ਫ਼ੀਸ ਮੁਆਫ਼ੀ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ ਲਿਖੋ।

ਫ਼ੀਸ ਮੁਆਫ਼ੀ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ ਲਿਖੋ।

ਮੁੱਖ ਅਧਿਆਪਕ,

ਸਰਕਾਰੀ ……… ਸਕੂਲ,

……………………।

ਸ਼੍ਰੀਮਾਨ ਜੀ ,

ਬੇਨਤੀ ਹੈ ਕਿ ਮੇਰੇ ਪਿਤਾ ਜੀ ਮਜ਼ਦੂਰੀ ਦਾ ਕੰਮ ਕਰਦੇ ਹਨ। ਉਹਨਾਂ ਦੀ ਆਮਦਨ ਬਹੁਤ ਘੱਟ ਹੈ। ਉਨ੍ਹਾਂ ਦੀ ਕਮਾਈ ਨਾਲ਼ ਸਾਡੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ਼ ਚਲਦਾ ਹੈ। ਗ਼ਰੀਬੀ ਕਾਰਨ ਉਹ ਮੇਰੀ ਫ਼ੀਸ ਨਹੀਂ ਦੇ ਸਕਦੇ। ਇਸ ਕਰਕੇ ਉਹ ਮੇਰੀ ਪੜ੍ਹਾਈ ਬੰਦ ਕਰਨਾ ਚਾਹੁੰਦੇ ਹਨ।

ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਹੈ। ਮੈਂ ਹਰ ਸਾਲ ਜਮਾਤ ਵਿਚੋਂ ਅੱਵਲ ਆਉਂਦਾ ਹਾਂ। ਮੈਂ ਫੁੱਟਬਾਲ ਦਾ ਵਧੀਆ ਖਿਡਾਰੀ ਹਾਂ। ਸੋ ਕਿਰਪਾ ਕਰ ਕੇ ਮੇਰੀ ਫ਼ੀਸ ਮੁਆਫ਼ ਕੀਤੀ ਜਾਵੇ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ,

ਰੋਲ ਨੰ. …,

ਜਮਾਤ ਅੱਠਵੀਂ।

ਮਿਤੀ : … ਮਈ, 2024

TAGGED:
Share This Article
Leave a Comment

Leave a Reply

Your email address will not be published. Required fields are marked *