PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 12. ਮੁੜ੍ਹਕੇ ਦੀ ਖ਼ੁਸ਼ਬੋ (ਡਾ. ਸਰਦਾਰਾ ਸਿੰਘ ਜੌਹਲ਼)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
12th punjabiAjay Khatkar (Punjabi Master)

12. ਮੁੜ੍ਹਕੇ ਦੀ ਖ਼ੁਸ਼ਬੋ (ਡਾ. ਸਰਦਾਰਾ ਸਿੰਘ ਜੌਹਲ਼)

dkdrmn
2 Views
11 Min Read
Share
11 Min Read
SHARE

12. ਮੁੜ੍ਹਕੇ ਦੀ ਖ਼ੁਸ਼ਬੋ (ਡਾ. ਸਰਦਾਰਾ ਸਿੰਘ ਜੌਹਲ਼)

ਅਭਿਆਸ

(ੳ) ਵਸਤੂਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ਸ. ਸ. ਜੌਹਲ਼ ਰਚਿਤ ਕਿਹੜਾ ਸ੍ਵੈਜੀਵਨੀ-ਅੰਸ਼ ‘ਆਪਬੀਤੀਆਂ’ ਪੁਸਤਕ ਵਿੱਚ ਦਰਜ ਹੈ?

ਉੱਤਰ: ਮੁੜ੍ਹਕੇ ਦੀ ਖ਼ੁਸ਼ਬੋ।

ਪ੍ਰਸ਼ਨ 2. ਲੇਖਕ ਬਚਪਨ ਦੀ ਸਭ ਤੋਂ ਵੱਡੀ ਦੇਣ ਕਿਸ ਨੂੰ ਮੰਨਦਾ ਹੈ?

ਉੱਤਰ: ਅਣਥੱਕ ਮਿਹਨਤ।

ਪ੍ਰਸ਼ਨ 3. ਲੇਖਕ ਨੂੰ ਕਿਸ ਜਮਾਤ ਤੋਂ ਬਾਅਦ ਸਕੂਲੋਂ ਹਟਾ ਲਿਆ ਗਿਆ?

ਉੱਤਰ: ਅੱਠਵੀਂ ਜਮਾਤ (ਵਰਨੈਕੂਲਰ ਫਾਈਨਲ)।

ਪ੍ਰਸ਼ਨ 4. ਸ. ਸ. ਜੌਹਲ਼ ਨੇ ਬਚਪਨ ਸਾਂਝੇ ਪਰਿਵਾਰ ਵਿੱਚ ਰਹਿੰਦੀਆਂ ਗੁਜ਼ਾਰਿਆ। (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 5. ਲੇਖਕ ਦੇ ਤਾਇਆ ਜੀ ਸਖ਼ਤ ਤਬੀਅਤ ਦੇ ਸਨ। (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 6. ਸ. ਸ. ਜੌਹਲ਼ ਨੂੰ ਪੜ੍ਹਾਈ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਸੀ ਕਰਨਾ ਪੈਂਦਾ। (ਸਹੀ/ਗ਼ਲਤ)

ਉੱਤਰ: ਗ਼ਲਤ।

ਖ਼ਾਲੀ ਥਾਂ ਭਰੋ

ਪ੍ਰਸ਼ਨ 7. ਲੇਖਕ ਨੂੰ ਪੜ੍ਹਨੋਂ ਇਸ ਲਈ ਹਟਾ ਲਿਆ ਗਿਆ ਕਿਉਂਕਿ ਲੇਖਕ ਦੇ ਘਰ ਦੇ ਸਮਝਦੇ ਸਨ ਕਿ ਪੜ੍ਹ ਕੇ ਕਿਹੜਾ ਉਸ ਨੇ ………………….ਬਣ ਜਾਣਾ ਹੈ।

ਉੱਤਰ: ਪਟਵਾਰੀ।

ਪ੍ਰਸ਼ਨ 8. ਰੱਬਾ ਰੱਬਾ ਰਿਜਕ ਨਾ ਦੇਵੀਂ, ਮਾਂ …………………ਲਿਆਉਣ ਲਈ ਆਖੇਗੀ।

ਉੱਤਰ: ਲੱਕੜੀਆਂ।

ਪ੍ਰਸ਼ਨ 9. ਲੇਖਕ ਦੇ ਪਰਿਵਾਰ ਦੇ ਦੋ ਮੈਂਬਰ ਫੌਜ ਵਿੱਚ ਭਰਤੀ ਹੋਏ। ਉਹ ਸਨ……………

(ੳ) ਲੇਖਕ ਦੇ ਦੋ ਤਾਏ (ਅ) ਲੇਖਕ ਦੇ ਦੋ ਚਾਚੇ

(ੲ) ਲੇਖਕ ਦਾ ਪਿਤਾ ਅਤੇ ਚਾਚਾ (ਸ) ਲੇਖਕ ਦਾ ਇੱਕ ਤਾਇਆ ਤੇ ਇੱਕ ਚਾਚਾ

ਉੱਤਰ: ਲੇਖਕ ਦਾ ਇੱਕ ਤਾਇਆ ਤੇ ਇੱਕ ਚਾਚਾ।

ਪ੍ਰਸ਼ਨ 10. ਬਟਵਾਰੇ ਤੋਂ ਬਾਅਦ ਲੇਖਕ ਦੇ ਪਰਿਵਾਰ ਨੇ ਪੰਜਾਬ ਦੇ ਜ਼ਿਲ੍ਹੇ ਵਿੱਚ ਵਸੇਵਾ ਕੀਤਾ……………

(ੳ) ਪਟਿਆਲਾ ਜ਼ਿਲ੍ਹੇ ਵਿੱਚ (ਅ) ਅੰਮ੍ਰਿਤਸਰ ਜ਼ਿਲ੍ਹੇ ਵਿੱਚ (ੲ) ਜਲੰਧਰ ਜ਼ਿਲ੍ਹੇ ਵਿੱਚ (ਸ) ਸੰਗਰੂਰ ਜ਼ਿਲ੍ਹੇ ਵਿੱਚ

ਉੱਤਰ: ਜਲੰਧਰ ਜ਼ਿਲ੍ਹੇ ਵਿੱਚ।

(ਅ) ਦੱਸੋ:

ਪ੍ਰਸ਼ਨ 1. ‘ਮੁੜ੍ਹਕੇ ਦੀ ਖ਼ੁਸ਼ਬੋ’ ਸ੍ਵੈਜੀਵਨੀ-ਅੰਸ਼ ਵਿੱਚ ਲੇਖਕ ਨੇ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਕੀ ਦੱਸਿਆ ਹੈ? ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ‘ਮੁੜ੍ਹਕੇ ਦੀ ਖ਼ੁਸ਼ਬੋ’ ਸ੍ਵੈਜੀਵਨੀ-ਅੰਸ਼ ਵਿੱਚ ਲੇਖਕ ਨੇ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਦੱਸਦਾ ਹੋਇਆ ਕਹਿੰਦਾ ਹੈ ਕਿ ਉਸਦੇ ਪਿਤਾ ਜੀ ਦੇ ਦੋ ਵੱਡੇ ਭਰਾ ਜਿਹੜੇ ਅਕਾਲ ਚਲਾਣਾ ਕਰ ਚੁੱਕੇ ਹਨ ਅਤੇ ਇੱਕ ਛੋਟਾ, ਜੋ ਕੋਈ 93-94 ਸਾਲ ਦਾ ਅਤੇ ਉਸਦਾ ਬਾਪ ਜੋ 99 ਸਾਲ ਦਾ ਹੋਕੇ ਵੀ ਅੱਛੀ ਸਿਹਤ ਨਾਲ਼ ਜ਼ਿੰਦਗੀ ਮਾਣ ਰਿਹਾ ਸੀ। ਜਦ ਪੰਜਾਬ ਵਿੱਚ ਵੱਡੀ ਪਲੇਗ ਪਈ ਤਾਂ ਸਾਡੇ ਸਾਰੇ ਟੱਬਰ ’ਚੋਂ, ਜੋ ਕਾਫ਼ੀ ਵੱਡਾ ਸੀ, ਸਿਰਫ਼ ਇਹ ਚਾਰ ਭਰਾ ਤੇ ਇੱਕ ਉਹਨਾਂ ਦੀ ਭਤੀਜੀ ਬਚੀ ਸੀ। ਜਿਸਨੂੰ ਇਹਨਾਂ ਚਹੁੰਆਂ ਭਰਾਵਾਂ ਨੇ ਧੀ ਜਾਣ ਕੇ ਪਾਲ਼ਿਆ ਅਤੇ ਵਿਆਹਿਆ। ਛੋਟੀ ਉਮਰ ਵਿੱਚ ਹੀ ਉਹਨਾਂ ਦੇ ਬਾਪ ਨੂੰ ਅਲਾਟ ਹੋਏ ਦੋ ਮੁਰੱਬੇ ਹੱਥੋਂ ਜਾਂਦੇ ਲੱਗੇ। ਨਤੀਜੇ ਵਜੋਂ ਜ਼ਮੀਨ ਮਾਮਲੇ ਠੇਕੇ ’ਤੇ ਲੈਕੇ ਖੇਤੀ ਕਰਦੇ ਰਹੇ। ਲੇਖਕ ਦਾ ਇੱਕ ਤਾਇਆ ਅਤੇ ਚਾਚਾ ਤਾਂ ਫ਼ੌਜ ਵਿੱਚ ਭਰਤੀ ਹੋ ਗਏ ਅਤੇ ਬਾਪ ਅਤੇ ਵੱਡੇ ਤਾਇਆ ਜੀ ਪਿੰਡ ਖੇਤੀ ਕਰਦੇ ਰਹੇ। ਉਹ ਸਵੇਰੇ ਤੜਕੇ ਉੱਠ ਦੋਵੇਂ ਭਰਾ ਦੁਪਹਿਰ ਤੱਕ ਦੋ ਏਕੜ ਜ਼ਮੀਨ ਦੀ ਵਹਾਈ ਕਰਦੇ ਸਨ। ਪਿਤਾ ਜੀ ਦੁਪਹਿਰ ਨੂੰ ਹੋਰ ਕੰਮ ਕਰ ਲੌਢੇ ਵੇਲ਼ੇ ਫੇਰ ਹਲ਼ ਜੋੜ ਲੈਂਦੇ ਸਨ। ਏਨੀ ਮਿਹਨਤ ਦੇ ਬਾਵਜੂਦ ਵੀ ਸ਼ਾਮ ਨੂੰ ਘੋਲ਼-ਕੁਸ਼ਤੀ ਕਰਦੇ ਸਨ। ਦੋ ਫ਼ੌਜੀ ਭਰਾਵਾਂ ਦੇ ਪੈਸੇ ਬਾਹਰੋਂ ਵੀ ਆ ਜਾਂਦੇ ਸਨ। ਇਸ ਕਰਕੇ ਪਿੰਡ ਵਿੱਚ ਆਪਣੀ ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਚੰਗੀ ਪ੍ਰਤੀਤ ਬਣੀ ਹੋਈ ਸੀ। ਔਖੀ ਘੜੀ ਨੂੰ ਮਿਲ਼ ਕੇ ਕੱਟਣ ਦੇ ਨਤੀਜੇ ਕਾਰਨ ਤੀਜੀ ਪੁਸ਼ਤ ਤੱਕ ਵੀ ਉਹਨਾਂ ਦਾ ਸਾਂਝਾ ਟੱਬਰ ਸੀ। ਲੇਖਕ ਦੱਸਦਾ ਹੈ ਕਿ ਭਾਵੇਂ ਉਹ ਅਤੇ ਉਸਦੇ ਬੱਚੇ ਜੁਦਾ ਕਮਾਉਂਦੇ-ਖਾਂਦੇ ਹਨ ਅਤੇ ਲੇਖਕ ਦੇ ਚਾਚੇ ਦੇ ਲੜਕੇ ਇੰਗਲੈਂਡ ਵਿੱਚ ਆਪਣਾ ਘਰ ਚਲਾਉਂਦੇ ਹਨ ਫਿਰ ਵੀ ਉਹਨਾਂ ਦੀ ਜਾਇਦਾਦ ਹਾਲਾਂ ਤੱਕ ਵੰਡੀ ਹੋਈ ਨਹੀਂ। ਲੇਖਕ ਕਹਿੰਦਾ ਹੈ ਕਿ ਰਿਸ਼ਤੇ ਵਿੱਚ ਤਾਂ ਭਾਵੇਂ ਚਾਚੇ-ਤਾਏ ਦੇ ਪੁੱਤਰ ਹੀ ਹਾਂ, ਪਰ ਵਰਤਾਰੇ ਅਤੇ ਅਹਿਸਾਸ ਵਿੱਚ ਸਕੇ ਭਰਾ ਹੀ ਹਾਂ। ਲੜਦੇ ਵੀ ਹਾਂ ਤਾਂ ਸਕੇ ਭਰਾਵਾਂ ਵਾਂਗ। ਇੱਕ ਦੂਜੇ ਵਾਸਤੇ ਜਾਂ ਬੱਚਿਆਂ ਵਾਸਤੇ ਪੈਸਾ ਖ਼ਰਚ ਕੇ ਕਦੀ ਇਹ ਮਹਿਸੂਸ ਨਹੀਂ ਕੀਤਾ ਕਿ ਕਿਸੇ ਬੇਗ਼ਾਨੇ ਵਾਸਤੇ ਕੀਤਾ ਹੈ। ਵਿਆਹ-ਸ਼ਾਦੀਆਂ ਦੇ ਲੈਣ-ਦੇਣ ਵੀ ਸਾਂਝੇ ਤੌਰ ਤੇ ਹੀ ਕਰਦੇ ਹਾਂ।

ਪ੍ਰਸ਼ਨ 2. “ਬਚਪਨ ਵਿੱਚ ਹੀ ਲੇਖਕ ਦੀ ਸ਼ਖ਼ਸੀਅਤ ’ਤੇ ਮਿਹਨਤ ਦਾ ਰੰਗ ਚੜ੍ਹ ਗਿਆ ਸੀ।” ਕੀ ਤੁਸੀਂ ਇਸ ਕਥਨ ਨਾਲ਼ ਸਹਿਮਤ ਹੋ?

ਉੱਤਰ: ਬਿਲਕੁਲ, ਉਹਨਾਂ ਦੇ ਸ੍ਵੈਜੀਵਨੀ-ਅੰਸ਼ ਨੂੰ ਪੜ੍ਹ ਕੇ ਕੋਈ ਵੀ ਵਿਅਕਤੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਲੇਖਕ ਦੀ ਸਫਖਸੀਅਤ ’ਤੇ ਮਿਹਨਤ ਦਾ ਰੰਗ ਚੜ੍ਹ ਗਿਆ ਸੀ। ਲੇਖਕ ਦੇ ਦੱਸਣ ਅਨੁਸਾਰ ਜਦ ਉਸਨੇ ਅੱਠਵੀਂ ਜਮਾਤ (ਵਰਨੈਕੂਲਰ ਫ਼ਾਈਨਲ) ਪਾਸ ਕੀਤੀ ਤਾਂ ਉਸਨੂੰ ਦਸ ਰੁਪਏ ਮਹੀਨਾ ਦੋ ਸਾਲ ਵਾਸਤੇ ਵਜ਼ੀਫਾ ਮਿਲਣ ਦੇ ਬਾਵਜੂਦ ਮੈਨੂੰ ਪੜਨੋਂ ਹਟਾ ਲਿਆ ਗਿਆ। ਉਹਨਾਂ ਦਿਨਾਂ ਵਿੱਚ ਦਸ ਰੁਪਏ ਥੋੜ੍ਹੀ ਰਕਮ ਨਹੀਂ ਸੀ ਹੁੰਦੀ। ਇਸ ਵਿੱਚ ਸਕੂਲ ਦੀਆਂ ਫ਼ੀਸਾਂ ਅਤੇ ਹੋਸਟਲ ਵਿੱਚ ਖਾਣ-ਪੀਣ ਅਤੇ ਸਾਰੇ ਖ਼ਰਚੇ ਕਰ ਕੇ ਵੀ ਰੁਪਇਆ-ਦੋ ਰੁਪਏ ਬਚ ਜਾਂਦੇ ਸਨ। ਉਹ ਵੀ ਇਹ ਸੋਚ ਕੇ ਕਿ ਇਸਨੇ ਕਿਹੜਾ ਪੜ੍ਹ ਕੇ ਪਟਵਾਰੀ ਬਣ ਜਾਣਾ। ਸਕੂਲੋਂ ਹਟਾ ਕੇ ਉਸਨੂੰ ਖੇਤੀ ਵਿੱਚ ਦਬੱਲਿਆ ਗਿਆ। ਉਹ ਆਪਣੇ ਪਿਤਾ ਜੀ ਨਾਲ਼ ਪੂਰਾ ਪੂਰਾ ਜੋਤਾ ਹਲ਼ਾਂ ਦਾ ਲਾਉਂਦਾ। ਤੜਕੇ ਦੋ ਵਜੇ ਉੱਠ ਕੇ, ਲੇਖਕ ਦਾ ਬਾਪ ਅਗਲੇ ਹਲ਼ ਤੇ ਲੇਖਕ ਪਿਛਲੇ ਹਲ਼, ਦੋ ਏਕੜ ਜ਼ਮੀਨ ਦੁਪਹਿਰ ਤੋਂ ਪਹਿਲੋਂ ਵਾਹ ਕੇ ਹੀ ਸਾਹ ਲੈਂਦੇ। ਜਿਸ ਦਿਨ ਹਲ਼ ਵਾਹਣ ਨਹੀਂ ਸੀ ਜਾਣਾ ਹੁੰਦਾ, ਉਸ ਦਿਨ ਸਾਰੇ ਡੰਗਰ-ਮਾਲ ਲਈ ਚਾਰਾ ਕੱਟ ਕੇ ਕੁਤਰੇ ਵਾਲ਼ੀ ਮਸ਼ੀਨ ਤਾਂਈਂ ਲਿਆਉਣਾ ਲੇਖਕ ਦੀ ਡਿਊਟੀ ਹੁੰਦੀ ਸੀ। ਲੇਖਕ ਅਨੁਸਾਰ ਗਰਮੀਆਂ ਵਿੱਚ ਪਲ਼ੀ ਹੋਈ ਚਰ੍ਹੀ-ਜੁਆਰ ਦੀਆਂ ਤਿੰਨ-ਤਿੰਨ ਭਰੀਆਂ ਵੱਢ ਕੇ ਮਸ਼ੀਨ ’ਤੇ ਤਿਆਰ ਰੱਖਣੀਆਂ ਪੈਂਦੀਆਂ ਸਨ। ਹਲ਼ ਛੱਡ ਕੇ, ਤਾਇਆ ਜੀ ਮਸ਼ੀਨ ਵਿੱਚ ਚਰੀ ਦੇ ਰੁੱਗ ਦਿਆ ਕਰਦੇ ਸਨ ਅਤੇ ਉਹ ਹੱਥ ਵਾਲ਼ੀ ਕੁਤਰੇ ਦੀ ਮਸ਼ੀਨ ਗੇੜਦਾ ਹੁੰਦਾ ਸੀ। ਲੇਖਕ ਦਾ ਤਾਇਆ ਕਾਫ਼ੀ ਸਖ਼ਤ ਤਬੀਅਤ ਦਾ ਸੀ। ਮਿਹਨਤ ਤਾਂ ਬਹੁਤ ਸੀ ਅਤੇ ਕੰਮ ਵੀ ਔਖਾ ਸੀ, ਪਰ ਇਹ ਪਸੀਨੇ ਦੀ ਘਰਾਲ ਵੇਖ ਕੇ ਮਨ ਨੂੰ ਇੱਕ ਅਜੀਬ ਕਿਸਮ ਦਾ ਅਨੰਦ ਮਿਲਦਾ ਸੀ। ਇਹ ਅਨੰਦ ਅਤੇ ਤਸੱਲੀ ਸਿਰਫ਼ ਮਹਿਸੂਸ ਹੀ ਕੀਤੀ ਜਾ ਸਕਦੀ ਹੈ। ਇਸ ਨੂੰ ਬਿਆਨ ਕਰਨਾ ਮੁਮਕਿਨ ਨਹੀਂ। ਸਾਰੇ ਚਾਰੇ ਨੂੰ ਕੁਤਰਾ ਕਰਨ ਤੋਂ ਬਾਅਦ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕਿਸੇ ਅਖਾੜੇ ਵਿੱਚ ਬਹੁਤ ਬੜੇ ਪਹਿਲਵਾਨ ਨੂੰ ਢਾਅ ਕੇ ਮੱਲ ਮਾਰੀ ਹੋਵੇ। ਉਸ ਵਕਤ ਤਾਂ ਇਹ ਸਮਝ ਨਹੀਂ ਪੈਂਦੀ ਸੀ ਕਿ ਏਨੀ ਸਖ਼ਤੀ ਕਿਉਂ ਹੈ, ਪਰ ਬਾਅਦ ਵਿੱਚ ਜੋ ਇਸ ਮਿਹਨਤ ਦੇ ਨਤੀਜੇ ਨਿਕਲ਼ੇ ਉਸ ਨਾਲ਼ ਮਨ ਨੂੰ ਬੜੀ ਤਸੱਲੀ ਹੋਈ।

ਪ੍ਰਸ਼ਨ 3. ਲੇਖਕ ਨੂੰ ਸਭ ਤੋਂ ਔਖਾ ਕੰਮ ਕਿਹੜਾ ਲੱਗਦਾ ਸੀ ਅਤੇ ਇਸ ਤੋਂ ਬਚਣ ਲਈ ਉਹ ਕੀ ਅਰਦਾਸ ਕਰਦਾ ਸੀ?

ਉੱਤਰ: ਲੇਖਕ ਨੂੰ ਸਭ ਤੋਂ ਔਖਾ ਕੰਮ ਫਲ੍ਹਿਆਂ ਨਾਲ਼ ਕਣਕ ਦੀ ਗਹਾਈ ਕਰਨਾ ਲੱਗਦਾ ਸੀ। ਕਿਉਕਿ ਕੰਡ ਬਹੁਤ ਲੜਿਆ ਕਰਦੀ ਸੀ। ਉਹ ਆਪਣੇ ਦਿਲੋਂ ਇਹ ਅਰਦਾਸ ਕਰਦਾ ਸੀ ਕਿ ਕਣਕ ਥੋੜ੍ਹੀ ਹੋਵੇ ਤਾਂ ਚੰਗਾ। ਇਹ ਬਿਲਕੁਲ ਉਂਞ ਹੀ ਸੀ ਜਿਵੇਂ ਕੋਈ ਅਰਦਾਸ ਕਰਦਾ ਹੋਵੇ, ਰੱਬਾ, ਰੱਬਾ, ਰਿਜ਼ਕ ਨਾ ਦੇਵੀਂ, ਮਾਂ ਲੱਕੜੀਆਂ ਲਿਆਉਣ ਲਈ ਆਖੇਗੀ।

ਪ੍ਰਸ਼ਨ 4. ਲੇਖਕ ਦੇ ਮੁੜ ਪੜ੍ਹਾਈ ਸ਼ੁਰੂ ਕਰਨ ਦੇ ਤਜਰਬੇ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਦੋ ਸਾਲ ਦੀ ਖੇਤੀ ਕਰਨ ਪਿੱਛੋਂ ਪਤਾ ਨਹੀਂ ਕਿਵੇਂ ਸਾਡੇ ਬਜ਼ੁਰਗਾਂ ਦੇ ਮਨ ਸੁਮੱਤ ਪੈ ਗਈ। ਲੇਖਕ ਨੂੰ ਮੁੜ ਸਕੂਲ ਦਾਖ਼ਲ ਕਰਵਾ ਦਿੱਤਾ। ਵਰਨੈਕੁਲਰ ਤੋਂ ਬਾਅਦ ਉਹਨਾਂ ਦਿਨਾਂ ਵਿੱਚ ਦੋ ਅੰਗਰੇਜ਼ੀ ਦੀਆਂ ਜਮਾਤਾਂ ‘ਜੂਨੀਅਰ ਅਤੇ ਸੀਨੀਅਰ’ ਦੋ ਸਾਲਾਂ ਵਿੱਚ ਪਾਸ ਕਰਨੀਆਂ ਪੈਂਦੀਆਂ ਸਨ। ਲੇਖਕ ਦੇ ਪਿੰਡੋਂ ਕੋਈ ਵੀਹ-ਪੰਝੀ ਮੀਲ ਦੂਰ ਨਨਕਾਣਾ ਸਾਹਿਬ ਵਿਖੇ ਇੱਕ ਬਜ਼ੁਰਗ ਮਾਸਟਰ ਪ੍ਰਾਈਵੇਟ ਤੌਰ ’ਤੇ ਇਹ ਦੋਵੇਂ ਜਮਾਤਾਂ ਇੱਕ ਸਾਲ ਵਿੱਚ ਹੀ ਕਰਵਾ ਦਿੰਦਾ ਹੁੰਦਾ ਸੀ। ਇਸ ਤਰ੍ਹਾਂ ਇੱਕ ਸਾਲ ਫ਼ੇਲ੍ਹ ਹੋ ਕੇ ਅਤੇ ਦੋ ਸਾਲ ਖੇਤੀ ਵਿੱਚ ਰਹਿ ਕੇ ਲੇਖਕ ਆਪਣੇ ਹਮਉਮਰਾਂ ਨਾਲੋਂ ਪੜ੍ਹਾਈ ਵਿੱਚ ਪਿੱਛੇ ਰਹਿ ਗਿਆ ਸੀ। ਪਰ ਜੋ ਇਸ ਤਜਰਬੇ ਤੋਂ ਲੇਖਕ ਨੂੰ ਪੜ੍ਹਾਈ ਅਤੇ ਕੰਮ-ਕਾਜ ਵਿੱਚ ਜੋ ਫ਼ਾਇਦਾ ਹੋਇਆ, ਉਹ ਅਨੋਖਾ ਹੀ ਸੀ। ਨਨਕਾਣਾ ਸਾਹਿਬ ਦੇ ਖ਼ਾਲਸਾ ਸਕੂਲ ਵਿੱਚ ਪ੍ਰਾਈਵੇਟ ਕਲਾਸ ਵਿੱਚ ਇੱਕ ਸਾਲ ਲਾਇਆ ਬਹੁਤ ਵੱਡਾ ਤਜਰਬਾ ਸੀ। ਅੰਗਰੇਜ਼ੀ ਅਤੇ ਸਿਰਫ਼ ਅੰਗਰੇਜ਼ੀ ਦੀ ਦਿਨ-ਰਾਤ ਸਾਲ ਭਰ ਪੜ੍ਹਾਈ ਨੇ ਉਸਨੂੰ ਅੰਗਰੇਜ਼ੀ ਲਿਖਣ-ਪੜ੍ਹਨ ਵਿੱਚ ਜੋ ਗਰਾਮਰ ਅਤੇ ਹੋਰਨਾਂ ਪੱਖਾਂ ਤੋਂ ਮੁਹਾਰਤ ਦਿੱਤੀ, ਉਸ ਨਾਲ਼ ਉਸਨੇ ਫੇਰ ਕਿਤੇ ਮਾਰ ਨਹੀਂ ਖਾਧੀ।

ਪ੍ਰਸ਼ਨ 5. ‘ਮੁੜ੍ਹਕੇ ਦੀ ਖ਼ੁਸ਼ਬੋ, ਸ੍ਵੈਜੀਵਨੀ-ਅੰਸ਼ ਤੋਂ ਤੁਹਾਨੂੰ ਕੀ ਸਿੱਖਿਆ ਅਤੇ ਪ੍ਰੇਰਨਾ ਮਿਲਦੀ ਹੈ?

ਉੱਤਰ-‘ਮੁੜ੍ਹਕੇ ਦੀ ਖੁਸ਼ਬੋ’ ਸ੍ਵੈਜੀਵਨੀ-ਅੰਸ਼ ਤੋਂ ਸਾਨੂੰ ਮਿਲ ਕੇ ਰਹਿਣ ਦੀ ਸਿੱਖਿਆ ਅਤੇ ਪ੍ਰੇਰਨਾ ਮਿਲ਼ਦੀ ਹੈ। ਬੇਸ਼ੱਕ ਮੌਜੂਦਾ ਦੌਰ ਵਿੱਚ ਸਾਂਝੇ ਪਰਿਵਾਰ ਖ਼ਤਮ ਹੋ ਰਹੇ ਹਨ ਪਰ ਅਜਿਹੇ ਪਰਿਵਾਰਾਂ ਵਿੱਚ ਮੁਸ਼ਕਲ ਸਮੇਂ ਇੱਕ-ਦੂਜੇ ਦਾ ਸਾਥ ਬਹੁਤ ਸਹਾਈ ਹੁੰਦਾ ਹੈ। ਬਜ਼ੁਰਗਾਂ ਦੀ ਮਿਲ ਕੇ ਰਹਿਣ ਦੀ ਭਾਵਨਾ ਦਾ ਅਗਲੀਆਂ ਪੀੜ੍ਹੀਆਂ ’ਤੇ ਵੀ ਅਸਰ ਹੁੰਦਾ ਹੈ। ਲੇਖਕ ਦੇ ਜੀਵਨ ਤੋਂ ਮਿਹਨਤ ਕਰਨ ਦੀ ਸਿੱਖਿਆ ਤੇ ਪ੍ਰੇਰਨਾ ਵੀ ਮਿਲ਼ਦੀ ਹੈ। ਪੜ੍ਹਾਈ ਛੱਡ ਕੇ ਲੇਖਕ ਖੇਤੀ ਦਾ ਕੰਮ ਪੂਰੀ ਮਿਹਨਤ ਤੇ ਲਗਨ ਨਾਲ਼ ਕਰਦਾ ਹੈ। ਉਹ ਮਿਹਨਤ ਤੋਂ ਕੰਨੀ ਨਹੀਂ ਕਤਰਾਉਂਦਾ। ਇਹ ਸ੍ਵੈਜੀਵਨੀ-ਅੰਸ਼ ਸਾਨੂੰ ਇਹ ਸਿੱਖਿਆ ਤੇ ਪ੍ਰੇਰਨਾ ਦਿੰਦਾ ਹੈ ਕਿ ਸਾਨੂੰ ਹਰ ਕੰਮ ਦਿਲ ਲਗਾ ਕੇ ਕਰਨਾ ਚਾਹੀਦਾ ਹੈ। ਕਿਉਂਕਿ ਕੀਤੀ ਹੋਈ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ ।

‘ਮੁੜ੍ਹਕੇ ਦੀ ਖ਼ੁਸ਼ਬੋ’ ਸ੍ਵੈਜੀਵਨੀ-ਅੰਸ਼ ਤੋਂ ਇਹ ਸਿੱਖਿਆ ਤੇ ਪ੍ਰੇਰਨਾ ਵੀ ਮਿਲ਼ਦੀ ਹੈ ਕਿ ਪੜ੍ਹਾਈ ਕਰਦੇ ਰਹਿਣਾ ਚਾਹੀਦਾ ਹੈ, ਉਮਰ ਕੋਈ ਵੀ ਹੋਵੇ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (28) Ajay Khatkar (Punjabi Master) (67) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (331) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

7. ਗੁਰਮੁਖ ਸਿੰਘ ਮੁਸਾਫ਼ਿਰ (ਆਧੁਨਿਕ ਕਾਵਿ) 9th Pbi

April 28, 2026

10th ਕਹਾਣੀ-ਭਾਗ 5.ਬਾਗ਼ੀ ਦੀ ਧੀ (ਗੁਰਮੁਖ ਸਿੰਘ ਮੁਸਾਫ਼ਿਰ)

April 28, 2026

ਪ੍ਰਦੂਸ਼ਣ ਦੀ ਸਮੱਸਿਆ 8th Punjabi (Pradushan Di Samasiya lekh in punjabi)

September 29, 2024

9. ਸ.ਸ.ਮੀਸ਼ਾ

May 7, 2026
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?