ਪਾਠ 1 ਖੇਤੀਬਾੜੀ ਸਹਿਯੋਗੀ ਸੰਸਥਾਵਾਂ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਪੰਜਾਬ ਰਾਜ ਪੱਧਰ ਤੇ ਖੇਤੀ ਜਿਨਸਾਂ ਦੀ ਖਰੀਦ ਕਿਹੜੀ ਕੇਂਦਰੀ ਏਜੰਸੀ ਕਰਦੀ ਹੈ ?
ਉਤਰ-ਪੰਜਾਬ ਰਾਜ ਬੀਜ਼ ਨਿਗਮ ।
ਪ੍ਰਸ਼ਨ 2. ਖੇਤੀ ਜਿਨਸਾਂ ਦਾ ਨਿਰਯਾਤ ਕਿਹੜੀ ਨਿਗਮ ਵੱਲੋਂ ਕੀਤਾ ਜਾਂਦਾ ਹੈ ?
ਉਤੱਰ-ਪੰਜਾਬ ਐਗਰੀ ਐਕਸਪੋਟਰ ਲਿਮਟਿਡ ਵਲੋਂ ।
ਪ੍ਰਸ਼ਨ 3 . ਪੰਜਾਬ ਖੇਤੀਬਾੜੀ ਉਦਯੋਗ ਨਿਗਮ ਅਤੇ ਪੰਜਾਬ ਮੰਡੀ ਬੋਰਡ ਦੀ ਬਰਾਬਰ ਦੀ ਭਾਗੀਦਾਰ ਨਾਲ ਸਥਾਪਤ ਕੀਤੇ ਗਏ ਅਦਾਰੇ ਦਾ ਨਾਂ ਦੱਸੋ।
ਉੱਤਰ—ਪੰਜਾਬ ਐਗਰੀ-ਐਕਸਪੋਟਰ ਕਾਰਪੋਰੇਸ਼ਨ ਲਿਮਟਿਡ ।
ਪ੍ਰਸ਼ਨ 4. ਪੰਜਾਬ ਬਾਗਬਾਨੀ ਵਿਭਾਗ ਕਦੋਂ ਹੋਂਦ ਵਿੱਚ ਆਇਆ ?
ਉਤੱਰ−1979-80 ਵਿੱਚ ।
ਪ੍ਰਸ਼ਨ 5 . ਰਾਜ ਵਿੱਚ ਪਸ਼ੂ ਪਾਲਣ, ਮੱਛੀ ਪਾਲਣ ਆਦਿ ਲਈ ਖੋਜ, ਸਿੱਖਿਆ ਅਤੇ ਪਸਾਰ ਦਾ ਕੰਮ ਕੌਣ ਕਰਦਾ ਹੈ ?
ਉੱਤਰ—ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ।
ਪ੍ਰਸ਼ਨ 6 . ਸਹਿਕਾਰਤਾ ਖੇਤਰ ਵਿੱਚ ਖਾਦਾਂ ਵਿੱਚ ਸਭ ਤੋਂ ਵੱਡਾ ਤੇ ਮੋਹਰੀ ਅਦਾਰਾ ਕਿਹੜਾ ਹੈ ?
ਉਤੱਰ—ਸਹਿਕਾਰਤਾ ਵਿਭਾਗ ।
ਪ੍ਰਸ਼ਨ 7. ਕੌਮੀ ਬਾਗਬਾਨੀ ਮਿਸ਼ਨ ਦੀਆਂ ਸਕੀਮਾਂ ਕਿਸ ਅਦਾਰੇ ਵੱਲੋਂ ਲਾਗੂ ਕੀਤੀਆਂ ਜਾਦੀਆਂ ਹਨ ?
ਉੱਤਰ-ਬਾਗਬਾਨੀ ਵਿਭਾਗ ਦੁਆਰਾ ।
ਪ੍ਰਸ਼ਨ 8 . ਬੀਜ ਦੀ ਗੁਣਵੱਤਾ ਦੀ ਪਰਖ ਕਰਨ ਲਈ ਐਨ.ਐਸ. ਸੀ. ਦੀਆਂ ਕਿੰਨੀਆਂ
ਬੀਜ ਪਰਖ ਪ੍ਰਯੋਗਸ਼ਾਲਾਵਾਂ ਹਨ ?
ਉੱਤਰ—ਪੰਜ ਪਰਖ ਪ੍ਰਯੋਗਸ਼ਾਲਾਵਾਂ।
ਪ੍ਰਸ਼ਨ 9. ਕਿਸਾਨਾਂ ਨੂੰ ਬੀਜ ਉਤਪਾਦਨ ਵਿੱਚ ਭਾਗੀਦਾਰ ਬਣਾਉਣ ਵਾਲੇ ਨਿਗਮ ਦਾ ਨਾਂ ਦੱਸੋ।
ਉੱਤਰ-ਪੰਜਾਬ ਰਾਜ ਬੀਜ ਨਿਗਮ ।
ਪ੍ਰਸ਼ਨ 10. ਦੁੱਧ ਦੀ ਖ਼ਰੀਦ ਅਤੇ ਮੰਡੀਕਰਨ ਲਈ ਸਥਾਪਿਤ ਕੀਤੀ ਗਈ ਸਹਿਕਾਰੀ ਸੰਸਥਾ ਦਾ ਨਾਂ ਦੱਸੋ।
ਉੱਤਰ—ਮਿਲਕਫੈੱਡ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਪੰਜਾਬ ਐਗਰੀ ਐਕਸਪੋਟਰ ਕਾਰਪੋਰੇਸ਼ਨ ਲਿਮਟਿਡ ਕਿਹੜੀਆਂ ਖੇਤੀ ਜਿਣਸਾਂ ਦਾ ਮੁੱਖ ਤੌਰ ਤੇ ਨਿਰਯਾਤ ਕਰਦੀ ਹੈ ?
ਉੱਤਰ-ਪੰਜਾਬ ਐਗਰੀ ਐਕਸਪੋਟਰ ਮੁੱਖ ਤੌਰ ਤੇ ਤਾਜ਼ਾ ਅਤੇ ਪ੍ਰੋਸਿਸਡ ਫਲ, ਸਬਜ਼ੀਆਂ ਖੇਤੀ ਜਿਨਸਾਂ ਅਤੇ ਫੁੱਲਾਂ ਦੀ ਨਿਰਯਾਤ ਕਰਦੀ ਹੈ। ਪ੍ਰਸ਼ਨ 2 . ਇਫਕੋ ਵੱਲੋਂ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-ਸੰਨ 1967 ਵਿੱਚ ਖਾਦਾਂ ਲਈ ਬਣੀ ਇਫਕੋ, ਵਿਸ਼ਵ ਦਾ ਸਭ ਤੋਂ ਵੱਡਾ ਸਹਿਕਾਰੀ ਅਦਾਰਾ ਹੈ। ਇਹ ਅਦਾਰਾ ਖਾਦਾਂ ਦੇ ਮੰਡੀਕਰਨ ਦੇ ਨਾਲ-ਨਾਲ ਤਰ੍ਹਾਂ ਤਰ੍ਹਾਂ ਦੀਆਂ ਪਸਾਰ ਵਿਧੀਆਂ ਰਾਹੀਂ ਕਿਸਾਨਾਂ ਤੱਕ ਨਵੀਆਂ ਖੇਤੀ ਤਕਨੀਕਾ ਵੀ ਪਹੁੰਚਾਉਂਦੇ ਹਨ ਤਾਂਕਿ ਕਿਸਾਨਾਂ ਦਾ ਪੱਧਰ ਉੱਚਾ ਚੁਕਿਆ ਜਾ ਸਕੇ। ਇਹ ਸੰਸਥਾ ਕਿਸਾਨਾਂ ਨੂੰ ਪਾਣੀ ਅਤੇ ਮਿੱਟੀ ਪਰਖ ਦੀਆਂ ਮੁਫ਼ਤ ਸਹੂਲਤਾਂ ਵੀ ਮੁਹੱਈਆ ਕਰਦੀਆਂ ਹਨ।
ਪ੍ਰਸ਼ਨ 3 . ਪੰਜਾਬ ਖੇਤੀ ਉਦਯੋਗ ਨਿਗਮ ਦੇ ਮੁੱਖ ਕੰਮ ਲਿਖੋ।
ਉੱਤਰ—ਪੰਜਾਬ ਖੇਤੀ ਉਦਯੋਗ ਨਿਗਮ ਦਾ ਮੁੱਖ ਕੰਮ ਖੇਤੀ ਅਧਾਰਿਤ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਇਹ ਖੇਤੀ ਲਾਗਤ ਵਸਤੂਆਂ ਦਾ ਮੰਡੀਕਰਨ, ਖੇਤੀ ਜਿਨਸਾਂ ਦੀ ਖਰੀਦ ਅਤੇ ਇਕਰਾਰਨਾਮੇ ਦੀ ਖੇਤੀ ਰਾਹੀਂ ਖੇਤੀ ਵਿਭਿੰਨਤਾ ਲਿਆਉਣ ਵਿਚ ਮਦਦ ਕਰਨਾ ਇਸਦੇ ਮੁਖ ਕੰਮ ਹਨ।
ਪ੍ਰਸ਼ਨ 4. ਸਹਿਕਾਰਤਾ ਵਿਭਾਗ, ਪੰਜਾਬ ਵੱਲੋਂ ਚਲਾਈਆਂ ਜਾ ਰਹੀਆਂ ਕੋਈ ਦੋ ਗਤੀ ਵਿਧੀਆਂ ਦੱਸੋ।
ਉੱਤਰ—1. ਸਹਿਕਾਰੀ ਅਦਾਰਿਆਂ ਦੁਆਰਾ ਬੀਜਾਂ, ਖਾਦਾਂ ਅਤੇ ਕਰਜ਼ੇ ਦੇ ਵਿਤਰਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
2. ਇਹ ਵਿਭਾਗ ਪੇਂਡੂ ਖੇਤਰ ਖ਼ਾਸ ਕਰਕੇ ਖੇਤੀ ਦੇ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ।
ਪ੍ਰਸ਼ਨ 5 . ਮਾਰਕਫੈੱਡ ਕਿਸਾਨ ਦੀ ਕਿਸ ਤਰ੍ਹਾਂ ਸੇਵਾ ਕਰ ਰਿਹਾ ਹੈ ?
ਉੱਤਰ—ਮਾਰਕਫੈੱਡ ਦੁਆਰਾ ਪੰਜਾਬ ਦੇ ਕਿਸਾਨਾਂ ਨੂੰ ਸ਼ਸਤੀਆਂ ਦਰਾਂ ਤੇ ਖੇਤੀਬਾੜੀ ਬੀਜ, ਖਾਦ, ਕੀੜੇਮਾਰ ਦਵਾਈਆਂ ਆਦਿ ਮੁਹੱਈਆ ਕੀਤੀਆਂ ਜਾਂਦੀਆਂ ਹਨ ਅਤੇ ਖੇਤੀਬਾੜੀ ਉਪਜ ਦੇ ਮੰਡੀਕਰਨ ਅਤੇ ਪ੍ਰੋਸੈਸਿੰਗ ਦਾ ਕੰਮ ਕੀਤਾ ਜਾਂਦਾ ਹੈ।
ਪ੍ਰਸ਼ਨ 6 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਹੜੇ-ਕਿਹੜੇ ਤਿੰਨ ਮੁੱਖ ਕੰਮ ਕਰਦੀ ਹੈ ?
ਉੱਤਰ—1. ਇਸ ਯੂਨੀਵਰਸਿਟੀ ਵਿੱਚ ਖੇਤੀਬਾੜੀ ਅਤੇ ਖੇਤੀ ਨਾਲ ਸੰਬੰਧਿਤ ਵਿਸ਼ਿਆਂ ਦੀ ਖੋਜ, ਪੜ੍ਹਾਈ ਅਤੇ ਪਸਾਰ ਦਾ ਕੰਮ ਹੁੰਦਾ ਹੈ।
2. ਇਸ ਯੂਨੀਵਰਸਿਟੀ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਹੈ।
3. ਇਸ ਨੇ ਦੇਸ਼ ਵਿੱਚ ਹਰਾ ਇਨਕਲਾਬ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਪ੍ਰਸ਼ਨ 7. ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ (FAO) ਬਾਰੇ ਸੰਖੇਪ ਬਾਰੇ ਦੱਸੋ।
ਉੱਤਰ—ਇਹ ਸੰਯੁਕਤ ਰਾਸ਼ਟਰ ਸੰਘ ਦੀ ਵਿਸ਼ਵ ਵਿੱਚੋਂ ਭੁੱਖਮਰੀ ਨੂੰ ਦੂਰ ਕਰਨ ਲਈ 1943 ਵਿੱਚ ਬਣਾਈ ਗਈ ਇੱਕ ਸੰਸਥਾ ਹੈ। ਇਸ ਦਾ ਮੁੱਖ ਦਫ਼ਤਰ ਰੋਮ (ਇਟਲੀ) ਵਿੱਚ ਹੈ।ਸੰਸਾਰ ਦੇ ਹਰ ਵਿਅਕਤੀ ਲਈ ਅੰਨ ਸੁਰੱਖਿਆ ਨੂੰ ਯਕੀਨਣ ਬਣਾਉਂਣਾ ਇਸਦਾ ਮੁੱਖ ਮਨੋਰਥ ਹੈ। ਇਸ ਤੋਂ ਇਲਾਵਾ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰਨਾ ਇਸ ਦਾ ਮੰਤਵ ਹੈ।
ਪ੍ਰਸ਼ਨ 8 . ਵਿਸ਼ਵ ਵਪਾਰ ਸੰਸਥਾ (WTO) ਨੂੰ ਬਣਾਉਣ ਦਾ ਮੁੱਖ ਮਨੋਰਥ ਕੀ ਹੈ ?
ਉੱਤਰ—ਵਿਸ਼ਵ ਵਪਾਰ ਸੰਸਥਾ (WTO) ਨੂੰ ਬਣਾਉਣ ਦਾ ਮੁੱਖ ਮਨੋਰਥ ਅੰਤਰਰਾਸ਼ਟਰੀ ਵਪਾਰ ਨੂੰ ਸਹੀ ਤਰੀਕੇ ਨਾਲ ਤੇ ਸੁਖਾਵਾਂ ਬਣਾਉਣ ਅਤੇ ਵਪਾਰ ਸੰਬੰਧੀ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਸੀ।
ਪ੍ਰਸ਼ਨ 9. ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ATMA) ਦਾ ਗਠਨ ਕਿਉਂ ਕੀਤਾ ਗਿਆ ਹੈ ?
ਉੱਤਰ—ਜ਼ਿਲ੍ਹੇ ਵਿੱਚ ਖੇਤੀ ਅਤੇ ਖੇਤੀ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੀਆਂ ਖੇਤੀ ਵਿਕਾਸ ਅਤੇ ਪਸਾਰ ਨਾਲ ਸੰਬੰਧਿਤ ਸਰਗਰਮੀਆਂ ਦੇ ਤਾਲਮੇਲ ਲਈ ਖੇਤੀਬਾੜੀ ਵਿਭਾਗ ਦੇ ਅਧੀਨ ਆਤਮਾ ਦਾ ਗਠਨ ਕੀਤਾ ਗਿਆ ਹੈ।
ਪ੍ਰਸ਼ਨ 10 . ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਬਣਾਉਣ ਦਾ ਮੁੱਖ ਮੰਤਵ ਕੀ ਸੀ ?
ਉੱਤਰ-ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਬਣਾਉਣ ਦਾ ਮੁੱਖ ਮੰਤਵ ਪੇਂਡੂ ਉਦਯੋਗਾਂ ਅਤੇ ਹੋਰ ਰੁਜ਼ਗਾਰ ਸ਼ੁਰੂ ਕਰਨ ਵਾਸਤੇ ਸਹਾਇਕ ਅਤੇ ਹੋਰ ਸਹਾਇਤਾ ਪ੍ਰਦਾਨ ਕਰਨਾ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਖੇਤੀਬਾੜੀ ਵਿਭਾਗ ਬਾਰੇ ਸੰਖਪੇ ਵਿੱਚ ਜਾਣਕਾਰੀ ਦਿੳ।
ਉੱਤਰ-ਖੇਤੀਬਾੜੀ ਵਿਭਾਗ ਨੇ ਸੂਬੇ ਦੇ ਖੇਤੀ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਹ ਮੁੱਖ ਤੌਰ ਤੇ ਖੇਤੀ ਵਿਗਿਆਨਕਾਂ ਅਤੇ ਕਿਸਾਨਾਂ ਵਿਚਕਾਰ ਕੁੜੀ ਦਾ ਕੰਮ ਕਰਦਾ ਹੈ। ਇਹ ਖੇਤੀਬਾੜੀ ਦੀ ਆਧੁਨਿਕ ਜਾਣਕਾਰੀ ਜਿਵੇਂ ਕਿ ਫ਼ਸਲਾਂ ਦੀ ਵਿਗਿਆਨਕ ਕਾਸ਼ਤ, ਫ਼ਸਲ ਸੁਰੱਖਿਆ ਤਕਨੀਕਾਂ, ਖੇਤੀ ਮਸ਼ੀਨਰੀ, ਸਮੂਹਿਕ ਫ਼ਸਲ ਖ਼ੁਰਾਕ ਪ੍ਰਬੰਧ ਖੇਤੀ ਦੇ ਕੁਦਰਤੀ ਸਾਧਨਾਂ ਦਾ ਰੱਖ ਰਖਾਉ ਆਦਿ ਕਿਸਾਨਾਂ ਤੱਕ ਪਹੁੰਚਾਉਂਦਾ ਹੈ। ਇਹ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਕੈਂਪ ਲਗਾ ਦੇ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਉਂਦਾ ਹੈ। ਇਸ ਵਿਭਾਗ ਵੱਲੋਂ ਨਵੀਆਂ ਖੇਤੀ ਤਕਨੀਕਾਂ ਦੇ ਪ੍ਰਦਰਸ਼ਨੀ ਪਲਾਟ ਵੀ ਲਗਾਏ ਜਾਂਦੇ ਹਨ। ਸਮੇਂ-ਸਮੇਂ ਸਿਰ ਵਿਭਾਗ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਖੇਤੀ ਮੁਹਿੰਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਇਹ ਵਿਭਾਗ ਗੋਸ਼ਟੀਆਂ ਤੇ ਕਿਸਾਨ ਮੇਲਿਆਂ ਰਾਹੀਂ ਯੂਨੀਵਰਸਿਟੀ ਦੇ ਸਾਇੰਸਦਾਨਾਂ ਨਾਲ ਵੀ ਸਿੱਧਾ ਰਾਬਤਾ ਬਣਾ ਕੇ ਰੱਖਦਾ ਹੈ। ਖਾਦ, ਬੀਜ ਅਤੇ ਖੇਤੀ ਰਸਾਇਣਾਂ ਦਾ ਮਿਆਰ ਕੰਟਰੋਲ ਵੀ ਇਸੇ ਵਿਭਾਗ ਦੇ ਕੋਲ ਹੈ ਜਿਸ ਕਰਕੇ ਉੱਚ ਮਿਆਰ ਦੇ ਬੀਜ, ਖਾਦਾਂ, ਕੀਟਨਾਸ਼ਕ, ਨਦੀਨ ਨਾਸ਼ਕ ਰਸਾਇਣਾਂ ਆਦਿ ਕਿਸਾਨਾਂ ਤੱਕ ਪਹੁੰਚਦੇ ਹਨ। ਮਹਿਕਮੇ ਦੀਆਂ ਮਿੱਟੀ ਪਰਖ਼, ਬੀਜ ਪਰਖ਼, ਖਾਦ ਪਰਖਪ੍ਰਯੋਗਸ਼ਾਲਾਵਾਂ ਹਨ। ਇਸ ਤੋਂ ਇਲਾਵਾ ਖਾਣ ਵਾਲੇ ਪਦਾਰਥ ਜਿਵੇਂ ਕਿ ਸ਼ਹਿਦ, ਹਲਦੀ, ਮਿਰਚਾਂ ਆਦਿ ਦੇ ਮਿਆਰ ਦੀ ਪਰਖ ਕਰਨ ਲਈ ਵਿਭਾਗ ਦੀ ਐਗਮਾਰਕ ਪ੍ਰਯੋਗਸ਼ਾਲਾ ਹੈ। ਖੇਤੀਬਾੜੀ ਨਾਲ ਸਬੰਧਿਤ ਸਾਰੀਆਂ ਸਰਕਾਰੀ ਸਕੀਮਾਂ ਇਸੇ ਮਹਿਕਮੇ ਰਾਹੀਂ ਹੀ ਲਾਗੂ ਹੁੰਦੀਆਂ ਹਨ ਅਤੇ ਵੱਖ-ਵੱਖ ਖੇਤੀ ਲਾਗਤਾਂ ਉੱਪਰ ਦਿੱਤੇ ਜਾਣ ਵਾਲੀ ਵਿੱਤੀ ਸਹਾਇਤਾ ਜਾਂ ਉਪਦਾਨ ਦਾ ਪ੍ਰਬੰਧ ਵੀ ਇਸੇ ਮਹਿਕਮੇ ਦੁਆਰਾ ਕੀਤਾ ਜਾਂਦਾ ਹੈ। ਇਹ ਵਿਭਾਗ ਡਾਇਰੈਕਟਰ ਖੇਤੀਬਾੜੀ ਦੀ ਰਹਿਨੁਮਾਈ ਹੇਠ ਕੰਮ ਕਰਦਾ ਹੈ।ਵਿਭਾਗ ਦੇ ਮੁਖੀ ਦੀ ਸਹਾਇਤਾ ਲਈ ਸੰਯੁਕਤ ਡਾਇਰੈਕਟਰ ਕੰਮ ਕਰਦੇ ਹਨ। ਜ਼ਿਲ੍ਹੇ ਵਿੱਚ ਇਸ ਵਿਭਾਗ ਦੇ ਕੰਮ ਦੀ ਜ਼ਿੰਮੇਵਾਰੀ ਮੁੱਖ ਖੇਤੀਬਾੜੀ ਅਫ਼ਸਰ ਕਰਦਾ ਹੈ ਤੇ ਉਸ ਦੇ ਨਾਲ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਖੇਤੀ ਸਬ-ਇੰਸਪੈਕਟਰ ਆਦਿ ਅਮਲਾ ਵੀ ਕੰਮ ਕਰਦਾ ਹੈ। ਜ਼ਿਲ੍ਹੇ ਵਿੱਚ ਖੇਤੀ ਅਤੇ ਖੇਤੀ ਨਾਲ ਸੰਬੰਧਤ ਵੱਖ-ਵੱਖ ਵਿਭਾਗਾਂ ਦੀਆਂ ਖੇਤੀ ਵਿਕਾਸ ਅਤੇ ਪਸਾਰ ਨਾਲ ਸਬੰਧਤ ਗਤੀਵਿਧੀਆਂ ਦੇ ਤਾਲਮੇਲ ਲਈ ਖੇਤੀਬਾੜੀ ਵਿਭਾਗ ਦੇ ਅਧੀਨ ਆਤਮਾ (ATMA) ਦਾ ਵੀ ਗਠਨ ਕੀਤਾ ਗਿਆ ਹੈ।
ਪ੍ਰਸ਼ਨ 2. ਪੰਜਾਬ ਫਾਰਮਰਜ਼ ਕਮਿਸ਼ਨ ਦੇ ਹੋਂਦ ਵਿੱਚ ਆਉਣ ਦੇ ਮੁੱਖ ਮੰਦਵ ਦੱਸੋ।
ਉੱਤਰ-ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ (Punjab State Farmers Commission) ਦੇ ਹੋਂਦ ਵਿੱਚ ਆਉਣ ਦੇ ਮੁੱਖ ਮੰਤਵ ਹੇਠ ਲਿਖੇ ਹਨ :- 1. ਰਾਜ ਵਿੱਚ ਖੇਤੀਬਾੜੀ ਅਤੇ ਖੇਤੀ ਨਾਲ ਸੰਬੰਧਤ ਖੇਤਰਾਂ ਨੂੰ ਜਾਂਚਣਾ ਅਤੇ ਉਹਨਾਂ ਦੀ ਵਰਤਮਾਨ ਸਥਿਤੀ ਦਾ ਮੁਲਾਂਕਣ ਕਰਨਾ।
2. ਰਾਜ ਦੀ ਖੇਤੀ ਨੂੰ ਸਦੀਵੀ ਤੌਰ ਤੇ ਟਿਕਾਊ ਅਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸੁਝਾਅ ਦੇਣੇ।
3. ਵਿਸ਼ਵ ਵਪਾਰ ਸਮਝੌਤੇ ਦੇ ਨਤੀਜੇ ਵਜੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਦੇ ਸੰਦਰਭ ਵਿੱਚ ਖੇਤੀ ਵਿਭਿੰਨਤਾ ਲਿਆਉਣ ਲਈ ਦਰਮਿਆਨੇ ਅਤੇ ਲੰਬੇ ਸਮੇਂ ਦੀਆਂ ਨੀਤੀਆਂ ਘੜਨਾ ਅਤੇ ਉਨ੍ਹਾਂ ਦਾ ਮੁਲਾਂਕਣ ਕਰਨਾ।
4. ਪਿੰਡਾਂ ਵਿੱਚ ਰੁਜ਼ਗਾਰ ਲਈ ਖੇਤੀ ਅਤੇ ਖੇਤੀ ਨਾਲ ਸੰਬੰਧਤ ਸਰਗਰਮੀਆਂ ਦੀ ਸਮਰੱਥਾ ਨੂੰ ਜਾਣਨਾ ਅਤੇ ਖੇਤੀ ਫਾਰਮ ਜਾਂ ਫਾਰਮ ਤੋਂ ਬਾਹਰ ਅਜਿਹੀਆਂ ਪੇਂਡੂ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨਾ ਅਤੇ ਉਸਦੇ ਲਈ ਲੋੜੀਂਦਾ ਮੂਲ ਢਾਂਚਾ ਪ੍ਰਦਾਨ ਕਰਨਾ।
5. ਖੇਤੀ ਉਤਪਾਦਨ ਵਧਾਉਣ, ਵਢਾਈ ਉਪਰੰਤ ਜਿਨਸਾਂ ਦੀ ਸਾਂਭ/ਸੰਭਾਲ ਅਤੇ ਪ੍ਰੋਸੈਸਿੰਗ ਲਈ ਘੱਟ ਲਾਗਤ ਵਾਲੀਆਂ ਨਵੀਆਂ ਤਕਨੀਕਾਂ ਨੂੰ ਵਿਕਸਤ ਕਰਕੇ ਲਾਗੂ ਕਰਨ ਲਈ ਮਾਰਗ-ਦਰਸ਼ਨ ਕਰਨਾ।
6. ਪੇਂਡੂ ਖੇਤਰ ਦੇ ਸਮਾਜਿਕ ਅਤੇ ਆਰਥਿਕ ਪਹਿਲੂਆਂ ਜਿਵੇਂ ਕਿ ਵਧਦੀ ਕਰਜ਼ੇਦਾਰੀ, ਖ਼ੁਦਕੁਸ਼ੀ ਦੀਆਂ ਘਟਨਾਵਾਂ, ਪਿੰਡਾਂ ਵਿੱਚ ਵੱਧਦੀ ਬੇਰੁਜ਼ਗਾਰੀ ਆਦਿ ਦੀ ਖੋਜ਼ ਲਈ ਵਿੱਤੀ ਸਹਾਇਤਾ ਦੇਣਾ ਹੈ ਅਤੇ ਉਸਦੇ ਆਧਾਰ ਤੇ ਨੀਤੀਆਂ ਬਣਾ ਕੇ ਸਰਕਾਰ ਨੂੰ ਢੁੱਕਵੀਆਂ ਸਿਫਾਰਸ਼ਾਂ ਕਰਨਾ।
7. ਇੱਕ ਅਜਿਹਾ ਢਾਂਚਾ ਸੁਝਾਉਣਾ ਜਿਸ ਅਧੀਨ ਕਿਸਾਨ ਸਭਾਵਾਂ ਜਾਂ ਪੇਂਡੂ ਸਹਿਕਾਰੀ ਸਭਾਵਾਂ ਬਣਾ ਕੇ ਉਨ੍ਹਾਂ ਵੱਲੋਂ ਇੱਕਠਿਆਂ ਫਾਰਮ ਮਸ਼ੀਨਰੀ ਖ਼ਰੀਦ ਕੇ ਉਸ ਨੂੰ ਕਿਰਾਏ ਆਦਿ ਤੇ ਦੇਣਾ ਤਾਂਕਿ ਇੱਕਲੇ ਇੱਕਲੇ ਜ਼ਿਮੀਂਦਾਰ ਨੂੰ ਮਹਿੰਗੀ ਤੇ ਵੱਡੀ ਮਸ਼ੀਨਰੀ ਦੇ ਖ਼ਰੀਦਣ ਦਾ ਖ਼ਰਚਾ ਨਾ ਪਵੇ।
8. ਕਿਸਾਨਾਂ ਦੀਆਂ ਵੱਖ ਵੱਖ ਸਭਾਵਾਂ ਅਤੇ ਸੰਗਠਨ ਦੇ ਨੁਮਾਇੰਦਿਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਮੰਗਾਂ ਨੂੰ ਸਮਝ ਕੇ, ਹੱਲ ਕਰਨ ਲਈ ਯੋਗ ਨੀਤੀਆਂ ਦੀ ਸਰਕਾਰ ਨੂੰ ਸਿਫਾਰਸ਼ ਕਰਨਾ ।
ਪ੍ਰਸ਼ਨ 3 . ਪੰਜਾਬ ਐਗਰੋ ਉਦਯੋਗਿਕ ਕਾਰਪੋਰੇਸ਼ਨ ਦੇ ਮੁੱਖ ਮੰਤਵ ਦੱਸੋ।
ਉੱਤਰ—ਪੰਜਾਬ ਖੇਤੀ-ਉਦਯੋਗ ਨਿਗਮ (Punjab Agro-Industries Corporation Ltd. (PAIC)— ਪੰਜਾਬ ਸਰਕਾਰ ਦੀ ਇਹ ਇਕਾਈ 1966 ਵਿੱਚ ਹੋਂਦ ‘ਚ ਆਈ। ਇਸ ਦਾ ਮੁੱਖ ਮੰਤਵ ਖੇਤੀ ਲਾਗਤ ਵਸਤੂਆਂ ਦਾ ਮੰਡੀਕਰਣ, ਖੇਤੀ ਜਿਨਸਾਂ ਦੀ ਖ਼ਰੀਦ ਅਤੇ ਇਕਰਾਰਨਾਮੇ ਦੀ ਖੇਤੀ (Contract farming) ਰਾਂਹੀਂ ਖੇਤੀ ਵਿਭਿੰਨਤਾ ਲਿਆਉਣ ਵਿੱਚ ਮਦਦ ਕਰਨਾ ਹੈ। ਖੇਤੀ ਅਧਾਰਿਤ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਵੀ ਇਸ ਅਦਾਰੇ ਦਾ ਇੱਕ ਮੁੱਖ ਕੰਮ ਹੈ।
ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ (PAFC ) ਸੰਸਥਾ, ਪੰਜਾਬ ਖੇਤੀ ਉਦਯੋਗ ਨਿਗਮ ਦੀ ਇੱਕ ਵਧੀਕ ਸ਼ਾਖਾ (Subsidiary) ਦੇ ਤੌਰ ਤੇ 2002 ਵਿੱਚ ਹੋਂਦ ਵਿੱਚ ਆਈ। ਇਹ ਸੰਸਥਾ ਭਾਰਤੀ ਖ਼ੁਰਾਕ ਨਿਗਮ (FCI) ਦੀ ਤਰਫੋਂ ਪੰਜਾਬ ਵਿਚੋਂ ਕਿਸਾਨਾਂ ਕੋਲੋਂ ਕਣਕ-ਝੋਨੇ ਦੀ ਖ਼ਰੀਦ ਲਈ ਕੰਮ ਕਰਦੀ ਹੈ।
ਪ੍ਰਸ਼ਨ 4 . ਵੈਟਰਨਰੀ ਯੂਨੀਵਰਸਿਟੀ ਤੇ ਇੱਕ ਸੰਖੇਪ ਨੋਟ ਲਿਖੋ
ਉੱਤਰ—ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ 2005 ਵਿੱਚ ਸਥਾਪਿਤ ਕੀਤੀ ਗਈ। ਇਹ ਯੂਨੀਵਰਸਿਟੀ ਪਸ਼ੂ, ਮੁਰਗੀ, ਸੂਰ, ਭੇਡਾਂ/ਬੱਕਰੀਆਂ, ਖਰਗੋਸ਼, ਘੋੜੇ ਅਤੇ ਮੱਛੀ ਪਾਲਣ ਲਈ ਖੋਜ, ਸਿੱਖਿਆ ਅਤੇ ਪਸਾਰ ਦਾ ਕੰਮ ਕਰਦੀ ਹੈ। ਇਸ ਯੂਨੀਵਰਸਿਟੀ ਵਿੱਚ ਵੱਡੇ ਅਤੇ ਛੋਟੇ ਜਾਨਵਰਾਂ ਲਈ ਆਧੁਨਿਕ ਸਹੂਲਤਾਂ ਵਾਲਾ ਇੱਕ ਉੱਚ ਪੱਧਰੀਖੇਤੀਬਾੜੀ ਹਸਪਤਾਲ ਹੈ ਜਿਸ ਵਿੱਚ 24 ਘੰਟੇ ਪਸ਼ੂਆਂ ਦਾ ਇਲਾਜ ਹੁੰਦਾ ਹੈ ਅਤੇ ਦੂਰ-ਦੁਰਾਡੇ ਤੋਂ ਚੱਲ ਕੇ ਆਏ ਲੱਖਾਂ ਹੀ ਲੋਕ ਇਸ ਹਸਪਤਾਲ ਦਾ ਲਾਭ ਉਠਾਉਂਦੇ ਹਨ। ਇਹ ਹਸਪਤਾਲ ਵਿਦਿਆਰਥੀਆਂ ਨੂੰ ਡਾਕਟਰੀ ਸਿਖਲਾਈ ਵੀ ਪ੍ਰਦਾਨ ਕਰਦਾ ਹੈ। ਵੈਟਰਨਰੀ ਯੂਨੀਵਰਸਿਟੀ ਵਿੱਚ ਵੈਟਰਨਰੀ ਕਾਲਜ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ, ਮੱਛੀ ਪਾਲਣ ਕਾਲਜ, ਵੈਟਰਨਰੀ ਪਾਲੀਟੈਕਨਿਕ ਨਾਂ ਦੇ ਚਾਰ ਕਾਲਜ ਹਨ। ਇਸ ਤੋਂ ਇਲਾਵਾ ਤਿੰਨ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਕਾਲਝਰਾਨੀ (ਬਠਿੰਡਾ), ਬੂਹ (ਤਰਨਤਾਰਨ) ਅਤੇ ਤਲਵਾੜਾ (ਹੁਸ਼ਿਆਰਪੁਰ) ਵਿੱਖੇ ਸਥਾਪਿਤ ਕੀਤੇ ਗਏ ਹਨ। ਵੈਟਰਨਰੀ ਕਾਲਜ ਵਿੱਚ ਆਈ. ਸੀ. ਏ . ਆਰ . ਵੱਲੋਂ ਸਰਜਰੀ ਅਤੇ ਗਇਨਾਕਾਲੋਜੀ ਦੇ ਦੋ ਵਿਭਾਗ ਪਿਛਲੇ 15 ਸਾਲਾਂ ਤੋਂ ਅਤਿ- ਆਧੁਨਿਕ ਟਰੇਨਿੰਗ ਕੇਂਦਰ ਐਲਾਨੇ ਗਏ ਹਨ। ਇਹ ਯੂਨੀਵਰਸਿਟੀ ਪੰਜਾਬ ਵਿੱਚ ਵੈਟਰਨਰੀ ਅਤੇ ਪਸ਼ੂ ਪਾਲਣ ਪ੍ਰਤੀ ਹਰ ਤਰ੍ਹਾਂ ਦੀ ਸਲਾਹ ਦੇਣ ਲਈ ਇੱਕ ਸਰਵੋਤਮ ਅਦਾਰਾ ਹੈ।ਇਸ ਯੂਨੀਵਰਸਿਟੀ ਬਾਰੇ ਹੋਰ ਜਾਣਕਾਰੀ, ਇਸ ਦੇ ਵੈੱਬਸਾਈਟ www.gadvasu, in ਉੱਤੇ ਪ੍ਰਾਪਤ ਹੈ।
ਪ੍ਰਸ਼ਨ 5 . ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਦੇ ਵਿਕਾਸ ਲਈ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਦੇ ਵਿਕਾਸ ਲਈ ਹੇਠ ਲਿਖੀਆਂ
ਸਹੂਲਤਾਂ ਦਿੱਤੀਆਂ ਜਾਦੀਆਂ ਹਨ :-
1. ਸਿਖਲਾਈ ਪ੍ਰਾਪਤ ਲਾਭਪਾਤਰੀਆਂ ਨੂੰ ਬੈਂਕਾਂ ਤੋਂ ਕਰਜ਼ਾ ਦਵਾਇਆ ਜਾਂਦਾ ਹੈ ਅਤੇ ਸ਼ੈੱਡ ਉਸਾਰਨ ਲਈ ਤਕਨੀਕੀ ਜਾਣਕਾਰੀ ਦੇ ਨਾਲ ਨਾਲ 25 ਪ੍ਰਤੀਸ਼ਤ ਸਬਸਿਡੀ ਵੀ ਹਾਸਲ ਕਰਵਾਈ ਜਾਦੀ ਹੈ।
2. ਦੁਧਾਰੂ ਪਸ਼ੂ ਖ਼ਰੀਦਣ ਵਿੱਚ ਮਦਦ ਦਿੱਤੀ ਜਾਂਦੀ ਹੈ। ਖ਼ਰੀਦੇ ਹੋਏ ਦੁਧਾਰੂ ਪਸ਼ੂਆਂ ਦੇ ਤਿੰਨ ਸਾਲ ਦੇ ਬੀਮੇ ਦੀ ਲਾਗਤ ਦਾ 75 ਪ੍ਰਤੀਸ਼ਤ ਲਾਭਪਾਤਰੀ ਨੂੰ ਮੋੜਿਆ ਜਾਂਦਾ ਹੈ।
3 . ਡੇਅਰੀ ਫਾਰਮਾਂ ਦੇ ਮਸ਼ੀਨੀਕਰਨ ਲਈ ਮਿਲਕਿੰਗ ਮਸ਼ੀਨ ਅਤੇ ਚਾਰਾ ਕੱਟਣ ਅਤੇ ਕੁਤਰਨ ਵਾਲੀਆਂ ਮਸ਼ੀਨਾਂ (Fodder Harvester & Fodder Cutter ) ਦੀ ਖ਼ਰੀਦ ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ।
4 . ਦੁੱਧ ਦਾ ਮਿਆਰ ਬਣਾਈ ਰੱਖਣ ਲਈ ਵੱਡੇ ਦੁੱਧ ਕੂਲਰ (Bulk Milk Cooler) ਦੀ ਖ਼ਰੀਦ ਤੇ ਵੀ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ।
5 . ਡੇਅਰੀ ਫਾਰਮ ਪੱਧਰ ਤੇ ਦੁੱਧ ਪਦਾਰਥ ਤਿਆਰ ਕਰਨ ਲਈ ਖਪਤਕਾਰਾਂ ਨੂੰ ਸਿੱਧਾ ਦੁੱਧ ਵੇਚਣ ਲਈ ਅਟੋਮੈਟਿਕ ਡਿਸਪੈਂਸਿੰਗ ਮਸ਼ੀਨ, ਟੋਟਲ ਮਿਕਸ ਰਾਸ਼ਨ ਵੈਗਨ (TMR Wagon), ਕਿਰਾਏ ਤੇ ਮਸ਼ੀਨਾਂ ਦੇਣ ਵਾਸਤੇ ਅਤੇ ਡੇਅਰੀ ਸਰਵਿਸ ਸੈਂਟਰ ਸਥਾਪਿਤ ਕਰਨ ਲਈ 50 ਪ੍ਰਤੀਸ਼ਤ ਸਬਸਿਡੀ ਦੇਣ ਦੇ ਨਵੇਂ ਪ੍ਰੋਗਰਾਮ ਉਲੀਕੇ ਗਏ ਹਨ। ਵਿਭਾਗ ਸੰਬੰਧੀ ਵਿਸਥਾਰਿਤ ਜਾਣਕਾਰੀ ਵਿਭਾਗ ਦੀ ਵੈੱਬਸਾਈਟ www.pdd.in ਉੱਤੇ ਪ੍ਰਾਪਤ ਹੈ।