PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 1. ਪੀਲੂ (12th ਕਿੱਸਾ ਕਾਵਿ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
12th punjabiAjay Khatkar (Punjabi Master)

1. ਪੀਲੂ (12th ਕਿੱਸਾ ਕਾਵਿ)

12th punjabi Ajay Khatkar (Punjabi Master)
4 Min Read
34 Views
No Comments
Share
4 Min Read
SHARE

ਕਿੱਸਾ ਕਾਵਿ

1. ਪੀਲੂ

1. ਹੇਠਾਂ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

(ੳ) ਦਸ ਮਹੀਆਂ ਦਾ ਘਿਉ ਦਿੱਤਾ, ਬੱਕੀ ਦੇ ਢਿੱਡ ਪਾ।

ਬੱਕੀ ਤੋਂ ਡਰਨ ਫ਼ਰਿਸ਼ਤੇ, ਤੇ ਮੈਤੋਂ ਡਰੇ ਖ਼ੁਦਾ।

ਚੁੱਭੀ ਵਿੱਚ ਪਤਾਲ ਲਾ, ਉਡ ਕੇ ਚੜ੍ਹੇ ਅਕਾਸ਼।

ਚੜ੍ਹਨਾ ਆਪਣੀ ਮੌਜ ਨੂੰ, ਬੱਕੀ ਨੂੰ ਲਾਜ ਨਾ ਲਾ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ-ਸਾਹਿਬਾ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਮਿਰਜ਼ਾ ਸਾਹਿਬਾਂ ਵੱਲੋਂ ਮਾੜੀ ਘੋੜੀ ਲਿਆਉਣ ਦੇ ਤਾਹਨੇ ਦਾ ਜਵਾਬ ਦਿੰਦਾ ਹੋਇਆ ਉਸਨੂੰ ਆਪਣੀ ਘੋੜੀ ਦੀਆਂ ਸਿਫ਼ਤਾਂ ਕਰਕੇ ਦਿਲਾਸਾ ਦਿੰਦਾ ਹੈ।

ਵਿਆਖਿਆ: ਮਿਰਜ਼ਾ ਸਾਹਿਬਾ ਦੇ ਤਾਹਨੇ ਦਾ ਜਵਾਬ ਦਿੰਦਿਆਂ ਸਾਹਿਬਾ ਨੂੰ ਕਹਿੰਦਾ ਹੈ ਕਿ ਉਸਨੇ ਆਪਣੀ ਘੋੜੀ ਨੂੰ ਦਸ ਮੱਝਾਂ ਦਾ ਘਿਓ ਚਾਰ ਕੇ ਪਾਲਿਆ ਹੈ। ਉਸਦੀ ਘੋੜੀ ਦੀ ਤਾਕਤ ਇੰਨੀ ਹੈ ਕਿ ਫਰਿਸ਼ਤੇ ਵੀ ਡਰ ਜਾਣ ਅਤੇ ਉਹ ਆਪ ਜਦੋਂ ਉਸਦੀ ਸਵਾਰੀ ਕਰਦਾ ਹੈ ਤਾਂ ਰੱਬ ਵੀ ਡਰਦਾ ਹੈ। ਉਸਦੀ ਇਹ ਘੋੜੀ ਪਤਾਲ ਵਿੱਚ ਡਿੱਗ ਕੇ ਵੀ ਅਸਮਾਨ ਵਿੱਚ ਉਡਾਰੀ ਮਾਰਨ ਦੀ ਸਮਰੱਤਾ ਰੱਖਦੀ ਹੈ। ਜੇਕਰ ਤੇਰੀ ਮੇਰੇ ਨਾਲ਼ ਪ੍ਰੀਤ ਹੈ ਤਾਂ ਇਸ ਉਪੱਰ ਸਵਾਰ ਹੋ ਜਾ ਨਹੀਂ ਤਾਂ ਮੇਰੀ ਘੋੜੀ ਦਾ ਅਪਮਾਨ ਨਾ ਕਰ।

(ਅ) ਹੋਣੀ ਮਿਰਜ਼ੇ ‘ਤੇ ਕੁੱਦ ਪਈ, ਰਲੀ ਸਿਆਲਾਂ ਦੇ ਨਾਲ।

ਛੁੱਟੀ ਕਾਨੀ ਗਜ਼ਬ ਦੀ, ਲੈ ਗਈ ਮਿਰਜ਼ੇ ਨੂੰ ਨਾਲ।

ਰੂਹ ਮਿਰਜ਼ੇ ਦੀ ਨਿਕਲ ਗਈ, ਲੱਗੀ ਜੰਡੋਰੇ ਨਾਲ।

ਮੰਦਾ ਕੀਤਾ ਈ ਸਾਹਿਬਾਂ, ਤੂੰ ਰਲ ਗਈ ਸਿਆਲਾਂ ਦੇ ਨਾਲ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ-ਸਾਹਿਬਾ’ ਵਿੱਚ ‘ਮਿਰਜ਼ੇ ਦੀ ਮੌਤ’ ਸਿਰਲੇਖ ਹੇਠ ਦਰਜ ਹੈ। ਇਹਨਾਂ ਸਤਰਾਂ ਵਿੱਚ ਮਿਰਜ਼ਾ ਦੀ ਸਿਆਲਾਂ ਹੱਥੋਂ ਮਾਰੇ ਜਾਣ ਦੀ ਘਟਨਾ ਦਾ ਬਿਆਨ ਕੀਤਾ ਗਿਆ ਹੈ।

ਵਿਆਖਿਆ: ਪੀਲੂ ਕਹਿੰਦਾ ਹੈ ਕਿ ਮਿਰਜ਼ੇ ਦੀ ਹੋਣੀ ਸਿਆਲਾਂ ਨਾਲ਼ ਰਲ ਗਈ ਭਾਵ ਕਿ ਸਿਆਲਾਂ ਨੇ ਸੁੱਤੇ ਪਏ ਮਿਰਜ਼ੇ ਉੱਪਰ ਹਮਲਾ ਕਰ ਦਿੱਤਾ। ਸਿਆਲਾਂ ਵੱਲੋਂ ਇੱਕ ਅਜਿਹਾ ਗਜ਼ਬ ਦਾ ਤੀਰ ਨਿਕਲ਼ਿਆ ਜਿਸਨੇ ਮਿਰਜ਼ੇ ਦੀ ਜਾਨ ਹੀ ਲੈ ਲਈ।ਮਿਰਜ਼ੇ ਦੀ ਰੂਹ ਉਸੇ ਜਿਸਮ ਵਿੱਚੋਂ ਨਿਕਲ਼ ਕੇ ਜੰਡ ਨਾਲ਼ ਲੱਗ ਗਈ। ਮਰਨ ਤੋਂ ਪਹਿਲਾਂ ਮਿਰਜ਼ਾ ਸਾਹਿਬਾ ਨੂੰ ਕਹਿੰਦਾ ਹੈ ਕਿ ਸਾਹਿਬਾ ਨੇ ਉਸ ਨਾਲ਼ ਮੰਦਾ ਕੀਤਾ ਹੈ ਕਿ ਤੁੰ ਆਪਣੇ ਪ੍ਰੇਮੀ ਨੂੰ ਛੱਡ ਕੇ ਸਿਆਲਾਂ ਨਾਲ਼ ਰਲ਼ ਕੇ ਉਸਨੂੰ ਧੋਖੇ ਨਾਲ਼ ਮਰਵਾ ਦਿੱਤਾ ਹੈ।

ਵਸਤੂਨਿਸ਼ਠ ਪ੍ਰਸ਼ਨ-

ਪ੍ਰਸ਼ਨ 1. ਪੀਲੂ ਦਾ ਲਿਖਿਆ ਕਿਹੜਾ ਕਿੱਸਾ ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਹੈ?

ਉੱਤਰ: ਕਿੱਸਾ ਮਿਰਜ਼ਾ-ਸਾਹਿਬਾਂ।

ਪ੍ਰਸ਼ਨ 2. ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚ ਮਿਰਜ਼ੇ ਨੂੰ ਘਰੋਂ ਜਾਣ ਸਮੇਂ ਕੌਣ ਸਮਝਾਉਂਦਾ ਹੈ?

ਉੱਤਰ: ਉਸਦੀ ਮਾਂ।

ਪ੍ਰਸ਼ਨ 3. ਵੰਝਲ ਮਿਰਜ਼ੇ ਦਾ ਕੀ ਲੱਗਦਾ ਸੀ?

ਉੱਤਰ: ਬਾਪ।

ਪ੍ਰਸ਼ਨ 4. ਮਿਰਜ਼ਾ ਕਿਸ ਤੋਂ ਕਿੱਲੀਆਂ ਪ੍ਰਾਪਤ ਕਰਦਾ ਹੈ?

ਉੱਤਰ: ਜਾਮ ਲੁਹਾਰ ਕੋਲ਼ੋਂ ।

ਪ੍ਰਸ਼ਨ 5. ਮਿਰਜ਼ਾ ਤੇ ਸਾਹਿਬਾਂ ਦਰਮਿਆਨ ਕਿਸ ਪਸ਼ੂ ਸੰਬੰਧੀ ਵਾਰਤਾਲਾਪ ਹੁੰਦਾ ਹੈ?

ਉੱਤਰ: ਘੋੜੀ ਸੰਬੰਧੀ।

ਪ੍ਰਸ਼ਨ 6. ਪੰਜਾਬੀ ਕਿੱਸਾ-ਕਾਵਿ ਅਨੁਸਾਰ ਜੰਡ ਹੇਠ ਸੌਂ ਰਹੇ ਕਿਸ ਪ੍ਰੀਤ-ਨਾਇਕ ਨੂੰ ਮਾਰਿਆ ਜਾਂਦਾ?

(i) ਰਾਂਝਾ (ii) ਮਿਰਜ਼ਾ (iii) ਸ਼ਹਿਰ (iv) ਮਜਨੂੰ

ਉੱਤਰ: ਮਿਰਜ਼ਾ।

ਪ੍ਰਸ਼ਨ 7. ਮਿਰਜ਼ੇ ਨੂੰ ਜੰਡ ਹੇਠ ਸੌਂਣ ਤੋਂ ਕੌਣ ਰੋਕਦਾ ਹੈ?

ਉੱਤਰ: ਸਾਹਿਬਾਂ।

ਪ੍ਰਸ਼ਨ 8. ਕਿੱਸੇ ਅਨੁਸਾਰ ਮਿਰਜ਼ਾ ਕਿੱਥੋਂ ਦਾ ਰਹਿਣ ਵਾਲ਼ਾ ਸੀ?

ਉੱਤਰ: ਦਾਨਾਬਾਦ ਦਾ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

 

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (40) Ajay Khatkar (Punjabi Master) (79) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

June 2026
M T W T F S S
1234567
891011121314
15161718192021
22232425262728
2930  
« May    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (343) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

8th Punjabi lesson 17

July 12, 2022

6. ਅੰਮ੍ਰਿਤਾ ਪ੍ਰੀਤਮ

May 20, 2026

ਚਾਚਾ ਜੀ/ਮਾਮਾ ਜੀ ਵੱਲੋਂ ਭੇਜੇ ਤੋਹਫ਼ੇ ਲਈ ਧੰਨਵਾਦ ਪੱਤਰ Thanks to uncle for birthday present punjabi

April 14, 2024

10. ਨੰਦ ਲਾਲ ਨੂਰਪੁਰੀ (ਆਧੁਨਿਕ ਕਾਵਿ) 9th Pbi

April 28, 2026
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?