6th Social Science lesson 10

ਪਾਠ 10 ਵੈਦਿਕ ਕਾਲ

ਪ੍ਰਸ਼ਨ-1.ਰਿਗਵੇਦ ਕਾਲ ਦੀ ਰਾਜਨੀਤਿਕ ਅਵਸਥਾ ਬਾਰੇ ਪੰਜ ਵਾਕ ਲਿਖੋ ।
ਉੱਤਰ-1.ਉਸ ਸਮੇਂ ਰਾਜ ਛੋਟੇ-ਛੋਟੇ ਕਬੀਲਿਆਂ ਵਿੱਚ ਵੰਡਿਆ ਹੋਇਆ ਸੀ।
2.ਰਾਜਾ ਰਾਜ ਦਾ ਮੁਖੀ ਹੁੰਦਾ ਸੀ ।
3.ਕਈ ਥਾਵਾਂ ਤੇ ਰਾਜੇ ਦੀ ਚੋਣ ਹੁੰਦੀ ਸੀ ਪ੍ਰੰਤੂ ਆਮ ਤੌਰ ਤੇ ਰਾਜੇ ਦਾ ਪੁੱਤਰ ਹੀ ਰਾਜਾ ਬਣਦਾ ਸੀ।
4.ਸਭਾ ਅਤੇ ਸਮਿਤੀ ਰਾਜੇ ਦੀ ਸਹਾਇਤਾ ਕਰਨ ਲਈ ਦੋ ਸੰਸਥਾਵਾਂ ਹੁੰਦੀਆਂ ਸਨ।
5.ਪ੍ਰੋਹਿਤ, ਸੈਨਾਨੀ ਅਤੇ ਗ੍ਰਾਮਣੀਂ ਆਦਿ ਰਾਜੇ ਦੀ ਸਹਾਇਤਾ ਕਰਨ ਲਈ ਅਧਿਕਾਰੀ ਹੁੰਦੇ ਸਨ।

ਪ੍ਰਸ਼ਨ-2. ਵੈਦਿਕ ਲੋਕ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਸਨ?
ਉੱਤਰ-ਵੈਦਿਕ ਲੋਕ ਤਿੰਨ ਤਰ੍ਹਾਂ ਦੇ ਦੇਵਤਿਆਂ ਦੀ ਪੂਜਾ ਕਰਦੇ ਸਨ:-
1.ਪ੍ਰਿਥਵੀ ਦੇ ਦੇਵਤਾ: -ਜਿਵੇਂ ਪ੍ਰਿਥਵੀ, ਅਗਨੀਂ, ਸੋਮ
2.ਆਕਾਸ਼ ਦੇ ਦੇਵਤਾ: – ਜਿਵੇਂ ਇੰਦਰ, ਵਾਯੂ, ਮਾਰੂਤ
3.ਪੁਲਾੜ ਦੇ ਦੇਵਤਾ: -ਜਿਵੇਂ ਵਰੁਣ, ਸੂਰਜ ਆਦਿ।

ਪ੍ਰਸ਼ਨ-3.ਵੈਦਿਕ ਕਾਲ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ-1. ਉਸ ਸਮੇਂ ਸਮਾਜ ਚਾਰ ਵਰਣਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ।
2.ਸਮਾਜ ਦੀ ਮੁਢਲੀ ਇਕਾਈ ਪਰਿਵਾਰ ਹੁੰਦਾ ਸੀ।ਪਿਤਾ ਪਰਿਵਾਰ ਦਾ ਮੁਖੀ ਹੁੰਦਾ ਸੀ।
3.ਉਸ ਸਮੇਂ ਇਸਤਰੀਆ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਸੀ।ਇਸਤਰੀਆ ਪੜ੍ਹੀਆਂ ਲਿਖੀਆਂ ਹੁੰਦੀਆਂ ਸਨ।
4.ਵੈਦਿਕ ਲੋਕ ਭੋਜਣ ਵਿੱਚ ਕਣਕ, ਦਾਲਾਂ, ਚਾਵਲ, ਫਲ, ਸਬਜ਼ੀਆਂ, ਦੁੱਧ, ਘਿਓ ਖਾਂਦੇ ਸਨ।
5.ਵੈਦਿਕ ਲੋਕ ਪਗੜੀ, ਧੋਤੀ ਆਦਿ ਪ੍ਰਕਾਰ ਦੇ ਕੱਪੜੇ ਪਹਿਨਦੇ ਸਨ । ਇਸਤਰੀਆ ਅਤੇ ਪੁਰਸ਼ ਦੋਵੇਂ ਗਹਿਣੇ ਪਹਿਣਦੇ ਸਨ।
6.ਲੋਕ ਸ਼ਿਕਾਰ ਕਰਕੇ, ਰੱਥ-ਦੌੜ, ਘੁੜਸਵਾਰੀ ਅਤੇ ਨਾਚ ਰਾਂਹੀ ਆਪਣਾ ਮਨੋਰੰਜਨ ਕਰਦੇ ਸਨ।

ਪ੍ਰਸ਼ਨ-4. ਵੈਦਿਕ ਲੋਕਾਂ ਦੀਆ ਆਰਥਿਕ ਗਤੀਵਿਧੀਆਂ ਕੀ ਸਨ ?
ਉੁੱਤਰ-1. ਵੈਦਿਕ ਲੋਕ ਕਣਕ, ਜੌਂ, ਕਪਾਹ, ਚਾਵਲ ਆਦਿ ਦੀ ਖੇਤੀ ਬਲਦਾਂ ਨਾਲ ਕਰਦੇ ਸਨ।
2.ਵੈਦਿਕ ਲੋਕ ਗਾਂ, ਘੋੜਾ, ਭੇਡ, ਬੱਕਰੀ, ਬਲਦ ਆਦਿ ਪਸ਼ੂ ਪਾਲਦੇ ਸਨ।
3.ਉਸ ਸਮੇਂ ਲੁਹਾਰ, ਪਰਖਾਣ, ਜੁਲਾਹਾ , ਘੁਮਿਆਰ ਆਦਿ ਕਾਰੀਗਰ ਸਨ।
4.ਵਪਾਰ ਥਲ ਅਤੇ ਜਲ ਮਾਰਗਾਂ ਰਾਂਹੀ ਹੁੰਦਾ ਸੀ।

ਪ੍ਰਸ਼ਨ-5. ਸਪਤ ਸਿੰਧੂ ਪ੍ਰਦੇਸ਼ ਵਿੱਚ ਕਿਹੜੀਆਂ ਨਦੀਆਂ ਵਹਿੰਦੀਆਂ ਸਨ ?
ਉੱਤਰ- ਸਪਤ ਸਿੰਧੂ ਪ੍ਰਦੇਸ਼ ਤੋਂ ਭਾਵ ਸੱਤ ਨਦੀਆਂ ਦਾ ਪ੍ਰਦੇਸ਼ ਹੈ। ਉਸ ਸਮੇਂ ਵਹਿਣ ਵਾਲੀਆ ਸੱਤ ਨਦੀਆਂ ਹੇਠ ਲਿਖੀਆਂ ਸਨ-
1.ਸਿੰਧੂ  2.ਜਿਹਲਮ  3. ਚਨਾਬ  4. ਰਾਵੀ  5. ਬਿਆਸ  6. ਸਤਲੁਜ  7. ਸਰਸਵਤੀ

ਖਾਲੀ ਥਾਵਾਂ ਭਰੋ:-
1. ਆਰੰਭਿਕ ਵੈਦਿਕ ਕਾਲ ਵਿੱਚ ਛੋਟੇ-ਛੋਟੇ ਕਬੀਲੇ ਰਾਜ ਕਰਦੇ ਸਨ।
2. ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ, ਜਿੰਨ੍ਹਾਂ ਨੂੰ ਵਰਣ ਕਿਹਾ ਜਾਂਦਾ ਸੀ।
3. ਵੈਦਿਕ ਲੋਕਾਂ ਦਾ ਮੁੱਖ ਭੋਜਨ ਕਣਕ, ਚਾਵਲ ਅਤੇ ਦਾਲਾਂ ਸਨ।
4. ਵੈਦਿਕ ਲੋਕ ਖੇਡਾਂ ਦੇ ਬਹੁਤ ਸ਼ੋਕੀਨ ਸਨ।
5. ਵੈਦਿਕ ਲੋਕ ਕੁਦਰਤ ਦੀ ਪੂਜਾ ਕਰਦੇ ਸਨ।

ਹੇਠ ਲਿਖਿਆ ਦੇ ਸਹੀ ਜੋੜੇ ਬਣਾਓ:-
ਉੱਤਰ-     1. ਵਿਪਾਸ਼ਾ          –          ਇੱਕ ਨਦੀ
2. ਸਭਾ –                      ਰਾਜਨੀਤਿਕ ਸੰਸਥਾ
3 ਆਯੁਰਵੇਦ –              ਚਿਕਿਤਸਾ ਸ਼ਾਸਤਰ
4. ਵਰੁਣ –                   ਇੱਕ ਦੇਵਤਾ

ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਪਰੂਸ਼ਣੀ ਇੱਕ ਨਦੀ ਦਾ ਨਾਂ ਹੈ।                                              (√)
2. ਵੈਦਿਕ ਕਾਲ ਵਿੱਚ ਇੰਦਰ ਵਰਖਾ ਦਾ ਦੇਵਤਾ ਸੀ।                         (√)
3. ਵੈਦਿਕ ਕਾਲ ਵਿੱਚ ਲੋਕਾਂ ਲਈ ਗਊ ਪਵਿੱਤਰ ਨਹੀਂ ਸੀ।                 (X)
4.ਵੈਦਿਕ ਕਾਲ ਵਿੱਚ ਇਸਤਰੀਆਂ ਦਾ ਆਦਰ ਨਹੀਂ ਹੁੰਦਾ ਸੀ।             (X)

 

Harbans Lal Garg, GMS Gorkhnath (Mansa) 9872975941
https://t.me/smartnotessseng

Share This Article
Leave a Comment

Leave a Reply

Your email address will not be published. Required fields are marked *