7th Social Science lesson 3

ਪਾਠ 3 ਵਾਯੂਮੰਡਲ ਅਤੇ ਤਾਪਮਾਨ

(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਵਿੱਚ ਦਿਓ।
ਪ੍ਰਸ਼ਨ-1. ਵਾਯੂਮੰਡਲ ਕਿਸ ਨੂੰ ਕਹਿੰਦੇ ਹਨ?
ਉੱਤਰ- ਧਰਤੀ ਦੇ ਆਲੇ-ਦੁਆਲੇ ਹਵਾ ਦਾ ਇੱਕ ਘੇਰਾ ਜਾਂ ਗਿਲਾਫ ਬਣਿਆ ਹੋਇਆ ਹੈ ਇਸ ਨੂੰ ਵਾਯੂਮੰਡਲ ਆਖਦੇ ਹਨ।

ਪ੍ਰਸ਼ਨ-2. ਭੂਗੋਲ ਵਿੱਚ ਅਸੀਂ ਵਾਯੂਮੰਡਲ ਦਾ ਅਧਿਐਨ ਕਿਉਂ ਕਰਦੇ ਹਾਂ?
ਉੱਤਰ- ਕਿਉਂਕਿ ਵਾਯੂਮੰਡਲ ਧਰਤੀ ਤੇ ਹਰ ਤਰ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ।

ਪ੍ਰਸ਼ਨ-3. ਵਾਯੂਮੰਡਲ ਦੀਆਂ ਤਹਿਆਂ ਦੇ ਨਾਂ ਲਿਖੋ ।
ਉੱਤਰ- ਵਾਯੂਮੰਡਲ ਦੀਆਂ ਚਾਰ ਮੁੱਖ ਤਹਿਆਂ ਹਨ :
1.ਅਸ਼ਾਤੀ ਮੰਡਲ 2. ਸਮਤਾਪ ਮੰਡਲ 3. ਮੱਧਵਰਤੀ ਮੰਡਲ 4. ਤਾਪ ਮੰਡਲ

ਪ੍ਰਸ਼ਨ- 4. ਬਾਹਰੀ ਮੰਡਲ ਤੋਂ ਕੀ ਭਾਵ ਹੈ?
ਉੱਤਰ- ਵਾਯੂਮੰਡਲ ਦੀ ਬਾਹਰੀ ਪਰਤ ਨੂੰ ਬਾਹਰੀ ਮੰਡਲ ਕਹਿੰਦੇ ਹਨ। ਇਸ ਪਰਤ ਵਿੱਚ ਹਾਈਜਨ ਅਤੇ ਹੀਲੀਅਮ ਗੈਸਾ ਹੁੰਦੀਆਂ ਹਨ।

ਪ੍ਰਸ਼ਨ-5. ਵਾਯੂਮੰਡਲ ਵਿੱਚ ਗੈਸਾਂ ਤੋਂ ਇਲਾਵਾ ਹੋਰ ਕਿਹੜੇ ਅੰਸ਼ ਪਾਏ ਜਾਂਦੇ ਹਨ ?
ਉੱਤਰ- ਜਲ ਵਾਸ਼ਪ ਅਤੇ ਧੂੜ ਕਣ । ?

ਪ੍ਰਸ਼ਨ-6. ਹਵਾ ਦਾ ਪ੍ਰਦੂਸ਼ਣ ਕਿਸਨੂੰ ਆਖਦੇ ਹਨ
ਉੱਤਰ- ਹਵਾ ਦੇ ਗੰਧਲੀ ਹੋਣ ਨੂੰ ਹਵਾ ਦਾ ਪ੍ਰਦੂਸ਼ਣ ਆਖਦੇ ਹਨ। ਧੂਆਂ, ਧੂੜ-ਕਣ, ਕੀਟਨਾਸ਼ਕ ਦਵਾਈਆਂ ਅਤੇ ਗੰਦਗੀ ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ ।

ਪ੍ਰਸ਼ਨ-7. ਤਾਪਮਾਨ ਕੀ ਹੁੰਦਾ ਹੈ? ਇਸ ਨੂੰ ਮਾਪਣ ਲਈ ਕਿਹੜੇ ਪੈਮਾਨੇ ਵਰਤੇ ਜਾਂਦੇ ਹਨ?
ਉੱਤਰ- ਕਿਸੇ ਜੀਵ , ਵਸਤੂ ਜਾਂ ਜਗ੍ਹਾ ਅੰਦਰ ਮੌਜੂਦ ਗਰਮੀਂ ਨੂੰ ਉਸਦਾ ਤਾਪਮਾਨ ਕਿਹਾ ਜਾਂਦਾ ਹੈ |ਇਸਨੂੰ ਸੈਲਸੀਅਸ (C) ਅਤੇ ਫਾਰਨਹੀਟ (F) ਵਿੱਚ ਮਾਪਿਆ ਜਾਂਦਾ ਹੈ । ?

ਪ੍ਰਸ਼ਨ-8. ਭੂ-ਮੱਧ ਰੇਖਾ ਤੇ ਤਾਪਮਾਨ ਵੱਧ ਕਿਉਂ ਹੁੰਦਾ ਹੈ?
ਉੱਤਰ- ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ । ਇਸ ਲਈ ਇੱਥੇ ਤਾਪਮਾਨ ਵਧੇਰੇ ਹੁੰਦਾ ਹੈ ।

(ਅ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਲਗਭਗ 50-60 ਸਬਦਾਂ ਵਿੱਚ ਦਿਓ।
ਪ੍ਰਸ਼ਨ-1. ਹਵਾ ਦੇ ਮੁੱਖ ਕਾਰਕਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-(ੳ) ਠੋਸ ਕਾਰਕ- 1. ਜਵਾਲਾਮੁਖੀ ਹਵਾ ਨੂੰ ਧੂੜ ਕਣਾਂ ਰਾਹੀਂ ਪ੍ਰਦੂਸ਼ਿਤ ਕਰਦੇ ਹਨ ।
2.ਈਧਣ ਦੇ ਜਲਣ ਦੇ ਬਾਅਦ ਕਾਰਬਨ ਦੇ ਕਣ ਹਵਾ ਵਿੱਚ ਜਮਾਂ ਹੋ ਜਾਂਦੇ ਹਨ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ।
(ਅ) ਗੈਸੀ ਕਾਰਕ 1. ਮੋਟਰ ਗੱਡੀਆਂ ਅਤੇ ਫੈਕਟਰੀਆਂ ਦਾ ਧੂਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ।
2. ਸਮੋਗ (ਧੂਏਂ ਅਤੇ ਧੁੰਦ ਦਾ ਮਿਸ਼ਰਨ) ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ।

ਪ੍ਰਸ਼ਨ-2. ਹਵਾ ਵਿੱਚ ਮੁੱਖ ਗੈਸਾਂ ਦੇ ਮਿਸ਼ਰਨ ਬਾਰੇ ਲਿਖੋ।
ਉੱਤਰ- ਨਾਈਟ੍ਰੋਜਨ- 78.03 %       ਆਕਸੀਜਨ- 20.99%          ਆਰਗਨ- 0.94%
ਕਾਰਬਨ-ਡਾਇਆਕਸਾਈਡ- 0.03%   ਹਾਈਡ੍ਰੋਜਨ- 0.01%             ਧੂੜ ਕਣ ਅਤੇ ਜਲ ਵਾਸ਼ਪ ।

ਪ੍ਰਸ਼ਨ-3. ਵਾਯੂਮੰਡਲ ਵਿੱਚ ਓਜ਼ੋਨ ਗੈਸ ਕਿੱਥੇ ਪਾਈ ਜਾਂਦੀ ਹੈ ਅਤੇ ਇਸਦੀ ਕੀ ਮਹੱਤਤਾ ਹੈ ?
ਉੱਤਰ- ਵਾਯੂਮੰਡਲ ਵਿੱਚ ਓਜ਼ੋਨ ਗੈਸ ਸਮਤਾਪ ਮੰਡਲ ਵਿੱਚ ਪਾਈ ਜਾਂਦੀ ਹੈ । ਇਹ ਗੈਸ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਬੈਂਗਣੀ ਕਿਰਨਾਂ ਨੂੰ ਸੋਖ ਲੈਂਦੀ ਹੈ ਅਤੇ ਸਾਨੂੰ ਹਾਨੀਕਾਰਕ ਤੱਤਾਂ ਤੋਂ ਬਚਾਉਂਦੀ ਹੈ।

(ੲ) ਖਾਲੀ ਥਾਵਾਂ ਭਰੋ :
1. ਜਿਉਂ ਜਿਉਂ ਪਹਾੜਾਂ ਦੇ ਉੱਪਰ ਚੜ੍ਹਦੇ ਹਾਂ, ਤਾਪਮਾਨ ਘੱਟਦਾ ਜਾਂਦਾ ਹੈ।
2. ਧਰਤੀ ਤੇ ਤਾਪਮਾਨ ਦੇ ਮੁੱਖ ਸੋਮੇ ਸੂਰਜ ਅਤੇ ਧਰਤੀ ਦੇ ਅੰਦਰੂਨੀ ਭਾਗ ਹਨ।
3. ਓਜ਼ੋਨ ਗੈਸ ਪਰਾਬੈਂਗਣੀ ਕਿਰਨਾਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ।
4. ਬਿਜਲੀ ਅਣੂ ਆਇਨ ਜਾਂ ਤਾਪ ਮੰਡਲ ਵਿੱਚ ਪਾਏ ਜਾਂਦੇ ਹਨ।
5. ਵਾਇਰਲੈਂਸ ਸੰਚਾਰ ਪ੍ਰਣਾਲੀ ਰੇਡੀਓ ਤਰੰਗਾਂ ਦੇ ਆਧਾਰ ਤੇ ਕੰਮ ਕਰਦੀ ਹੈ।
6. ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਨਾਈਟ੍ਰੋਜਨ ਗੈਸ ਦੀ ਹੁੰਦੀ ਹੈ।

Share This Article
Leave a Comment

Leave a Reply

Your email address will not be published. Required fields are marked *