7th Social Science lesson 20

ਪਾਠ 20 ਰਾਜ ਸਰਕਾਰ

(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 1-15 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ-1. ਐੱਮ.ਐੱਲ.ਏ ਚੁਣੇ ਜਾਣ ਲਈ ਕਿਹੜੀਆਂ ਦੋ ਯੋਗਤਾਵਾਂ ਜਰੂਰੀ ਹਨ?
ਉੱਤਰ- 1. ਉਹ ਭਾਰਤ ਦਾ ਨਾਗਰਿਕ ਹੋਵੇ ।
2. ਉਸਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ ।

ਪ੍ਰਸ਼ਨ-2. ਰਾਜਪਾਲ ਚੁਣੇ ਜਾਣ ਲਈ ਕਿਹੜੀਆਂ ਯੋਗਤਾਵਾਂ ਜਰੂਰੀ ਹਨ ?
ਉੱਤਰ- 1. ਉਹ ਭਾਰਤ ਦਾ ਨਾਗਰਿਕ ਹੋਵੇ ।
2. ਉਸਦੀ ਉਮਰ 35 ਸਾਲ ਤੋਂ ਘੱਟ ਨਾ ਹੋਵੇ
3. ਉਹ ਰਾਜ ਜਾਂ ਕੇਂਦਰੀ ਵਿਧਾਨਪਾਲਿਕਾ ਦਾ ਮੈਂਬਰ ਜਾਂ ਸਰਕਾਰੀ ਅਧਿਕਾਰੀ ਨਾ ਹੋਵੇ ।

ਪ੍ਰਸ਼ਨ-3. ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਕੌਣ ਹੁੰਦਾ ਹੈ ?
ਉੱਤਰ- ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਵਿਭਾਗੀ ਸਕੱਤਰ ਹੁੰਦਾ ਹੈ ।

ਪ੍ਰਸ਼ਨ-4. ਤੁਹਾਡੇ ਰਾਜ ਦਾ ਮੁੱਖ ਮੰਤਰੀ ਅਤੇ ਰਾਜਪਾਲ ਕੌਣ ਹਨ?
ਉੱਤਰ- ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ।
ਰਾਜਪਾਲ- ਸ੍ਰੀ ਬਨਵਾਰੀ ਲਾਲ ਪੁਰੋਹਿਤ।

ਪ੍ਰਸ਼ਨ-5. ਰਾਜ ਦਾ ਕਾਰਜਕਾਰੀ ਅਧਿਕਾਰੀ ਕੌਣ ਹੁੰਦਾ ਹੈ ?
ਉੱਤਰ- ਰਾਜਪਾਲ

(ਅ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ-1. ਰਾਜਪਾਲ ਦੇ ਕੰਮਾਂ ਬਾਰੇ ਦੱਸੋ ।
ਉੱਤਰ- ਕੇਂਦਰ ਵਿੱਚ ਰਾਸ਼ਟਰਪਤੀ ਦੇ ਵਾਂਗ ਰਾਜਪਾਲ ਰਾਜ ਦਾ ਨਾ-ਮਾਤਰ ਮੁਖੀ ਹੈ। ਰਾਜਪਾਲ ਦੇ ਕੰਮ ਹੇਠ ਲਿਖੇ ਹਨ :
1. ਉਹ ਰਾਜ ਦਾ ਕਾਰਜਕਾਰੀ ਮੁਖੀ ਹੁੰਦਾ ਹੈ । ਰਾਜ ਦਾ ਸ਼ਾਸ਼ਨ ਉਸਦੇ ਨਾਂ ਤੇ ਚਲਾਇਆ ਜਾਂਦਾ ਹੈ ।
2. ਉਹ ਮੁੱਖ ਮੰਤਰੀ ਅਤੇ ਦੂਸਰੇ ਸਾਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
3. ਰਾਜ ਦੇ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਸਮੇਂ ਉਹ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ।
4. ਉਹ ਰਾਜ ਵਿਧਾਨ ਮੰਡਲ ਦੁਆਰਾ ਪਾਸ ਕੀਤੇ ਕਾਨੂੰਨਾਂ ਨੂੰ ਮਨਜੂਰੀ ਦਿੰਦਾ ਹੈ ।
5. ਰਾਸ਼ਟਰਪਤੀ ਰਾਜ ਸਮੇਂ ਰਾਜਪਾਲ ਰਾਜ ਦਾ ਅਸਲ ਮੁਖੀ ਬਣ ਜਾਂਦਾ ਹੈ ।

ਪ੍ਰਸ਼ਨ-2. ਰਾਜ ਦੇ ਮੁੱਖ ਮੰਤਰੀ ਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਨਣ ਕਰੋ।
ਉੱਤਰ- ਮੁੱਖ ਮੰਤਰੀ ਰਾਜ ਦਾ ਅਸਲ ਮੁਖੀ ਹੁੰਦਾ ਹੈ । ਉਸਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ:
1. ਮੁੱਖ ਮੰਤਰੀ ਆਪਣੀ ਸਹਾਇਤਾ ਲਈ ਮੰਤਰੀਆਂ ਦੀ ਨਿਯੁਕਤੀ ਲਈ ਇੱਕ ਸੂਚੀ ਰਾਜਪਾਲ ਨੂੰ ਸੌਂਪਦਾ ਹੈ। ਰਾਜਪਾਲ ਉਨ੍ਹਾਂ ਨੂੰ ਹੀ ਮੰਤਰੀ ਨਿਯੁਕਤ ਕਰਦਾ ਹੈ ।
2. ਮੁੱਖ ਮੰਤਰੀ ਵੱਖ-ਵੱਖ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ।
3. ਮੁੱਖ ਮੰਤਰੀ ਮੰਤਰੀ-ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।
4. ਮੁੱਖ ਮੰਤਰੀ ਕੇਂਦਰੀ ਸਰਕਾਰ ਪ੍ਰਤੀ ਜਵਾਬਦੇਹ ਹੁੰਦਾ ਹੈ ਇਸ ਲਈ ਉਹ ਕੇਂਦਰੀ ਸਰਕਾਰ ਨਾਲ ਚੰਗੇ ਸੰਬੰਧ ਬਣਾਉਣ ਦਾ ਯਤਨ ਕਰਦਾ ਹੈ।

ਪ੍ਰਸ਼ਨ-3. ਰਾਜ ਵਿਧਾਨਪਾਲਿਕਾ ਦੀ ਚੋਣ ਸਬੰਧੀ ਨੋਟ ਦਿਓ।
ਉੱਤਰ- ਸਾਰੇ ਐੱਮ.ਐੱਲ.ਏ. ਮਿਲ ਕੇ ਰਾਜ ਵਿਧਾਨ ਸਭਾ ਦਾ ਨਿਰਮਾਣ ਕਰਦੇ ਹਨ । ਇਸਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ।ਇਸ ਦੇ ਮੈਂਬਰਾਂ ਦੀ ਚੋਣ ਲੋਕਾਂ ਦੁਆਰਾ ਵੋਟਾਂ ਪਾ ਕੇ ਕੀਤੀ ਜਾਂਦੀ ਹੈ। ਰਾਜਪਾਲ ਵਿਧਾਨਪਾਲਿਕਾ/ਵਿਧਾਨ ਸਭਾ ਨੂੰ 5 ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ।

ਪ੍ਰਸ਼ਨ-4. ਰਾਜ ਵਿਧਾਨ ਪ੍ਰੀਸ਼ਦ ਦੀ ਚੋਣ ਸਬੰਧੀ ਨੋਟ ਲਿਖੋ ।
ਉੱਤਰ- ਭਾਰਤ ਦੇ ਕਈ ਰਾਜਾਂ ਵਿੱਚ ਦੋ ਸਦਨੀ ਵਿਧਾਨ ਮੰਡਲ ਹੈ। ਵਿਧਾਨ ਪ੍ਰੀਸ਼ਦ ਰਾਜ ਦਾ ਉੱਪਰਲਾ ਸਦਨ ਹੁੰਦਾ ਹੈ । ਇਸਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਇਸ ਦੇ 1/3 ਮੈਂਬਰ ਹਰੇਕ ਦੋ ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਹਨ । ਇਹ ਇੱਕ ਸਥਾਈ ਸਦਨ ਹੈ । ਇਸ ਨੂੰ ਭੰਗ ਨਹੀਂ ਕੀਤਾ ਜਾ ਸਕਦਾ।

ਪ੍ਰਸ਼ਨ-5. ਰਾਜ ਦੇ ਪ੍ਰਬੰਧਕੀ ਕੰਮ ਕਿਹੜੇ-ਕਿਹੜੇ ਸਿਵਲ ਅਧਿਕਾਰੀ ਚਲਾਉਂਦੇ ਹਨ ?
ਉੱਤਰ- ਰਾਜ ਵਿੱਚ ਸਿੱਖਿਆ, ਆਵਾਜਾਈ, ਸਿਹਤ ਅਤੇ ਸਫਾਈ ਆਦਿ ਵਿਭਾਗ ਹੁੰਦੇ ਹਨ ਹਰੇਕ ਵਿਭਾਗ ਦਾ ਇੱਕ ਮੰਤਰੀ ਹੁੰਦਾ ਹੈ। ਮੰਤਰੀਆਂ ਦੀ ਸਹਾਇਤਾ ਲਈ ਸਰਕਾਰੀ ਅਧਿਕਾਰੀ ਹੁੰਦੇ ਹਨ | ਹਰੇਕ ਵਿਭਾਗ ਦਾ ਸਕੱਤਰ ਆਪਣੇ-ਆਪਣੇ ਵਿਭਾਗ ਦਾ ਮੁਖੀ ਹੁੰਦਾ ਹੈ। ਸਕੱਤਰ ਦੇ ਦਫਤਰ ਨੂੰ ਸਕੱਤਰੇਤ ਕਿਹਾ ਜਾਂਦਾ ਹੈ।

ਪ੍ਰਸ਼ਨ-6. ਸੜਕ ਹਾਦਸਿਆਂ ਦੇ ਕੋਈ ਪੰਜ ਮੁੱਖ ਕਾਰਨ ਦੱਸੋ ।
ਉੱਤਰ- ਸੜਕ ਹਾਦਸਿਆਂ ਦੇ ਮੁੱਖ ਕਾਰਨ ਹੇਠ ਲਿਖੇ ਹਨ :
1. ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ- ਤੇਜ਼ ਰਫਤਾਰ ਸੜਕ ਹਾਦਸਿਆਂ ਦਾ ਮੁੱਖ ਕਾਰਨ ਹੈ । ਧਿਆਨ ਹਟਣ ਨਾਲ ਤੇਜ਼ ਰਫਤਾਰ ਵਾਲਾ ਵਾਹਨ ਜਲਦੀ ਹੀ ਦੁਰਘਟਨਾ ਦਾ ਸ਼ਿਕਾਰ ਹੋ ਸਕਦਾ ਹੈ ।
2. ਸਿਗਨਲ ਨੂੰ ਨਾ ਮੰਨਣਾ- ਕਈ ਵਾਰ ਵਾਹਨ ਚਾਲਕ ਟ੍ਰੈਫਿਕ ਲਾਈਟ ਲਾਲ ਹੋਣ ਤੋਂ ਪਹਿਲਾਂ ਹੀ ਸੜਕ ਨੂੰ ਪਾਰ ਕਰਨ ਲਈ ਵਾਹਨ ਨੂੰ ਬਹੁਤ ਜਿਆਦਾ ਤੇਜ਼ੀ ਨਾਲ ਚਲਾਉਂਦੇ ਹਨ, ਇਸ ਨਾਲ ਦੁਰਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ ।
3. ਵਾਹਨਾਂ ਨੂੰ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦਣਾ– ਵਾਹਨ ਚਾਲਕ ਕਈ ਵਾਰੀ ਆਪਣੇ ਵਾਹਨ ਨੂੰ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦ ਲੈਂਦੇ ਹਨ, ਜਿਸ ਕਾਰਨ ਹਾਦਸਾ ਹੋ ਜਾਂਦਾ ਹੈ ।
4. ਛੋਟੀ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ- 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਕਈ ਵਾਰੀ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਲੱਗ ਪੈਂਦੇ ਹਨ, ਜਿਸ ਕਾਰਨ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ।
5. ਗਲਤ ਢੰਗ ਨਾਲ ਅੱਗੇ ਨਿੱਕਲਣਾ– ਕਈ ਵਾਰ ਗਲਤ ਢੰਗ ਨਾਲ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਦੋ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ। ਅਜਿਹੇ ਹਾਦਸੇ ਪੈਦਲ ਚਾਲਕਾਂ ਲਈ ਵੀ ਬਹੁਤ ਖਤਰਨਾਕ ਹੁੰਦੇ ਹਨ।

(ੲ) ਖਾਲੀ ਥਾਵਾਂ ਭਰੋ:
1. ਵਿਧਾਨ ਸਭਾ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ 500 ਹੁੰਦੀ ਹੈ।
2. ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀ ਗਿਣਤੀ ਘੱਟੋ-ਘੱਟ 60 ਹੋ ਸਕਦੀ ਹੈ।
3. ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਹਨ।
4. ਪੰਜਾਬ ਵਿਧਾਨਪਾਲਿਕਾ ਇੱਕ ਸਦਨੀ ਹੈ।
5. ਧਨ ਬਿਲ ਰਾਜ ਦੀ ਵਿਧਾਨਪਾਲਿਕਾ ਦੇ ਹੇਠਲੇ ਸਦਨ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ।
6. ਰਾਜ ਵਿੱਚ ਕਿਸੇ ਵੀ ਬਿਲ ਦਾ ਕਾਨੂੰਨ ਬਨਣ ਲਈ ਅੰਤਿਮ ਪ੍ਰਵਾਨਗੀ ਰਾਜਪਾਲ ਦੁਆਰਾ ਦਿੱਤੀ ਜਾਂਦੀ ਹੈ।
7. ਰਾਜ ਵਿਧਾਨਪਾਲਿਕਾ ਦੇ ਹੇਠਲੇ ਸਦਨ ਦੀ ਸਭਾ ਦੀ ਪ੍ਰਧਾਨਗੀ ਸਪੀਕਰ ਕਰਦਾ ਹੈ।
8. ਰਾਜਪਾਲ ਰਾਜ ਦਾ ਸੰਵਿਧਾਨਿਕ ਮੁਖੀ ਹੈ।
9. ਮੰਤਰੀ ਪ੍ਰੀਸ਼ਦ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ।
10. ਵਿਧਾਨ ਪ੍ਰੀਸ਼ਦ ਦੇ 1/6 ਮੈਂਬਰ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।

(ਸ) ਸਹੀ (ü) ਜਾਂ ਗਲਤ (X)  ਦਾ ਨਿਸ਼ਾਨ ਲਗਾਓ:
1. ਭਾਰਤ ਵਿੱਚ ਇੱਕ ਕੇਂਦਰੀ ਸਰਕਾਰ, 28 ਰਾਜ ਸਰਕਾਰਾਂ ਅਤੇ 7 ਸੰਘੀ ਖੇਤਰ ਹਨ। (X) 
2. ਰਾਜ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਿਹਾ ਜਾਂਦਾ ਹੈ।(X) 
3. ਪੰਜਾਬ ਵਿਧਾਨਪਾਲਿਕਾ ਦੋ ਸਦਨੀ ਹੈ। (X) 
4. ਰਾਜ ਦੀ ਮੁੱਖ ਕਾਰਜਕਾਰੀ ਸ਼ਕਤੀ ਰਾਜਪਾਲ ਕੋਲ ਹੁੰਦੀ ਹੈ। (X) 
5. ਜਾਇਦਾਦ ਦਾ ਅਧਿਕਾਰ ਮੌਲਿਕ ਅਧਿਕਾਰ ਹੈ। (X) 

(ਹ) ਵਿਕਲਪੀ ਪ੍ਰਸ਼ਨ
1. ਭਾਰਤ ਵਿੱਚ ਕਿੰਨ੍ਹੇ ਰਾਜ ਹਨ?
1) 21
2) 25
3) 28 (ü)

2. ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦੱਸੋ।
1) 117 (ü)
2) 60
3) 105

3. ਮੁੱਖ-ਮੰਤਰੀ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ।
1) ਰਾਸ਼ਟਰਪਤੀ ਦੁਆਰਾ
2) ਰਾਜਪਾਲ ਦੁਆਰਾ (ü)
3) ਸਪੀਕਰ ਦੁਆਰਾ

Share This Article
Leave a Comment

Leave a Reply

Your email address will not be published. Required fields are marked *