ਪਾਠ 7 ਪੌਦਿਆਂ ਨੂੰ ਜਾਣੋ
ਕਿਰਿਆ 1- ਪੌਦਿਆਂ ਦੀਆਂ ਕਿਸਮਾਂ ਨੂੰ ਜਾਣਨਾ। (ਪੰਨਾ ਨੰ: 62, 63)
ਪ੍ਰਸ਼ਨ 1- ਗੁਲਾਬ ਦਾ ਪੌਦਾ ਇੱਕ ……………………… ਹੈ।
ਉੱਤਰ- ਝਾੜੀ।
ਪ੍ਰਸ਼ਨ 2- ਅੰਬ ਦਾ ਪੌਦਾ ਇੱਕ ………………………. ਹੈ।
ਉੱਤਰ- ਰੁੱਖ।
ਪ੍ਰਸ਼ਨ 3- ਕਣਕ ਦਾ ਪੌਦਾ ਇੱਕ …………………….ਹੈ।
ਉੱਤਰ- ਬੂਟੀ।
ਕਿਰਿਆ 2- ਮੂਸਲ ਜੜ੍ਹਾਂ ਅਤੇ ਰੇਸ਼ੇਦਾਰ ਜੜ੍ਹਾਂ ਦਾ ਅਧਿਐਨ ਕਰਨਾ। (ਪੰਨਾ ਨੰ: 65)
ਪੌਦੇ ਦਾ ਨਾਮ ਜੜ੍ਹ ਦੀ ਕਿਸਮ
ਗਾਜਰ ਮੂਸਲ ਜੜ੍ਹ
ਘਾਹ ਰੇਸ਼ੇਦਾਰ ਜੜ੍ਹ
ਮੂਲੀ ਮੂਸਲ ਜੜ੍ਹ
ਸ਼ਲਗਮ ਮੂਸਲ ਜੜ੍ਹ
ਕਣਕ ਰੇਸ਼ੇਦਾਰ ਜੜ੍ਹ
ਬਾਜਰਾ ਰੇਸ਼ੇਦਾਰ ਜੜ੍ਹ
ਅੱਕ ਮੂਸਲ ਜੜ੍ਹ
ਕਿਰਿਆ 3- ਇਹ ਦਰਸਾਉਣਾ ਕਿ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਦੇ ਸੋਖਣ ਲਈ ਜੜ੍ਹਾਂ ਜਰੂਰੀ ਹਨ। (ਪੰਨਾ ਨੰ: 65)
ਪ੍ਰਸ਼ਨ 1 …………………… ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਵਿੱਚ ਸਹਾਇਤਾ ਕਰਦੀਆਂ ਹਨ।
ਉੱਤਰ- ਜੜ੍ਹਾਂ।
ਪ੍ਰਸ਼ਨ 2- ‘ਅ’ ਗਮਲੇ ਵਾਲਾ ਪੌਦਾ ਕਿਉਂ ਮੁਰਝਾ ਗਿਆ?
ਉੱਤਰ- ਕਿਉਂਕਿ ‘ਅ’ ਗਮਲੇ ਵਾਲੇ ਪੌਦੇ ਦੀਆਂ ਜੜ੍ਹਾਂ ਨਾ ਹੋਣ ਕਾਰਨ ਪੱਤਿਆਂ ਤੱਕ ਪਾਣੀ ਅਤੇ ਖਣਿਜ ਨਹੀਂ ਪਹੁੰਚੇ।
ਕਿਰਿਆ 4- ਨਿਰੀਖਣ ਕਰਨਾ ਕਿ ਜੜ੍ਹਾਂ ਮਿੱਟੀ ਵਿੱਚ ਪੌਦੇ ਦੀ ਪਕੜ ਮਜ਼ਬੂਤ ਕਰਦੀਆਂ ਹਨ। (ਪੰਨਾ ਨੰ: 65, 66)
ਪ੍ਰਸ਼ਨ 1- ਪੌਦੇ ਨੂੰ ਮਿੱਟੀ ਵਿੱਚੋਂ ਪੁੱਟਣਾ ਆਸਾਨ ਨਹੀਂ ਹੈ ਕਿਉਂਕਿ ਇਸ ਵਿੱਚ ਮਜ਼ਬੂਤ ………………….. ਹਨ।
(ੳ) ਜੜ੍ਹਾਂ (✓ ) (ਅ) ਫੁੱਲ (ੲ) ਤਣਾ (ਸ) ਪੱਤੇ
ਕਿਰਿਆ 5- ਤਣਾ ਹਮੇਸ਼ਾ ਉੱਪਰ ਵੱਲ ਵਧਦਾ ਹੈ। (ਪੰਨਾ ਨੰ: 66, 67)
ਪ੍ਰਸ਼ਨ 1 …………………….. ਹਮੇਸ਼ਾ ਉੱਪਰ ਵੱਲ ਵਧਦਾ ਹੈ।
ਉੱਤਰ- ਤਣਾ।
ਕਿਰਿਆ 6- ਇਹ ਦਰਸਾਉਣਾ ਕਿ ਤਣਾ ਪਾਣੀ ਦੇ ਸੰਚਾਲਨ ਵਿੱਚ ਸਹਾਇਤਾ ਕਰਦਾ ਹੈ। (ਪੰਨਾ ਨੰ: 67)
ਪ੍ਰਸ਼ਨ 1- ਬਾਲਸਮ ਪੌਦੇ ਦੇ ਸਫ਼ੇਦ ਫ਼ੁੱਲਾਂ ਵਿੱਚ ਲਾਲ ਰੰਗ ਦੇ ਧੱਬੇ ਕਿਉਂ ਦਿਖਾਈ ਦਿੰਦੇ ਹਨ?
ਉੱਤਰ- ਕਿਉਂਕਿ ਜੜ੍ਹਾਂ ਤੋਂ ਤਣੇ ਰਾਹੀਂ ਪੱਤਿਆਂ ਤੱਕ ਪਾਣੀ ਦੇ ਨਾਲ ਲਾਲ ਰੰਗ ਵੀ ਪਹੁੰਚ ਜਾਂਦਾ ਹੈ।
ਕਿਰਿਆ 7- ਪੱਤਿਆਂ ਰਾਹੀਂ ਪੌਦਿਆਂ ਵਿੱਚ ਵਾਸ਼ਪ-ਉਤਸਰਜਨ ਕਿਰਿਆ ਨੂੰ ਦਰਸਾਉਣਾ । (ਪੰਨਾ ਨੰ: 68, 69)
ਪ੍ਰਸ਼ਨ 1- ਸਟੋਮੈਟਾ ਕੀ ਹੈ?
ਉੱਤਰ- ਪੱਤਿਆਂ ਦੀ ਸਤ੍ਹਾ ‘ਤੇ ਮੌਜੂਦ ਛੋਟੇ-ਛੋਟੇ ਛੇਦਾਂ ਨੂੰ ਸਟੋਮੈਟਾ ਕਹਿੰਦੇ ਹਨ।
ਪ੍ਰਸ਼ਨ 2- ਵਾਸ਼ਪ-ਉਤਸਰਜਨ ਦੀ ਪਰਿਭਾਸ਼ਾ ਦਿਓ।
ਉੱਤਰ- ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ, ਇਸ ਪ੍ਰਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ।
ਅਭਿਆਸ
ਪ੍ਰਸ਼ਨ 1ਖਾਲੀ ਥਾਵਾਂ ਭਰੋ।
(i) ਰੇਸ਼ੇਦਾਰ ਜੜ੍ਹਾਂ ਦੀ ਮੁੱਖ ਜੜ੍ਹ ਨਹੀਂ ਹੁੰਦੀ।
(ii) ਪੱਤੇ ਵਿੱਚ ਸ਼ਿਰਾਵਾਂ ਦੇ ਜਾਲ (ਬਣਤਰ) ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ।
(iii) ਇਸਤਰੀ ਕੇਸਰ ਫੁੱਲ ਦਾ ਮਾਦਾ ਹਿੱਸਾ ਹੈ।
(iv) ਵੱਡੇ ਦਰੱਖਤ ਦੇ ਤਣੇ ਨੂੰ ਮੁੱਢ (ਟਰੰਕ) ਕਹਿੰਦੇ ਹਨ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ। (ਸਹੀ)
(ii) ਪੱਤਿਆਂ ਦੇ ਹਰੇ ਰੰਗ ਲਈ ਕਲੋਰੋਫਿਲ ਜ਼ਿੰਮੇਵਾਰ ਹੈ। (ਸਹੀ)
(iii) ਦੋ ਅੰਤਰ-ਗੰਢਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਢਾਂ ਕਿਹਾ ਜਾਂਦਾ ਹੈ। (ਸਹੀ)
(iv) ਪੁੰਕੇਸਰ, ਫੁੱਲ ਦਾ ਮਾਦਾ ਜਣਨ ਅੰਗ ਹੈ। (ਗਲਤ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-
ਕਾਲਮ ‘ੳ’ ਕਾਲਮ ‘ਅ’
(i) ਜੜ੍ਹ (ਅ) ਪਾਣੀ ਸੋਖਣਾ
(ii) ਵੇਲ (ਸ) ਮਨੀ ਪਲਾਂਟ
(iii) ਹਰੀਆਂ ਪੱਤੀਆਂ (ੳ) ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ
(iv) ਤਣਾ (ੲ) ਪੌਦੇ ਨੂੰ ਸਿੱਧਾ ਰੱਖਣਾ
ਪ੍ਰਸ਼ਨ 4- ਸਹੀ ਉੱਤਰ ਦੀ ਚੁਣੋ
(i) ਅੰਬ ਦਾ ਪੌਦਾ ਇੱਕ ……………….. ਹੈ
(ੳ) ਬੂਟੀ (ਅ) ਝਾੜੀ (ੲ) ਰੁੱਖ (✓) (ਸ) ਜੜ੍ਹ
(ii) ਪੌਦੇ ਵਿੱਚ ਪ੍ਰਕਾਸ਼-ਸੰਸਲੇਸ਼ਣ ਕਿਰਿਆ ………………………… ਵਿੱਚ ਹੁੰਦੀ ਹੈ।
(ੳ) ਤਣਾ (ਅ) ਜੜ੍ਹ (ੲ) ਪੁੰਕੇਸਰ (ਸ) ਪੱਤੇ (✓)
(iii) ਤਣੇ ਦਾ ਉਹ ਭਾਗ ਜਿੱਥੇ ਪੱਤੇ ਉੱਗਦੇ ਹਨ
(ੳ) ਕਲੀ (ਅ) ਗੰਢ (✓) (ੲ) ਐਕਸਿਲ (ਸ) ਅੰਤਰ-ਗੰਢ
(iv) ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ ਹੈ
(ੳ) ਸੋਖਣ (ਅ) ਪ੍ਰਕਾਸ਼-ਸੰਸਲੇਸ਼ਣ (ੲ) ਵਾਸ਼ਪ ਉਤਸਰਜਨ (✓) (ਸ) ਚੂਸਣ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ?
ਉੱਤਰ- ਪੱਤਾ ਬਲੇਡ ਜਾਂ ਫਲਕ ਲੈਮਿਨਾ।
(ii) ਸ਼ਿਰਾ ਵਿਨਿਆਸ ਕੀ ਹੈ? ਇਸ ਦੀਆਂ ਵੱਖ-ਵੱਖ ਕਿਸਮਾਂ ਦੱਸੋ।
ਉੱਤਰ- ਪੱਤੇ ਵਿੱਚ ਸ਼ਿਰਾਵਾਂ ਦੇ ਜਾਲ (ਬਣਤਰ) ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ।
ਸ਼ਿਰਾ ਵਿਨਿਆਸ ਦੀਆਂ ਕਿਸਮਾਂ – ਜਾਲੀਦਾਰ ਅਤੇ ਸਮਾਂਤਰ ਸ਼ਿਰਾ ਵਿਨਿਆਸ।
(iii) ਕੈਲਿਕਸ ਕੀ ਹੈ?
ਉੱਤਰ- ਫੁੱਲ ਦੀਆਂ ਬਾਹਰੀ ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ ਕਹਿੰਦੇ ਹਨ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ ਹੈ?
ਉੱਤਰ- ਮੂਸਲ ਜੜ੍ਹ
1. ਮਿੱਟੀ ਦੇ ਅੰਦਰ ਡੂੰਘਾਈ ਤੱਕ ਜਾਂਦੀਆਂ ਹਨ।
2. ਇੱਕ ਲੰਬੀ ਮੁੱਖ ਜੜ੍ਹ ਹੁੰਦੀ ਹੈ।
3. ਜੜ੍ਹਾਂ ਵੱਖ-ਵੱਖ ਮੋਟਾਈ ਦੀਆਂ ਹੁੰਦੀਆਂ ਹਨ।
4. ਮੂਸਲ ਜੜ੍ਹ ਵਾਲੇ ਪੌਦੇ ਦੇ ਪੱਤਿਆਂ ਵਿੱਚ ਜਾਲੀਦਾਰ ਸ਼ਿਰਾ ਵਿਨਿਆਸ ਹੁੰਦਾ ਹੈ।
ਰੇਸ਼ੇਦਾਰ ਜੜ੍ਹ
1. ਮਿੱਟੀ ਦੇ ਅੰਦਰ ਡੂੰਘਾਈ ਤੱਕ ਨਹੀਂ ਜਾਂਦੀਆਂ ਹਨ।
2. ਕੋਈ ਮੁੱਖ ਜੜ੍ਹ ਨਹੀਂ ਹੁੰਦੀ।
3. ਜੜ੍ਹਾਂ ਦੀ ਮੋਟਾਈ ਇੱਕੋ ਜਿਹੀ ਹੁੰਦੀ ਹੈ।
4. ਰੇਸ਼ੇਦਾਰ ਜੜ੍ਹ ਵਾਲੇ ਪੌਦੇ ਦੇ ਪੱਤਿਆਂ ਵਿੱਚ ਸਮਾਂਤਰ ਸ਼ਿਰਾ ਵਿਨਿਆਸ ਹੁੰਦਾ ਹੈ।
(ii) ਪੱਤਿਆਂ ਦੇ ਮੁੱਖ ਕੰਮ ਦੱਸੋ।
ਉੱਤਰ- (1) ਪੱਤੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਨਾਲ ਭੋਜਨ ਬਣਾਉਂਦੇ ਹਨ।
(2) ਪੱਤੇ ਸਟੋਮੈਟਾ ਰਾਹੀਂ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਹਨ।
(3) ਪੱਤੇ ਵਾਸ਼ਪ ਉਤਸਰਜਨ ਕਿਰਿਆ ਨਾਲ ਵਾਧੂ ਪਾਣੀ ਬਾਹਰ ਕੱਢਦੇ ਹਨ।
(iii) ਵੇਲਾਂ ਕੀ ਹਨ? ਇੱਕ ਉਦਾਹਰਨ ਦਿਓ।
ਉੱਤਰ- ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ, ਉਹਨਾਂ ਨੂੰ ਵੇਲਾਂ ਕਹਿੰਦੇ ਹਨ। ਉਦਾਹਰਨਾਂ- ਮਨੀ ਪਲਾਂਟ ਅਤੇ ਅੰਗੂਰ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ ਹਨ? ਲੇਬਲ ਕੀਤੇ ਚਿੱਤਰ ਨਾਲ ਸਮਝਾਓ।
ਉੱਤਰ- ਪੱਤੇ ਦੇ ਹਿੱਸੇ ਡੰਡੀ, ਪੱਤਾ ਬਲੇਡ (ਲੈਮਿਨਾ), ਮੱਧ ਸ਼ਿਰਾ ਅਤੇ ਸ਼ਿਰਾਵਾਂ ਆਦਿ ਹਨ।
(ii) ਫੁੱਲ ਦਾ ਚਿੱਤਰ ਬਣਾਓ ਅਤੇ ਇਸਦੇ ਭਾਗਾਂ ਦਾ ਵਰਣਨ ਕਰੋ।
ਉੱਤਰ- ਫੁੱਲ ਪੌਦੇ ਦਾ ਜਣਨ ਅੰਗ ਹੈ। ਇਸ ਦੇ ਮੁੱਖ ਭਾਗ ਹਨ-(1) ਹਰੀਆਂ ਪੱਤੀਆਂ, (2) ਰੰਗਦਾਰ ਪੱਤੀਆਂ, (3) ਪੁੰਕੇਸਰ ਅਤੇ (4) ਇਸਤਰੀ ਕੇਸਰ।
(1) ਪੁੰਕੇਸਰ ਫੁੱਲ ਦਾ ਨਰ ਭਾਗ ਹੈ। ਇਸ ਦੇ ਮੁੱਖ ਹਿੱਸੇ ਪਰਾਗਕੋਸ਼ ਅਤੇ ਫ਼ਿਲਾਮੈਂਟ (ਤੰਤੂ) ਹਨ। ਇਹਨਾਂ ਦਾ ਮੁੱਖ ਕੰਮ ਪਰਾਗਕਣ ਪੈਦਾ ਕਰਨਾ ਹੈ।
(2) ਇਸਤਰੀ ਕੇਸਰ ਫੁੱਲ ਦਾ ਮਾਦਾ ਭਾਗ ਹੈ।ਇਸਦੇ ਮੁੱਖ ਹਿੱਸੇ ਸਟਿਗਮਾ (ਵਰਤੀਕਾਗਰ), ਸਟਾਇਲ (ਵਰਤਿਕਾ) ਅਤੇ ਅੰਡਕੋਸ਼ ਹਨ।
(3) ਰੰਗਦਾਰ ਪੰਖੜੀਆਂ ਦੇ ਸੁੰਦਰ ਰੰਗ ਤਿਤਲੀਆਂ, ਪੰਛੀਆਂ ਆਦਿ ਨੂੰ ਫੁੱਲ ਵੱਲ ਖਿੱਚਦੇ ਹਨ ਜੋ ਪਰਾਗਣ ਕਿਰਿਆ ਵਿੱਚ ਸਹਾਇਕ ਹੁੰਦੇ ਹਨ।
(4) ਹਰੀਆਂ ਪੱਤੀਆਂ ਫੁੱਲ ਨੂੰ ਖਿੜਨ ਤੋਂ ਪਹਿਲਾਂ ਬੱਡ ਦੇ ਰੂਪ ਵਿੱਚ ਸੁਰੱਖਿਅਤ ਰੱਖਦੀਆਂ ਹਨ।