6th Punjabi lesson 13

ਪਾਠ 13 ਭਗਤ ਕਬੀਰ ਜੀ (ਜੀਵਨੀ) (ਲੇਖਕ – ਡਾ. ਜੇ. ਐੱਸ. ਗਰੇਵਾਲ)

ਪ੍ਰਸ਼ਨ 1. ਕਬੀਰ ਜੀ ਦੇ ਪੈਦਾ ਹੋਣ ਸਮੇਂ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ?
ਉੱਤਰ : ਉਸ ਸਮੇਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲ਼ਾ ਜੀਵਨ ਬਤੀਤ ਕਰਨਾ ਪੈਂਦਾ ਸੀ । ਇਨ੍ਹਾਂ ਨੂੰ ਪੜ੍ਹਾਈ-ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ ਅਤੇ ਨਾ ਹੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀ।

ਪ੍ਰਸ਼ਨ 2. ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਕਿਸ ਨੂੰ ਬਣਾਇਆ ਤੇ ਕਿਉਂ ?
ਉੱਤਰ : ਕਬੀਰ ਜੀ ਜਦੋਂ ਵੱਡੇ ਹੋਏ ਤਾਂ ਉਨ੍ਹਾਂ ਦੇ ਮਨ ਵਿੱਚ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਜਾਗੀ । ਉਹਨਾਂ ਦਿਨਾਂ ਵਿਚ ਕਾਸ਼ੀ ਵਿਚ ਪੰਡਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ । ਉਹ ਜਾਤ-ਪਾਤ ਨੂੰ ਖ਼ਤਮ ਕਰਨ ਦਾ ਪ੍ਰਚਾਰ ਵੀ ਕਰਦੇ ਸਨ । ਇਸ ਲਈ ਭਗਤ ਕਬੀਰ ਜੀ ਨੇ ਪੰਡਤ ਰਾਮਾਨੰਦ ਜੀ ਨੂੰ ਅਪਨਾ ਗੁਰੂ ਬਣਾ ਕੇ ਗਿਆਨ ਪ੍ਰਾਪਤ ਕਰਨ ਦਾ ਫ਼ੈਸਲਾ ਲਿਆ।

ਪ੍ਰਸ਼ਨ 3. ਕਬੀਰ ਜੀ ਅਨੁਸਾਰ ਸੂਰਮਾ ਕੌਣ ਹੈ ?
ਉੱਤਰ : ਆਪ ਅਨੁਸਾਰ ਚੰਗੇ ਅਸੂਲਾਂ ਤੇ ਦ੍ਰਿੜ੍ਹ ਰਹਿਣ ਵਾਲ਼ਾ ਹੀ ਅਸਲੀ  ਸੂਰਮਾ ਹੈ

ਪ੍ਰਸ਼ਨ 4. ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਕੀ ਸਿਖਿਆ ਦਿੱਤੀ ਹੈ ?
ਉੱਤਰ : ਭਗਤ ਕਬੀਰ ਜੀ ਦਾ ਲੋਕਾਂ ਨੂੰ ਇਹ ਉਪਦੇਸ਼ ਸੀ :
ਜਾਤ ਪਾਤ ਨਾ ਪੂਛਿ ਕਇ । ਹਰ ਕੋ ਭਜੈ ਸੋ ਹਰ ਕਾ ਹੋਇ ।
ਭਾਵ :- ਜਾਤ-ਪਾਤ ਨਾਲ਼ ਕੋਈ ਮਨੁੱਖ ਉੱਚਾ ਜਾਂ ਨੀਵਾਂ ਨਹੀਂ ਹੈ। ਜੋ ਵਿਅਕਤੀ ਪਰਮਾਤਮਾ ਦਾ ਨਾਮ ਲੈਂਦਾ ਹੈ, ਉਹ ਸਭ ਤੋਂ ਉੱਪਰ ਹੈ।

ਖ਼ਾਲੀ ਥਾਵਾਂ ਭਰੋ :
1) ਕਬੀਰ ਜੀ ਦੇ ਮਾਤਾ-ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ।
2) ਕਾਸ਼ੀ ਵਿਚ ਪੰਡਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ ।
3) ਉੱਠ ਭਾਈ ! ਰਾਮ ਕਹੁ ।
4) ਰਾਮਾਨੰਦ ਜੀ ਕਬੀਰ ਜੀ ਦੀ ਲਗਨ ਅਤੇ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ।
5) ਕਬੀਰ ਜੀ ਨੇ ਹਮੇਸ਼ਾ ਹੀ ਨੇਕੀ ਕਰਨੀ ਅਤੇ ਰੱਬ ਵਿਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ।

ਔਖੇ ਸ਼ਬਦਾਂ ਦੇ ਅਰਥ :
ਨਮੋਸ਼ੀ                 ਨਿਰਾਦਰੀ, ਬਦਨਾਮੀ, ਨਿੰਦਿਆ
ਲਾਲਸਾ               ਇੱਛਾ, ਚਾਹਤ, ਕਾਮਨਾ
ਅਨੋਖਾ                ਅਜੀਬ
ਲਗਨ                ਸ਼ੌਕ, ਰੁਚੀ, ਲਿਵ
ਸ਼ਰਧਾ                 ਭਰੋਸਾ, ਵਿਸ਼ਵਾਸ, ਵੱਡੇ ਦੇ ਪ੍ਰਤੀ ਮਨ ਵਿੱਚ ਪੈਦਾ ਹੋਣ ਵਾਲ਼ਾ ਆਦਰ
ਕਿਰਤ                 ਕੰਮ-ਕਾਜ, ਪੇਸ਼ਾ
ਦ੍ਰਿੜ                   ਪੱਕਾ
ਰਹਿਨੁਮਾਈ          ਰਸਤਾ ਦਿਖਾਉਣਾ

ਠੀਕ ਜਾਂ ਗ਼ਲਤ :
1) ਕਬੀਰ ਜੀ ਦੇ ਮਾਤਾ ਪਿਤਾ ਦੁਕਾਨਦਾਰ ਸਨ। (ਗ਼ਲਤ)
2) ਕਾਸ਼ੀ ਵਿਚ ਪੰਡਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ । (ਠੀਕ)
3) ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਾਗਿਰਦ ਕਹਿਣਾ ਸ਼ੁਰੂ ਕਰ ਦਿੱਤਾ। (ਠੀਕ)

ਵਾਕਾਂ ਵਿਚ ਵਰਤੋ :
1) ਗਿਆਨ (ਜਾਣਕਾਰੀ) ਪੁਸਤਕਾਂ ਗਿਆਨ ਦਾ ਭੰਡਾਰ ਹਨ।
2) ਸੂਰਮਾ (ਬਹਾਦਰ, ਦਲੇਰ) ਹਰੀ ਸਿੰਘ ਨਲੂਆ ਵਰਗਾ ਸੂਰਮਾ ਕਦੇ ਹੀ ਜਨਮ ਲੈਂਦਾ ਹੈ।
3) ਵਿਦਵਾਨ (ਗਿਆਨਵਾਨ ਵਿਅਕਤੀ) ਭਾਈ ਗੁਰਦਾਸ ਜੀ ਇਕ ਬਹੁਤ ਵੱਡੇ ਵਿਦਵਾਨ ਸਨ।
4) ਸ਼ਗਿਰਦ (ਸ਼ਿਸ਼, ਚੇਲਾ, ਸਿੱਖਿਆ ਲੈਣ ਵਾਲ਼ਾ) ਗੁਰੂ ਅਤੇ ਸ਼ਗਿਰਦ ਦਾ ਰਿਸ਼ਤਾ ਬਹੁਤ ਪਵਿੱਤਰ ਹੈ।
5) ਉਪਦੇਸ਼ (ਸਿੱਖਿਆ) ਸਾਨੂੰ ਅਧਿਆਪਕਾਂ ਦੇ ਉਪਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *