PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 7. ਮੇਰੇ ਬੱਚੇ ਮੇਰਾ ਮੁਹਾਂਦਰਾ (ਬਲਵੰਤ ਗਾਰਗੀ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
12th punjabiAjay Khatkar (Punjabi Master)

7. ਮੇਰੇ ਬੱਚੇ ਮੇਰਾ ਮੁਹਾਂਦਰਾ (ਬਲਵੰਤ ਗਾਰਗੀ)

12th punjabi Ajay Khatkar (Punjabi Master)
56 Views
No Comments
8 Min Read
Share
8 Min Read
SHARE

7. ਮੇਰੇ ਬੱਚੇ ਮੇਰਾ ਮੁਹਾਂਦਰਾ (ਬਲਵੰਤ ਗਾਰਗੀ)

ਅਭਿਆਸ

(ੳ) ਵਸਤੂਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ਆਪ-ਬੀਤੀਆਂ ਪੁਸਤਕ ਵਿੱਚ ਬਲਵੰਤ ਗਾਰਗੀ ਦਾ ਕਿਹੜਾ ਸ੍ਵੈਜੀਵਨੀ-ਅੰਸ਼ ਦਰਜ ਹੈ?

ਉੱਤਰ: ਮੇਰੇ ਬੱਚੇ ਮੇਰਾ ਮੁਹਾਂਦਰਾ।

ਪ੍ਰਸ਼ਨ 2. ‘ਮੇਰੇ ਬੱਚੇ ਮੇਰਾ ਮੁਹਾਂਦਰਾ’ ਪਾਠ ਵਿੱਚ ਵਿੱਚ ਜੱਨਤ ਦਾ ਕਿੰਨਵਾਂ ਜਨਮ-ਦਿਨ ਮਨਾਏ ਜਾਣ ਦਾ ਜ਼ਿਕਰ ਹੈ?

ਉੱਤਰ: ਤੀਜਾ ਜਨਮਦਿਨ।

ਪ੍ਰਸ਼ਨ 3. ਜੱਨਤ ਨੇ ਆਪਣੇ ਤੀਸਰੇ ਜਨਮ-ਦਿਨ ਮੌਕੇ ਕਿਹੜੀ ਪੁਸ਼ਾਕ ਪਹਿਨੀ ਹੋਈ ਸੀ?

ਉੱਤਰ: ਪਿਆਜ਼ੀ ਰੰਗ ਦੀ ਫ਼ਰਾਕ।

ਪ੍ਰਸ਼ਨ 4. ਰਾਤ ਨੂੰ ਜੱਨਤ ਅਤੇ ਮਨੂੰ ਲੇਖਕ ਦੇ ਸੱਜੇ ਪਾਸੇ ਸੌਂਣ ਲਈ ਲੜਾਈ ਕਰਦੇ ਸਨ । (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 5. ‘ਮਨੂੰ’ ਆਪਣੇ ਪਿਤਾ ਤੋਂ ‘ਲੂੰਬੜ ਤੇ ਕਾਂ’ ਵਾਲ਼ੀ ਕਹਾਣੀ ਸੁਣਦਾ ਸੀ। (ਸਹੀ/ਗ਼ਲਤ)

ਉੱਤਰ: ਗ਼ਲਤ।

ਖ਼ਾਲੀ ਸਥਾਨ ਭਰੋ:

ਪ੍ਰਸ਼ਨ 6. ਅਸੀਂ ਜੋੜਾ ਹੀ ਵੇਚਦੇ ਹਾਂ। ਇਕੱਲਾ ਤੋਤਾ……………. ਹੇ ਕੇ ਛੇਤੀ ਮਰ ਜਾਂਦਾ ਹੈ।

ਉੱਤਰ: ਉਦਾਸ।

ਪ੍ਰਸ਼ਨ 7. ਤੋਤੇ ਨੇ………….ਮਾਰੀ ਅਤੇ ਜੱਨਤ ਉੱਚੀ-ਉੱਚੀ ਰੋਣ ਲੱਗੀ।

ਉੱਤਰ: ਠੁੰਗ।

ਪ੍ਰਸ਼ਨ 8. ਮਰੀ ਹੋਈ ਤੋਤੀ ਨੂੰ ……………..ਦੇ ਦਰਖ਼ਤ ਥੱਲੇ ਦੱਬਿਆ ਗਿਆ।

ਉੱਤਰ: ਸਫ਼ੈਦੇ।

ਪ੍ਰਸ਼ਨ 9. ਬਲਵੰਤ ਗਾਰਗੀ ਅਤੇ ਉਸਦੀ ਪਤਨੀ ਆਪਣੇ ਬੱਚਿਆਂ ਨੂੰ……………….. ਪੜ੍ਹਾਉਣਾ ਚਾਹੁੰਦੀ ਸੀ।

(ੳ) ਅਮਰੀਕਾ ਵਿੱਚ (ਅ) ਹਿੰਦੁਸਤਾਨ ਵਿੱਚ (ੲ) ਆਸਟ੍ਰੇਲੀਆ ਵਿੱਚ (ਸ) ਇੰਗਲੈਂਡ ਵਿਚ

ਉੱਤਰ: ਅਮਰੀਕਾ ਵਿੱਚ।

ਪ੍ਰਸ਼ਨ 10. ਜੱਨਤ ਦੁਆਰਾ ਜਨਮ ਦਿਨ ਮੌਕੇ ਪਹਿਨਿਆ ਫ਼ਰਾਕ………………………..।

(ੳ) ਨਵਾਂ ਸੀ (ਅ) ਦੋ ਸਾਲ ਪੁਰਾਣਾ ਸੀ (ੲ) ਤੇਤੀ ਸਾਲ ਪੁਰਾਣਾ ਸੀ (ਸ) ਦੋ ਮਹੀਨੇ ਪੁਰਾਣਾ ਸੀ।

ਉੱਤਰ: ਤੇਤੀ ਸਾਲ ਪੁਰਾਣਾ ਸੀ।

(ਅ) ਦੱਸੋ:

ਪ੍ਰਸ਼ਨ 1. “ਜੀਨੀ ਦੀ ਛੋਹ ਨਰਸ ਵਾਂਗ ਸੀ, ਮੇਰੀ ਲੁਹਾਰ ਵਰਗੀ”। ਬਲਵੰਤ ਗਾਰਗੀ ਇਹ ਸ਼ਬਦ ਕਿਉਂ ਕਹਿੰਦਾ ਹੈ? ਸਪਸ਼ਟ ਕਰੋ।

ਉੱਤਰ: ਨਰਸ ਦੀ ਛੋਹ ਪਿਆਰ ਭਰੀ ਤੇ ਕੋਮਲ ਹੁੰਦੀ ਹੈ, ਪਰੰਤੂ ਲੁਹਾਰ ਜ਼ੋਰ-ਜ਼ੋਰ ਨਾਲ਼ ਵਦਾਣਾਂ ਦੀਆਂ ਸੱਟਾਂ ਮਾਰ ਕੇ ਲੋਹੇ ਨੂੰ ਕੁੱਟ-ਕੁੱਟ ਕੇ ਨਵਾਂ ਰੂਪ ਦਿੰਦਾ ਹੈ। ਗਾਰਗੀ ਆਪਣੀ ਪਤਨੀ ਜੀਨੀ ਦੀ ਛੋਹ ਨੂੰ ਨਰਸ ਵਰਗੀ ਇਸ ਕਰਕੇ ਕਹਿੰਦਾ ਹੈ, ਕਿਉਂਕਿ ਉਸ ਦੇ ਹੱਥਾਂ ਨਾਲ਼ ਵਾਰ-ਵਾਰ ਛੋਹ ਕੇ ਵੀ ਚੀਜ਼ ਰਤਾ ਖ਼ਰਾਬ ਨਹੀਂ ਸੀ ਹੁੰਦੀ। ਇਹ ਗੱਲ ਉਸ ਦੁਆਰਾ ਆਪਣੀ ਤਿੰਨ ਸਾਲ ਦੀ ਉਮਰ ਤੋਂ ਸੰਭਾਲੀ ਫ਼ਰਾਕ ਅਤੇ ਬਾਰਾਂ ਸਾਲ ਪਹਿਲਾਂ ਖ਼ਰੀਦੇ ਸੈਂਡਲਾਂ ਤੋਂ ਸਿੱਧ ਹੁੰਦੀ ਹੈ। ਦੋਵੇਂ ਚੀਜ਼ਾਂ ਅਜੇ ਤਕ ਨਵੀਆਂ ਦਿਸ ਰਹੀਆਂ ਸਨ। ਇਸ ਦੇ ਉਲਟ ਲੇਖਕ ਦੀ ਸੰਭਾਲ ਬਹੁਤ ਭੈੜੀ ਸੀ। ਉਸ ਦੁਆਰਾ ਪਾਏ ਜਾਂਦੇ ਬੂਟ ਛੇ ਮਹੀਨਿਆ ਵਿਚ ਹੀ ਚਿੱਬ-ਖੜਿਬੇ ਹੋ ਜਾਂਦੇ ਸਨ। ਉਸ ਦੀਆਂ ਕਮੀਜ਼ਾਂ ਮੋਢਿਆਂ ਤੋਂ ਉੱਧੜ ਜਾਂਦੀਆਂ ਸਨ ਤੇ ਜੇਬਾਂ ਵਿਚ ਮੋਰੀਆਂ ਹੋ ਜਾਂਦੀਆਂ ਸਨ। ਉਹ ਜਿਸ ਚੀਜ਼ ਨੂੰ ਵੀ ਹੱਥ ਲਾਉਂਦਾ ਸੀ, ਉਹ ਹੰਢਾਈ ਵਰਤੀ ਦਿਸਣ ਲਗ ਪੈਂਦੀ ਸੀ। ਆਪਣੀ ਪਤਨੀ ਦੇ ਸੁਭਾਅ ਦੇ ਮੁਕਾਬਲੇ ਆਪਣੇ ਸੁਭਾਅ ਨੂੰ ਰੱਖ ਕੇ ਹੀ ਲੇਖਕ ਉਪਰੋਕਤ ਸ਼ਬਦ ਕਹਿੰਦਾ ਹੈ।

ਪ੍ਰਸ਼ਨ 2. ਜੀਨੀ, ਮਨੂੰ ਤੇ ਜੱਨਤ ਨੂੰ ਅਮਰੀਕਾ ਵਿਚ ਕਿਉਂ ਨਹੀਂ ਸੀ ਪੜ੍ਹਾਉਣਾ ਚਾਹੁੰਦੀ?

ਉੱਤਰ- ਜੀਨੀ ਆਪਣੇ ਬੱਚਿਆਂ, ਮਨੂੰ ਤੇ ਜੱਨਤ ਨੂੰ ਅਮਰੀਕਾ ਵਿਚ ਇਸ ਕਰਕੇ ਨਹੀਂ ਸੀ ਪੜ੍ਹਾਉਣਾ ਚਾਹੁੰਦੀ, ਕਿਉਂਕਿ ਉਹ ਟਾਈਮ ਮੈਗ਼ਜ਼ੀਨ ਵਿਚ ਪੜ੍ਹਦੀ ਰਹਿੰਦੀ ਸੀ ਕਿ ਉੱਥੇ ਜ਼ੁਰਮ ਤੇ ਨਸ਼ੇ ਬਹੁਤ ਵਧ ਰਹੇ ਹਨ। ਉੱਥੇ ਹਰ ਪਾਸੇ ਐੱਲ. ਐੱਸ. ਡੀ. ਜਬਰੀ ਭਰਤੀ, ਬੰਦੂਕਾਂ ਤੇ ਪਸਤੌਲਾਂ ਦਾ ਸਹਿਮ ਪਸਰਿਆ ਹੋਇਆ ਹੈ। ਟੈਲੀਵਿਯਨ ਉੱਤੇ ਕਤਲ, ਖ਼ੂਨ ਤੇ ਮਾਰ-ਧਾੜ ਦੇ ਦ੍ਰਿਸ਼ ਦਿਖਾਏ ਜਾ ਰਹੇ ਹਨ। ਇਕ ਪ੍ਰੋਗਰਾਮ ਵਿਚ ਦਿਖਾਇਆ ਗਿਆ ਕਿ ਕਿਸੇ ਆਦਮੀ ਦੇ ਸਿਰ ਵਿਚ ਗੋਲੀ ਲੱਗੀ ਤੇ ਉਸ ਦੀ ਖੋਪਰੀ ਉੱਡ ਗਈ। ਸਕਰੀਨ ਉੱਤੇ ਖ਼ੂਨ ਦੇ ਛਿੱਟੇ ਦਿਖਾਈ ਦਿੱਤੇ, ਪਰ ਲੋਕ ਬੈਠੇ ਡਿਨਰ ਖਾਂਦੇ ਤੇ ਇਹ ਨਜ਼ਾਰਾ ਦੇਖਦੇ ਰਹੇ। ਜੀਨੀ ਨੂੰ ਡਰ ਸੀ ਕਿ ਨਸ਼ਿਆਂ ਤੇ ਲੋਕਾਂ ਦੇ ਘਰਾਂ ਵਿਚ ਪਹੁੰਚੇ ਮਾਰ-ਧਾੜ ਦੇ ਦ੍ਰਿਸ਼ ਉਸ ਦੇ ਬੱਚਿਆਂ ਦੇ ਮਨ ਅਤੇ ਚਰਿੱਤਰ ਉੱਤੇ ਬੁਰਾ ਅਸਰ ਪਾਉਣਗੇ। ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਹਿੰਦੁਸਤਾਨ ਵਿਚ ਹੀ ਪੜ੍ਹਾਉਣਾ ਚਾਹੁੰਦੀ ਸੀ।

ਪ੍ਰਸ਼ਨ 4. ਬਲਵੰਤ ਗਾਰਗੀ ਆਪਣੇ ਬੇਟੇ ਮਨੂੰ ਨੂੰ ‘ਗਿਠਮੁਠੀਆ ਬਲਵੰਤ’ ਕਿਉਂ ਕਹਿੰਦਾ ਹੈ?

ਉੱਤਰ- ਬਲਵੰਤ ਗਾਰਗੀ ਦੇ ਬੇਟੇ ਮਨੂੰ ਦੀ ਠੋਡੀ ਵਿਚ ਵੀ ਇਸੇ ਤਰ੍ਹਾਂ ਚਿੱਬ ਸੀ, ਜਿਸ ਤਰ੍ਹਾਂ (ਗਾਰਗੀ) ਦੀ ਆਪਣੀ ਠੋਡੀ ਵਿਚ ਸੀ। ਉਸ ਦੇ ਬੁੱਲ੍ਹ ਤੇ ਕੰਨ ਵੀ ਉਸੇ ਵਰਗੇ ਸਨ। ਉਹ ਤੁਰਦਾ ਵੀ ਉਸ ਵਾਂਗ ਹੀ ਸੀ। ਬੱਚਾ ਹੋਣ ਕਰਕੇ ਉਸਦਾ ਕੱਦ ਛੋਟਾ ਸੀ, ਪਰ ਉਸ ਦੀ ਸ਼ਕਲ-ਸੂਰਤ ਤੇ ਤੋਰ ਉਸ ਵਰਗੀ ਸੀ, ਇਸ ਕਰਕੇ ਉਹ ਉਸ ਨੂੰ ਇਕ ਗਿਠਮੁਠੀਆ ਬਲਵੰਤ ਜਾਪਦਾ ਸੀ। ਉਸ ਦਾ ਸੁਭਾਅ ਵੀ ਉਸੇ ਵਰਗਾ ਸੀ ਤੇ ਉਸ ਵਿਚ ਉਸ ਦੀ ਮਾਂ ਦਾ ਅੰਸ਼ ਬਹੁਤ ਘੱਟ ਸੀ।

ਪ੍ਰਸ਼ਨ 5. ਜੱਨਤ ਅਤੇ ਮਨੂੰ ਦੀ ਤੋਤੀ ਕਿਉਂ ਮਰ ਗਈ । ਉਸ ਨੂੰ ਦਫ਼ਨ ਕਰਨ ਦੀ ਰਸਮ ਵਿਚ ਕੌਣ-ਕੌਣ ਸ਼ਾਮਿਲ ਹੋਏ?

ਉੱਤਰ- ਜੱਨਤ ਅਤੇ ਮਨੂੰ ਦੀ ਤੋਤੀ ਨੂੰ ਤੋਤੇ ਨੇ ਡੂੰਗੇ ਮਾਰ-ਮਾਰ ਕੇ ਮਾਰ ਦਿੱਤਾ। ਲੇਖਕ ਨੇ ਉਸ ਨੂੰ ਪਿੰਜਰੇ ਤੋਂ ਬਾਹਰ ਕੱਢਿਆ। ਦੋਹਾਂ ਬੱਚਿਆਂ ਨੇ ਉਸ ਨੂੰ ਦਬਾਉਣ ਲਈ ਆਪਣੇ ਹੱਥਾਂ ਨਾਲ ਡੂੰਘਾ ਟੋਆ ਪੁੱਟਿਆ ਤੇ ਤੋਤੀ ਨੂੰ ਉਸ ਵਿਚ ਲਿਟਾ ਕੇ ਉੱਪਰ ਮਿੱਟੀ ਪਾ ਦਿੱਤੀ। ਉਸ ਦੇ ਦਫ਼ਨ ਕਰਨ ਦੀ ਰਸਮ ਵਿਚ ਲੇਖਕ, ਉਸ ਦੀ ਪਤਨੀ ਜੀਨੀ, ਉਨ੍ਹਾਂ ਦਾ ਬਾਵਰਚੀ ਤੇ ਆਇਆ ਸ਼ਾਮਿਲ ਹੋਏ।

ਪ੍ਰਸ਼ਨ 6. ਇਸ ਸ੍ਵੈ-ਜੀਵਨੀ ਅੰਸ਼ ਵਿਚ ਇਕ ਪਿਤਾ ਵਜੋਂ ਬਲਵੰਤ ਗਾਰਗੀ ਦੀ ਸ਼ਖ਼ਸੀਅਤ ਦੇ ਕਿਹੜੇ ਗੁਣ ਉੱਭਰ ਕੇ ਸਾਹਮਣੇ ਆਉਂਦੇ ਹਨ?

ਉੱਤਰ- ਜੱਨਤ ਅਤੇ ਮਨੂੰ ਬਲਵੰਤ ਗਾਰਗੀ ਦੇ ਦੋ ਬੱਚੇ ਹਨ । ਜੀਨੀ ਉਨ੍ਹਾਂ ਦੀ ਮਾਂ ਹੈ। ਇਕ ਪਿਤਾ ਵਜੋਂ ਗਾਰਗੀ ਦੀ ਸ਼ਖ਼ਸੀਅਤ ਦਾ ਜਿਹੜਾ ਪੱਖ ਮੁੱਖ ਤੌਰ ’ਤੇ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਉਸ ਦਾ ਆਪਣੇ ਬੱਚਿਆਂ ਲਈ ਪਿਆਰ ਹੈ। ਆਪਣੀ ਧੀ ਜੱਨਤ ਦਾ ਜਨਮਦਿਨ ਮਨਾਉਣਾ, ਦੋਹਾਂ ਬੱਚਿਆਂ ਨਾਲ਼ ਨਿੱਕੀਆਂ-ਨਿੱਕੀਆਂ ਖੇਡਾਂ ਖੇਡਣਾ, ਬੱਚਿਆਂ ਨੂੰ ਮਸਾਲਾ ਲਾ ਕੇ ਦਿਲਚਸਪੀ ਭਰੀਆਂ ਕਹਾਣੀਆਂ ਸੁਣਾਉਣਾ, ਉਨ੍ਹਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਤੋਤੇ ਲੈ ਕੇ ਦੇਣਾ ਤੇ ਫਿਰ ਬੱਚਿਆਂ ਨਾਲ਼ ਤੋਤੀ ਦੇ ਦਫ਼ਨ ਦੀ ਰਸਮ ਵਿਚ ਸ਼ਾਮਿਲ ਹੋਣਾ, ਉਸ ਦੇ ਦੋਹਾਂ ਬੱਚਿਆਂ ਲਈ ਅਥਾਹ ਪਿਆਰ ਦੇ ਸਬੂਤ ਹਨ। ਇਸ ਤੋਂ ਇਲਾਵਾ ਉਹ ਦੋਹਾਂ ਬੱਚਿਆਂ ਵਿਚ ਵਿਤਕਰਾ ਵੀ ਨਹੀਂ ਕਰਦਾ। ਉਂਞ ਉਸ ਨੂੰ ਇਹ ਗੱਲ ਮਾਣ ਵਾਲ਼ੀ ਲੱਗਦੀ ਹੈ ਕਿ ਮਨੂੰ ਦੀ ਸ਼ਕਲ-ਸੂਰਤ, ਤੌਰ ਤੇ ਸੁਭਾਅ ਉਸ ਨਾਲ਼ ਮਿਲ਼ਦਾ ਹੈ। ਉਹ ਆਪਣੇ ਬੱਚਿਆਂ ਦੀਆਂ ਖੇਡਾਂ ’ਤੇ ਦਿਲਚਸਪੀਆਂ ਵਿਚ ਪੂਰੀ ਤਰ੍ਹਾਂ ਹਿੱਸਾ ਲੈਂਦਾ ਹੈ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (40) Ajay Khatkar (Punjabi Master) (79) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (343) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

2. ਅਮਰੀਕਨ ਸੱਭਿਅਤਾ (ਡਾ. ਹਰਦਿੱਤ ਸਿੰਘ ਢਿੱਲੋਂ)

May 7, 2026

8th Punjabi lesson 8

July 12, 2022

ਪਾਠ-11 ਬਾਬਾ ਬੰਦਾ ਸਿੰਘ ਬਹਾਦਰ (ਲੇਖਕ-ਡਾ. ਕਰਨੈਲ ਸਿੰਘ ਸੋਮਲ) 7th Punjabi lesson 11

December 12, 2023

5. ਬੀਰ-ਕਾਵਿ ਦਾ ਇਤਿਹਾਸ

May 21, 2026
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?