PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 5. ਬੀਰ-ਕਾਵਿ ਦਾ ਇਤਿਹਾਸ
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
12th punjabiAjay Khatkar (Punjabi Master)

5. ਬੀਰ-ਕਾਵਿ ਦਾ ਇਤਿਹਾਸ

Ajay Khatkar
3 Views
15 Min Read
Share
15 Min Read
SHARE

ਬੀਰ-ਕਾਵਿ

ਪ੍ਰਸ਼ਨ 1. ਪੰਜਾਬੀ ਬੀਰ-ਕਾਵਿ ਧਾਰਾ ਦੀਆਂ ਪ੍ਰਾਪਤੀਆਂ ਸੰਬੰਧੀ ਸੰਖੇਪ ਵਿੱਚ ਲਿਖੋ।

ਉੱਤਰ: ਪੰਜਾਬੀ ਬੀਰ-ਕਾਵਿ ਦੀ ਪਰੰਪਰਾ ਪੰਜਾਬੀ ਸਾਹਿਤ ਦੇ ਆਦਿ ਕਾਲ ਤੋਂ ਹੀ ਅਰੰਭ ਹੋਈ ਮਿਲ਼ਦੀ ਹੈ। ਪੂਰਵ ਨਾਨਕ ਕਾਲ ਵਿੱਚ ਮਿਲ਼ਦੀਆਂ ਧੁਨੀਆਂ ਦੀਆਂ ਵਾਰਾਂ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਇਨ੍ਹਾਂ ਵਾਰਾਂ ਵਿਚ ਬੀਰ-ਰਸ ਦੀ ਪ੍ਰਧਾਨਤਾ ਦੇਖੀ ਜਾ ਸਕਦੀ ਹੈ। ‘ਪੰਜਾਬ ਦੇ ਜੰਮੇ ਨੂੰ ਨਿੱਤ ਮੁਹਿਮਾਂ’ ਪ੍ਰਮਾਣ ਹੈ ਕਿ ਪੰਜਾਬੀਆਂ ਨੂੰ ਅਕਸਰ ਯੁੱਧਾਂ ਦਾ ਮੁਕਾਬਲਾ ਕਰਨਾ ਪੈਂਦਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਪੰਜਾਬੀ ਬੀਰ-ਕਾਵਿ ਧਾਰਾ ਦੀਆਂ ਪ੍ਰਾਪਤੀਆਂ ਅਥਵਾ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ ਜਾਵੇ; ਇਸਦੇ ਸੰਖੇਪ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਵੀ ਜ਼ਰੂਰੀ ਹੈ।

ਪ੍ਰਮੁੱਖ ਬੀਰ-ਰਸੀ ਰਚਨਾਵਾਂ : ਪੰਜਾਬੀ ਬੀਰ ਕਾਵਿ ਦੀ ਪਰੰਪਰਾ ਮੁੱਖ ਰੂਪ ਵਿਚ ਵਾਰ ਤੇ ਜੰਗਨਾਮੇ ਦੇ ਰੂਪ ਵਿਚ ਪ੍ਰਫੁਲਤ ਹੋਈ ਮਿਲ਼ਦੀ ਹੈ। ਪੂਰਵ ਨਾਨਕ ਕਾਲ ਵਿਚ ਮਿਲਦੀਆਂ ਧੁਨੀਆਂ ਦੀਆਂ ਵਾਰਾਂ ਦੇ ਲੇਖਕਾਂ ਬਾਰੇ ਸਾਨੂੰ ਪਤਾ ਨਹੀਂ। ਨਾਨਕ ਕਾਲ ਦੀ ਪ੍ਰਮੁੱਖ ਬੀਰ-ਰਸੀ ਕਾਵਿ-ਰਚਨਾ ‘ਚੰਡੀ ਦੀ ਵਾਰ’ ਹੈ ਜੋ ਪੰਜਾਬੀ ਵਾਰ-ਕਾਵਿ ਦੇ ਇਤਿਹਾਸ ਵਿੱਚ ਸਰਵੋਤਮ ਪ੍ਰਾਪਤੀ ਹੈ। ਇਹ ਰਚਨਾ ‘ਮਾਰਕੰਡੇ ਪੁਰਾਣ’ ਦੀ ਇਕ ਮਿਥਿਹਾਸਿਕ ਕਥਾ ਉੱਤੇ ਅਧਾਰਿਤ ਹੈ। ਇਸ ਰਚਨਾ ਵਿਚ ਨੇਕੀ ਦੀ ਬਦੀ ਉੱਤੇ ਜਿੱਤ ਦਰਸਾਈ ਗਈ ਹੈ। ਪਿਛਲੇ ਮੁਗ਼ਲ ਕਾਲ ਵਿਚ ਨਜਾਬਤ ਦੁਆਰਾ ਰਚੀ ‘ਨਾਦਰ ਸ਼ਾਹ ਦੀ ਵਾਰ’ ਵੀ ਵਰਣਨਯੋਗ ਕਿਰਤ ਹੈ ਜਿਸ ਵਿਚ ਨਾਦਰਸ਼ਾਹ ਦੇ ਭਾਰਤ ਉੱਤੇ ਹਮਲੇ ਦਾ ਜ਼ਿਕਰ ਮਿਲਦਾ ਹੈ। 18ਵੀਂ ਸਦੀ ਦੇ ਅੰਤ ਵਿਚ ਪੀਰ ਮੁਹੰਮਦ ਨੇ ‘ਚੱਠਿਆਂ ਦੀ ਵਾਰ’ ਦੀ ਰਚਨਾ ਕੀਤੀ। ਇਸ ਦਾ ਵਸਤੂ ਚੱਠੇ ਸਰਦਾਰ ਗ਼ੁਲਾਮ ਮੁਹੰਮਦ ਨਾਲ਼ ਸ਼ੁਕਰਚੱਕੀਏ ਸਰਦਾਰ ਮਹਾਂ ਸਿੰਘ ਦੀ ਲੜਾਈ ਹੈ ਜਿਸ ਵਿਚ ਜਿੱਤ ਮਹਾਂ ਸਿੰਘ ਨੂੰ ਪ੍ਰਾਪਤ ਹੁੰਦੀ ਹੈ । ਇਸ ਵਾਰ ਦੀ ਖ਼ੂਬੀ ਇਹ ਹੈ ਕਿ ਇਸ ਦਾ ਕਰਤਾ ਹੀ ਸ਼ਾਹ ਮੁਹੰਮਦ ਵਾਂਗ ਹਾਰੀ ਧਿਰ ਨਾਲ਼ ਸੰਬੰਧ ਤੇ ਹਮਦਰਦੀ ਰੱਖਦਾ ਹੈ।

ਬੀਰ-ਕਾਵਿ ਦੀ ਰਚਨਾ ਸਿੱਖ ਰਾਜ-ਕਾਲ ਵਿਚ ਵੀ ਜਾਰੀ ਰਹੀ । ਇਸ ਵਿਚ ਵਾਰਾਂ ਦੀ ਬਜਾਏ ਜੰਗਨਾਮੇ ਵਧੇਰੇ ਲਿਖੇ ਗਏ, ਜਿਨ੍ਹਾਂ ਵਿਚ ਕਾਦਰ ਯਾਰ ਰਚਿਤ ‘ਹਰੀ ਸਿੰਘ ਨਲਵਾ’, ਰਾਮ ਦਿਆਲ ਰਚਿਤ ‘ਜੰਗਨਾਮਾ ਸਰਦਾਰ ਹਰੀ ਸਿੰਘ’ ਅਤੇ ਨਿਹਾਲ ਸਿੰਘ ਰਚਿਤ ‘ਬੈਂਤਾਂ ਸ਼ੇਰ ਸਿੰਘ’,‘ਵਾਰ ਹਕੀਕਤ ਰਾਇ’ ਵਰਣਨ ਯੋਗ ਹਨ।

‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ਨੂੰ ਇਸ ਕਾਲ ਦਾ ਸ਼ਾਹਕਾਰ ਕਿਹਾ ਜਾ ਸਕਦਾ ਹੈ। ਇਹ ਸ਼ਾਹ ਮੁਹੰਮਦ ਦੀ ਰਚਨਾ ਹੈ। ਇਸ ਵਿਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਸਿੱਖ ਦਰਬਾਰ ਵਿਚ ਫੈਲੀ ਬੁਰਛਾਗਰਦੀ, ਸਿੱਖਾਂ ਦੀਆਂ ਅੰਗਰੇਜ਼ਾਂ ਨਾਲ਼ ਲੜਾਈਆਂ ਤੇ ਅੰਤ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਾਬਜ਼ ਹੋਣ ਦੀਆਂ ਘਟਨਾਵਾਂ ਨੂੰ ਬਿਆਨ ਕੀਤਾ ਹੈ। ਇਹ ਇਕ ਉਚ-ਪਾਏ ਦੀ ਰਚਨਾ ਹੈ। ਕਵਿਤਾ ਛੰਦਾਬੰਦੀ, ਬੋਲੀ, ਅਲੰਕਾਰ-ਸਿਰਜਣਾ ਅਤੇ ਸੰਜਮ ਦੇ ਪੱਖ ਤੋਂ ਉੱਤਮ ਹੈ। ਉਹ ਇਕ ਕੌਮੀ ਕਵੀ ਸੀ । ਉਹ ਲਿਖਦਾ ਹੈ:-

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤਰੀਂ ਜੋੜ ਵਿਛੋੜ ਸੁੱਟੇ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।

ਆਧੁਨਿਕ ਕਾਲ ਵਿਚ ਵੀ ਬੀਰ-ਰਸੀ ਕਾਵਿ-ਧਾਰਾ ਨਿਰੰਤਰ ਚਲਦੀ ਰਹੀ ਹੈ। ਇਸ ਕਾਲ ਵਿਚ ਵਾਰਾਂ ਦੇ ਰੂਪ ਵਿਚ ਉਪਜਿਆ ਬੀਰ-ਰਸੀ ਕਾਵਿ ਬੜਾ ਮਹੱਤਵਪੂਰਨ ਹੈ। ਇਹ ਕਲਾ ਦੇ ਪੱਖੋਂ ਉੱਤਮ ਹੈ। ਇਸ ਕਾਲ ਵਿਚ ਵਿਧਾਤਾ ਸਿੰਘ ਤੀਰ, ਰਾਮ ਨਰਾਇਣ ਸਿੰਘ ਦਰਦੀ, ਇੰਦਰਜੀਤ ਸਿੰਘ ਤੁਲਸੀ, ਪ੍ਰੋ: ਮੋਹਨ ਸਿੰਘ, ਹਜ਼ਾਰਾ ਸਿੰਘ ਗੁਰਦਾਸਪੁਰੀ, ਹਰਸਾ ਸਿੰਘ ਚਾਤਰ ਤੇ ਸੋਹਣ ਸਿੰਘ ਸੀਤਲ ਆਦਿ ਨੇ ਵਾਰ ਰਚਨਾ ਕੀਤੀ।

ਕੁੱਲ ਮਿਲਾ ਕੇ ਪੰਜਾਬੀ ਸਾਹਿਤ ਵਿਚ ਬੀਰ-ਕਾਵਿ ਪਰੰਪਰਾ ਇਸ ਦੇ ਆਦਿ ਕਾਲ (ਪੂਰਵ ਨਾਨਕ ਕਾਲ) ਤੋਂ ਹੀ ਆਰੰਭ ਹੋ ਗਈ ਸੀ। ਗੁਰੂ ਕਾਲ ਵਿਚ ‘ਚੰਡੀ ਦੀ ਵਾਰ’ ਦੀ ਰਚਨਾ ਨਾਲ਼ ਉਹ ਆਪਣੇ ਸਿਖ਼ਰ ਉੱਤੇ ਪੁੱਜੀ ਅਤੇ ਪਿਛਲੇ ਮੁਗ਼ਲ ਕਾਲ, ਸਿੱਖ ਰਾਜ-ਕਾਲ ਤੇ ਆਧੁਨਿਕ ਕਾਲ ਵਿਚ ਇਸ ਨੇ ਆਪਣੇ ਮਹੱਤਵ ਨੂੰ ਕਾਇਮ ਰੱਖਿਆ ਹੈ।

ਪ੍ਰਸ਼ਨ 2. ‘ਚੰਡੀ ਦੀ ਵਾਰ’ ਉੱਤੇ ਨੋਟ ਲਿਖੋ।

ਉੱਤਰ: ਪੰਜਾਬੀ ਬੀਰ-ਕਾਵਿ ਦਾ ਠੇਠ ਰੂਪ ਗੁਰੂ ਗੋਬਿੰਦ ਸਿੰਘ ਦੁਆਰਾ ਰਚੀ ‘ਚੰਡੀ ਦੀ ਵਾਰ’ ਹੈ। ‘ਚੰਡੀ ਦੀ ਵਾਰ’ ਪੰਜਾਬੀ ਸਾਹਿਤ ਦੀ ਪਹਿਲੀ ਬੀਰ-ਰਸੀ ਰਚਨਾ ਹੈ। ਇਸ ਵਾਰ ਵਿੱਚ ਗੁਰੂ ਗੋਬਿੰਦ ਸਿੰਘ ਨੇ ਤ੍ਰੇਤੇ ਯੁੱਗ ਦੀ ਇੱਕ ਮਿਥਿਹਾਸਿਕ ਕਥਾ ਨੂੰ ਆਧਾਰ ਬਣਾਇਆ ਹੈ। ਇਹ ਕਹਾਣੀ ਦੁਰਗਾ ਤੇ ਦੈਂਤਾਂ ਵਿੱਚ ਹੋਈਆਂ ਛੇ ਲੜਾਈਆਂ ’ਤੇ ਆਧਾਰਿਤ ਹੈ ਜੋ ਦੁਰਗਾ ਨੇ ਦੈਂਤਾਂ ਤੋਂ ਰਾਜ ਖੋਹ ਕੇ ਇਸ ਦੇ ਅਸਲੀ ਹੱਕਦਾਰ ਦੇਵਤਾ ਇੰਦਰ ਨੂੰ ਦੇਣ ਲਈ ਲੜੀਆਂ।

‘ਚੰਡੀ ਦੀ ਵਾਰ’ ਦੇ ਕੁੱਲ 55 ਬੰਦ ਹਨ। ਇਹਨਾਂ ਵਿੱਚੋਂ 54 ਪਉੜੀਆਂ ਹਨ ਤੇ ਇੱਕ ਦੋਹਿਰਾ। ‘ਚੰਡੀ ਦੀ ਵਾਰ’ ਦੀ ਵਿਸ਼ੇਸ਼ਤਾ ਦੋ ਕਾਰਨਾਂ ਕਰਕੇ ਹੈ: ਸਮਾਜਿਕ ਤੇ ਸਾਹਿਤਿਕ। ਇਸ ਦੀ ਸਮਾਜਿਕ ਵਿਸ਼ੇਸ਼ਤਾ ਗੁਰੂ ਸਾਹਿਬ ਦੇ ਸਮਕਾਲੀ ਸਮਾਜ ਦੇ ਪ੍ਰਸੰਗ ਵਿੱਚ ਹੈ। ਉਸ ਸਮੇਂ ਇੱਕ ਪਾਸੇ ਜਾਬਰ ਤੇ ਜ਼ਾਲਮ ਮੁਗ਼ਲੀਆ ਰਾਜ ਸੀ ਤੇ ਦੂਜੇ ਪਾਸੇ ਨਿਰਬਲ ਤੇ ਮਸੂਮ ਜਨਤਾ ਜੋ ਮੁਗ਼ਲੀਆ ਹਕੂਮਤ ਦੇ ਜ਼ੁਲਮਾਂ ਦਾ ਸ਼ਿਕਾਰ ਸੀ। ਇਸ ਵਾਰ ਦੀ ਰਚਨਾ ਪਿੱਛੇ ਗੁਰੂ ਗੋਬਿੰਦ ਸਿੰਘ ਦਾ ਇੱਕ ਵਿਸ਼ੇਸ਼ ਉਦੇਸ਼ ਸੀ, ਭਾਰਤ ਦੀ ਨਿਰਬਲ ਜਨਤਾ ਨੂੰ ਜ਼ੁਲਮ ਨਾਲ ਟੱਕਰ ਲੈਣ ਲਈ ਤਿਆਰ ਕਰਨਾ। ਇਸ ਲਈ ਸਾਰੀ ਵਾਰ ਵਿੱਚ ਯੁੱਧ ਲਈ ਉਤਸ਼ਾਹ, ਮਰ ਮਿਟਣ ਦੇ ਚਾਅ ਤੇ ਨਿਰਭੈਤਾ ਦੇ ਭਾਵਾਂ ਦਾ ਸੰਚਾਰ ਕੀਤਾ ਗਿਆ ਹੈ। ਯੁੱਧ ਦੇ ਮੈਦਾਨ ਦੇ ਦ੍ਰਿਸ਼ ਭੈ-ਭੀਤ ਨਹੀਂ ਕਰਦੇ ਸਗੋਂ ਇਸ ਵਾਰ ਨੂੰ ਪੜ੍ਹ-ਸੁਣ ਕੇ ਯੁੱਧ ਇੱਕ ਪਵਿੱਤਰ ਜਿਹੀ ਚੀਜ਼ ਲੱਗਣ ਲੱਗ ਪੈਂਦਾ ਹੈ। ਵਾਰ ਦੀ ਨਾਇਕਾ ਦਾ ਇੱਕ ਇਸਤਰੀ ਹੋਣਾ, ਪਾਠਕ-ਸਰੋਤੇ ਦੇ ਉਤਸ਼ਾਹ ਵਿੱਚ ਹੋਰ ਵਾਧਾ ਕਰਦਾ ਹੈ ਕਿਉਂਕਿ ਮੁਗ਼ਲ ਸਾਮਰਾਜ ਸਮੇਂ ਇਸਤਰੀ ਸਭ ਤੋਂ ਵੱਧ ਜ਼ੁਲਮ ਦਾ ਸ਼ਿਕਾਰ ਸੀ, ਇਸ ਲਈ ਦੁਰਗਾ ਨੂੰ ਸ਼ੇਰ ਦੀ ਸਵਾਰੀ ਕਰਦਿਆਂ ਤੇ ਲੜਦਿਆਂ ਦਿਖਾ ਕੇ ਗੁਰੂ ਸਾਹਿਬ ਨੇ ਨਿਰਬਲ ਵਰਗਾਂ ਨੂੰ ਉਤਸ਼ਾਹਿਤ ਕਰਨ ਦਾ ਜਤਨ ਕੀਤਾ। ਇਸੇ ਲਈ ਉਹਨਾਂ ਨੇ ਯੁੱਧ ਨੂੰ ਵੀ ਇੱਕ ਜਸ਼ਨ ਵਾਂਗ ਚਿਤਰਿਆ ਹੈ:

ਜੰਗ ਮੁਸਾਫਾ ਬੱਜਿਆ ਰਣ ਘੁਰੇ ਨਗਾਰੇ ਚਾਵਲੇ।

ਝੂਲਣ ਨੇਜੇ ਬੈਰਕਾਂ ਨੀਸਾਣਿ ਲਸਨਿ ਲਸਾਵਲੇ।

ਢੋਲ ਨਗਾਰੇ ਪਉਣ ਦੇ ਊਂਘਣ ਘਣ ਜਾਣ ਜਟਾਵਲੇ।

ਸਾਹਿਤਿਕ ਪੱਖੋਂ ‘ਚੰਡੀ ਦੀ ਵਾਰ’ ਦੇ ਬਰਾਬਰ ਦੀ ਇੱਕ ਵੀ ਹੋਰ ਰਚਨਾ ਪੰਜਾਬੀ ਸਾਹਿਤ ਵਿੱਚ ਨਹੀਂ ਲੱਭਦੀ। ਇਸ ਵਾਰ ਦੀ ਭਾਸ਼ਾ, ਇਸ ਦਾ ਛੰਦ-ਪ੍ਰਬੰਧ ਤੇ ਇਸ ਦਾ ਬਿਆਨ-ਢੰਗ ਸਮੁੱਚੀ ਵਾਰ ਨੂੰ ਮਹਾਨ ਰਚਨਾ ਬਣਾ ਦਿੰਦਾ ਹੈ। ਅਲੰਕਾਰਿਕ ਖ਼ੂਬੀਆਂ ਤੇ ਭਾਸ਼ਾ ਦੀ ਠੇਠਤਾ ਦੇ ਪੱਖੋਂ ਇਹ ਇੱਕ ਬੇਮਿਸਾਲ ਰਚਨਾ ਹੈ ਅਤੇ ਇਸ ਵਿੱਚ ਉਪਮਾ, ਰੂਪਕ ਤੇ ਅਤਿਕਥਨੀ ਅਲੰਕਾਰ ਦੀ ਭਰਪੂਰ ਵਰਤੋਂ ਹੋਈ ਹੈ। ਅਤਿਕਥਨੀ ਅਲੰਕਾਰ ਦੀ ਉਦਾਹਰਨ ਵੇਖੋ:

ਕੋਪਰ ਚੂਰ ਚਵਾਣੀ ਲੱਥੀ ਕਰਗ ਲੈ

ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ,

ਲੈਂਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ,

ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਿ ਕੈ।

ਯੁੱਧ ਦੇ ਦ੍ਰਿਸ਼ਾਂ ਨੂੰ ਤੇ ਦੇਵੀ ਦੇ ਵਾਰ ਨਾਲ਼ ਘਾਇਲ ਹੁੰਦੇ ਮਰਦ ਦੈਤਾਂ ਦੇ ਦ੍ਰਿਸ਼ਾਂ ਨੂੰ ਵਿਆਹ, ਖ਼ੁਸ਼ੀ ਤੇ ਮੌਜ ਦੇ ਰੂਪਕਾਂ ਰਾਹੀਂ ਦਰਸਾ ਕੇ ਯੁੱਧ ਦੀ ਭਿਆਨਕਤਾ ਨੂੰ ਵੀ ਘਟਾਇਆ ਗਿਆ ਹੈ ਤੇ ਯੁੱਧ ਨੂੰ ਇੱਕ ਕਰਮ ਵੀ ਸਿੱਧ ਕੀਤਾ ਗਿਆ ਹੈ:

ਡੁਬ ਰਤੂ ਨਾਲਹੁ ਨਿਕਲੀ ਬਰਛੀ ਦੁਧਾਰੀ

ਜਾਣ ਰਜਾਦੀ ਉਤਰੀ ਪੈਨ੍ਹ ਸੂਹੀ ਸਾਰੀ।

ਇਸ ਵਾਰ ਦਾ ਛੰਦ ਨਿਸ਼ਾਨੀ ਤੇ ਪਉੜੀ ਕਾਵਿ-ਰੂਪ ਹੈ ਅਤੇ ਇਸ ਵਿੱਚ ਪਉੜੀ ਦੇ ਵੱਖ-ਵੱਖ ਰੂਪਾਂ ਨੂੰ ਵਰਤਿਆ ਗਿਆ ਹੈ। ਵਿਸ਼ੇਸ਼ ਤੌਰ ’ਤੇ ਪਉੜੀ ਦੇ ਹੀ ਇੱਕ ਰੂਪ ਸਿਰਖੰਡੀ ਨੂੰ ਬੜੀ ਸਫ਼ਲਤਾ ਨਾਲ਼ ਵਰਤਿਆ ਗਿਆ ਹੈ:

ਦੇਵੀ ਦਸਤ ਨਚਾਈ ਸੀਹਣ ਸਾਰ ਦੀ।

ਪੇਟ ਮਲੰਦੇ ਲਾਈ ਮਹਿਖੇ ਦੈਂਤ ਨੂੰ

ਗੁਰਦੇ ਆਂਦਾਂ ਖਾਈ ਨਾਲੇ ਰੁਕੜੇ।

ਆਪਣੇ ਉਪਰੋਕਤ ਗੁਣਾਂ ਕਾਰਨ ‘ਚੰਡੀ ਦੀ ਵਾਰ’ ਸਮੁੱਚੇ ਪੰਜਾਬੀ ਬੀਰ-ਕਾਵਿ ਵਿੱਚ ਇੱਕ ਸਰਬੋਤਮ ਰਚਨਾ ਹੈ।

ਪ੍ਰਸ਼ਨ 3. ‘ਜੰਗਨਾਮਾ ਸ਼ਾਹ ਮੁਹੰਮਦ’ ਦੇ ਕਾਵਿਕ ਗੁਣਾਂ ਦਾ ਵਰਨਣ ਕਰਦੇ ਹੋਏ ਸੰਖੇਪ ਜਾਣਕਾਰੀ ਦਿਓ।

ਉੱਤਰ: ਸ਼ਾਹ ਮੁਹੰਮਦ ਦਾ ਜਨਮ 1782 ਈ. ਵਿੱਚ ਵਡਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਹ ਕੁਰੈਸ਼ੀ ਘਰਾਣੇ ਨਾਲ਼ ਸੰਬੰਧ ਰੱਖਦਾ ਸੀ। ਉਸ ਨੇ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਨੂੰ ਵਿਸ਼ਾ ਬਣਾ ਕੇ ਇੱਕ ਜੰਗਨਾਮਾ ਲਿਖਿਆ। ਇਹ ਰਚਨਾ ‘ਜੰਗ ਸਿੰਘਾਂ ਤੇ ਫ਼ਰੰਗੀਆਂ’, ‘ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ’, ‘ਵਾਰ ਸ਼ਾਹ ਮੁਹੰਮਦ’ ਤੇ ‘ਜੰਗਨਾਮਾ ਸ਼ਾਹ ਮੁਹੰਮਦ’ ਆਦਿ ਕਈ ਨਾਂਵਾਂ ਨਾਲ਼ ਪ੍ਰਸਿੱਧ ਹੈ।

ਇਹ ਰਚਨਾ ਇੱਕ ਜੰਗਨਾਮਾ ਹੈ ਕਿਉਂਕਿ ਇਸ ਵਿੱਚ ਦੋ ਧਿਰਾਂ ਦੀ ਲੜਾਈ ਦਾ ਕੇਵਲ ਬਿਆਨ ਹੈ। ਸ਼ਾਹ ਮੁਹੰਮਦ ਦੀ ਹਮਦਰਦੀ ਸਿੱਖਾਂ ਨਾਲ਼ ਹੈ ਤੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖਾਂ ਤੇ ਪੰਜਾਬੀਆਂ ਦਾ ਨਾਇਕ ਮੰਨਦਾ ਹੋਇਆ ਉਸ ਪ੍ਰਤਿ ਸ਼ਰਧਾਵਾਨ ਹੈ ਪਰ ਉਸ ਦੀ ਮੌਤ ਮਗਰੋਂ ਸਿੱਖ-ਰਾਜ ਦੇ ਵਾਰਸ ਆਪਸੀ ਫੁੱਟ ਤੇ ਘਟਦੀ ਫ਼ੌਜੀ ਸ਼ਕਤੀ ਕਾਰਨ ਇੱਕ ਹਾਰੀ ਹੋਈ ਕੌਮ ਦੇ ਨੁਮਾਇੰਦੇ ਬਣ ਕੇ ਰਹਿ ਗਏ। ਇਸ ਲਈ ਇਸ ਰਚਨਾ ਵਿੱਚ ਵਾਰ ਦੀਆਂ ਵਿਸ਼ੇਸ਼ਤਾਵਾਂ ਘੱਟ ਹਨ ਕਿਉਂਕਿ ਨਾ ਤਾਂ ਸਿੱਖ-ਫ਼ੌਜ ਜੇਤੂ ਹੈ ਤੇ ਨਾ ਹੀ ਪ੍ਰਸੰਸਾਯੋਗ। ਕੁਝ ਕੁ ਆਗੂ ਜਿਵੇਂ ਸ. ਸ਼ਾਮ ਸਿੰਘ ਅਟਾਰੀ ਆਦਿ ਜ਼ਰੂਰ ਜਾਨ-ਹੂਲਵੀਂ ਲੜਾਈ ਲੜੇ ਤੇ ਸ਼ਾਹ ਮੁਹੰਮਦ ਨੇ ਉਹਨਾਂ ਦੀ ਪ੍ਰਸੰਸਾ ਵੀ ਕੀਤੀ ਹੈ ਪਰ ਸਮੁੱਚੇ ਤੌਰ ’ਤੇ ਇਹ ਵਾਰ ਪੰਜਾਬੀਆਂ ਦੇ ਖੁੱਸ ਚੁੱਕੇ ਰਾਜ ਵਾਸਤੇ ਲਿਆ ਇੱਕ ਹਉਕਾ ਹੀ ਹੈ। ਸ਼ਾਹ ਮੁਹੰਮਦ ਨੇ ਸਿੱਖ ਫ਼ੌਜ ਨੂੰ ਕਈ ਥਾਂਈਂ ਲਾਹਨਤਾਂ ਵੀ ਪਾਈਆਂ ਹਨ:

ਸੁਖੀ ਵੱਸਦਾ ਸ਼ਹਿਰ ਲਾਹੌਰ ਸਾਰਾ ਸਗੋਂ ਕੁੰਜੀਆਂ ਹੱਥ ਫੜਾਇ ਆਏ।

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਇ ਆਇ।

ਪਰ ਸ਼ਾਹ ਮੁਹੰਮਦ ਇੱਕ ਦੇਸ-ਭਗਤ ਕਵੀ ਸੀ। ਉਸ ਨੇ ਹਿੰਦੂਆਂ-ਮੁਸਲਮਾਨਾਂ ਦੀ ਸਾਂਝ, ਪੰਜਾਬੀਆਂ ਦੀ ਬਹਾਦਰੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ਼ ਬੜੀ ਜ਼ੋਰਦਾਰ ਸ਼ਬਦਾਵਲੀ ਵਿੱਚ ਕੀਤੀ ਹੈ। ਅੰਗਰੇਜ਼ਾਂ ਨੂੰ ਉਹ ਪੰਜਾਬ ਦੀ ਏਕਤਾ ਦੇ ਸਿਰ ’ਤੇ ਖ਼ਤਰਾ ਸਮਝਦਾ ਹੋਇਆ ਲਿਖਦਾ ਹੈ:

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰ ਦੋਹਾਂ ਦੇ ਉੱਤੇ ਅਫ਼ਾਤ ਆਈ।

ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ,

ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।

ਸ਼ਾਹ ਮੁਹੰਮਦ ਦੀ ਇਤਿਹਾਸਿਕ ਸੂਝ ਵੀ ਬੜੀ ਕਮਾਲ ਦੀ ਹੈ। ਉਸਨੇ ਸਿੱਖ ਰਾਜ ਦੇ ਖ਼ਾਤਮੇ ਦਾ ਜ਼ੁੰਮੇਵਾਰ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਦੀ ਫੁੱਟ, ਡੋਗਰੇ ਭਰਾਵਾਂ ਦੀ ਗ਼ੱਦਾਰੀ, ਵਜ਼ੀਰਾਂ, ਅਹਿਲਕਾਰਾਂ ਦੇ ਲੋਭ ਤੇ ਫ਼ੌਜ ਦੀ ਬੁਰਛਾਗਰਦੀ ਨੂੰ ਠਹਿਰਾਇਆ ਹੈ ਜੋ ਕਿ ਇਤਿਹਾਸਿਕ ਤੌਰ ’ਤੇ ਠੀਕ ਹੈ।

ਕਾਵਿ-ਗੁਣ- ਇਹ ਰਚਨਾ ਬੈਂਤ ਛੰਦ ਵਿੱਚ ਲਿਖੀ ਗਈ ਹੈ। ਇਸੇ ਲਈ ਕਈ ਵਾਰੀ ਇਸ ਨੂੰ ਕਿੱਸਾ ਵੀ ਕਹਿ ਲਿਆ ਜਾਂਦਾ ਹੈ ਕਿਉਂਕਿ ਬੈਂਤ ਛੰਦ ਦੀ ਵਰਤੋਂ ਆਮ ਤੌਰ ’ਤੇ ਕਿੱਸੇ ਲਈ ਕੀਤੀ ਜਾਂਦੀ ਰਹੀ ਹੈ। ਸ਼ਾਹ ਮੁਹੰਮਦ ਦੀ ਬੋਲੀ ਕੇਂਦਰੀ ਪੰਜਾਬੀ ਹੈ ਤੇ ਅਜੋਕੀ ਬੋਲੀ ਦੇ ਵਧੇਰੇ ਨੇੜੇ ਹੈ। ਸ਼ਾਹ ਮੁਹੰਮਦ ਪੰਜਾਬੀ ਦਾ ਪਹਿਲਾ ਕਵੀ ਹੈ, ਜਿਸ ਨੇ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੰਜਾਬੀ ਕਵਿਤਾ ਵਿੱਚ ਲਿਆਂਦੇ, ਜਿਵੇਂ : ਪਲਟਨ, ਲਾਟ, ਕੌਂਸਲ, ਕੰਪਨੀ ਆਦਿ।

ਇਸ ਰਚਨਾ ਦਾ ਸਮੁੱਚਾ ਪ੍ਰਭਾਵ ਕਰੁਣਾਤਮਿਕ ਹੈ ਤੇ ਇਹ ਪੰਜਾਬੀ ਮਨਾਂ ਨੂੰ ਪ੍ਰਭਾਵਿਤ ਕਰਦੀ ਹੈ।

ਪ੍ਰਸ਼ਨ 4. ‘ਵਾਰ ਨਾਦਰਸ਼ਾਹ’ ਦੇ ਕਾਵਿਕ ਗੁਣਾਂ ਦਾ ਵਰਨਣ ਕਰਦੇ ਹੋਏ ਸੰਖੇਪ ਜਾਣਕਾਰੀ ਦਿਓ।

ਉੱਤਰ: ਵਾਰ ਨਾਦਰ ਸ਼ਾਹ ਨਜਾਬਤ ਦੀ ਲਿਖੀ ਹੋਈ ਹੈ। ਨਜ਼ਾਬਤ ਪਿੰਡ ਮਦੀਲਾ ਹਰਲਾਂ, ਜ਼ਿਲ੍ਹਾ ਸ਼ਾਹਪੁਰ ਦਾ ਵਸਨੀਕ ਸੀ। ਉਸ ਦਾ ਸਮਾਂ 19ਵੀਂ ਸਦੀ ਦਾ ਅਰੰਭ ਮੰਨਿਆ ਜਾਂਦਾ ਹੈ। ਇਸ ਵਾਰ ਨੂੰ ‘ਨਜਾਬਤ ਦੀ ਵਾਰ’ ਵੀ ਕਿਹਾ ਜਾਂਦਾ ਹੈ।

ਇਸ ਵਾਰ ਵਿੱਚ ਨਾਦਰ ਸ਼ਾਹ ਦੇ ਹਮਲੇ ਨੂੰ ਵਿਸ਼ਾ ਬਣਾਇਆ ਗਿਆ ਹੈ। ਨਾਦਰ ਸ਼ਾਹ ਨੇ ਪਿਛਲੇਰੇ ਮੁਗ਼ਲ-ਕਾਲ (1739 ਈ.) ਵਿੱਚ ਭਾਰਤ ’ਤੇ ਹਮਲਾ ਕੀਤਾ। ਦਿੱਲੀ ਦੇ ਤਖ਼ਤ ’ਤੇ ਉਸ ਸਮੇਂ ਮੁਹੰਮਦ ਸ਼ਾਹ ਰੰਗੀਲੇ ਦਾ ਰਾਜ ਸੀ। ਰੰਗੀਲਾ ਇੱਕ ਐਸ਼-ਪ੍ਰਸਤ ਬਾਦਸ਼ਾਹ ਸੀ। ਉਸ ਦੇ ਰਾਜ-ਕਾਲ ਦੌਰਾਨ ਦਿੱਲੀ-ਦਰਬਾਰ ਫੁੱਟ ਦਾ ਸ਼ਿਕਾਰ ਹੋ ਚੁੱਕਾ ਸੀ ਤੇ ਫ਼ੌਜੀ ਸ਼ਕਤੀ ਢਿੱਲੀ ਪੈ ਗਈ ਸੀ। ਅਜਿਹੇ ਨਾਜ਼ੁਕ ਸਮੇਂ ਨਾਦਰ ਸ਼ਾਹ ਨੇ ਭਾਰਤ ’ਤੇ ਹਮਲਾ ਕੀਤਾ। ਲੇਖਕ ਨੇ ਕਲ ਤੇ ਨਾਰਦ ਨਾਂ ਦੇ ਦੋ ਮਿਥਿਹਾਸਿਕ ਪਾਤਰ ਘੜ ਕੇ ਉਹਨਾਂ ਦੀ ਆਪਸੀ ਲੜਾਈ ਰਾਹੀਂ ਇਸ ਫੁੱਟ ਨੂੰ ਮੂਰਤੀਮਾਨ ਕੀਤਾ ਹੈ। ਕਲ ਨਾਰਦ ਨਾਲ਼ ਲੜ ਕੇ ਨਾਦਰ ਸ਼ਾਹ ਦੇ ਦਰਬਾਰ ਵਿੱਚ ਜਾਂਦੀ ਹੈ ਤੇ ਉਸ ਨੂੰ ਭਾਰਤ ’ਤੇ ਹਮਲਾ ਕਰਨ ਲਈ ਉਕਸਾਉਂਦੀ ਹੈ। ਇਸੇ ਤਰ੍ਹਾਂ ਨਾਰਦ ਮੁਹੰਮਦ ਸ਼ਾਹ ਰੰਗੀਲੇ ਨੂੰ ਭੜਕਾਉਂਦਾ ਹੈ। ਕਲ ਤੇ ਨਾਰਦ ਅਸਲ ਵਿੱਚ ਉਹਨਾਂ ਰਾਜਿਆਂ ਤੇ ਵਜ਼ੀਰਾਂ ਦੇ ਪ੍ਰਤੀਕ ਹਨ, ਜਿਨ੍ਹਾਂ ਨੇ ਆਪਣੇ ਸ੍ਵਾਰਥ ਲਈ ਸਾਰੇ ਭਾਰਤ ਨੂੰ ਜੰਗ ਦੇ ਮੂੰਹ ਵਿੱਚ ਧੱਕ ਦਿੱਤਾ। ਕਲ ਅਰਥਾਤ ਕਲੇਸ ਦੀ ਤਸਵੀਰ ਨਜਾਬਤ ਨੇ ਬੜੇ ਸੁੰਦਰ ਢੰਗ ਨਾਲ ਖਿੱਚੀ ਹੈ:

ਬਾਦਸ਼ਾਹ ਆਖੇ ਵਜ਼ੀਰ ਨੂੰ ਇੱਕ ਅਜਬ ਜ਼ਨਾਨੀ।

ਉਹ ਆਵੇ ਸਾਡੇ ਸਾਹਮਣੇ ਹਰ ਰੋਜ਼ ਮੁਦਾਮੀ।

ਉਹਦਾ ਸਿਰ ਖੁੱਲ੍ਹਾ ਦੰਦ ਦਰਾਜ਼ ਤੇ ਸਿਆਹ ਪੇਸ਼ਾਨੀ

ਉਹ ਆਦਮੀਆਂ ਦੀ ਰੱਤ ਮਿਝ ਮੰਗੇ ਮਿਜ਼ਮਾਨੀ।

ਇਹ ਮੰਨਿਆ ਜਾਂਦਾ ਹੈ ਕਿ ਨਜਾਬਤ ਦੀ ਵਾਰ ਆਪਣੇ ਅਧੂਰੇ ਰੂਪ ਵਿੱਚ ਪ੍ਰਾਪਤ ਹੋਈ ਹੈ। ਪ੍ਰਾਪਤ ਵਾਰ ਦੀਆਂ ਕੁੱਲ 86 ਪਉੜੀਆਂ ਹਨ ਤੇ ਇਸ ਵਿੱਚ ਦਿੱਲੀ ਦੇ ਭਿਆਨਕ ਕਤਲੇਆਮ ਦਾ ਕੋਈ ਜ਼ਿਕਰ ਨਹੀਂ। ਇਸ ਤੋਂ ਜਾਪਦਾ ਹੈ ਕਿ ਸ਼ਾਇਦ ਇਸ ਵਾਰ ਦਾ ਕੁਝ ਹਿੱਸਾ ਗੁੰਮ ਹੋ ਗਿਆ ਹੋਵੇ। ਉਂਞ ਨਜਾਬਤ ਨੂੰ ਵਾਰ-ਰਚਨਾ ਦੀ ਕਾਫ਼ੀ ਸੂਝ ਹੈ ਤੇ ਇਸ ਵਾਰ ਦੀ ਮਹਾਨਤਾ ਯੁੱਧ-ਵਰਨਣ ਦੀ ਦ੍ਰਿਸ਼ਟੀ ਤੋਂ ਹੈ। ਕਵੀ ਦਾ ਬਿਆਨ-ਢੰਗ ਰਸ-ਭਰਪੂਰ ਹੈ। ਨਾਦਰਸ਼ਾਹ ਦੀ ਫ਼ੌਜ ਦੇ ਜ਼ੁਲਮਾਂ ਦਾ ਵਰਨਣ ਉਸ ਨੇ ਬੜੇ ਕਰੁਣਾਮਈ ਢੰਗ ਨਾਲ਼ ਕੀਤਾ ਹੈ:

ਇੱਕ ਚੜ੍ਹੇ ਪਠਾਨ ਵਲਾਇਤੀ ਲਹੂ ਤਿਰਹਾਏ।

ਉਨ੍ਹਾਂ ਮਾਂਵਾਂ ਤੋਂ ਬੱਚੇ ਪਕੜ ਕੇ ਚੁੱਕ ਜ਼ਿਬ੍ਹਾ ਕਰਾਏ।

ਯੁੱਧ-ਭੂਮੀ ਦੇ ਦ੍ਰਿਸ਼, ਦੋਂਹਾਂ ਧਿਰਾਂ ਦੀ ਆਪਸੀ ਟੱਕਰ ਤੇ ਯੁੱਧ-ਵਰਨਣ ਲਈ ਵਰਤੀਆਂ ਉਪਮਾਵਾਂ ਤੇ ਅਲੰਕਾਰਾਂ ਦੀ ਮੌਲਿਕਤਾ ਕਾਰਨ ‘ਨਜਾਬਤ ਦੀ ਵਾਰ’ ਨੂੰ ‘ਚੰਡੀ ਦੀ ਵਾਰ’ ਤੋਂ ਦੂਜੇ ਨੰਬਰ ’ਤੇ ਰੱਖਿਆ ਜਾਂਦਾ ਹੈ। ਸਾਰੀ ਵਾਰ ਅਲੰਕਾਰਿਕ ਖ਼ੂਬੀਆਂ ਨਾਲ਼ ਭਰਪੂਰ ਹੈ:

ਦੋਹੀਂ ਦਲੀਂ ਮੁਕਾਬਲਾ ਰਣ ਸੂਰੇ ਗੜਕਣ।

ਚੜ੍ਹ ਤੋਪਾਂ ਗੱਡੀਂ ਢੁੱਕੀਆਂ ਲੱਖ ਸੰਗਲ ਖੜਕਣ।

ਉਹ ਦਾਗ਼ ਪਲੀਤੇ ਛੱਡੀਆਂ, ਵਾਂਗ ਬੱਦਲ ਕੜਕਣ।

ਜਿਉਂ ਦਰ ਖੁੱਲ੍ਹੇ ਦੋਜ਼ਖਾਂ ਮੂੰਹ ਭਾਹੀਂ ਭੜਕਣ।

ਵਾਰ ਦਾ ਛੰਦ ਨਿਸ਼ਾਨੀ, ਸਿਰਖੰਡੀ ਤੇ ਦਵਈਆ ਹੈ ਤੇ ਬੋਲੀ ਉਸ ਸਮੇਂ ਦੀ ਕੇਂਦਰੀ ਪੰਜਾਬੀ ਹੈ ਪਰ ਇੱਕ ਵਧੀਆ ਬੀਰ-ਰਸੀ ਰਚਨਾ ਹੋਣ ਦੇ ਬਾਵਜੂਦ ਇਹ ਵਾਰ ਪੰਜਾਬੀ ਲੋਕ-ਮਨਾਂ ਦਾ ਹਿੱਸਾ ਨਹੀਂ ਬਣ ਸਕੀ ਕਿਉਂਕਿ ਇਸ ਵਿਚਲਾ ਨਾਇਕ (ਨਾਦਰ ਸ਼ਾਹ) ਭਾਰਤੀ ਇਤਿਹਾਸ ਦਾ ਖਲਨਾਇਕ ਹੈ। ਕਿਸੇ ਵੀ ਦੇਸ ਜਾਂ ਕੌਮ ਦੀ ਬਰਬਾਦੀ ਕਰਨ ਵਾਲ਼ਾ ਮਨੁੱਖ ਭਾਵੇਂ ਕਿੰਨਾ ਵੀ ਬਹਾਦਰ ਕਿਉਂ ਨਾ ਹੋਵੇ, ਉਸ ਕੌਮ ਦਾ ਨਾਇਕ ਨਹੀਂ ਬਣ ਸਕਦਾ। ਇਹੀ ਕਾਰਨ ਹੈ ਕਿ ਨਜਾਬਤ ਦੀ ਵਾਰ ਨੂੰ ਲੋਕ-ਪ੍ਰਸਿੱਧੀ ਨਹੀਂ ਮਿਲ਼ ਸਕੀ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (40) Ajay Khatkar (Punjabi Master) (79) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (343) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਆਪਣੇ ਮਿੱਤਰ/ਸਹੇਲੀ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਲੈਣ ਲਈ ਪੱਤਰ।

April 28, 2026

10th ਸੂਫ਼ੀ ਕਾਵਿ 1. ਸ਼ੇਖ਼ ਫ਼ਰੀਦ ਜੀ

April 28, 2026

4. ਮਨੁੱਖ ਨਾਲ਼ ਮਨੁੱਖ ਦਾ ਮੇਲ਼ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ (ਗੁਰਬਖ਼ਸ਼ ਸਿੰਘ ਪ੍ਰੀਤਲੜੀ)

May 20, 2026

8th Punjabi lesson 14

July 12, 2022
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?