸ਼ਨ 7. ਕੰਢੀ ਵਿੱਚ ਚਾਰੇ ਲਈ ਵਰਤੇ ਜਾਂਦੇ ਦੋ ਰੁੱਖਾਂ ਦੇ ਨਾਮ ਲਿਖੋ।
ਉੱਤਰ-ਢੱਕ ਤੇ ਛੱਲ
ਪ੍ਰਸ਼ਨ 8 . ਪਾਪਲਰ ਦੀ ਖੇਤੀ ਲਈ ਜ਼ਮੀਨ ਦੀ ਪੀ. ਐਚ. ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-6.5- 8.0 ਤੱਕ
ਪ੍ਰਸ਼ਨ 9. ਪੰਜਾਬ ਦੇ ਦੱਖਣੀ-ਪੱਛਮੀ ਜ਼ੋਨ ਵਿੱਚ ਧਰਤੀ ਹੇਠਲਾ ਪਾਣੀ ਕਿਸ ਤਰ੍ਹਾਂ ਦਾ ਹੈ ?
ਉੱਤਰ-ਖਾਰਾ।
ਪ੍ਰਸ਼ਨ 10 . ਸਾਰੇ ਖੇਤ ਵਿੱਚ ਪਾਪਲਰ ਦੇ ਕਿੰਨੇ ਦਰਖ਼ਤ ਪ੍ਰਤੀ ਏਕੜ ਲੱਗਦੇ ਹਨ ?
ਉੱਤਰ—200 ਦਰਖ਼ਤ ਪ੍ਰਤੀ ਏਕੜ
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਪੰਜਾਬ ਵਿੱਚ ਪਾਪਲਰ ਕਿਹੜੇ ਮਹੀਨਿਆਂ ਵਿੱਚ ਲਾਇਆ ਜਾਂਦਾ ਹੈ ?
ਉੱਤਰ—ਪੰਜਾਬ ਵਿੱਚ ਪਾਪਲਰ ਦੇ ਬੂਟੇ ਲਗਾਉਣ ਦਾ ਸਹੀ ਸਮਾਂ ਜਨਵਰੀ/ਫਰਵਰੀ ਦਾ ਮਹੀਨਾ ਹੈ।
ਪ੍ਰਸ਼ਨ 2. ਵਣ ਖੇਤੀ ਦੀ ਵਿਆਖਿਆ ਕਰੋ।
ਉੱਤਰ—ਵਣ ਖੇਤੀ ਇਕ ਅਜਿਹਾ ਢੁੱਕਵਾਂ ਖੇਤੀ ਪ੍ਰਬੰਧ ਹੈ, ਜਿਸ ਨਾਲ ਖੇਤੀ ਵਿਭਿੰਨਤਾ ਅਤੇ ਵਾਤਾਵਰਣ ਅਨੁਕੂਲ ਰੱਖਣ ਲਈ ਮਦਦ ਮਿਲੇਗੀ।
ਪ੍ਰਸ਼ਨ 3 . ਕੰਢੀ ਇਲਾਕੇ ਵਿੱਚ ਭੂਮੀ ਅਤੇ ਸਿੰਚਾਈ ਸਹੂਲਤਾਂ ਕਿਸ ਤਰ੍ਹਾਂ ਦੀਆਂ ਹਨ ਅਤੇ ਕਿਸਾਨਾਂ ਦੁਆਰਾ ਕਿਹੜਾ ਫ਼ਸਲੀ ਚੱਕਰ ਅਪਣਾਇਆ ਜਾ ਰਿਹਾ ਹੈ ?
ਉੱਤਰ—ਕੰਢੀ ਇਲਾਕਾ ਨੀਮ ਪਹਾੜੀ ਖੇਤਰ ਹੈ। ਇਸ ਵਿੱਚ ਜ਼ਮੀਨਾਂ ਉੱਚੀਆਂ ਨੀਵੀਆਂ ਹੋਣ ਕਰਕੇ ਭੂਮੀ ਖੋਰ ਦੀ ਸਮੱਸਿਆ ਕਾਫ਼ੀ ਜ਼ਿਆਦਾ ਹੈ। ਸਿੰਚਾਈ ਸਹੂਲਤਾਂ ਦੀ ਘਾਟ ਕਰਕੇ ਇਸ ਇਲਾਕੇ ਦੇ ਕਿਸਾਨ ਵਰਖ਼ਾ ਤੇ ਅਧਾਰਿਤ ਖੇਤੀ ਕਰਦੇ ਹਨ। ਇੱਥੇ ਮੁੱਖ ਤੌਰ ਤੇ ਖ਼ੈਰ, ਕਿੱਕਰ, ਟਾਹਲੀ, ਬੇਰ, ਤੂਤ, ਨਿੰਮ, ਅੰਬ, ਕਚਨਾਰ, ਬਿਲ, ਆਮਲਾ, , ਫ਼ਲਾਹੀ ਅਤੇ ਢੱਕ, ਸੁਆਂਜਣਾ, ਡੇਕ, ਹਰੜ, ਬਹੇੜਾ, ਅਰਜਨ, ਸੁਬਾਬੂਲ ਆਦਿ ਰੁੱਖ ਉਗਾਏ ਜਾਂਦੇ ਹਨ।
ਪ੍ਰਸ਼ਨ 4 . ਦੱਖਣੀ-ਪੱਛਮੀ ਜ਼ੋਨ ਵਿੱਚ ਕਿਹੜੇ-ਕਿਹੜੇ ਰੁੱਖ ਪਾਏ ਜਾਂਦੇ ਹਨ ?
ਉੱਤਰ-ਦੱਖਣੀ-ਪੱਛਮੀ ਜ਼ੋਨ ਵਿੱਚ ਕਿੱਕਰ, ਟਾਹਲੀ, ਨਿੰਮ, ਜਾਮਣ, ਅੰਬ, ਅਤੇ ‘ਤੂਤ ਆਦਿ ਰੁੱਖ ਪਾਏ ਜਾਂਦੇ ਹਨ। ਧਰੇਕ
ਪ੍ਰਸ਼ਨ 5 . ਸਫ਼ੈਦੇ ਦੇ ਬੂਟੇ ਲਾਉਣ ਦੀ ਵਿਧੀ ਅਤੇ ਬੂਟੇ ਤੋਂ ਬੂਟੇ ਵਿਚਕਾਰ ਫਾਸਲਾ ਲਿਖੋ।
ਉੱਤਰ—ਸਫ਼ੈਦੇ ਦੇ ਕਲਮਾਂ ਤੋਂ ਤਿਆਰ ਕੀਤੇ ਬੂਟੇ (ਕਲੋਨਲ) ਲਗਾਉਂਣੇ ਚਾਹੀਦੇ ਹਨ। ਬੂਟੇ ਤੋਂ ਬੂਟੇ ਦੇ ਵਿਚਕਾਰ ਫਾਸਲਾ 4 × 2 ਮੀਟਰ ਹੋਣਾ ਚਾਹੀਦਾ ਹੈ।
ਪ੍ਰਸ਼ਨ 6 . ਪਾਪਲਰ ਦੀਆਂ ਉੱਨਤ ਕਿਸਮਾਂ ਦੇ ਨਾਮ ਲਿਖੋ।
ਉੱਤਰ—ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਪਾਪਲਰ ਦੀਆਂ PL-1, PL-2, PL-3, PL-4, PL-5, PL-6, PL-7, L-47/88 L-48/89 ਕਿਸਮਾਂ ਨੂੰ ਪੰਜਾਬ ਵਿੱਚ ਕਾਸ਼ਤ ਲਈ ਸਿਫਾਰਿਸ਼ ਕੀਤਾ ਗਿਆ ਹੈ।
ਪ੍ਰਸ਼ਨ 7. ਸਫ਼ੈਦੇ ਦੇ ਬੂਟੇ ਖੇਤਾਂ ਵਿੱਚ ਕਿਹੜੇ-ਕਿਹੜੇ ਮਹੀਨਿਆਂ ਵਿੱਚ ਲਾਏ ਜਾ ਸਕਦੇ ਹਨ ?
ਉੱਤਰ—ਸਫ਼ੈਦੇ ਦੇ ਬੂਟੇ ਖੇਤਾਂ ਵਿੱਚ ਮਾਰਚ-ਅਪ੍ਰੈਲ ਜਾਂ ਜੁਲਾਈ-ਅਗਸਤ ਮਹੀਨਿਆਂ ਵਿੱਚ ਲਾਏ ਜਾ ਸਕਦੇ ਹਨ।
ਪ੍ਰਸ਼ਨ 8 . ਪਾਪਲਰ ਦੀ ਲੱਕੜ ਦੀ ਵਰਤੋਂ ਕਿਹੜੇ-ਕਿਹੜੇ ਉਦਯੋਗਾਂ ਵਿੱਚ ਹੁੰਦੀ ਹੈ ?
ਉੱਤਰ—ਪਾਪਲਰ ਦੀ ਲੱਕੜ ਦੀ ਵਰਤੋਂ ਪਲਾਈ, ਮਾਚਿਸ ਤੀਲਾਂ, ਪੈਕਿੰਗ ਵਾਲੇ ਡੱਬੇ ਬਣਾਉਣ ਲਈ ਹੁੰਦੀ ਹੈ।
ਪ੍ਰਸ਼ਨ 9. ਪਾਪਲਰ ਦੇ ਬੂਟੇ ਲਗਾਉਣ ਲਈ ਫਾਸਲਾ ਲਿਖੋ ?
ਉੱਤਰ—ਪਾਪਲਰ ਦੇ ਬੂਟੇ ਖੇਤ ਵਿੱਚ ਲਾਉਣ ਲਈ 8 × 2.5 ਜਾਂ 5 × 4 ਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ।
ਪ੍ਰਸ਼ਨ 10 . , ਕੰਢੀ ਇਲਾਕੇ ਵਿੱਚ ਕਿਹੜੇ-ਕਿਹੜੇ ਰੁੱਖ ਉਗਾਏ ਜਾਂਦੇ ਹਨ?
ਉੱਤਰ—ਕੰਢੀ ਇਲਾਕੇ ਵਿੱਚ ਢੱਕ, ਛੱਲ, ਬੇਰੀ, ਸੂਬਾਬੂਲ ਤੇ ਕਚਨਾਰ ਆਦਿ ਰੁੱਖ ਉਗਾਏ ਜਾਂਦੇ ਹਨ। ਇਸ ਤੋਂ ਇਲਾਵਾ ਬਾਗ਼ਾਂ ਨੂੰ ਬਚਾਉਣ ਲਈ ਬਾਗ਼ਾਂ ਦੇ ਦੁਆਲੇ ਜੈਟਰੋਫ਼ਾ, ਕਰੌਂਦਾ ਅਤੇ ਇਪੋਮੀਆ ਆਦਿ ਰੁੱਖ ਵਾੜ ਲਈ ਲਾਏ ਜਾਂਦੇ ਹਨ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਵਣ ਖੇਤੀ (Agroforestry) ਦੀ ਪਰਿਭਾਸ਼ਾ ਦਿਉ ?
ਉੱਤਰ—ਵਣ ਖੇਤੀ (Agro Forestry) ਵਣ ਖੇਤੀ ਵਿੱਚ ਇੱਕੋ ਖੇਤ ਵਿੱਚ ਰੁੱਖ ਅਤੇ ਫ਼ਸਲਾਂ ਇਕੱਠੇ ਉਗਾਏ ਜਾਂਦੇ ਹਨ।ਉੱਥੇ ਪਸ਼ੂ ਵੀ ਪਾਲੇ ਜਾ ਸਕਦੇ ਹਨ। ਇਸ ਖੇਤੀ ਦਾ ਮੰਤਵ ਕਿਸਾਨ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ (ਜਿਵੇਂ ਕਿ ਅਨਾਜ, ਲੱਕੜ, ਬਾਲਣ, ਚਾਰਾ ਆਦਿ) ਅਤੇ ਕੁਦਰਤੀ ਸੋਮਿਆਂ (ਜ਼ਮੀਨ, ਪਾਣੀ, ਹਵਾ ਆਦਿ) ਦੀ ਸੰਭਾਲ ਕਰਨਾ ਹੈ। ਇਸ ਨਾਲ ਰਵਾਇਤੀ ਖੇਤੀ ਨਾਲੋਂ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ।
ਪ੍ਰਸ਼ਨ 2. ਪਾਪਲਰ ਦੀ ਕਾਸ਼ਤ ਲਈ ਪੰਜਾਬ ਦੀ ਕਿਹੜੀ-ਕਿਹੜੀ ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਅਤੇ ਕਿੰਨੇ-ਕਿੰਨੇ ਫ਼ਾਸਲੇ ਤੇ ਰੁੱਖ ਲਾਉਣੇ ਚਾਹੀਦੇ ਹਨ ?
ਉੱਤਰ—ਪਾਪਲਰ ਦੀਆਂ ਕਿਸਮਾਂ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਪਾਪਲਰ ਦੀਆਂ PL-1, PL-2, PL-3, PL-4, PL-S, PL-6, PL-7, L-47/88 ਅਤੇ L-48/89 ਕਿਸਮਾਂ ਨੂੰ ਪੰਜਾਬ ਵਿੱਚ ਕਾਸ਼ਤ ਲਈ ਸਿਫਾਰਿਸ਼ ਕੀਤਾ ਗਿਆ ਹੈ। ਪਾਪਲਰ ਨੂੰ ਖੇਤ ਦੇ ਬੰਨ੍ਹਿਆਂ ਤੇ ਲਾਉਣ ਲਈ ਦਰਖ਼ਤ ਤੋਂ ਦਰਖ਼ਤ ਦਾ ਫਾਸਲਾ 3 ਮੀਟਰ ਅਤੇ ਸਾਰੇ ਖੇਤ ਵਿੱਚ ਲਾਉਣ ਲਈ 8 x 2.5 ਜਾਂ 5 x 4 ਮੀਟਰ ਰੱਖਣਾ ਚਾਹੀਦਾ ਹੈ।
ਪ੍ਰਸ਼ਨ 3 . ਕਲਮਾਂ ਤੋਂ ਤਿਆਰ ਕੀਤੇ ਸਫ਼ੈਦੇ ਦੇ ਪੌਦੇ ਕਿੱਥੋਂ ਮਿਲ ਸਕਦੇ ਹਨ ?
ਉੱਤਰ—ਕਲਮਾਂ ਤੋਂ ਤਿਆਰ ਕੀਤੇ ਸਫ਼ੈਦੇ ਦੇ ਪੌਦੇ ਕਿਸੇ ਵੀ ਜੰਗਲਾਤ ਵਿਭਾਗ ਜਾਂ ਪ੍ਰਾਈਵੇਟ ਰਜਿਸਟਰਡ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ।
ਪ੍ਰਸ਼ਨ 4. ਪਾਪਲਰ ਦੇ ਬੂਟੇ ਲਗਾਉਣ ਲਈ ਵਿਧੀ ਦਾ ਵਰਨਣ ਕਰੋ।
ਉੱਤਰ—ਪਾਪਲਰ ਦੇ ਬੂਟੇ ਲਗਾਉਣ ਲਈ 15-20 ਸੈਂ.ਮੀ. ਵਿਆਸ ਅਤੇ 3 ਫੁੱਟ ਡੂੰਘੇ ਟੋਏ ਤਿਆਰ ਕਰੋ। ਬੂਟੇ ਲਗਾਉਣ ਦਾ ਸਹੀ ਸਮਾਂ ਜਨਵਰੀ/ਫਰਵਰੀ ਦਾ ਮਹੀਨਾ ਹੈ। ਬੂਟਿਆਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਲੋਰੋਪਾਇਰੀਫਾਸ ਅਤੇ ਐਮੀਸਾਨ 6 ਦੀ ਵਰਤੋਂ ਕਰੋ।ਟੋਏ ਵਿੱਚ ਬੂਟਾ ਲਾਉਣ ਤੋਂ ਤੁਰੰਤ ਬਾਅਦ ਬੂਟਿਆਂ ਦੀ ਸਿੰਚਾਈ ਕਰ ਦਿਉ।ਪਾਪਲਰ ਨੂੰ ਖੇਤ ਦੇ ਬੰਨਿਆਂ ਤੇ ਲਾਉਣ ਲਈ ਦਰਖ਼ਤ ਤੋਂ ਦਰਖ਼ਤ ਦਾ ਫਾਸਲਾ 3 ਮੀਟਰ ਅਤੇ ਸਾਰੇ ਖੇਤ ਵਿੱਚ ਲਾਉਣ ਲਈ 8 x 2.5 ਜਾਂ 5 x 4 ਮੀਟਰ ਰੱਖਣਾ ਚਾਹੀਦਾ ਹੈ। ਸਾਰੇ ਖੇਤ ਵਿੱਚ ਤਰਕੀਬਨ 200 ਦਰਖ਼ਤ ਪ੍ਰਤੀ ਏਕੜ ਲਗਾਏ ਜਾ ਸਕਦੇ ਹਨ। ਪਾਪਲਰ ਨੂੰ ਪਹਿਲੇ ਸਾਲ ਕਿਸੇ ਕਾਂਟ-ਛਾਂਟ ਦੀ ਲੋੜ ਨਹੀਂ ਹੁੰਦੀ, ਪਰ ਦੂਜੇ ਸਾਲ ਸਰਦੀਆਂ ਵਿੱ ਪੱਤੇ ਝੜਨ ਤੋਂ ਬਾਅਦ ਕਾਂਟ-ਛਾਂਟ ਕਰਨੀ ਚਾਹੀਦੀ ਹੈ। ਸਮੇਂ ਸਿਰ ਅਤੇ ਸਹੀ ਕਾਂਟ-ਛਾਂਟ ਕਰਨ ਨਾਲ ਮੁੱਖ ਤਣਾ ਸਿੱਧਾ ਅਤੇ ਗੰਢਾਂ ਰਹਿਤ ਬਣਦਾ ਹੈ। ਪਾਪਲਰ ਦੇ ਦਰਖਤ 5 ਤੋਂ 7 ਸਾਲਾਂ ਵਿੱਚ ਤਿਆਰ ਹੋ ਜਾਂਦੇ ਹਨ।
ਪ੍ਰਸ਼ਨ 5 . ਪਾਪਲਰ ਦੀ ਲੱਕੜੀ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ?
ਉੱਤਰ—ਪਾਪਲਰ ਦੀ ਲੱਕੜ ਦੀ ਵਰਤੋਂ ਪਲਾਈ, ਮਾਚਿਸ ਤੀਲਾਂ, ਪੈਕਿੰਗ ਵਾਲੇ ਡੱਬੇ ਬਣਾਉਣ ਲਈ ਹੁੰਦੀ ਹੈ।