ਡਾ. ਸਰਬਜੀਤ ਕੌਰ ਸੋਹਲ
ਅਭਿਆਸ
1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਅਰੋਕ ਅਜੂਨੀ
ਆਦਿ ਕਾਲ ਤੋਂ
ਅੰਤਹੀਣ ਤ੍ਰਿਕਾਲਾਂ ਤੱਕ
ਮਾਂ-ਬੋਲੀ ਕਦੀ ਨਹੀਂ ਭੁੱਲਣੀ
ਮੇਰੀ ਬੋਲੀ ਕਦੀ ਨਹੀਂ ਭੁੱਲਣੀ।
ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਸੰਤ ਰਾਮ ਉਦਾਸੀ’ ਦੀ ਕਵਿਤਾ ‘ਕੰਮੀਆਂ ਦਾ ਵਿਹੜਾ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵਿੱਤਰੀ ਨੇ ਸੱਭਿਅਤਾ ਵਿੱਚ ਮਾਂ-ਬੋਲੀ ਦੇ ਮਹੱਤਵ ਦਾ ਬਿਆਨ ਕੀਤਾ ਹੈ।
ਵਿਆਖਿਆ: ਕਵਿੱਤਰੀ ਅਨੁਸਾਰ ਮਾਂ-ਬੋਲੀ ਪੰਜਾਬੀ ਦਾ ਪ੍ਰਸਾਰ ਭੂਤ, ਵਰਤਮਾਨ ਅਤੇ ਭਵਿੱਖ ਭਾਵ ਤਿੰਨਾਂ ਹੀ ਕਾਲਾਂ ਵਿੱਚ ਹੋ ਰਿਹਾ ਹੈ। ਇਸ ਕਰਕੇ ਮਾਂ-ਬੋਲੀ ਨੂੰ ਵਿਸਾਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ। ਇਸਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।
2. ‘ਮਾਂ-ਬੋਲੀ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਕੇਂਦਰੀ ਭਾਵ: ਪੰਜਾਬੀ ਮਾਂ ਬੋਲੀ ਆਦਿ ਕਾਲ ਸਾਡੇ ਸੰਚਾਰ ਮਾਧਿਅਮ ਹੈ ਇਹ ਗੁਰੂ ਸਾਹਿਬਾਂ ਦੀ ਚੁਣੀ ਹੋਈ ਬੋਲੀ ਹੈ ਜਿਸ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਸਭ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਇਸ ਮਹਾਨ ਬੋਲੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
3. ਵਸਤੂਨਿਸ਼ਠ ਪ੍ਰਸ਼ਨ:
(ੳ) ਬੋਲੀ ਸਾਂਝਾਂ ਤੇ ਵਿਸ਼ਵਾਸਾਂ ਦਾ ਪੁਲ਼ ਕਿਵੇਂ ਉਸਾਰਦੀ ਹੈ?
ਉੱਤਰ: ਸੰਚਾਰ ਦਾ ਸਾਧਨ ਬਣ ਕੇ।
(ਅ) ਪੰਜਾਬੀ ਬੋਲੀ ‘ਗੁਰੂਆਂ ਦੀ ਵਰੋਸਾਈ ਹੈ’ ਤੋਂ ਕੀ ਭਾਵ ਹੈ?
ਉੱਤਰ: ਪੰਜਾਬੀ ਬੋਲੀ ਨੂੰ ਗੁਰੂ ਸਾਹਿਬਾਂ ਨੇ ਅਪਣਾਇਆ ਹੈ।
(ੲ) ਬੋਲੀ ਹਾਸ਼ੀਆਗ੍ਰਸਤ ਲੁਕਾਈ ਦਾ ਵੇਗ ਕਿਵੇਂ ਬਣਦੀ ਹੈ?
ਉੱਤਰ: ਰੋਹ ਦਾ ਪ੍ਰਗਟਾਵਾ ਬਣ ਕੇ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784