18. ਮਨਜੀਤ ਇੰਦਰਾ

ਮਨਜੀਤ ਇੰਦਰਾ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਸਾਡੇ ਨੈਣਾਂ ਵਿੱਚ ਭਖਦੇ ਨੇ

ਰੋਹ ਦੇ ਚਿੰਗਾੜੇ

ਅਸੀਂ ਹਿੰਮਤਾਂ ਦੇ ਜਾਏ

ਸਾਡੇ ਪਰਬਤਾਂ ਦੇ ਜੇਰੇ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਮਨਜੀਤ ਇੰਦਰਾ’ ਦੀ ਕਵਿਤਾ ‘ਚੰਦਰ ਹਨੇਰੇ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਸੱਤਾ ਦੀ ਖੇਡ ਖੇਡਣ ਵਾਲ਼ਿਆਂ ਨੂੰ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਾ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਸੱਤਾ ਦੀ ਖੇਡ ਖੇਡਣ ਵਾਲ਼ਿਓ! ਤੁਸੀਂ ਜੋ ਵਰਤਾਰਾ ਦੇਸ ਵਿੱਚ ਵਰਤਾ ਰਹੇ ਹੋ ਉਸ ਨੂੰ ਦੇਖਕੇ ਸਾਡੀਆਂ ਅੱਖਾਂ ਵਿੱਚ ਰੋਹ ਦੇ ਚੰਗਿਆੜੇ ਭਖਦੇ ਹਨ। ਤੁਸੀਂ ਨਹੀਂ ਜਾਣਦੇ ਕਿ ਅਸੀਂ ਹਿੰਮਤਾਂ ਰੱਖਣ ਵਾਲ਼ਿਆਂ ਦੇ ਬੱਚੇ ਹਾਂ ਅਤੇ ਸਾਡੇ ਹੌਸਲੇ ਪਰਬਤਾਂ ਵਰਗੇ ਵਿਸ਼ਾਲ ਹਨ।

2. ‘ਚੰਦਰੇ ਹਨੇਰੇ‘ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਸੱਤਾ ਦੇ ਹੁਕਮਰਾਨਾਂ ਵੱਲੋਂ ਦੇਸ ਵਿੱਚ ਪੈਦਾ ਕੀਤਾ ਦਹਿਸ਼ਤ ਦਾ ਮਾਹੌਲ ਖ਼ਤਮ ਹੋਣਾ ਚਾਹੀਦਾ ਹੈ। ਕਿਉਂਕਿ ਦੇਸ ਦੇ ਨੌਜਵਾਨ ਸੁਤੰਤਰਤਾ ਦੇ ਲਈ ਲੜਨ ਵਾਲ਼ੇ ਤੇ ਖੁਸ਼ਹਾਲੀ ਦੇ ਇਛੁੱਕ ਹਨ। ਸੱਤਾ ਦੀ ਖੇਡ ਖੇਡਣ ਵਾਲ਼ੇ ਇਹ ਗੱਲ ਸਮਝ ਲੈਣ ਕਿ ਕਿਤੇ ਇਹ ਖੇਡ ਉਹਨਾਂ ਲਈ ਉਲਟੀ ਨਾ ਪੈ ਜਾਵੇ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਕਵਿਤਾ ‘ਚੰਦਰੇ ਹਨੇਰੇ’ ਵਿੱਚ ਕਵਿਤਰੀ ਕੀ-ਕੀ ਮੁੜਵਾਉਣਾ ਚਾਹੁੰਦੀ ਹੈ?

ਉੱਤਰ: ਆਪਣਾ ਸੂਰਜ ਅਤੇ ਚਾਨਣ।

(ਅ) ਕਵਿਤਾ ‘ਚੰਦਰੇ ਹਨੇਰੇ’ ਵਿੱਚ ਕਵਿਤਰੀ ਨੇ ‘ਨੈਣਾਂ’ ਤੇ ‘ਪਰਬਤਾਂ’ ਸ਼ਬਦਾਂ ਦੇ ਹਵਾਲੇ ਨਾਲ਼ ਪੰਜਾਬੀਆਂ ਦੇ ਸੁਭਾਅ ਦੀ ਕੀ ਸਿਫ਼ਤ ਕੀਤੀ ਹੈ?

ਉੱਤਰ: ਪੰਜਾਬੀ ਰੋਹ ਭਰੇ ਅਤੇ ਹੌਂਸਲੇ ਵਾਲ਼ੇ ਹੁੰਦੇ ਹਨ।

(ੲ) ਕਵਿਤਾ ‘ਚੰਦਰੇ ਹਨੇਰੇ‘ ਵਿੱਚ ਵਿਚਰਨ ਵਾਲ਼ਿਆਂ ਦੇ ਪੈਰਾਂ ਨਾਲ਼ ਕੀ ਬੰਨ੍ਹਿਆ ਹੋਇਆ ਹੈ?

ਉੱਤਰ: ਕਾਲ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *