3. ਲਾਲਾ ਬਿਹਾਰੀ ਲਾਲ ਪੁਰੀ 9th Punjabi

3.ਲਾਲਾ ਬਿਹਾਰੀ ਲਾਲ ਪੁਰੀ

(ੳ) ਸਮਯ ਦਾ ਅਰਘ

(ਅ) ਵੱਡਿਆਂ ਦਾ ਆਦਰ 

••• ਛੋਟੇ ਪ੍ਰਸ਼ਨ ਉੱਤਰ •••

ਪ੍ਰਸ਼ਨ 1. ‘ਸਮਯ ਦਾ ਅਰਘ’ ਤੋਂ ਕੀ ਭਾਵ ਹੈ? ਲੇਖਕ ਕਿਸ ਸਮੇਂ ਨੂੰ ਸਾਰਥਕ ਸਮਝਦਾ ਹੈ?

ਉੱਤਰ – ‘ਸਮਯ ਦਾ ਅਰਘ’ ਤੋਂ ਭਾਵ ਹੈ ‘ਸਮੇਂ ਦੀ ਕਦਰ’। ਲੇਖਕ ਮਨੁੱਖ ਦੁਆਰਾ ਹੰਢਾਏ ਗਏ ਅਜਿਹੇ ਸਮੇਂ ਨੂੰ ਹੀ ਸਾਰਥਕ ਸਮਝਦਾ ਹੈ, ਜਿਸ ਨੂੰ ਮਨੁੱਖ ਚੰਗੇ ਤੇ ਸ਼ੁਭ ਕੰਮਾਂ ਵਿੱਚ ਲਾਉਂਦਾ ਹੈ। ਚੰਗੇ ਕੰਮਾਂ ਵਿੱਚ ਲਾਇਆ ਗਿਆ ਸਮਾਂ ਹੀ ਮਨੁੱਖ ਦੀ ਅਸਲ ਉਮਰ ਮੰਨਿਆ ਜਾਂਦਾ ਹੈ।

ਪ੍ਰਸ਼ਨ 2. ਪੁੰਨ ਅਵਸਥਾ ਪਾਰ ਕਰਦੇ ਹੋਏ ਅਸੀਂ ਚਿਰੰਜੀਵ ਕਿਵੇਂ ਹੋ ਸਕਦੇ ਹਾਂ?

ਉੱਤਰ – ਪੁੰਨ ਅਵਸਥਾ ਨੂੰ ਪਾਰ ਕਰਦੇ ਹੋਏ ਸਾਨੂੰ ਹਰ ਹਫ਼ਤੇ, ਹਰ ਪਲ, ਹਰ ਘੜੀ ਅਤੇ ਹਰ ਦਿਨ ਲਗਾਤਾਰ ਅਜਿਹੀਆਂ ਕੋਸ਼ਸ਼ਾਂ ਕਰਨੀਆਂ ਚਾਹੀਦੀਆਂ ਹਨ ਕਿ ਸਾਡਾ ਸਮਾਂ ਵਿਅਰਥ ਨਾ ਜਾਵੇ। ਇਸ ਤਰ੍ਹਾਂ ਸਾਡਾ ਸਮਾਂ ਚੰਗੇ ਤੇ ਸੁਭ ਕੰਮਾਂ ਵਿੱਚ ਲੱਗਣ ਕਰਕੇ ਹੀ ਅਸੀਂ ਚਿਰੰਜੀਵ ਹੋ ਸਕਦੇ ਹਾਂ।

ਪ੍ਰਸ਼ਨ 3. ਪਾਠ ਵਿੱਚ ਕਿਹੜੇ-ਕਿਹੜੇ ਵਿਅਕਤੀਆਂ ਨੂੰ ਵੱਡੇ ਮੰਨਿਆ ਗਿਆ ਹੈ?

ਉੱਤਰ – ਪਾਠ ਵਿੱਚ ਵੱਡੇ ਕਈ ਪ੍ਰਕਾਰ ਦੇ ਮੰਨੇ ਗਏ ਹਨ ਜਿਵੇਂ:- ਸਾਕ ਵਿੱਚ ਵੱਡੇ, ਉਮਰ ਵਿੱਚ ਵੱਡੇ, ਵਿੱਦਿਆ ਵਿੱਚ ਵੱਡੇ, ਗੁਣ ਵਿੱਚ ਵੱਡੇ ਅਤੇ ਪਦਵੀ ਵਿੱਚ ਵੱਡੇ।

ਪ੍ਰਸ਼ਨ 4. ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ?

ਉੱਤਰ – ਜਦੋਂ ਕੋਈ ਆਪਣੇ ਤੋਂ ਵੱਡਾ ਰਾਹ ਵਿੱਚ ਮਿਲ਼ੇ, ਤਾਂ ਸਾਨੂੰ ਖੜ੍ਹੇ ਹੋ ਕੇ, ਸਿਰ ਝੁਕਾ ਕੇ ਅਤੇ ਹੱਥ ਜੋੜ ਕੇ ਪੈਰੀਂ ਪੈਣਾ ਜਾਂ ਮੱਥਾ ਟੇਕਣਾ ਚਾਹੀਦਾ ਹੈ। ਉਸ ਦੇ ਅੱਗੇ ਨਹੀਂ ਲੰਘਣਾ ਚਾਹੀਦਾ, ਸਗੋਂ ਉਸਦੇ ਮਗਰ-ਮਗਰ ਤੁਰਨਾ ਚਾਹੀਦਾ ਹੈ। ਜੇਕਰ ਉਸ ਤੋਂ ਅੱਗੇ ਲੰਘਣਾ ਹੋਵੇ, ਤਾਂ ਆਗਿਆ ਲੈਣੀ ਚਾਹੀਦੀ ਹੈ। ਵੱਡਿਆਂ ਦੇ ਸਾਹਮਣੇ ਸਾਨੂੰ ਖਿੜਖਿੜਾ ਕੇ ਨਹੀਂ ਹੱਸਣਾ ਚਾਹੀਦਾ ਅਤੇ ਨਿਰਲੱਜਤਾ ਭਰੀ ਤੇ ਕਠੋਰ ਬੋਲੀ ਨਹੀਂ ਬੋਲਣੀ ਚਾਹੀਦੀ।

••• ਵਸਤੂਨਿਸ਼ਠ ਪ੍ਰਸ਼ਨ •••

ਪ੍ਰਸ਼ਨ 1. ‘ਸਮਯ ਦਾ ਅਰਘ’ ਲੇਖ ਕਿਸ ਦੀ ਰਚਨਾ ਹੈ?

ਉੱਤਰ – ਲਾਲਾ ਬਿਹਾਰੀ ਲਾਲ ਪੁਰੀ ਦੀ।

ਪ੍ਰਸ਼ਨ 2. ‘ਸਮਯ ਦਾ ਅਰਘ’ ਤੋਂ ਕੀ ਭਾਵ ਹੈ?

ਉੱਤਰ – ਸਮੇਂ ਦੀ ਕਦਰ।

ਪ੍ਰਸ਼ਨ 3. ‘ਵੱਡਿਆਂ ਦਾ ਆਦਰ’ ਲੇਖ ਕਿਸ ਦੀ ਰਚਨਾ ਹੈ?

ਉੱਤਰ – ਲਾਲਾ ਬਿਹਾਰੀ ਲਾਲ ਪੁਰੀ ਦੀ।

ਪ੍ਰਸ਼ਨ 4. ਸਾਧੂ ਨੇ ਨਗਰ ਦੇ ਬਾਹਰ ਕੀ ਦੇਖਿਆ?

ਉੱਤਰ – ਸਮਾਧਾਂ।

ਪ੍ਰਸ਼ਨ 5. ਕਿੰਨੇ ਸਾਲ ਤੋਂ ਵੱਧ ਉਮਰ ਵਾਲ਼ੇ ਦੀ ਸਮਾਧ ਨਹੀਂ ਸੀ?

ਉੱਤਰ – ਪੰਜ ਸਾਲ ਤੋਂ।

ਪ੍ਰਸ਼ਨ 6. ਮਿੱਠਾ ਬੋਲਣਾ, ਸੁਨੇਹ ਅਤੇ ਹਿੱਤ ਨਾਲ਼ ਵਰਤਾਓ ਕਰਨ ਨੂੰ ਕੀ ਕਹਿੰਦੇ ਹਨ?

ਉੱਤਰ – ਆਦਰ।

ਪ੍ਰਸ਼ਨ 7. ਵੱਡੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

ਉੱਤਰ – ਕਈ ਪ੍ਰਕਾਰ ਦੇ।

ਪ੍ਰਸ਼ਨ 8. ਗੁਰੂ ਤੋਂ ਬਾਅਦ ਕੌਣ ਸਹਾਇਕ ਹੁੰਦਾ ਹੈ?

ਉੱਤਰ – ਵਿੱਦਿਆ।

ਪ੍ਰਸ਼ਨ 9. ਵੱਡਿਆਂ ਦੇ ਅੱਗੇ ਤੁਰਨਾ ਚਾਹੀਦਾ ਹੈ ਜਾਂ ਪਿੱਛੇ?

ਉੱਤਰ – ਪਿੱਛੇ।

ਪ੍ਰਸ਼ਨ 10. ਸਾਨੂੰ ਵੱਡਿਆਂ ਨਾਲ਼ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ?

ਉੱਤਰ – ਆਦਰ ਨਾਲ਼।

ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037

TAGGED:
Share This Article
Leave a Comment

Leave a Reply

Your email address will not be published. Required fields are marked *