PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
8th Punjabi

8th Punjabi lesson 10

dkdrmn
551 Views
4 Min Read
Share
4 Min Read
SHARE
Listen to this article

ਪਾਠ-10 ਹਰਿਆਵਲ ਦੇ ਬੀਜ ਲੇਖਕ- ਕਰਨਲ ਜਸਬੀਰ ਭੁੱਲਰ
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਫ਼ਕੀਰ ਨੇ ਲੋਕਾਂ ਨੂੰ ਕੀ ਸਲਾਹ ਦਿੱਤੀ ਅਤੇ ਕਿਉਂ?
ਉੱਤਰ: ਲੋਕਾਂ ਨੂੰ ਅੰਨ੍ਹੇਵਾਹ ਰੁੱਖ ਵੱਢਦੇ ਹੋਏ ਵੇਖ ਕੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਤੁਸੀਂ ਉਜੜ ਜਾਓਗੇ ਕਿਉਂਕਿ ਰੁੱਖਾਂ ਦੇ ਵੱਢਣ ਨਾਲ ਧਰਤੀ ਤਪਦੇ ਮਾਰੂਥਲ ਵਿੱਚ ਬਦਲ ਜਾਵੇਗੀ।

(ਅ) ਲੋਕਾਂ ਵੱਲੋਂ ਰੁੱਖਾਂ ਦੀ ਅੰਨ੍ਹੇਵਾਹ ਕੀਤੀ ਕਟਾਈ ਦਾ ਕੀ ਨਤੀਜਾ ਨਿਕਲਿਆ?
ਉੱਤਰ: ਅੰਨ੍ਹੇਵਾਹ ਰੁੱਖ ਕੱਟਣ ਕਾਰਨ ਹੌਲੀ-ਹੌਲੀ ਜੰਗਲ ਮੁੱਕ ਗਏ। ਫੇਰ ਹੜ੍ਹ ਆਏ। ਹੜ੍ਹਾਂ ਦਾ ਪਾਣੀ ਸੋਖਣ ਲਈ ਰੁੱਖ ਨਾ ਹੋਣ ਕਰਕੇ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਅਤੇ ਪਾਣੀ ਉਪਜਾਊ ਮਿੱਟੀ ਨੂੰ ਰੋੜ੍ਹ ਕੇ ਲੈ ਗਿਆ। ਨਤੀਜੇ ਵੱਜੋਂ ਹਰਾ-ਭਰਾ ਦੇਸ਼ ਮਾਰੂਥਲ ਵਿੱਚ ਬਦਲ ਗਿਆ। ਤੇਜ਼ ਹਵਾਵਾਂ ਹਰ ਰੋਜ਼ ਚਲਦੀਆਂ ਤੇ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆਂ।

(ੲ) ਰੇਤਥਲ ਦੇ ਤੂਫ਼ਾਨ ਕਾਰਨ ਭੀਖੂ ਤੇ ਉਸ ਦੇ ਪਰਿਵਾਰ ਨਾਲ ਕੀ ਵਾਪਰਿਆ?
ਉੱਤਰ: ਰੇਤਥਲ ਦਾ ਤੂਫ਼ਾਨ ਬਹੁਤ ਤੇਜ਼ ਤੇ ਮਾਰੂ ਸੀ ਜੋ ਸਭ ਕੁਝ ਨਾਲ ‘ਉਡਾ ਲੈ ਗਿਆ। ਭੀਖੂ ਅਤੇ ਉਸ ਦੇ ਪਰਿਵਾਰ ਦੇ ਝੱਖੜ ਸਾਹਮਣੇ ਪੈਰ ਨਾ ਟਿਕੇ ਉਹ ਅੱਗੇ ਹੀ ਅੱਗੇ ਰੁੜਦੇ ਗਏ।

(ਸ) ਬਿਪਤਾ ਦੇ ਸਮੇਂ ਭੀਖੂ ‘ਤੇ ਉਸ ਦੇ ਪਰਿਵਾਰ ਲਈ ਰੁੱਖ ਕਿਵੇਂ ਸਹਾਈ ਹੋਇਆ?
ਉੱਤਰ: ਜਦੋਂ ਭੀਖੂ ਤੇ ਉਸ ਦਾ ਪਰਿਵਾਰ ਤੇਜ਼ ਝੱਖੜ ਵਿੱਚ ਅੱਗੇ ਹੀ ਅੱਗੇ ਰੁੜਦੇ ਜਾ ਰਹੇ ਸਨ। ਅਚਾਨਕ ਉਨ੍ਹਾਂ ਨੂੰ ਜਾਪਿਆ, ਕਿਸੇ ਨੇ ਬਾਹਾਂ ਫੈਲਾ ਦਿਤੀਆਂ ਹੋਣ। ਉਹ ਬਾਹਾਂ ਦੇ ਘੇਰੇ ਵਿੱਚ ਅਟਕ ਗਏ ਸਨ। ਝੱਖੜ ਰੁਕਣ ਤੇ ਜਦੋਂ ਹੋਸ਼ ਆਈ ਤਾਂ ਵੇਖਿਆ ਜਿਸ ਨੇ ਉਨ੍ਹਾਂ ਦੀ ਜਾਨ ਬਚਾਈ ਉਹ ਇੱਕ ਰੁੱਖ ਸੀ।

(ਹ) ਫ਼ਕੀਰ ਨੇ ਭੀਖੂ ਨੂੰ ਰੁੱਖ ਲਾਉਣ ਲਈ ਕਿਵੇਂ ਪ੍ਰੇਰਿਆ?
ਉੱਤਰ: ਭੀਖੂ ਦੁਆਰਾ ਰੁੱਖ ਨੂੰ ਰੁੰਡ-ਮੁੰਡ ਕੀਤੇ ਜਾਣ ਕਾਰਨ ਫ਼ਕੀਰ – ਬਹੁਤ ਉਦਾਸ ਹੋਇਆ ਤੇ ਬੋਲਿਆ ਕਿ ਉਹਨੇ ਹਮੇਸ਼ਾ ਰੁੱਖ ਵੱਢੇ ਨੇ ਕਦੇ ਰੁੱਖ ਲਾਏ ਨਹੀਂ। ਕੀ ਇਸ ਦੁਨੀਆਂ ਵਿੱਚੋਂ ਹਰਿਆਵਲ ਦੇ ਬੀਜ ਮੁਕ ਗਏ ਹਨ। ਉਹ ਉਸ ਦੇ ਘਰ ਉੱਤੇ ਉਜਾੜੇ ਦਾ ਪਰਛਾਵਾਂ ਵੇਖ  ਰਿਹਾ ਹੈ। ਇਹ ਸੁਣ ਕੇ ਘਰ ਦੇ ਜੀਅ ਬੇਚੈਨ ਹੋ ਗਏ। ਹੁਣ ਫ਼ਕੀਰ ਨੇ ਉਨ੍ਹਾਂ ਦੇ ਮਨ ਵਿੱਚ ਹਰਿਆਵਲ ਦੇ ਬੀਜ ਬੀਜ ਦਿੱਤੇ ਸਨ।

(ਕ) ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫ਼ਕੀਰ ਵਿਚਕਾਰ ਹੋਈ ਗੱਲਬਾਤ ਤੋਂ ਕੀ ਪ੍ਰੇਰਨਾ ਮਿਲੀ?
ਉੱਤਰ: ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫ਼ਕੀਰ ਵਿਚਕਾਰ ਹੋਈ ਗੱਲਬਾਤ ਤੋਂ ਇਹ ਪ੍ਰੇਰਣਾ ਮਿਲੀ ਕਿ ਸਾਨੂੰ ਰੁੱਖ ਵੱਢਣੇ ਹੀ ਨਹੀਂ ਚਾਹੀਦੇ, ਸਗੋਂ ਲਾਉਣੇ ਵੀ ਚਾਹੀਦੇ ਹਨ।

2. ਔਖੇ ਸ਼ਬਦਾਂ ਦੇ ਅਰਥ:
ਤੁਰਸ਼             :         ਗ਼ੁਸੈਲ਼, ਕ੍ਰੋਧੀ
ਰੇਤਥਲ, ਮਾਰੂਥਲ :         ਰੇਗਿਸਤਾਨ, ਰੇਤਲਾ ਇਲਾਕਾ
ਜ਼ਰਖ਼ੇਜ਼           :         ਉਪਜਾਊ
ਮਾਰੂ               :         ਮਾਰਨ ਵਾਲ਼ਾ, ਘਾਤਕ
ਸਾਹਵੇਂ             :         ਸਾਹਮਣੇ, ਮੂਹਰਲੇ ਪਾਸੇ
ਤੀਬਰ ਗਤੀ       :         ਤੇਜ਼ ਚਾਲ
ਸ੍ਰੋਤ               :         ਸੋਮਾ
ਢਾਰਾ              :         ਛੰਨ, ਛੱਪਰ
ਅਹੁੜੀ             :         ਸੁੱਝੀ, ਕੋਈ ਗੱਲ ਦਿਮਾਗ਼ ਨੂੰ ਫੁਰਨੀ
ਵਾ-ਵਰੋਲ਼ਾ         :         ਮਿੱਟੀ ਆਦਿ ਨਾਲ਼ ਭਰੀ ਗੋਲ਼-ਚੱਕਰ ਵਿੱਚ ਚੱਲਣ ਵਾਲ਼ੀ ਤੇਜ਼ ਹਵਾ
ਤਿੱਖੜ             :         ਤਿੱਖੀ, ਤੇਜ਼

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
1. ਵਰਾਛਾਂ ਖਿੜ ਜਾਣਗੀਆਂ (ਬਹੁਤ ਖ਼ੁਸ਼ ਹੋ ਜਾਣਾ)- ਗ਼ਰੀਬ ਰਾਮੇ ਨੂੰ ਸੜਕ ਤੋਂ 500 ਦਾ ਨੋਟ ਲੱਭਿਆ ਤਾਂ ਉਸ ਦੀਆਂ ਵਰਾਛਾਂ ਖਿੜ ਗਈਆਂ।
2. ਆਸਰਾ (ਸਹਾਰਾ)- ਰੁੱਖਾਂ ਉੱਤੇ ਬਹੁਤ ਸਾਰੇ ਪμਛੀਆਂ ਨੂੰ ਆਸਰਾ ਮਿਲ਼ਦਾ ਹੈ।
3. ਤੜਕਸਾਰ (ਸਵੇਰੇ)- ਅਸੀਂ ਹਰ ਰੋਜ਼ ਤੜਕਸਾਰ ਸੈਰ ਕਰਨ ਜਾਂਦੇ ਹਾਂ।
4. ਟੱਬਰ-ਟੀਹਰ (ਪਰਿਵਾਰ ਦੇ ਸਾਰੇ ਛੋਟੇ-ਵੱਡੇ ਜੀਅ)- ਕਰੋਨਾ ਮਹਾਂਮਾਰੀ ਕਾਰਨ ਪ੍ਰਦੇਸੀ ਲੋਕ ਆਪਣੇ ਟੱਬਰ-ਟੀਹਰ ਲੈ ਕੇ ਆਪਣੇ ਘਰਾਂ ਵੱਲ ਚੱਲ ਪਏ।
5. ਲੂ ਵਗਣਾ (ਗਰਮ ਹਵਾ ਦਾ ਚੱਲਣਾ)- ਜੇਠ-ਹਾੜ੍ਹ ਦੇ ਮਹੀਨਿਆਂ ਵਿੱਚ ਪμਜਾਬ ਵਿੱਚ ਗਰਮ ਲੂ ਵਗਦੀ ਹੈ।
6. ਰੋਣ-ਹਾਕਾ (ਰੋਣ ਵਾਲ਼ਾ)- ਜਦੋਂ ਸ਼ਾਮੂ ਦੀ ਚੋਰੀ ਫੜੀ ਗਈ ਤਾਂ ਉਹ ਰੋਣ-ਹਾਕਾ ਹੋ ਗਿਆ।
7. ਹਰਿਆਵਲ (ਹਰਾਪਣ)- ਹਰਿਆਵਲ ਲਈ ਸਾਰਿਆਂ ਨੂੰ ਮਿਲ਼ ਕੇ ਬੂਟੇ ਲਾਉਣੇ ਚਾਹੀਦੇ ਹਨ।

Download article as PDF
Share This Article
Facebook Twitter Whatsapp Whatsapp Telegram Copy Link Print
1 Review
  • Aish says:

    Very good

    Reply

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

10th ਕਹਾਣੀ-ਭਾਗ 4. ਬੰਮ ਬਹਾਦਰ (ਕਹਾਣੀਕਾਰ – ਗੁਰਬਖ਼ਸ਼ ਸਿੰਘ)

April 17, 2024

6th Punjabi lesson 20

August 13, 2022

ਦੂਰਦਰਸ਼ਨ ਦੇ ਡਾਇਰੈਕਟਰ ਨੂੰ ਪ੍ਰੋਗਰਾਮਾਂ ਨੂੰ ਚੰਗੇਰਾ ਬਣਾਉਣ ਸੰਬੰਧੀ ਪੱਤਰ।

April 13, 2025

1. ਭਾਈ ਵੀਰ ਸਿੰਘ (ਆਧੁਨਿਕ ਕਾਵਿ) 9th Pbi

July 8, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account