ਅਮਰਜੀਤ ਚੰਦਨ
ਪਾਠ-ਅਭਿਆਸ
1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
ਦਸਾਂ ਨਹੁੰਆਂ ਦੇ ਕਿਰਤੀ ਧਿਆਉਂਦੇ ਹਨ
ਭਾਈ ਲਾਲੋ ਦਾ ਨਾਂ
ਬਾਬੇ ਦਾ ਨਾਂ
ਰੋਟੀ ’ਚੋਂ ਦੁੱਧ ਨੁੱਚੜ ਰਿਹਾ ਹੈ
ਲੰਗਰ ਪੱਕ ਰਿਹਾ ਹੈ।
ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਅਮਰਜੀਤ ਚੰਦਨ’ ਦੀ ਕਵਿਤਾ ‘ਲੰਗਰ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਸਿੱਖ ਧਰਮ ਵਿੱਚ ਲੰਗਰ ਦੀ ਮਰਿਆਦਾ ਅਤੇ ਦਸਾਂ ਨਹੁੰਆਂ ਦੀ ਕਿਰਤ ਦੇ ਮਹੱਤਵ ਨੂੰ ਦਰਸਾਇਆ ਹੈ।
ਵਿਆਖਿਆ: ਕਵੀ ਕਹਿੰਦਾ ਹੈ ਕਿ ਲੰਗਰ ਪੱਕ ਰਿਹਾ ਹੈ ਅਤੇ ਹੱਥੀਂ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲ਼ੇ ਲੋਕ ਭਾਈ ਲਾਲੋ ਨੂੰ ਚੇਤੇ ਅਤੇ ਬਾਬੇ ਨਾਨਕ ਨਾਮ ਦਾ ਜਾਪ ਕਰ ਰਹੇ ਹਨ। ਲੰਗਰ ਦੀ ਰੋਟੀ ਵਿੱਚੋਂ ਹੱਕੀ ਕਿਰਤ ਦਾ ਦੁੱਧ ਨੁੱਚੜ ਰਿਹਾ ਪ੍ਰਤੀਤ ਹੁੰਦਾ ਹੈ। ਇਸ ਪ੍ਰਕਾਰ ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਹੈ।
2. ‘ਲੰਗਰ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਕੇਂਦਰੀ ਭਾਵ: ਸਿੱਖ ਧਰਮ ਵਿੱਚ ਲੰਗਰ ਪਕਾਉਣ ਅਤੇ ਛਕਾਉਣ ਦੀ ਪਰੰਪਰਾ ਗੁਰੂਆਂ ਦੀ ਬਖ਼ਸ਼ੀ ਹੋਈ ਹੈ। ਜਿਸ ਵਿੱਚ ਸਭ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲ਼ੇ ਹਿੱਸਾ ਪਾਉਂਦੇ ਹਨ। ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲ਼ੇ ਲੋਕ ਭਾਈ ਲਾਲੋ ਨੂੰ ਚੇਤੇ ਅਤੇ ਬਾਬੇ ਨਾਨਕ ਨਾਮ ਦਾ ਜਾਪ ਕਰਦੇ ਹਨ। ਲੰਗਰ ਦੀ ਰੋਟੀ ਵਿੱਚੋਂ ਹੱਕੀ ਕਿਰਤ ਦਾ ਦੁੱਧ ਨੁੱਚੜ ਰਿਹਾ ਪ੍ਰਤੀਤ ਹੁੰਦਾ ਹੈ।
3. ਵਸਤੂਨਿਸ਼ਠ ਪ੍ਰਸ਼ਨ:
(ੳ) ਲੰਗਰ ਤਿਆਰ ਕਰਦਿਆਂ ਕੌਣ ਆਹਰੇ ਲੱਗਾ ਹੋਇਆ ਹੈ?
ਉੱਤਰ: ਹਰ ਮਾਈ-ਭਾਈ।
(ਅ) ਲੰਗਰ ਤਿਆਰ ਕਰਦਿਆਂ ਅੱਗ ਵਿੱਚ ਕੀ ਡਾਹਿਆ ਜਾ ਰਿਹਾ ਹੈ?
ਉੱਤਰ: ਚਿੰਤਾ ਦੀ ਲੱਕੜੀ।
(ੲ) ਕਿਰਤੀ ਕਿਸ ਦਾ ਨਾਂ ਧਿਆਉਂਦੇ ਹਨ?
ਉੱਤਰ: ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ ਜੀ ਦਾ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784