ਪਾਠ-10 ਕੀੜੀ (ਕਵਿਤਾ) (ਕਵੀ : ਸੁਰਜੀਤ ਸਿੰਘ ਮਰਜਾਰਾ) 6th Punjabi lesson 10

ਪਾਠ-10 ਕੀੜੀ (ਕਵਿਤਾ) (ਕਵੀ : ਸੁਰਜੀਤ ਸਿੰਘ ਮਰਜਾਰਾ)

ਪ੍ਰਸ਼ਨ 1. ਕੀੜੀ ਕਿਹੋ ਜਿਹੀ ਦਿਸਦੀ ਹੈ ?
ਉੱਤਰ : ਕੀੜੀ ਬਹੁਤ ਨਿੱਕੀ ਜਿਹੀ ਦਿਸਦੀ ਹੈ। ਉਸ ਉੱਤੇ ਨਾ ਤਾਂ ਮਾਸ ਅਤੇ ਨਾ ਹੀ ਖੱਲ ਦੇਖਦੀ ਹੈ।

ਪ੍ਰਸ਼ਨ 2. ਕੀੜੀ ਦੇ ਕੰਮ ਅਤੇ ਉਸ ਦੀ ਲਗਨ ਕਿਹੋ ਜਿਹੀ ਹੈ ?
ਉੱਤਰ : ਕੀੜੀ ਦੇ ਕੰਮ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਉਸ ਦੀ ਲਗਨ ਅਟੁੱਟ ਹੈ। ਉਹ ਲਗਾਤਾਰ ਤੁਰਦੀ ਰਹਿੰਦੀ ਹੈ ਅਤੇ ਕੰਮ ਵਿੱਚ ਰੁੱਝੀ ਰਹਿੰਦੀ ਹੈ।

ਪ੍ਰਸ਼ਨ 3. ਕੀੜੀਆਂ ਦਾ ਦਲ ਰਲ਼-ਮਿਲ਼ ਕੇ ਕਿਸ ਤਰ੍ਹਾਂ ਰਹਿੰਦਾ ਹੈ ?
ਉੱਤਰ : ਕੀੜੀਆਂ ਦਾ ਦਲ ਸਦਾ ਆਪਸ ਵਿਚ ਰਲ਼-ਮਿਲ਼ ਕੇ ਰਹਿੰਦਾ ਹੈ। ਉਹ ਮੁਸ਼ਕਿਲ ਵੇਲ਼ੇ ਇਕ ਦੂਜੇ ਦਾ ਸਹਾਰਾ ਬਣਦੀਆਂ ਹਨ।

ਪ੍ਰਸ਼ਨ 4. ਕੀੜੀਆਂ ਗੱਲਾਂ ਕਿਵੇਂ ਕਰਦੀਆਂ ਹਨ ?
ਉੱਤਰ : ਕੀੜੀਆਂ ਇਕ-ਦੂਜੀ ਦੇ ਮੂੰਹ ਨਾਲ਼ ਮੂੰਹ ਜੋੜ ਕੇ ਗੱਲਾਂ ਕਰਦੀਆਂ ਹਨ।

ਪ੍ਰਸ਼ਨ 5. ਕੀੜੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ : ਕੀੜੀ ਤੋਂ ਸਾਨੂੰ ਸਿਦਕ, ਲਗਨ ਅਤੇ ਮਿਹਨਤ ਨਾਲ਼ ਆਪਣੇ ਕੰਮ ਵਿਚ ਜੁਟੇ ਰਹਿਣ ਦੀ ਸਿੱਖਿਆ ਮਿਲਦੀ ਹੈ।

ਪ੍ਰਸ਼ਨ 6. ਕੀੜੀਆਂ ਆਪਸ ਵਿਚ ਕਿਵੇਂ ਰਹਿੰਦੀਆਂ ਹਨ ?
ਉੱਤਰ : ਕੀੜੀਆਂ ਸਦਾ ਆਪਸ ਵਿਚ ਰਲ਼-ਮਿਲ਼ ਕੇ ਰਹਿੰਦੀਆਂ ਹਨ।

ਪ੍ਰਸ਼ਨ 7. ਕਵੀ ਨੇ ‘ਕੀੜੀ’ ਕਵਿਤਾ ਵਿਚ ਕੀ ਸੰਦੇਸ਼ ਦਿੱਤਾ ਹੈ ?
ਉੱਤਰ : ਕਵੀ ਨੇ ‘ਕੀੜੀ’ ਕਵਿਤਾ ਵਿਚ ਇਹ ਸੰਦੇਸ਼ ਦਿੱਤਾ ਹੈ ਕਿ ਸਾਨੂੰ ਸਭ ਨੂੰ ਹਮੇਸ਼ਾਂ ਕੀਤੀਆਂ ਵਾਂਗ ਰਲ਼-ਮਿਲ਼ ਕੇ ਰਹਿਣਾ ਚਾਹੀਦਾ ਹੈ। ਸਿਦਕ, ਲਗਨ ਅਤੇ ਮਿਹਨਤ ਨਾਲ਼ ਆਪਣੇ ਕੰਮ ਵਿਚ ਲੱਗੇ ਚਾਹੀਦਾ ਹੈ।

2. ਵਾਕਾਂ ਵਿਚ ਵਰਤੋ :
ਤਨ (ਸਰੀਰ) ਕੀੜੀ ਦਾ ਤਨ ਨਿੱਕਾ ਜਿਹਾ ਹੁੰਦਾ ਹੈ, ਪਰ ਕੰਮ ਵੱਡੇ ਹੁੰਦੇ ਹਨ।
ਜੀਵਨ (ਜ਼ਿੰਦਗੀ) ਮਨੁੱਖੀ ਜੀਵਨ ਬਹੁਤ ਕੀਮਤੀ ਹੈ
ਧਰਤੀ (ਜਮੀਨ) ਸਾਡੀ ਧਰਤੀ ਗੋਲ ਹੈ।
ਕਰਾਰਾ (ਤਿੱਖਾ) ਕਈ ਵਿਅਕਤੀ ਕਰਾਰਾ ਭੋਜਨ ਪਸੰਦ ਕਰਦੇ ਹਨ।
ਭਰੋਸਾ (ਯਕੀਨ, ਵਿਸ਼ਵਾਸ) ਸਾਨੂੰ ਪ੍ਰਮਾਤਮਾ ਵਿਚ ਭਰੋਸਾ ਰੱਖਣਾ ਚਾਹੀਦਾ ਹੈ।

3. ਔਖੇ ਸ਼ਬਦਾਂ ਦੇ ਅਰਥ:
ਔਕੜ                       ਔਖ, ਬਿਪਤਾ, ਮੁਸ਼ਕਲ
ਹੁੰਗਾਰਾ                    ਗੱਲ ਦੇ ਜਵਾਬ ਵਿੱਚ ‘ਹਾਂ-ਹਾਂ’ ਜਾਂ ‘ਹੂੰ-ਹੂੰ’ ਕਰਨਾ, ਹਾਂ ਕਰਨਾ
ਸਾਹਸ                      ਹੌਂਸਲਾ, ਦਲੇਰੀ, ਹਿੰਮਤ
ਲਗਨ                       ਧੁਨ, ਸ਼ੌਕ, ਰੁਚੀ, ਲਿਵ
ਅਜੂਬਾ                      ਅਜੀਬ ਚੀਜ਼, ਅਨੋਖੀ ਗੱਲ
ਇਤਬਾਰ                   ਭਰੋਸਾ, ਯਕੀਨ, ਵਿਸ਼ਵਾਸ
ਸੁਰਜੀਤ                   ਜ਼ਿੰਦਾ, ਜਿਉਂਦਾ (ਪਰ ਕਵਿਤਾ ਵਿਚ ਇਸ ਤੋਂ ਭਾਵ ਸ਼ਾਇਰ ਦਾ ਉਪਨਾਮ ਹੈ

ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com

TAGGED:
Share This Article
Leave a Comment

Leave a Reply

Your email address will not be published. Required fields are marked *