ਪਾਠ 17  ਭਾਰਤ ਅਤੇ ਸੰਸਾਰ

ਪਾਠ 17  ਭਾਰਤ ਅਤੇ ਸੰਸਾਰ

ਪ੍ਰਸ਼ਨ-1. ਰੇਸ਼ਮੀਂ ਮਾਰਗ ਤੋਂ ਕੀ ਭਾਵ ਹੈ ?
ਉੱਤਰ- ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਰੇਸ਼ਮੀਂ ਮਾਰਗ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਇਸ ਰਸਤੇ ਦੁਆਰਾ ਸਭ ਤੋਂ ਵੱਧ ਰੇਸ਼ਮ ਦਾ ਵਪਾਰ ਹੁੰਦਾ ਸੀ ।

ਪ੍ਰਸ਼ਨ-2. ਸਾਤਵਾਹਨ ਕਾਲ ਦੀਆਂ ਕੁਝ ਮਹੱਤਵਪੂਰਨ ਬੰਦਰਗਾਹਾਂ ਦੇ ਨਾਮ ਲਿਖੋ ।
ਉੱਤਰ- 1. ਕਾਵੇਰੀ-ਪੱਟਨਮ 2. ਮਹਾਂਬਲੀਪੁਰਮ 3. ਪੁਹਾਰ 4. ਸ਼ੂਰਪਾਰਕ ।

ਪ੍ਰਸ਼ਨ- 3. ਭਾਰਤ ਦੇ ਇਰਾਨ ਨਾਲ ਸੰਬੰਧ ਕਿਵੇਂ ਸਥਾਪਿਤ ਹੋਏ?
ਉੱਤਰ- 600 ਈ. ਪੂ. ਵਿੱਚ ਈਰਾਨ ਦੇ ਏਚੈਮੀਨਿਡ ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰ-ਪੱਛਮੀਂ ਭਾਗਾਂ ਤੇ ਕਬਜਾ ਕਰ ਲਿਆ।ਇਸ ਤਰ੍ਹਾਂ ਭਾਰਤ ਦੇ ਇਰਾਨ ਨਾਲ ਸੰਬੰਧ ਸਥਾਪਿਤ ਹੋਏ।

ਪ੍ਰਸ਼ਨ- 3. ਭਾਰਤ ਤੋਂ ਰੋਮ ਨੂੰ ਕੀ ਨਿਰਯਾਤ ( ਭੇਜਿਆ) ਕੀਤਾ ਜਾਂਦਾ ਸੀ ?
ਉੱਤਰ- ਮਸਾਲੇ, ਹੀਰੇ, ਕੱਪੜਾ, ਇਤਰ, ਤੋਤੇ, ਮੋਰ, ਆਦਿ ।

ਪ੍ਰਸ਼ਨ- 4. ਯੂਰਪ ਤੋਂ ਕਿਹੜੀਆਂ ਵਸਤਾਂ ਆਯਾਤ (ਮੰਗਵਾਈਆਂ) ਕੀਤੀਆਂ ਜਾਂਦੀਆਂ ਸਨ ?
ਉੱਤਰ- ਸੋਨਾ, ਚਾਂਦੀ, ਸਿੱਕੇ, ਧਾਤਾਂ, ਸ਼ਰਾਬ ਅਤੇ ਸ਼ੀਸ਼ੇ ਤੋਂ ਬਣੀਆਂ ਵਸਤਾਂ ।

ਖਾਲੀ ਥਾਵਾਂ ਭਰੋ:-

  1. 600 ਈ. ਪੁ. ਵਿੱਚ ਈਰਾਨ ਦੇ ਏਚੈਮੀਨਿਡ ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰੀ-ਪੱਛਮੀਂ ਭਾਗਾਂ ਤੇ ਕਬਜ਼ਾ ਕਰ ਲਿਆ।
  2. ਅਸ਼ੋਕ ਅਤੇ ਕਨਿਸ਼ਕ ਸ਼ਾਸਕਾਂ ਦੇ ਰਾਜਕਾਲ ਸਮੇਂ ਬੋਧੀ ਭਿਕਸ਼ੂਆਂ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਸ਼੍ਰੀਲੰਕਾ ,ਬਰਮਾ, ਚੀਨ ਅਤੇ ਮੱਧ ਏਸ਼ੀਆ ਵਿੱਚ ਭੇਜਿਆ ਗਿਆ।
  3. ਚੇਰ, ਚੋਲ ਅਤੇ ਪਾਂਡਯ ਸ਼ਾਸਕਾਂ ਨੇ ਜਹਾਜ ਬਣਾਉਣ ਅਤੇ ਸਮੁੰਦਰੋਂ ਪਾਰ ਖੋਜਾਂ ਨੂੰ ਉਤਸ਼ਾਹਿਤ ਕੀਤਾ।
  4. ਅਰਬਾਂ ਨੇ ਸਿੰਧ ਤੇ 712 ਈ. ਵਿੱਚ ਅਧਿਕਾਰ ਕਰ ਲਿਆ।

ਹੇਠ ਲਿਖਿਆਂ ਦੇ ਜੋੜੇ ਬਣਾਓ

ਉੱਤਰ-1) ਸੋਨੇ ਦੇ ਸਿੱਕੇ                    ਰੋਮ
2) ਬੰਦਰਗਾਹ                               ਸ਼ੂਰਪਾਰਕ
3) ਚੀਨ                                      ਰੇਸ਼ਮ
4) ਰੇਸ਼ਮੀਂ ਮਾਰਗ                          ਥਲ-ਮਾਰਗ

ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (x)  ਦਾ ਨਿਸ਼ਾਨ ਲਗਾਓ:-

  1. ਭਾਰਤ ਦੀ ਸੰਸਕ੍ਰਿਤੀ ਨੇ ਭਾਰਤੀਆਂ ਦੀ ਪਹਿਚਾਣ ਬਣਾਈ। (√)
  2. ਭਾਰਤ ਦੇ ਮਿਸਰ ਨਾਲ ਕੋਈ ਸਬੰਧ ਨਹੀਂ ਸਨ। (x)
  3. ਬੁੱਧ ਦੀਆਂ ਪੱਥਰ ਦੀਆਂ ਤਰਾਸ਼ੀਆਂ ਵੱਡੀਆਂ ਮੂਰਤੀਆਂ ਬਾਮੀਆਨ (ਅਫਗਾਨਿਸਤਾਨ) ਵਿਖੇ ਮਿਲਦੀਆਂ ਸਨ। (√)
  4. ਭਾਰਤ ਦੀਆਂ ਵਸਤਾਂ ਰੋਮ ਦੀਆਂ ਮੰਡੀਆਂ ਵਿੱਚ ਵੱਧ ਕੀਮਤ ਤੇ ਵਿਕਦੀਆਂ ਸਨ। (√)
  5. ਚੇਰ, ਚੋਲ ਅਤੇ ਪਾਂਡਯ ਸ਼ਾਸਕਾਂ ਨੇ ਸਮੁੰਦਰੋਂ ਪਾਰ ਜਹਾਜ਼ ਬਣਾਉਣ ਅਤੇ ਖੋਜਾਂ ਨੂੰ ਉਤਸਾਹਿਤ ਕੀਤਾ। (√)

Harbans Lal Garg, GMS Gorkhnath (Mansa) 9872975941
https://t.me/smartnotessseng

Share This Article
Leave a Comment

Leave a Reply

Your email address will not be published. Required fields are marked *