ਪਾਠ : 21 ਪੁਲਾੜ-ਪਰੀ : ਸੁਨੀਤਾ ਵਿਲੀਅਮਜ਼ (ਲੇਖਕ : ਡਾ. ਕੁਲਦੀਪ ਸਿੰਘ ਧੀਰ)
1. ਦੱਸੋ:-
ਪ੍ਰਸ਼ਨ (ੳ) ਸੁਨੀਤਾ ਵਿਲੀਅਮਜ਼ ਦੇ ਮਾਤਾ-ਪਿਤਾ ਦਾ ਕੀ ਨਾਂ ਸੀ ਅਤੇ ਉਹ ਮੂਲ ਰੂਪ ਵਿੱਚ ਕਿੱਥੋਂ ਦੇ ਨਿਵਾਸੀ ਸਨ?
ਉੱਤਰ : ਸੁਨੀਤਾ ਵਿਲੀਅਮਜ਼ ਦੇ ਪਿਤਾ ਡਾ. ਦੀਪਕ ਪਾਂਡੇ ਤੇ ਮਾਤਾ ਬੋਨੀ ਉਰਸਾਲੀਨ ਜ਼ੁਲੌਕਰ ਸਨ। ਉਸ ਦੇ ਪਿਤਾ ਮੂਲ ਰੂਪ ਵਿੱਚ ਭਾਰਤ ਦੇ ਅਤੇ ਮਾਤਾ ਮੂਲ ਰੂਪ ਵਿੱਚ ਯੂਗੋਸਲਾਵੀਆ ਦੇ ਨਿਵਾਸੀ ਸਨ।
ਪ੍ਰਸ਼ਨ (ਅ) ਸੁਨੀਤਾ ਵਿਲੀਅਮਜ਼ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਸ ਦੇ ਕਿੰਨੇ ਭੈਣ- ਭਰਾ ਸਨ ?
ਉੱਤਰ : ਸੁਨੀਤਾ ਵਿਲੀਅਮਜ਼ ਦਾ ਜਨਮ 1 ਸਤੰਬਰ, 1965 ਵਿੱਚ ਯੂਕਲਿਡ ਵਿਖੇ ਹੋਇਆ। ਉਸ ਦਾ ਇੱਕ ਭਰਾ ਤੇ ਇੱਕ ਭੈਣ ਸੀ।
ਪ੍ਰਸ਼ਨ (ੲ). ਸੁਨੀਤਾ ਦਾ ਬਚਪਨ ਵਰਣਨ ਕਰੋ।
ਉੱਤਰ : ਪਰਿਵਾਰ ਵਿੱਚ ਬਹੁਤ ਲਾਡਲੀ ਸੁਨੀਤਾ ਦਾ ਪਾਲਣ-ਪੋਸਣ ਬੋਸਟਨ ਵਿੱਚ ਹੋਇਆ ਤੇ ਇੱਥੇ ਹੀ ਉਹ ਪੜ੍ਹੀ ਲਿਖੀ। ਸੁਨੀਤਾ ਨੇ ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਵਿੱਚ ਵੀ ਵਿਸ਼ੇਸ਼ ਰੁਚੀ ਲਈ। ਛੇ ਸਾਲ ਦੀ ਉਮਰ ਵਿੱਚ ਹੀ ਤੈਰਾਕੀ ਪ੍ਰਤੀਯੋਗਤਾ ਵਿੱਚ ਉਸ ਨੇ ਪੰਜ ਮੈਡਲ ਜਿੱਤੇ।
ਪ੍ਰਸ਼ਨ (ਸ) ਸੁਨੀਤਾ ਵਿਲੀਅਮਜ਼ ਨੇ ਵਿੱਦਿਆ ਕਿੱਥੋਂ ਤੇ ਕਿੱਥੋਂ ਤੱਕ ਪ੍ਰਾਪਤ ਕੀਤੀ ?
ਉੱਤਰ : ਉਸ ਨੇ ਬਾਰ੍ਹਵੀਂ ਤੱਕ ਪੜ੍ਹਾਈ ਬੋਸਟਨ ਵਿੱਚ ਕੀਤੀ। ਉਸ ਤੋਂ ਬਾਅਦ ਅਮਰੀਕੀ ਨੈਵਲ ਅਕੈਡਮੀ ਤੋਂ 1987 ਵਿੱਚ ਬੀ.ਐੱਸ.ਸੀ. ਪਾਸ ਕੀਤੀ ਤੇ ਫਿਰ ਨੋਵੀ ਵਿੱਚ ਭਰਤੀ ਹੋ ਗਈ।
ਪ੍ਰਸ਼ਨ (ਹ) ਸੁਨੀਤਾ ਨੂੰ ਪੁਲਾੜ ਯਾਤਰਾ ਦੀ ਟ੍ਰੇਨਿੰਗ ਲਈ ਕਦੋਂ ਤੇ ਕਿਵੇਂ ਚੁਣਿਆ ਗਿਆ?
ਉੱਤਰ : ਸੁਨੀਤਾ ਨੂੰ ਜਦੋਂ ਪਤਾ ਲੱਗਾ ਕਿ ਇੱਕ ਪੁਲਾੜ-ਯਾਤਰੀ ਲਈ ਹੈਲੀਕਾਪਟਰ ਚਲਾਉਣ ਦੀ ਟ੍ਰੇਨਿੰਗ ਜ਼ਰੂਰੀ ਹੈ, ਤਾਂ ਉਸ ਨੇ ਪੁਲਾੜ ਯਾਤਰਾ ਲਈ ਨਾਸਾ ਨੂੰ ਅਰਜ਼ੀ ਭੇਜ ਦਿੱਤੀ। 1998 ਵਿੱਚ ਉਸ ਨੂੰ ਪੁਲਾੜ-ਯਾਤਰਾ ਦੀ ਟ੍ਰੇਨਿੰਗ ਲਈ ਚੁਣ ਲਿਆ ਗਿਆ।
ਪ੍ਰਸ਼ਨ (ਕ) ਸੁਨੀਤਾ ਵਿਲੀਅਮਜ਼ ਨੇ ਪੁਲਾੜੀ ਸਟੇਸ਼ਨ ਦੀ ਸਾਂਭ-ਸੰਭਾਲ਼ ਦੇ ਤਜਰਬਿਆਂ ਦੇ ਖੇਤਰ ਵਿੱਚ ਕੀ ਕੰਮ ਕੀਤਾ?
ਉੱਤਰ : ਉਹ 195 ਦਿਨ ਪੁਲਾੜ ਵਿੱਚ ਰਹੀ, ਚਾਰ ਵਾਰੀ ਪੁਲਾੜੀ-ਜਹਾਜ਼ ਤੋਂ ਬਾਹਰ ਨਿਕਲ਼ ਕੇ ਸਪੇਸ-ਵਾਕਿੰਗ ਕੀਤੀ ਅਤੇ 29 ਘੰਟੇ 17 ਮਿੰਟ, ਸਪੇਸ-ਵਾਕਿੰਗ ਕਰ ਕੇ ਰਿਕਾਰਡ ਕਾਇਮ ਕੀਤਾ। ਉਸ ਨੇ ਪੁਲਾੜੀ-ਜਹਾਜ਼ ਵਿੱਚ ਲੱਗੀ ਟ੍ਰੈਡ-ਮਿੱਲ ਉੱਤੇ ਦੌੜ ਕੇ ਧਰਤੀ ਉੱਤੇ ਹੋ ਰਹੀ ਮੈਰਾਥਨ ਦੌੜ ਵਿੱਚ ਹਿੱਸਾ ਲੈ ਕੇ ਇੱਕ ਰਿਕਾਰਡ ਸਥਾਪਿਤ ਕੀਤਾ ।
ਪ੍ਰਸ਼ਨ (ਖ) ਸੁਨੀਤਾ ਵਿਲੀਅਮਜ਼ ਧਰਤੀ ‘ਤੇ ਕਦੋਂ ਵਾਪਸ ਆਈ ਤੇ ਭਾਰਤ ਸਰਕਾਰ ਨੇ ਉਸ ਨੂੰ ਕਿਹੜਾ ਪੁਰਸਕਾਰ ਪ੍ਰਦਾਨ ਕੀਤਾ ?
ਉੱਤਰ : ਸੁਨੀਤਾ ਵਿਲੀਅਮਜ਼ 22 ਜੂਨ, 2007 ਦੀ ਰਾਤ ਨੂੰ ਧਰਤੀ ਉੱਤੇ ਵਾਪਸ ਆਈ। ਭਾਰਤ ਸਰਕਾਰ ਨੇ ਉਸ ਨੂੰ ਸਰਵੋਤਮ ਸਿਵਲੀਅਨ ਪੁਰਸਕਾਰ ਪਦਮ ਭੂਸ਼ਣ ਪ੍ਰਦਾਨ ਕੀਤਾ।
ਵਾਕਾਂ ਵਿੱਚ ਵਰਤੋ :
ਪਾਲਣ-ਪੋਸਣ (ਪਾਲਣ)— ਸੁਨੀਤਾ ਦਾ ਪਾਲਣ-ਪੋਸਣ ਬੋਸਟਨ ਵਿੱਚ ਹੋਇਆ।
ਅੰਬਰਾਂ ਵਿੱਚ ਉਡਾਰੀਆਂ (ਪੁਲਾੜ ਵਿੱਚ ਉੱਡਣਾ)- ਸੁਨੀਤਾ ਵਿਲੀਅਮਜ਼ ਨੇ ਅੰਬਰਾਂ ਵਿੱਚ ਉਡਾਰੀਆਂ ਮਾਰ ਭਾਰਤ ਦਾ ਸਿਰ
ਮਾਣ ਨਾਲ਼ ਉੱਚਾ ਕੀਤਾ।
ਔਖ-ਸੌਖ ਝਾਗਣਾ (ਮੁਸ਼ਕਲਾਂ ਦਾ ਮੁਕਾਬਲਾ ਕਰਨਾ)— ਸੁਨੀਤਾ ਛੋਟੇ ਹੁੰਦੇ ਹੀ ਔਖ-ਸੌਖ ਝਾਗਣਾ ਸਿੱਖ ਗਈ ਸੀ।
ਸਾਂਭ-ਸੰਭਾਲ਼ (ਸੰਭਾਲ਼ਣਾ)- ਮੈਨੂੰ ਬੂਟਿਆਂ ਦੀ ਸਾਂਭ-ਸੰਭਾਲ਼ ਦਾ ਬਹੁਤ ਸ਼ੌਕ ਹੈ।
ਸਥਾਪਿਤ ਕਰਨਾ (ਕਾਇਮ ਕਰਨਾ)- ਕਰੋਨਾ ਦੌਰਾਨ ਲੋਕਾਂ ਦੀ ਮਦਦ ਲਈ ਕਈ ਕੈਂਪ ਸਥਾਪਿਤ ਕੀਤੇ ਗਏ।
ਨਾਗਰਿਕਤਾ (ਕਿਸੇ ਦੇਸ ਦਾ ਵਾਸੀ ਹੋਣ ਦਾ ਹੱਕ)— ਸੁਨੀਤਾ ਵਿਲੀਅਮਜ਼ ਦੇ ਪਿਤਾ ਕੋਲ਼ ਅਮਰੀਕਾ ਦੀ ਨਾਗਰਿਕਤਾ ਸੀ।
ਯੋਜਕ : ਜਿਹੜਾ ਸ਼ਬਦ ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਦਾ ਹੈ, ਉਸ ਨੂੰ ਯੋਜਕ ਕਿਹਾ ਜਾਂਦਾ ਹੈ; ਜਿਵੇਂ :- ਜਸਵਿੰਦਰ ਤੇ
ਦੀਪਕ ਦੋਸਤ ਹਨ।
ਹੇਠ ਲਿਖੇ ਵਾਕਾਂ ਵਿੱਚੋਂ ਯੋਜਕ ਲੱਭ ਕੇ ਲਿਖੋ :
1. ਉਹ ਭਾਰਤ ਵਿੱਚ ਭਾਵੇਂ ਜੰਮੀ ਨਹੀਂ ਪਰੰਤੂ ਉਹ ਇੱਕ ਭਾਰਤੀ ਡਾਕਟਰ ਦੀਪਕ ਪਾਂਡੇ ਦੀ ਧੀ ਹੈ।
2. ਉਸ ਦਾ ਇੱਕ ਭਰਾ ਤੇ ਇੱਕ ਭੈਣ ਉਸ ਤੋਂ ਵੱਡੇ ਸਨ।
3. ਉਸ ਨੇ ਦੱਸਿਆ ਕਿ ਪੁਲਾੜ-ਯਾਤਰੀ ਦੀ ਨਿਗ ਵਜੋਂ ਉਸ ਨੂੰ ਹੈਲੀਕਾਪਟਰ ਚਲਾਉਣਾ ਸਿੱਖਣਾ ਪਿਆ ਸੀ।
4. ਸੁਨੀਤਾ ਨੇ ਇਸ ਪੁਲਾੜੀ ਸਟੇਸ਼ਨ ਦੀ ਸਾਂਭ-ਸੰਭਾਲ਼ ਤੇ ਤਜਰਬਿਆਂ ਦੇ ਖੇਤਰ ਵਿੱਚ ਬੜਾ ਕੰਮ ਕੀਤਾ ਹੈ।
ਉੱਤਰ : 1. ਭਾਵੇਂ, ਪਰੰਤੂ 2. ਤੇ 3. ਕਿ, 4. ਤੇ