ਪਾਠ 25 ਕਿਰਤ ਦਾ ਸਤਿਕਾਰ (ਲੇਖਕ- ਡਾ. ਹਰਚਰਨ ਸਿੰਘ)
1. ਦੱਸੋ:
ਪ੍ਰਸ਼ਨ (ੳ) ‘ਕਿਰਤ ਦਾ ਸਤਿਕਾਰ‘ ਇਕਾਂਗੀ ਵਿੱਚ ਕਿਹੜੇ-ਕਿਹੜੇ ਪਾਤਰ ਹਨ ਅਤੇ ਕਿਹੜੇ ਪਾਤਰ ਦੁਆਲ਼ੇ ਸਾਰੀ ਕਹਾਣੀ ਘੁੰਮਦੀ ਹੈ?
ਉੱਤਰ: “ਕਿਰਤ ਦਾ ਸਤਿਕਾਰ‘ ਇਕਾਂਗੀ ਵਿੱਚ ਕੇਸਰ, ਇਸਤਰੀ, ਸੇਠ, ਕ੍ਰਿਸ਼ਨ, ਅਧਿਆਪਕ, ਸਕੂਲ ਦੇ ਲੜਕੇ ਪਾਤਰ ਹਨ। ਇਕਾਂਗੀ ਦੀ ਸਾਰੀ ਕਹਾਣੀ ਬੂਟ ਪਾਲਿਸ਼ ਕਰਨ ਵਾਲ਼ੇ ਲੜਕੇ ਦੇ ਕ੍ਰਿਸ਼ਨ ਦੁਆਲੇ ਘੁੰਮਦੀ ਹੈ।
ਪ੍ਰਸ਼ਨ (ਅ) ਕ੍ਰਿਸ਼ਨ ਕਿਹੋ-ਜਿਹਾ ਲੜਕਾ ਹੈ? ਉਹ ਬੂਟ ਪਾਲਿਸ਼ ਕਿਉਂ ਕਰਦਾ ਹੈ?
ਉੱਤਰ : ਕ੍ਰਿਸ਼ਨ ਕਿਰਤੀ, ਮਿਹਨਤੀ, ਹੁਸ਼ਿਆਰ ਤੇ ਝੂਠ ਨਾ ਬੋਲਣ ਵਾਲ਼ਾ ਲੜਕਾ ਹੈ। ਉਹ ਆਪਣੀ ਪੜ੍ਹਾਈ ਦਾ ਖ਼ਰਚ ਪੂਰਾ ਕਰਨ ਲਈ ਬੂਟ ਪਾਲਿਸ਼ ਕਰਦਾ ਹੈ ।
ਪ੍ਰਸ਼ਨ (ੲ) ਸੇਠ ਨੇ ਕ੍ਰਿਸ਼ਨ ਨੂੰ ਕਿਉਂ ਮਾਰਿਆ?
ਉੱਤਰ : ਕ੍ਰਿਸ਼ਨ ਸੇਠ ਤੋਂ ਆਪਣੀ ਮਿਹਨਤ ਦਾ ਮੁੱਲ ਮੰਗਦਾ ਹੋਇਆ ਉਸ ਨਾਲ਼ ਜ਼ਰਾ ਔਖਾ ਬੋਲ ਪਿਆ, ਤਾਂ ਸੇਠ ਨੇ ਗੁੱਸੇ ਵਿੱਚ ਉਸ ਨੂੰ ਡੰਡੇ ਨਾਲ਼ ਮਾਰਿਆ।
ਪ੍ਰਸ਼ਨ (ਸ) ਪੰਚਾਂ ਨੇ ਸੇਠ ਨੂੰ ਕੀ ਦੰਡ ਲਾਇਆ?
ਉੱਤਰ : ਪੰਚਾਂ ਨੇ ਸੇਠ ਨੂੰ ਕ੍ਰਿਸ਼ਨ ਦੀ ਸਾਲ ਭਰ ਦੀ ਪੜ੍ਹਾਈ ਦੇ ਖ਼ਰਚ ਵਜੋਂ ਡੇਢ ਸੌ ਰੁਪਏ ਦੰਡ ਲਾਇਆ।
ਪ੍ਰਸ਼ਨ (ਹ) ਸੇਠ ਦੇ ਰੁਪਇਆਂ ਦਾ ਕੀ ਕੀਤਾ ਗਿਆ?
ਉੱਤਰ : ਜਦੋਂ ਸੇਠ ਦੇ ਰੁਪਏ ਕ੍ਰਿਸ਼ਨ ਨੇ ਨਾ ਲਏ, ਤਾਂ ਕੇਸਰ ਦੇ ਕਹਿਣ ‘ਤੇ ਉਹ ਰੁਪਏ ਮਾਸਟਰ ਜੀ ਨੇ ਸਕੂਲ ਲਈ ਰੱਖ ਲਏ।
ਪ੍ਰਸ਼ਨ (ਕ) ਕਿਰਤ ਦਾ ਸਤਿਕਾਰ ਇਕਾਂਗੀ ਤੋਂ ਕੀ ਸਿੱਖਿਆ ਮਿਲ਼ਦੀ ਹੈ? ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ਇਸ ਇਕਾਂਗੀ ਤੋਂ ਸਾਨੂੰ ਇਹ ਸਿੱਖਿਆ ਮਿਲ਼ਦੀ ਹੈ ਕਿ ਸਾਨੂੰ ਕਿਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਸੇ ਕਿਰਤੀ ਦਾ ਹੱਕ ਨਹੀਂ ਮਾਰਨਾ ਚਾਹੀਦਾ ਤੇ ਕਿਸੇ ਵੀ ਕੰਮ ਨੂੰ ਕਰਨ ਤੋਂ ਵੀ ਸ਼ਰਮ ਨਹੀਂ ਕਰਨੀ ਚਾਹੀਦੀ।
ਹੇਠ ਲਿਖੇ ਮੁਹਾਵਰਿਆਂ ਨੂੰ ਇਸ ਤਰ੍ਹਾਂ ਵਾਕਾਂ ਵਿੱਚ ਵਰਤੋ ਕਿ ਅਰਥ ਸਪਸ਼ਟ ਹੋ ਜਾਣ :
ਮੌਜਾਂ ਮਾਣਨਾ (ਅਨੰਦ ਲੈਣਾ)— ਬਾਬਲ ਦੇ ਘਰ ਕੁੜੀਆਂ ਖ਼ੂਬ ਮੌਜਾਂ ਮਾਣਦੀਆਂ ਹਨ ।
ਕੌਡੀ-ਕੌਡੀ ਜੋੜਨਾ (ਥੋੜ੍ਹੇ-ਥੋੜ੍ਹੇ ਪੈਸੇ ਇਕੱਠੇ ਹੋਣਾ)- ਗਰੀਬ ਬੰਦਾ ਕੌਡੀ-ਕੌਡੀ ਜੋੜ ਕੇ ਗੁਜ਼ਾਰਾ ਕਰਦਾ ਹੈ।
ਰੰਗੇ ਹੱਥੀਂ ਫੜਨਾ (ਦੋਸ਼ੀ ਦਾ ਮੌਕੇ ‘ਤੇ ਫੜਿਆ ਜਾਣਾ)- ਅਸੀਂ ਚੋਰ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ।
ਦੰਡ ਲਾਉਣਾ (ਸਜ਼ਾ ਦੇਣੀ)— ਪੰਚਾਇਤ ਨੇ ਸ਼ਾਮੇ ਨੂੰ 1000 ਰੁਪਏ ਦਾ ਦੰਡ ਲਾਇਆ।
ਸਫ਼ਾਈ ਪੇਸ਼ ਕਰਨਾ (ਸਬੂਤ ਪੇਸ਼ ਕਰਨਾ )— ਜੱਜ ਸਾਬ੍ਹ ਨੇ ਚੋਰ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਚੋਰੀ ਨਾ ਕਰਨ ਬਾਰੇ ਸਫ਼ਾਈ ਪੇਸ਼ ਕਰਨ ਦਾ ਮੌਕਾ ਦਿੱਤਾ।
ਹੱਕ-ਹਲਾਲ ਦੀ ਕਮਾਈ ਕਰਨਾ (ਮਿਹਨਤ ਕਰ ਕੇ ਕਮਾਉਣਾ)— ਹੱਕ-ਹਲਾਲ ਦੀ ਕਮਾਈ ਕਰਨ ਵਾਲ਼ੇ ਨੂੰ ਚੈਨ ਦੀ ਨੀਂਦ ਆਉਂਦੀ ਹੈ।
ਢੁੱਕਵਾਂ ਸ਼ਬਦ ਲਿਖੋ :
1. ਕੰਮ ਕਰਨ ਨਾਲ਼ ਸਰੀਰ ਅਰੋਗ ਰਹਿੰਦਾ ਹੈ।
2. ਹੱਥੀਂ ਕੰਮ ਕਰਨ ਨਾਲ਼ ਹਿਰਦਾ ਸ਼ੁੱਧ ਹੁੰਦਾ ਹੈ।
3. ਕਿਰਤ ਕਰਨ ਨਾਲ਼ ਸ਼ਾਂਤੀ ਮਿਲ਼ਦੀ ਹੈ।
4. ਮਿਹਨਤ ਕਰਨ ਨਾਲ਼ ਸਫ਼ਲਤਾ ਪ੍ਰਾਪਤ ਹੁੰਦੀ ਹੈ ।