ਪਾਠ-18 ਗਿਠਮੁਠੀਆਂ ਵਾਲ਼ਾ ਖੂਹ (ਲੇਖਕ-ਕਰਨਲ ਜਸਬੀਰ ਭੁੱਲਰ)
1. ਦੱਸੋ: –
ਪ੍ਰਸ਼ਨ (ੳ) ਪਿੰਡ ਵਾਲ਼ਿਆਂ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਕੀ ਫ਼ੈਸਲਾ ਕੀਤਾ?
ਉੱਤਰ : ਪਿੰਡ ਵਾਲ਼ਿਆਂ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਇਕ ਹੋਰ ਖੂਹ ਪੁੱਟਣ ਦਾ ਫ਼ੈਸਲਾ ਕੀਤਾ।
ਪ੍ਰਸ਼ਨ (ਅ) ਪਿੰਡ ਵਾਲ਼ਿਆਂ ਨੇ ਖੂਹ ਕਿਸ ਤਰ੍ਹਾਂ ਬਣਾਇਆ?
ਉੱਤਰ : ਪਿੰਡ ਵਾਲ਼ਿਆਂ ਨੇ ਇੱਕ ਗੋਲ਼ ਦਾਇਰਾ ਬਣਾ ਕੇ ਅੰਦਰੋਂ ਮਿੱਟੀ ਪੁੱਟਣੀ ਸ਼ੁਰੂ ਕੀਤੀ। ਜਦੋਂ ਪਾਣੀ ਸਿੰਮ ਆਇਆ ਤਾਂ ਉਸ ਵਿੱਚ ਚੱਕ ਨੂੰ ਉਤਾਰਿਆ ਗਿਆ। ਉਸ ਉੱਪਰ ਇੱਟਾਂ ਨਾਲ਼ ਉਸਾਰੀ ਕਰ ਕੰਧ ‘ਤੇ ਭਾਰ ਰੱਖਿਆ ਗਿਆ। ਖੂਹ ਵਿੱਚੋਂ ਗਾਰ ਕੱਢਣ ਤੇ ਉਸ ਵਿੱਚ ਪਾਣੀ ਭਰਨ ਲੱਗਾ। ਕੰਧ ਦਾ ਪੂਰਾ ਘੇਰਾ ਜ਼ਮੀਨ ਵਿੱਚ ਧੱਸ ਗਿਆ ਤੇ ਖੂਹ ਤਿਆਰ ਹੋ ਗਿਆ।
ਪ੍ਰਸ਼ਨ (ੲ) ਲੱਕੜ ਦੇ ਬਣੇ ਗੋਲ਼ ਪਹੀਏ ਦਾ ਨਾਂ ਕੀ ਸੀ? ਉਹ ਕਿਸ ਕੰਮ ਆਉਂਦਾ ਹੈ?
ਉੱਤਰ : ਲੱਕੜ ਦੇ ਬਣੇ ਗੋਲ਼ ਪਹੀਏ ਦਾ ਨਾਂ ਚੱਕ ਸੀ। ਇਹ ਖੂਹ ਦੀ ਕੰਧ ਦੀ ਨੀਂਹ ਦਾ ਕੰਮ ਕਰਦਾ ਹੈ।
ਪ੍ਰਸ਼ਨ (ਸ) ਸ਼ਿੱਬੂ ਵਾਗੀ ਨੇ ਖੂਹ ਅੰਦਰ ਝਾਕ ਕੇ ਕੀ ਕਿਹਾ?
ਉੱਤਰ : ਉਸ ਨੇ ਕਿਹਾ, “ਭਰਾਵੋ! ਅੰਦਰ ਤਾਂ ਵਾਹਵਾ ‘ਨੇਰ੍ਹਾ ਏ। ਮਿੱਟੀ ਧਿਆਨ ਨਾਲ਼ ਪੁੱਟਿਓ। ਇਹੋ ਜਿਹੇ ਖੂਹਾਂ ਵਿੱਚੋਂ ਕਈ ਵਾਰ ਗਿਠਮੁਠੀਏ ਵੀ ਨਿਕਲ ਆਉਂਦੇ ਹਨ। ਜੇ ਕਿਸੇ ਗਿਠਮੁਠੀਏ ਦੇ ਥਾਂ-ਕੁਥਾਂ ਲੱਗ ਗਈ, ਤਾਂ ਜੀਵ-ਹੱਤਿਆ ਦਾ ਪਾਪ ਲੱਗੂ
ਪ੍ਰਸ਼ਨ (ਹ) ਗਿਠਮੁਠੀਆ ਕਿਸ ਨੂੰ ਕਹਿੰਦੇ ਹਨ? ਬਾਬਾ ਲੱਖਾ ਸਿੰਘ ਨੇ ਗਿਠਮੁਠੀਏ ਬਾਰੇ ਕੀ ਦੱਸਿਆ?
ਉੱਤਰ : ਕਿਹਾ ਜਾਂਦਾ ਹੈ ਕਿ ਗਿਠਮੁਠੀਆ ਧਰਤੀ ਹੇਠਾਂ ਰਹਿਣ ਵਾਲ਼ਾ ਇੱਕ ਗਿੱਠ ਤੇ ਇੱਕ ਮੁੱਠ ਦਾ ਜੀਵ ਹੈ। ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਖੂਹ ਪੁੱਟਿਆ, ਤਾਂ ਖੂਹ ਵਿੱਚੋਂ ਇੱਕ ਗਿਠਮੁਠੀਆ ਨਿਕਲ਼ਿਆ ਤੇ ਬਾਹਰਲੀ ਹਵਾ ਲੱਗਦੇ ਹੀ ਮਰ ਗਿਆ ਸੀ।
ਪ੍ਰਸ਼ਨ (ਕ) ਗਿਠਮੁਠੀਆ ਦੇਖਣ ਲਈ ਬੀਰ੍ਹੇ ਦੀ ਜਿਗਿਆਸਾ ਕਿਉਂ ਵਧ ਰਹੀ ਸੀ?
ਉੱਤਰ : ਲੱਖਾ ਸਿੰਘ ਤੇ ਮਿਸਤਰੀ ਮਾਹਣਾ ਸਿੰਘ ਦੇ ਮੂੰਹੋਂ ਗਿਠਮੁਠੀਆਂ ਦੀਆਂ ਗੱਲਾਂ ਸੁਣ ਕੇ ਬੀਰੇ ਦੀ ਗਿਠਮੁਠੀਏ ਦੇਖਣ ਦੀ ਜਿਗਿਆਸਾ ਵਧ ਗਈ।
ਪ੍ਰਸ਼ਨ (ਖ) ਸੁੱਚਾ ਸਿੰਘ ਨੇ ਗਿਠਮੁਠੀਆਂ ਬਾਰੇ ਬੀਰ੍ਹੇ ਨੂੰ ਅਸਲ ਸਚਾਈ ਕੀ ਦੱਸੀ?
ਉੱਤਰ : ਸੁੱਚਾ ਸਿੰਘ ਨੇ ਬੀਰੇ ਨੂੰ ਦੱਸਿਆ ਕਿ ਗਿਠਮੁਠੀਆ ਨਾਂ ਦਾ ਜੀਵ ਇੱਕ ਕਲਪਨਾ ਮਾਤਰ ਹੈ। ਇਸ ਦੀ ਹੋਂਦ ਵਿੱਚ ਕੋਈ ਸਚਾਈ ਨਹੀਂ।
2. ਔਖੇ ਸ਼ਬਦਾਂ ਦੇ ਅਰਥ :
ਥੁੜ੍ਹ : ਕਮੀ, ਘਾਟ
ਸ਼ਾਮਲਾਟ : ਪਿੰਡ ਦੀ ਸਾਂਝੀ ਜ਼ਮੀਨ
ਨਿਸ਼ਾਨਦੇਹੀ : ਹੱਦਬੰਦੀ, ਜ਼ਮੀਨ `ਤੇ ਨਿਸ਼ਾਨ ਲਾਉਣ ਦੀ ਪ੍ਰਕਿਰਿਆ
ਚੱਕ : ਲੱਕੜ ਦਾ ਗੋਲ਼ ਪਹੀਆ, ਜਿਸ ਉੱਤੇ ਖੂਹ ਦੀ ਕੰਧ ਉਸਾਰਦੇ ਹਨ।
ਕਾਮਨਾ : ਇੱਛਿਆ, ਖ਼ਾਹਸ਼
ਧਰਾਤਲ : ਪੱਧਰ
ਕਰੰਡੀ : ਕਾਂਡੀ
ਕਾਰ-ਸੇਵਾ : ਸਰੋਵਰ ਆਦਿ ਵਿੱਚੋਂ ਲੋਕਾਂ ਦੁਆਰਾ ਗਾਰਾ ਜਾਂ ਮਿੱਟੀ ਆਦਿ ਕੱਢਣ ਦਾ ਕੰਮ
ਦਬੋਚਣਾ : ਫੜ ਲੈਣਾ
ਜਿਗਿਆਸਾ : ਜਾਣਨ ਦੀ ਖ਼ਾਹਸ਼
3. ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ :
ਸ਼ਾਮਲਾਟ (ਪਿੰਡ ਦੀ ਸਾਂਝੀ ਥਾਂ)- ਪਿੰਡ ਦੇ ਲੋਕਾਂ ਨੇ ਸ਼ਾਮਲਾਟ ਵਿੱਚ ਪਾਰਕ ਬਣਾਉਣ ਦਾ ਫੈਸਲਾ ਕੀਤਾ।
ਕਲਪਨਾ (ਜਿਹੜੀ ਗੱਲ ਮਨ ਦੀਆਂ ਸੋਚਾਂ ਵਿੱਚ ਹੀ ਹੋਵੇ)- ਗਿਠਮੁਠੀਆ ਸਿਰਫ ਕਲਪਨਾ ਮਾਤਰ ਹੈ।
ਹਾਸਲ ਕਰਨਾ (ਪਾਪਤ ਕਰਨਾ)– ਅਸੀਂ ਸਕੂਲ ਵਿੱਚ ਗਿਆਨ ਹਾਸਲ ਕਰਨ ਜਾਂਦੇ ਹਾਂ।
ਰੱਬ ਨੂੰ ਪਿਆਰਾ ਹੋਣਾ (ਮਰ ਜਾਣਾ)- ਉਹ ਗੰਭੀਰ ਬਿਮਾਰੀ ਕਾਰਨ ਰੱਬ ਨੂੰ ਪਿਆਰਾ ਹੋ ਗਿਆ।
ਖਾਨਦਾਨ (ਪਰਿਵਾਰ ਦਾ ਪਿਛੋਕੜ)- ਮੇਰਾ ਦੋਸਤ ਚੰਗੇ ਖ਼ਾਨਦਾਨ ਨਾਲ਼ ਸੰਬੰਧ ਰੱਖਦਾ ਹੈ।
4. ਹੇਠ ਲਿਖੇ ਸਬਦ ਕਿਸ ਨੇ, ਕਿਸ ਨੂੰ ਕਹੇ :
(ੳ). “ਓ, ਬਈ ਓ! ਚਾਹ ਤਿਆਰ ਐ।”
ਰੁੱਖਾਂ ਹੇਠ ਬੈਠੇ ਬੇਦਿਆਂ ਵਿੱਚੋਂ ਕਿਸੇ ਨੇ ਖੂਹ ਪੁੱਟਣ ਵਾਲ਼ੇ ਬੈਦਿਆਂ ਨੂੰ ਕਹੇ।
(ਅ) “ਤਾਇਆ! ਤੂੰ ਵੇਖੇ ਨੇ, ਗਿਠਮੁਠੀਏ?”
ਸੁੱਚਾ ਸਿੰਘ ਨੇ ਬਾਬਾ ਕੇਹਰ ਸਿੰਘ ਨੂੰ ਕਹੇ।
(ੲ) “ਸੱਚ ਆਪ ਲੱਭਣਾ ਪੈਂਦੇ। ……… ਤੇ ਤੂੰ ਸੱਚ ਲੱਭ ਲਿਆ ਏ। ”
ਸੁੱਚਾ ਸਿੰਘ ਨੇ ਬੀਰੇ ਨੂੰ ਕਹੇ।