6th Social Science lesson 6

ਪਾਠ 6 ਸਾਡਾ ਭਾਰਤ- ਸੰਸਾਰ ਵਿੱਚ

ਪ੍ਰਸ਼ਨ-1. ਕਿਹੜੀ ਅਕਸ਼ਾਂਸ਼ ਰੇਖਾ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ ? ਉਹਨਾਂ ਦੋ ਹਿੱਸਿਆਂ ਦੇ ਨਾਮ ਦੱਸੋ।
ਉੱਤਰ- ਕਰਕ ਰੇਖਾ ਭਾਰਤ ਨੂੰ ਦੋ ਬਰਾਬਰ ਹਿੱੱੱਸਿਆਂ ਵਿੱਚ ਵੰਡਦੀ ਹੈ । ਦੱਖਣੀ ਹਿੱਸੇ ਨੂੰ ਊਸ਼ਨਖੰਡੀ ਅਤੇ ਉੱਤਰੀ ਹਿੱਸੇ ਨੂੰ ਉੱਪ-ਊਸ਼ਨਖੰਡੀ ਕਿਹਾ ਜਾਂਦਾ ਹੈ ।

ਪ੍ਰਸ਼ਨ-2. ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਮ ਲਿਖੋ ।
ਉੱਤਰ- 1. ਪਾਕਿਸਤਾਨ 2. ਅਫਗਾਨੀਸਤਾਨ 3. ਚੀਨ 4. ਨੇਪਾਲ 5. ਭੂਟਾਨ 6. ਬੰਗਲਾਦੇਸ਼ 7. ਸ਼੍ਰੀਲੰਕਾ

ਪ੍ਰਸ਼ਨ-3. ਗਲੋਬ ਤੇ ਭਾਰਤ ਦੀ ਅਕਸ਼ਾਂਸ਼ ਅਤੇ ਦਿਸ਼ਾਂਤਰ ਸਥਿਤੀ ਦੱਸੋ ।
ਉੱਤਰ- ਭਾਰਤ 804’ ਉੱਤਰ ਤੋਂ 3706’ ਉੱਤਰ ਅਕਸ਼ਾਂਸ਼ ਅਤੇ 6707’ ਪੂਰਬ ਤੋਂ 97025’ ਪੂਰਬ ਦਿਸ਼ਾਂਤਰ ਤੱਕ ਫੈਲਿਆਂ ਹੋਇਆ ਹੈ ।

ਪ੍ਰਸ਼ਨ-4. ਭਾਰਤ ਨੂੰ ਇੱਕ ਉੱਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ- ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਇਹ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਲਈ ਇਸਨੂੰ ਉੱਪ-ਮਹਾਂਦੀਪ ਕਿਹਾ ਜਾਂਦਾ ਹੈ ।

ਪ੍ਰਸ਼ਨ-5. ਭਾਰਤ ਨੂੰ ਰਾਜਨੀਤਿਕ ਤੌਰ ਤੇ ਕਿੰਨੇ ਰਾਜਾਂ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ ਹੈ ?
ਉੱਤਰ- ਭਾਰਤ ਨੂੰ 28 ਰਾਜਾਂ ਅਤੇ 8 ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ ਹੈ ।

ਪ੍ਰਸ਼ਨ-6. ਉਨ੍ਹਾਂ ਤਿੰਨ ਸਾਗਰਾਂ ਦੇ ਨਾਮ ਲਿਖੋ ਜਿੰਨ੍ਹਾਂ ਨੇ ਭਾਰਤੀ ਉੱਪ-ਮਹਾਂਦੀਪ ਨੂੰ ਘੇਰਿਆ ਹੈ ?
ਉੱਤਰ- 1. ਹਿੰਦ ਮਹਾਂਸਾਗਰ 2. ਅਰਬ ਸਾਗਰ 3. ਬੰਗਾਲ ਦੀ ਖਾੜੀ ।

ਖਾਲੀ ਥਾਂਵਾਂ ਭਰੋ
1. ਆਕਾਰ ਦੇ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਰਾਜ ਰਾਜਸਥਾਨ ਹੈ।
2. ਗੋਆ ਭਾਰਤ ਦਾ ਸਭ ਤੋਂ ਛੋਟਾ ਰਾਜ ਹੈ।
3.ਇੰਦਰਾ ਪੁਆਇੰਟ ਭਾਰਤ ਦੇ ਬਿਲਕੁਲ ਦੱਖਣੀ ਸਿਰੇ ਤੇ ਹੈ।
4.ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ।
5.ਅਰੁਨਾਚਲ ਪ੍ਰਦੇਸ਼ ਭਾਰਤ ਦੇ ਪੂਰਬੀ ਭਾਗ ਵਿੱਚ ਹੈ।

ਹੇਠ ਲਿਖਿਆਂ ਦੇ ਜੋੜੇ ਬਣਾਓ
ਉੱਤਰ:-
1) ਅੰਡੇਮਾਨ ਅਤੇ ਨਿਕੋਬਾਰ     –         ਭਾਰਤ ਦਾ ਦੀਪ ਸਮੂਹ
2) ਮਾਲਦੀਵ                        –        ਦੱਖਣ ਵੱਲ ਦੇ ਗੁਆਂਢੀ
3) ਮਿਆਂਮਾਰ                     –        ਸਾਡਾ ਪੂਰਬੀ ਗੁਆਂਢੀ
4) ਸ਼੍ਰੀਲੰਕਾ                      –         ਸਮੁੰਦਰੀ ਹੱਦ ਨਾਲ ਜੁੜਿਆ ਦੇਸ਼

 

Harbans Lal Garg, GMS Gorkhnath (Mansa) 9872975941
https://t.me/smartnotessseng

Share This Article
Leave a Comment

Leave a Reply

Your email address will not be published. Required fields are marked *