5. ਪ੍ਰੋ. ਮੋਹਨ ਸਿੰਘ

ਪ੍ਰੋ. ਮੋਹਨ ਸਿੰਘ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਵਿੱਚ ਰੰਗ ਦੇ ਮਸਤ-ਮਲੰਗ ਹੋ ਕੇ,

ਲਾਈਏ ਤਾਰੀਆਂ ਅਸੀਂ ਝਨਾਂ ਅੰਦਰ,

ਵਿੱਚ ਜੰਗ ਦੇ ਤਲ਼ੀ ’ਤੇ ਜਾਨ ਧਰ ਕੇ,

ਲੜੀਏ ਅਸੀਂ ਤਲਵਾਰਾਂ ਦੀ ਛਾਂ ਅੰਦਰ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਪ੍ਰੋ. ਮੋਹਨ ਸਿੰਘ’ ਦੀ ਕਵਿਤਾ ‘ਸਿਪਾਹੀ ਦਾ ਦਿਲ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਸਿਪਾਹੀ ਦੇ ਦੇਸ ਪ੍ਰੇਮ ਅਤੇ ਕੁਰਬਾਨੀ ਦੀ ਭਾਵਨਾ ਨੂੰ ਜ਼ਾਹਿਰ ਕੀਤਾ ਹੈ।

ਵਿਆਖਿਆ: ਜੰਗ ’ਤੇ ਜਾਣ ਲੱਗਾ ਸਿਪਾਹੀ ਆਪਣੀ ਪਤਨੀ ਨੂੰ ਆਖ ਰਿਹਾ ਹੈ ਕਿ ਚੰਗੇ ਸਮਿਆਂ ਵਿੱਚ ਅਸੀਂ ਫੌਜੀ ਜਵਾਨ ਖ਼ੁਸ਼ੀਆਂ ਵਿੱਚ ਮਸਤ ਹੋ ਕੇ ਪੂਰਾ ਆਨੰਦ ਮਾਣਦੇ ਹਾਂ ਅਤੇ ਝਨਾਂ ਅੰਦਰ ਤਾਰੀਆਂ ਲਾਉਂਦੇ ਫਿਰਦੇ ਹਾਂ ਪਰ ਜਦੋਂ ਦੇਸ ’ਤੇ ਭਾਰੀ ਹੋਵੇ, ਕੋਈ ਦੁਸ਼ਮਣ ਦੇਸ ਵੱਲ ਮਾੜੀ ਨਜ਼ਰ ਰੱਖੇ ਤਾਂ ਅਸੀਂ ਆਪਣੀ ਜਾਨ ਦੀ ਪਰਵਾਹ ਕੀਤੇ ਬਗ਼ੈਰ ਤਲਵਾਰਾਂ ਦੀ ਛਾਂ ਹੇਠ ਲੜਨ ਵਿੱਚ ਮਾਣ ਮਹਿਸੂਸ ਵੀ ਕਰਦੇ ਹਾਂ।

2. ‘ਸਿਪਾਹੀ ਦਾ ਦਿਲ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਜੰਗ ’ਤੇ ਜਾਣ ਲੱਗਾ ਸਿਪਾਹੀ ਆਪਣੀ ਪਤਨੀ ਨੂੰ ਆਖ ਰਿਹਾ ਹੈ ਕਿ ਚੰਗੇ ਸਮਿਆਂ ਵਿੱਚ ਅਸੀਂ ਫੌਜੀ ਅਨੰਦ ਅਤੇ ਜੰਗ ਦੀ ਸਥਿਤੀ ਵਿੱਚ ਦੁਸ਼ਮਣ ਨੂੰ ਸਬਕ ਸਿਖਾਉਣ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ-ਬਰ-ਤਿਆਰ ਰਹਿੰਦੇ ਹਾਂ। ਮੌਤ ਉਹਨਾਂ ਨੂੰ ਡਰਾ ਨਹੀਂ ਸਕਦੀ। ਉਹ ਇੱਛਾ ਕਰਦਾ ਹੈ ਕਿ ਜੇਕਰ ਕਦੀ ਉਹ ਜੰਗ ਵਿੱਚ ਸ਼ਹੀਦ ਹੋ ਜਾਵੇ ਤਾਂ ਉਸਦਾ ਪੁੱਤਰ ਉਸਦੀ ਥਾਂ ਕੁਰਬਾਨੀ ਲਈ ਤਿਆਰ ਰਹੇ।

3. ਵਸਤੁਨਿਸ਼ਠ ਪ੍ਰਸ਼ਨ:

(ੳ) ‘ਸਿਪਾਹੀ ਦਾ ਦਿਲ’ ਕਵਿਤਾ ਅਨੁਸਾਰ ਕਿਸ ਦੇਸ ’ਤੇ ਭੀੜ ਬਣੀ ਹੋਈ ਹੈ?

ਉੱਤਰ: ਪੰਜਾਬ ’ਤੇ।

(ਅ) ਇਸ ਕਵਿਤਾ ਵਿੱਚ ਕਿਹੜੀਆਂ ਦੋ ਦੇਵੀਆਂ ਦਾ ਜ਼ਿਕਰ ਆਇਆ ਹੈ?

ਉੱਤਰ: ਤਲਵਾਰ ਅਤੇ ਨਾਰ।

(ੲ) ਇਸ ਕਵਿਤਾ ਵਿੱਚ ਪੰਜਾਬੀ ਨੌਜਵਾਨ ਦੀ ਕਿਹੜੀ ਭਾਵਨਾ ਨੂੰ ਪ੍ਰਗਟ ਕੀਤਾ ਗਿਆ ਹੈ?

ਉੱਤਰ: ਦੇਸ ਭਗਤੀ ਦੀ ਭਾਵਨਾ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

TAGGED:
Share This Article
Leave a Comment

Leave a Reply

Your email address will not be published. Required fields are marked *