20. ਜਸਵੰਤ ਦੀਦ

ਜਸਵੰਤ ਦੀਦ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਕੋਲ਼ ਖੜ੍ਹੀ ਮਾਂ ਦੀ ਭੁਬਕੀ ਉੱਠੀ ਹੈ

ਬਾਪੂ ਚੁੱਪ ਹੋ ਗਿਆ ਹੈ

ਜਾਂ ਸ਼ਾਇਦ……….

ਫ਼ੋਨ ਬੰਦ ਹੋ ਗਿਆ ਹੈ

ਅਵਾਜ਼ਾਂ ਬੰਦ ਫ਼ੋਨ ਅੰਦਰ ਉੜਦੀਆਂ ਨੇ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਜਸਵੰਤ ਦੀਦ’ ਦੀ ਕਵਿਤਾ ‘ਪਿੰਡੋਂ ਸੁਨੇਹਾ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਪਦਾਰਥਵਾਦੀ ਯੁੱਗ ਵਿੱਚ ਪਰਿਵਾਰਿਕ ਵਿਛੋੜੇ ਦੀ ਮਾਰ ਦਾ ਬਿਆਨ ਕੀਤਾ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਵਿਦੇਸ਼ ਵਸਦੇ ਪੁੱਤਰ ਨਾਲ਼ ਫ਼ੋਨ ਰਾਹੀਂ ਗੱਲ ਕਰਦੇ ਸਮੇਂ ਮਾਂ ਦੀ ਕੋਲ਼ ਖੜ੍ਹੀ ਮਾਂ ਦੀ ਭੁੱਬ ਨਿਕਲ਼ ਜਾਂਦੀ ਹੈ ਅਤੇ ਉਸਦੀ ਭੁੱਬ ਦੇਖ ਕੇ ਬਾਪੂ ਦੀ ਅਵਾਜ਼ ਵੀ ਦੱਬ ਜਾਂਦੀ ਹੈ ਬਾਹਰ ਨਹੀਂ ਨਿਕਲਦੀ, ਬਾਪ ਨੂੰ ਆਪਣਾ ਦੁੱਖ ਛੁਪਾਉਣ ਲਈ ਚੁੱਪ ਧਾਰਨੀ ਪੈਂਦੀ ਹੈ। ਜਦੋਂ ਕਿ ਦੂਜੇ ਪਾਸੇ ਫ਼ੋਨ ਸੁਣ ਰਿਹਾ ਪੁੱਤਰ ਇਹ ਸੋਚ ਲੈਂਦਾ ਹੈ ਕਿ ਸ਼ਾਇਦ ਫ਼ੋਨ ਕੱਟ ਗਿਆ ਹੋਵੇ ਜਾਂ ਬੰਦ ਹੋ ਗਿਆ ਹੋਵੇ। ਫ਼ੋਨ ਰੱਖਣ ਉਪਰੰਤ ਉਸਨੂੰ ਆਪਣੇ ਮਾਪਿਆਂ ਦੀਆਂ ਅਵਾਜ਼ਾਂ ਹਵਾ ਵਿੱਚ ਸੁਣਾਈ ਦਿੰਦੀਆਂ ਹਨ।

2. ‘ਪਿੰਡੋਂ ਸੁਨੇਹਾ’ ਕਵਿਤਾ ਦਾ ਕੇਂਦਰੀ ਭਾਵ ਲਿਖੋ।

ਉੱਤਰ: ਕੇਂਦਰੀ ਭਾਵ: ਇਸ ਪਦਾਰਥਵਾਦੀ ਦੌਰ ਅਤੇ ਤੇਜ਼ੀ ਦੇ ਰੁਝੇਵਿਆਂ ਭਰੇ ਮਾਹੌਲ ਵਿੱਚ ਪਦਾਰਥਕ ਲੋੜਾਂ ਦੀ ਭੁੱਖ ਪੂਰੀ ਕਰਨ ਦੀ ਦੌੜ ਵਿੱਚ ਬੱਚਿਆਂ ਨੂੰ ਮਾਪਿਆਂ ਦਾ ਅਤੇ ਮਾਪਿਆਂ ਨੂੰ ਬੱਚਿਆਂ ਤੋਂ ਦੂਰ ਰਹਿਣ ਦਾ ਸੰਤਾਪ ਹੰਢਾਉਣ ਲਈ ਮਜ਼ਬੂਰੀ ਦਾ ਅੱਕ ਚੱਬਣਾ ਪੈਂਦਾ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਕਵਿਤਾ ‘ਪਿੰਡੋਂ ਸੁਨੇਹਾ’ ਵਿੱਚ ਕਵੀ ਤੋਂ ਸਵਾਲ ਕੌਣ ਪੁੱਛਦਾ ਹੈ?

ਉੱਤਰ: ਉਸਦੀ ਚੁੱਪ।

(ਅ) ਕਵਿਤਾ ‘ਪਿੰਡੋਂ ਸੁਨੇਹਾ’ ਵਿੱਚ ਕਿਨ੍ਹਾਂ ਦੇ ਪੇਪਰਾਂ ਦਾ ਜ਼ਿਕਰ ਆਇਆ ਹੈ?

ਉੱਤਰ: ਬੱਚਿਆਂ ਦੇ।

(ੲ) ‘ਪਿੰਡੋਂ ਸੁਨੇਹਾ’ ਕਵਿਤਾ ਵਿੱਚ ਪੁੱਤ ਤੇ ਮਾਪਿਆਂ ਵਿਚਕਾਰ ਗੱਲ-ਬਾਤ ਕਿਹੜੇ ਮਾਧਿਅਮ ਰਾਹੀਂ ਹੁੰਦੀ ਹੈ?

ਉੱਤਰ: ਟੈਲੀਫ਼ੋਨ ਰਾਹੀਂ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *