PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
10th PunjabiLekh

ਜਵਾਹਰ ਲਾਲ ਨਹਿਰੂ Jawaharlal Nehru lekh in punjabi

dkdrmn
399 Views
4 Min Read
1
Share
4 Min Read
SHARE
Listen to this article

ਜਵਾਹਰ ਲਾਲ ਨਹਿਰੂ 

    • ਜਾਣ-ਪਛਾਣ – ਜਵਾਹਰ ਲਾਲ ਨਹਿਰੂ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਨਹਿਰੂ ਜੀ ਦੀ ਗਿਣਤੀ ਦੁਨੀਆ ਭਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿੱਚ ਕੀਤੀ ਜਾਂਦੀ ਹੈ। ਭਾਰਤ ਨੂੰ ਇਸ ਮਹਾਨ ਨੇਤਾ ਉੱਤੇ ਸਦਾ ਮਾਣ ਰਹੇਗਾ।
    • ਜਨਮ ਅਤੇ ਮਾਤਾ-ਪਿਤਾ – ਨਹਿਰੂ ਜੀ ਦਾ ਜਨਮ 14 ਨਵੰਬਰ, 1889 ਈ. ਨੂੰ ਪੰਡਤ ਮੋਤੀ ਲਾਲ ਜੀ ਦੇ ਘਰ ਅਲਾਹਾਬਾਦ ਵਿੱਚ ਹੋਇਆ। ਪੰਡਤ ਮੋਤੀ ਲਾਲ ਅਲਾਹਾਬਾਦ ਦੇ ਉੱਘੇ ਵਕੀਲ ਸਨ। ਨਹਿਰੂ ਜੀ ਦੀ ਮਾਤਾ ਦਾ ਨਾਂ ਸਰੂਪ ਰਾਣੀ ਸੀ।ਆਪ ਦਾ ਪਾਲਣ-ਪੋਸਣ ਬੜੇ ਹੀ ਸੁੱਖ-ਅਰਾਮ ਵਿੱਚ ਹੋਇਆ। ਮੁਢਲੀ ਪੜ੍ਹਾਈ ਘਰ ਵਿੱਚ ਪੜ੍ਹਾਉਣ ਆਉਂਦੇ ਟਿਊਟਰਾਂ ਰਾਹੀਂ ਹੋਈ। ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਚਲੇ ਗਏ। ਉੱਥੇ ਕੈਂਬਰਿਜ ਯੂਨੀਵਰਸਿਟੀ ਤੋਂ ਵਕਾਲਤ ਪਾਸ ਕਰਕੇ ਭਾਰਤ ਵਾਪਸ ਪਰਤ ਆਏ।
    • ਅਜ਼ਾਦੀ ਦੀ ਲੜਾਈ ਵਿੱਚ ਯੋਗਦਾਨ – ਉਹਨਾਂ ਦਿਨਾਂ ਵਿੱਚ ਦੇਸ ਦੀ ਅਜ਼ਾਦੀ ਲਈ ਕਈ ਲਹਿਰਾਂ ਚੱਲ ਰਹੀਆਂ ਸਨ। ਨਹਿਰੂ ਜੀ ਨੇ ਅਜ਼ਾਦੀ ਦੇ ਘੋਲ਼ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਜੀ ਨੂੰ ਮਿਲ਼ੇ। ਉਹ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਵੀ ਮਿਲ਼ੇ। ਆਪ ਉੱਤੇ ਉਹਨਾਂ ਦੋਂਹਾਂ ਦਾ ਬਹੁਤ ਪ੍ਰਭਾਵ ਪਿਆ। ਆਪ ਦਾ ਵਿਆਹ ਕਮਲਾ ਦੇਵੀ ਨਾਲ਼ ਹੋਇਆ। ਨਹਿਰੂ ਜੀ ਦੀ ਇਕਲੌਤੀ ਸੰਤਾਨ ਇੰਦਰਾ ਗਾਂਧੀ ਸਨ ਜੋ ਬਾਅਦ ਵਿੱਚ ਭਾਰਤ ਦੇ ਪਹਿਲੇ ਇਸਤਰੀ ਪ੍ਰਧਾਨ ਮੰਤਰੀ ਬਣੇ। ਜਵਾਹਰ ਲਾਲ ਨਹਿਰੂ ਜੀ ਨੂੰ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਨਹਿਰੂ ਜੀ ਕਈ ਵਾਰ ਜੇਲ੍ਹ ਗਏ। ਆਪ ਨੇ ਸੁਭਾਸ਼ ਚੰਦਰ ਬਸ ਨਾਲ਼ ਮਿਲ਼ ਕੇ ਪੂਰਨ ਸਵਰਾਜ ਲੀਗ ਵੀ ਬਣਾਈ। ਆਪ ਨੇ ਭਾਰਤ ਛੱਡੋ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਆਖ਼ਰ ਦੇਸ-ਭਗਤਾਂ ਦੀਆਂ ਕੁਰਬਾਨੀਆਂ ਸਦਕਾ 15 ਅਗਸਤ, 1947 ਨੂੰ ਭਾਰਤ ਅਜ਼ਾਦ ਹੋ ਗਿਆ। ਆਪ ਨੂੰ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਾਇਆ ਗਿਆ।
    • ਦੇਸ ਦੀ ਖ਼ੁਸ਼ਹਾਲੀ ਲਈ ਯੋਗਦਾਨ – ਜਵਾਹਰ ਲਾਲ ਨਹਿਰੂ ਜੀ ਨੇ ਪ੍ਰਧਾਨ ਮੰਤਰੀ ਦੇ ਪਦ ਨੂੰ ਬੜੀ ਯੋਗਤਾ ਨਾਲ਼ ਨਿਭਾਇਆ। ਨਹਿਰੂ ਜੀ ਨੇ ਭਾਰਤ ਦੀ ਉੱਨਤੀ ਲਈ ਬਹੁਤ ਕੰਮ ਕੀਤੇ ਅਤੇ ਦੇਸ ਨੂੰ ਖ਼ੁਸ਼ਹਾਲੀ ਦੇ ਰਾਹ ’ਤੇ ਤੋਰਿਆ। ਨਹਿਰੂ ਜੀ ਨੇ ਪੰਜ-ਸਾਲਾ ਯੋਜਨਾਵਾਂ ਬਣਾਈਆਂ। ਆਪ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਿਹਾ ਜਾਂਦਾ ਹੈ। ਆਪ ਨੇ ਸੰਸਾਰ-ਅਮਨ ਲਈ ਪੰਚ-ਸ਼ੀਲ ਦਾ ਸਿਧਾਂਤ ਬਣਾਇਆ।
    • ਬੱਚਿਆਂ ਨੂੰ ਪਿਆਰ ਕਰਨ ਵਾਲ਼ੇ – ਪੰਡਤ ਨਹਿਰੂ ਜੀ ਨੂੰ ਆਪਣੇ ਦੇਸ਼ ਦੇ ਲੋਕਾਂ ਨਾਲ਼ ਅਥਾਹ ਪਿਆਰ ਸੀ। ਉਹ ਬੱਚਿਆਂ ਅਤੇ ਫੁੱਲਾਂ ਨੂੰ ਅੰਤਾਂ ਦਾ ਪਿਆਰ ਕਰਦੇ ਸਨ। ਬੱਚੇ ਉਹਨਾਂ ਨੂੰ ‘ਚਾਚਾ ਨਹਿਰੂ’ ਕਹਿੰਦੇ ਸਨ। ਨਹਿਰੂ ਜੀ ਦਾ ਜਨਮ-ਦਿਨ ਬੱਚਿਆਂ ਦਾ ਦਿਨ (ਬਾਲ-ਦਿਵਸ) ਵਜੋਂ ਮਨਾਇਆ ਜਾਂਦਾ ਹੈ। ਭਾਰਤ ਦੇ ਹੀ ਨਹੀਂ ਸਗੋਂ ਹੋਰਨਾਂ ਦੇਸਾਂ ਦੇ ਬੱਚੇ ਵੀ ਚਾਚਾ ਨਹਿਰੂ ਨੂੰ ਪਿਆਰ ਕਰਦੇ ਸਨ।
    • ਇੱਕ ਹਰਮਨ-ਪਿਆਰੇ ਆਗੂ – ਨਹਿਰੂ ਜੀ ਇੱਕ ਸਫ਼ਲ ਨੀਤੀਵਾਨ, ਹਰਮਨ-ਪਿਆਰੇ ਆਗੂ ਅਤੇ ਦੇਸ ਦੇ ਦਰਦੀ ਸਨ। ਉਹ ਭਾਰਤ ਦੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਦੇ ਸਨ। ਉਹ ਉੱਤਮ ਕਿਸਮ ਦੇ ਲਿਖਾਰੀ ਵੀ ਸਨ। ਪਿਤਾ ਵੱਲੋਂ ਧੀ ਨੂੰ ਚਿੱਠੀਆਂ, ਆਤਮ-ਕਥਾ, ਭਾਰਤ ਦੀ ਲੱਭਤ ਅਤੇ ਹੋਰ ਬਹੁਤ ਸਾਰੀਆਂ ਲਿਖਤਾਂ ਪ੍ਰਸਿੱਧ ਹਨ। ਲੋਕਾਂ ਦਾ ਇਹ ਮਹਿਬੂਬ ਨੇਤਾ 27 ਮਈ, 1964 ਨੂੰ ਪਰਲੋਕ ਸਿਧਾਰ ਗਿਆ। ਉਹਨਾਂ ਦੀ ਮੌਤ ਨਾਲ਼ ਸਾਰੇ ਦੇਸ ਵਿੱਚ ਮਾਤਮ ਛਾ ਗਿਆ। ਉਹਨਾਂ ਦੇ ਅਨੇਕਾਂ ਗੁਣਾਂ ਕਾਰਨਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਹਨ।

ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਆਪਣੇ ਮਿੱਤਰ ਨੂੰ ਕਿਸੇ ਪ੍ਰੀਖਿਆ ਵਿੱਚ ਮੋਹਰੀ ਦਰਜਾ ਪ੍ਰਾਪਤ ਕਰਨ ’ਤੇ ਵਧਾਈ ਪੱਤਰ।

April 13, 2025

6th Punjabi lesson 24

August 13, 2022

ਅੱਖੀਂ ਡਿੱਠਾ ਮੇਲਾ Ankhi Thida Mela lekh in Pujabi

April 13, 2025

10th ਕਹਾਣੀ-ਭਾਗ 4. ਬੰਮ ਬਹਾਦਰ (ਕਹਾਣੀਕਾਰ – ਗੁਰਬਖ਼ਸ਼ ਸਿੰਘ)

April 17, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account